ANG 1325, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥

महा अभाग अभाग है जिन के तिन साधू धूरि न पीजै ॥

Mahaa abhaag abhaag hai jin ke tin saadhoo dhoori na peejai ||

ਜਿਨ੍ਹਾਂ ਮਨੁੱਖਾਂ ਦੇ ਬਹੁਤ ਹੀ ਮੰਦੇ ਭਾਗ ਹੁੰਦੇ ਹਨ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਸੀਬ ਨਹੀਂ ਹੁੰਦੀ ।

जो महा बदनसीब होते हैं, उनको साधुओं की चरण-धूल नहीं मिलती।

Those who have terrible luck and bad fortune do not drink in the water which washes the dust of the feet of the Holy.

Guru Ramdas ji / Raag Kalyan / Ashtpadiyan / Ang 1325

ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥

तिना तिसना जलत जलत नही बूझहि डंडु धरम राइ का दीजै ॥६॥

Tinaa tisanaa jalat jalat nahee boojhahi danddu dharam raai kaa deejai ||6||

ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, (ਉਸ ਅੱਗ ਵਿਚ) ਹਰ ਵੇਲੇ ਸੜਦਿਆਂ ਦੇ ਅੰਦਰ ਠੰਢ ਨਹੀਂ ਪੈਂਦੀ, (ਇਹ ਉਹਨਾਂ ਨੂੰ) ਧਰਮਰਾਜ ਦੀ ਸਜ਼ਾ ਮਿਲਦੀ ਹੈ ॥੬॥

वे तृष्णाग्नि में जलते रहते हैं, उनकी तृष्णाग्नि नहीं बुझती और वे यमराज से दण्ड के भागीदार बनते हैं।॥ ६॥

The burning fire of their desires is not extinguished; they are beaten and punished by the Righteous Judge of Dharma. ||6||

Guru Ramdas ji / Raag Kalyan / Ashtpadiyan / Ang 1325


ਸਭਿ ਤੀਰਥ ਬਰਤ ਜਗੵ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥

सभि तीरथ बरत जग्य पुंन कीए हिवै गालि गालि तनु छीजै ॥

Sabhi teerath barat jagy punn keee hivai gaali gaali tanu chheejai ||

ਜੇ ਸਾਰੇ ਤੀਰਥਾਂ ਦੇ ਇਸ਼ਨਾਨ, ਅਨੇਕਾਂ ਵਰਤ, ਜੱਗ ਤੇ ਹੋਰ (ਇਹੋ ਜਿਹੇ) ਪੁੰਨ-ਦਾਨ ਕੀਤੇ ਜਾਣ, (ਪਹਾੜਾਂ ਦੀਆਂ ਖੁੰਦ੍ਰਾਂ ਵਿਚ) ਬਰਫ਼ ਵਿਚ ਗਾਲ ਗਾਲ ਕੇ ਸਰੀਰ ਨਾਸ ਕੀਤਾ ਜਾਏ,

लोग तीर्थ यात्रा करते हैं, व्रत-उपवास रखते हैं, यज्ञ करवाते हैं एवं दान-पुण्य करते हैं, बर्फ में शरीर को गला-गला कर कष्ट पहुँचाते हैं,

You may visit all the sacred shrines, observe fasts and sacred feasts, give generously in charity and waste away the body, melting it in the snow.

Guru Ramdas ji / Raag Kalyan / Ashtpadiyan / Ang 1325

ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥

अतुला तोलु राम नामु है गुरमति को पुजै न तोल तुलीजै ॥७॥

Atulaa tolu raam naamu hai guramati ko pujai na tol tuleejai ||7||

(ਤਾਂ ਭੀ ਇਹਨਾਂ ਸਾਰੇ ਸਾਧਨਾਂ ਵਿਚੋਂ) ਕੋਈ ਭੀ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ । ਪਰਮਾਤਮਾ ਦਾ ਨਾਮ ਐਸਾ ਹੈ ਕਿ ਕੋਈ ਭੀ ਤੋਲ ਉਸ ਨੂੰ ਤੋਲ ਨਹੀਂ ਸਕਦਾ, ਉਹ ਮਿਲਦਾ ਹੈ ਗੁਰੂ ਦੀ ਮੱਤ ਤੇ ਤੁਰਿਆਂ ॥੭॥

