ANG 1343, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਧਾਵਤੁ ਰਾਖੈ ਠਾਕਿ ਰਹਾਏ ॥

धावतु राखै ठाकि रहाए ॥

Dhaavatu raakhai thaaki rahaae ||

ਉਹ (ਮਾਇਆ ਵੱਲ) ਦੌੜਦੇ ਮਨ ਨੂੰ ਬਚਾ ਲੈਂਦਾ ਹੈ (ਬਾਹਰ ਜਾਂਦੇ ਨੂੰ) ਰੋਕ ਕੇ (ਆਪਣੇ ਅੰਦਰ ਹੀ) ਟਿਕਾ ਲੈਂਦਾ ਹੈ ।

इससे चंचल मन काबू में आ जाता है और

The wandering mind is restrained and held in its place.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸਚਾ ਨਾਮੁ ਮੰਨਿ ਵਸਾਏ ॥੪॥

सचा नामु मंनि वसाए ॥४॥

Sachaa naamu manni vasaae ||4||

ਉਹ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੪॥

सच्चा नाम मन में अवस्थित हो जाता है।॥ ४॥

The True Name is enshrined in the mind. ||4||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਬਿਸਮ ਬਿਨੋਦ ਰਹੇ ਪਰਮਾਦੀ ॥

बिसम बिनोद रहे परमादी ॥

Bisam binod rahe paramaadee ||

(ਉਸ ਮਨੁੱਖ ਦੇ ਅੰਦਰੋਂ) ਮੋਹ ਦੇ ਮਸਤੀ ਪੈਦਾ ਕਰਨ ਵਾਲੇ ਅਚਰਜ ਚੋਜ ਤਮਾਸ਼ੇ ਖ਼ਤਮ ਹੋ ਜਾਂਦੇ ਹਨ ।

प्रमाद उत्पन्न करने वाले खेल-तमाशे खत्म हो जाते हैं।

The exciting and intoxicating worldly plays come to an end,

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਗੁਰਮਤਿ ਮਾਨਿਆ ਏਕ ਲਿਵ ਲਾਗੀ ॥

गुरमति मानिआ एक लिव लागी ॥

Guramati maaniaa ek liv laagee ||

ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ, ਉਸ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ।

गुरु की शिक्षा पर भरोसा रखकर एक ईश्वर में ध्यान लगा रहता है।

For those who accept the Guru's Teachings, and become lovingly attuned to the One Lord.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਦੇਖਿ ਨਿਵਾਰਿਆ ਜਲ ਮਹਿ ਆਗੀ ॥

देखि निवारिआ जल महि आगी ॥

Dekhi nivaariaa jal mahi aagee ||

ਪਰਮਾਤਮਾ ਦਾ ਦਰਸਨ ਕਰ ਕੇ ਪਰਮਾਤਮਾ ਦੇ ਨਾਮ-ਜਲ ਵਿਚ ਚੁੱਭੀ ਲਾ ਕੇ ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ ।

दर्शन करके जीव तृष्णाग्नि को नाम जल से दूर कर देता है।

Seeing this, the fire in the water is extinguished.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸੋ ਬੂਝੈ ਹੋਵੈ ਵਡਭਾਗੀ ॥੫॥

सो बूझै होवै वडभागी ॥५॥

So boojhai hovai vadabhaagee ||5||

ਪਰ ਇਹ ਭੇਤ ਉਹੀ ਸਮਝਦਾ ਹੈ ਜੋ ਚੰਗੇ ਭਾਗਾਂ ਵਾਲਾ ਹੋਵੇ ॥੫॥

इस रहस्य को समझने वाला भाग्यशाली माना जाता है॥ ५॥

They alone realize this, who are blessed by great good fortune. ||5||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸਤਿਗੁਰੁ ਸੇਵੇ ਭਰਮੁ ਚੁਕਾਏ ॥

सतिगुरु सेवे भरमु चुकाए ॥

Satiguru seve bharamu chukaae ||

ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,

जीव यदि सतिगुरु की सेवा करे तो उसका हर भ्रम दूर हो जाता है,

Serving the True Guru, doubt is dispelled.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਅਨਦਿਨੁ ਜਾਗੈ ਸਚਿ ਲਿਵ ਲਾਏ ॥

अनदिनु जागै सचि लिव लाए ॥

Anadinu jaagai sachi liv laae ||

ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ ।

वह दिन-रात जाग्रत रहकर ईश्वर में ध्यानस्थ रहता है।

Those who are lovingly attuned to the True Lord remain awake and aware night and day.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਏਕੋ ਜਾਣੈ ਅਵਰੁ ਨ ਕੋਇ ॥

