ANG 1327, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सतिनामु करता पुरखु निरभउ निरवैरु अकाल मूरति अजूनी सैभं गुरप्रसादि ॥

Ik-oamkkaari satinaamu karataa purakhu nirabhau niravairu akaal moorati ajoonee saibhann guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अनंतशक्ति परम-परमेश्वर केवल एक है, नाम उसका सत्य है, वह सम्पूर्ण विश्व को बनाने वाला है, सर्वशक्तिमान है, वह भय से रहित है, उसका किसी से वैर नहीं, वस्तुतः सब पर समान दृष्टि होने के कारण वह प्रेमस्वरूप है, वह कालातीत ब्रह्म मूर्ति सदा अमर है, वह जन्म-मरण के चक्र से परे है, अजन्मा है, वह स्वतः प्रकाशमान हुआ और गुरु की कृपा से प्राप्त होता है।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Nanak Dev ji / Raag Parbhati Bibhaas / / Guru Granth Sahib ji - Ang 1327

ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥

रागु परभाती बिभास महला १ चउपदे घरु १ ॥

Raagu parabhaatee bibhaas mahalaa 1 chaupade gharu 1 ||

ਰਾਗ ਪਰਭਾਤੀ-ਵਿਭਾਸ, ਘਰ ਇਕ ਵਿੱਚ ਗੁਰੂ ਨਾਨਕ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

रागु परभाती बिभास महला १ चउपदे घरु १ ॥

Raag Parbhaatee Bibhaas, First Mehl, Chau-Padas, First House:

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥

नाइ तेरै तरणा नाइ पति पूज ॥

Naai terai tara(nn)aa naai pati pooj ||

ਹੇ ਪ੍ਰਭੂ! ਤੇਰੇ ਨਾਮ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘੀਦਾ ਹੈ, ਤੇਰੇ ਨਾਮ ਦੀ ਰਾਹੀਂ ਹੀ ਇੱਜ਼ਤ ਆਦਰ ਮਿਲਦਾ ਹੈ ।

हे परमपिता ! तेरे नाम-स्मरण से संसार-समुद्र से तैरा जाता है, तेरे नाम-संकीर्तन से मानव की इज्जत होती है और वह पूज्य बनता है।

Your Name carries us across; Your Name brings respect and worship.

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਉ ਤੇਰਾ ਗਹਣਾ ਮਤਿ ਮਕਸੂਦੁ ॥

नाउ तेरा गहणा मति मकसूदु ॥

Naau teraa gaha(nn)aa mati makasoodu ||

ਤੇਰਾ ਨਾਮ (ਇਨਸਾਨੀ ਜੀਵਨ ਨੂੰ ਸਿੰਗਾਰਨ ਵਾਸਤੇ) ਗਹਿਣਾ ਹੈ, ਇਨਸਾਨੀ ਅਕਲ ਦਾ ਮਕਸਦ ਇਹੀ ਹੈ, (ਕਿ ਇਨਸਾਨ ਤੇਰਾ ਨਾਮ ਸਿਮਰੇ) ।

तेरा नाम ही वैभव है, इसी से मकसद पूरा होता है।

Your Name embellishes us; it is the object of the awakened mind.

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਇ ਤੇਰੈ ਨਾਉ ਮੰਨੇ ਸਭ ਕੋਇ ॥

नाइ तेरै नाउ मंने सभ कोइ ॥

Naai terai naau manne sabh koi ||

ਹੇ ਪ੍ਰਭੂ! ਤੇਰੇ ਨਾਮ ਵਿਚ ਟਿਕਿਆਂ ਹੀ ਹਰ ਕੋਈ (ਨਾਮ ਸਿਮਰਨ ਵਾਲੇ ਦੀ) ਇੱਜ਼ਤ ਕਰਦਾ ਹੈ ।

तेरा नाम सर्वव्यापंक है, समूचा संसार तेरे नाम को ही मानता है।

Your Name brings honor to everyone's name.

