ANG 1333, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਹਰਿ ਨਾਮੁ ਜਪਹੁ ਜਨ ਭਾਈ ॥

हरि हरि नामु जपहु जन भाई ॥

Hari hari naamu japahu jan bhaaee ||

ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ ।

हे भाई ! हरिनाम का जाप करो;

Chant the Name of the Lord, Har, Har, O Siblings of Destiny.

Guru Amardas ji / Raag Parbhati / / Guru Granth Sahib ji - Ang 1333

ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥

गुर प्रसादि मनु असथिरु होवै अनदिनु हरि रसि रहिआ अघाई ॥१॥ रहाउ ॥

Gur prsaadi manu asathiru hovai anadinu hari rasi rahiaa aghaaee ||1|| rahaau ||

(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ । ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ॥੧॥ ਰਹਾਉ ॥

गुरु की कृपा से मन स्थिर होता है और प्रतिदिन हरि-भजन में तृप्त रहता है।॥ १॥रहाउ॥

By Guru's Grace, the mind becomes steady and stable; night and day, it remains satisfied with the Sublime Essence of the Lord. ||1|| Pause ||

Guru Amardas ji / Raag Parbhati / / Guru Granth Sahib ji - Ang 1333


ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥

अनदिनु भगति करहु दिनु राती इसु जुग का लाहा भाई ॥

Anadinu bhagati karahu dinu raatee isu jug kaa laahaa bhaaee ||

ਹੇ ਭਾਈ! ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ । ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ ।

हे भाई ! दिन-रात भगवान की भक्ति करो, इस जीवन-काल का यही लाभ है।

Night and day, perform devotional worship service to the Lord, day and night; this is the profit to be obtained in this Dark Age of Kali Yuga, O Siblings of Destiny.

Guru Amardas ji / Raag Parbhati / / Guru Granth Sahib ji - Ang 1333

ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥

सदा जन निरमल मैलु न लागै सचि नामि चितु लाई ॥२॥

Sadaa jan niramal mailu na laagai sachi naami chitu laaee ||2||

(ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ । ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੨॥

जो परमात्मा में मन लगाता है, वह व्यक्ति सदा निर्मल रहता है और उसे पापों की मैल नहीं लगती॥ २॥

The humble beings are forever immaculate; no filth ever sticks to them. They focus their consciousness on the True Name. ||2||

Guru Amardas ji / Raag Parbhati / / Guru Granth Sahib ji - Ang 1333


ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥

सुखु सीगारु सतिगुरू दिखाइआ नामि वडी वडिआई ॥

Sukhu seegaaru satiguroo dikhaaiaa naami vadee vadiaaee ||

ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ । (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ ।

हरिनाम की महिमा बहुत बड़ी है, सच्चे गुरु ने सुख का श्रृंगार दिखाया है।

The True Guru has revealed the ornamentation of peace; the Glorious Greatness of the Naam is Great!

Guru Amardas ji / Raag Parbhati / / Guru Granth Sahib ji - Ang 1333

ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥

अखुट भंडार भरे कदे तोटि न आवै सदा हरि सेवहु भाई ॥३॥

Akhut bhanddaar bhare kade toti na aavai sadaa hari sevahu bhaaee ||3||

ਹੇ ਭਾਈ! ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ॥੩॥

हे भाई ! हरिनाम का भण्डार अक्षय है, इसमें कभी कमी नहीं आती, इसलिए ईश्वर की अर्चना करो॥ ३॥

The Inexhaustible Treasures are overflowing; they are never exhausted. So serve the Lord forever, O Siblings of Destiny. ||3||

Guru Amardas ji / Raag Parbhati / / Guru Granth Sahib ji - Ang 1333


ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥

आपे करता जिस नो देवै तिसु वसै मनि आई ॥

Aape karataa jis no devai tisu vasai mani aaee ||

ਪਰ, ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ ।

जिसे कर्ता-परमेश्वर आप देता है, उसी के मन में नाम अवस्थित होता है।

The Creator comes to abide in the minds of those whom He Himself has blessed.

