ANG 1335, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥

पूरा भागु होवै मुखि मसतकि सदा हरि के गुण गाहि ॥१॥ रहाउ ॥

Pooraa bhaagu hovai mukhi masataki sadaa hari ke gu(nn) gaahi ||1|| rahaau ||

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣਾਂ ਵਿਚ ਚੁੱਭੀ ਲਾਇਆ ਕਰ । ਤੇਰੇ ਮੱਥੇ ਉੱਤੇ ਪੂਰੀ ਕਿਸਮਤ ਜਾਗ ਪਵੇਗੀ ॥੧॥ ਰਹਾਉ ॥

जो पूर्ण भाग्यशाली होता है, वह सदा परमात्मा के गुण गाता है।॥ १॥रहाउ॥

Perfect destiny is inscribed upon your forehead and face; sing the Praises of the Lord forever. ||1|| Pause ||

Guru Amardas ji / Raag Parbhati / / Guru Granth Sahib ji - Ang 1335


ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥

अम्रित नामु भोजनु हरि देइ ॥

Ammmrit naamu bhojanu hari dei ||

(ਪਰਮਾਤਮਾ ਉਸ ਮਨੁੱਖ ਨੂੰ ਉਸ ਦੀ ਜਿੰਦ ਵਾਸਤੇ) ਖ਼ੁਰਾਕ (ਆਪਣਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਦਾ ਹੈ,

ईश्वर नामामृत रूपी भोजन देता है,

The Lord bestows the Ambrosial Food of the Naam.

Guru Amardas ji / Raag Parbhati / / Guru Granth Sahib ji - Ang 1335

ਕੋਟਿ ਮਧੇ ਕੋਈ ਵਿਰਲਾ ਲੇਇ ॥

कोटि मधे कोई विरला लेइ ॥

Koti madhe koee viralaa lei ||

(ਪਰ) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ (ਇਹ ਦਾਤਿ) ਹਾਸਲ ਕਰਦਾ ਹੈ,

जिसे करोड़ों में से कोई विरला पुरुष ही पाता है और

Out of millions, only a rare few receive it

Guru Amardas ji / Raag Parbhati / / Guru Granth Sahib ji - Ang 1335

ਜਿਸ ਨੋ ਅਪਣੀ ਨਦਰਿ ਕਰੇਇ ॥੧॥

जिस नो अपणी नदरि करेइ ॥१॥

Jis no apa(nn)ee nadari karei ||1||

ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ॥੧॥

जिस पर अपनी कृपा-दृष्टि करता है॥ १॥

- only those who are blessed by God's Glance of Grace. ||1||

Guru Amardas ji / Raag Parbhati / / Guru Granth Sahib ji - Ang 1335


ਗੁਰ ਕੇ ਚਰਣ ਮਨ ਮਾਹਿ ਵਸਾਇ ॥

गुर के चरण मन माहि वसाइ ॥

Gur ke chara(nn) man maahi vasaai ||

ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਟਿਕਾਈ ਰੱਖ,

गुरु के चरण मन में बसाने से

Whoever enshrines the Guru's Feet within his mind,

Guru Amardas ji / Raag Parbhati / / Guru Granth Sahib ji - Ang 1335

ਦੁਖੁ ਅਨੑੇਰਾ ਅੰਦਰਹੁ ਜਾਇ ॥

दुखु अन्हेरा अंदरहु जाइ ॥

Dukhu anheraa anddarahu jaai ||

(ਇਸ ਤਰ੍ਹਾਂ) ਮਨ ਵਿਚੋਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਆਤਮਕ ਜੀਵਨ ਵਲੋਂ) ਬੇ-ਸਮਝੀ ਦਾ ਹਨੇਰਾ ਹਟ ਜਾਂਦਾ ਹੈ,

दुख का अंधेरा दूर हो जाता है और

Is rid of pain and darkness from within.

Guru Amardas ji / Raag Parbhati / / Guru Granth Sahib ji - Ang 1335

ਆਪੇ ਸਾਚਾ ਲਏ ਮਿਲਾਇ ॥੨॥

आपे साचा लए मिलाइ ॥२॥

Aape saachaa lae milaai ||2||

(ਅਤੇ) ਸਦਾ ਕਾਇਮ ਰਹਿਣ ਵਾਲਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨॥

ईश्वर स्वयं ही अपने साथ मिला लेता है॥ २॥

The True Lord unites him with Himself. ||2||

Guru Amardas ji / Raag Parbhati / / Guru Granth Sahib ji - Ang 1335


ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥

गुर की बाणी सिउ लाइ पिआरु ॥

Gur kee baa(nn)ee siu laai piaaru ||

ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ ।

गुरु की वाणी से प्रेम लगाओ,

So embrace love for the Word of the Guru's Bani.