एको जाणै अवरु न कोइ ॥

Eko jaa(nn)ai avaru na koi ||

ਉਹ ਮਨੁੱਖ ਸਿਰਫ਼ ਪਰਮਾਤਮਾ ਨੂੰ ਹੀ ਸੁਖਾਂ ਦਾ ਦਾਤਾ ਸਮਝਦਾ ਹੈ, ਕਿਸੇ ਹੋਰ ਨੂੰ ਨਹੀਂ ।

एक परमशक्ति के अलावा वह किसी को नहीं मानता और

They know the One Lord, and no other.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥

सुखदाता सेवे निरमलु होइ ॥६॥

Sukhadaataa seve niramalu hoi ||6||

ਉਹ ਉਸ ਸੁਖਦਾਤੇ ਨੂੰ ਸਿਮਰਦਾ ਹੈ ਤੇ (ਸਿਮਰਨ ਦੀ ਬਰਕਤਿ ਨਾਲ) ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੬॥

सुखदाता प्रभु की उपासना से वह निर्मल हो जाता है।॥ ६॥

Serving the Giver of peace, they become immaculate. ||6||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸੇਵਾ ਸੁਰਤਿ ਸਬਦਿ ਵੀਚਾਰਿ ॥

सेवा सुरति सबदि वीचारि ॥

Sevaa surati sabadi veechaari ||

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਕੇ ਉਸ ਮਨੁੱਖ ਦੀ ਸੁਰਤ ਸੇਵਾ ਵਲ ਪਰਤਦੀ ਹੈ,

जब शब्द के चिंतन द्वारा सेवा में ध्यान लगता है तो

Selfless service and intuitive awareness come by reflecting upon the Word of the Shabad.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਜਪੁ ਤਪੁ ਸੰਜਮੁ ਹਉਮੈ ਮਾਰਿ ॥

जपु तपु संजमु हउमै मारि ॥

Japu tapu sanjjamu haumai maari ||

ਆਪਣੇ ਅੰਦਰੋਂ ਹਉਮੈ ਮਾਰ ਕੇ ਉਹ, ਮਾਨੋ, ਜਪ ਤਪ ਤੇ ਸੰਜਮ ਕਮਾ ਲੈਂਦਾ ਹੈ ।

अहंम् समाप्त हो जाता है, यही जप तप संयम है।

Chanting, intensive meditation and austere self-discipline come by subduing the ego.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਜੀਵਨ ਮੁਕਤੁ ਜਾ ਸਬਦੁ ਸੁਣਾਏ ॥

जीवन मुकतु जा सबदु सुणाए ॥

Jeevan mukatu jaa sabadu su(nn)aae ||

ਸਤਿਗੁਰੂ ਉਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਤੇ ਉਹ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਜਾਂਦਾ ਹੈ ।

शब्द को सुनने वाला जीवन्मुक्त होता है और

One becomes Jivan-mukta - liberated while yet alive, by listening to the Shabad.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸਚੀ ਰਹਤ ਸਚਾ ਸੁਖੁ ਪਾਏ ॥੭॥

सची रहत सचा सुखु पाए ॥७॥

Sachee rahat sachaa sukhu paae ||7||

ਉਸ ਦੀ ਰਹਤ-ਬਹਤ ਐਸੀ ਹੋ ਜਾਂਦੀ ਹੈ ਕਿ (ਮਾਇਆ ਵੱਲ) ਉਹ ਡੋਲਦਾ ਨਹੀਂ ਤੇ (ਇਸ ਤਰ੍ਹਾਂ) ਉਹ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੭॥

सत्कर्म द्वारा सच्चा सुख पाता है॥ ७॥

Living a truthful way of life, one finds true peace. ||7||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸੁਖਦਾਤਾ ਦੁਖੁ ਮੇਟਣਹਾਰਾ ॥

सुखदाता दुखु मेटणहारा ॥

Sukhadaataa dukhu meta(nn)ahaaraa ||

ਉਸ ਮਨੁੱਖ ਨੂੰ ਪਰਮਾਤਮਾ ਹੀ ਸੁਖਾਂ ਦੇ ਦੇਣ ਵਾਲਾ ਤੇ ਦੁੱਖਾਂ ਦਾ ਕੱਟਣ ਵਾਲਾ ਦਿੱਸਦਾ ਹੈ ।

ईश्वर सुख देने वाला है, सब दुखों को मिटाने वाला है

The Giver of peace is the Eradicator of pain.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਅਵਰੁ ਨ ਸੂਝਸਿ ਬੀਜੀ ਕਾਰਾ ॥

अवरु न सूझसि बीजी कारा ॥

Avaru na soojhasi beejee kaaraa ||

(ਇਸ ਵਾਸਤੇ ਪ੍ਰਭੂ ਦੇ ਸਿਮਰਨ ਤੋਂ ਬਿਨਾ) ਉਸ ਨੂੰ ਕੋਈ ਹੋਰ ਕਾਰ (ਲਾਭਦਾਇਕ) ਨਹੀਂ ਸੁੱਝਦੀ ।

उसकी भक्ति के अतिरिक्त अन्य सब कर्म व्यर्थ हैं।

I cannot conceive of serving any other.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥

