Ang 136, Guru Granth Sahib ji, Hindi Punjabi English


Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥

कामि करोधि न मोहीऐ बिनसै लोभु सुआनु ॥

Kaami karođhi na moheeâi binasai lobhu suâanu ||

(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ) ।

Sexual desire and anger shall not seduce you, and the dog of greed shall depart.

Guru Arjan Dev ji / Raag Majh / Barah Maah (M: 5) / Ang 136

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥

सचै मारगि चलदिआ उसतति करे जहानु ॥

Sachai maaragi chalađiâa ūsaŧaŧi kare jahaanu ||

ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ ।

Those who walk on the Path of Truth shall be praised throughout the world.

Guru Arjan Dev ji / Raag Majh / Barah Maah (M: 5) / Ang 136

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥

अठसठि तीरथ सगल पुंन जीअ दइआ परवानु ॥

Âthasathi ŧeeraŧh sagal punn jeeâ đaīâa paravaanu ||

ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ) ।

Be kind to all beings-this is more meritorious than bathing at the sixty-eight sacred shrines of pilgrimage and the giving of charity.

Guru Arjan Dev ji / Raag Majh / Barah Maah (M: 5) / Ang 136

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥

जिस नो देवै दइआ करि सोई पुरखु सुजानु ॥

Jis no đevai đaīâa kari soëe purakhu sujaanu ||

ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ ।

That person, upon whom the Lord bestows His Mercy, is a wise person.

Guru Arjan Dev ji / Raag Majh / Barah Maah (M: 5) / Ang 136

ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥

जिना मिलिआ प्रभु आपणा नानक तिन कुरबानु ॥

Jinaa miliâa prbhu âapañaa naanak ŧin kurabaanu ||

ਹੇ ਨਾਨਕ! (ਆਖ-) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ।

Nanak is a sacrifice to those who have merged with God.

Guru Arjan Dev ji / Raag Majh / Barah Maah (M: 5) / Ang 136

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

माघि सुचे से कांढीअहि जिन पूरा गुरु मिहरवानु ॥१२॥

Maaghi suche se kaandheeâhi jin pooraa guru miharavaanu ||12||

ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ) ॥੧੨॥

In Maagh, they alone are known as true, unto whom the Perfect Guru is Merciful. ||12||

Guru Arjan Dev ji / Raag Majh / Barah Maah (M: 5) / Ang 136


ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥

फलगुणि अनंद उपारजना हरि सजण प्रगटे आइ ॥

Phalaguñi ânanđđ ūpaarajanaa hari sajañ prgate âaī ||

(ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ ।

In the month of Phalgun, bliss comes to those, unto whom the Lord, the Friend, has been revealed.

Guru Arjan Dev ji / Raag Majh / Barah Maah (M: 5) / Ang 136

ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥

संत सहाई राम के करि किरपा दीआ मिलाइ ॥

Sanŧŧ sahaaëe raam ke kari kirapaa đeeâa milaaī ||

ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ ।

The Saints, the Lord's helpers, in their mercy, have united me with Him.

Guru Arjan Dev ji / Raag Majh / Barah Maah (M: 5) / Ang 136

ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥

सेज सुहावी सरब सुख हुणि दुखा नाही जाइ ॥

Sej suhaavee sarab sukh huñi đukhaa naahee jaaī ||

ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ ।

My bed is beautiful, and I have all comforts. I feel no sadness at all.

Guru Arjan Dev ji / Raag Majh / Barah Maah (M: 5) / Ang 136

ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥

इछ पुनी वडभागणी वरु पाइआ हरि राइ ॥

Īchh punee vadabhaagañee varu paaīâa hari raaī ||

ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ ।

My desires have been fulfilled-by great good fortune, I have obtained the Sovereign Lord as my Husband.

Guru Arjan Dev ji / Raag Majh / Barah Maah (M: 5) / Ang 136

ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥

मिलि सहीआ मंगलु गावही गीत गोविंद अलाइ ॥

Mili saheeâa manggalu gaavahee geeŧ govinđđ âlaaī ||

ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ ।

Join with me, my sisters, and sing the songs of rejoicing and the Hymns of the Lord of the Universe.

Guru Arjan Dev ji / Raag Majh / Barah Maah (M: 5) / Ang 136

ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥

हरि जेहा अवरु न दिसई कोई दूजा लवै न लाइ ॥

Hari jehaa âvaru na đisaëe koëe đoojaa lavai na laaī ||

ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ ।

There is no other like the Lord-there is no equal to Him.