परमात्मा का नाम अतुलनीय है, ये कर्म-धर्म गुरु की शिक्षा की बराबरी नहीं कर सकते और न ही इनकी नाम से तुलना हो सकती है॥ ७॥

The weight of the Lord's Name is unweighable, according to the Guru's Teachings; nothing can equal its weight. ||7||

Guru Ramdas ji / Raag Kalyan / Ashtpadiyan / Ang 1325


ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥

तव गुन ब्रहम ब्रहम तू जानहि जन नानक सरनि परीजै ॥

Tav gun brham brham too jaanahi jan naanak sarani pareejai ||

ਹੇ ਦਾਸ ਨਾਨਕ! ਹੇ ਪ੍ਰਭੂ! ਤੇਰੇ ਗੁਣ ਤੂੰ (ਆਪ ਹੀ) ਜਾਣਦਾ ਹੈਂ (ਮਿਹਰ ਕਰ, ਅਸੀਂ ਜੀਵ ਤੇਰੀ ਹੀ) ਸਰਨ ਪਏ ਰਹੀਏ ।

हे ब्रह्म ! तेरे गुण अपार हैं, तू ही जानता है। दास नानक तेरी शरण में पड़ा है।

O God, You alone know Your Glorious Virtues. Servant Nanak seeks Your Sanctuary.

Guru Ramdas ji / Raag Kalyan / Ashtpadiyan / Ang 1325

ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥

तू जल निधि मीन हम तेरे करि किरपा संगि रखीजै ॥८॥३॥

Too jal nidhi meen ham tere kari kirapaa sanggi rakheejai ||8||3||

ਤੂੰ (ਸਾਡਾ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ, ਮਿਹਰ ਕਰ ਕੇ (ਸਾਨੂੰ ਆਪਣੇ) ਨਾਲ ਹੀ ਰੱਖੀ ਰੱਖ ॥੮॥੩॥

तू सागर है, हम तुम्हारी मछलियां हैं, कृपा करके अपने साथ ही रखो॥ ८॥ ३॥

You are the Ocean of water, and I am Your fish. Please be kind, and keep me always with You. ||8||3||

Guru Ramdas ji / Raag Kalyan / Ashtpadiyan / Ang 1325


ਕਲਿਆਨ ਮਹਲਾ ੪ ॥

कलिआन महला ४ ॥

Kaliaan mahalaa 4 ||

कलिआन महला ४ ॥

Kalyaan, Fourth Mehl:

Guru Ramdas ji / Raag Kalyan / Ashtpadiyan / Ang 1325

ਰਾਮਾ ਰਮ ਰਾਮੋ ਪੂਜ ਕਰੀਜੈ ॥

रामा रम रामो पूज करीजै ॥

Raamaa ram raamo pooj kareejai ||

ਸਦਾ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ।

हे सज्जनो ! राम हर जगह पर विद्यमान है, राम की ही अर्चना करो।

I worship and adore the Lord, the All-pervading Lord.

Guru Ramdas ji / Raag Kalyan / Ashtpadiyan / Ang 1325

ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥

मनु तनु अरपि धरउ सभु आगै रसु गुरमति गिआनु द्रिड़ीजै ॥१॥ रहाउ ॥

Manu tanu arapi dharau sabhu aagai rasu guramati giaanu dri(rr)eejai ||1|| rahaau ||

ਜੇ ਕੋਈ ਮੇਰੇ ਹਿਰਦੇ ਵਿਚ ਗੁਰਮੱਤ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਉਸ ਦੇ ਅੱਗੇ ਭੇਟਾ ਰੱਖ ਦਿਆਂ ॥੧॥ ਰਹਾਉ ॥

