ANG 1326, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥

तनि मनि सांति होइ अधिकाई रोगु काटै सूखि सवीजै ॥३॥

Tani mani saanti hoi adhikaaee rogu kaatai sookhi saveejai ||3||

(ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ) ਰੋਗ ਕੱਟ ਦੇਂਦਾ ਹੈ, (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਮਗਨ ਰਹਿ ਸਕੀਦਾ ਹੈ ॥੩॥

इससे तन-मन को शान्ति प्राप्त होगी, अधिकतर रोग कट जाएँगे और सुख प्राप्त होगा॥ ३॥

My mind and body are calm and tranquil; the disease has been cured, and now I sleep in peace. ||3||

Guru Ramdas ji / Raag Kalyan / Ashtpadiyan / Guru Granth Sahib ji - Ang 1326


ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥

जिउ सूरजु किरणि रविआ सरब ठाई सभ घटि घटि रामु रवीजै ॥

Jiu sooraju kira(nn)i raviaa sarab thaaee sabh ghati ghati raamu raveejai ||

ਜਿਵੇਂ ਸੂਰਜ (ਆਪਣੀ) ਕਿਰਣ ਦੀ ਰਾਹੀਂ ਸਭਨੀਂ ਥਾਈਂ ਪਹੁੰਚਿਆ ਹੋਇਆ ਹੈ, (ਤਿਵੇਂ) ਪਰਮਾਤਮਾ ਸਾਰੀ ਲੁਕਾਈ ਵਿਚ ਹਰੇਕ ਸਰੀਰ ਵਿਚ ਵਿਆਪਕ ਹੈ ।

जैसे सूरज की किरणें हर जगह पर पहुँचती हैं, वैसे ही घट घट में ईश्वर व्याप्त है।

As the rays of the sun spread out everywhere, the Lord pervades each and every heart.

Guru Ramdas ji / Raag Kalyan / Ashtpadiyan / Guru Granth Sahib ji - Ang 1326

ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥

साधू साध मिले रसु पावै ततु निज घरि बैठिआ पीजै ॥४॥

Saadhoo saadh mile rasu paavai tatu nij ghari baithiaa peejai ||4||

ਜਿਸ ਮਨੁੱਖ ਨੂੰ ਸੰਤ-ਜਨ ਮਿਲ ਪੈਂਦੇ ਹਨ, ਉਹ (ਮਿਲਾਪ ਦੇ) ਸੁਆਦ ਨੂੰ ਮਾਣਦਾ ਹੈ । (ਸੰਤ ਜਨਾਂ ਦੀ ਸੰਗਤ ਨਾਲ) ਪ੍ਰਭੂ-ਚਰਨਾਂ ਵਿਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ॥੪॥

जब साधु पुरुष से होती है तो हरिनाम रस का पान होता है।॥ ४॥

Meeting the Holy Saint, one drinks in the Sublime Essence of the Lord; sitting in the home of your own inner being, drink in the essence. ||4||

Guru Ramdas ji / Raag Kalyan / Ashtpadiyan / Guru Granth Sahib ji - Ang 1326


ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੂਰੀਜੈ ॥

जन कउ प्रीति लगी गुर सेती जिउ चकवी देखि सूरीजै ॥

Jan kau preeti lagee gur setee jiu chakavee dekhi sooreejai ||

(ਪਰਮਾਤਮਾ ਦੇ) ਭਗਤ ਨੂੰ ਗੁਰੂ ਨਾਲ (ਇਉਂ) ਪ੍ਰੀਤ ਬਣੀ ਰਹਿੰਦੀ ਹੈ, ਜਿਵੇਂ ਸੂਰਜ (ਦੇ ਚੜ੍ਹਨ) ਨੂੰ ਉਡੀਕ ਉਡੀਕ ਕੇ ਚਕਵੀ (ਵਿਛੋੜੇ ਦੀ ਰਾਤ ਗੁਜ਼ਾਰਦੀ ਹੈ) ।

सेवक की गुरु से ऐसी प्रीति लगी हुई भेंट है, ज्यों चकवी सूर्य दर्शन करके अपने प्रेम का इजहार करती है।

The humble being is in love with the Guru, like the chakvi bird which loves to see the sun.

