ANG 1330, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥

आपे खेल करे सभ करता ऐसा बूझै कोई ॥३॥

Aape khel kare sabh karataa aisaa boojhai koee ||3||

(ਇਥੇ ਤਾਂ ਰਾਹੇ ਪੈਣ ਜਾਂ ਕੁਰਾਹੇ ਪੈਣ ਵਾਲਾ) ਸਾਰਾ ਹੀ ਤਮਾਸ਼ਾ ਕਰਤਾਰ ਆਪ ਹੀ ਕਰ ਰਿਹਾ ਹੈ-ਇਹ ਭੇਤ ਭੀ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ । (ਤੇ ਉਹ ਰਜ਼ਾ ਦੇ ਮਾਲਕ ਕਰਤਾਰ ਦਾ ਨਾਮ ਸਿਮਰਦਾ ਹੈ) ॥੩॥

इस सच्चाई को समझ लो कि परमात्मा स्वयं ही लीला करता है।॥ ३॥

The Creator Himself plays all the games; only a few understand this. ||3||

Guru Nanak Dev ji / Raag Parbhati / / Guru Granth Sahib ji - Ang 1330


ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥

नाउ प्रभातै सबदि धिआईऐ छोडहु दुनी परीता ॥

Naau prbhaatai sabadi dhiaaeeai chhodahu dunee pareetaa ||

ਅੰਮ੍ਰਿਤ ਵੇਲੇ ਹੀ (ਉੱਠ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ, ਮਾਇਆ ਦਾ ਮੋਹ ਤਿਆਗੋ (ਇਹ ਮੋਹ ਹੀ ਕਰਤਾਰ ਦੀ ਯਾਦ ਭੁਲਾਂਦਾ ਹੈ) ।

दुनिया का मोह-प्रेम छोड़कर प्रभातकाल ब्रह्म-शब्द का ध्यान करो।

Meditate on the Name, and the Word of the Shabad, in the early hours before dawn; leave your worldly entanglements behind.

Guru Nanak Dev ji / Raag Parbhati / / Guru Granth Sahib ji - Ang 1330

ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥

प्रणवति नानक दासनि दासा जगि हारिआ तिनि जीता ॥४॥९॥

Pr(nn)avati naanak daasani daasaa jagi haariaa tini jeetaa ||4||9||

ਕਰਤਾਰ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਕਿ ਜੇਹੜਾ ਬੰਦਾ (ਮਾਇਆ ਦਾ ਮੋਹ ਤਿਆਗ ਕੇ) ਜਗਤ ਵਿਚ ਨਿਮ੍ਰਤਾ ਨਾਲ ਜ਼ਿੰਦਗੀ ਗੁਜ਼ਾਰਦਾ ਹੈ, ਉਸੇ ਨੇ ਹੀ (ਜੀਵਨ ਦੀ ਬਾਜ਼ੀ) ਜਿੱਤੀ ਹੈ ॥੪॥੯॥

गुरु नानक विनती करते हैं कि ईश्वर का सेवक जीत गया है और जगत उसके सन्मुख हार गया है॥ ४॥ ९॥

Prays Nanak, the slave of God's slaves: the world loses, and he wins. ||4||9||

Guru Nanak Dev ji / Raag Parbhati / / Guru Granth Sahib ji - Ang 1330


ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaatee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / / Guru Granth Sahib ji - Ang 1330

ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥

मनु माइआ मनु धाइआ मनु पंखी आकासि ॥

Manu maaiaa manu dhaaiaa manu pankkhee aakaasi ||

(ਹੇ ਪ੍ਰਭੂ! ਤੇਰੇ ਨਾਮ-ਖ਼ਜ਼ਾਨੇ ਤੋਂ ਸੱਖਣਾ) ਮਨ (ਕਾਮਾਦਿਕ ਚੋਰਾਂ ਦੇ ਢਹੇ ਚੜ੍ਹ ਕੇ, ਸਦਾ) ਮਾਇਆ ਹੀ ਮਾਇਆ (ਲੋੜਦਾ ਹੈ), (ਮਾਇਆ ਦੇ ਪਿੱਛੇ ਹੀ) ਦੌੜਦਾ ਹੈ, ਮਨ (ਮਾਇਆ ਦੀ ਖ਼ਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ) ਪੰਛੀ ਆਕਾਸ਼ ਵਿਚ (ਉਡਾਰੀਆਂ ਲਾਂਦਾ ਹੈ, ਤੇ ਸਰੀਰ-ਨਗਰ ਸੁੰਞਾ ਪਿਆ ਰਹਿੰਦਾ ਹੈ, ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੁੱਟਦੇ ਰਹਿੰਦੇ ਹਨ) ।

मन मायावादी है, चलायमान है और आकाश के पक्षी की मानिंद उड़ता है।

The mind is Maya, the mind is a chaser; the mind is a bird flying across the sky.

