ANG 1346, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਪ੍ਰਭਾਤੀ ਮਹਲਾ ੩ ਬਿਭਾਸ

प्रभाती महला ३ बिभास

Prbhaatee mahalaa 3 bibhaas

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।

प्रभाती महला ३ बिभास

Prabhaatee, Third Mehl, Bibhaas:

Guru Amardas ji / Raag Parbhati Bibhaas / Ashtpadiyan / Ang 1346

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Parbhati Bibhaas / Ashtpadiyan / Ang 1346

ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥

गुर परसादी वेखु तू हरि मंदरु तेरै नालि ॥

Gur parasaadee vekhu too hari manddaru terai naali ||

ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ ।

हे जिज्ञासु ! गुरु की कृपा से तू देख ले, परमात्मा का घर तेरे साथ ही है।

By Guru's Grace, see that the Temple of the Lord is within you.

Guru Amardas ji / Raag Parbhati Bibhaas / Ashtpadiyan / Ang 1346

ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹ੍ਹਾਲਿ ॥੧॥

हरि मंदरु सबदे खोजीऐ हरि नामो लेहु सम्हालि ॥१॥

Hari manddaru sabade khojeeai hari naamo lehu samhaali ||1||

ਇਸ) 'ਹਰਿ ਮੰਦਰ' ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਗੁਰੂ ਦੇ ਸ਼ਬਦ ਵਿਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ ॥੧॥

गुरु के शब्द से ही इसकी खोज होती है, अतः हरिनाम का भजन करो॥ १॥

The Temple of the Lord is found through the Word of the Shabad; contemplate the Lord's Name. ||1||

Guru Amardas ji / Raag Parbhati Bibhaas / Ashtpadiyan / Ang 1346


ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥

मन मेरे सबदि रपै रंगु होइ ॥

Man mere sabadi rapai ranggu hoi ||

ਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗਿਆ ਜਾਂਦਾ ਹੈ (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ ।

हे मेरे मन ! शब्द में लीन होने से ही रंग चढ़ता है।

O my mind, be joyfully attuned to the Shabad.

Guru Amardas ji / Raag Parbhati Bibhaas / Ashtpadiyan / Ang 1346

ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥

सची भगति सचा हरि मंदरु प्रगटी साची सोइ ॥१॥ रहाउ ॥

Sachee bhagati sachaa hari manddaru prgatee saachee soi ||1|| rahaau ||

ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ । (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ 'ਹਰਿ ਮੰਦਰ' ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ) ॥੧॥ ਰਹਾਉ ॥

सच्ची भक्ति से हरि-मन्दिर प्रगट होता है और सच्ची शोभा मिलती है॥ १॥रहाउ॥

True is devotional worship, and True is the Temple of the Lord; True is His Manifest Glory. ||1|| Pause ||

Guru Amardas ji / Raag Parbhati Bibhaas / Ashtpadiyan / Ang 1346


ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥

हरि मंदरु एहु सरीरु है गिआनि रतनि परगटु होइ ॥

Hari manddaru ehu sareeru hai giaani ratani paragatu hoi ||

(ਮਨੁੱਖ ਦਾ) ਇਹ ਸਰੀਰ 'ਹਰਿ-ਮੰਦਰ' ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ ।

इस शरीर में परमात्मा ही बसा हुआ है, जो ज्ञान के आलोक से ही प्रगट होता है।

This body is the Temple of the Lord, in which the jewel of spiritual wisdom is revealed.

Guru Amardas ji / Raag Parbhati Bibhaas / Ashtpadiyan / Ang 1346

ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥

मनमुख मूलु न जाणनी माणसि हरि मंदरु न होइ ॥२॥

Manamukh moolu na jaa(nn)anee maa(nn)asi hari manddaru na hoi ||2||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ 'ਹਰਿ-ਮੰਦਰ' ਨਹੀਂ ਹੋ ਸਕਦਾ ॥੨॥

मन-मर्जी करने वाले लोग उस पैदा करने वाले ईश्वर को नहीं मानते और उनका मानना है कि कहीं भी ईश्वर नहीं॥ २॥

The self-willed manmukhs do not know anything at all; they do not believe that the Lord's Temple is within. ||2||

Guru Amardas ji / Raag Parbhati Bibhaas / Ashtpadiyan / Ang 1346


ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥

हरि मंदरु हरि जीउ साजिआ रखिआ हुकमि सवारि ॥

Hari manddaru hari jeeu saajiaa rakhiaa hukami savaari ||

(ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ ।

ईश्वर ने ही हरिमन्दिर की रचना की है और अपने हुक्म से संवार दिया है।

The Dear Lord created the Temple of the Lord; He adorns it by His Will.