Guru Nanak Dev ji / Raag Parbhati Bibhaas / / Guru Granth Sahib ji - Ang 1327

ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥

विणु नावै पति कबहु न होइ ॥१॥

Vi(nn)u naavai pati kabahu na hoi ||1||

ਨਾਮ ਸਿਮਰਨ ਤੋਂ ਬਿਨਾਂ ਕਦੇ ਵੀ ਇੱਜ਼ਤ ਆਦਰ ਨਹੀਂ ਹੁੰਦਾ ॥੧॥

परमेश्वर के नाम बिना कभी इज्जत प्राप्त नहीं होती॥ १॥

Without Your Name, no one is ever respected. ||1||

Guru Nanak Dev ji / Raag Parbhati Bibhaas / / Guru Granth Sahib ji - Ang 1327

ਅਵਰ ਸਿਆਣਪ ਸਗਲੀ ਪਾਜੁ ॥

अवर सिआणप सगली पाजु ॥

Avar siaa(nn)ap sagalee paaju ||

(ਪ੍ਰਭੂ ਦਾ ਸਿਮਰਨ ਛੱਡ ਕੇ ਦੁਨੀਆ ਵਿਚ ਇੱਜ਼ਤ ਹਾਸਲ ਕਰਨ ਲਈ) ਹੋਰ ਹੋਰ ਚਤੁਰਾਈ (ਦਾ ਕੰਮ ਨਿਰਾ) ਲੋਕ-ਵਿਖਾਵਾ ਹੈ (ਉਹ ਪਾਜ ਆਖ਼ਰ ਉੱਘੜ ਜਾਂਦਾ ਹੈ ਤੇ ਹਾਸਲ ਕੀਤੀ ਹੋਈ ਇੱਜ਼ਤ ਭੀ ਮੁੱਕ ਜਾਂਦੀ ਹੈ) ।

अन्य सब चतुराइयाँ मात्र दिखावा ही हैं,"

All other clever tricks are just for show.

Guru Nanak Dev ji / Raag Parbhati Bibhaas / / Guru Granth Sahib ji - Ang 1327

ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥

जै बखसे तै पूरा काजु ॥१॥ रहाउ ॥

Jai bakhase tai pooraa kaaju ||1|| rahaau ||

ਜਿਸ ਜੀਵ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤੇ ਉਸ ਜੀਵ ਦਾ) ਜ਼ਿੰਦਗੀ ਦਾ ਅਸਲ ਮਨੋਰਥ ਸਿਰੇ ਚੜ੍ਹਦਾ ਹੈ ॥੧॥ ਰਹਾਉ ॥

जिस पर निरंकार अपनी बख्शिश कर देता है, उसका कार्य पूरा हो जाता है।॥ १॥रहाउ॥

Whoever the Lord blesses with forgiveness - his affairs are perfectly resolved. ||1|| Pause ||

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਉ ਤੇਰਾ ਤਾਣੁ ਨਾਉ ਦੀਬਾਣੁ ॥

नाउ तेरा ताणु नाउ दीबाणु ॥

Naau teraa taa(nn)u naau deebaa(nn)u ||

(ਮਨੁੱਖ ਦੁਨੀਆਵੀ ਤਾਕਤ, ਹਕੂਮਤ, ਫ਼ੌਜਾਂ ਦੀ ਸਰਦਾਰੀ ਤੇ ਬਾਦਸ਼ਾਹੀ ਵਾਸਤੇ ਦੌੜਦਾ ਫਿਰਦਾ ਹੈ, ਫਿਰ ਇਹ ਸਭ ਕੁਝ ਨਾਸਵੰਤ ਹੈ) ਹੇ ਪ੍ਰਭੂ! ਤੇਰਾ ਨਾਮ ਹੀ (ਅਸਲ) ਤਾਕਤ ਹੈ, ਤੇਰਾ ਨਾਮ ਹੀ (ਅਸਲ) ਹਕੂਮਤ ਹੈ,

तेरा नाम ही बल है और नाम ही हमारा आसरा है।

Your Name is my strength; Your Name is my support.

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥

नाउ तेरा लसकरु नाउ सुलतानु ॥

Naau teraa lasakaru naau sulataanu ||

ਤੇਰਾ ਨਾਮ ਹੀ ਫ਼ੌਜਾਂ (ਦੀ ਸਰਦਾਰੀ) ਹੈ, ਜਿਸ ਦੇ ਪੱਲੇ ਤੇਰਾ ਨਾਮ ਹੈ ਉਹੀ ਬਾਦਸ਼ਾਹ ਹੈ ।

तेरा नाम ही सेना है और नाम ही बादशाह है।

Your Name is my army; Your Name is my king.

