ANG 1362, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਸਾ ਇਤੀ ਆਸ ਕਿ ਆਸ ਪੁਰਾਈਐ ॥

आसा इती आस कि आस पुराईऐ ॥

Aasaa itee aas ki aas puraaeeai ||

ਹੇ ਸਹੇਲੀਏ! (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ ।

हे प्रभु ! मिलन की आशा इतनी ज्यादा है कि मेरी आशा को पूरी कर दो।

My hope is so intense, that this hope alone should fulfill my hopes.

Guru Arjan Dev ji / / Phunahe (M: 5) / Guru Granth Sahib ji - Ang 1362

ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥

सतिगुर भए दइआल त पूरा पाईऐ ॥

Satigur bhae daiaal ta pooraa paaeeai ||

ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ ਜਦੋਂ ਗੁਰੂ ਦਇਆਵਾਨ ਹੋਵੇ ।

जब सतगुरु दया करता है तो आशा पूरी हो जाती है।

When the True Guru becomes merciful, then I attain the Perfect Lord.

Guru Arjan Dev ji / / Phunahe (M: 5) / Guru Granth Sahib ji - Ang 1362

ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥

मै तनि अवगण बहुतु कि अवगण छाइआ ॥

Mai tani avaga(nn) bahutu ki avaga(nn) chhaaiaa ||

ਹੇ ਸਹੇਲੀਏ! ਮੇਰੇ ਸਰੀਰ ਵਿਚ (ਇਤਨੇ) ਵਧੀਕ ਔਗੁਣ ਹਨ ਕਿ (ਮੇਰਾ ਆਪਾ) ਔਗੁਣਾਂ ਨਾਲ ਢਕਿਆ ਰਹਿੰਦਾ ਹੈ ।

मेरे तन में अवगुण ही अवगुण भरे हुए हैं।

My body is filled with so many demerits; I am covered with faults and demerits.

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥੫॥

हरिहां सतिगुर भए दइआल त मनु ठहराइआ ॥५॥

Harihaan satigur bhae daiaal ta manu thaharaaiaa ||5||

ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ ਤਦੋਂ ਮਨ (ਵਿਕਾਰਾਂ ਵਲ) ਡੋਲਣੋਂ ਹਟ ਜਾਂਦਾ ਹੈ ॥੫॥

हरिहां, जब सतगुरु की दया हुई तो मेरा मन टिक गया॥ ५॥

O Lord! When the True Guru becomes Merciful, then the mind is held in place. ||5||

Guru Arjan Dev ji / / Phunahe (M: 5) / Guru Granth Sahib ji - Ang 1362

ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥

कहु नानक बेअंतु बेअंतु धिआइआ ॥

Kahu naanak beanttu beanttu dhiaaiaa ||

ਨਾਨਕ ਆਖਦਾ ਹੈ- (ਹੇ ਸਹੇਲੀਏ!) ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ,

गुरु नानक फुरमाते हैं कि जिसने भी बेअन्त शक्ति परब्रह्म का ध्यान किया है,

Says Nanak, I have meditated on the Lord, Infinite and Endless.

Guru Arjan Dev ji / / Phunahe (M: 5) / Guru Granth Sahib ji - Ang 1362

ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥

दुतरु इहु संसारु सतिगुरू तराइआ ॥

Dutaru ihu sanssaaru satiguroo taraaiaa ||

ਗੁਰੂ ਨੇ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ । (ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ, ਤੇ)

सतिगुरु ने उसे इस दुस्तर संसार-सागर से पार उतार दिया है।

This world-ocean is so difficult to cross; the True Guru has carried me across.

Guru Arjan Dev ji / / Phunahe (M: 5) / Guru Granth Sahib ji - Ang 1362

ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥

मिटिआ आवा गउणु जां पूरा पाइआ ॥

Mitiaa aavaa gau(nn)u jaan pooraa paaiaa ||

ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ (ਭੀ) ਮੁੱਕ ਗਿਆ ।

जब पूर्ण प्रभु प्राप्त हो जाता है तो आवागमन मिट जाता है।

My comings and goings in reincarnation ended, when I met the Perfect Lord.

