Page Ang 1332, Guru Granth Sahib ji, Hindi Punjabi English meanings


Download SGGS PDF Daily Updates

Gurbani LanguageMeanings Translation
ਪੰਜਾਬੀ ਗੁਰਬਾਣੀ ਪੰਜਾਬੀ ਅਰਥ
हिंदी गुरबाणी हिंदी अर्थ
English English
Info (Author Raag Bani Ang Page)

.. ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥

.. रचना सो बिधि जाणै गुरमुखि गिआनु वीचारा ॥२॥

.. rachanaa so biđhi jaañai guramukhi giâanu veechaaraa ||2||

.. ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ (ਭੀ) ਉਹ ਪਰਮਾਤਮਾ ਆਪ ਹੀ ਜਾਣਦਾ ਹੈ ਜਿਸ ਦੀ ਰਚੀ ਹੋਈ ਇਹ ਸ੍ਰਿਸ਼ਟੀ ਹੈ । (ਉਸ ਤਰੀਕੇ ਅਨੁਸਾਰ ਪ੍ਰਭੂ ਦੀ ਮੇਹਰ ਨਾਲ) ਜੀਵ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ ॥੨॥

.. गुरु के ज्ञान द्वारा चिंतन करके पाया है कि जिसकी रचना है, वही विधि जानता है॥ २॥

.. The creation is His; He alone knows its ways and means. The Gurmukh contemplates spiritual wisdom. ||2||

Guru Nanak Dev ji / Raag Parbhati / / Ang 1332


ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥

पसरी किरणि रसि कमल बिगासे ससि घरि सूरु समाइआ ॥

Pasaree kirañi rasi kamal bigaase sasi ghari sooru samaaīâa ||

ਜਿਵੇਂ ਸੂਰਜ ਦੀਆਂ ਕਿਰਨਾਂ ਖਿਲਰਿਆਂ ਕੌਲ ਫੁਲ ਖਿੜ ਪੈਂਦੇ ਹਨ ਤਿਵੇਂ ਪ੍ਰਭੂ ਦੀ ਜੋਤਿ-ਕਿਰਨ ਦਾ ਪ੍ਰਕਾਸ਼ ਹੋਇਆਂ ਮਨੁੱਖ ਦਾ ਮਨ ਨਾਮ-ਅੰਮ੍ਰਿਤ ਦੇ ਰਸ ਨਾਲ ਖਿੜ ਪੈਂਦਾ ਹੈ (ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ ਉਸ) ਸ਼ਾਂਤ ਅਵਸਥਾ ਵਿਚ ਮਨੁੱਖ ਦਾ ਤਾਮਸੀ ਸੁਭਾਉ ਸਮਾ ਜਾਂਦਾ ਹੈ ।

ज्ञान की किरण फैलने से हृदय कमल खिल उठा है और अन्तर्मन में ज्ञान की रोशनी हो गई है।

The rays of light spread out, and the heart-lotus joyfully blossoms forth; the sun enters into the house of the moon.

Guru Nanak Dev ji / Raag Parbhati / / Ang 1332

ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥

कालु बिधुंसि मनसा मनि मारी गुर प्रसादि प्रभु पाइआ ॥३॥

Kaalu biđhunssi manasaa mani maaree gur prsaađi prbhu paaīâa ||3||

ਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਫੁਰਨੇ ਆਪਣੇ ਮਨ ਵਿਚ ਹੀ ਮਾਰ ਦੇਂਦਾ ਹੈ, ਤੇ ਗੁਰੂ ਦੀ ਮੇਹਰ ਨਾਲ ਪਰਮਾਤਮਾ ਨੂੰ (ਆਪਣੇ ਅੰਦਰ ਹੀ) ਲੱਭ ਲੈਂਦਾ ਹੈ ॥੩॥

काल को नाश करके वासनाएँ मन में ही दूर हो गई और गुरु की कृपा से प्रभु को पा लिया है॥ ३॥

I have conquered death; the desires of the mind are destroyed. By Guru's Grace, I have found God. ||3||

Guru Nanak Dev ji / Raag Parbhati / / Ang 1332


ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥

अति रसि रंगि चलूलै राती दूजा रंगु न कोई ॥

Âŧi rasi ranggi chaloolai raaŧee đoojaa ranggu na koëe ||

ਜਿਨ੍ਹਾਂ ਮਨੁੱਖਾਂ ਦੀ ਜੀਭ ਪ੍ਰੇਮ ਦੇ ਸੋਮੇ ਪ੍ਰਭੂ ਵਿਚ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ ਰੰਗੀ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੋਹ ਨਹੀਂ ਸਕਦਾ ।

मैं गहरे प्रेम रंग में लीन हूँ और उसे कोई अन्य रंग नहीं भाता।

I am dyed in the deep crimson color of His Love. I am not colored by any other color.

