ANG 1324, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥

राम नाम तुलि अउरु न उपमा जन नानक क्रिपा करीजै ॥८॥१॥

Raam naam tuli auru na upamaa jan naanak kripaa kareejai ||8||1||

ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ । ਹੇ ਪ੍ਰਭੂ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ (ਅਤੇ ਆਪਣਾ ਨਾਮ ਬਖ਼ਸ਼) ॥੮॥੧॥

परमात्मा के नाम तुल्य अन्य कोई उपमा नहीं, नानक पर इनकी कृपा होती रहे॥ ८॥ १॥

Nothing else can equal the Glory of the Lord's Name; please bless servant Nanak with Your Grace. ||8||1||

Guru Ramdas ji / Raag Kalyan / Ashtpadiyan / Guru Granth Sahib ji - Ang 1324


ਕਲਿਆਨ ਮਹਲਾ ੪ ॥

कलिआन महला ४ ॥

Kaliaan mahalaa 4 ||

कलिआन महला ४ ॥

Kalyaan, Fourth Mehl:

Guru Ramdas ji / Raag Kalyan / Ashtpadiyan / Guru Granth Sahib ji - Ang 1324

ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥

राम गुरु पारसु परसु करीजै ॥

Raam guru paarasu parasu kareejai ||

ਹੇ ਹਰੀ! ਗੁਰੂ (ਹੀ ਅਸਲ) ਪਾਰਸ ਹੈ, (ਮੇਰੀ ਗੁਰੂ ਨਾਲ) ਛੁਹ ਕਰ ਦੇਹ (ਮੈਨੂੰ ਗੁਰੂ ਮਿਲਾ ਦੇਹ) ।

हे परमेश्वर ! गुरु रूपी पारस का हमें स्पर्श करवा दो,

O Lord, please bless me with the Touch of the Guru, the Philosopher's Stone.

Guru Ramdas ji / Raag Kalyan / Ashtpadiyan / Guru Granth Sahib ji - Ang 1324

ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥

हम निरगुणी मनूर अति फीके मिलि सतिगुर पारसु कीजै ॥१॥ रहाउ ॥

Ham niragu(nn)ee manoor ati pheeke mili satigur paarasu keejai ||1|| rahaau ||

ਅਸੀਂ ਜੀਵ ਗੁਣ-ਹੀਨ ਹਾਂ, ਸੜਿਆ ਹੋਇਆ ਲੋਹਾ ਹਾਂ, ਬੜੇ ਰੁੱਖੇ ਜੀਵਨ ਵਾਲੇ ਹਾਂ । (ਇਹ ਮਿਹਰ) ਕਰ ਕਿ ਗੁਰੂ ਨੂੰ ਮਿਲ ਕੇ ਪਾਰਸ (ਹੋ ਜਾਈਏ) ॥੧॥ ਰਹਾਉ ॥

हम जीव गुणविहीन एवं लोहे की तरह बुरे हैं, गुरु पारस को मिलकर हम भी गुणवान बन जाएँगे॥ १॥रहाउ॥

I was unworthy, utterly useless, rusty slag; meeting with the True Guru, I was transformed by the Philosopher's Stone. ||1|| Pause ||

Guru Ramdas ji / Raag Kalyan / Ashtpadiyan / Guru Granth Sahib ji - Ang 1324


ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥

सुरग मुकति बैकुंठ सभि बांछहि निति आसा आस करीजै ॥

Surag mukati baikuntth sabhi baanchhahi niti aasaa aas kareejai ||

ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ ।

संसार के सब व्यक्ति स्वर्ग, मुक्ति एवं वैकुण्ठ की कामना लेकर नित्य आशा करते हैं।

Everyone longs for paradise, liberation and heaven; all place their hopes in them.