Guru Amardas ji / Raag Parbhati / / Guru Granth Sahib ji - Ang 1335

ਐਥੈ ਓਥੈ ਏਹੁ ਅਧਾਰੁ ॥

ऐथै ओथै एहु अधारु ॥

Aithai othai ehu adhaaru ||

(ਇਹ ਬਾਣੀ ਹੀ) ਇਸ ਲੋਕ ਅਤੇ ਪਰਲੋਕ ਵਿਚ (ਜ਼ਿੰਦਗੀ ਦਾ) ਆਸਰਾ ਹੈ,

लोक-परलोक का यही आसरा है और

Here and hereafter, this is your only Support.

Guru Amardas ji / Raag Parbhati / / Guru Granth Sahib ji - Ang 1335

ਆਪੇ ਦੇਵੈ ਸਿਰਜਨਹਾਰੁ ॥੩॥

आपे देवै सिरजनहारु ॥३॥

Aape devai sirajanahaaru ||3||

(ਪਰ ਇਹ ਦਾਤਿ) ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ ॥੩॥

वह स्रष्टा स्वयं ही प्रेम देता है॥ ३॥

The Creator Lord Himself bestows it. ||3||

Guru Amardas ji / Raag Parbhati / / Guru Granth Sahib ji - Ang 1335


ਸਚਾ ਮਨਾਏ ਅਪਣਾ ਭਾਣਾ ॥

सचा मनाए अपणा भाणा ॥

Sachaa manaae apa(nn)aa bhaa(nn)aa ||

ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਗੁਰੂ ਦੀ ਸਰਨ ਪਾ ਕੇ) ਆਪਣੀ ਰਜ਼ਾ ਮਿੱਠੀ ਕਰ ਕੇ ਮੰਨਣ ਲਈ (ਮਨੁੱਖ ਦੀ) ਸਹਾਇਤਾ ਕਰਦਾ ਹੈ ।

ईश्वर अपनी रज़ा मनवाता है,

One whom the Lord inspires to accept His Will,

Guru Amardas ji / Raag Parbhati / / Guru Granth Sahib ji - Ang 1335

ਸੋਈ ਭਗਤੁ ਸੁਘੜੁ ਸੋੁਜਾਣਾ ॥

सोई भगतु सुघड़ु सोजाणा ॥

Soee bhagatu sugha(rr)u saojaa(nn)aa ||

(ਜਿਹੜਾ ਮਨੁੱਖ ਰਜ਼ਾ ਨੂੰ ਮੰਨ ਲੈਂਦਾ ਹੈ) ਉਹੀ ਹੈ ਸੋਹਣਾ ਸੁਚੱਜਾ ਸਿਆਣਾ ਭਗਤ ।

उसकी रज़ा को मानने वाला भक्त बुद्धिमान एवं समझदार है और

Is a wise and knowing devotee.

Guru Amardas ji / Raag Parbhati / / Guru Granth Sahib ji - Ang 1335

ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥

नानकु तिस कै सद कुरबाणा ॥४॥७॥१७॥७॥२४॥

Naanaku tis kai sad kurabaa(nn)aa ||4||7||17||7||24||

(ਅਜਿਹੇ ਮਨੁੱਖ ਤੋਂ) ਨਾਨਕ ਸਦਾ ਸਦਕੇ ਜਾਂਦਾ ਹੈ ॥੪॥੭॥੧੭॥੭॥੨੪॥

नानक तो उस पर सदैव कुर्बान है॥ ४॥ ७॥ १७॥ ७॥ २४॥

Nanak is forever a sacrifice to him. ||4||7||17||7||24||

Guru Amardas ji / Raag Parbhati / / Guru Granth Sahib ji - Ang 1335


ਪ੍ਰਭਾਤੀ ਮਹਲਾ ੪ ਬਿਭਾਸ

प्रभाती महला ४ बिभास

Prbhaatee mahalaa 4 bibhaas

ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

प्रभाती महला ४ बिभास

Prabhaatee, Fourth Mehl, Bibhaas:

Guru Ramdas ji / Raag Parbhati Bibhaas / / Guru Granth Sahib ji - Ang 1335

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Parbhati Bibhaas / / Guru Granth Sahib ji - Ang 1335

ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥

रसकि रसकि गुन गावह गुरमति लिव उनमनि नामि लगान ॥

Rasaki rasaki gun gaavah guramati liv unamani naami lagaan ||

ਗੁਰੂ ਦੀ ਮੱਤ ਉਤੇ ਤੁਰ ਕੇ, ਆਓ ਅਸੀਂ ਮੁੜ ਮੁੜ ਸੁਆਦ ਨਾਲ ਪਰਮਾਤਮਾ ਦੇ ਗੁਣ ਗਾਵਿਆ ਕਰੀਏ, (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ ਲਗਨ ਲੱਗ ਜਾਂਦੀ ਹੈ (ਪ੍ਰਭੂ-ਮਿਲਾਪ ਦੀ) ਤਾਂਘ ਵਿਚ ਸੁਰਤ ਟਿਕੀ ਰਹਿੰਦੀ ਹੈ ।

गुरु की शिक्षा द्वारा मज़े लेकर परमात्मा का गुणगान किया है और सहजावस्था में दत्तचित होकर हरिनाम में लगन लगी हुई है।

Through the Guru's Teachings, I sing the Glorious Praises of the Lord with joyous love and delight; I am enraptured, lovingly attuned to the Naam, the Name of the Lord.

Guru Ramdas ji / Raag Parbhati Bibhaas / / Guru Granth Sahib ji - Ang 1335

ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥

अम्रितु रसु पीआ गुर सबदी हम नाम विटहु कुरबान ॥१॥

Ammmritu rasu peeaa gur sabadee ham naam vitahu kurabaan ||1||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ਜਾ ਸਕਦਾ ਹੈ । ਮੈਂ ਤਾਂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ ॥੧॥

गुरु के उपदेश से हरिनामामृत का रस पान किया है और हम हरिनाम पर कुर्बान हैं।॥ १॥

Through the Word of the Guru's Shabad, I drink in the Ambrosial Essence; I am a sacrifice to the Naam. ||1||

Guru Ramdas ji / Raag Parbhati Bibhaas / / Guru Granth Sahib ji - Ang 1335


ਹਮਰੇ ਜਗਜੀਵਨ ਹਰਿ ਪ੍ਰਾਨ ॥

हमरे जगजीवन हरि प्रान ॥

Hamare jagajeevan hari praan ||

ਜਗਤ ਦੇ ਜੀਵਨ ਪ੍ਰਭੂ ਜੀ ਹੀ ਅਸਾਂ ਜੀਵਾਂ ਦੀ ਜਿੰਦ-ਜਾਨ ਹਨ (ਫਿਰ ਭੀ ਅਸਾਂ ਜੀਵਾਂ ਨੂੰ ਇਹ ਸਮਝ ਨਹੀਂ ਆਉਂਦੀ) ।

संसार का जीवन प्रभु ही हमारे प्राण हैं।

The Lord, the Life of the World, is my Breath of Life.

Guru Ramdas ji / Raag Parbhati Bibhaas / / Guru Granth Sahib ji - Ang 1335

ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥

हरि ऊतमु रिद अंतरि भाइओ गुरि मंतु दीओ हरि कान ॥१॥ रहाउ ॥

Hari utamu rid anttari bhaaio guri manttu deeo hari kaan ||1|| rahaau ||

(ਜਿਸ ਮਨੁੱਖ ਦੇ) ਕੰਨਾਂ ਵਿਚ ਗੁਰੂ ਨੇ ਹਰਿ-ਨਾਮ ਦਾ ਉਪਦੇਸ਼ ਦੇ ਦਿੱਤਾ, ਉਸ ਮਨੁੱਖ ਨੂੰ ਉੱਤਮ ਹਰੀ (ਆਪਣੇ) ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੧॥ ਰਹਾਉ ॥

गुरु ने जब कानों में मंत्र दिया तो हृदय में ईश्वर ही प्यारा लगने लगा॥ १॥रहाउ॥

The Lofty and Exalted Lord became pleasing to my heart and my inner being, when the Guru breathed the Mantra of the Lord into my ears. ||1|| Pause ||