Guru Nanak Dev ji / Raag Parbhati / / Ang 1332

ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥

नानक रसनि रसाए राते रवि रहिआ प्रभु सोई ॥४॥१५॥

Naanak rasani rasaaē raaŧe ravi rahiâa prbhu soëe ||4||15||

ਹੇ ਨਾਨਕ! ਜਿਨ੍ਹਾਂ ਨੇ ਜੀਭ ਨੂੰ ਨਾਮ-ਰਸ ਨਾਲ ਰਸਾਇਆ ਹੈ, ਉਹ ਪ੍ਰਭੂ-ਪ੍ਰੇਮ ਵਿਚ ਰੱਤੇ ਗਏ ਹਨ, ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੫॥

हे नानक ! यह जिव्हा हरिनाम में लीन है, वह प्रभु सर्वव्यापक है॥ ४॥ १५॥

O Nanak, my tongue is saturated with the taste of God, who is permeating and pervading everywhere. ||4||15||

Guru Nanak Dev ji / Raag Parbhati / / Ang 1332


ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaaŧee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / / Ang 1332

ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥

बारह महि रावल खपि जावहि चहु छिअ महि संनिआसी ॥

Baarah mahi raaval khapi jaavahi chahu chhiâ mahi sanniâasee ||

ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ ।

बारह सम्प्रदायों में विभक्त योगी तथा दस सम्प्रदायों में बंटे हुए सन्यासी मृत्यु को ही प्राप्त होते हैं।

The Yogis are divided into twelve schools, the Sannyaasees into ten.

Guru Nanak Dev ji / Raag Parbhati / / Ang 1332

ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥

जोगी कापड़ीआ सिरखूथे बिनु सबदै गलि फासी ॥१॥

Jogee kaapaɍeeâa sirakhooŧhe binu sabađai gali phaasee ||1||

ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ) । ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥

अनेक योगी, कापड़िया एवं सिर मुंडाकर रहने वाले भी प्रभु-शब्द बिना गले में मौत का फंदा ही डालते हैं।॥ १॥

The Yogis and those wearing religious robes, and the Jains with their all hair plucked out - without the Word of the Shabad, the noose is around their necks. ||1||

Guru Nanak Dev ji / Raag Parbhati / / Ang 1332


ਸਬਦਿ ਰਤੇ ਪੂਰੇ ਬੈਰਾਗੀ ॥

सबदि रते पूरे बैरागी ॥

Sabađi raŧe poore bairaagee ||

ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ ।

जो प्रभु-शब्द में लीन रहते हैं, केवल वही पूर्ण वैराग्यवान हैं।

Those who are imbued with the Shabad are the perfectly detached renunciates.

Guru Nanak Dev ji / Raag Parbhati / / Ang 1332

ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥

अउहठि हसत महि भीखिआ जाची एक भाइ लिव लागी ॥१॥ रहाउ ॥

Âūhathi hasaŧ mahi bheekhiâa jaachee ēk bhaaī liv laagee ||1|| rahaaū ||

ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥

वे अपने हाथ में भिक्षा ग्रहण करते हैं और उनकी परमात्मा में लगन लगी रहती है॥ १॥ रहाउ॥

They beg to receive charity in the hands of their hearts, embracing love and affection for the One. ||1|| Pause ||

Guru Nanak Dev ji / Raag Parbhati / / Ang 1332


ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥

ब्रहमण वादु पड़हि करि किरिआ करणी करम कराए ॥

Brhamañ vaađu paɍahi kari kiriâa karañee karam karaaē ||

ਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ ।

ब्राह्मण पाठ-पठन करते हैं और अनेक क्रिया-कर्म करते हैं।

The Brahmins study and argue about the scriptures; they perform ceremonial rituals, and lead others in these rituals.