Guru Amardas ji / Raag Parbhati Bibhaas / Ashtpadiyan / Ang 1346

ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥

धुरि लेखु लिखिआ सु कमावणा कोइ न मेटणहारु ॥३॥

Dhuri lekhu likhiaa su kamaava(nn)aa koi na meta(nn)ahaaru ||3||

ਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ-ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ । ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ ॥੩॥

जो भाग्य में लिखा है, वही करना है, इसे कोई बदल नहीं सकता॥ ३॥

All act according to their pre-ordained destiny; no one can erase it. ||3||

Guru Amardas ji / Raag Parbhati Bibhaas / Ashtpadiyan / Ang 1346


ਸਬਦੁ ਚੀਨੑਿ ਸੁਖੁ ਪਾਇਆ ਸਚੈ ਨਾਇ ਪਿਆਰ ॥

सबदु चीन्हि सुखु पाइआ सचै नाइ पिआर ॥

Sabadu cheenhi sukhu paaiaa sachai naai piaar ||

(ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ ।

यदि सच्चे नाम से प्रेम किया जाए, शब्द के भेद की पहचान हो जाए तो सुख प्राप्त हो सकता है।

Contemplating the Shabad, peace is obtained, loving the True Name.

Guru Amardas ji / Raag Parbhati Bibhaas / Ashtpadiyan / Ang 1346

ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥

हरि मंदरु सबदे सोहणा कंचनु कोटु अपार ॥४॥

Hari manddaru sabade soha(nn)aa kancchanu kotu apaar ||4||

(ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ ॥੪॥

हरिमन्दिर शब्द से सुन्दर बना हुआ है, जो स्वर्ण के समान किले के रूप में है।॥ ४॥

The Temple of the Lord is embellished with the Shabad; it is an Infinite Fortress of God. ||4||

Guru Amardas ji / Raag Parbhati Bibhaas / Ashtpadiyan / Ang 1346


ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥

हरि मंदरु एहु जगतु है गुर बिनु घोरंधार ॥

Hari manddaru ehu jagatu hai gur binu ghoranddhaar ||

ਇਹ ਸਾਰਾ ਸੰਸਾਰ ਭੀ 'ਹਰਿ-ਮੰਦਰ' ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ) । ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ) ।

यह जगत हरि-मन्दिर (अर्थात् परमात्मा जगत में ही) है और गुरु के बिना हर तरफ घोर अन्धेरा बना हुआ है।

This world is the Temple of the Lord; without the Guru, there is only pitch darkness.

Guru Amardas ji / Raag Parbhati Bibhaas / Ashtpadiyan / Ang 1346

ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥

दूजा भाउ करि पूजदे मनमुख अंध गवार ॥५॥

Doojaa bhaau kari poojade manamukh anddh gavaar ||5||

ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ ॥੫॥

जो लोग द्वैतभाव में पूजा करते हैं, वे मनमति, अन्धे एवं मूर्ख हैं।॥ ५॥

The blind and foolish self-willed manmukhs worship in the love of duality. ||5||

Guru Amardas ji / Raag Parbhati Bibhaas / Ashtpadiyan / Ang 1346


ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥

जिथै लेखा मंगीऐ तिथै देह जाति न जाइ ॥

Jithai lekhaa manggeeai tithai deh jaati na jaai ||

ਜਿੱਥੇ (ਪਰਮਾਤਮਾ ਦੀ ਦਰਗਾਹ ਵਿਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ ।

जहाँ कर्मो का हिसाब मांगा जाता है, वहाँ पर शरीर अथवा जाति नहीं जाती।

One's body and social status do not go along to that place, where all are called to account.