मन, तन सर्वस्व उसके आगे अर्पण कर दो, गुरु-उपदेशानुसार ज्ञान दृढ़ करो॥ १॥रहाउ॥

I surrender my mind and body, and place everything before Him; following the Guru's Teachings, spiritual wisdom is implanted within me. ||1|| Pause ||

Guru Ramdas ji / Raag Kalyan / Ashtpadiyan / Ang 1325


ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥

ब्रहम नाम गुण साख तरोवर नित चुनि चुनि पूज करीजै ॥

Brham naam gu(nn) saakh tarovar nit chuni chuni pooj kareejai ||

ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਹੀ ਰੁੱਖਾਂ ਦੀਆਂ ਸ਼ਾਖ਼ਾਂ ਹਨ (ਜਿਨ੍ਹਾਂ ਨਾਲੋਂ ਨਾਮ ਅਤੇ ਸਿਫ਼ਤ-ਸਾਲਾਹ ਦੇ ਫੁੱਲ ਹੀ) ਚੁਣ ਚੁਣ ਕੇ ਪਰਮਾਤਮ-ਦੇਵ ਦੀ ਪੂਜਾ ਕਰਨੀ ਚਾਹੀਦੀ ਹੈ ।

ब्रह्म नाम एक ऐसा वृक्ष है, जिसके अपार गुण शाखाएँ हैं, नित्य उसकी अर्चना करो।

God's Name is the tree, and His Glorious Virtues are the branches. Picking and gathering up the fruit, I worship Him.

Guru Ramdas ji / Raag Kalyan / Ashtpadiyan / Ang 1325

ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥

आतम देउ देउ है आतमु रसि लागै पूज करीजै ॥१॥

Aatam deu deu hai aatamu rasi laagai pooj kareejai ||1||

ਪਰਮਾਤਮਾ ਹੀ (ਪੂਜਣ-ਜੋਗ) ਦੇਵਤਾ ਹੈ, (ਪਰਮਾਤਮਾ ਦੇ ਨਾਮ-) ਰਸ ਵਿਚ ਲੱਗ ਕੇ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ ॥੧॥

आत्मा पूज्य देव है और पूज्य देव ही आत्मा है, प्रेम से इसकी अर्चना करो॥ १॥

The soul is divine; divine is the soul. Worship Him with love. ||1||

Guru Ramdas ji / Raag Kalyan / Ashtpadiyan / Ang 1325


ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥

बिबेक बुधि सभ जग महि निरमल बिचरि बिचरि रसु पीजै ॥

Bibek budhi sabh jag mahi niramal bichari bichari rasu peejai ||

(ਹੋਰ ਸਭ ਚਤੁਰਾਈਆਂ ਨਾਲੋਂ) ਜਗਤ ਵਿਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ । (ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ) ਵਸਾ ਵਸਾ ਕੇ (ਆਤਮਕ ਜੀਵਨ ਦੇਣ ਵਾਲਾ ਨਾਮ-) ਰਸ ਪੀਣਾ ਚਾਹੀਦਾ ਹੈ ।

विवेक बुद्धि समूचे जगत में निर्मल है, चिंतन करके नाम रस पान करो।

One of keen intellect and precise understanding is immaculate in all this world. In thoughtful consideration, he drinks in the sublime essence.

Guru Ramdas ji / Raag Kalyan / Ashtpadiyan / Ang 1325

ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥

गुर परसादि पदारथु पाइआ सतिगुर कउ इहु मनु दीजै ॥२॥

Gur parasaadi padaarathu paaiaa satigur kau ihu manu deejai ||2||

ਇਹ ਨਾਮ-ਪਦਾਰਥ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ, ਆਪਣਾ ਇਹ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੨॥

गुरु की कृपा से नाम पदार्थ प्राप्त हुआ है, यह मन सतगुरु को न्यौछावर कर दो॥ २॥

By Guru's Grace, the treasure is found; dedicate this mind to the True Guru. ||2||