Guru Arjan Dev ji / Raag Majh / Barah Maah (M: 5) / Ang 136

ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥

हलतु पलतु सवारिओनु निहचल दितीअनु जाइ ॥

Halaŧu palaŧu savaariõnu nihachal điŧeeânu jaaī ||

ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ ।

He embellishes this world and the world hereafter, and He gives us our permanent home there.

Guru Arjan Dev ji / Raag Majh / Barah Maah (M: 5) / Ang 136

ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥

संसार सागर ते रखिअनु बहुड़ि न जनमै धाइ ॥

Sanssaar saagar ŧe rakhiânu bahuɍi na janamai đhaaī ||

ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ ।

He rescues us from the world-ocean; never again do we have to run the cycle of reincarnation.

Guru Arjan Dev ji / Raag Majh / Barah Maah (M: 5) / Ang 136

ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥

जिहवा एक अनेक गुण तरे नानक चरणी पाइ ॥

Jihavaa ēk ânek guñ ŧare naanak charañee paaī ||

ਹੇ ਨਾਨਕ! (ਆਖ-) ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ ।

I have only one tongue, but Your Glorious Virtues are beyond counting. Nanak is saved, falling at Your Feet.

Guru Arjan Dev ji / Raag Majh / Barah Maah (M: 5) / Ang 136

ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥

फलगुणि नित सलाहीऐ जिस नो तिलु न तमाइ ॥१३॥

Phalaguñi niŧ salaaheeâi jis no ŧilu na ŧamaaī ||13||

ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ॥੧੩॥

In Phalgun, praise Him continually; He has not even an iota of greed. ||13||

Guru Arjan Dev ji / Raag Majh / Barah Maah (M: 5) / Ang 136


ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥

जिनि जिनि नामु धिआइआ तिन के काज सरे ॥

Jini jini naamu đhiâaīâa ŧin ke kaaj sare ||

ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ ।

Those who meditate on the Naam, the Name of the Lord-their affairs are all resolved.

Guru Arjan Dev ji / Raag Majh / Barah Maah (M: 5) / Ang 136

ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥

हरि गुरु पूरा आराधिआ दरगह सचि खरे ॥

Hari guru pooraa âaraađhiâa đaragah sachi khare ||

ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ ।

Those who meditate on the Perfect Guru, the Lord-Incarnate-they are judged true in the Court of the Lord.

Guru Arjan Dev ji / Raag Majh / Barah Maah (M: 5) / Ang 136

ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥

सरब सुखा निधि चरण हरि भउजलु बिखमु तरे ॥

Sarab sukhaa niđhi charañ hari bhaūjalu bikhamu ŧare ||

ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ ।

The Lord's Feet are the Treasure of all peace and comfort for them; they cross over the terrifying and treacherous world-ocean.

Guru Arjan Dev ji / Raag Majh / Barah Maah (M: 5) / Ang 136

ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥

प्रेम भगति तिन पाईआ बिखिआ नाहि जरे ॥

Prem bhagaŧi ŧin paaëeâa bikhiâa naahi jare ||

ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ ।

They obtain love and devotion, and they do not burn in corruption.

Guru Arjan Dev ji / Raag Majh / Barah Maah (M: 5) / Ang 136

ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥

कूड़ गए दुबिधा नसी पूरन सचि भरे ॥

Kooɍ gaē đubiđhaa nasee pooran sachi bhare ||

ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ ।

Falsehood has vanished, duality has been erased, and they are totally overflowing with Truth.

Guru Arjan Dev ji / Raag Majh / Barah Maah (M: 5) / Ang 136

ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥

पारब्रहमु प्रभु सेवदे मन अंदरि एकु धरे ॥

Paarabrhamu prbhu sevađe man ânđđari ēku đhare ||

ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ ।

They serve the Supreme Lord God, and enshrine the One Lord within their minds.

Guru Arjan Dev ji / Raag Majh / Barah Maah (M: 5) / Ang 136

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥

माह दिवस मूरत भले जिस कउ नदरि करे ॥

Maah đivas mooraŧ bhale jis kaū nađari kare ||

ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ) ।

The months, the days, and the moments are auspicious, for those upon whom the Lord casts His Glance of Grace.