Guru Ramdas ji / Raag Kalyan / Ashtpadiyan / Guru Granth Sahib ji - Ang 1324

ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥

हरि दरसन के जन मुकति न मांगहि मिलि दरसन त्रिपति मनु धीजै ॥१॥

Hari darasan ke jan mukati na maangahi mili darasan tripati manu dheejai ||1||

ਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ । (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ ॥੧॥

परन्तु परमात्मा के दर्शनाभिलाषी मुक्ति की आकांक्षा नहीं करते, अपितु प्रभु के दर्शनों से ही उनके मन को तृप्ति होती है।॥ १॥

The humble long for the Blessed Vision of His Darshan; they do not ask for liberation. Their minds are satisfied and comforted by His Darshan. ||1||

Guru Ramdas ji / Raag Kalyan / Ashtpadiyan / Guru Granth Sahib ji - Ang 1324


ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥

माइआ मोहु सबलु है भारी मोहु कालख दाग लगीजै ॥

Maaiaa mohu sabalu hai bhaaree mohu kaalakh daag lageejai ||

(ਸੰਸਾਰ ਵਿਚ) ਮਾਇਆ ਦਾ ਮੋਹ ਬਹੁਤ ਬਲਵਾਨ ਹੈ, (ਮਾਇਆ ਦਾ) ਮੋਹ (ਜੀਵਾਂ ਦੇ ਮਨ ਵਿਚ ਵਿਕਾਰਾਂ ਦੀ) ਕਾਲਖ ਦੇ ਦਾਗ਼ ਲਾ ਦੇਂਦਾ ਹੈ ।

माया का मोह शक्तिशाली है, यह मोह पापों की कालिमा का दाग लगा देता है।

Emotional attachment to Maya is very powerful; this attachment is a black stain which sticks.

Guru Ramdas ji / Raag Kalyan / Ashtpadiyan / Guru Granth Sahib ji - Ang 1324

ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥

मेरे ठाकुर के जन अलिपत है मुकते जिउ मुरगाई पंकु न भीजै ॥२॥

Mere thaakur ke jan alipat hai mukate jiu muragaaee pankku na bheejai ||2||

ਪਰ ਪਰਮਾਤਮਾ ਦੇ ਭਗਤ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਮੁਰਗਾਈ ਦਾ ਖੰਭ (ਪਾਣੀ ਵਿਚ) ਭਿੱਜਦਾ ਨਹੀਂ ॥੨॥

मेरे ईश्वर के भक्त मोह-माया से अलिप्त एवं मुक्त हैं, ज्यों पानी में तैरते समय मुर्गाबी के पंख नहीं भीगते॥ २॥

The humble servants of my Lord and Master are unattached and liberated. They are like ducks, whose feathers do not get wet. ||2||

Guru Ramdas ji / Raag Kalyan / Ashtpadiyan / Guru Granth Sahib ji - Ang 1324


ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥

चंदन वासु भुइअंगम वेड़ी किव मिलीऐ चंदनु लीजै ॥

Chanddan vaasu bhuianggam ve(rr)ee kiv mileeai chanddanu leejai ||

ਚੰਦਨ ਦੀ ਖ਼ੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ । (ਚੰਦਨ ਨੂੰ) ਕਿਵੇਂ ਮਿਲਿਆ ਜਾ ਸਕਦਾ ਹੈ? ਚੰਦਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? (ਮਨੁੱਖ ਦੀ ਜਿੰਦ ਵਿਕਾਰਾਂ ਨਾਲ ਘਿਰੀ ਰਹਿੰਦੀ ਹੈ, ਪ੍ਰਭੂ-ਮਿਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ) ।

चंदन की खुशबू सांपों से घिरी रहती है, चंदन को कैसे हासिल किया जा सकता है।

The fragrant sandalwood tree is encircled by snakes; how can anyone get to the sandalwood?