तनु मनु धनु हरि आगै राखिआ ॥

Tanu manu dhanu hari aagai raakhiaa ||

ਉਹ ਮਨੁੱਖ ਆਪਣਾ ਸਰੀਰ ਆਪਣਾ ਮਨ ਤੇ ਆਪਣਾ ਧਨ-ਪਦਾਰਥ ਪਰਮਾਤਮਾ ਦੇ ਅੱਗੇ ਭੇਟ ਰੱਖਦਾ ਹੈ ।

नानक का कथन है कि जो जिज्ञासु अपना तन-मन धन सर्वस्व प्रभु के सम्मुख अर्पण करता है,

I place my body, mind and wealth in offering before Him.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥

नानकु कहै महा रसु चाखिआ ॥८॥२॥

Naanaku kahai mahaa rasu chaakhiaa ||8||2||

ਨਾਨਕ ਆਖਦਾ ਹੈ ਕਿ ਉਹ ਮਨੁੱਖ (ਸਭ ਰਸਾਂ ਤੋਂ) ਸ੍ਰੇਸ਼ਟ ਨਾਮ-ਰਸ (ਸਦਾ) ਚੱਖਦਾ ਹੈ ॥੮॥੨॥

उसे ही महारस प्राप्त होता है॥ ८॥ २॥

Says Nanak, I have tasted the supreme, sublime Essence of the Lord. ||8||2||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaatee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥

निवली करम भुअंगम भाठी रेचक पूरक कु्मभ करै ॥

Nivalee karam bhuanggam bhaathee rechak poorak kumbbh karai ||

(ਅਗਿਆਨੀ ਅੰਨ੍ਹਾ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਕੇ) ਨਿਵਲੀ ਕਰਮ ਕਰਦਾ ਹੈ, ਕੁੰਡਲਨੀ ਨਾੜੀ ਦੀ ਰਾਹੀਂ ਦਸਮ ਦੁਆਰ ਵਿਚ ਪ੍ਰਾਣ ਚਾੜ੍ਹਦਾ ਹੈ, ਸੁਆਸ ਉਤਾਰਦਾ ਹੈ, ਸੁਆਸ ਚਾੜ੍ਹਦਾ ਹੈ, ਸੁਆਸ (ਸੁਖਮਨਾ ਵਿਚ) ਟਿਕਾਂਦਾ ਹੈ ।

मनुष्य न्योली कर्म करता है, कुण्डलिनी द्वारा साँस को भरने, रोकने तथा छोड़ने की क्रिया करता है।

You may perform exercises of inner purification, and fire up the furnace of the Kundalini, inhaling and exhaling and holding the breath.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥

बिनु सतिगुर किछु सोझी नाही भरमे भूला बूडि मरै ॥

Binu satigur kichhu sojhee naahee bharame bhoolaa boodi marai ||

ਪਰ ਇਸ ਭਟਕਣਾ ਵਿਚ ਕੁਰਾਹੇ ਪੈ ਕੇ (ਇਹਨਾਂ ਕਰਮਾਂ ਦੇ ਗੇੜ ਵਿਚ) ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ । ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਸਹੀ ਜੀਵਨ ਦੀ ਇਸ ਨੂੰ ਸਮਝ ਨਹੀਂ ਪੈਂਦੀ ।

परन्तु सच्चे गुरु के बिना कोई ज्ञान नहीं होता और भ्रम में गलतियाँ करते हुए डूब मरता है।

Without the True Guru, you will not understand; deluded by doubt, you shall drown and die.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥

अंधा भरिआ भरि भरि धोवै अंतर की मलु कदे न लहै ॥

Anddhaa bhariaa bhari bhari dhovai anttar kee malu kade na lahai ||

ਅੰਨ੍ਹਾ ਮਨੁੱਖ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ, ਮੁੜ ਮੁੜ ਕੁਰਾਹੇ ਪੈ ਕੇ ਹੋਰ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਹੈ (ਨਿਵਲੀ ਕਰਮ ਆਦਿ ਦੀ ਰਾਹੀਂ) ਇਹ ਮੈਲ ਧੋਣ ਦਾ ਜਤਨ ਕਰਦਾ ਹੈ, ਪਰ (ਇਸ ਤਰ੍ਹਾਂ) ਮਨ ਦੀ ਮੈਲ ਕਦੇ ਉਤਰਦੀ ਨਹੀਂ ।

अज्ञानांध व्यक्ति शरीर को तो खूब साफ करता है, परन्तु उसकी मन की मैल कभी नहीं उतरती।

The spiritually blind are filled with filth and pollution; they may wash, but the filth within shall never depart.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥

नाम बिना फोकट सभि करमा जिउ बाजीगरु भरमि भुलै ॥१॥

Naam binaa phokat sabhi karamaa jiu baajeegaru bharami bhulai ||1||

(ਇਹ ਰੇਚਕ ਪੂਰਕ ਆਦਿਕ) ਸਾਰੇ ਹੀ ਕਰਮ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ । ਜਿਵੇਂ ਕਿਸੇ ਮਦਾਰੀ ਨੂੰ ਵੇਖ ਕੇ (ਅੰਞਾਣ ਮਨੁੱਖ) ਭੁਲੇਖੇ ਵਿਚ ਪੈ ਜਾਂਦਾ ਹੈ (ਕਿ ਜੋ ਜੋ ਕੁਝ ਮਦਾਰੀ ਵਿਖਾਂਦਾ ਹੈ ਸਚਮੁਚ ਉਸ ਦੇ ਪਾਸ ਮੌਜੂਦ ਹੈ, ਤਿਵੇਂ ਕਰਮ-ਕਾਂਡੀ ਮਨੁੱਖ ਇਹਨਾਂ ਨਾਟਕਾਂ ਚੇਟਕਾਂ ਵਿਚ ਭੁਲੇਖਾ ਖਾ ਜਾਂਦਾ ਹੈ) ॥੧॥

प्रभु नाम के बिना सब कर्म व्यर्थ हैं, जिस प्रकार बाजीगर लोगों को भ्रम में डाल रखता है॥ १॥

Without the Naam, the Name of the Lord, all their actions are useless, like the magician who deceives through illusions. ||1||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਖਟੁ ਕਰਮ ਨਾਮੁ ਨਿਰੰਜਨੁ ਸੋਈ ॥

खटु करम नामु निरंजनु सोई ॥

Khatu karam naamu niranjjanu soee ||

ਹੇ ਪ੍ਰਭੂ! ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ (ਮੇਰੇ ਵਾਸਤੇ) ਤੇਰਾ ਨਾਮ ਹੀ ਹੈ, ਤੇਰਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ ।

परमात्मा का पावन नाम ही छः कर्म हैं।

The merits of the six religious rituals are obtained through the Immaculate Naam.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥

तू गुण सागरु अवगुण मोही ॥१॥ रहाउ ॥

Too gu(nn) saagaru avagu(nn) mohee ||1|| rahaau ||

ਹੇ ਪ੍ਰਭੂ! ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਪਰ (ਤੇਰੇ ਨਾਮ ਤੋਂ ਖੁੰਝ ਕੇ ਤੇ ਹੋਰ ਹੋਰ ਕਰਮ-ਕਾਂਡ ਵਿਚ ਪੈ ਕੇ) ਮੇਰੇ ਅੰਦਰ ਔਗੁਣ ਪੈਦਾ ਹੋ ਜਾਂਦੇ ਹਨ ॥੧॥ ਰਹਾਉ ॥

हे प्रभु ! तू गुणों का सागर है, लेकिन मुझ में केवल अवगुण ही भरे हुए हैं।॥ १॥रहाउ॥

You, O Lord, are the Ocean of virtue; I am so unworthy. ||1|| Pause ||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥

माइआ धंधा धावणी दुरमति कार बिकार ॥

Maaiaa dhanddhaa dhaava(nn)ee duramati kaar bikaar ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਦੌੜ-ਭੱਜ ਤਾਂ ਮਾਇਆ ਦੇ ਧੰਧਿਆਂ ਵਿਚ ਹੀ ਰਹਿੰਦੀ ਹੈ, ਭੈੜੀ ਮੱਤੇ ਲੱਗ ਕੇ (ਨਿਵਲੀ ਕਰਮ, ਰੇਚਕ ਪੂਰਕ ਆਦਿਕ) ਵਿਅਰਥ ਕੰਮ ਕਰਦਾ ਰਹਿੰਦਾ ਹੈ ।

मनुष्य माया के धंधों में भागदौड़ करता है, खोटी बुद्धि के कारण विकारयुक्त कार्य करता है।

Running around chasing the entanglements of Maya is an evil-minded act of corruption.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥

मूरखु आपु गणाइदा बूझि न सकै कार ॥

Moorakhu aapu ga(nn)aaidaa boojhi na sakai kaar ||

ਮੂਰਖ ਸਹੀ ਰਸਤੇ ਦੀ ਕਾਰ ਤਾਂ ਸਮਝਦਾ ਨਹੀਂ, (ਇਹਨਾਂ ਨਿਵਲੀ ਕਰਮ ਆਦਿਕਾਂ ਦੇ ਕਾਰਨ) ਆਪਣੇ ਆਪ ਨੂੰ ਵੱਡਾ ਜ਼ਾਹਰ ਕਰਨ ਦਾ ਜਤਨ ਕਰਦਾ ਹੈ ।

मूर्ख व्यक्ति अभिमान में आकर स्वयं को बड़ा मानता है, लेकिन सच्चे कार्य को नहीं समझता।