Guru Nanak Dev ji / Raag Parbhati / / Ang 1332

ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥

बिनु बूझे किछु सूझै नाही मनमुखु विछुड़ि दुखु पाए ॥२॥

Binu boojhe kichhu soojhai naahee manamukhu vichhuɍi đukhu paaē ||2||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥

सत्य को जाने बिना उन्हें कुछ मालूम नहीं होता और मन के संकेतों पर चलकर ईश्वर से बिछुड़कर दुखी होते हैं।॥ २॥

Without true understanding, those self-willed manmukhs understand nothing. Separated from God, they suffer in pain. ||2||

Guru Nanak Dev ji / Raag Parbhati / / Ang 1332


ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥

सबदि मिले से सूचाचारी साची दरगह माने ॥

Sabađi mile se soochaachaaree saachee đaragah maane ||

ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ ।

जिसे प्रभु-शब्द मिल जाता है, वही सत्यशील है और प्रभु के दरबार में प्रतिष्ठा प्राप्त करता है।

Those who receive the Shabad are sanctified and pure; they are approved in the True Court.

Guru Nanak Dev ji / Raag Parbhati / / Ang 1332

ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥

अनदिनु नामि रतनि लिव लागे जुगि जुगि साचि समाने ॥३॥

Ânađinu naami raŧani liv laage jugi jugi saachi samaane ||3||

ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩॥

जिनकी दिन-रात हरिनाम में लगन लगी रहती है, वे युग-युग सत्य में ही समाहित रहते हैं।॥ ३॥

Night and day, they remain lovingly attuned to the Naam; throughout the ages, they are merged in the True One. ||3||

Guru Nanak Dev ji / Raag Parbhati / / Ang 1332


ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥

सगले करम धरम सुचि संजम जप तप तीरथ सबदि वसे ॥

Sagale karam đharam suchi sanjjam jap ŧap ŧeeraŧh sabađi vase ||

(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ) ।

सभी कर्म-धर्म, , संयम, जप-तपस्या प्रभु-शब्द में ही बसते हैं।

Good deeds, righteousness and Dharmic faith, purification, austere self-discipline, chanting, intense meditation and pilgrimages to sacred shrines - all these abide in the Shabad.

Guru Nanak Dev ji / Raag Parbhati / / Ang 1332

ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥

नानक सतिगुर मिलै मिलाइआ दूख पराछत काल नसे ॥४॥१६॥

Naanak saŧigur milai milaaīâa đookh paraachhaŧ kaal nase ||4||16||

ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ॥੪॥੧੬॥

गुरु नानक फुरमान करते हैं- जब सतगुरु से भेंट हो जाती है तो पाप-दुख एवं मृत्यु का भय नष्ट हो जाता है॥ ४॥ १६॥

O Nanak, united in union with the True Guru, suffering, sin and death run away. ||4||16||

Guru Nanak Dev ji / Raag Parbhati / / Ang 1332


ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaaŧee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / / Ang 1332

ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥

संता की रेणु साध जन संगति हरि कीरति तरु तारी ॥

Sanŧŧaa kee reñu saađh jan sanggaŧi hari keeraŧi ŧaru ŧaaree ||

(ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ), ਸਾਧ ਜਨਾਂ ਦੀ ਸੰਗਤ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ ।

हे लोगो ! संतों की चरण-धूल लो, साधुजनों की संगत में परमात्मा का कीर्तिगान करो, इस तरह संसार के बन्धनों से मुक्त हो जाओ।

The dust of the feet of the Saints, the Company of the Holy, and the Praises of the Lord carry us across to the other side.

Guru Nanak Dev ji / Raag Parbhati / / Ang 1332

ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥

कहा करै बपुरा जमु डरपै गुरमुखि रिदै मुरारी ॥१॥

Kahaa karai bapuraa jamu darapai guramukhi riđai muraaree ||1||

ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ (ਆ ਵੱਸਦਾ) ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ ॥੧॥

जिस गुरमुख के हृदय में ईश्वर है, फिर यम बेचारा भी डरकर क्या बिगाड़ सकता है॥ १॥

What can the wretched, terrified Messenger of Death do to the Gurmukhs? The Lord abides in their hearts. ||1||