Guru Ramdas ji / Raag Kalyan / Ashtpadiyan / Guru Granth Sahib ji - Ang 1324

ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥

काढि खड़गु गुर गिआनु करारा बिखु छेदि छेदि रसु पीजै ॥३॥

Kaadhi kha(rr)agu gur giaanu karaaraa bikhu chhedi chhedi rasu peejai ||3||

ਗੁਰੂ ਦਾ ਬਖ਼ਸ਼ਿਆ ਹੋਇਆ (ਆਤਮਕ ਜੀਵਨ ਦੀ ਸੂਝ ਦਾ) ਗਿਆਨ ਤੇਜ਼ ਖੰਡਾ (ਹੈ, ਇਹ ਖੰਡਾ) ਕੱਢ ਕੇ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ (ਜੜ੍ਹਾਂ ਤੋਂ) ਵੱਢ ਵੱਢ ਕੇ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥

गुरु ज्ञान रूपी भारी खड्ग लेकर विषय-विकारों को नष्ट करके हरिनाम अमृत का पान किया जा सकता है॥ ३॥

Drawing out the Mighty Sword of the Guru's Spiritual Wisdom, I slaughter and kill the poisonous snakes, and drink in the Sweet Nectar. ||3||

Guru Ramdas ji / Raag Kalyan / Ashtpadiyan / Guru Granth Sahib ji - Ang 1324


ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥

आनि आनि समधा बहु कीनी पलु बैसंतर भसम करीजै ॥

Aani aani samadhaa bahu keenee palu baisanttar bhasam kareejai ||

(ਲੱਕੜਾਂ) ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ (ਉਸ ਨੂੰ) ਅੱਗ (ਦੀ ਇਕ ਚੰਗਿਆੜੀ) ਪਲ ਵਿਚ ਸੁਆਹ ਕਰ ਸਕਦੀ ਹੈ ।

अनेक प्रकार की लकड़ियाँ इकट्टी की गई, पर अग्नि ने पल में ही राख बना दिया।

You may gather wood and stack it in a pile, but in an instant, fire reduces it to ashes.

Guru Ramdas ji / Raag Kalyan / Ashtpadiyan / Guru Granth Sahib ji - Ang 1324

ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥

महा उग्र पाप साकत नर कीने मिलि साधू लूकी दीजै ॥४॥

Mahaa ugr paap saakat nar keene mili saadhoo lookee deejai ||4||

ਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਬੜੇ ਬੜੇ ਬੱਜਰ ਪਾਪ ਕਰਦੇ ਹਨ, (ਉਹਨਾਂ ਪਾਪਾਂ ਨੂੰ ਸਾੜਨ ਵਾਸਤੇ) ਗੁਰੂ ਨੂੰ ਮਿਲ ਕੇ (ਹਰਿ-ਨਾਮ-ਅੱਗ ਦੀ) ਚੁਆਤੀ ਦਿੱਤੀ ਜਾ ਸਕਦੀ ਹੈ ॥੪॥

मायावी मनुष्य महा उग्र पाप करते हैं, इन पापों को साधु पुरुषों से मिलकर ज्ञान की चिंगारी से जलाया जा सकता है॥ ४॥

The faithless cynic gathers the most horrendous sins, but meeting with the Holy Saint, they are placed in the fire. ||4||

Guru Ramdas ji / Raag Kalyan / Ashtpadiyan / Guru Granth Sahib ji - Ang 1324


ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥

साधू साध साध जन नीके जिन अंतरि नामु धरीजै ॥

Saadhoo saadh saadh jan neeke jin anttari naamu dhareejai ||

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਨ ਸਾਧ ਜਨ ਉਹ ਹਨ ਭਲੇ ਮਨੁੱਖ ।

साधु पुरुष भले एवं उत्तम हैं, जिनके अन्तर्मन में हरिनाम अवस्थित होता है।

The Holy, Saintly devotees are sublime and exalted. They enshrine the Naam, the Name of the Lord, deep within.