Guru Ramdas ji / Raag Kalyan / Ashtpadiyan / Ang 1325


ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥

निरमोलकु अति हीरो नीको हीरै हीरु बिधीजै ॥

Niramolaku ati heero neeko heerai heeru bidheejai ||

ਪਰਮਾਤਮਾ ਦਾ ਨਾਮ-ਹੀਰਾ ਬਹੁਤ ਹੀ ਕੀਮਤੀ ਹੈ ਬਹੁਤ ਹੀ ਸੋਹਣਾ ਹੈ, ਇਸ ਨਾਮ-ਹੀਰੇ ਨਾਲ (ਆਪਣੇ ਮਨ-) ਹੀਰੇ ਨੂੰ ਸਦਾ ਪ੍ਰੋ ਰੱਖਣਾ ਚਾਹੀਦਾ ਹੈ ।

प्रभु नाम रूपी हीरा अमूल्य एवं सर्वोत्तम है, मन रूपी हीरे को नाम हीरे से बिंध लो।

Priceless and utterly sublime is the Diamond of the Lord. This Diamond pierces the diamond of the mind.

Guru Ramdas ji / Raag Kalyan / Ashtpadiyan / Ang 1325

ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥

मनु मोती सालु है गुर सबदी जितु हीरा परखि लईजै ॥३॥

Manu motee saalu hai gur sabadee jitu heeraa parakhi laeejai ||3||

ਗੁਰੂ ਦੇ ਸ਼ਬਦ ਦੀ ਰਾਹੀਂ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤਿ ਨਾਲ ਨਾਮ ਹੀਰੇ ਦੀ ਕਦਰ-ਕੀਮਤ ਦੀ ਸਮਝ ਪੈ ਜਾਂਦੀ ਹੈ ॥੩॥

मन रूपी मोती गुरु के शब्द द्वारा जौहरी बन जाता है, जिससे नाम रूपी हीरे की परख होती है।३॥

The mind becomes the jeweler, through the Word of the Guru's Shabad; it appraises the Diamond of the Lord. ||3||

Guru Ramdas ji / Raag Kalyan / Ashtpadiyan / Ang 1325


ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥

संगति संत संगि लगि ऊचे जिउ पीप पलास खाइ लीजै ॥

Sanggati santt sanggi lagi uche jiu peep palaas khaai leejai ||

ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਸੰਤ-ਜਨਾਂ ਦੀ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਸਕੀਦਾ ਹੈ । ਜਿਵੇਂ ਛਿਛਰੇ ਨੂੰ ਪਿੱਪਲ ਆਪਣੇ ਵਿਚ ਲੀਨ ਕਰ (ਕੇ ਆਪਣੇ ਵਰਗਾ ਹੀ ਬਣਾ) ਲੈਂਦਾ ਹੈ,

संतों की संगत में साधारण व्यक्ति महान् बन जाता है, ज्यों पीपल का वृक्ष पलाश के वृक्ष को स्वयं में विलीन कर लेता है।

Attaching oneself to the Society of the Saints, one is exalted and uplifted, as the palaas tree is absorbed by the peepal tree.

Guru Ramdas ji / Raag Kalyan / Ashtpadiyan / Ang 1325

ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥

सभ नर महि प्रानी ऊतमु होवै राम नामै बासु बसीजै ॥४॥

Sabh nar mahi praanee utamu hovai raam naamai baasu baseejai ||4||

(ਇਸੇ ਤਰ੍ਹਾਂ ਜਿਸ ਮਨੁੱਖ ਵਿਚ) ਪਰਮਾਤਮਾ ਦੇ ਨਾਮ ਦੀ ਸੁਗੰਧੀ ਵੱਸ ਜਾਂਦੀ ਹੈ, ਉਹ ਮਨੁੱਖ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ॥੪॥

सब जीवों में मनुष्य सबसे उत्तम है, उस से राम नाम की महक आती है॥ ४॥

That mortal being is supreme among all people, who is perfumed by the fragrance of the Lord's Name. ||4||