Guru Nanak Dev ji / Raag Parbhati / / Ang 1332


ਜਲਿ ਜਾਉ ਜੀਵਨੁ ਨਾਮ ਬਿਨਾ ॥

जलि जाउ जीवनु नाम बिना ॥

Jali jaaū jeevanu naam binaa ||

ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਮਨੁੱਖ ਦਾ) ਜੀਵਨ (ਵਿਕਾਰਾਂ ਦੀ ਅੱਗ ਵਿਚ ਸੜਦਾ ਹੈ ਤਾਂ) ਪਿਆ ਸੜੇ (ਸਿਮਰਨ ਤੋਂ ਬਿਨਾ ਕੋਈ ਹੋਰ ਉੱਦਮ ਇਸ ਨੂੰ ਸੜਨ ਤੋਂ ਬਚਾ ਨਹੀਂ ਸਕਦਾ) ।

ईश्वर के नाम बिना जीना तो अग्नि में जल जाने के समान है।

Without the Naam, the Name of the Lord, life might just as well be burnt down.

Guru Nanak Dev ji / Raag Parbhati / / Ang 1332

ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥

हरि जपि जापु जपउ जपमाली गुरमुखि आवै सादु मना ॥१॥ रहाउ ॥

Hari japi jaapu japaū japamaalee guramukhi âavai saađu manaa ||1|| rahaaū ||

(ਇਸ ਵਾਸਤੇ) ਹੇ (ਮੇਰੇ) ਮਨ! ਮੈਂ ਪਰਮਾਤਮਾ ਦਾ ਨਾਮ ਜਪ ਕੇ ਜਪਦਾ ਹਾਂ (ਭਾਵ, ਮੁੜ ਮੁੜ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ), ਮੈਂ ਪਰਮਾਤਮਾ ਦੇ ਜਾਪ ਨੂੰ ਹੀ ਮਾਲਾ (ਬਣਾ ਲਿਆ ਹੈ) । ਗੁਰੂ ਦੀ ਸਰਨ ਪੈ ਕੇ (ਜਪਿਆਂ ਇਸ ਜਾਪ ਦਾ) ਆਨੰਦ ਆਉਂਦਾ ਹੈ ॥੧॥ ਰਹਾਉ ॥

परमात्मा का भजन करो, गुरु के द्वारा हरिनाम की माला फेरते रहो, इसी से मन को आनंद प्राप्त होता है।॥ १॥रहाउ॥

The Gurmukh chants and meditates on the Lord, chanting the chant on the mala; the Flavor of the Lord comes into the mind. ||1|| Pause ||

Guru Nanak Dev ji / Raag Parbhati / / Ang 1332


ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥

गुर उपदेस साचु सुखु जा कउ किआ तिसु उपमा कहीऐ ॥

Gur ūpađes saachu sukhu jaa kaū kiâa ŧisu ūpamaa kaheeâi ||

ਜਿਸ ਮਨੁੱਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਆ ਜਾਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।

जिसके पास गुरु के उपदेशानुसार सच्चा सुख है, उसकी क्या उपमा की जाए।

Those who follow the Guru's Teachings find true peace - how can I even describe the glory of such a person?

Guru Nanak Dev ji / Raag Parbhati / / Ang 1332

ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥

लाल जवेहर रतन पदारथ खोजत गुरमुखि लहीऐ ॥२॥

Laal javehar raŧan pađaaraŧh khojaŧ guramukhi laheeâi ||2||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਗੁਰੂ ਦੇ ਉਪਦੇਸ਼ ਵਿਚੋਂ) ਖੋਜਦਾ ਖੋਜਦਾ ਲਾਲ ਹੀਰੇ ਰਤਨ (ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਕ ਗੁਣ) ਹਾਸਲ ਕਰ ਲੈਂਦਾ ਹੈ ॥੨॥

गुरु के द्वारा ही प्रभु-नाम रूपी अमूल्य रत्न-जवाहर प्राप्त होता है।॥ २॥

The Gurmukh seeks and finds the gems and jewels, diamonds, rubies and treasures. ||2||