Guru Ramdas ji / Raag Kalyan / Ashtpadiyan / Guru Granth Sahib ji - Ang 1324

ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥

परस निपरसु भए साधू जन जनु हरि भगवानु दिखीजै ॥५॥

Paras niparasu bhae saadhoo jan janu hari bhagavaanu dikheejai ||5||

(ਪਰਮਾਤਮਾ ਦੇ ਨਾਮ ਦੀ) ਛੁਹ ਨਾਲ (ਉਹ ਮਨੁੱਖ) ਸਾਧੂ-ਜਨ ਬਣੇ ਹਨ, (ਉਹਨਾਂ ਨੂੰ) ਮਾਨੋ, (ਹਰ ਥਾਂ) ਹਰੀ ਭਗਵਾਨ ਦਿੱਸ ਪਿਆ ਹੈ ॥੫॥

साधु पुरुषों से साक्षात्कार भगवान के दर्शन करने के समान है॥ ५॥

By the touch of the Holy and the humble servants of the Lord, the Lord God is seen. ||5||

Guru Ramdas ji / Raag Kalyan / Ashtpadiyan / Guru Granth Sahib ji - Ang 1324


ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥

साकत सूतु बहु गुरझी भरिआ किउ करि तानु तनीजै ॥

Saakat sootu bahu gurajhee bhariaa kiu kari taanu taneejai ||

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ (ਵਿਕਾਰਾਂ ਦੀਆਂ) ਅਨੇਕਾਂ ਗੁੰਝਲਾਂ ਨਾਲ ਭਰੀ ਰਹਿੰਦੀ ਹੈ ।

मायावी मनुष्य की जीवन डोर बहुत उलझनों से भरी होती है, वह क्योंकर ताना लगा सकता है।

The thread of the faithless cynic is totally knotted and tangled; how can anything be woven with it?

Guru Ramdas ji / Raag Kalyan / Ashtpadiyan / Guru Granth Sahib ji - Ang 1324

ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥

तंतु सूतु किछु निकसै नाही साकत संगु न कीजै ॥६॥

Tanttu sootu kichhu nikasai naahee saakat sanggu na keejai ||6||

(ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ-ਸੂਤਰ ਨਾਲ ਪਵਿੱਤਰ ਜੀਵਨ ਦਾ) ਤਾਣਾ ਤਣਿਆ ਹੀ ਨਹੀਂ ਜਾ ਸਕਦਾ, (ਕਿਉਂਕਿ ਉਹਨਾਂ ਗੁੰਝਲਾਂ ਵਿਚੋਂ ਇੱਕ ਭੀ ਸਿੱਧੀ) ਤੰਦ ਨਹੀਂ ਨਿਕਲਦੀ, ਇੱਕ ਭੀ ਧਾਗਾ ਨਹੀਂ ਨਿਕਲਦਾ । (ਇਸ ਵਾਸਤੇ ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ॥੬॥

ऐसी उलझनों से भरी हुई जीवन डोर सुलझ नहीं सकती, अतः मायावी मनुष्य की संगत नहीं करनी चाहिए॥ ६॥

This thread cannot be woven into yarn; do not associate with those faithless cynics. ||6||

Guru Ramdas ji / Raag Kalyan / Ashtpadiyan / Guru Granth Sahib ji - Ang 1324


ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥

सतिगुर साधसंगति है नीकी मिलि संगति रामु रवीजै ॥

Satigur saadhasanggati hai neekee mili sanggati raamu raveejai ||

ਗੁਰੂ ਦੀ ਸਾਧ ਸੰਗਤ ਭਲੀ (ਸੁਹਬਤ) ਹੈ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ।

सतगुरु की संगत सबसे बढ़िया है, गुरु की संगत में तो हरदम राम का सिमरन होता है।

The True Guru and the Saadh Sangat, the Company of the Holy, are exalted and sublime. Joining the Congregation, meditate on the Lord.