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥੬॥

हरिहां अम्रितु हरि का नामु सतिगुर ते पाइआ ॥६॥

Harihaan ammmritu hari kaa naamu satigur te paaiaa ||6||

ਹੇ ਸਹੇਲੀਏ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ (ਹੀ) ਮਿਲਦਾ ਹੈ ॥੬॥

हरिहां, हरि का नाम अमृतमय है, जो सतिगुरु से प्राप्त होता है॥ ६॥

O Lord! I have obtained the Ambrosial Nectar of the Name of the Lord from the True Guru. ||6||

Guru Arjan Dev ji / / Phunahe (M: 5) / Guru Granth Sahib ji - Ang 1362

ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥

मेरै हाथि पदमु आगनि सुख बासना ॥

Merai haathi padamu aagani sukh baasanaa ||

ਹੇ ਸਹੇਲੀਏ! (ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ ।

मेरे हाथ में पदम चिन्ह है, घर आंगन में सुख ही सुख हो गया है।

The lotus is in my hand; in the courtyard of my heart I abide in peace.

Guru Arjan Dev ji / / Phunahe (M: 5) / Guru Granth Sahib ji - Ang 1362

ਸਖੀ ਮੋਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥

सखी मोरै कंठि रतंनु पेखि दुखु नासना ॥

Sakhee morai kantthi ratannu pekhi dukhu naasanaa ||

(ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਇਆ ਹੁੰਦਾ ਹੈ) ਹੇ ਸਹੇਲੀਏ! ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ ।

हे सखी ! मेरे गले में हरिनाम रूपी रत्न है, जिसे देखकर दुख भाग गए हैं।

O my companion, the Jewel is around my neck; beholding it, sorrow is taken away.

Guru Arjan Dev ji / / Phunahe (M: 5) / Guru Granth Sahib ji - Ang 1362

ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥

बासउ संगि गुपाल सगल सुख रासि हरि ॥

Baasau sanggi gupaal sagal sukh raasi hari ||

(ਗੁਰੂ ਦੀ ਮਿਹਰ ਦਾ ਸਦਕਾ) ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ (ਸਦਾ) ਵੱਸਦੀ ਹਾਂ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ,

जो सर्व सुखों का घर है, मैं उस हरि के साथ रहती हूँ।

I abide with the Lord of the World, the Treasury of Total Peace. O Lord!

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥੭॥

हरिहां रिधि सिधि नव निधि बसहि जिसु सदा करि ॥७॥

Harihaan ridhi sidhi nav nidhi basahi jisu sadaa kari ||7||

ਜਿਸ (ਪਰਮਾਤਮਾ) ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ ਸਦਾ ਟਿਕੇ ਰਹਿੰਦੇ ਹਨ ॥੭॥

हरिहां, सब ऋद्धियाँ-सिद्धियाँ एवं नौ निधियां सदा प्रभु के हाथ में रहती हैं।॥ ७॥

All wealth, spiritual perfection and the nine treasures are in His Hand. ||7||

Guru Arjan Dev ji / / Phunahe (M: 5) / Guru Granth Sahib ji - Ang 1362

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥

पर त्रिअ रावणि जाहि सेई ता लाजीअहि ॥

Par tria raava(nn)i jaahi seee taa laajeeahi ||

ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ ।

जो पराई नारी के साथ रंगरलियां मनाते हैं, ऐसे लोग शर्मिन्दा ही होते हैं।

Those men who go out to enjoy other men's women shall suffer in shame.

Guru Arjan Dev ji / / Phunahe (M: 5) / Guru Granth Sahib ji - Ang 1362

ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥

नितप्रति हिरहि पर दरबु छिद्र कत ढाकीअहि ॥

Nitaprti hirahi par darabu chhidr kat dhaakeeahi ||

ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ? (ਪਰਮਾਤਮਾ ਸਭ ਕੁਝ ਵੇਖ ਰਿਹਾ ਹੈ) ।

जो लोग प्रतिदिन पराया धन चुराने में लगे रहते हैं, उनके ऐब कैसे ढंके जा सकते हैं।

Those who steal the wealth of others - how can their guilt be concealed?

Guru Arjan Dev ji / / Phunahe (M: 5) / Guru Granth Sahib ji - Ang 1362

ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥

हरि गुण रमत पवित्र सगल कुल तारई ॥

Hari gu(nn) ramat pavitr sagal kul taaraee ||

ਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ (ਆਪ) ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ (ਅਤੇ ਆਪਣੀਆਂ) ਸਾਰੀਆਂ ਕੁਲਾਂ ਨੂੰ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।

ईश्वर का गुणगान करने से मन पवित्र हो जाता है और पूरी कुल की मुक्ति हो जाती है।

Those who chant the Sacred Praises of the Lord save and redeem all their generations.