Guru Ramdas ji / Raag Kalyan / Ashtpadiyan / Ang 1325


ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥

निरमल निरमल करम बहु कीने नित साखा हरी जड़ीजै ॥

Niramal niramal karam bahu keene nit saakhaa haree ja(rr)eejai ||

(ਗੁਰਮਤ ਦੀ ਬਰਕਤਿ ਨਾਲ ਜਿਸ ਮਨੁੱਖ ਨੇ) ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ ਕੰਮ ਨਿੱਤ ਕਰਨੇ ਸ਼ੁਰੂ ਕੀਤੇ, (ਉਸ ਦੇ ਜੀਵਨ-ਰੁੱਖ ਉਤੇ, ਮਾਨੋ, ਇਹ) ਹਰੀ ਸ਼ਾਖ਼ ਸਦਾ ਉੱਗਦੀ ਰਹਿੰਦੀ ਹੈ,

वह अनेक निर्मल कर्म करता है, अतः उसके सत्कर्मों की शाखाएँ हरी भरी रहती हैं।

One who continually acts in goodness and immaculate purity, sprouts green branches in great abundance.

Guru Ramdas ji / Raag Kalyan / Ashtpadiyan / Ang 1325

ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥

धरमु फुलु फलु गुरि गिआनु द्रिड़ाइआ बहकार बासु जगि दीजै ॥५॥

Dharamu phulu phalu guri giaanu dri(rr)aaiaa bahakaar baasu jagi deejai ||5||

(ਜਿਸ ਨੂੰ) ਧਰਮ-ਰੂਪ ਫੁੱਲ ਲੱਗਦਾ ਰਹਿੰਦਾ ਹੈ, ਅਤੇ ਗੁਰੂ ਦੀ ਰਾਹੀਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਫਲ ਲੱਗਦਾ ਹੈ । (ਇਸ ਫੁੱਲ ਦੀ) ਮਹਕਾਰ ਸੁਗੰਧੀ (ਸਾਰੇ) ਜਗਤ ਵਿਚ ਖਿਲਰਦੀ ਹੈ ॥੫॥

गुरु ने ज्ञान देकर समझाया है कि धर्म ही फल फूल है अतः इसकी खुशबू जगत में फैलाओ॥ ५॥

The Guru has taught me that Dharmic faith is the flower, and spiritual wisdom is the fruit; this fragrance permeates the world. ||5||

Guru Ramdas ji / Raag Kalyan / Ashtpadiyan / Ang 1325


ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥

एक जोति एको मनि वसिआ सभ ब्रहम द्रिसटि इकु कीजै ॥

Ek joti eko mani vasiaa sabh brham drisati iku keejai ||

(ਸਾਰੇ ਜਗਤ ਵਿਚ) ਇਕ (ਪਰਮਾਤਮਾ) ਦੀ ਜੋਤਿ (ਹੀ ਵੱਸਦੀ ਹੈ), ਇਕ ਪਰਮਾਤਮਾ ਹੀ (ਸਭਨਾਂ ਦੇ) ਮਨ ਵਿਚ ਵੱਸਦਾ ਹੈ, ਸਾਰੀ ਲੁਕਾਈ ਵਿਚ ਸਿਰਫ਼ ਪਰਮਾਤਮਾ ਨੂੰ ਵੇਖਣ ਵਾਲੀ ਨਿਗਾਹ ਹੀ ਬਣਾਣੀ ਚਾਹੀਦੀ ਹੈ ।

एक परम ज्योति मन में अवस्थित है, सब में एक ब्रह्म ही दृष्टिगोचर होता है।

The One, the Light of the One, abides within my mind; God, the One, is seen in all.