Guru Ramdas ji / Raag Kalyan / Ashtpadiyan / Guru Granth Sahib ji - Ang 1324

ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥

अंतरि रतन जवेहर माणक गुर किरपा ते लीजै ॥७॥

Anttari ratan javehar maa(nn)ak gur kirapaa te leejai ||7||

(ਮਨੁੱਖ ਦੇ) ਅੰਦਰ (ਗੁਪਤ ਟਿਕਿਆ ਹੋਇਆ ਹਰਿ-ਨਾਮ, ਮਾਨੋ) ਰਤਨ ਜਵਾਹਰਾਤ ਮੋਤੀ ਹਨ (ਇਹ ਹਰਿ-ਨਾਮ ਸਾਧ ਸੰਗਤ ਵਿਚ ਟਿਕ ਕੇ) ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ ॥੭॥

हरिनाम रूपी अमूल्य रत्न, जवाहर एवं मार्णिक्य अन्तर्मन में ही है, जिसे गुरु कृपा से पाया जा सकता है॥ ७॥

The gems, jewels and precious stones are deep within; by Guru's Grace, they are found. ||7||

Guru Ramdas ji / Raag Kalyan / Ashtpadiyan / Guru Granth Sahib ji - Ang 1324


ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥

मेरा ठाकुरु वडा वडा है सुआमी हम किउ करि मिलह मिलीजै ॥

Meraa thaakuru vadaa vadaa hai suaamee ham kiu kari milah mileejai ||

ਮੇਰਾ ਮਾਲਕ-ਸੁਆਮੀ ਬਹੁਤ ਵੱਡਾ ਹੈ, ਅਸੀਂ ਜੀਵ (ਆਪਣੇ ਹੀ ਉੱਦਮ ਨਾਲ ਉਸ ਨੂੰ) ਕਿਵੇਂ ਮਿਲ ਸਕਦੇ ਹਾਂ? (ਇਸ ਤਰ੍ਹਾਂ ਉਹ) ਨਹੀਂ ਮਿਲ ਸਕਦਾ ।

मेरा मालिक बड़ा है, महान् है, हम क्योंकर उसे मिल सकते हैं।

My Lord and Master is Glorious and Great. How can I be united in His Union?

Guru Ramdas ji / Raag Kalyan / Ashtpadiyan / Guru Granth Sahib ji - Ang 1324

ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥

नानक मेलि मिलाए गुरु पूरा जन कउ पूरनु दीजै ॥८॥२॥

Naanak meli milaae guru pooraa jan kau pooranu deejai ||8||2||

ਹੇ ਨਾਨਕ! ਪੂਰਾ ਗੁਰੂ (ਹੀ ਆਪਣੇ ਸ਼ਬਦ ਵਿਚ) ਜੋੜ ਕੇ (ਪਰਮਾਤਮਾ ਨਾਲ) ਮਿਲਾਂਦਾ ਹੈ । (ਸੋ, ਗੁਰੂ ਪਰਮੇਸਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਆਪਣੇ) ਸੇਵਕ ਨੂੰ ਪੂਰਨਤਾ ਦਾ ਦਰਜਾ ਬਖ਼ਸ਼ ॥੮॥੨॥

नानक का कथन है कि पूर्ण गुरु ही परमात्मा से मिलाकर सेवक को पूर्णता प्रदान करता है॥ ८॥ २॥

O Nanak, the Perfect Guru unites His humble servant in His Union, and blesses him with perfection. ||8||2||

Guru Ramdas ji / Raag Kalyan / Ashtpadiyan / Guru Granth Sahib ji - Ang 1324


ਕਲਿਆਨੁ ਮਹਲਾ ੪ ॥

कलिआनु महला ४ ॥

Kaliaanu mahalaa 4 ||

कलिआन महला ४ ॥

Kalyaan, Fourth Mehl:

Guru Ramdas ji / Raag Kalyan / Ashtpadiyan / Guru Granth Sahib ji - Ang 1324

ਰਾਮਾ ਰਮ ਰਾਮੋ ਰਾਮੁ ਰਵੀਜੈ ॥

रामा रम रामो रामु रवीजै ॥

Raamaa ram raamo raamu raveejai ||

ਸਰਬ-ਵਿਆਪਕ ਰਾਮ (ਦਾ ਨਾਮ) ਸਦਾ ਸਿਮਰਨਾ ਚਾਹੀਦਾ ਹੈ ।

सृष्टि के कण-कण में परमात्मा विद्यमान है, केवल उसका ही भजन करो।

Chant the Name of the Lord, the Lord, the All-pervading Lord.