Guru Ramdas ji / Raag Kalyan / Ashtpadiyan / Guru Granth Sahib ji - Ang 1326

ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥

निरखत निरखत रैनि सभ निरखी मुखु काढै अम्रितु पीजै ॥५॥

Nirakhat nirakhat raini sabh nirakhee mukhu kaadhai ammmritu peejai ||5||

ਵੇਖਦਿਆਂ ਵੇਖਦਿਆਂ (ਚਕਵੀ) ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ, (ਜਦੋਂ ਸੂਰਜ) ਮੂੰਹ ਵਿਖਾਂਦਾ ਹੈ (ਤਦੋਂ ਚਕਵੇ ਦਾ ਮਿਲਾਪ ਹਾਸਲ ਕਰਦੀ ਹੈ । ਇਸੇ ਤਰ੍ਹਾਂ ਜਦੋਂ ਗੁਰੂ ਦਰਸਨ ਦੇਂਦਾ ਹੈ, ਤਦੋਂ ਸੇਵਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹੈ ॥੫॥

वह रात भर देखती है, जब सूर्य मुँह दिखाता है तो दर्शन का अमृतपान करती है॥ ५॥

She watches, and keeps on watching all through the night; and when the sun shows its face, she drinks in the Amrit. ||5||

Guru Ramdas ji / Raag Kalyan / Ashtpadiyan / Guru Granth Sahib ji - Ang 1326


ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥

साकत सुआन कहीअहि बहु लोभी बहु दुरमति मैलु भरीजै ॥

Saakat suaan kaheeahi bahu lobhee bahu duramati mailu bhareejai ||

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ (ਦੇ ਸੁਭਾਵ ਵਾਲੇ) ਕਹੇ ਜਾਂਦੇ ਹਨ, (ਉਹਨਾਂ ਦੇ ਅੰਦਰ) ਖੋਟੀ ਮੱਤ ਦੀ ਮੈਲ (ਸਦਾ) ਭਰੀ ਰਹਿੰਦੀ ਹੈ ।

मायावी व्यक्ति कुत्ते की तरह लालची कहलाता है और उसमें दुर्मति की बहुत मैल भरी होती है।

The faithless cynic is said to be very greedy - he is a dog. He is overflowing with the filth and pollution of evil-mindedness.

Guru Ramdas ji / Raag Kalyan / Ashtpadiyan / Guru Granth Sahib ji - Ang 1326

ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥

आपन सुआइ करहि बहु बाता तिना का विसाहु किआ कीजै ॥६॥

Aapan suaai karahi bahu baataa tinaa kaa visaahu kiaa keejai ||6||

(ਸਾਕਤ ਮਨੁੱਖ) ਆਪਣੀ ਗ਼ਰਜ਼ ਦੀ ਖ਼ਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ॥੬॥

अपने स्वार्थ के लिए वह बहुत बातें करता है, लेकिन ऐसे व्यक्ति पर कैसे विश्वास किया जा सकता है॥ ६॥

He talks excessively about his own interests. How can he be trusted? ||6||

Guru Ramdas ji / Raag Kalyan / Ashtpadiyan / Guru Granth Sahib ji - Ang 1326


ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥

साधू साध सरनि मिलि संगति जितु हरि रसु काढि कढीजै ॥

Saadhoo saadh sarani mili sanggati jitu hari rasu kaadhi kadheejai ||

ਹੇ ਹਰੀ! (ਮੈਨੂੰ ਆਪਣੇ) ਸੰਤ ਜਨਾਂ ਭਗਤਾਂ ਦੀ ਸੰਗਤ ਦੇਹ । ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ

साधु पुरुषों की शरण में आओ, उनकी संगत में रहना चाहिए, जिससे हरिनाम रस प्राप्त किया जाए।

I have sought the Sanctuary of the Saadh Sangat, the Company of the Holy; I have found the Sublime Essence of the Lord.

Guru Ramdas ji / Raag Kalyan / Ashtpadiyan / Guru Granth Sahib ji - Ang 1326

ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥੭॥

परउपकार बोलहि बहु गुणीआ मुखि संत भगत हरि दीजै ॥७॥

Paraupakaar bolahi bahu gu(nn)eeaa mukhi santt bhagat hari deejai ||7||

ਸੰਤ ਜਨ (ਆਪਣੇ) ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ, ਸੰਤ ਜਨ ਅਨੇਕਾਂ ਗੁਣਾਂ ਵਾਲੇ ਹੁੰਦੇ ਹਨ, (ਮੈਨੂੰ ਉਨ੍ਹਾਂ) ਸੰਤਾਂ ਭਗਤਾਂ ਦੀ (ਸੰਗਤ) ਬਖ਼ਸ਼ ॥੭॥

गुणवान मनुष्य परोपकार की बातें करते हैं, अतः संतों एवं भक्तों के सम्मुख रहना चाहिए॥ ७॥