Guru Ramdas ji / Raag Kalyan / Ashtpadiyan / Ang 1325

ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥

आतम रामु सभ एकै है पसरे सभ चरन तले सिरु दीजै ॥६॥

Aatam raamu sabh ekai hai pasare sabh charan tale siru deejai ||6||

ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਹੀ ਪਸਾਰਾ ਪਸਾਰ ਰਿਹਾ ਹੈ, (ਇਸ ਵਾਸਤੇ) ਸਭਨਾਂ ਦੇ ਚਰਨਾਂ ਹੇਠ (ਆਪਣਾ) ਸਿਰ ਰੱਖਣਾ ਚਾਹੀਦਾ ਹੈ ॥੬॥

आत्मा-परमात्मा अभिन्न है, सबमें एक वही व्याप्त है, अतः सबके चरणों में सिर झुकाना चाहिए॥ ६॥

The One Lord, the Supreme Soul, is spread out everywhere; all place their heads beneath His Feet. ||6||

Guru Ramdas ji / Raag Kalyan / Ashtpadiyan / Ang 1325


ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥

नाम बिना नकटे नर देखहु तिन घसि घसि नाक वढीजै ॥

Naam binaa nakate nar dekhahu tin ghasi ghasi naak vadheejai ||

ਵੇਖੋ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ਉਹ ਨਿਰਾਦਰੀ ਹੀ ਕਰਾਂਦੇ ਹਨ, ਉਹਨਾਂ ਦੀ ਸਦਾ ਨੱਕ-ਵੱਢੀ ਹੁੰਦੀ ਰਹਿੰਦੀ ਹੈ ।

हरिनाम के बिना मनुष्य बेशर्म हैं, उन्होंने अपनी नाक ही काट ली है।

Without the Naam, the Name of the Lord, people look like criminals with their noses cut off; bit by bit, their noses are cut off.

Guru Ramdas ji / Raag Kalyan / Ashtpadiyan / Ang 1325

ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥

साकत नर अहंकारी कहीअहि बिनु नावै ध्रिगु जीवीजै ॥७॥

Saakat nar ahankkaaree kaheeahi binu naavai dhrigu jeeveejai ||7||

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਅਹੰਕਾਰੀ ਹੀ ਆਖੇ ਜਾਂਦੇ ਹਨ । ਨਾਮ ਤੋਂ ਬਿਨਾ ਜੀਵਿਆ ਜੀਵਨ ਫਿਟਕਾਰ-ਜੋਗ ਹੀ ਹੁੰਦਾ ਹੈ ॥੭॥

निरीश्वरवादी मनुष्य अहंकारी कहलाते हैं, हरिनाम के बिना इनका जीना धिक्कार है॥ ७॥

The faithless cynics are called egotistical; without the Name, their lives are cursed. ||7||

Guru Ramdas ji / Raag Kalyan / Ashtpadiyan / Ang 1325


ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥

जब लगु सासु सासु मन अंतरि ततु बेगल सरनि परीजै ॥

Jab lagu saasu saasu man anttari tatu begal sarani pareejai ||

ਜਦ ਤਹੈਕ ਮਨ ਵਿਚ (ਭਾਵ, ਸਰੀਰ ਵਿਚ) ਇੱਕ ਸਾਹ ਭੀ ਆ ਰਿਹਾ ਹੈ, ਤਦ ਤਕ ਪੂਰੀ ਸਰਧਾ ਨਾਲ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ ।

जब तक जीवन-साँसें हैं, तत्क्षण प्रभु की शरण में पड़ो।

As long as the breath breathes through the mind deep within, hurry and seek God's Sanctuary.

Guru Ramdas ji / Raag Kalyan / Ashtpadiyan / Ang 1325

ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥

नानक क्रिपा क्रिपा करि धारहु मै साधू चरन पखीजै ॥८॥४॥

Naanak kripaa kripaa kari dhaarahu mai saadhoo charan pakheejai ||8||4||

ਨਾਨਕ (ਆਖਦਾ ਹੈ- ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਂ ਤੇਰੇ ਸੰਤ-ਜਨਾਂ ਦੇ ਚਰਨ ਧੋਂਦਾ ਰਹਾਂ ॥੮॥੪॥

नानक विनती करते हैं कि हे परमेश्वर ! मुझ पर कृपा करो, ताकि मैं साधु-पुरुषों के चरण धोता रहूं॥ ८॥ ४॥