Guru Ramdas ji / Raag Kalyan / Ashtpadiyan / Guru Granth Sahib ji - Ang 1324

ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥

साधू साध साध जन नीके मिलि साधू हरि रंगु कीजै ॥१॥ रहाउ ॥

Saadhoo saadh saadh jan neeke mili saadhoo hari ranggu keejai ||1|| rahaau ||

(ਸਿਮਰਨ ਦੀ ਬਰਕਤਿ ਨਾਲ ਹੀ ਮਨੁੱਖ) ਉੱਚੇ ਜੀਵਨ ਵਾਲੇ ਗੁਰਮੁਖ ਸਾਧ ਬਣ ਜਾਂਦੇ ਹਨ । ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ॥੧॥ ਰਹਾਉ ॥

साधु पुरुष भले एवं नेक हैं, साधुओं के साथ मिलकर ईश्वर का संकीर्तन करो॥ १॥रहाउ॥

The Holy, the humble and Holy, are noble and sublime. Meeting with the Holy, I joyfully love the Lord. ||1|| Pause ||

Guru Ramdas ji / Raag Kalyan / Ashtpadiyan / Guru Granth Sahib ji - Ang 1324


ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥

जीअ जंत सभु जगु है जेता मनु डोलत डोल करीजै ॥

Jeea jantt sabhu jagu hai jetaa manu dolat dol kareejai ||

ਹੇ ਹਰੀ! ਇਹ ਜਿਤਨਾ ਭੀ ਸਾਰਾ ਜਗਤ ਹੈ (ਇਸ ਦੇ ਸਾਰੇ) ਜੀਵਾਂ ਦਾ ਮਨ (ਮਾਇਆ ਦੇ ਅਸਰ ਹੇਠ) ਹਰ ਵੇਲੇ ਡਾਵਾਂ-ਡੋਲ ਹੁੰਦਾ ਰਹਿੰਦਾ ਹੈ ।

समूचे संसार में जितने भी जीव हैं, सबका मन डोलता रहता है।

The minds of all the beings and creatures of the world waver unsteadily.

Guru Ramdas ji / Raag Kalyan / Ashtpadiyan / Guru Granth Sahib ji - Ang 1324

ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥

क्रिपा क्रिपा करि साधु मिलावहु जगु थमन कउ थमु दीजै ॥१॥

Kripaa kripaa kari saadhu milaavahu jagu thamman kau thammu deejai ||1||

ਹੇ ਪ੍ਰਭੂ! ਮਿਹਰ ਕਰ, ਮਿਹਰ ਕਰ, (ਜੀਵਾਂ ਨੂੰ) ਗੁਰੂ ਮਿਲਾ (ਗੁਰੂ ਜਗਤ ਲਈ ਥੰਮ੍ਹ ਹੈ), ਜਗਤ ਨੂੰ ਸਹਾਰਾ ਦੇਣ ਲਈ (ਇਹ) ਥੰਮ੍ਹ ਦੇਹ ॥੧॥

हे प्रभु ! कृपा करके साधु पुरुषों से मिलाप करवा दो, जो समूचे जगत को आसरा देने वाले हैं।॥ १॥

Please take pity on them, be merciful to them, and unite them with the Holy; establish this support to support the world. ||1||

Guru Ramdas ji / Raag Kalyan / Ashtpadiyan / Guru Granth Sahib ji - Ang 1324


ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥

बसुधा तलै तलै सभ ऊपरि मिलि साधू चरन रुलीजै ॥

Basudhaa talai talai sabh upari mili saadhoo charan ruleejai ||

ਧਰਤੀ ਸਦਾ (ਜੀਵਾਂ ਦੇ) ਪੈਰਾਂ ਹੇਠ ਹੀ ਰਹਿੰਦੀ ਹੈ, (ਆਖ਼ਰ) ਸਭਨਾਂ ਦੇ ਉੱਤੇ ਆ ਜਾਂਦੀ ਹੈ । ਗੁਰੂ ਨੂੰ ਮਿਲ ਕੇ (ਸਭਨਾਂ ਦੇ) ਪੈਰਾਂ ਹੇਠ ਟਿਕੇ ਰਹਿਣਾ ਚਾਹੀਦਾ ਹੈ ।

धरती सबके नीचे रहती है और महापुरुषों की चरण-धूल से श्रेष्ठ हो जाती है।

The earth is beneath us, and yet its dust falls down on all; let yourself be covered by the dust of the feet of the Holy.