The fool makes a show of his self-conceit; he does not know how to behave.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥

मनसा माइआ मोहणी मनमुख बोल खुआर ॥

Manasaa maaiaa moha(nn)ee manamukh bol khuaar ||

ਉਸ ਮਨਮੁਖ ਦੀਆਂ ਖ਼ਾਹਸ਼ਾਂ ਮੋਹਣੀ ਮਾਇਆ ਵਿਚ ਹੀ ਰਹਿੰਦੀਆਂ ਹਨ (ਉਤੋਂ ਉਤੋਂ ਧਰਮ ਦੇ) ਬੋਲਾਂ ਦੀ ਰਾਹੀਂ (ਸਗੋਂ) ਖ਼ੁਆਰ ਹੁੰਦਾ ਹੈ ।

माया में मोहित होकर वह वासनाओं में फस जाता है, ऐसा स्वेच्छाचारी कटु वचन ही बोलता है।

The self-willed manmukh is enticed by his desires for Maya; his words are useless and empty.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥

मजनु झूठा चंडाल का फोकट चार सींगार ॥२॥

Majanu jhoothaa chanddaal kaa phokat chaar seengaar ||2||

(ਅੰਤਰ ਆਤਮੇ ਉਸ ਦਾ ਜੀਵਨ ਚੰਡਾਲ ਵਰਗਾ ਹੈ) ਉਸ ਚੰਡਾਲ ਦਾ ਤੀਰਥ-ਇਸ਼ਨਾਨ ਭੀ ਨਿਰੀ ਠੱਗੀ ਹੁੰਦੀ ਹੈ, (ਨਿਵਲੀ ਕਰਮ ਆਦਿਕ ਵਾਲੇ ਉਸ ਦੇ ਸਾਰੇ) ਸੁੰਦਰ ਸਿੰਗਾਰ ਵਿਅਰਥ ਜਾਂਦੇ ਹਨ । ਉਸ ਦਾ ਇਹ ਸਾਰਾ ਉੱਦਮ ਇਉਂ ਹੈ ਜਿਵੇਂ ਕਿਸੇ ਬ੍ਰਾਹਮਣ ਦੇ ਵਾਸਤੇ ਕਿਸੇ ਚੰਡਾਲ ਦਾ ਤੀਰਥ-ਇਸ਼ਨਾਨ ਨਿਰੀ ਠੱਗੀ ਹੈ ਤੇ ਉਸ ਦਾ ਸੁੰਦਰ ਸਿੰਗਾਰ ਭੀ ਫੋਕਾ ਹੈ ॥੨॥

उस चाण्डाल का स्नान भी झूठा होता है और चार प्रकार का कमों वाला श्रृंगार भी व्यर्थ सिद्ध होता है॥ २॥

The ritual cleansing of the sinner are fraudulent; his rituals and decorations are useless and empty. ||2||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥

झूठी मन की मति है करणी बादि बिबादु ॥

Jhoothee man kee mati hai kara(nn)ee baadi bibaadu ||

ਮਨਮੁਖ ਦੇ ਮਨ ਦੀ ਮੱਤ ਝੂਠ ਵਾਲੇ ਪਾਸੇ ਲੈ ਜਾਂਦੀ ਹੈ, ਉਸ ਦਾ ਕਰਤੱਬ ਭੀ ਨਿਰਾ ਝਗੜੇ ਦਾ ਮੂਲ ਹੈ ਤੇ ਵਿਅਰਥ ਜਾਂਦਾ ਹੈ ।

उसकी मन की मति झूठी होती है और जीवन-आचरण वाद-विवाद ही बना रहता है।

False is the wisdom of the mind; its actions inspire useless disputes.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥

झूठे विचि अहंकरणु है खसम न पावै सादु ॥

Jhoothe vichi ahankkara(nn)u hai khasam na paavai saadu ||

ਉਸ ਝੂਠ ਵਿਹਾਝਣ ਵਾਲੇ ਦੇ ਅੰਦਰ ਹਉਮੈ ਅਹੰਕਾਰ ਟਿਕਿਆ ਰਹਿੰਦਾ ਹੈ ਉਸ ਨੂੰ ਖਸਮ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਆ ਸਕਦਾ ।

ऐसा अहंकारी झूठ में फंसा रहता है और मालिक का आनंद नहीं पाता।

The false are filled with egotism; they do not obtain the sublime taste of their Lord and Master.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥

बिनु नावै होरु कमावणा फिका आवै सादु ॥

Binu naavai horu kamaava(nn)aa phikaa aavai saadu ||

ਪਰਮਾਤਮਾ ਦੇ ਨਾਮ ਨੂੰ ਛੱਡ ਕੇ (ਨਿਵਲੀ ਕਰਮ ਆਦਿਕ) ਜੋ ਕਰਮ ਭੀ ਕਰੀਦੇ ਹਨ ਉਹਨਾਂ ਦਾ ਸੁਆਦ ਫਿੱਕਾ ਹੁੰਦਾ ਹੈ (ਉਹ ਜੀਵਨ ਨੂੰ ਫਿੱਕਾ ਹੀ ਬਣਾਂਦੇ ਹਨ) ।