Guru Nanak Dev ji / Raag Parbhati / / Guru Granth Sahib ji - Ang 1330

ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥

तसकर सबदि निवारिआ नगरु वुठा साबासि ॥

Tasakar sabadi nivaariaa nagaru vuthaa saabaasi ||

ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਚੋਰ (ਸਰੀਰ-ਨਗਰ ਵਿਚੋਂ) ਕੱਢ ਦੇਈਦੇ ਹਨ, ਤਾਂ (ਸਰੀਰ-) ਨਗਰ ਵੱਸ ਪੈਂਦਾ ਹੈ (ਭਾਵ, ਮਨ ਬਾਹਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ, ਤੇ ਇਸ ਨੂੰ) ਸੋਭਾ-ਵਡਿਆਈ ਮਿਲਦੀ ਹੈ ।

जब जीव शब्द द्वारा कामादिक लुटेरों का निवारण करता है तो शरीर रूपी नगरी का सुशील नागरिक बन जाता है।

The thieves are overpowered by the Shabad, and then the body-village prospers and celebrates.

Guru Nanak Dev ji / Raag Parbhati / / Guru Granth Sahib ji - Ang 1330

ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥

जा तू राखहि राखि लैहि साबतु होवै रासि ॥१॥

Jaa too raakhahi raakhi laihi saabatu hovai raasi ||1||

(ਪਰ, ਹੇ ਪ੍ਰਭੂ!) ਜਦੋਂ ਤੂੰ ਆਪ (ਇਸ ਮਨ ਦੀ) ਰਾਖੀ ਕਰਦਾ ਹੈਂ, (ਜਦੋਂ ਤੂੰ ਆਪ ਇਸ ਨੂੰ ਕਾਮਾਦਿਕ ਚੋਰਾਂ ਤੋਂ) ਬਚਾਂਦਾ ਹੈਂ, ਤਦੋਂ (ਮਨੁੱਖਾ ਸਰੀਰ ਦੀ ਸ਼ੁਭ ਗੁਣਾਂ ਦੀ) ਰਾਸਿ-ਮੂੜੀ, ਸਹੀ ਸਲਾਮਤ ਬਚੀ ਰਹਿੰਦੀ ਹੈ ॥੧॥

हे परमेश्वर ! जिसे तू मोह-माया से बचा लेता है, उसी की नाम-राशि सार्थक होती है।॥ १॥

Lord, when You save someone, he is saved; his capital is safe and sound. ||1||

Guru Nanak Dev ji / Raag Parbhati / / Guru Granth Sahib ji - Ang 1330


ਐਸਾ ਨਾਮੁ ਰਤਨੁ ਨਿਧਿ ਮੇਰੈ ॥

ऐसा नामु रतनु निधि मेरै ॥

Aisaa naamu ratanu nidhi merai ||

ਹੇ ਪ੍ਰਭੂ! ਤੇਰਾ ਨਾਮ ਸ੍ਰੇਸ਼ਟ ਰਤਨ ਹੈ ।

हरिनाम रूपी रत्नों का मेरे पास सुखों का भण्डार है।

Such is my Treasure, the Jewel of the Naam;

Guru Nanak Dev ji / Raag Parbhati / / Guru Granth Sahib ji - Ang 1330

ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥

गुरमति देहि लगउ पगि तेरै ॥१॥ रहाउ ॥

Guramati dehi lagau pagi terai ||1|| rahaau ||

ਗੁਰੂ ਦੀ ਮੱਤ ਦੀ ਰਾਹੀਂ ਇਹ ਨਾਮ ਮੈਨੂੰ ਦੇਹ, ਮੈਂ ਤੇਰੀ ਸਰਨ ਆਇਆ ਹਾਂ । (ਮੇਹਰ ਕਰ ਤੇਰਾ ਇਹ ਨਾਮ) ਮੇਰੇ ਪਾਸ ਖ਼ਜ਼ਾਨਾ ਬਣ ਜਾਏ ॥੧॥ ਰਹਾਉ ॥

गुरु ने यही शिक्षा दी है कि तेरे चरणों में लीन रहूँ॥ १॥रहाउ॥

Please bless me with the Guru's Teachings, so that I may fall at Your Feet. ||1|| Pause ||

Guru Nanak Dev ji / Raag Parbhati / / Guru Granth Sahib ji - Ang 1330


ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥

मनु जोगी मनु भोगीआ मनु मूरखु गावारु ॥

Manu jogee manu bhogeeaa manu moorakhu gaavaaru ||

(ਜਿਤਨਾ ਚਿਰ ਮਨ ਦੇ ਸਿਰ ਉਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾਹ ਹੋਵੇ ਤਦ ਤਕ) ਮਨ ਮੂਰਖ ਹੈ ਮਨ ਗੰਵਾਰ ਹੈ (ਆਪਣੇ ਮੂਰਖਪੁਣੇ ਵਿਚ ਕਦੇ ਇਹ) ਮਨ (ਮਾਇਆ ਤੋਂ ਨਫ਼ਰਤ ਕਰ ਕੇ) ਵਿਰਕਤ ਬਣ ਜਾਂਦਾ ਹੈ, ਕਦੇ ਮਨ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ ।

मन योगी एवं भोगी है तथा मन मूर्ख एवं गंवार भी है।

The mind is a Yogi, the mind is a pleasure-seeker; the mind is foolish and ignorant.