They do good deeds for others, and speak of the Lord's many Glorious Virtues; please bless me to meet these Saints, these devotees of the Lord. ||7||

Guru Ramdas ji / Raag Kalyan / Ashtpadiyan / Guru Granth Sahib ji - Ang 1326


ਤੂ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰਿ ਰਖਿ ਲੀਜੈ ॥

तू अगम दइआल दइआ पति दाता सभ दइआ धारि रखि लीजै ॥

Too agam daiaal daiaa pati daataa sabh daiaa dhaari rakhi leejai ||

ਹੇ ਪ੍ਰਭੂ! ਤੂੰ ਅਪਹੁੰਚ ਹੈਂ, ਦਇਆ ਦਾ ਸੋਮਾ ਹੈਂ, ਦਇਆ ਦਾ ਮਾਲਕ ਹੈਂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ । ਮਿਹਰ ਕਰ ਕੇ ਸਭ ਜੀਵਾਂ ਦੀ ਰੱਖਿਆ ਕਰ ।

हे ईश्वर ! तू अगम्य, दयालु, दया का भण्डार और सब को देने वाला है, दया करके हमें बचा लो।

You are the Inaccessible Lord, Kind and Compassionate, the Great Giver; please shower us with Your Mercy, and save us.

Guru Ramdas ji / Raag Kalyan / Ashtpadiyan / Guru Granth Sahib ji - Ang 1326

ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥੮॥੫॥

सरब जीअ जगजीवनु एको नानक प्रतिपाल करीजै ॥८॥५॥

Sarab jeea jagajeevanu eko naanak prtipaal kareejai ||8||5||

ਨਾਨਕ ਆਖਦਾ ਹੈ (ਹੇ ਪ੍ਰਭੂ!) ਸਾਰੇ ਜੀਵ ਤੇਰੇ ਹਨ, ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈਂ । (ਸਭ ਦੀ) ਪਾਲਣਾ ਕਰ ॥੮॥੫॥

नानक का कथन है- सब जीवों का एकमात्र तू ही जीवनदाता है, सबका पोषण करता है॥ ८॥ ५॥

You are the Life of all the beings of the world; please cherish and sustain Nanak. ||8||5||

Guru Ramdas ji / Raag Kalyan / Ashtpadiyan / Guru Granth Sahib ji - Ang 1326


ਕਲਿਆਨੁ ਮਹਲਾ ੪ ॥

कलिआनु महला ४ ॥

Kaliaanu mahalaa 4 ||

कलिआन महला ४ ॥

Kalyaan, Fourth Mehl:

Guru Ramdas ji / Raag Kalyan / Ashtpadiyan / Guru Granth Sahib ji - Ang 1326

ਰਾਮਾ ਹਮ ਦਾਸਨ ਦਾਸ ਕਰੀਜੈ ॥

रामा हम दासन दास करीजै ॥

Raamaa ham daasan daas kareejai ||

ਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ ।

हे ईश्वर ! हमें दासों का दास बना लो।

O Lord, please make me the slave of Your slaves.

Guru Ramdas ji / Raag Kalyan / Ashtpadiyan / Guru Granth Sahib ji - Ang 1326

ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥

जब लगि सासु होइ मन अंतरि साधू धूरि पिवीजै ॥१॥ रहाउ ॥

Jab lagi saasu hoi man anttari saadhoo dhoori piveejai ||1|| rahaau ||

ਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ॥੧॥ ਰਹਾਉ ॥

जब तक अन्तर्मन में जीवन सॉसें चल रही हैं, साधु पुरुषों की चरण-धूल पान करते रहें॥ १॥रहाउ॥

As long as there is breath deep within my mind, let me drink in the dust of the Holy. ||1|| Pause ||

Guru Ramdas ji / Raag Kalyan / Ashtpadiyan / Guru Granth Sahib ji - Ang 1326


ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥

संकरु नारदु सेखनाग मुनि धूरि साधू की लोचीजै ॥

Sankkaru naaradu sekhanaag muni dhoori saadhoo kee locheejai ||

ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ ।

शिवशंकर, देवर्षि नारद, शेषनाग एवं मुनिजन भी साधुओं की चरण-धूल चाहते हैं।

Shiva, Naarad, the thousand-headed cobra king and the silent sages long for the dust of the Holy.