Guru Ramdas ji / Raag Parbhati Bibhaas / / Guru Granth Sahib ji - Ang 1335


ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥

आवहु संत मिलहु मेरे भाई मिलि हरि हरि नामु वखान ॥

Aavahu santt milahu mere bhaaee mili hari hari naamu vakhaan ||

ਹੇ ਸੰਤ ਜਨੋ! ਹੇ ਮੇਰੇ ਭਰਾਵੋ! ਆਓ, ਮਿਲ ਬੈਠੋ । ਮਿਲ ਕੇ ਪਰਮਾਤਮਾ ਦਾ ਨਾਮ ਜਪੀਏ ।

हे मेरे भाई, संतजनो ! आओ हम मिलकर हरिनाम की प्रशंसा करें।

Come, O Saints: let us join together, O Siblings of Destiny; let us meet and chant the Name of the Lord, Har, Har.

Guru Ramdas ji / Raag Parbhati Bibhaas / / Guru Granth Sahib ji - Ang 1335

ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥

कितु बिधि किउ पाईऐ प्रभु अपुना मो कउ करहु उपदेसु हरि दान ॥२॥

Kitu bidhi kiu paaeeai prbhu apunaa mo kau karahu upadesu hari daan ||2||

ਹੇ ਸੰਤ ਜਨੋ! ਪ੍ਰਭੂ-ਮਿਲਾਪ ਦਾ ਉਪਦੇਸ ਮੈਨੂੰ ਦਾਨ ਵਜੋਂ ਦੇਵੋ (ਮੈਨੂੰ ਦੱਸੋ ਕਿ) ਪਿਆਰਾ ਪ੍ਰਭੂ ਕਿਵੇਂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ॥੨॥

मुझे उपदेश प्रदान करो कि मैं अपने प्रभु को किस तरह पा सकता हूँ॥ २॥

How am I to find my God? Please bless me with the Gift of the Lord's Teachings. ||2||

Guru Ramdas ji / Raag Parbhati Bibhaas / / Guru Granth Sahib ji - Ang 1335


ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥

सतसंगति महि हरि हरि वसिआ मिलि संगति हरि गुन जान ॥

Satasanggati mahi hari hari vasiaa mili sanggati hari gun jaan ||

ਪਰਮਾਤਮਾ ਸਾਧ ਸੰਗਤ ਵਿਚ ਸਦਾ ਵੱਸਦਾ ਹੈ । ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਪੈ ਸਕਦੀ ਹੈ ।

ईश्वर सत्संगत में बसा हुआ है, अतः संगत में मिलकर ईश्वर के गुणों को समझ लो।

The Lord, Har, Har, abides in the Society of the Saints; joining this Sangat, the Lord's Glories are known.

Guru Ramdas ji / Raag Parbhati Bibhaas / / Guru Granth Sahib ji - Ang 1335

ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥

वडै भागि सतसंगति पाई गुरु सतिगुरु परसि भगवान ॥३॥

Vadai bhaagi satasanggati paaee guru satiguru parasi bhagavaan ||3||

ਜਿਸ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਹੋ ਗਈ, ਉਸ ਨੇ ਗੁਰੂ ਸਤਿਗੁਰੂ (ਦੇ ਚਰਨ) ਛੁਹ ਕੇ ਭਗਵਾਨ (ਦਾ ਮਿਲਾਪ ਹਾਸਲ ਕਰ ਲਿਆ) ॥੩॥

उत्तम भाग्य से गुरु की सत्संगत प्राप्त होती है और गुरु के चरण-स्पर्श से भगवान से मिलाप होता है॥ ३॥

By great good fortune, the Society of the Saints is found. Through the Guru, the True Guru, I receive the Touch of the Lord God. ||3||

Guru Ramdas ji / Raag Parbhati Bibhaas / / Guru Granth Sahib ji - Ang 1335


ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥

गुन गावह प्रभ अगम ठाकुर के गुन गाइ रहे हैरान ॥

Gun gaavah prbh agam thaakur ke gun gaai rahe hairaan ||

ਆਓ, ਅਪਹੁੰਚ ਠਾਕੁਰ ਪ੍ਰਭੂ ਦੇ ਗੁਣ ਗਾਵਿਆ ਕਰੀਏ । ਉਸ ਦੇ ਗੁਣ ਗਾ ਗਾ ਕੇ (ਉਸ ਦੀ ਵਡਿਆਈ ਅੱਖਾਂ ਸਾਹਮਣੇ ਲਿਆ ਲਿਆ ਕੇ) ਹੈਰਤ ਵਿਚ ਗੁੰਮ ਹੋ ਜਾਈਦਾ ਹੈ ।

हम प्रभु का गुणानुवाद करते हैं, उस मालिक के गुण गाकर विस्मित हो रहे हैं।

I sing the Glorious Praises of God, my Inaccessible Lord and Master; singing His Praises, I am enraptured.