Guru Amardas ji / Raag Parbhati / / Guru Granth Sahib ji - Ang 1333

ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥

नानक नामु धिआइ सदा तू सतिगुरि दीआ दिखाई ॥४॥१॥

Naanak naamu dhiaai sadaa too satiguri deeaa dikhaaee ||4||1||

ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ । (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ॥੪॥੧॥

नानक विनती करते हैं कि सतगुरु ने प्रभु के दर्शन करवा दिए हैं, अतः हरिनाम का चिंतन करो।॥ ४॥ १॥

O Nanak, meditate forever on the Naam, which the True Guru has revealed. ||4||1||

Guru Amardas ji / Raag Parbhati / / Guru Granth Sahib ji - Ang 1333


ਪ੍ਰਭਾਤੀ ਮਹਲਾ ੩ ॥

प्रभाती महला ३ ॥

Prbhaatee mahalaa 3 ||

प्रभाती महला ३ ॥

Prabhaatee, Third Mehl:

Guru Amardas ji / Raag Parbhati / / Guru Granth Sahib ji - Ang 1333

ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥

निरगुणीआरे कउ बखसि लै सुआमी आपे लैहु मिलाई ॥

Niragu(nn)eeaare kau bakhasi lai suaamee aape laihu milaaee ||

ਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ ।

हे स्वामी ! मुझ सरीखे गुणविहीन को क्षमा करके अपने साथ मिला लो।

I am unworthy; please forgive me and bless me, O my Lord and Master, and unite me with Yourself.

Guru Amardas ji / Raag Parbhati / / Guru Granth Sahib ji - Ang 1333

ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥

तू बिअंतु तेरा अंतु न पाइआ सबदे देहु बुझाई ॥१॥

Too bianttu teraa anttu na paaiaa sabade dehu bujhaaee ||1||

ਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ । (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼ ॥੧॥

तू बे-अन्त है, तेरा रहस्य नहीं पाया जा सकता, अतः उपदेश देकर तथ्य समझा दो॥ १॥

You are Endless; no one can find Your limits. Through the Word of Your Shabad, You bestow understanding. ||1||

Guru Amardas ji / Raag Parbhati / / Guru Granth Sahib ji - Ang 1333


ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥

हरि जीउ तुधु विटहु बलि जाई ॥

Hari jeeu tudhu vitahu bali jaaee ||

ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ ।

हे प्रभु ! मैं तुझ पर कुर्बान जाता हूँ।

O Dear Lord, I am a sacrifice to You.

Guru Amardas ji / Raag Parbhati / / Guru Granth Sahib ji - Ang 1333

ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥

तनु मनु अरपी तुधु आगै राखउ सदा रहां सरणाई ॥१॥ रहाउ ॥

Tanu manu arapee tudhu aagai raakhau sadaa rahaan sara(nn)aaee ||1|| rahaau ||

ਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥ ਰਹਾਉ ॥

मैं अपना तन-मन सब कुछ सौंपकर सदा तेरी शरण में रहना चाहता हूँ॥ १॥रहाउ॥

I dedicate my mind and body and place them in offering before You; I shall remain in Your Sanctuary forever. ||1|| Pause ||

Guru Amardas ji / Raag Parbhati / / Guru Granth Sahib ji - Ang 1333


ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥

आपणे भाणे विचि सदा रखु सुआमी हरि नामो देहि वडिआई ॥

Aapa(nn)e bhaa(nn)e vichi sadaa rakhu suaamee hari naamo dehi vadiaaee ||

ਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ) ।

हे स्वामी ! मुझे सदा अपनी रज़ा में रखना तथा हरिनाम की महिमा प्रदान करो।

Please keep me forever under Your Will, O my Lord and Master; please bless me with the Glorious Greatness of Your Name.