Guru Nanak Dev ji / Raag Parbhati / / Guru Granth Sahib ji - Ang 1330

ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥

मनु दाता मनु मंगता मन सिरि गुरु करतारु ॥

Manu daataa manu manggataa man siri guru karataaru ||

(ਕਦੇ ਮਾਇਆ ਦੀ ਖ਼ੁਮਾਰੀ ਵਿਚ ਆਪਣੇ ਆਪ ਨੂੰ) ਦਾਨੀ ਸਮਝਦਾ ਹੈ (ਕਦੇ ਧਨ ਗਵਾਚਣ ਤੇ) ਕੰਗਾਲ ਬਣ ਜਾਂਦਾ ਹੈ । ਜਦੋਂ ਮਨ ਦੇ ਸਿਰ ਉਤੇ ਗੁਰੂ ਰਾਖਾ ਬਣਦਾ ਹੈ, ਕਰਤਾਰ ਹੱਥ ਰੱਖਦਾ ਹੈ,

यह मन ही दानी और भिखारी है। मन पर गुरु परमेश्वर नियंता है।

The mind is the giver, the mind is the beggar; the mind is the Great Guru, the Creator.

Guru Nanak Dev ji / Raag Parbhati / / Guru Granth Sahib ji - Ang 1330

ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥

पंच मारि सुखु पाइआ ऐसा ब्रहमु वीचारु ॥२॥

Pancch maari sukhu paaiaa aisaa brhamu veechaaru ||2||

ਤਦੋਂ ਇਹ ਸ੍ਰੇਸ਼ਟ ਰੱਬੀ ਸਿਫ਼ਤ-ਸਾਲਾਹ (ਦਾ ਖ਼ਜ਼ਾਨਾ ਲੱਭ ਪੈਂਦਾ ਹੈ, ਤੇ ਉਸਦੀ ਬਰਕਤਿ ਨਾਲ) ਕਾਮਾਦਿਕ ਪੰਜ ਚੋਰਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ ॥੨॥

ब्रह्म का चिंतन करके कामादिक पाँच दुष्टों को मारकर ही सुख प्राप्त करता है॥ २॥

The five thieves are conquered, and peace is attained; such is the contemplative wisdom of God. ||2||

Guru Nanak Dev ji / Raag Parbhati / / Guru Granth Sahib ji - Ang 1330


ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥

घटि घटि एकु वखाणीऐ कहउ न देखिआ जाइ ॥

Ghati ghati eku vakhaa(nn)eeai kahau na dekhiaa jaai ||

ਹੇ ਪ੍ਰਭੂ! ਇਹ ਕਿਹਾ ਤਾਂ ਜਾਂਦਾ ਹੈ (ਭਾਵ, ਹਰੇਕ ਜੀਵ ਇਹ ਆਖਦਾ ਤਾਂ ਹੈ) ਕਿ ਤੂੰ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ, ਮੈਂ ਭੀ ਇਹ ਆਖਦਾ ਹਾਂ (ਪਰ ਨਿਰੇ ਆਖਣ ਨਾਲ ਹਰੇਕ ਵਿਚ) ਤੇਰਾ ਦਰਸਨ ਨਹੀਂ ਹੁੰਦਾ ।

घट घट में एक परमेश्वर के व्यापक होने की बात की जाती है, पर कहने मात्र से देखा नहीं जाता।

The One Lord is said to be in each and every heart, but no one can see Him.

Guru Nanak Dev ji / Raag Parbhati / / Guru Granth Sahib ji - Ang 1330

ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥

खोटो पूठो रालीऐ बिनु नावै पति जाइ ॥

Khoto pootho raaleeai binu naavai pati jaai ||

ਅੰਦਰੋਂ ਖੋਟਾ ਹੋਣ ਕਰਕੇ ਜੀਵ (ਚੌਰਾਸੀ ਦੀ ਗਰਭ ਜੋਨਿ ਵਿਚ) ਪੁੱਠਾ (ਲਟਕਾ ਕੇ) ਰੋਲੀਦਾ ਹੈ, ਤੇਰਾ ਨਾਮ ਸਿਮਰਨ ਤੋਂ ਬਿਨਾ ਇਸ ਦੀ ਇੱਜ਼ਤ-ਆਬਰੋ ਭੀ ਚਲੀ ਜਾਂਦੀ ਹੈ ।

खोटे लोगों को उलटा लटका कर गर्भ योनि के दुखों में धकेल दिया जाता है और प्रभु नाम के बिना प्रतिष्ठा नहीं रहती।

The false are cast upside-down into the womb of reincarnation; without the Name, they lose their honor.

Guru Nanak Dev ji / Raag Parbhati / / Guru Granth Sahib ji - Ang 1330

ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥

जा तू मेलहि ता मिलि रहां जां तेरी होइ रजाइ ॥३॥

Jaa too melahi taa mili rahaan jaan teree hoi rajaai ||3||

ਹੇ ਪ੍ਰਭੂ! ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਜਦੋਂ ਤੇਰੀ ਆਪਣੀ ਮੇਹਰ ਹੁੰਦੀ ਹੈ, ਤਦੋਂ ਹੀ ਮੈਂ ਤੇਰੀ ਯਾਦ ਵਿਚ ਜੁੜਿਆ ਰਹਿ ਸਕਦਾ ਹਾਂ ॥੩॥

हे परमेश्वर ! जब तेरी रज़ा होती है तो तू स्वयं ही मिला लेता है॥ ३॥

Those whom You unite, remain united, if it is Your Will. ||3||

Guru Nanak Dev ji / Raag Parbhati / / Guru Granth Sahib ji - Ang 1330


ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥

जाति जनमु नह पूछीऐ सच घरु लेहु बताइ ॥

Jaati janamu nah poochheeai sach gharu lehu bataai ||

ਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ । ਵਖੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ । (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ ।

ईश्वर के घर में जाति-धर्म की पूछ-पड़ताल नहीं होती।

God does not ask about social class or birth; you must find your true home.