Guru Ramdas ji / Raag Parbhati Bibhaas / / Guru Granth Sahib ji - Ang 1335

ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥

जन नानक कउ गुरि किरपा धारी हरि नामु दीओ खिन दान ॥४॥१॥

Jan naanak kau guri kirapaa dhaaree hari naamu deeo khin daan ||4||1||

ਹੇ ਨਾਨਕ! ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕੀਤੀ, ਉਸ ਨੂੰ (ਗੁਰੂ ਨੇ) ਇਕ ਖਿਨ ਵਿਚ ਪਰਮਾਤਮਾ ਦਾ ਨਾਮ ਦਾਨ ਦੇ ਦਿੱਤਾ ॥੪॥੧॥

नानक का कथन है कि गुरु ने कृपा करके हमें हरिनाम भजन का दान दिया है।॥ ४॥ १॥

The Guru has showered His Mercy on servant Nanak; in an instant, He blessed him with the Gift of the Lord's Name. ||4||1||

Guru Ramdas ji / Raag Parbhati Bibhaas / / Guru Granth Sahib ji - Ang 1335


ਪ੍ਰਭਾਤੀ ਮਹਲਾ ੪ ॥

प्रभाती महला ४ ॥

Prbhaatee mahalaa 4 ||

प्रभाती महला ४ ॥

Prabhaatee, Fourth Mehl:

Guru Ramdas ji / Raag Parbhati / / Guru Granth Sahib ji - Ang 1335

ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮ੍ਹ੍ਹਾਲਹਿ ਹਰਿ ਗਾਲ ॥

उगवै सूरु गुरमुखि हरि बोलहि सभ रैनि सम्हालहि हरि गाल ॥

Ugavai sooru guramukhi hari bolahi sabh raini samhaalahi hari gaal ||

(ਜਦੋਂ) ਸੂਰਜ ਚੜ੍ਹਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ, ਸਾਰੀ ਰਾਤ ਭੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ ਕਰਦੇ ਹਨ ।

सुबह होते ही गुरुमुख-जन ईश्वर का भजन करते हैं और रात्रिकाल भी ईश्वर की स्मृति में लीन रहते हैं।

With the rising of the sun, the Gurmukh speaks of the Lord. All through the night, he dwells upon the Sermon of the Lord.

Guru Ramdas ji / Raag Parbhati / / Guru Granth Sahib ji - Ang 1335

ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥

हमरै प्रभि हम लोच लगाई हम करह प्रभू हरि भाल ॥१॥

Hamarai prbhi ham loch lagaaee ham karah prbhoo hari bhaal ||1||

ਮੇਰੇ ਪ੍ਰਭੂ ਨੇ ਮੇਰੇ ਅੰਦਰ ਭੀ ਇਹ ਲਗਨ ਪੈਦਾ ਕਰ ਦਿੱਤੀ ਹੈ, (ਇਸ ਵਾਸਤੇ) ਮੈਂ ਭੀ ਪ੍ਰਭੂ ਦੀ ਢੂੰਢ ਕਰਦਾ ਰਹਿੰਦਾ ਹਾਂ ॥੧॥

प्रभु ने हमारे अन्तर्मन में ऐसी आकांक्षा उत्पन्न कर दी है कि हम उसी की खोज करते रहते हैं।॥ १॥

My God has infused this longing within me; I seek my Lord God. ||1||

Guru Ramdas ji / Raag Parbhati / / Guru Granth Sahib ji - Ang 1335


ਮੇਰਾ ਮਨੁ ਸਾਧੂ ਧੂਰਿ ਰਵਾਲ ॥

मेरा मनु साधू धूरि रवाल ॥

Meraa manu saadhoo dhoori ravaal ||

ਮੇਰਾ ਮਨ ਗੁਰੂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ ।

मेरा मन तो साधु-पुरुषों की चरण-धूल ही चाहता है।

My mind is the dust of the feet of the Holy.