Guru Ramdas ji / Raag Kalyan / Ashtpadiyan / Guru Granth Sahib ji - Ang 1324

ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥

अति ऊतम अति ऊतम होवहु सभ सिसटि चरन तल दीजै ॥२॥

Ati utam ati utam hovahu sabh sisati charan tal deejai ||2||

(ਜੇ ਇਸ ਜੀਵਨ-ਰਾਹ ਤੇ ਤੁਰੋਗੇ ਤਾਂ) ਬੜੇ ਹੀ ਉੱਚੇ ਜੀਵਨ ਵਾਲੇ ਬਣ ਜਾਵੋਗੇ (ਨਿਮ੍ਰਤਾ ਦੀ ਬਰਕਤਿ ਨਾਲ) ਸਾਰੀ ਧਰਤੀ (ਆਪਣੇ) ਪੈਰਾਂ ਹੇਠ ਦਿੱਤੀ ਜਾ ਸਕਦੀ ਹੈ ॥੨॥

सबसे उत्तम बन जाओ और सम्पूर्ण सृष्टि को अपने चरणों के नीचे कर लो॥ २॥

You shall be utterly exalted, the most noble and sublime of all; the whole world will place itself at your feet. ||2||

Guru Ramdas ji / Raag Kalyan / Ashtpadiyan / Guru Granth Sahib ji - Ang 1324


ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥

गुरमुखि जोति भली सिव नीकी आनि पानी सकति भरीजै ॥

Guramukhi joti bhalee siv neekee aani paanee sakati bhareejai ||

ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ, ਤਦੋਂ) ਮਾਇਆ (ਭੀ ਉਸ ਵਾਸਤੇ) ਲਿਆ ਕੇ ਪਾਣੀ ਭਰਦੀ ਹੈ (ਮਾਇਆ ਉਸ ਦੀ ਟਹਲਣ ਬਣਦੀ ਹੈ) ।

गुरुमुख में हरि नाम की ज्योति ही स्थापित होती है और माया भी उसकी सेवा में तल्लीन रहती है।

The Gurmukhs are blessed with the Divine Light of the Lord; Maya comes to serve them.

Guru Ramdas ji / Raag Kalyan / Ashtpadiyan / Guru Granth Sahib ji - Ang 1324

ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥

मैनदंत निकसे गुर बचनी सारु चबि चबि हरि रसु पीजै ॥३॥

Mainadantt nikase gur bachanee saaru chabi chabi hari rasu peejai ||3||

ਗੁਰੂ ਦੇ ਬਚਨਾਂ ਦੀ ਰਾਹੀਂ ਉਸ ਦੇ ਹਿਰਦੇ ਵਿਚ (ਅਜਿਹੀ) ਕੋਮਲਤਾ ਪੈਦਾ ਹੁੰਦੀ ਹੈ ਕਿ ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ ਪਰਮਾਤਮਾ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥

गुरु के वचनों से मोम के दाँत निकलते हैं, इस द्वारा चबा चबाकर खाया जाता है और हरिनाम का ही पान होता है॥ ३॥

Through the Word of the Guru's Teachings, they bite with teeth of wax and chew iron, drinking in the Sublime Essence of the Lord. ||3||