Guru Nanak Dev ji / Raag Parbhati / / Guru Granth Sahib ji - Ang 1330

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥

सा जाति सा पति है जेहे करम कमाइ ॥

Saa jaati saa pati hai jehe karam kamaai ||

ਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ ।

मनुष्य जैसे कर्म करता है, वैसे ही जाति एवं प्रतिष्ठा का हकदार बनता है।

That is your social class and that is your status - the karma of what you have done.

Guru Nanak Dev ji / Raag Parbhati / / Guru Granth Sahib ji - Ang 1330

ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥

जनम मरन दुखु काटीऐ नानक छूटसि नाइ ॥४॥१०॥

Janam maran dukhu kaateeai naanak chhootasi naai ||4||10||

ਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ । ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥

गुरु नानक का फुरमान है कि ईश्वर के नाम स्मरण से मुक्ति मिलती है और जन्म-मरण के सब दुख कट जाते हैं।॥ ४॥ १०॥

The pains of death and rebirth are eradicated; O Nanak, salvation is in the Lord's Name. ||4||10||

Guru Nanak Dev ji / Raag Parbhati / / Guru Granth Sahib ji - Ang 1330


ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaatee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / / Guru Granth Sahib ji - Ang 1330

ਜਾਗਤੁ ਬਿਗਸੈ ਮੂਠੋ ਅੰਧਾ ॥

जागतु बिगसै मूठो अंधा ॥

Jaagatu bigasai mootho anddhaa ||

ਜੀਵ ਆਪਣੇ ਵਲੋਂ ਸਿਆਣਾ ਹੈ, ਪਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਲੁੱਟਿਆ ਜਾ ਰਿਹਾ ਹੈ (ਅਨੇਕਾਂ ਵਿਕਾਰ ਇਸ ਦੀ ਆਤਮਕ ਰਾਸਿ ਪੂੰਜੀ ਨੂੰ ਲੁੱਟ ਰਹੇ ਹਨ) ਪਰ ਇਹ ਖ਼ੁਸ਼ ਖ਼ੁਸ਼ ਫਿਰਦਾ ਹੈ ।

अज्ञान में अंधा बना हुआ मनुष्य स्वयं को जाग्रत मानकर खुशी महसूस करता है।

He is awake, and even happy, but he is being plundered - he is blind!

Guru Nanak Dev ji / Raag Parbhati / / Guru Granth Sahib ji - Ang 1330

ਗਲਿ ਫਾਹੀ ਸਿਰਿ ਮਾਰੇ ਧੰਧਾ ॥

गलि फाही सिरि मारे धंधा ॥

Gali phaahee siri maare dhanddhaa ||

ਇਸ ਦੇ ਗਲ ਵਿਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ (ਜੋ ਇਸ ਨੂੰ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਧੂਹੀ ਫਿਰਦਾ ਹੈ) । ਜਗਤ ਦੇ ਜੰਜਾਲਾਂ ਦਾ ਫ਼ਿਕਰ ਇਸ ਦੇ ਸਿਰ ਉਤੇ ਚੋਟਾਂ ਮਾਰਦਾ ਰਹਿੰਦਾ ਹੈ ।

काम-धंधों में लीन रहकर इसके गले में मोह-माया का फन्दा पड़ जाता है।

The noose is around his neck, and yet, his head is busy with worldly affairs.

Guru Nanak Dev ji / Raag Parbhati / / Guru Granth Sahib ji - Ang 1330

ਆਸਾ ਆਵੈ ਮਨਸਾ ਜਾਇ ॥

आसा आवै मनसा जाइ ॥

Aasaa aavai manasaa jaai ||

ਦੁਨੀਆ ਦੀਆਂ ਆਸਾਂ ਦਾ ਬੱਧਾ ਜਗਤ ਵਿਚ ਆਉਂਦਾ ਹੈ, ਮਨ ਦੇ ਅਨੇਕਾਂ ਫੁਰਨੇ ਲੈ ਕੇ ਇਥੋਂ ਤੁਰ ਪੈਂਦਾ ਹੈ ।

अनेक आशाएँ लेकर आता है और मन में ही लेकर संसार से चला जाता है।

In hope, he comes and in desire, he leaves.

Guru Nanak Dev ji / Raag Parbhati / / Guru Granth Sahib ji - Ang 1330

ਉਰਝੀ ਤਾਣੀ ਕਿਛੁ ਨ ਬਸਾਇ ॥੧॥

उरझी ताणी किछु न बसाइ ॥१॥

Urajhee taa(nn)ee kichhu na basaai ||1||

ਇਸ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ । (ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਸਾਫ਼ ਰੱਖਣ ਵਾਸਤੇ) ਇਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥

इसकी जीवन-डोर उलझी रहती है और इसका कोई वश नहीं चलता॥ १॥

The strings of his life are all tangled up; he is utterly helpless. ||1||

Guru Nanak Dev ji / Raag Parbhati / / Guru Granth Sahib ji - Ang 1330


ਜਾਗਸਿ ਜੀਵਣ ਜਾਗਣਹਾਰਾ ॥

जागसि जीवण जागणहारा ॥

Jaagasi jeeva(nn) jaaga(nn)ahaaraa ||

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਜੀਵਨ ਹੈਂ; ਇਕ ਤੂੰ ਹੀ ਜਾਗਦਾ ਹੈਂ, ਸਿਰਫ਼ ਤੇਰੇ ਵਿਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਆਪਣੇ ਮੋਹ ਦੀ ਨੀਂਦ ਵਿਚ ਸੁਆ ਨਹੀਂ ਸਕਦੀ ।

हे जीवनदाता ! एकमात्र तू ही जाग्रत है,

The Lord of Awareness, the Lord of Life is awake and aware.