Guru Ramdas ji / Raag Kalyan / Ashtpadiyan / Guru Granth Sahib ji - Ang 1326

ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥

भवन भवन पवितु होहि सभि जह साधू चरन धरीजै ॥१॥

Bhavan bhavan pavitu hohi sabhi jah saadhoo charan dhareejai ||1||

ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ॥੧॥

जहाँ साधु अपने चरण रखते हैं, वे सभी स्थान पवित्र हो जाते हैं॥ १॥

All the worlds and realms where the Holy place their feet are sanctified. ||1||

Guru Ramdas ji / Raag Kalyan / Ashtpadiyan / Guru Granth Sahib ji - Ang 1326


ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥

तजि लाज अहंकारु सभु तजीऐ मिलि साधू संगि रहीजै ॥

Taji laaj ahankkaaru sabhu tajeeai mili saadhoo sanggi raheejai ||

ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ ।

लाज, अहंकार सब छोड़कर साधु पुरुषों की संगत में रहना चाहिए।

So let go of your shame and renounce all your egotism; join with the Saadh Sangat, the Company of the Holy, and remain there.

Guru Ramdas ji / Raag Kalyan / Ashtpadiyan / Guru Granth Sahib ji - Ang 1326

ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥

धरम राइ की कानि चुकावै बिखु डुबदा काढि कढीजै ॥२॥

Dharam raai kee kaani chukaavai bikhu dubadaa kaadhi kadheejai ||2||

(ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ । ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ ॥੨॥

साधु धर्मराज का भय दूर करते हैं और विकारों के सागर में डूबने से बचा लेते हैं।॥ २॥

Give up your fear of the Righteous Judge of Dharma, and you shall be lifted up and saved from drowning in the sea of poison. ||2||

Guru Ramdas ji / Raag Kalyan / Ashtpadiyan / Guru Granth Sahib ji - Ang 1326


ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥

भरमि सूके बहु उभि सुक कहीअहि मिलि साधू संगि हरीजै ॥

Bharami sooke bahu ubhi suk kaheeahi mili saadhoo sanggi hareejai ||

(ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ ।

जो भ्रम में भटक कर सूख जाते हैं, खड़े-खड़े सूख जाते हैं, साधुओं के संग रहकर पुनः हरे भरे हो जाते हैं।

Some are standing, parched and shriveled up by their doubts; joining the Saadh Sangat, they are rejuvenated.

Guru Ramdas ji / Raag Kalyan / Ashtpadiyan / Guru Granth Sahib ji - Ang 1326

ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥

ता ते बिलमु पलु ढिल न कीजै जाइ साधू चरनि लगीजै ॥३॥

Taa te bilamu palu dhil na keejai jaai saadhoo charani lageejai ||3||

ਇਸ ਵਾਸਤੇ ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ । (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ ॥੩॥

अतः पल भर की देरी किए बिना साधुओं के चरणों में लग जाना चाहिए॥ ३॥

So do not delay, even for an instant - go and fall at the feet of the Holy. ||3||

Guru Ramdas ji / Raag Kalyan / Ashtpadiyan / Guru Granth Sahib ji - Ang 1326


ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥

राम नाम कीरतन रतन वथु हरि साधू पासि रखीजै ॥

Raam naam keeratan ratan vathu hari saadhoo paasi rakheejai ||

ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਕੀਮਤੀ ਪਦਾਰਥ ਹੈ । ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ ।

प्रभु नामकीर्तन रूपी अमूल्य रत्न साधुओं के पास मौजूद है।

The Kirtan of the Praise of the Lord's Name is a priceless jewel. The Lord has given it for the Holy to keep.

Guru Ramdas ji / Raag Kalyan / Ashtpadiyan / Guru Granth Sahib ji - Ang 1326

ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥

जो बचनु गुर सति सति करि मानै तिसु आगै काढि धरीजै ॥४॥

Jo bachanu gur sati sati kari maanai tisu aagai kaadhi dhareejai ||4||

ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ ॥੪॥

जो गुरु के वचन को सत्य मानता है, गुरु उसके सम्मुख नाम-रत्न निकाल कर रख देता हैं।॥ ४॥

Whoever accepts and follows the Word of the Guru's Teachings as True - this Jewel is taken out and given to him. ||4||

Guru Ramdas ji / Raag Kalyan / Ashtpadiyan / Guru Granth Sahib ji - Ang 1326


ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥

संतहु सुनहु सुनहु जन भाई गुरि काढी बाह कुकीजै ॥

Santtahu sunahu sunahu jan bhaaee guri kaadhee baah kukeejai ||

ਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ ।

हे सज्जनो, हे मेरे भाई ! मेरी बात जरा ध्यान से सुनना, गुरु बाँह उठाकर पुकार रहा है कि

Listen, O Saints; listen, humble Siblings of Destiny: the Guru raises His Arms and sends out the call.