हरिनाम स्मरण बिना अन्य कर्म करने से आनंद प्राप्त नहीं होता।

Without the Name, whatever else they do is tasteless and insipid.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥

दुसटी सभा विगुचीऐ बिखु वाती जीवण बादि ॥३॥

Dusatee sabhaa vigucheeai bikhu vaatee jeeva(nn) baadi ||3||

ਅਜੇਹੀ ਭੈੜੀ ਸੰਗਤ ਵਿਚ (ਬੈਠਿਆਂ) ਖ਼ੁਆਰ ਹੋਈਦਾ ਹੈ ਕਿਉਂਕਿ ਅਜੇਹੇ ਬੰਦਿਆਂ ਦੇ ਮੂੰਹ ਵਿਚ (ਫਿੱਕੇ ਬੋਲ-ਰੂਪ) ਜ਼ਹਿਰ ਹੁੰਦਾ ਹੈ ਤੇ ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ ॥੩॥

दुष्ट लोगों की संगत में रहने से दुख ही मिलते हैं और जहर पाने से जिन्दगी समाप्त ही होती है।॥ ३॥

Associating with their enemies, they are plundered and ruined. Their speech is poison, and their lives are useless. ||3||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਏ ਭ੍ਰਮਿ ਭੂਲੇ ਮਰਹੁ ਨ ਕੋਈ ॥

ए भ्रमि भूले मरहु न कोई ॥

E bhrmi bhoole marahu na koee ||

(ਨਿਉਲੀ ਕਰਮ ਆਦਿਕ ਦੀ) ਭਟਕਣਾ ਵਿਚ ਭੁੱਲੇ ਹੋਏ ਹੇ ਬੰਦਿਓ! (ਇਸ ਰਾਹੇ ਪੈ ਕੇ) ਆਤਮਕ ਮੌਤ ਨਾਹ ਸਹੇੜੋ ।

हे भ्रम में भूले हुए लोगो ! किसी भूल में मत पड़ो,

Do not be deluded by doubt; do not invite your own death.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥

सतिगुरु सेवि सदा सुखु होई ॥

Satiguru sevi sadaa sukhu hoee ||

ਸਤਿਗੁਰੂ ਦੀ ਸਰਨ ਪਿਆਂ ਹੀ ਸਦਾ ਦਾ ਆਤਮਕ ਆਨੰਦ ਮਿਲਦਾ ਹੈ ।

सतिगुरु की सेवा में तल्लीन रहने से सदैव सुख पाया जा सकता है।

Serve the True Guru, and you shall be at peace forever.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥

बिनु सतिगुर मुकति किनै न पाई ॥

Binu satigur mukati kinai na paaee ||

ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਮਿਲਦੀ ।

सतिगुरु के बिना किसी ने भी मुक्ति प्राप्त नहीं की,

Without the True Guru, no one is liberated.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥

आवहि जांहि मरहि मरि जाई ॥४॥

Aavahi jaanhi marahi mari jaaee ||4||

ਉਹ ਸਦਾ ਜੰਮਦੇ ਹਨ ਤੇ ਆਤਮਕ ਮੌਤ ਸਹੇੜਦੇ ਹਨ । (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਤੋਂ ਤੇ ਸਿਮਰਨ ਤੋਂ ਵਾਂਜਿਆ ਰਹਿੰਦਾ ਹੈ) ਉਹ ਆਤਮਕ ਮੌਤ ਸਹੇੜਦਾ ਹੈ ॥੪॥

अन्यथा आवागमन में जीव बार-बार जन्मता-मरता है॥ ४॥

They come and go in reincarnation; they die, only to be reborn and die again. ||4||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥

एहु सरीरु है त्रै गुण धातु ॥

Ehu sareeru hai trai gu(nn) dhaatu ||

ਇਹ ਸਰੀਰ ਹੈ ਹੀ ਤ੍ਰੈ-ਗੁਣੀ ਮਾਇਆ ਦਾ ਸਰੂਪ (ਭਾਵ, ਇੰਦ੍ਰੇ ਸੁਤੇ ਹੀ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ)

यह शरीर तीन गुणों का बना हुआ है और

This body wanders, caught in the three dispositions.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਇਸ ਨੋ ਵਿਆਪੈ ਸੋਗ ਸੰਤਾਪੁ ॥

इस नो विआपै सोग संतापु ॥

Is no viaapai sog santtaapu ||

ਇਸ (ਸਰੀਰ) ਨੂੰ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਦਬਾਈ ਰੱਖਦਾ ਹੈ ।