Guru Amardas ji / Raag Parbhati Bibhaas / Ashtpadiyan / Ang 1346

ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥

साचि रते से उबरे दुखीए दूजै भाइ ॥६॥

Saachi rate se ubare dukheee doojai bhaai ||6||

(ਜਿਹੜੇ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, ਉਹ (ਉਥੇ ਲੇਖਾ ਹੋਣ ਸਮੇ) ਸੁਰਖ਼ਰੂ ਹੋ ਜਾਂਦੇ ਹਨ, (ਜਿਹੜੇ) ਮਾਇਆ ਦੇ ਪਿਆਰ ਵਿਚ (ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉਥੇ) ਦੁਖੀ ਹੁੰਦੇ ਹਨ ॥੬॥

परमात्मा में लिप्त रहने वाले तो बच जाते हैं परन्तु द्वैतभाव में लिप्त रहने वाले दुख भोगते हैं।॥ ६॥

Those who are attuned to Truth are saved; those in the love of duality are miserable. ||6||

Guru Amardas ji / Raag Parbhati Bibhaas / Ashtpadiyan / Ang 1346


ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥

हरि मंदर महि नामु निधानु है ना बूझहि मुगध गवार ॥

Hari manddar mahi naamu nidhaanu hai naa boojhahi mugadh gavaar ||

(ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ ਦਾ ਨਾਮ (ਮਨੁੱਖ ਵਾਸਤੇ) ਖ਼ਜ਼ਾਨਾ ਹੈ, ਪਰ ਮੂਰਖ ਬੰਦੇ (ਇਹ ਗੱਲ) ਨਹੀਂ ਸਮਝਦੇ ।

हरि-मन्दिर में ही नाम रूपी सुखों का भण्डार है लेकिन मूर्ख गंवार मनुष्य इसे नहीं समझता।

The treasure of the Naam is within the Temple of the Lord. The idiotic fools do not realize this.

Guru Amardas ji / Raag Parbhati Bibhaas / Ashtpadiyan / Ang 1346

ਗੁਰ ਪਰਸਾਦੀ ਚੀਨੑਿਆ ਹਰਿ ਰਾਖਿਆ ਉਰਿ ਧਾਰਿ ॥੭॥

गुर परसादी चीन्हिआ हरि राखिआ उरि धारि ॥७॥

Gur parasaadee cheenhiaa hari raakhiaa uri dhaari ||7||

ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝ ਲਿਆ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਲਿਆ ॥੭॥

जो गुरु की कृपा से तथ्य को जान लेता है, वह ईश्वर को मन में बसा लेता है।॥ ७॥

By Guru's Grace, I have realized this. I keep the Lord enshrined within my heart. ||7||

Guru Amardas ji / Raag Parbhati Bibhaas / Ashtpadiyan / Ang 1346


ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥

गुर की बाणी गुर ते जाती जि सबदि रते रंगु लाइ ॥

Gur kee baa(nn)ee gur te jaatee ji sabadi rate ranggu laai ||

ਜਿਹੜੇ ਮਨੁੱਖ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ (ਦੀ ਕਦਰ) ਸਮਝ ਲੈਂਦੇ ਹਨ ।

जब शब्द में लीन होकर प्रेम-रंग लग जाता है तो गुरु की वाणी से जानकारी हो जाती है।

Those who are attuned to the love of the Shabad know the Guru, through the Word of the Guru's Bani.