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥

हरिहां सुनते भए पुनीत पारब्रहमु बीचारई ॥८॥

Harihaan sunate bhae puneet paarabrhamu beechaaraee ||8||

ਹੇ ਸਹੇਲੀਏ! (ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦੇ ਹਨ, ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੮॥

हरिहां, जो व्यक्ति परब्रह्म का चिंतन करते हैं, उसका यशोगान सुनते हैं, वे पवित्र हो जाते हैं।॥ ८॥

O Lord! Those who listen and contemplate the Supreme Lord God become pure and holy. ||8||

Guru Arjan Dev ji / / Phunahe (M: 5) / Guru Granth Sahib ji - Ang 1362

ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥

ऊपरि बनै अकासु तलै धर सोहती ॥

Upari banai akaasu talai dhar sohatee ||

ਹੇ ਸਹੇਲੀਏ! ਉਤਾਂਹ (ਤਾਰਿਆਂ ਆਦਿਕ ਨਾਲ) ਆਕਾਸ਼ ਫਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ (ਹਰਿਆਵਲ ਆਦਿਕ ਨਾਲ) ਧਰਤੀ ਸਜ ਰਹੀ ਹੈ ।

ऊपर आकाश टिका हुआ है और नीचे हरी-भरी सुन्दर धरती है।

The sky above looks lovely, and the earth below is beautiful.

Guru Arjan Dev ji / / Phunahe (M: 5) / Guru Granth Sahib ji - Ang 1362

ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥

दह दिस चमकै बीजुलि मुख कउ जोहती ॥

Dah dis chamakai beejuli mukh kau johatee ||

ਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ । (ਰੱਬੀ ਜੋਤਿ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ!)

दसों दिशाओं में चमकती बिजली इसके मुख को देखती है।

Lightning flashes in the ten directions; I behold the Face of my Beloved.

Guru Arjan Dev ji / / Phunahe (M: 5) / Guru Granth Sahib ji - Ang 1362

ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥

खोजत फिरउ बिदेसि पीउ कत पाईऐ ॥

Khojat phirau bidesi peeu kat paaeeai ||

ਪਰ ਮੈਂ (ਉਸ ਦੇ ਇਸ ਸਰਗਣ ਸਰੂਪ ਦੀ ਕਦਰ ਨਾਹ ਸਮਝ ਕੇ) ਪਰਦੇਸ ਵਿਚ (ਜੰਗਲ ਆਦਿਕ ਵਿਚ) ਢੂੰਢਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਏ ।

देस-परदेस खोजती फिर रही हूँ, प्रभु को कैसे पाया जा सकता है।

If I go searching in foreign lands, how can I find my Beloved?

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥

हरिहां जे मसतकि होवै भागु त दरसि समाईऐ ॥९॥

Harihaan je masataki hovai bhaagu ta darasi samaaeeai ||9||

ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ (ਹਰ ਥਾਂ ਹੀ ਉਸ ਦੇ) ਦੀਦਾਰ ਵਿਚ ਲੀਨ ਹੋ ਸਕੀਦਾ ਹੈ ॥੯॥

हरिहां, यदि माथे पर भाग्य हो तो दर्शन प्राप्त हो जाते हैं।॥ ९॥

O Lord! If such destiny is inscribed upon my forehead, I am absorbed in the Blessed Vision of His Darshan. ||9||

Guru Arjan Dev ji / / Phunahe (M: 5) / Guru Granth Sahib ji - Ang 1362

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥

डिठे सभे थाव नही तुधु जेहिआ ॥

Dithe sabhe thaav nahee tudhu jehiaa ||

(ਹੇ ਰਾਮ ਦੇ ਦਾਸਾਂ ਦੇ ਸ਼ਹਰ!) ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ) ।

"{यहाँ पर गुरु जी ने गुरु रामदास की नगरी अमृतसर की सराहना की है} हे गुरु की नगरी ! मैंने सब स्थानों को देखा है, लेकिन तेरे जैसी कोई नगरी नहीं।

I have seen all places, but none can compare to You.

Guru Arjan Dev ji / / Phunahe (M: 5) / Guru Granth Sahib ji - Ang 1362

ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥

बधोहु पुरखि बिधातै तां तू सोहिआ ॥

Badhohu purakhi bidhaatai taan too sohiaa ||

(ਹੇ ਸਤਸੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ

दरअसल कर्ता पुरुष विधाता ने स्वयं तुझे बनाया तो ही तू शोभा दे रही है।

The Primal Lord, the Architect of Destiny, has established You; thus You are adorned and embellished.