Guru Ramdas ji / Raag Parbhati / / Guru Granth Sahib ji - Ang 1335

ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥

हरि हरि नामु द्रिड़ाइओ गुरि मीठा गुर पग झारह हम बाल ॥१॥ रहाउ ॥

Hari hari naamu dri(rr)aaio guri meethaa gur pag jhaarah ham baal ||1|| rahaau ||

ਗੁਰੂ ਨੇ ਪਰਮਾਤਮਾ ਦਾ ਮਿੱਠਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ । ਮੈਂ (ਆਪਣੇ) ਕੇਸਾਂ ਨਾਲ ਗੁਰੂ ਦੇ ਚਰਨ ਝਾੜਦਾ ਹਾਂ ॥੧॥ ਰਹਾਉ ॥

गुरु ने हरिनाम का जाप करवाया है और मैं अपने बालों से गुरु के पैर साफ करता हूँ॥ १॥रहाउ॥

The Guru has implanted the Sweet Name of the Lord, Har, Har, within me. I dust the Guru's Feet with my hair. ||1|| Pause ||

Guru Ramdas ji / Raag Parbhati / / Guru Granth Sahib ji - Ang 1335


ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥

साकत कउ दिनु रैनि अंधारी मोहि फाथे माइआ जाल ॥

Saakat kau dinu raini anddhaaree mohi phaathe maaiaa jaal ||

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਵਾਸਤੇ (ਸਾਰਾ) ਦਿਨ (ਸਾਰੀ) ਰਾਤ ਘੁੱਪ ਹਨੇਰਾ ਹੁੰਦੀ ਹੈ, (ਕਿਉਂਕਿ ਉਹ) ਮਾਇਆ ਦੇ ਮੋਹ ਵਿਚ, ਮਾਇਆ (ਦੇ ਮੋਹ) ਦੀਆਂ ਫਾਹੀਆਂ ਵਿਚ ਫਸੇ ਰਹਿੰਦੇ ਹਨ ।

निरीश्वरवादी दिन-रात मोह के अंधकार एवं माया के जाल में फंसा रहता है।

Dark are the days and nights of the faithless cynics; they are caught in the trap of attachment to Maya.

Guru Ramdas ji / Raag Parbhati / / Guru Granth Sahib ji - Ang 1335

ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥

खिनु पलु हरि प्रभु रिदै न वसिओ रिनि बाधे बहु बिधि बाल ॥२॥

Khinu palu hari prbhu ridai na vasio rini baadhe bahu bidhi baal ||2||

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਇਕ ਖਿਨ ਭਰ ਭੀ ਇਕ ਪਲ ਭਰ ਭੀ ਨਹੀਂ ਵੱਸਦਾ । ਉਹ ਕਈ ਤਰੀਕਿਆਂ ਨਾਲ (ਵਿਕਾਰਾਂ ਦੇ) ਕਰਜ਼ੇ ਵਿਚ ਵਾਲ ਵਾਲ ਬੱਝੇ ਰਹਿੰਦੇ ਹਨ ॥੨॥

उसके हृदय में पल भर भी प्रभु नहीं बसता, उसका बाल-बाल कर्ज में फंसा होता है।॥ २॥

The Lord God does not dwell in their hearts, even for an instant; every hair of their heads is totally tied up in debts. ||2||

Guru Ramdas ji / Raag Parbhati / / Guru Granth Sahib ji - Ang 1335


ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥

सतसंगति मिलि मति बुधि पाई हउ छूटे ममता जाल ॥

Satasanggati mili mati budhi paaee hau chhoote mamataa jaal ||

ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤ ਵਿਚ ਮਿਲ ਕੇ (ਉੱਚੀ) ਮੱਤ (ਉੱਚੀ) ਅਕਲ ਪ੍ਰਾਪਤ ਕਰ ਲਈ, (ਉਹਨਾਂ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ ।

सत्संगति में मिलने से उत्तम बुद्धि प्राप्त होती है और मोह-ममता के जाल से छुटकारा हो जाता है।

Joining the Sat Sangat, the True Congregation, wisdom and understanding are obtained, and one is released from the traps of egotism and possessiveness.