Guru Amardas ji / Raag Parbhati / / Guru Granth Sahib ji - Ang 1333

ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥

पूरे गुर ते भाणा जापै अनदिनु सहजि समाई ॥२॥

Poore gur te bhaa(nn)aa jaapai anadinu sahaji samaaee ||2||

ਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ ॥੨॥

पूर्ण गुरु से ही तेरी रज़ा का बोध होता है, इस तरह मन दिन-रात सहजावस्था में लीन रहता है।॥ २॥

Through the Perfect Guru, God's Will is revealed; night and day, remain absorbed in peace and poise. ||2||

Guru Amardas ji / Raag Parbhati / / Guru Granth Sahib ji - Ang 1333


ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥

तेरै भाणै भगति जे तुधु भावै आपे बखसि मिलाई ॥

Terai bhaa(nn)ai bhagati je tudhu bhaavai aape bakhasi milaaee ||

ਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ ।

तेरी रज़ा से भक्ति होती है, जब तुझे उपयुक्त लगता है तो स्वयं ही कृपा करके मिला लेता है।

Those devotees who accept Your Will are pleasing to You, Lord; You Yourself forgive them, and unite them with Yourself.

Guru Amardas ji / Raag Parbhati / / Guru Granth Sahib ji - Ang 1333

ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥

तेरै भाणै सदा सुखु पाइआ गुरि त्रिसना अगनि बुझाई ॥३॥

Terai bhaa(nn)ai sadaa sukhu paaiaa guri trisanaa agani bujhaaee ||3||

(ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ॥੩॥

तेरी रज़ा से सदैव सुख प्राप्त हुआ है और गुरु ने तृष्णाग्नि बुझा दी है॥ ३॥

Accepting Your Will, I have found everlasting peace; the Guru has extinguished the fire of desire. ||3||

Guru Amardas ji / Raag Parbhati / / Guru Granth Sahib ji - Ang 1333


ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥

जो तू करहि सु होवै करते अवरु न करणा जाई ॥

Jo too karahi su hovai karate avaru na kara(nn)aa jaaee ||

ਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ।

हे परमेश्वर ! जो तू करता है, वह निश्चय होता है, तेरे सिवा अन्य कोई करने वाला नहीं।

Whatever You do comes to pass, O Creator; nothing else can be done.

Guru Amardas ji / Raag Parbhati / / Guru Granth Sahib ji - Ang 1333

ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥

नानक नावै जेवडु अवरु न दाता पूरे गुर ते पाई ॥४॥२॥

Naanak naavai jevadu avaru na daataa poore gur te paaee ||4||2||

ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ । ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥

गुरु नानक का फुरमान है कि हरिनाम सरीखा अन्य कोई दाता नहीं और पूर्ण गुरु से ही प्राप्त होता है।॥ ४॥ २॥

O Nanak, nothing is as great as the Blessing of the Name; it is obtained through the Perfect Guru. ||4||2||

Guru Amardas ji / Raag Parbhati / / Guru Granth Sahib ji - Ang 1333


ਪ੍ਰਭਾਤੀ ਮਹਲਾ ੩ ॥

प्रभाती महला ३ ॥

Prbhaatee mahalaa 3 ||

प्रभाती महला ३ ॥

Prabhaatee, Third Mehl:

Guru Amardas ji / Raag Parbhati / / Guru Granth Sahib ji - Ang 1333

ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥

गुरमुखि हरि सालाहिआ जिंना तिन सलाहि हरि जाता ॥

Guramukhi hari saalaahiaa jinnaa tin salaahi hari jaataa ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ ।

जिन लोगों ने गुरु के माध्यम से ईश्वर का स्तुतिगान किया है, उन्होंने ही ईश-स्तुति को समझा है।

The Gurmukhs praise the Lord; praising the Lord, they know Him.