Guru Ramdas ji / Raag Kalyan / Ashtpadiyan / Guru Granth Sahib ji - Ang 1326

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥

जे आतम कउ सुखु सुखु नित लोड़हु तां सतिगुर सरनि पवीजै ॥५॥

Je aatam kau sukhu sukhu nit lo(rr)ahu taan satigur sarani paveejai ||5||

ਹੇ ਸੰਤ ਜਨੋ! ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੫॥

यदि आत्मा को नित्य सुख चाहते हो तो सतिगुरु की शरण में पड़ो।॥ ५॥

If you long for everlasting peace and comfort for your soul, then enter the Sanctuary of the True Guru. ||5||

Guru Ramdas ji / Raag Kalyan / Ashtpadiyan / Guru Granth Sahib ji - Ang 1326


ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥

जे वड भागु होइ अति नीका तां गुरमति नामु द्रिड़ीजै ॥

Je vad bhaagu hoi ati neekaa taan guramati naamu dri(rr)eejai ||

ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮੱਤ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ ।

यदि उत्तम भाग्य हो तो गुरु के उपदेश से हरिनाम का स्मरण होता है।

If you have great good fortune and are very noble, then implant the Guru's Teachings and the Naam, the Name of the Lord, within.

Guru Ramdas ji / Raag Kalyan / Ashtpadiyan / Guru Granth Sahib ji - Ang 1326

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥

सभु माइआ मोहु बिखमु जगु तरीऐ सहजे हरि रसु पीजै ॥६॥

Sabhu maaiaa mohu bikhamu jagu tareeai sahaje hari rasu peejai ||6||

ਮਾਇਆ ਦਾ ਮੋਹ-ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ । (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ ॥੬॥

तदन्तर माया-मोह के विषम संसार-समुद्र से पार हुआ जाता है और स्वाभाविक ही हरिनाम रस का पान होता है॥ ६॥

Emotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||

Guru Ramdas ji / Raag Kalyan / Ashtpadiyan / Guru Granth Sahib ji - Ang 1326


ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥

माइआ माइआ के जो अधिकाई विचि माइआ पचै पचीजै ॥

Maaiaa maaiaa ke jo adhikaaee vichi maaiaa pachai pacheejai ||

ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ । ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ ।

जो लोग धन-दौलत के अभिलाषी होते हैं, वे धन में ही मरते खपते हैं।

Those who are totally in love with Maya, Maya, shall rot away in Maya.

Guru Ramdas ji / Raag Kalyan / Ashtpadiyan / Guru Granth Sahib ji - Ang 1326

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥

अगिआनु अंधेरु महा पंथु बिखड़ा अहंकारि भारि लदि लीजै ॥७॥

Agiaanu anddheru mahaa pantthu bikha(rr)aa ahankkaari bhaari ladi leejai ||7||

(ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ ॥੭॥

अज्ञान के अन्धेरे वाला रास्ता बहुत विषम है, परन्तु मनुष्य अहंकार का बोझ लाद लेता है॥ ७॥

The path of ignorance and darkness is utterly treacherous; they are loaded down with the crushing load of egotism. ||7||

Guru Ramdas ji / Raag Kalyan / Ashtpadiyan / Guru Granth Sahib ji - Ang 1326


ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥

नानक राम रम रमु रम रम रामै ते गति कीजै ॥

Naanak raam ram ramu ram ram raamai te gati keejai ||

ਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ । ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ ।

गुरु नानक का फुरमान है कि राम-राम जपते रहो, राम नाम से मुक्ति होती है।

O Nanak, chanting the Name of the Lord, the All-pervading Lord, one is emancipated.

Guru Ramdas ji / Raag Kalyan / Ashtpadiyan / Guru Granth Sahib ji - Ang 1326

ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥

सतिगुरु मिलै ता नामु द्रिड़ाए राम नामै रलै मिलीजै ॥८॥६॥ छका १ ॥

Satiguru milai taa naamu dri(rr)aae raam naamai ralai mileejai ||8||6|| chhakaa 1 ||

ਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ । (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ । ਛਕਾ = ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ ॥੮॥੬॥

जब सच्चा गुरु मिल जाता है तो वह नाम का जाप करवाता है, तदन्तर जीव राम नाम में विलीन हो जाता है।॥ ८॥ ६॥ छ: अष्टपदियों का जोड।

Meeting the True Guru, the Naam is implanted within; we are united and blended with the Lord's Name. ||8||6|| One Chhakaa||

Guru Ramdas ji / Raag Kalyan / Ashtpadiyan / Guru Granth Sahib ji - Ang 1326



Download SGGS PDF Daily Updates ADVERTISE HERE