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਇ ਤੇਰੈ ਮਾਣੁ ਮਹਤ ਪਰਵਾਣੁ ॥

नाइ तेरै माणु महत परवाणु ॥

Naai terai maa(nn)u mahat paravaa(nn)u ||

ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਹੀ ਅਸਲ ਆਦਰ ਮਿਲਦਾ ਹੈ ਇੱਜ਼ਤ ਮਿਲਦੀ ਹੈ । ਜੋ ਮਨੁੱਖ ਤੇਰੇ ਨਾਮ ਵਿਚ ਮਸਤ ਹੈ ਉਹੀ ਜਗਤ ਵਿਚ ਮੰਨਿਆ-ਪਰਮੰਨਿਆ ਹੈ ।

तेरे नाम से ही मान-सम्मान प्राप्त होता है और

Your Name brings honor, glory and approval.

Guru Nanak Dev ji / Raag Parbhati Bibhaas / / Guru Granth Sahib ji - Ang 1327

ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥

तेरी नदरी करमि पवै नीसाणु ॥२॥

Teree nadaree karami pavai neesaa(nn)u ||2||

ਪਰ ਤੇਰੀ ਮੇਹਰ ਦੀ ਨਜ਼ਰ ਨਾਲ ਹੀ ਤੇਰੀ ਬਖ਼ਸ਼ਸ਼ ਨਾਲ ਹੀ (ਜੀਵ-ਰਾਹੀ ਨੂੰ ਇਸ ਜੀਵਨ-ਸਫ਼ਰ ਵਿਚ) ਇਹ ਪਰਵਾਨਾ ਮਿਲਦਾ ਹੈ ॥੨॥

तेरी कृपा-दृष्टि से जीवन सफल होता है।॥ २॥

By Your Grace, one is blessed with the banner and the insignia of Your Mercy. ||2||

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਇ ਤੇਰੈ ਸਹਜੁ ਨਾਇ ਸਾਲਾਹ ॥

नाइ तेरै सहजु नाइ सालाह ॥

Naai terai sahaju naai saalaah ||

ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ ਮਨ ਦੀ ਸ਼ਾਂਤੀ ਮਿਲਦੀ ਹੈ, ਤੇਰੇ ਨਾਮ ਵਿਚ ਜੁੜਿਆਂ ਤੇਰੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਦੀ ਹੈ ।

तेरे नाम से ही शान्ति प्राप्त होती है और नाम से ही सराहना होती है।

Your Name brings intuitive peace and poise; Your Name brings praise.

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥

नाउ तेरा अम्रितु बिखु उठि जाइ ॥

Naau teraa ammmritu bikhu uthi jaai ||

ਤੇਰਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ ਐਸਾ ਪਵਿਤ੍ਰ ਜਲ ਹੈ (ਜਿਸ ਦੀ ਬਰਕਤਿ ਨਾਲ ਮਨੁੱਖ ਮਨ ਵਿਚੋਂ ਵਿਸ਼ੇ ਵਿਕਾਰਾਂ ਦਾ ਸਾਰਾ) ਜ਼ਹਿਰ ਧੁਪ ਜਾਂਦਾ ਹੈ ।

तेरा नाम अमृतमय सुखों का घर है, जिससे दुखों भरा जहर दूर होता है।

Your Name is the Ambrosial Nectar which cleans out the poison.

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥

नाइ तेरै सभि सुख वसहि मनि आइ ॥

Naai terai sabhi sukh vasahi mani aai ||

ਤੇਰੇ ਨਾਮ ਵਿਚ ਜੁੜਿਆਂ ਸਾਰੇ ਸੁਖ ਮਨ ਵਿਚ ਆ ਵੱਸਦੇ ਹਨ ।

तेरे नाम मनन से मन में सब सुख उत्पन्न होते हैं और

Through Your Name, all peace and comfort comes to abide in the mind.