Please shower Your Kind Mercy and take pity upon Nanak, that he may wash the feet of the Holy. ||8||4||

Guru Ramdas ji / Raag Kalyan / Ashtpadiyan / Ang 1325


ਕਲਿਆਨ ਮਹਲਾ ੪ ॥

कलिआन महला ४ ॥

Kaliaan mahalaa 4 ||

कलिआन महला ४ ॥

Kalyaan, Fourth Mehl:

Guru Ramdas ji / Raag Kalyan / Ashtpadiyan / Ang 1325

ਰਾਮਾ ਮੈ ਸਾਧੂ ਚਰਨ ਧੁਵੀਜੈ ॥

रामा मै साधू चरन धुवीजै ॥

Raamaa mai saadhoo charan dhuveejai ||

ਹੇ ਮੇਰੇ ਰਾਮ! ਮੈਂ ਗੁਰੂ ਦੇ ਚਰਨ (ਨਿੱਤ) ਧੋਂਦਾ ਰਹਾਂ,

हे राम ! मैं साधु-पुरुषों के चरण धोना चाहता हूँ।

O Lord, I wash the feet of the Holy.

Guru Ramdas ji / Raag Kalyan / Ashtpadiyan / Ang 1325

ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥

किलबिख दहन होहि खिन अंतरि मेरे ठाकुर किरपा कीजै ॥१॥ रहाउ ॥

Kilabikh dahan hohi khin anttari mere thaakur kirapaa keejai ||1|| rahaau ||

ਹੇ ਮੇਰੇ ਠਾਕੁਰ! ਮੇਰੇ ਉੱਤੇ (ਇਹ) ਮਿਹਰ ਕਰ । (ਗੁਰੂ ਦੀ ਸਰਨ ਪਏ ਰਿਹਾਂ) ਇਕ ਖਿਨ ਵਿਚ ਸਾਰੇ ਪਾਪ ਸੜ ਜਾਂਦੇ ਹਨ ॥੧॥ ਰਹਾਉ ॥

हे मेरे ठाकुर ! ऐसी कृपा करो कि पल में पाप-दोष नष्ट हो जाएँ॥ १॥रहाउ॥

May my sins be burnt away in an instant; O my Lord and Master, please bless me with Your Mercy. ||1|| Pause ||

Guru Ramdas ji / Raag Kalyan / Ashtpadiyan / Ang 1325


ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥

मंगत जन दीन खरे दरि ठाढे अति तरसन कउ दानु दीजै ॥

Manggat jan deen khare dari thaadhe ati tarasan kau daanu deejai ||

ਹੇ ਪ੍ਰਭੂ! (ਤੇਰੇ ਦਰ ਦੇ) ਨਿਮਾਣੇ ਮੰਗਤੇ (ਤੇਰੇ) ਦਰ ਤੇ ਖਲੋਤੇ ਹੋਏ ਹਨ, ਬਹੁਤ ਤਰਸ ਰਿਹਾਂ ਨੂੰ (ਇਹ) ਖ਼ੈਰ ਪਾ ।

भिखारी दीनता से तेरे द्वार पर खड़े हैं, इन तरस रहे जीवों को नाम-दान दो।

The meek and humble beggars stand begging at Your Door. Please be generous and give to those who are yearning.

Guru Ramdas ji / Raag Kalyan / Ashtpadiyan / Ang 1325

ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥

त्राहि त्राहि सरनि प्रभ आए मो कउ गुरमति नामु द्रिड़ीजै ॥१॥

Traahi traahi sarani prbh aae mo kau guramati naamu dri(rr)eejai ||1||

ਹੇ ਪ੍ਰਭੂ! (ਇਹਨਾਂ ਪਾਪਾਂ ਤੋਂ) ਬਚਾ ਲੈ, ਬਚਾ ਲੈ, (ਅਸੀਂ ਤੇਰੀ) ਸਰਨ ਆ ਪਏ ਹਾਂ । ਹੇ ਪ੍ਰਭੂ! ਗੁਰੂ ਦੀ ਮੱਤ ਦੀ ਰਾਹੀਂ (ਆਪਣਾ) ਨਾਮ ਮੇਰੇ ਅੰਦਰ ਪੱਕਾ ਕਰ ॥੧॥