Guru Nanak Dev ji / Raag Parbhati / / Ang 1332


ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥

चीनै गिआनु धिआनु धनु साचौ एक सबदि लिव लावै ॥

Cheenai giâanu đhiâanu đhanu saachau ēk sabađi liv laavai ||

ਜੇਹੜਾ ਮਨੁੱਖ ਇਕ (ਪ੍ਰਭੂ ਦੀ ਸਿਫ਼ਤ) ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਮਝ ਲੈਂਦਾ ਹੈ, ਪਰਮਾਤਮਾ ਵਿਚ ਜੁੜੀ ਸੁਰਤ ਉਸ ਦਾ ਸਦਾ-ਥਿਰ ਧਨ ਬਣ ਜਾਂਦਾ ਹੈ ।

ज्ञानी, ध्यानशील ही सच्चे हरिनाम धन की पहचान करता है और केवल प्रभु-शब्द में लीन रहता है।

So center yourself on the treasures of spiritual wisdom and meditation; remain lovingly attuned to the One True Lord, and the Word of His Shabad.

Guru Nanak Dev ji / Raag Parbhati / / Ang 1332

ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥

निराल्मबु निरहारु निहकेवलु निरभउ ताड़ी लावै ॥३॥

Niraalambbu nirahaaru nihakevalu nirabhaū ŧaaɍee laavai ||3||

ਉਹ ਮਨੁੱਖ ਆਪਣੀ ਸੁਰਤ ਵਿਚ ਉਸ ਪਰਮਾਤਮਾ ਨੂੰ ਟਿਕਾ ਲੈਂਦਾ ਹੈ ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥

वह परमात्मा में समाधि लगाता है, जो निरावलंय, भोजन पानी से रहित है, वासनाओं से परे एवं भय से परे है॥ ३॥

Remain absorbed in the Primal State of the Fearless, Immaculate, Independent, Self-sufficient Lord. ||3||

Guru Nanak Dev ji / Raag Parbhati / / Ang 1332


ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥

साइर सपत भरे जल निरमलि उलटी नाव तरावै ॥

Saaīr sapaŧ bhare jal niramali ūlatee naav ŧaraavai ||

(ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੱਧ ਇਹ ਸੱਤੇ ਹੀ ਮਾਨੋ, ਚਸ਼ਮੇ ਹਨ ਜਿਨ੍ਹਾਂ ਤੋਂ ਹਰੇਕ ਇਨਸਾਨ ਨੂੰ ਆਤਮਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਦੀ ਪ੍ਰੇਰਨਾ ਦਾ ਪਾਣੀ ਮਿਲਦਾ ਰਹਿੰਦਾ ਹੈ) ਜਿਸ ਮਨੁੱਖ ਦੇ ਇਹ ਸੱਤੇ ਹੀ ਸਰੋਵਰ ਨਾਮ-ਸਿਮਰਨ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ (ਉਸ ਨੂੰ ਇਹਨਾਂ ਤੋਂ ਪਵਿੱਤ੍ਰ ਪ੍ਰੇਰਨਾ ਦਾ ਜਲ ਮਿਲਦਾ ਹੈ ਤੇ) ਉਹ ਵਿਕਾਰਾਂ ਵਲੋਂ ਉਲਟਾ ਕੇ ਆਪਣੀ ਜਿੰਦਗੀ ਦੀ ਬੇੜੀ ਨਾਮ-ਜਲ ਵਿਚ ਤਰਾਂਦਾ ਹੈ ।

उसका मन, बुद्धि एवं पाँच ज्ञानेन्द्रियाँ निर्मल जल से भर जाती हैं और मोह-माया से उलट रहकर जीवन-नैया चलाता है।

The seven seas are overflowing with the Immaculate Water; the inverted boat floats across.

Guru Nanak Dev ji / Raag Parbhati / / Ang 1332

ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥

बाहरि जातौ ठाकि रहावै गुरमुखि सहजि समावै ॥४॥

Baahari jaaŧau thaaki rahaavai guramukhi sahaji samaavai ||4||

(ਨਾਮ ਦੀ ਬਰਕਤਿ ਨਾਲ) ਉਹ ਬਾਹਰ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਤੇ ਗੁਰੂ ਦੀ ਸਰਨ ਪੈ ਕੇ ਅਡੋਲ ਅਵਸਥਾ ਵਿਚ ਲੀਨ ਰਹਿੰਦਾ ਹੈ ॥੪॥