Guru Nanak Dev ji / Raag Parbhati / / Guru Granth Sahib ji - Ang 1330

ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥

सुख सागर अम्रित भंडारा ॥१॥ रहाउ ॥

Sukh saagar ammmrit bhanddaaraa ||1|| rahaau ||

ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰੇ ਘਰ ਵਿਚ) ਨਾਮ-ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ (ਜੋ ਮਾਇਆ ਦੇ ਮੋਹ ਵਿਚ ਆਤਮਕ ਮੌਤੇ ਮਰੇ ਪਿਆਂ ਨੂੰ ਜ਼ਿੰਦਾ ਕਰ ਸਕਦਾ ਹੈ) ॥੧॥ ਰਹਾਉ ॥

तू सुखों का सागर है और तेरे नामामृत के भण्डार भरे हुए हैं।॥ १॥रहाउ॥

He is the Ocean of peace, the Treasure of Ambrosial Nectar. ||1|| Pause ||

Guru Nanak Dev ji / Raag Parbhati / / Guru Granth Sahib ji - Ang 1330


ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥

कहिओ न बूझै अंधु न सूझै भोंडी कार कमाई ॥

Kahio na boojhai anddhu na soojhai bhondee kaar kamaaee ||

(ਮਾਇਆ ਦੇ ਮੋਹ ਵਿਚ) ਜੀਵਨ ਇਤਨਾ ਅੰਨ੍ਹਾ ਹੋਇਆ ਪਿਆ ਹੈ ਕਿ ਕਿਸੇ ਆਖੀ ਹੋਈ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ, ਆਪਣੇ ਆਪ ਇਸ ਨੂੰ (ਆਤਮਕ ਜੀਵਨ ਬਚਾਣ ਦੀ ਕੋਈ ਗੱਲ) ਸੁੱਝਦੀ ਨਹੀਂ, ਨਿੱਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ ।

अन्धा मनुष्य कोई शिक्षा नहीं समझता, उसे कोई होश नहीं रहती और कुटिल कर्म ही करता है।

He does not understand what he is told; he is blind - he does not see, and so he does his evil deeds.

Guru Nanak Dev ji / Raag Parbhati / / Guru Granth Sahib ji - Ang 1330

ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥

आपे प्रीति प्रेम परमेसुरु करमी मिलै वडाई ॥२॥

Aape preeti prem paramesuru karamee milai vadaaee ||2||

(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਪਰਮੇਸਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਪ੍ਰੇਮ ਬਖ਼ਸ਼ਦਾ ਹੈ, ਉਸ ਦੀ ਮੇਹਰ ਨਾਲ ਹੀ ਉਸ ਦਾ ਨਾਮ-ਸਿਮਰਨ ਦਾ ਮਾਣ ਮਿਲਦਾ ਹੈ ॥੨॥

ईश्वर स्वयं ही प्रेम भक्ति प्रदान करता है और उसकी कृपा से ही शोभा मिलती है।॥ २॥

The Transcendent Lord Himself showers His Love and Affection; by His Grace, He bestows glorious greatness. ||2||

Guru Nanak Dev ji / Raag Parbhati / / Guru Granth Sahib ji - Ang 1330


ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥

दिनु दिनु आवै तिलु तिलु छीजै माइआ मोहु घटाई ॥

Dinu dinu aavai tilu tilu chheejai maaiaa mohu ghataaee ||

ਜ਼ਿੰਦਗੀ ਦਾ ਇਕ ਇਕ ਕਰ ਕੇ ਦਿਨ ਆਉਂਦਾ ਹੈ ਤੇ ਇਸ ਤਰ੍ਹਾਂ ਥੋੜੀ ਥੋੜੀ ਕਰ ਕੇ ਉਮਰ ਘਟਦੀ ਜਾਂਦੀ ਹੈ; ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ (ਉਸੇ ਤਰ੍ਹਾਂ) ਟਿਕਿਆ ਰਹਿੰਦਾ ਹੈ ।

जिन्दगी के दिन आकर चले जाते हैं, उम्र कम हो जाती है, लेकिन फिर भी माया का मोह नहीं घटता।

With the coming of each and every day, his life is wearing away, bit by bit; but still, his heart is attached to Maya.