Guru Arjan Dev ji / / Phunahe (M: 5) / Guru Granth Sahib ji - Ang 1362

ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥

वसदी सघन अपार अनूप रामदास पुर ॥

Vasadee saghan apaar anoop raamadaas pur ||

ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ ।

अनुपम रामदासपुर (अमृतसर) में अनेक लोग रहते हैं।

Ramdaspur is prosperous and thickly populated, and incomparably beautiful.

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥

हरिहां नानक कसमल जाहि नाइऐ रामदास सर ॥१०॥

Harihaan naanak kasamal jaahi naaiai raamadaas sar ||10||

ਹੇ ਨਾਨਕ! ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧੦॥

नानक कहते हैं कि यहां रामदास सरोवर में स्नान करने से सब पाप-दोष दूर हो जाते हैं।॥ १०॥

O Lord! Bathing in the Sacred Pool of Raam Daas, the sins are washed away, O Nanak. ||10||

Guru Arjan Dev ji / / Phunahe (M: 5) / Guru Granth Sahib ji - Ang 1362

ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥

चात्रिक चित सुचित सु साजनु चाहीऐ ॥

Chaatrik chit suchit su saajanu chaaheeai ||

ਪਪੀਹੇ ਵਾਂਗ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ ।

चातक की तरह एकाग्रचित होकर सज्जन प्रभु से प्रेम करना चाहिए।

The rainbird is very smart; in its consciousness, it longs for the friendly rain.

Guru Arjan Dev ji / / Phunahe (M: 5) / Guru Granth Sahib ji - Ang 1362

ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥

जिसु संगि लागे प्राण तिसै कउ आहीऐ ॥

Jisu sanggi laage praa(nn) tisai kau aaheeai ||

ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ, ਉਸੇ ਨੂੰ ਹੀ (ਮਿਲਣ ਦੀ) ਤਾਂਘ ਕਰਨੀ ਚਾਹੀਦੀ ਹੈ ।

जिससे प्राणों से बढ़कर प्रेम लग जाए, उसी को चाहना चाहिए।

It longs for that, to which its breath of life is attached.

Guru Arjan Dev ji / / Phunahe (M: 5) / Guru Granth Sahib ji - Ang 1362

ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥

बनु बनु फिरत उदास बूंद जल कारणे ॥

Banu banu phirat udaas boondd jal kaara(nn)e ||

(ਵੇਖ, ਪਪੀਹਾ ਵਰਖਾ ਦੇ) ਪਾਣੀ ਦੀ ਇਕ ਬੂੰਦ ਵਾਸਤੇ (ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ) ਉਪਰਾਮ ਹੋ ਕੇ ਜੰਗਲ ਜੰਗਲ (ਢੂੰਡਦਾ) ਫਿਰਦਾ ਹੈ ।

जैसे पपीहा स्वाति बूंद के लिए उदास होकर वन-वन भटकता है, वैसे ही हरिभक्त हरिनाम की कामना करते हैं।

It wanders depressed, from forest to forest, for the sake of a drop of water.

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥੧੧॥

हरिहां तिउ हरि जनु मांगै नामु नानक बलिहारणे ॥११॥

Harihaan tiu hari janu maangai naamu naanak balihaara(nn)e ||11||

ਹੇ ਨਾਨਕ! (ਜਿਹੜਾ) ਪ੍ਰਭੂ ਦਾ ਸੇਵਕ (ਪਪੀਹੇ ਵਾਂਗ ਪਰਮਾਤਮਾ ਦਾ ਨਾਮ) ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੧੧॥

नानक फुरमाते हैं- हम तो उन जिज्ञासुओं पर कुर्बान जाते हैं॥ ११॥

O Lord! In just the same way, the humble servant of the Lord begs for the Naam, the Name of the Lord. Nanak is a sacrifice to him. ||11||

Guru Arjan Dev ji / / Phunahe (M: 5) / Guru Granth Sahib ji - Ang 1362

ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥

मित का चितु अनूपु मरमु न जानीऐ ॥

Mit kaa chitu anoopu marammu na jaaneeai ||

(ਪਰਮਾਤਮਾ-) ਮਿੱਤਰ ਦਾ ਚਿੱਤ ਅੱਤਿ ਸੋਹਣਾ ਹੈ, (ਉਸ ਦਾ) ਭੇਤ ਨਹੀਂ ਜਾਣਿਆ ਜਾ ਸਕਦਾ ।

मित्र (प्रभु) का दिल अनुपम है, उसका रहस्य कोई नहीं जानता।

The Consciousness of my Friend is incomparably beautiful. Its mystery cannot be known.