वह संसार के मोह से मन को काबू में रखता है और सहज-स्वाभाविक ही सत्य में विलीन हो जाता है।॥ ४॥

The mind which wandered in external distractions is restrained and held in check; the Gurmukh is intuitively absorbed in God. ||4||

Guru Nanak Dev ji / Raag Parbhati / / Ang 1332


ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥

सो गिरही सो दासु उदासी जिनि गुरमुखि आपु पछानिआ ॥

So girahee so đaasu ūđaasee jini guramukhi âapu pachhaaniâa ||

(ਜੇ ਮਨ ਵਿਕਾਰਾਂ ਵਲ ਭਟਕਦਾ ਹੀ ਰਹੇ ਤਾਂ ਗ੍ਰਿਹਸਤੀ ਜਾਂ ਵਿਰਕਤ ਅਖਵਾਣ ਵਿਚ ਕੋਈ ਫ਼ਰਕ ਨਹੀਂ ਪੈਂਦਾ) ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਹੈ ਉਹੀ (ਅਸਲ) ਗ੍ਰਿਹਸਤੀ ਹੈ ਤੇ ਉਹੀ (ਪ੍ਰਭੂ ਦਾ) ਸੇਵਕ ਵਿਰਕਤ ਹੈ ।

वास्तव में वही गृहस्थी, सेवक एवं त्यागी है, जिसने गुरु के द्वारा आत्मज्ञान को जान लिया है।

He is a householder, he is a renunciate and God's slave, who, as Gurmukh, realizes his own self.

Guru Nanak Dev ji / Raag Parbhati / / Ang 1332

ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥

नानकु कहै अवरु नही दूजा साच सबदि मनु मानिआ ॥५॥१७॥

Naanaku kahai âvaru nahee đoojaa saach sabađi manu maaniâa ||5||17||

ਨਾਨਕ ਆਖਦਾ ਹੈ ਜਿਸ ਮਨੁੱਖ ਦਾ ਮਨ ਸਦਾ-ਥਿਰ ਰਹਿਣ ਵਾਸਤੇ ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਦਿੱਸਦਾ ॥੫॥੧੭॥

नानक कहते हैं कि जब सच्चे प्रभु में मन विश्वस्त हो जाता है, तो अन्य कोई दूसरा नहीं होता॥ ५॥ १७॥

Says Nanak, his mind is pleased and appeased by the True Word of the Shabad; there is no other at all. ||5||17||

Guru Nanak Dev ji / Raag Parbhati / / Ang 1332


ਰਾਗੁ ਪ੍ਰਭਾਤੀ ਮਹਲਾ ੩ ਚਉਪਦੇ

रागु प्रभाती महला ३ चउपदे

Raagu prbhaaŧee mahalaa 3 chaūpađe

ਰਾਗ ਪ੍ਰਭਾਤੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

रागु प्रभाती महला ३ चउपदे

Raag Prabhaatee, Third Mehl, Chau-Padas:

Guru Amardas ji / Raag Parbhati / / Ang 1332

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Īk õamkkaari saŧigur prsaađi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Parbhati / / Ang 1332

ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥

गुरमुखि विरला कोई बूझै सबदे रहिआ समाई ॥

Guramukhi viralaa koëe boojhai sabađe rahiâa samaaëe ||

ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ ।

कोई विरला पुरुष ही इस रहस्य को गुरु से समझता है कि परमात्मा कण-कण में व्याप्त है।

Those who become Gurmukh and understand are very rare; God is permeating and pervading through the Word of His Shabad.

Guru Amardas ji / Raag Parbhati / / Ang 1332

ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ..

नामि रते सदा सुखु पावै साचि रहै लिव लाई ..

Naami raŧe sađaa sukhu paavai saachi rahai liv laaëe ..

ਪਰਮਾਤਮਾ ਦੇ ਨਾਮ ਵਿਚ ਰੱਤਾ ਰਹਿ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

वह हरिनाम में लीन रहकर सदैव सुख प्राप्त करता है और प्रभु-भक्ति में ही रत रहता है॥ १॥

Those who are imbued with the Naam, the Name of the Lord, find everlasting peace; they remain lovingly attuned to the True One. ||1||

Guru Amardas ji / Raag Parbhati / / Ang 1332


Download SGGS PDF Daily Updates