Guru Nanak Dev ji / Raag Parbhati / / Guru Granth Sahib ji - Ang 1330

ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥

बिनु गुर बूडो ठउर न पावै जब लग दूजी राई ॥३॥

Binu gur boodo thaur na paavai jab lag doojee raaee ||3||

ਗੁਰੂ ਦੀ ਸਰਨ ਆਉਣ ਤੋਂ ਬਿਨਾ ਜੀਵ (ਮਾਇਆ ਦੇ ਮੋਹ ਵਿਚ) ਡੁੱਬਾ ਰਹਿੰਦਾ ਹੈ । ਜਦੋਂ ਤਕ ਇਸ ਦੇ ਅੰਦਰ ਰਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਹੈ, ਇਹ ਭਟਕਦਾ ਫਿਰਦਾ ਹੈ ਇਸ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ ॥੩॥

जब तक द्वैतभाव रहता है, गुरु के बिना जीव डूबता है और उसे कोई ठौर-ठिकाना प्राप्त नहीं होता॥ ३॥

Without the Guru, he is drowned, and finds no place of rest, as long as he is caught in duality. ||3||

Guru Nanak Dev ji / Raag Parbhati / / Guru Granth Sahib ji - Ang 1330


ਅਹਿਨਿਸਿ ਜੀਆ ਦੇਖਿ ਸਮ੍ਹ੍ਹਾਲੈ ਸੁਖੁ ਦੁਖੁ ਪੁਰਬਿ ਕਮਾਈ ॥

अहिनिसि जीआ देखि सम्हालै सुखु दुखु पुरबि कमाई ॥

Ahinisi jeeaa dekhi samhaalai sukhu dukhu purabi kamaaee ||

(ਆਤਮਕ ਜੀਵਨ ਦੀ ਦਾਤ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ) ਦਿਨ ਰਾਤ ਬੜੇ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁਖ ਜਾਂ ਦੁਖ (ਭੋਗਣ ਨੂੰ) ਦੇਂਦਾ ਹੈ ।

ईश्वर रात-दिन रोजी देकर जीवों का पोषण करता है और कर्मानुसार सुख दुख देता है।

Day and night, God watches over and takes care of His living beings; they receive pleasure and pain according to their past actions.

Guru Nanak Dev ji / Raag Parbhati / / Guru Granth Sahib ji - Ang 1330

ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥

करमहीणु सचु भीखिआ मांगै नानक मिलै वडाई ॥४॥११॥

Karamahee(nn)u sachu bheekhiaa maangai naanak milai vadaaee ||4||11||

ਹੇ ਪ੍ਰਭੂ! ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ, ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ, ਨਾਨਕ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ॥੪॥੧੧॥

नानक विनती करते हैं कि हे परमेश्वर ! मैं बदनसीब तो सच्चे-नाम की भिक्षा मांगता हूँ, जिससे मुझे बड़ाई मिल जाए॥ ४॥ ११॥

Nanak, the unfortunate one, begs for the charity of Truth; please bless him with this glory. ||4||11||

Guru Nanak Dev ji / Raag Parbhati / / Guru Granth Sahib ji - Ang 1330


ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaatee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / / Guru Granth Sahib ji - Ang 1330

ਮਸਟਿ ਕਰਉ ਮੂਰਖੁ ਜਗਿ ਕਹੀਆ ॥

मसटि करउ मूरखु जगि कहीआ ॥

Masati karau moorakhu jagi kaheeaa ||

(ਦੁਨੀਆਵੀ ਰਸਮ-ਰਿਵਾਜ ਵਲੋਂ ਬੇ-ਪਰਵਾਹ ਹੋ ਕੇ ਤੇਰੀ ਸਿਫ਼ਤ-ਸਾਲਾਹ ਵਿਚ ਮਸਤ ਹੋ ਕੇ) ਜੇ ਮੈਂ ਚੁੱਪ ਕਰ ਰਹਿੰਦਾ ਹਾਂ, ਤਾਂ ਜਗਤ ਵਿਚ ਮੈਂ ਮੂਰਖ ਆਖਿਆ ਜਾਂਦਾ ਹਾਂ,

अगर मैं चुप रहता हूँ तो दुनिया मुझे मूर्ख कहती है,

If I remain silent, the world calls me a fool.

Guru Nanak Dev ji / Raag Parbhati / / Guru Granth Sahib ji - Ang 1330

ਅਧਿਕ ਬਕਉ ਤੇਰੀ ਲਿਵ ਰਹੀਆ ॥

अधिक बकउ तेरी लिव रहीआ ॥

Adhik bakau teree liv raheeaa ||

ਪਰ ਜੇ (ਇਹਨਾਂ ਖੁੰਝੇ ਹੋਏ ਲੋਕਾਂ ਨੂੰ ਇਹਨਾਂ ਦੀਆਂ ਇਹ ਉਕਾਈਆਂ ਸਮਝਾਣ ਵਾਸਤੇ) ਮੈਂ ਬਹੁਤਾ ਬੋਲਦਾ ਹਾਂ, ਤਾਂ ਤੇਰੇ ਚਰਨਾਂ ਵਿਚ ਸੁਰਤ ਦਾ ਟਿਕਾਉ ਘਟਦਾ ਹੈ ।

परन्तु अधिक बोलने से तेरा ध्यान दूटता है।

If I talk too much, I miss out on Your Love.