Guru Nanak Dev ji / Raag Parbhati Bibhaas / / Guru Granth Sahib ji - Ang 1327

ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥

बिनु नावै बाधी जम पुरि जाइ ॥३॥

Binu naavai baadhee jam puri jaai ||3||

ਨਾਮ ਤੋਂ ਖੁੰਝ ਕੇ ਦੁਨੀਆ (ਵਿਕਾਰਾਂ ਦੇ ਸੰਗਲਾਂ ਵਿਚ) ਬੱਝੀ ਹੋਈ ਜਮ ਦੀ ਨਗਰੀ ਵਿਚ ਜਾਂਦੀ ਹੈ ॥੩॥

नाम से विहीन यमपुरी जाना पड़ता है।॥ ३॥

Without the Name, they are bound and gagged, and dragged off to the City of Death. ||3||

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਰੀ ਬੇਰੀ ਘਰ ਦਰ ਦੇਸ ॥

नारी बेरी घर दर देस ॥

Naaree beree ghar dar des ||

ਇਸਤ੍ਰੀ (ਦਾ ਪਿਆਰ) ਘਰਾਂ ਤੇ ਮਿਲਖਾਂ ਦੀ ਮਾਲਕੀ-ਇਹ ਸਭ ਕੁਝ (ਜੀਵ-ਰਾਹੀ ਦੇ ਪੈਰਾਂ ਵਿਚ) ਬੇੜੀਆਂ (ਪਈਆਂ ਹੋਈਆਂ) ਹਨ (ਜੋ ਇਸ ਨੂੰ ਸਹੀ ਜੀਵਨ-ਸਫ਼ਰ ਵਿਚ ਤੁਰਨ ਨਹੀਂ ਦੇਂਦੀਆਂ) ।

मनुष्य नारी के प्रेम, सुन्दर घर, द्वार, देश में लिप्त रहता है,

Man is involved with his wife, hearth and home, land and country,

Guru Nanak Dev ji / Raag Parbhati Bibhaas / / Guru Granth Sahib ji - Ang 1327

ਮਨ ਕੀਆ ਖੁਸੀਆ ਕੀਚਹਿ ਵੇਸ ॥

मन कीआ खुसीआ कीचहि वेस ॥

Man keeaa khuseeaa keechahi ves ||

ਮਨ ਦੀਆਂ ਖ਼ੁਸ਼ੀਆਂ ਵਾਸਤੇ ਅਨੇਕਾਂ ਪਹਿਰਾਵੇ ਪਹਿਨਦੇ ਹਨ (ਇਹ ਖ਼ੁਸ਼ੀਆਂ-ਚਾਅ ਭੀ ਬੇੜੀਆਂ ਹੀ ਹਨ) ।

मन की खुशी के लिए अनेक आडम्बर करता है।

The pleasures of the mind and fine clothes;

Guru Nanak Dev ji / Raag Parbhati Bibhaas / / Guru Granth Sahib ji - Ang 1327

ਜਾਂ ਸਦੇ ਤਾਂ ਢਿਲ ਨ ਪਾਇ ॥

जां सदे तां ढिल न पाइ ॥

Jaan sade taan dhil na paai ||

ਜਦੋਂ (ਪਰਮਾਤਮਾ ਜੀਵ ਨੂੰ) ਮੌਤ ਦਾ ਸੱਦਾ ਭੇਜਦਾ ਹੈ (ਉਸ ਸੱਦੇ ਦੇ ਸਾਹਮਣੇ ਰਤਾ ਭੀ) ਢਿੱਲ ਨਹੀਂ ਹੋ ਸਕਦੀ ।

परन्तु जब विधाता का बुलावा आता है तो कोई देरी नहीं होती।

But when the call comes, he cannot delay.