Guru Ramdas ji / Raag Kalyan / Ashtpadiyan / Guru Granth Sahib ji - Ang 1324


ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥

राम नाम अनुग्रहु बहु कीआ गुर साधू पुरख मिलीजै ॥

Raam naam anugrhu bahu keeaa gur saadhoo purakh mileejai ||

ਸਾਧ ਗੁਰੂ ਪੁਰਖ ਨੂੰ ਮਿਲਣਾ ਚਾਹੀਦਾ ਹੈ, ਗੁਰੂ ਪਰਮਾਤਮਾ ਦਾ ਨਾਮ-ਦਾਨ ਦੇਣ ਦੀ ਮਿਹਰ ਕਰਦਾ ਹੈ ।

परमात्मा की कृपा हुई तो साधु-पुरुष गुरु से मिलाप हो गया।

The Lord has shown great mercy, and bestowed His Name; I have met with the Holy Guru, the Primal Being.

Guru Ramdas ji / Raag Kalyan / Ashtpadiyan / Guru Granth Sahib ji - Ang 1324

ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥

गुन राम नाम बिसथीरन कीए हरि सगल भवन जसु दीजै ॥४॥

Gun raam naam bisatheeran keee hari sagal bhavan jasu deejai ||4||

ਗੁਰੂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ (ਸਾਰੇ ਜਗਤ ਵਿਚ) ਖਿਲਾਰਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਸਾਰੇ ਭਵਨਾਂ ਵਿਚ ਵੰਡੀ ਜਾਂਦੀ ਹੈ ॥੪॥

गुरु ने परमात्मा के गुणों का प्रसार किया है और समूचे लोकों में परमात्मा का यश प्रदान करता है॥ ४॥

The Glorious Praises of the Lord's Name have spread out everywhere; the Lord bestows fame all over the world. ||4||

Guru Ramdas ji / Raag Kalyan / Ashtpadiyan / Guru Granth Sahib ji - Ang 1324


ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥

साधू साध साध मनि प्रीतम बिनु देखे रहि न सकीजै ॥

Saadhoo saadh saadh mani preetam binu dekhe rahi na sakeejai ||

ਸੰਤ ਜਨਾਂ ਦੇ ਮਨ ਵਿਚ (ਸਦਾ) ਪ੍ਰੀਤਮ ਪ੍ਰਭੂ ਜੀ ਵੱਸਦੇ ਹਨ, (ਪ੍ਰਭੂ ਦਾ) ਦਰਸਨ ਕਰਨ ਤੋਂ ਬਿਨਾ (ਉਹਨਾਂ ਪਾਸੋਂ) ਰਿਹਾ ਨਹੀਂ ਜਾ ਸਕਦਾ;

साधु पुरुषों का मन प्रियतम में ही लीन रहता है और उसके दर्शनों के बिना उनसे रहा नहीं जाता।

The Beloved Lord is within the minds of the Holy, the Holy Saadhus; without seeing Him, they cannot survive.

Guru Ramdas ji / Raag Kalyan / Ashtpadiyan / Guru Granth Sahib ji - Ang 1324

ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥

जिउ जल मीन जलं जल प्रीति है खिनु जल बिनु फूटि मरीजै ॥५॥

Jiu jal meen jalann jal preeti hai khinu jal binu phooti mareejai ||5||

ਜਿਵੇਂ ਪਾਣੀ ਦੀ ਮੱਛੀ ਦਾ ਹਰ ਵੇਲੇ ਪਾਣੀ ਨਾਲ ਹੀ ਪਿਆਰ ਹੈ, ਪਾਣੀ ਤੋਂ ਬਿਨਾ ਇਕ ਖਿਨ ਵਿਚ ਹੀ ਉਹ ਤੜਪ ਕੇ ਮਰ ਜਾਂਦੀ ਹੈ ॥੫॥

जैसे जल में रहने वाली मछली का प्रेम जल से होता है और जल के बिना प्राण ही त्याग देती है॥ ५॥

The fish in the water loves only the water. Without water, it bursts and dies in an instant. ||5||

Guru Ramdas ji / Raag Kalyan / Ashtpadiyan / Guru Granth Sahib ji - Ang 1324



Download SGGS PDF Daily Updates ADVERTISE HERE