Guru Nanak Dev ji / Raag Parbhati / / Guru Granth Sahib ji - Ang 1330

ਭੂਲ ਚੂਕ ਤੇਰੈ ਦਰਬਾਰਿ ॥

भूल चूक तेरै दरबारि ॥

Bhool chook terai darabaari ||

(ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ, ਤੇਰੇ ਸਿਮਰਨ ਦੇ ਉੱਦਮ ਨੂੰ ਇਹ ਨਿੰਦਦੇ ਹਨ । ਇਹਨਾਂ ਵਿਚੋਂ ਉਕਾਈ ਵਾਲਾ ਰਸਤਾ ਕੇਹੜਾ ਹੈ?) ਅਸਲ ਉਕਾਈਆਂ ਉਹੀ ਹਨ ਜੋ ਤੇਰੀ ਹਜ਼ੂਰੀ ਵਿਚ ਉਕਾਈਆਂ ਮੰਨੀਆਂ ਜਾਣ ।

भूल-चूक तो तेरे दरबार में क्षमा होगी,

My mistakes and faults will be judged in Your Court.

Guru Nanak Dev ji / Raag Parbhati / / Guru Granth Sahib ji - Ang 1330

ਨਾਮ ਬਿਨਾ ਕੈਸੇ ਆਚਾਰ ॥੧॥

नाम बिना कैसे आचार ॥१॥

Naam binaa kaise aachaar ||1||

ਉਹ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਤੇਰਾ ਨਾਮ ਸਿਮਰਨ ਤੋਂ ਵਿਛੋੜਦੀਆਂ ਹਨ ॥੧॥

नाम-स्मरण बिना कोई आचरण क्योंकर योग्य माना जा सकता है॥ १॥

Without the Naam, the Name of the Lord, how can I maintain good conduct? ||1||

Guru Nanak Dev ji / Raag Parbhati / / Guru Granth Sahib ji - Ang 1330


ਐਸੇ ਝੂਠਿ ਮੁਠੇ ਸੰਸਾਰਾ ॥

ऐसे झूठि मुठे संसारा ॥

Aise jhoothi muthe sanssaaraa ||

ਹੇ ਪ੍ਰਭੂ! ਸੰਸਾਰੀ ਜੀਵ ਵਿਅਰਥ ਰਸਮਾਂ ਦੇ ਵਹਿਮ ਵਿਚ ਫਸ ਕੇ ਮਾਇਆ ਦੇ ਢਹੇ ਚੜ੍ਹ ਕੇ ਅਜੇਹੇ ਲੁੱਟੇ ਜਾ ਰਹੇ ਹਨ (ਆਤਮਕ ਜੀਵਨ ਅਜੇਹੇ ਲੁਟਾ ਰਹੇ ਹਨ ਕਿ ਇਹਨਾਂ ਨੂੰ ਇਹ ਸਮਝ ਹੀ ਨਹੀਂ ਪੈਂਦੀ) ।

झूठ में संसार लुट रहा है।

Such is the falsehood which is plundering the world.

Guru Nanak Dev ji / Raag Parbhati / / Guru Granth Sahib ji - Ang 1330

ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥

निंदकु निंदै मुझै पिआरा ॥१॥ रहाउ ॥

Ninddaku ninddai mujhai piaaraa ||1|| rahaau ||

(ਨਿਰੀਆਂ ਭਾਈਚਾਰਕ ਰਸਮਾਂ ਦੇ ਟਾਕਰੇ ਤੇ ਤੇਰੇ ਨਾਮ-ਸਿਮਰਨ ਦੀ) ਨਿੰਦਾ ਕਰਨ ਵਾਲਾ ਮਨੁੱਖ (ਤੇਰੇ ਨਾਮ ਨੂੰ) ਮਾੜਾ ਆਖਦਾ ਹੈ (ਪਰ ਤੇਰੀ ਮੇਹਰ ਨਾਲ) ਮੈਨੂੰ (ਤੇਰਾ ਨਾਮ) ਪਿਆਰਾ ਲੱਗਦਾ ਹੈ ॥੧॥ ਰਹਾਉ ॥

निंदक जिसकी निंदा करता है, वह मुझे प्यारा लगता है॥ १॥रहाउ॥

The slanderer slanders me, but even so, I love him. ||1|| Pause ||

Guru Nanak Dev ji / Raag Parbhati / / Guru Granth Sahib ji - Ang 1330


ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥

जिसु निंदहि सोई बिधि जाणै ॥

Jisu ninddahi soee bidhi jaa(nn)ai ||

(ਇਹ ਕਰਮ-ਕਾਂਡੀ ਲੋਕ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਨਿੰਦਦੇ ਹਨ, ਪਰ) ਜਿਸ ਨੂੰ ਇਹ ਮਾੜਾ ਆਖਦੇ ਹਨ (ਅਸਲ ਵਿਚ) ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਜਾਣਦਾ ਹੈ,

जिसकी निंदा करता है, वही असल में जीवन-युक्ति जानता है।

He alone knows the way, who has been slandered.

Guru Nanak Dev ji / Raag Parbhati / / Guru Granth Sahib ji - Ang 1330

ਗੁਰ ਕੈ ਸਬਦੇ ਦਰਿ ਨੀਸਾਣੈ ॥

गुर कै सबदे दरि नीसाणै ॥

Gur kai sabade dari neesaa(nn)ai ||

ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਦਾ ਹੈ,

वह गुरु के उपदेश द्वारा प्रभु के द्वार पर मान्य होता है और

Through the Word of the Guru's Shabad, he is stamped with the Lord's Insignia in His Court.

