ANG 1342, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ

प्रभाती असटपदीआ महला १ बिभास

Prbhaatee asatapadeeaa mahalaa 1 bibhaas

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

प्रभाती असटपदीआ महला १ बिभास

Prabhaatee, Ashtapadees, First Mehl, Bibhaas:

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਦੁਬਿਧਾ ਬਉਰੀ ਮਨੁ ਬਉਰਾਇਆ ॥

दुबिधा बउरी मनु बउराइआ ॥

Dubidhaa bauree manu bauraaiaa ||

(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮੱਤ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ, ਮਨ (ਭੀ) ਕਮਲਾ ਹੋ ਜਾਂਦਾ ਹੈ ।

बावली दुविधा ने इस मन को भी बावला बना दिया है।

The insanity of duality has driven the mind insane.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਝੂਠੈ ਲਾਲਚਿ ਜਨਮੁ ਗਵਾਇਆ ॥

झूठै लालचि जनमु गवाइआ ॥

Jhoothai laalachi janamu gavaaiaa ||

(ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ ।

झूठे लालच में फँसकर अमूल्य जीवन गंवा दिया है।

In false greed, life is wasting away.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥

लपटि रही फुनि बंधु न पाइआ ॥

Lapati rahee phuni banddhu na paaiaa ||

(ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ ।

यह इस प्रकार जीव से लिपट रही है कि इसे पुनः रोका नहीं जा रहा।

Duality clings to the mind; it cannot be restrained.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥

सतिगुरि राखे नामु द्रिड़ाइआ ॥१॥

Satiguri raakhe naamu dri(rr)aaiaa ||1||

(ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ ॥੧॥

सच्चा गुरु ही प्रभु के नाम का जाप करवा कर इससे बचाता है॥ १॥

The True Guru saves us, implanting the Naam, the Name of the Lord within. ||1||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਨਾ ਮਨੁ ਮਰੈ ਨ ਮਾਇਆ ਮਰੈ ॥

ना मनु मरै न माइआ मरै ॥

Naa manu marai na maaiaa marai ||

ਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ ।

न ही मन की वासनाएँ मिटती हैं और न ही माया का मोह समाप्त होता है।

Without subduing the mind, Maya cannot be subdued.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥

जिनि किछु कीआ सोई जाणै सबदु वीचारि भउ सागरु तरै ॥१॥ रहाउ ॥

Jini kichhu keeaa soee jaa(nn)ai sabadu veechaari bhau saagaru tarai ||1|| rahaau ||

ਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ) । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

जिसने कुछ प्राप्त किया है, वही जानता है, शब्द के चिंतन द्वारा वह भयानक संसार-सागर से पार उतर जाता है॥ १॥रहाउ॥

The One who created this, He alone understands. Contemplating the Word of the Shabad, one is carried across the terrifying world-ocean. ||1|| Pause ||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਮਾਇਆ ਸੰਚਿ ਰਾਜੇ ਅਹੰਕਾਰੀ ॥

माइआ संचि राजे अहंकारी ॥

Maaiaa sancchi raaje ahankkaaree ||

ਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ,

माया संचित करके राजा अहंकारी बन जाते हैं,

Gathering the wealth of Maya, kings become proud and arrogant.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਮਾਇਆ ਸਾਥਿ ਨ ਚਲੈ ਪਿਆਰੀ ॥

माइआ साथि न चलै पिआरी ॥

Maaiaa saathi na chalai piaaree ||

ਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ ।

परन्तु प्यारी माया उनका साथ नहीं देती।

But this Maya that they love so much shall not go along with them in the end.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਮਾਇਆ ਮਮਤਾ ਹੈ ਬਹੁ ਰੰਗੀ ॥

माइआ ममता है बहु रंगी ॥

Maaiaa mamataa hai bahu ranggee ||

ਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ),

माया-ममता अनेक रंग दिखाती है,

There are so many colors and flavors of attachment to Maya.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥

बिनु नावै को साथि न संगी ॥२॥

Binu naavai ko saathi na sanggee ||2||

ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ ॥੨॥

पर परमात्मा के नाम बिना कोई साथ नहीं देता॥ २॥

Except for the Name, no one has any friend or companion. ||2||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥

जिउ मनु देखहि पर मनु तैसा ॥

Jiu manu dekhahi par manu taisaa ||

(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ । ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ) ।

मन जिस प्रकार ,किसी को देखता है, उसे वैसा ही दूसरे का मन लगता है।

According to one's own mind, one sees the minds of others.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਜੈਸੀ ਮਨਸਾ ਤੈਸੀ ਦਸਾ ॥

जैसी मनसा तैसी दसा ॥

Jaisee manasaa taisee dasaa ||

(ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ,

जैसी कामना होती है, वैसी दशा हो जाती है।

According to one's desires, one's condition is determined.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਜੈਸਾ ਕਰਮੁ ਤੈਸੀ ਲਿਵ ਲਾਵੈ ॥

जैसा करमु तैसी लिव लावै ॥

Jaisaa karamu taisee liv laavai ||

(ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ ।

वह जैसे कर्म करता है, वैसी ही लगन लग जाती है।

According to one's actions, one is focused and tuned in.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥

सतिगुरु पूछि सहज घरु पावै ॥३॥

Satiguru poochhi sahaj gharu paavai ||3||

(ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ) । ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ॥੩॥

गुरु के उपदेश का पालन करने से सहजावस्था प्राप्त होती है॥ ३॥

Seeking the advice of the True Guru, one finds the home of peace and poise. ||3||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਰਾਗਿ ਨਾਦਿ ਮਨੁ ਦੂਜੈ ਭਾਇ ॥

रागि नादि मनु दूजै भाइ ॥

Raagi naadi manu doojai bhaai ||

(ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ । ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ ।

राग-संगीत में लीन मन द्वैतभाव में लिप्त रहता है।

In music and song, the mind is caught by the love of duality.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਅੰਤਰਿ ਕਪਟੁ ਮਹਾ ਦੁਖੁ ਪਾਇ ॥

अंतरि कपटु महा दुखु पाइ ॥

Anttari kapatu mahaa dukhu paai ||

(ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ ।

मन में छल-कपट की वजह से मनुष्य महा दुख प्राप्त करता है।

Filled with deception deep within, one suffers in terrible pain.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਤਿਗੁਰੁ ਭੇਟੈ ਸੋਝੀ ਪਾਇ ॥

सतिगुरु भेटै सोझी पाइ ॥

Satiguru bhetai sojhee paai ||

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ ।

जब सतगुरु से भेंट होती है तो ही ज्ञान प्राप्त होता है,

Meeting with the True Guru, one is blessed with clear understanding,

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਚੈ ਨਾਮਿ ਰਹੈ ਲਿਵ ਲਾਇ ॥੪॥

सचै नामि रहै लिव लाइ ॥४॥

Sachai naami rahai liv laai ||4||

ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੪॥

फिर परमात्मा के नाम में ध्यान लगा रहता है।॥ ४॥

And remains lovingly attuned to the True Name. ||4||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਚੈ ਸਬਦਿ ਸਚੁ ਕਮਾਵੈ ॥

सचै सबदि सचु कमावै ॥

Sachai sabadi sachu kamaavai ||

(ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ,

वह गुरु के सच्चे उपदेश से सत्कर्म करता है और

Through the True Word of the Shabad, one practices Truth.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਚੀ ਬਾਣੀ ਹਰਿ ਗੁਣ ਗਾਵੈ ॥

सची बाणी हरि गुण गावै ॥

Sachee baa(nn)ee hari gu(nn) gaavai ||

ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ ।

शुद्ध वाणी से परमात्मा का गुणानुवाद करता है।

He sings the Glorious Praises of the Lord, through the True Word of His Bani.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥

निज घरि वासु अमर पदु पावै ॥

Nij ghari vaasu amar padu paavai ||

ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ ।

वह अपने सच्चे घर में रहकर अमर पदवी पा लेता है।

He dwells in the home of his own heart deep within, and obtains the immortal status.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਤਾ ਦਰਿ ਸਾਚੈ ਸੋਭਾ ਪਾਵੈ ॥੫॥

ता दरि साचै सोभा पावै ॥५॥

Taa dari saachai sobhaa paavai ||5||

ਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੫॥

इस तरह प्रभु के द्वार पर शोभा प्राप्त करता है॥ ५॥

Then, he is blessed with honor in the Court of the True Lord. ||5||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਗੁਰ ਸੇਵਾ ਬਿਨੁ ਭਗਤਿ ਨ ਹੋਈ ॥

गुर सेवा बिनु भगति न होई ॥

Gur sevaa binu bhagati na hoee ||

ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ,

गुरु की सेवा बिना भक्ति नहीं होती

Without serving the Guru, there is no devotional worship,

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਅਨੇਕ ਜਤਨ ਕਰੈ ਜੇ ਕੋਈ ॥

अनेक जतन करै जे कोई ॥

Anek jatan karai je koee ||

ਭਾਵੇਂ ਕੋਈ ਮਨੁੱਖ ਅਨੇਕਾਂ ਜਤਨ ਭੀ ਕਰ ਲਏ । (ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ)

बेशक कोई अनेय यत्न कर ले ।

Even though one may make all sorts of efforts.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਹਉਮੈ ਮੇਰਾ ਸਬਦੇ ਖੋਈ ॥

हउमै मेरा सबदे खोई ॥

Haumai meraa sabade khoee ||

ਇਹ ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ ।

जब गुरु के वचन से अहम्-भाव दूर होता है तो

If one eradicates egotism and selfishness through the Shabad,

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਨਿਰਮਲ ਨਾਮੁ ਵਸੈ ਮਨਿ ਸੋਈ ॥੬॥

निरमल नामु वसै मनि सोई ॥६॥

Niramal naamu vasai mani soee ||6||

ਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੬॥

मन में निर्मल नाम बस जाता है।॥ ६॥

The Immaculate Naam comes to abide in the mind. ||6||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥

इसु जग महि सबदु करणी है सारु ॥

Isu jag mahi sabadu kara(nn)ee hai saaru ||

ਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ ।

इस दुनिया में ब्रह्म-शब्द ही श्रेष्ठ प्राप्ति है।

In this world, the practice of the Shabad is the most excellent occupation.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥

बिनु सबदै होरु मोहु गुबारु ॥

Binu sabadai horu mohu gubaaru ||

ਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ ।

प्रभु-शब्द के बिना सब मोह एवं अंधकार है और

Without the Shabad, everything else is the darkness of emotional attachment.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਬਦੇ ਨਾਮੁ ਰਖੈ ਉਰਿ ਧਾਰਿ ॥

सबदे नामु रखै उरि धारि ॥

Sabade naamu rakhai uri dhaari ||

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ,

शब्द से ही नाम हृदय में धारण होता है।

Through the Shabad, the Naam is enshrined within the heart.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਬਦੇ ਗਤਿ ਮਤਿ ਮੋਖ ਦੁਆਰੁ ॥੭॥

सबदे गति मति मोख दुआरु ॥७॥

Sabade gati mati mokh duaaru ||7||

ਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮੱਤ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ॥੭॥

शब्द की इतनी महता है कि इससे मुक्ति प्राप्त होती है।॥ ७॥

Through the Shabad, one obtains clear understanding and the door of salvation. ||7||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਅਵਰੁ ਨਾਹੀ ਕਰਿ ਦੇਖਣਹਾਰੋ ॥