Guru Arjan Dev ji / / Phunahe (M: 5) / Guru Granth Sahib ji - Ang 1362

ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥

गाहक गुनी अपार सु ततु पछानीऐ ॥

Gaahak gunee apaar su tatu pachhaaneeai ||

ਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸੰਤ-ਜਨਾਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ ।

गुणों के ग्राहक तथ्य को पहचान लेते हैं कि

One who purchases the priceless virtues realizes the essence of reality.

Guru Arjan Dev ji / / Phunahe (M: 5) / Guru Granth Sahib ji - Ang 1362

ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥

चितहि चितु समाइ त होवै रंगु घना ॥

Chitahi chitu samaai ta hovai ranggu ghanaa ||

(ਉਹ ਭੇਤ ਇਹ ਹੈ ਕਿ) ਜੇ ਉਸ ਪਰਮਾਤਮਾ ਦੇ ਚਿੱਤ ਵਿਚ (ਮਨੁੱਖ ਦਾ) ਚਿੱਤ ਲੀਨ ਹੋ ਜਾਏ, ਤਾਂ (ਮਨੁੱਖ ਦੇ ਅੰਦਰ) ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ ।

यदि दिल प्रभु में समा जाए तो अत्यंत आनंद प्राप्त होता है।

When the consciousness is absorbed in the supreme consciousness, great joy and bliss are found.

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥੧੨॥

हरिहां चंचल चोरहि मारि त पावहि सचु धना ॥१२॥

Harihaan chancchal chorahi maari ta paavahi sachu dhanaa ||12||

ਸੋ, ਜੇ ਤੂੰ (ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ) ਇਸ ਸਦਾ ਭਟਕਦੇ (ਮਨ-) ਚੋਰ ਨੂੰ (ਚੰਚਲਤਾ ਵਲੋਂ) ਮਾਰ ਲਏਂ, ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਹਾਸਲ ਕਰ ਲਏਂਗਾ ॥੧੨॥

हरिहां, अगर कामादिक चंचल चोरों को मार दिया जाए तो सच्चा धन (प्रभु) प्राप्त हो जाता है।॥ १२॥

O Lord! When the fickle thieves are overcome, the true wealth is obtained. ||12||

Guru Arjan Dev ji / / Phunahe (M: 5) / Guru Granth Sahib ji - Ang 1362

ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥

सुपनै ऊभी भई गहिओ की न अंचला ॥

Supanai ubhee bhaee gahio kee na ancchalaa ||

ਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ) ।

सपने में प्रभु को देखकर मैं उठकर बैठ गई लेकिन मैंने उसका आंचल क्यों नहीं पकड़ा।

In a dream, I was lifted up; why didn't I grasp the hem of His Robe?

Guru Arjan Dev ji / / Phunahe (M: 5) / Guru Granth Sahib ji - Ang 1362

ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥

सुंदर पुरख बिराजित पेखि मनु बंचला ॥

Sunddar purakh biraajit pekhi manu bancchalaa ||

ਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾਹ ਰਹੀ) ।

आप ही वजह बताते हैं कि प्रियतम प्रभु के सुन्दर रूप को देखकर मन मोहित हो गया था, इसलिए ध्यान न दिया।

Gazing upon the Beautiful Lord relaxing there, my mind was charmed and fascinated.

Guru Arjan Dev ji / / Phunahe (M: 5) / Guru Granth Sahib ji - Ang 1362

ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥

खोजउ ता के चरण कहहु कत पाईऐ ॥

Khojau taa ke chara(nn) kahahu kat paaeeai ||

ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ । ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ?

मैं उसके चरण ढूंढ रही हूँ, बताओ वह मुझे कैसे प्राप्त हो सकता है।

I am searching for His Feet - tell me, where can I find Him?