Guru Nanak Dev ji / Raag Parbhati / / Guru Granth Sahib ji - Ang 1330

ਕਾਰਣ ਨਾਮੁ ਅੰਤਰਗਤਿ ਜਾਣੈ ॥

कारण नामु अंतरगति जाणै ॥

Kaara(nn) naamu anttaragati jaa(nn)ai ||

ਸਾਰੀ ਸ੍ਰਿਸ਼ਟੀ ਦੇ ਮੂਲ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ ।

अन्तर्मन में परमात्मा को मानता है।

He realizes the Naam, the Cause of causes, deep within himself.

Guru Nanak Dev ji / Raag Parbhati / / Guru Granth Sahib ji - Ang 1330

ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥

जिस नो नदरि करे सोई बिधि जाणै ॥२॥

Jis no nadari kare soee bidhi jaa(nn)ai ||2||

ਪਰ ਸਿਫ਼ਤ-ਸਾਲਾਹ ਦੀ ਇਹ ਜੁਗਤਿ ਉਹੀ ਮਨੁੱਖ ਸਮਝਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੨॥

जिस पर ईश्वर की करुणा-दृष्टि होती है, वही जीवन-युक्ति को समझता है॥ २॥

He alone knows the way, who is blessed by the Lord's Glance of Grace. ||2||

Guru Nanak Dev ji / Raag Parbhati / / Guru Granth Sahib ji - Ang 1330


ਮੈ ਮੈਲੌ ਊਜਲੁ ਸਚੁ ਸੋਇ ॥

मै मैलौ ऊजलु सचु सोइ ॥

Mai mailau ujalu sachu soi ||

(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਅਸੀਂ ਜੀਵ ਮਲੀਨ-ਮਨ ਹੋ ਰਹੇ ਹਾਂ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਵਿਕਾਰਾਂ ਦੀ ਮੈਲ ਤੋਂ) ਸਾਫ਼ ਹੈ ।

मैं पापों से मलिन हूँ, केवल ईश्वर ही पावन है।

I am filthy and polluted; the True Lord is Immaculate and Sublime.

Guru Nanak Dev ji / Raag Parbhati / / Guru Granth Sahib ji - Ang 1330

ਊਤਮੁ ਆਖਿ ਨ ਊਚਾ ਹੋਇ ॥

ऊतमु आखि न ऊचा होइ ॥

Utamu aakhi na uchaa hoi ||

(ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਕਰਮ-ਕਾਂਡ ਦੇ ਆਸਰੇ ਆਪਣੇ ਆਪ ਨੂੰ) ਉੱਤਮ ਆਖ ਕੇ ਕੋਈ ਮਨੁੱਖ ਉੱਚੇ ਜੀਵਨ ਵਾਲਾ ਨਹੀਂ ਹੋ ਸਕਦਾ ।

उत्तम कहने से कोई बड़ा नहीं हो जाता।

Calling oneself sublime, one does not become exalted.

Guru Nanak Dev ji / Raag Parbhati / / Guru Granth Sahib ji - Ang 1330

ਮਨਮੁਖੁ ਖੂਲ੍ਹ੍ਹਿ ਮਹਾ ਬਿਖੁ ਖਾਇ ॥

मनमुखु खूल्हि महा बिखु खाइ ॥

Manamukhu khoolhi mahaa bikhu khaai ||

ਜਿਹੜਾ ਮਨੁੱਖ (ਗੁਰੂ ਦੇ ਸ਼ਬਦ ਤੋਂ ਖੁੰਝਦਾ ਹੈ ਤੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਅਝੱਕ ਹੋ ਕੇ (ਮਾਇਆ-ਮੋਹ ਦਾ) ਜ਼ਹਿਰ ਖਾਂਦਾ ਰਹਿੰਦਾ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ । ਫਿਰ ਇਹ ਸੁੱਚਾ ਤੇ ਉੱਚਾ ਕਿਵੇਂ?) ।

स्वेच्छाचारी विकारों का जहर सेवन करता है।

The self-willed manmukh openly eats the great poison.

Guru Nanak Dev ji / Raag Parbhati / / Guru Granth Sahib ji - Ang 1330

ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥

गुरमुखि होइ सु राचै नाइ ॥३॥

Guramukhi hoi su raachai naai ||3||

ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਤੁਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ (ਤੇ ਉਹ ਸੁੱਚੇ ਜੀਵਨ ਵਾਲਾ ਹੈ) ॥੩॥

पर जो गुरुमुख बन जाता है, वह परमात्मा के नाम स्मरण में लीन रहता है॥ ३॥

But one who becomes Gurmukh is absorbed in the Name. ||3||

Guru Nanak Dev ji / Raag Parbhati / / Guru Granth Sahib ji - Ang 1330


ਅੰਧੌ ਬੋਲੌ ਮੁਗਧੁ ਗਵਾਰੁ ॥

अंधौ बोलौ मुगधु गवारु ॥

Anddhau bolau mugadhu gavaaru ||

ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ, ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਕੰਨ ਮੂੰਦ ਰੱਖਣ ਵਾਲਾ ਮਨੁੱਖ ਮੂਰਖ ਹੈ, ਗੰਵਾਰ ਹੈ,

मूर्ख एवं गंवार व्यक्ति बुरे वचन ही बोलता है।

I am blind, deaf, foolish and ignorant,

Guru Nanak Dev ji / Raag Parbhati / / Guru Granth Sahib ji - Ang 1330


Download SGGS PDF Daily Updates ADVERTISE HERE