इसे शोक-संताप सताते रहते हैं।

It is afflicted by sorrow and suffering.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸੋ ਸੇਵਹੁ ਜਿਸੁ ਮਾਈ ਨ ਬਾਪੁ ॥

सो सेवहु जिसु माई न बापु ॥

So sevahu jisu maaee na baapu ||

ਉਸ ਪਰਮਾਤਮਾ ਦਾ ਸਿਮਰਨ ਕਰੋ, ਜਿਸ ਦਾ ਨਾਹ ਕੋਈ ਪਿਉ ਹੈ ਨਾਹ ਕੋਈ ਮਾਂ ਹੈ,

सो उस परमात्मा की उपासना करो, जिसकी कोई माता अथवा पिता नहीं।

So serve the One who has no mother or father.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥

विचहु चूकै तिसना अरु आपु ॥५॥

Vichahu chookai tisanaa aru aapu ||5||

(ਸਿਮਰਨ ਦੀ ਬਰਕਤਿ ਨਾਲ) ਅੰਦਰੋਂ ਮਾਇਆ ਦੀ ਤ੍ਰਿਸ਼ਨਾ ਹਉਮੈ ਅਹੰਕਾਰ ਮੁੱਕ ਜਾਂਦਾ ਹੈ ॥੫॥

मन से तृष्णा एवं अहम् को दूर करो॥ ५॥

Desire and selfishness shall depart from within. ||5||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਜਹ ਜਹ ਦੇਖਾ ਤਹ ਤਹ ਸੋਈ ॥

जह जह देखा तह तह सोई ॥

Jah jah dekhaa tah tah soee ||

(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆਂ ਹੁਣ) ਮੈਂ ਜਿਧਰ ਜਿਧਰ ਨਿਗਾਹ ਮਾਰਦਾ ਹਾਂ ਮੈਨੂੰ ਉਹੀ ਪਰਮਾਤਮਾ ਵੱਸਦਾ ਦਿੱਸਦਾ ਹੈ (ਤੇ ਮੈਨੂੰ ਮਾਇਆ ਕੁਰਾਹੇ ਨਹੀਂ ਪਾਂਦੀ) ।

मैं जहाँ भी देखता हूँ, वहाँ परमेश्वर ही विद्यमान है।

Wherever I look, I see Him.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥

बिनु सतिगुर भेटे मुकति न होई ॥

Binu satigur bhete mukati na hoee ||

ਪਰ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ ।

परन्तु सतगुरु से भेंट किए बिना मुक्ति नहीं होती।

Without meeting the True Guru, no one is liberated.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਹਿਰਦੈ ਸਚੁ ਏਹ ਕਰਣੀ ਸਾਰੁ ॥

हिरदै सचु एह करणी सारु ॥

Hiradai sachu eh kara(nn)ee saaru ||

ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਣਾ-ਇਹ ਕਰਤੱਬ ਸਭ ਤੋਂ ਸ੍ਰੇਸ਼ਟ ਹੈ ।

हृदय में सत्य को धारण करना ही उत्तम कर्म है,

Enshrine the True One in your heart; this is the most excellent action.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥

होरु सभु पाखंडु पूज खुआरु ॥६॥

Horu sabhu paakhanddu pooj khuaaru ||6||

(ਇਹ ਛੱਡ ਕੇ ਨਿਵਲੀ ਆਦਿਕ ਕਰਮ ਕਰਨਾ) ਇਹ ਸਭ ਕੁਝ ਪਖੰਡ ਹੈ (ਇਹਨਾਂ ਕਰਮਾਂ ਦੀ ਰਾਹੀਂ ਲੋਕਾਂ ਪਾਸੋਂ ਕਰਾਈ) ਪੂਜਾ-ਸੇਵਾ (ਆਖ਼ਰ) ਖ਼ੁਆਰ ਕਰਦੀ ਹੈ ॥੬॥

अन्य पूजा-पाठ सब पाखण्ड है॥ ६॥

All other hypocritical actions and devotions bring only ruin. ||6||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥

दुबिधा चूकै तां सबदु पछाणु ॥

Dubidhaa chookai taan sabadu pachhaa(nn)u ||

ਗੁਰੂ ਦੇ ਸ਼ਬਦ ਨਾਲ ਸਾਂਝ ਬਣਾਓ, ਤਦੋਂ ਹੀ ਹੋਰ ਹੋਰ ਆਸਰੇ ਦੀ ਝਾਕ ਮੁੱਕੇਗੀ ।

जब दुविधा दूर होती है तो शब्द की पहचान हो जाती है।

When one is rid of duality, then he realizes the Word of the Shabad.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਘਰਿ ਬਾਹਰਿ ਏਕੋ ਕਰਿ ਜਾਣੁ ॥