अवरु नाही करि देखणहारो ॥

Avaru naahee kari dekha(nn)ahaaro ||

(ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ ।

भगवान के बिना अन्य कोई भी नहीं है, जो रचना करके पोषण करने वाला हो।

There is no other Creator except the All-seeing Lord God.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਸਾਚਾ ਆਪਿ ਅਨੂਪੁ ਅਪਾਰੋ ॥

साचा आपि अनूपु अपारो ॥

Saachaa aapi anoopu apaaro ||

ਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ।

वह सत्यस्वरूप, अनुपम एवं अपार है।

The True Lord Himself is Infinite and Incomparably Beautiful.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਰਾਮ ਨਾਮ ਊਤਮ ਗਤਿ ਹੋਈ ॥

राम नाम ऊतम गति होई ॥

Raam naam utam gati hoee ||

ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ।

गुरु नानक उपदेश करते हैं- राम नाम के स्मरण से ही उतम गति होती है,

Through the Lord's Name, one obtains the most sublime and exalted state.

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥

नानक खोजि लहै जनु कोई ॥८॥१॥

Naanak khoji lahai janu koee ||8||1||

ਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ॥੮॥੧॥

कोई भी जिज्ञासु खोज कर पा लेता है ॥८॥१॥

O Nanak, how rare are those humble beings, who seek and find the Lord. ||8||1||

Guru Nanak Dev ji / Raag Parbhati Bibhaas / Ashtpadiyan / Guru Granth Sahib ji - Ang 1342

ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaatee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਮਾਇਆ ਮੋਹਿ ਸਗਲ ਜਗੁ ਛਾਇਆ ॥

माइआ मोहि सगल जगु छाइआ ॥

Maaiaa mohi sagal jagu chhaaiaa ||

(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ ।

पूरे संसार में माया का मोह फैला हुआ है।

Emotional attachment to Maya is spread out all over the world.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਕਾਮਣਿ ਦੇਖਿ ਕਾਮਿ ਲੋਭਾਇਆ ॥

कामणि देखि कामि लोभाइआ ॥

Kaama(nn)i dekhi kaami lobhaaiaa ||

(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ,

सुन्दर युवती को देखकर कामपिपासु उस पर लुब्ध हो जाता है।

Seeing a beautiful woman, the man is overcome with sexual desire.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਸੁਤ ਕੰਚਨ ਸਿਉ ਹੇਤੁ ਵਧਾਇਆ ॥

सुत कंचन सिउ हेतु वधाइआ ॥

Sut kancchan siu hetu vadhaaiaa ||

(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ ।

जीव ने अपने पुत्र एवं धन-दौलत से प्रेम लगाया हुआ है।

His love for his children and gold steadily increases.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥

सभु किछु अपना इकु रामु पराइआ ॥१॥

Sabhu kichhu apanaa iku raamu paraaiaa ||1||

(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ॥੧॥

सब चीजों को तो वह अपना मानता है, लेकिन एक परमेश्वर ही उसके लिए पराया बना हुआ है॥ १॥

He sees everything as his own, but he does not own the One Lord. ||1||

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਐਸਾ ਜਾਪੁ ਜਪਉ ਜਪਮਾਲੀ ॥

ऐसा जापु जपउ जपमाली ॥

Aisaa jaapu japau japamaalee ||

(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ,

माला लेकर ऐसा जाप करो कि

I meditate as I chant on such a mala,

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥

दुख सुख परहरि भगति निराली ॥१॥ रहाउ ॥

Dukh sukh parahari bhagati niraalee ||1|| rahaau ||

ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ ॥੧॥ ਰਹਾਉ ॥

दुख सुख से रहित होकर भक्ति में लीन हो जाओ॥ १॥रहाउ॥

That I rise above pleasure and pain; I attain the most wondrous devotional worship of the Lord. ||1|| Pause ||

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥

गुण निधान तेरा अंतु न पाइआ ॥

Gu(nn) nidhaan teraa anttu na paaiaa ||

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ ।

हे गुणों के खजाने ! तेरा रहस्य कोई नहीं पा सकता,

O Treasure of Virtue, Your limits cannot be found.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਸਾਚ ਸਬਦਿ ਤੁਝ ਮਾਹਿ ਸਮਾਇਆ ॥