Guru Ramdas ji / Raag Parbhati / / Guru Granth Sahib ji - Ang 1335

ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥

हरि नामा हरि मीठ लगाना गुरि कीए सबदि निहाल ॥३॥

Hari naamaa hari meeth lagaanaa guri keee sabadi nihaal ||3||

ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ । ਗੁਰੂ ਨੇ (ਉਹਨਾਂ ਨੂੰ ਆਪਣੇ) ਸ਼ਬਦ ਦੀ ਬਰਕਤਿ ਨਾਲ ਨਿਹਾਲ ਕਰ ਦਿੱਤਾ ਹੁੰਦਾ ਹੈ ॥੩॥

मुझे तो हरिनाम ही मधुर लगता है और गुरु ने उपदेश देकर निहाल कर दिया है।॥ ३॥

The Lord's Name, and the Lord, seem sweet to me. Through the Word of His Shabad, the Guru has made me happy. ||3||

Guru Ramdas ji / Raag Parbhati / / Guru Granth Sahib ji - Ang 1335


ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥

हम बारिक गुर अगम गुसाई गुर करि किरपा प्रतिपाल ॥

Ham baarik gur agam gusaaee gur kari kirapaa prtipaal ||

ਹੇ ਗੁਰੂ! ਹੇ ਅਪਹੁੰਚ ਮਾਲਕ! ਅਸੀਂ ਜੀਵ ਤੇਰੇ (ਅੰਞਾਣ) ਬੱਚੇ ਹਾਂ । ਹੇ ਗੁਰੂ ਮਿਹਰ ਕਰ, ਸਾਡੀ ਰੱਖਿਆ ਕਰ ।

हम जीव तो बच्चे हैं, गुरु संसार का स्वामी है और वह कृपा करके हमारा पालन-पोषण करता है।

I am just a child; the Guru is the Unfathomable Lord of the World. In His Mercy, He cherishes and sustains me.

Guru Ramdas ji / Raag Parbhati / / Guru Granth Sahib ji - Ang 1335

ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥

बिखु भउजल डुबदे काढि लेहु प्रभ गुर नानक बाल गुपाल ॥४॥२॥

Bikhu bhaujal dubade kaadhi lehu prbh gur naanak baal gupaal ||4||2||

ਹੇ ਨਾਨਕ! ਹੇ ਗੁਰੂ! ਹੇ ਪ੍ਰਭੂ! ਹੇ ਧਰਤੀ ਦੇ ਰਾਖੇ! ਅਸੀਂ ਤੇਰੇ (ਅੰਞਾਣ) ਬੱਚੇ ਹਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬਦਿਆਂ ਨੂੰ ਸਾਨੂੰ ਬਚਾ ਲੈ ॥੪॥੨॥

नानक विनती करते हैं कि हे गुरु परमेश्वर ! इस विषम संसार सागर में डूबने से बचा लो, हम तुम्हारे बच्चे हैं।॥ ४॥ २॥

I am drowning in the ocean of poison; O God, Guru, Lord of the World, please save Your child, Nanak. ||4||2||

Guru Ramdas ji / Raag Parbhati / / Guru Granth Sahib ji - Ang 1335


ਪ੍ਰਭਾਤੀ ਮਹਲਾ ੪ ॥

प्रभाती महला ४ ॥

Prbhaatee mahalaa 4 ||

प्रभाती महला ४ ॥

Prabhaatee, Fourth Mehl:

Guru Ramdas ji / Raag Parbhati / / Guru Granth Sahib ji - Ang 1335

ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥

इकु खिनु हरि प्रभि किरपा धारी गुन गाए रसक रसीक ॥

Iku khinu hari prbhi kirapaa dhaaree gun gaae rasak raseek ||

(ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਨੇ ਇਕ ਖਿਨ ਭਰ ਭੀ ਮਿਹਰ ਕੀਤੀ, ਉਹਨਾਂ ਨੇ ਨਾਮ-ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ।

जब प्रभु ने एक क्षण अपनी कृपा की तो हम प्रेमपूर्वक उसी के गुण गाने लग गए।

The Lord God showered me with His Mercy for an instant; I sing His Glorious Praises with joyous love and delight.

Guru Ramdas ji / Raag Parbhati / / Guru Granth Sahib ji - Ang 1335


Download SGGS PDF Daily Updates ADVERTISE HERE