Guru Amardas ji / Raag Parbhati Bibhaas / Ashtpadiyan / Ang 1346

ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥

पवितु पावन से जन निरमल हरि कै नामि समाइ ॥८॥

Pavitu paavan se jan niramal hari kai naami samaai ||8||

ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ॥੮॥

जो व्यक्ति परमात्मा के नाम में समा जाते हैं, वही पवित्र पावन एवं निर्मल होते हैं।॥ ८॥

Sacred, pure and immaculate are those humble beings who are absorbed in the Name of the Lord. ||8||

Guru Amardas ji / Raag Parbhati Bibhaas / Ashtpadiyan / Ang 1346


ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥

हरि मंदरु हरि का हाटु है रखिआ सबदि सवारि ॥

Hari manddaru hari kaa haatu hai rakhiaa sabadi savaari ||

(ਇਹ ਮਨੁੱਖਾ ਸਰੀਰ) 'ਹਰਿ-ਮੰਦਰ' ਪਰਮਾਤਮਾ (ਦੇ ਨਾਮ-ਵੱਖਰ) ਦਾ ਹੱਟ ਹੈ, ਇਸ (ਹੱਟ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ ।

शरीर रूपी हरिमन्दिर में हरि की दुकान है, जहाँ शब्द को संवार कर रखा हुआ है।

The Temple of the Lord is the Lord's Shop; He embellishes it with the Word of His Shabad.

Guru Amardas ji / Raag Parbhati Bibhaas / Ashtpadiyan / Ang 1346

ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥

तिसु विचि सउदा एकु नामु गुरमुखि लैनि सवारि ॥९॥

Tisu vichi saudaa eku naamu guramukhi laini savaari ||9||

ਇਸ (ਸਰੀਰ ਹੱਟ) ਵਿਚ ਪਰਮਾਤਮਾ ਦਾ ਨਾਮ-ਸੌਦਾ (ਮਿਲ ਸਕਦਾ) ਹੈ । (ਪਰ ਸਿਰਫ਼) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਆਪਣੇ ਜੀਵਨ ਨੂੰ) ਸੋਹਣਾ ਬਣਾ ਕੇ (ਇਹ ਸੌਦਾ) ਲੈਂਦੇ ਹਨ ॥੯॥

इसमें केवल नाम का ही सौदा होता है और गुरुमुख यह सौदा लेकर जीवन सफल कर लेते हैं।॥ ९॥

In that shop is the merchandise of the One Name; the Gurmukhs adorn themselves with it. ||9||

Guru Amardas ji / Raag Parbhati Bibhaas / Ashtpadiyan / Ang 1346


ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥

हरि मंदर महि मनु लोहटु है मोहिआ दूजै भाइ ॥

Hari manddar mahi manu lohatu hai mohiaa doojai bhaai ||

(ਜਿਹੜਾ ਮਨੁੱਖ) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਦੀ ਰਾਸਿ-ਪੂੰਜੀ) ਲੁਟਾ ਬੈਠਦਾ ਹੈ, (ਉਸ ਦਾ) ਮਨ (ਇਸ ਸਰੀਰ-) ਹਰਿ-ਮੰਦਰ ਵਿਚ ਲੋਹਾ (ਹੀ ਬਣਿਆ ਰਹਿੰਦਾ) ਹੈ ।

प्रभु के घर में लोहे के समान मन भी है, जो द्वैतभाव में लीन रहता है।

The mind is like iron slag, within the Temple of the Lord; it is lured by the love of duality.

Guru Amardas ji / Raag Parbhati Bibhaas / Ashtpadiyan / Ang 1346

ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥

पारसि भेटिऐ कंचनु भइआ कीमति कही न जाइ ॥१०॥

Paarasi bhetiai kancchanu bhaiaa keemati kahee na jaai ||10||

(ਪਰ, ਹਾਂ) ਜੇ ਗੁਰੂ-ਪਾਰਸ ਮਿਲ ਪਏ (ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ) ਸੋਨਾ ਹੋ ਜਾਂਦਾ ਹੈ (ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੧੦॥

जब वह गुरु पारस से भेंट करता है, तो स्वर्ण समान गुणवान् बन जाता है, जिसका मूल्य बताया नहीं जा सकता॥ १०॥

Meeting with the Guru, the Philosopher's Stone, the mind is transformed into gold. Its value cannot be described. ||10||

Guru Amardas ji / Raag Parbhati Bibhaas / Ashtpadiyan / Ang 1346


ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥

हरि मंदर महि हरि वसै सरब निरंतरि सोइ ॥

Hari manddar mahi hari vasai sarab niranttari soi ||

(ਇਸ ਸਰੀਰ-) 'ਹਰਿ-ਮੰਦਰ' ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ ।

शरीर रूपी हरिमन्दिर में परमात्मा ही बसता है, वही सर्वव्याप्त है।

The Lord abides within the Temple of the Lord. He is pervading in all.