Guru Amardas ji / Raag Parbhati / / Guru Granth Sahib ji - Ang 1333

ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥

विचहु भरमु गइआ है दूजा गुर कै सबदि पछाता ॥१॥

Vichahu bharamu gaiaa hai doojaa gur kai sabadi pachhaataa ||1||

ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥

गुरु के उपदेश से उनके मन से द्वैतभाव का भ्रम समाप्त हो गया है॥ १॥

Doubt and duality are gone from within; they realize the Word of the Guru's Shabad. ||1||

Guru Amardas ji / Raag Parbhati / / Guru Granth Sahib ji - Ang 1333


ਹਰਿ ਜੀਉ ਤੂ ਮੇਰਾ ਇਕੁ ਸੋਈ ॥

हरि जीउ तू मेरा इकु सोई ॥

Hari jeeu too meraa iku soee ||

ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ ।

हे परमेश्वर ! केवल तू ही मेरा सर्वस्व है।

O Dear Lord, You are my One and Only.

Guru Amardas ji / Raag Parbhati / / Guru Granth Sahib ji - Ang 1333

ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥

तुधु जपी तुधै सालाही गति मति तुझ ते होई ॥१॥ रहाउ ॥

Tudhu japee tudhai saalaahee gati mati tujh te hoee ||1|| rahaau ||

ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ । ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥

तेरा जाप करता हूँ, तेरा स्तुतिगान करता हूँ और तुझ से ही मुक्ति होती है॥ १॥रहाउ॥

I meditate on You and praise You; salvation and wisdom come from You. ||1|| Pause ||

Guru Amardas ji / Raag Parbhati / / Guru Granth Sahib ji - Ang 1333


ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥

गुरमुखि सालाहनि से सादु पाइनि मीठा अम्रितु सारु ॥

Guramukhi saalaahani se saadu paaini meethaa ammmritu saaru ||

ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ । ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ ।

गुरु के द्वारा ईश्वर की सराहना करने वाले नामामृत का मीठा स्वाद प्राप्त करते हैं।

The Gurmukhs praise You; they receive the most excellent and sweet Ambrosial Nectar.

Guru Amardas ji / Raag Parbhati / / Guru Granth Sahib ji - Ang 1333

ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥੨॥

सदा मीठा कदे न फीका गुर सबदी वीचारु ॥२॥

Sadaa meethaa kade na pheekaa gur sabadee veechaaru ||2||

(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥

गुरु के उपदेश से बेशक चिंतन कर लो यह सदैव मीठा है, यह कभी फीका नहीं होता॥ २॥

This Nectar is forever sweet; it never loses its taste. Contemplate the Word of the Guru's Shabad. ||2||

Guru Amardas ji / Raag Parbhati / / Guru Granth Sahib ji - Ang 1333


ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥

जिनि मीठा लाइआ सोई जाणै तिसु विटहु बलि जाई ॥

Jini meethaa laaiaa soee jaa(nn)ai tisu vitahu bali jaaee ||

ਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ । ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ।

जिसने हरिनामामृत का मीठा स्वाद पाया है, वही जानता है और मैं उस पर बलिहारी जाता हूँ।

He makes it seem so sweet to me; I am a sacrifice to Him.

Guru Amardas ji / Raag Parbhati / / Guru Granth Sahib ji - Ang 1333

ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥

सबदि सलाही सदा सुखदाता विचहु आपु गवाई ॥३॥

Sabadi salaahee sadaa sukhadaataa vichahu aapu gavaaee ||3||

ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥

मन में से अहम्-भाव दूर करके सुखदाता परमेश्वर की सदैव सराहना करो॥ ३॥

Through the Shabad, I praise the Giver of peace forever. I have eradicated self-conceit from within. ||3||

Guru Amardas ji / Raag Parbhati / / Guru Granth Sahib ji - Ang 1333


ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥

सतिगुरु मेरा सदा है दाता जो इछै सो फलु पाए ॥

Satiguru meraa sadaa hai daataa jo ichhai so phalu paae ||

ਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ ।

मेरा सतिगुरु सदा ही देने वाला है, जो कामना होती है, वही फल प्राप्त होता है।

My True Guru is forever the Giver. I receive whatever fruits and rewards I desire.