साच सबदि तुझ माहि समाइआ ॥

Saach sabadi tujh maahi samaaiaa ||

ਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ "ਪਰਾਇਆ" ਨਹੀਂ ਜਾਣਦਾ) ।

सच्चे शब्द द्वारा ही जीव तुझ में लीन होता है।

Through the True Word of the Shabad, I am absorbed into You.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਆਵਾ ਗਉਣੁ ਤੁਧੁ ਆਪਿ ਰਚਾਇਆ ॥

आवा गउणु तुधु आपि रचाइआ ॥

Aavaa gau(nn)u tudhu aapi rachaaiaa ||

ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,

जन्म-मरण तूने स्वयं ही बनाया है।

You Yourself created the comings and goings of reincarnation.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥

सेई भगत जिन सचि चितु लाइआ ॥२॥

Seee bhagat jin sachi chitu laaiaa ||2||

ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ॥੨॥

वही परम भक्त है, जिसने परमात्मा में मन लगाया है॥ २॥

They alone are devotees, who focus their consciousness on You. ||2||

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥

गिआनु धिआनु नरहरि निरबाणी ॥

Giaanu dhiaanu narahari nirabaa(nn)ee ||

ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨ (ਦੁਆਰਾ ਹੀ ਇਹ ਸੂਝ ਪੈਂਦੀ ਹੈ ਕਿ ਪਰਮਾਤਮਾ ਸਾਰੇ ਵਿਆਪਕ ਹੈ)

ईश्वर के ज्ञान ध्यान को

Spiritual wisdom and meditation on the Lord, the Lord of Nirvaanaa

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥

बिनु सतिगुर भेटे कोइ न जाणी ॥

Binu satigur bhete koi na jaa(nn)ee ||

ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ,

सतगुरु के साक्षात्कार के बिना कोई नहीं जान सकता।

- without meeting the True Guru, no one knows this.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਸਗਲ ਸਰੋਵਰ ਜੋਤਿ ਸਮਾਣੀ ॥

सगल सरोवर जोति समाणी ॥

Sagal sarovar joti samaa(nn)ee ||

ਕਿ ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ ।

सबके अन्तर्मन में उसी की ज्योति फैली हुई है,

The Lord's Light fills the sacred pools of all beings.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਆਨਦ ਰੂਪ ਵਿਟਹੁ ਕੁਰਬਾਣੀ ॥੩॥

आनद रूप विटहु कुरबाणी ॥३॥

Aanad roop vitahu kurabaa(nn)ee ||3||

ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ॥੩॥

मैं उस आनंदरूप प्रभु पर सदा कुर्बान जाता हूँ॥ ३॥

I am a sacrifice to the Embodiment of Bliss. ||3||

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਭਾਉ ਭਗਤਿ ਗੁਰਮਤੀ ਪਾਏ ॥

भाउ भगति गुरमती पाए ॥

Bhaau bhagati guramatee paae ||

ਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,

गुरु की शिक्षा से ही भाव-भक्ति प्राप्त होती है और

Through the Guru's Teachings, one achieves loving devotional worship.

Guru Nanak Dev ji / Raag Parbhati / Ashtpadiyan / Guru Granth Sahib ji - Ang 1342

ਹਉਮੈ ਵਿਚਹੁ ਸਬਦਿ ਜਲਾਏ ॥

हउमै विचहु सबदि जलाए ॥

Haumai vichahu sabadi jalaae ||

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ ।

शब्द से मन का अहंकार जल जाता है।

The Shabad burns away egotism from within.

Guru Nanak Dev ji / Raag Parbhati / Ashtpadiyan / Guru Granth Sahib ji - Ang 1342

Download SGGS PDF Daily Updates ADVERTISE HERE