Guru Amardas ji / Raag Parbhati Bibhaas / Ashtpadiyan / Ang 1346

ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥

नानक गुरमुखि वणजीऐ सचा सउदा होइ ॥११॥१॥

Naanak guramukhi va(nn)ajeeai sachaa saudaa hoi ||11||1||

ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ । ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ॥੧੧॥੧॥

नानक फुरमान करते हैं कि यदि गुरमुख बनकर हरिनाम का व्यापार करें तो ही सच्चा सौदा हो सकता है॥ ११॥१॥

O Nanak, the Gurmukhs trade in the merchandise of Truth. ||11||1||

Guru Amardas ji / Raag Parbhati Bibhaas / Ashtpadiyan / Ang 1346


ਪ੍ਰਭਾਤੀ ਮਹਲਾ ੩ ॥

प्रभाती महला ३ ॥

Prbhaatee mahalaa 3 ||

प्रभाती महला ३ ॥

Prabhaatee, Third Mehl:

Guru Amardas ji / Raag Parbhati / Ashtpadiyan / Ang 1346

ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥

भै भाइ जागे से जन जाग्रण करहि हउमै मैलु उतारि ॥

Bhai bhaai jaage se jan jaagr(nn) karahi haumai mailu utaari ||

ਜਿਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਪਰਮਾਤਮਾ ਦੇ ਪਿਆਰ ਵਿਚ ਟਿਕ ਕੇ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ ਬੰਦੇ ਹੀ (ਆਪਣੇ ਮਨ ਤੋਂ) ਹਉਮੈ ਦੀ ਮੈਲ ਲਾਹ ਕੇ (ਅਸਲ) ਜਾਗਰੇ ਕਰਦੇ ਹਨ ।

जो परमात्मा के प्रेम एवं श्रद्धा में जाग्रत होता है, वही व्यक्ति अभिमान की मैल को उतार कर जागरण करने वाला है।

Those who remain awake and aware in the Love and Fear of God, rid themselves of the filth and pollution of egotism.

Guru Amardas ji / Raag Parbhati / Ashtpadiyan / Ang 1346

ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥

सदा जागहि घरु अपणा राखहि पंच तसकर काढहि मारि ॥१॥

Sadaa jaagahi gharu apa(nn)aa raakhahi pancch tasakar kaadhahi maari ||1||

(ਅਜਿਹੇ ਮਨੁੱਖ) ਸਦਾ ਸੁਚੇਤ ਰਹਿੰਦੇ ਹਨ, ਆਪਣਾ ਹਿਰਦਾ-ਘਰ (ਵਿਕਾਰ ਦੀ ਮਾਰ ਤੋਂ) ਬਚਾ ਰੱਖਦੇ ਹਨ (ਇਹਨਾਂ ਕਾਮਾਦਕਿ) ਪੰਜ ਚੋਰਾਂ ਨੂੰ (ਆਪਣੇ ਅੰਦਰੋਂ) ਮਾਰ ਕੇ ਕੱਢ ਦੇਂਦੇ ਹਨ ॥੧॥

वह सदा जाग्रत रहकर अपने घर की हिफाजत करता है और काम-क्रोध रूपी पाँच लुटेरों को मारकर निकाल देता है॥ १॥

They remain awake and aware forever, and protect their homes, by beating and driving out the five thieves. ||1||

Guru Amardas ji / Raag Parbhati / Ashtpadiyan / Ang 1346


ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥

मन मेरे गुरमुखि नामु धिआइ ॥

Man mere guramukhi naamu dhiaai ||

ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ।

हे मेरे मन ! गुरु के द्वारा भगवान का ध्यान करो,

O my mind, as Gurmukh, meditate on the Naam, the Name of the Lord.