Guru Nanak Dev ji / Raag Parbhati Bibhaas / / Guru Granth Sahib ji - Ang 1327

ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥

नानक कूड़ु कूड़ो होइ जाइ ॥४॥१॥

Naanak koo(rr)u koo(rr)o hoi jaai ||4||1||

ਹੇ ਨਾਨਕ! (ਤਦੋਂ ਸਮਝ ਪੈਂਦੀ ਹੈ ਕਿ) ਝੂਠੇ ਪਦਾਰਥਾਂ ਦਾ ਸਾਥ ਝੂਠਾ ਹੀ ਨਿਕਲਦਾ ਹੈ ॥੪॥੧॥

गुरु नानक का फुरमान है कि दुनिया के मौज-मेले, भौतिक पदार्थ सब झूठे हैं, मरणोपरांत कुछ साथ नहीं जाता, अत: सब झूठा सिद्ध होता है॥ ४॥१॥

O Nanak, in the end, the false turn out to be false. ||4||1||

Guru Nanak Dev ji / Raag Parbhati Bibhaas / / Guru Granth Sahib ji - Ang 1327

ਪ੍ਰਭਾਤੀ ਮਹਲਾ ੧ ॥

प्रभाती महला १ ॥

Prbhaatee mahalaa 1 ||

प्रभाती महला १ ॥

Prabhaatee, First Mehl:

Guru Nanak Dev ji / Raag Parbhati / / Guru Granth Sahib ji - Ang 1327

ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥

तेरा नामु रतनु करमु चानणु सुरति तिथै लोइ ॥

Teraa naamu ratanu karamu chaana(nn)u surati tithai loi ||

(ਹੇ ਪ੍ਰਭੂ!) ਜਿਸ (ਮਨੁੱਖੀ) ਸੁਰਤ ਵਿਚ ਤੇਰਾ ਨਾਮ-ਰਤਨ (ਜੜਿਆ ਹੋਇਆ) ਹੈ, ਤੇਰੀ ਬਖ਼ਸ਼ਸ਼ ਚਾਨਣ ਕਰ ਰਹੀ ਹੈ ਉਸ ਸੁਰਤ ਦੇ ਅੰਦਰ (ਤੇਰੇ ਗਿਆਨ ਦਾ) ਪਰਕਾਸ਼ ਹੋ ਰਿਹਾ ਹੈ ।

हे प्रभु ! जहाँ तेरा नाम-रत्न है, तेरी कृपा का आलोक है, वहाँ ज्ञान का उजाला होता है।

Your Name is the Jewel, and Your Grace is the Light. In awareness, there is Your Light.

Guru Nanak Dev ji / Raag Parbhati / / Guru Granth Sahib ji - Ang 1327

ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥

अंधेरु अंधी वापरै सगल लीजै खोइ ॥१॥

Anddheru anddhee vaaparai sagal leejai khoi ||1||

(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਰਹੀ ਸ੍ਰਿਸ਼ਟੀ ਉਤੇ ਅਗਿਆਨਤਾ ਦਾ ਹਨੇਰਾ ਜ਼ੋਰ ਪਾ ਰਿਹਾ ਹੈ, (ਇਸ ਹਨੇਰੇ ਵਿਚ) ਸਾਰੀ ਆਤਮਕ ਰਾਸ-ਪੂੰਜੀ ਗਵਾ ਲਈਦੀ ਹੈ ॥੧॥

अज्ञानांध दुनिया में अंधेरा ही विद्यमान है, जिस कारण मनुष्य सब कुछ गंवा रहा है॥ १॥

Darkness fills the dark, and then everything is lost. ||1||

Guru Nanak Dev ji / Raag Parbhati / / Guru Granth Sahib ji - Ang 1327

ਇਹੁ ਸੰਸਾਰੁ ਸਗਲ ਬਿਕਾਰੁ ॥

इहु संसारु सगल बिकारु ॥

Ihu sanssaaru sagal bikaaru ||

(ਹੇ ਪ੍ਰਭੂ! ਤੇਰੇ ਨਾਮ ਤੋਂ ਖੁੰਝ ਕੇ) ਇਹ ਸਾਰਾ ਜਗਤ ਵਿਕਾਰ ਹੀ ਵਿਕਾਰ (ਸਹੇੜ ਰਿਹਾ) ਹੈ ।

यह संसार पाप-विकारों से भरा हुआ है,

This whole world is corrupt.