Guru Amardas ji / Raag Parbhati / / Guru Granth Sahib ji - Ang 1333

ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥੪॥੩॥

नानक नामु मिलै वडिआई गुर सबदी सचु पाए ॥४॥३॥

Naanak naamu milai vadiaaee gur sabadee sachu paae ||4||3||

ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ । ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥

हे नानक ! हरि नामोच्चारण से कीर्ति प्राप्त होती है और गुरु के उपदेश से ही सत्य प्राप्त होता है।॥ ४॥ ३॥

O Nanak, through the Naam, glorious greatness is obtained; through the Word of the Guru's Shabad, the True One is found. ||4||3||

Guru Amardas ji / Raag Parbhati / / Guru Granth Sahib ji - Ang 1333


ਪ੍ਰਭਾਤੀ ਮਹਲਾ ੩ ॥

प्रभाती महला ३ ॥

Prbhaatee mahalaa 3 ||

प्रभाती महला ३ ॥

Prabhaatee, Third Mehl:

Guru Amardas ji / Raag Parbhati / / Guru Granth Sahib ji - Ang 1333

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥

जो तेरी सरणाई हरि जीउ तिन तू राखन जोगु ॥

Jo teree sara(nn)aaee hari jeeu tin too raakhan jogu ||

ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ ।

हे ईश्वर ! जो तेरी शरण में आता है, उसे तू बचाने में समर्थ है।

Those who enter Your Sanctuary, Dear Lord, are saved by Your Protective Power.

Guru Amardas ji / Raag Parbhati / / Guru Granth Sahib ji - Ang 1333

ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥

तुधु जेवडु मै अवरु न सूझै ना को होआ न होगु ॥१॥

Tudhu jevadu mai avaru na soojhai naa ko hoaa na hogu ||1||

ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ । (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ॥੧॥

तेरे जैसा शक्तिमान मुझे अन्य कोई प्रतीत नहीं होता, संसार में न कोई हुआ है और न ही कभी होगा॥ १॥

I cannot even conceive of any other as Great as You. There never was, and there never shall be. ||1||

Guru Amardas ji / Raag Parbhati / / Guru Granth Sahib ji - Ang 1333


ਹਰਿ ਜੀਉ ਸਦਾ ਤੇਰੀ ਸਰਣਾਈ ॥

हरि जीउ सदा तेरी सरणाई ॥

Hari jeeu sadaa teree sara(nn)aaee ||

ਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ ।

अतः हे प्रभु ! मैं सदैव तेरी शरण में हूँ,

O Dear Lord, I shall remain in Your Sanctuary forever.

Guru Amardas ji / Raag Parbhati / / Guru Granth Sahib ji - Ang 1333

ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥

जिउ भावै तिउ राखहु मेरे सुआमी एह तेरी वडिआई ॥१॥ रहाउ ॥

Jiu bhaavai tiu raakhahu mere suaamee eh teree vadiaaee ||1|| rahaau ||

ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ॥੧॥ ਰਹਾਉ ॥

हे मेरे स्वामी ! जैसा तुझे ठीक लगता है, वैसे ही रखो, यह तेरा बड़प्पन है॥ १॥रहाउ॥

As it pleases You, You save me, O my Lord and Master; this is Your Glorious Greatness. ||1|| Pause ||

Guru Amardas ji / Raag Parbhati / / Guru Granth Sahib ji - Ang 1333


ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥

जो तेरी सरणाई हरि जीउ तिन की करहि प्रतिपाल ॥

Jo teree sara(nn)aaee hari jeeu tin kee karahi prtipaal ||

ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ ।

जो तेरी शरण लेते हैं, उनकी तुम्ही हिफाजत करते हो।

O Dear Lord, You cherish and sustain those who seek Your Sanctuary.

Guru Amardas ji / Raag Parbhati / / Guru Granth Sahib ji - Ang 1333


Download SGGS PDF Daily Updates ADVERTISE HERE