Guru Amardas ji / Raag Parbhati / Ashtpadiyan / Ang 1346

ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥

जितु मारगि हरि पाईऐ मन सेई करम कमाइ ॥१॥ रहाउ ॥

Jitu maaragi hari paaeeai man seee karam kamaai ||1|| rahaau ||

ਹੇ ਮਨ! (ਹੋਰ ਹੋਰ ਪੂਜਾ ਦੇ ਕਰਮ ਛੱਡ ਕੇ) ਉਹੀ ਕਰਮ ਕਰਿਆ ਕਰ, ਜਿਸ ਰਸਤੇ ਪਿਆਂ ਪਰਮਾਤਮਾ ਦਾ ਮਿਲਾਪ ਹੋ ਸਕੇ ॥੧॥ ਰਹਾਉ ॥

वही कर्म करना चाहिए, जिससे परमात्मा प्राप्त होता है।॥ १॥रहाउ॥

O mind, do only those deeds which will lead you to the Path of the Lord. ||1|| Pause ||

Guru Amardas ji / Raag Parbhati / Ashtpadiyan / Ang 1346


ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥

गुरमुखि सहज धुनि ऊपजै दुखु हउमै विचहु जाइ ॥

Guramukhi sahaj dhuni upajai dukhu haumai vichahu jaai ||

ਗੁਰੂ ਦੀ ਸਰਨ ਪਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ (ਮਨੁੱਖ ਦੇ ਅੰਦਰੋਂ) ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ ।

गुरु के द्वारा सुख-शान्ति की ध्वनि उत्पन्न होती है और मन में से अभिमान एवं दुख निवृत्त हो जाते हैं।

The celestial melody wells up in the Gurmukh, and the pains of egotism are taken away.

Guru Amardas ji / Raag Parbhati / Ashtpadiyan / Ang 1346

ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥

हरि नामा हरि मनि वसै सहजे हरि गुण गाइ ॥२॥

Hari naamaa hari mani vasai sahaje hari gu(nn) gaai ||2||

ਆਤਮਕ ਅਡੋਲਤਾ ਵਿਚ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦਾ ਨਾਮ ਸਦਾ ਲਈ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੨॥

हरिनाम का चिंतन करने से मन में परमात्मा अवस्थित होता है और सहज स्वाभाविक ही उसका गुणगान होता है॥ २॥

The Name of the Lord abides in the mind, as one intuitively sings the Glorious Praises of the Lord. ||2||

Guru Amardas ji / Raag Parbhati / Ashtpadiyan / Ang 1346


ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥

गुरमती मुख सोहणे हरि राखिआ उरि धारि ॥

Guramatee mukh soha(nn)e hari raakhiaa uri dhaari ||

ਗੁਰੂ ਦੀ ਮੱਤ ਉੱਤੇ ਤੁਰ ਕੇ (ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਸੋਹਣੇ ਹੋ ਜਾਂਦੇ ਹਨ ।

गुरु की शिक्षा द्वारा परमेश्वर मन में अवस्थित होता है और जीव को प्रतिष्ठा प्राप्त होती है।

Those who follow the Guru's Teachings - their faces are radiant and beautiful. They keep the Lord enshrined in their hearts.

Guru Amardas ji / Raag Parbhati / Ashtpadiyan / Ang 1346

ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥

ऐथै ओथै सुखु घणा जपि हरि हरि उतरे पारि ॥३॥

Aithai othai sukhu gha(nn)aa japi hari hari utare paari ||3||

(ਉਹਨਾਂ ਨੂੰ) ਇਸ ਲੋਕ ਅਤੇ ਪਰਲੋਕ ਵਿਚ ਬਹੁਤ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਸਦਾ ਜਪ ਕੇ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੩॥

लोक-परलोक में अत्यंत सुख प्राप्त होता है, ईश्वर का जाप करने से जीव संसार-सागर से पार उतर जाता है॥ ३॥

Here and hereafter, they find absolute peace; chanting the Name of the Lord, Har, Har, they are carried across to the other shore. ||3||

Guru Amardas ji / Raag Parbhati / Ashtpadiyan / Ang 1346



Download SGGS PDF Daily Updates ADVERTISE HERE