हे प्रभु ! तेरी शरण में आया हूँ, मुझे बचा लो और गुरु की शिक्षा द्वारा नाम ही दृढ़ करवाओं॥ १॥

Save me, save me, O God - I have come to Your Sanctuary. Please implant the Guru's Teachings, and the Naam within me. ||1||

Guru Ramdas ji / Raag Kalyan / Ashtpadiyan / Ang 1325


ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥

काम करोधु नगर महि सबला नित उठि उठि जूझु करीजै ॥

Kaam karodhu nagar mahi sabalaa nit uthi uthi joojhu kareejai ||

ਹੇ ਪ੍ਰਭੂ! (ਅਸਾਂ ਜੀਵਾਂ ਦੇ ਸਰੀਰ-) ਨਗਰ ਵਿਚ ਕਾਮ ਕ੍ਰੋਧ (ਆਦਿਕ ਹਰੇਕ ਵਿਕਾਰ) ਬਲਵਾਨ ਹੋਇਆ ਰਹਿੰਦਾ ਹੈ, ਸਦਾ ਉੱਠ ਉੱਠ ਕੇ (ਇਹਨਾਂ ਨਾਲ) ਜੁੱਧ ਕਰਨਾ ਪੈਂਦਾ ਹੈ ।

शरीर रूपी नगरी में काम क्रोध सशक्त हैं, जो नित्य लड़ते रहते हैं।

Sexual desire and anger are very powerful in the body-village; I rise up to fight the battle against them.

Guru Ramdas ji / Raag Kalyan / Ashtpadiyan / Ang 1325

ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥

अंगीकारु करहु रखि लेवहु गुर पूरा काढि कढीजै ॥२॥

Anggeekaaru karahu rakhi levahu gur pooraa kaadhi kadheejai ||2||

ਹੇ ਪ੍ਰਭੂ! ਸਹਾਇਤਾ ਕਰ, (ਇਹਨਾਂ ਤੋਂ) ਬਚਾ ਲੈ । ਪੂਰਾ ਗੁਰੂ (ਮਿਲਾ ਕੇ ਇਹਨਾਂ ਦੇ ਪੰਜੇ ਵਿਚੋਂ) ਕੱਢ ਲੈ ॥੨॥

हे पूर्णगुरु ! अपना बनाकर बचा लो और इन दुष्टों को निकाल दो॥ २॥

Please make me Your Own and save me; through the Perfect Guru, I drive them out. ||2||

Guru Ramdas ji / Raag Kalyan / Ashtpadiyan / Ang 1325


ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥

अंतरि अगनि सबल अति बिखिआ हिव सीतलु सबदु गुर दीजै ॥

Anttari agani sabal ati bikhiaa hiv seetalu sabadu gur deejai ||

(ਜੀਵਾਂ ਦੇ) ਅੰਦਰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਬਹੁਤ ਭੜਕ ਰਹੀ ਹੈ । ਬਰਫ਼ ਵਰਗਾ ਗੁਰੂ ਦਾ ਠੰਢਾ-ਠਾਰ ਸ਼ਬਦ ਦੇਹ, (ਤਾ ਕਿ) ਤਨ ਵਿਚ ਮਨ ਵਿਚ ਬਹੁਤ ਸ਼ਾਂਤੀ ਪੈਦਾ ਹੋ ਜਾਏ ।

अन्तर्मन में विषय-विकारों की प्रचंड अग्नि ताकतवर है, अतः बर्फ समान शीतल शब्द-गुरु प्रदान करो।

The powerful fire of corruption is raging violently within; the Word of the Guru's Shabad is the ice water which cools and soothes.

Guru Ramdas ji / Raag Kalyan / Ashtpadiyan / Ang 1325


Download SGGS PDF Daily Updates ADVERTISE HERE