Guru Nanak Dev ji / Raag Parbhati / / Guru Granth Sahib ji - Ang 1327

ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥੧॥ ਰਹਾਉ ॥

तेरा नामु दारू अवरु नासति करणहारु अपारु ॥१॥ रहाउ ॥

Teraa naamu daaroo avaru naasati kara(nn)ahaaru apaaru ||1|| rahaau ||

(ਇਸ ਵਿਕਾਰ-ਰੋਗ ਦੀ) ਦਵਾਈ (ਸਿਰਫ਼) ਤੇਰਾ ਨਾਮ ਹੀ ਹੈ, (ਤੇਰੇ ਨਾਮ ਤੋਂ ਬਿਨਾ) ਹੋਰ ਕੋਈ ਦਵਾ-ਦਾਰੂ ਨਹੀਂ ਹੈ । (ਜਗਤ ਨੂੰ ਅਤੇ ਜਗਤ ਦੇ ਰੋਗਾਂ ਦੀ ਦਵਾਈ ਨੂੰ) ਬਣਾਣ ਵਾਲਾ ਤੂੰ ਬੇਅੰਤ ਪ੍ਰਭੂ ਆਪ ਹੀ ਹੈਂ ॥੧॥ ਰਹਾਉ ॥

हे कर्ता ! तेरा नाम ही दवा है, अन्य कुछ भी नहीं॥ १॥रहाउ॥

Your Name is the only cure; nothing else works, O Infinite Creator Lord. ||1|| Pause ||

Guru Nanak Dev ji / Raag Parbhati / / Guru Granth Sahib ji - Ang 1327

ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥

पाताल पुरीआ एक भार होवहि लाख करोड़ि ॥

Paataal pureeaa ek bhaar hovahi laakh karo(rr)i ||

ਜੋ ਸ੍ਰਿਸ਼ਟੀ ਦੇ ਸਾਰੇ ਪਾਤਾਲ ਤੇ ਪੁਰੀਆਂ (ਬੱਝ ਕੇ) ਇਕ ਪੰਡ ਬਣ ਜਾਣ, ਤੇ ਜੇ ਇਹੋ ਜੇਹੀਆਂ ਹੋਰ ਲੱਖਾਂ ਕ੍ਰੋੜਾਂ ਪੰਡਾਂ ਭੀ ਹੋ ਜਾਣ (ਤਾਂ ਇਹ ਸਾਰੇ ਮਿਲ ਕੇ ਭੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ) ।

यदि सभी पाताल, पुरियाँ, नगर इत्यादि तराजू के एक तरफ रख दें, इस तरह लाखों करोड़ और भी हों तो भी

One side of the scale holds tens of thousands, millions of nether regions and realms.

Guru Nanak Dev ji / Raag Parbhati / / Guru Granth Sahib ji - Ang 1327

ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥੨॥

तेरे लाल कीमति ता पवै जां सिरै होवहि होरि ॥२॥

Tere laal keemati taa pavai jaan sirai hovahi hori ||2||

ਹੇ ਪ੍ਰਭੂ! ਤੇਰੇ ਕੀਮਤੀ ਨਾਮ ਦਾ ਮੁੱਲ ਤਦੋਂ ਹੀ ਪੈ ਸਕਦਾ ਹੈ ਜਦੋਂ ਨਾਮ ਨੂੰ ਤੋਲਣ ਵਾਸਤੇ ਤਕੜੀ ਦੇ ਦੂਜੇ ਛਾਬੇ ਵਿਚ (ਸਾਰੀ ਦੁਨੀਆ ਦੇ ਧਨ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ਹੋਣ (ਭਾਵ, ਤੇਰੀਆਂ ਸਿਫ਼ਤਾਂ ਦੇ ਖ਼ਜ਼ਾਨੇ ਹੋਣ! ਤੇਰੇ ਨਾਮ ਵਰਗਾ ਕੀਮਤੀ ਤੇਰਾ ਨਾਮ ਹੀ ਹੈ, ਤੇਰੀਆਂ ਸਿਫ਼ਤ-ਸਾਲਾਹਾਂ ਹੀ ਹਨ) ॥੨॥

सही मूल्यांकन तब तक नहीं किया जा सकता, जब तक तोलने में अन्य बराबर की चीजें ना आ जाएँ॥ २॥

O my Beloved, Your Worth could only be estimated if something else could be placed on the other side of the scale. ||2||

Guru Nanak Dev ji / Raag Parbhati / / Guru Granth Sahib ji - Ang 1327

Download SGGS PDF Daily Updates ADVERTISE HERE