घरि बाहरि एको करि जाणु ॥

Ghari baahari eko kari jaa(nn)u ||

ਆਪਣੇ ਅੰਦਰ ਤੇ ਬਾਹਰ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਵੱਸਦਾ ਸਮਝੋ ।

तब जीव घर बाहर एक प्रभु को ही मानता है।

Inside and out, he knows the One Lord.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਏਹਾ ਮਤਿ ਸਬਦੁ ਹੈ ਸਾਰੁ ॥

एहा मति सबदु है सारु ॥

Ehaa mati sabadu hai saaru ||

ਇਹੀ ਚੰਗੀ ਅਕਲ ਹੈ । ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ ।

शब्द को मानना ही उत्तम बुद्धि है,

This is the most Excellent Wisdom of the Shabad.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥

विचि दुबिधा माथै पवै छारु ॥७॥

Vichi dubidhaa maathai pavai chhaaru ||7||

ਜੇਹੜਾ ਮਨੁੱਖ ਗੁਰੂ ਦਾ ਸ਼ਬਦ ਵਿਸਾਰ ਕੇ ਪ੍ਰਭੂ ਦਾ ਨਾਮ ਭੁਲਾ ਕੇ ਹੋਰ ਆਸਰੇ ਦੀ ਝਾਕ ਵਿਚ ਪੈਂਦਾ ਹੈ, ਉਸ ਦੇ ਸਿਰ ਸੁਆਹ ਪੈਂਦੀ ਹੈ (ਉਹ ਖ਼ੁਆਰ ਹੁੰਦਾ ਹੈ) ॥੭॥

दुविधा में अपमान ही प्राप्त होता है॥ ७॥

Ashes fall on the heads of those who are in duality. ||7||

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਕਰਣੀ ਕੀਰਤਿ ਗੁਰਮਤਿ ਸਾਰੁ ॥

करणी कीरति गुरमति सारु ॥

Kara(nn)ee keerati guramati saaru ||

ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਨੀ ਹੈ, ਗੁਰੂ ਦੀ ਸਿੱਖਿਆ ਤੇ ਤੁਰਨਾ ਸ੍ਰੇਸ਼ਟ ਉੱਦਮ ਹੈ ।

गुरु का उत्तम सिद्धांत यही है कि शुभ कर्म ही परमात्मा का कीर्ति-गान करना है।

To praise the Lord through the Guru's Teachings is the most excellent action.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਸੰਤ ਸਭਾ ਗੁਣ ਗਿਆਨੁ ਬੀਚਾਰੁ ॥

संत सभा गुण गिआनु बीचारु ॥

Santt sabhaa gu(nn) giaanu beechaaru ||

ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਣੀ ਸਿੱਖ ।

संत पुरुषों की संगत में प्रभु के गुणों एवं ज्ञान का चिंतन होता है।

In the Society of the Saints, contemplate the Glories of God and His spiritual wisdom.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਮਨੁ ਮਾਰੇ ਜੀਵਤ ਮਰਿ ਜਾਣੁ ॥

मनु मारे जीवत मरि जाणु ॥

Manu maare jeevat mari jaa(nn)u ||

ਇਹ ਗੱਲ ਪੱਕ ਸਮਝ ਕਿ ਜੇਹੜਾ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਵਿਕਾਰਾਂ ਦੀ ਚੋਟ ਤੋਂ ਬਚਿਆ ਰਹਿੰਦਾ ਹੈ) ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ ।

जो मन की वासनाओं को समाप्त कर देता है, वही जीवन्मुक्त माना जाता है।

Whoever subdues his mind, knows the state of being dead while yet alive.

Guru Nanak Dev ji / Raag Parbhati / Ashtpadiyan / Guru Granth Sahib ji - Ang 1343

ਨਾਨਕ ਨਦਰੀ ਨਦਰਿ ਪਛਾਣੁ ॥੮॥੩॥

नानक नदरी नदरि पछाणु ॥८॥३॥

Naanak nadaree nadari pachhaa(nn)u ||8||3||

ਹੇ ਨਾਨਕ! ਉਹ ਮਨੁੱਖ ਮੇਹਰ ਦੀ ਨਿਗਾਹ ਕਰਨ ਵਾਲੇ ਪਰਮਾਤਮਾ ਦੀ ਨਜ਼ਰ ਵਿਚ ਪਛਾਣੂ ਹੋ ਜਾਂਦਾ ਹੈ (ਜਚ ਜਾਂਦਾ ਹੈ) ॥੮॥੩॥

हे नानक ! परमात्मा की कृपा-दृष्टि से ही इसकी पहचान होती है।॥ ८॥ ३॥

O Nanak, by His Grace, the Gracious Lord is realized. ||8||3||

Guru Nanak Dev ji / Raag Parbhati / Ashtpadiyan / Guru Granth Sahib ji - Ang 1343

Download SGGS PDF Daily Updates ADVERTISE HERE