Guru Arjan Dev ji / Raag Majh / Barah Maah (M: 5) / Ang 136

ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥

नानकु मंगै दरस दानु किरपा करहु हरे ॥१४॥१॥

Naanaku manggai đaras đaanu kirapaa karahu hare ||14||1||

ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤ ਮੰਗਦਾ ਹਾਂ ॥੧੪॥

Nanak begs for the blessing of Your Vision, O Lord. Please, shower Your Mercy upon me! ||14||1||

Guru Arjan Dev ji / Raag Majh / Barah Maah (M: 5) / Ang 136


ਮਾਝ ਮਹਲਾ ੫ ਦਿਨ ਰੈਣਿ

माझ महला ५ दिन रैणि

Maajh mahalaa 5 đin raiñi

Maajh, Fifth Mehl: Day And Night:

Guru Arjan Dev ji / Raag Majh / Din Rain / Ang 136

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk-õamkkaari saŧigur prsaađi ||

One Universal Creator God. By The Grace Of The True Guru:

Guru Arjan Dev ji / Raag Majh / Din Rain / Ang 136

ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥

सेवी सतिगुरु आपणा हरि सिमरी दिन सभि रैण ॥

Sevee saŧiguru âapañaa hari simaree đin sabhi raiñ ||

(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ ।

I serve my True Guru, and meditate on Him all day and night.

Guru Arjan Dev ji / Raag Majh / Din Rain / Ang 136

ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥

आपु तिआगि सरणी पवां मुखि बोली मिठड़े वैण ॥

Âapu ŧiâagi sarañee pavaan mukhi bolee mithaɍe vaiñ ||

ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,

Renouncing selfishness and conceit, I seek His Sanctuary, and speak sweet words to Him.

Guru Arjan Dev ji / Raag Majh / Din Rain / Ang 136

ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥

जनम जनम का विछुड़िआ हरि मेलहु सजणु सैण ॥

Janam janam kaa vichhuɍiâa hari melahu sajañu saiñ ||

(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ ।

Through countless lifetimes and incarnations, I was separated from Him. O Lord, you are my Friend and Companion-please unite me with Yourself.

Guru Arjan Dev ji / Raag Majh / Din Rain / Ang 136

ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥

जो जीअ हरि ते विछुड़े से सुखि न वसनि भैण ॥

Jo jeeâ hari ŧe vichhuɍe se sukhi na vasani bhaiñ ||

ਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ ।

Those who are separated from the Lord do not dwell in peace, O sister.

Guru Arjan Dev ji / Raag Majh / Din Rain / Ang 136

ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥

हरि पिर बिनु चैनु न पाईऐ खोजि डिठे सभि गैण ॥

Hari pir binu chainu na paaëeâi khoji dithe sabhi gaiñ ||

ਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ ।

Without their Husband Lord, they find no comfort. I have searched and seen all realms.

Guru Arjan Dev ji / Raag Majh / Din Rain / Ang 136

ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥

आप कमाणै विछुड़ी दोसु न काहू देण ॥

Âap kamaañai vichhuɍee đosu na kaahoo đeñ ||

(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ ।

My own evil actions have kept me separate from Him; why should I accuse anyone else?

Guru Arjan Dev ji / Raag Majh / Din Rain / Ang 136

ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥

करि किरपा प्रभ राखि लेहु होरु नाही करण करेण ॥

Kari kirapaa prbh raakhi lehu horu naahee karañ kareñ ||

ਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ ।

Bestow Your Mercy, God, and save me! No one else can bestow Your Mercy.

Guru Arjan Dev ji / Raag Majh / Din Rain / Ang 136

ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥

हरि तुधु विणु खाकू रूलणा कहीऐ किथै वैण ॥

Hari ŧuđhu viñu khaakoo roolañaa kaheeâi kiŧhai vaiñ ||

ਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ । (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?

Without You, Lord, we roll around in the dust. Unto whom should we utter our cries of distress?

Guru Arjan Dev ji / Raag Majh / Din Rain / Ang 136

ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥

नानक की बेनंतीआ हरि सुरजनु देखा नैण ॥१॥

Naanak kee benanŧŧeeâa hari surajanu đekhaa naiñ ||1||

(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥

This is Nanak's prayer: "May my eyes behold the Lord, the Angelic Being." ||1||

Guru Arjan Dev ji / Raag Majh / Din Rain / Ang 136


ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥

जीअ की बिरथा सो सुणे हरि सम्रिथ पुरखु अपारु ॥

Jeeâ kee biraŧhaa so suñe hari sammriŧh purakhu âpaaru ||

ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ ।

The Lord hears the anguish of the soul; He is the All-powerful and Infinite Primal Being.

Guru Arjan Dev ji / Raag Majh / Din Rain / Ang 136

ਮਰਣਿ ਜੀਵਣਿ* ਆਰਾਧਣਾ ਸਭਨਾ ਕਾ ਆਧਾਰੁ ॥

मरणि जीवणि* आराधणा सभना का आधारु ॥

Marañi jeevañi* âaraađhañaa sabhanaa kaa âađhaaru ||

ਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ ।

In death and in life, worship and adore the Lord, the Support of all.

Guru Arjan Dev ji / Raag Majh / Din Rain / Ang 136


Download SGGS PDF Daily Updates