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥੧੩॥

हरिहां सोई जतंनु बताइ सखी प्रिउ पाईऐ ॥१३॥

Harihaan soee jatannu bataai sakhee priu paaeeai ||13||

ਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ॥੧੩॥

हे सखी ! वही उपाय बताना, जिससे प्रिय-प्रभु को पा लिया जाए॥ १३॥

O Lord! Tell me how I can find my Beloved, O my companion. ||13||

Guru Arjan Dev ji / / Phunahe (M: 5) / Guru Granth Sahib ji - Ang 1362

ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥

नैण न देखहि साध सि नैण बिहालिआ ॥

Nai(nn) na dekhahi saadh si nai(nn) bihaaliaa ||

ਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ ।

जो आँखें साधुओं के दर्शन नहीं करती, वे बेहाल हो जाती हैं।

The eyes which do not see the Holy - those eyes are miserable.

Guru Arjan Dev ji / / Phunahe (M: 5) / Guru Granth Sahib ji - Ang 1362

ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥

करन न सुनही नादु करन मुंदि घालिआ ॥

Karan na sunahee naadu karan munddi ghaaliaa ||

ਜਿਹੜੇ ਕੰਨ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ, ਉਹ ਕੰਨ (ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ) ਬੰਦ ਕੀਤੇ ਪਏ ਹਨ ।

जो कान परमात्मा का भजन नहीं सुनते, उनको बंद कर देना चाहिए।

The ears which do not hear the Sound-current of the Naad - those ears might just as well be plugged.

Guru Arjan Dev ji / / Phunahe (M: 5) / Guru Granth Sahib ji - Ang 1362

ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥

रसना जपै न नामु तिलु तिलु करि कटीऐ ॥

Rasanaa japai na naamu tilu tilu kari kateeai ||

ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ ।

जो जिह्म हरिनाम नहीं जपती, उसके टुकड़े कर-करके काट देना चाहिए।

The tongue which does not chant the Naam ought to be cut out, bit by bit.

Guru Arjan Dev ji / / Phunahe (M: 5) / Guru Granth Sahib ji - Ang 1362

ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥੧੪॥

हरिहां जब बिसरै गोबिद राइ दिनो दिनु घटीऐ ॥१४॥

Harihaan jab bisarai gobid raai dino dinu ghateeai ||14||

ਹੇ ਸਹੇਲੀਏ! ਜਦੋਂ ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ ਜਾਈਦਾ ਹੈ । (ਸੋ, ਹੇ ਸਹੇਲੀਏ! ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਰਹਿਣਾ, ਜੀਭ ਨਾਲ ਨਾਮ ਜਪਦੇ ਰਹਿਣਾ-ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ) ॥੧੪॥

हरिहां, जब परमात्मा भूल जाता है तो प्रतिदिन जीवन खत्म हो जाता है॥ १४॥

O Lord! When the mortal forgets the Lord of the Universe, the Sovereign Lord King, he grows weaker day by day. ||14||

Guru Arjan Dev ji / / Phunahe (M: 5) / Guru Granth Sahib ji - Ang 1362

ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥

पंकज फाथे पंक महा मद गु्मफिआ ॥

Pankkaj phaathe pankk mahaa mad gumpphiaa ||

(ਕੌਲ ਫੁੱਲ ਦੀ) ਤੇਜ਼ ਸੁਗੰਧੀ ਵਿਚ ਮਸਤ ਹੋ ਜਾਣ ਦੇ ਕਾਰਨ (ਭੌਰੇ ਦੇ) ਖੰਭ ਕੌਲ ਫੁੱਲ (ਦੀਆਂ ਪੰਖੜੀਆਂ) ਵਿਚ ਫਸ ਜਾਂਦੇ ਹਨ,

भंवरे का पंख कमल-पुष्प की खुशबू में मदमस्त होकर उसी में फंस जाता है।

The wings of the bumble bee are caught in the intoxicating fragrant petals of the lotus.

Guru Arjan Dev ji / / Phunahe (M: 5) / Guru Granth Sahib ji - Ang 1362

ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥

अंग संग उरझाइ बिसरते सु्मफिआ ॥

Angg sangg urajhaai bisarate sumpphiaa ||

(ਉਹਨਾਂ ਪੰਖੜੀਆਂ ਨਾਲ ਉਲਝ ਕੇ (ਭੌਰੇ ਨੂੰ) ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ (ਇਹੀ ਹਾਲ ਹੈ ਜੀਵ-ਭੌਰੇ ਦਾ) ।

फिर पंखुड़ियों से उलझ कर उसे उड़ना ही भूल जाता है।

With its limbs entangled in the petals, it loses its senses.

Guru Arjan Dev ji / / Phunahe (M: 5) / Guru Granth Sahib ji - Ang 1362

Download SGGS PDF Daily Updates ADVERTISE HERE