ANG 1323, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥

नानक दास सरणागती हरि पुरख पूरन देव ॥२॥५॥८॥

Naanak daas sara(nn)aagatee hari purakh pooran dev ||2||5||8||

ਹੇ ਹਰੀ! ਹੇ ਪੁਰਖ! ਹੇ ਸਰਬ-ਗੁਣ ਭਰਪੂਰ ਦੇਵ! ਮੈਂ (ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੨॥੫॥੮॥

दास नानक तो पूर्णपरमेश्वर की शरण में आ गया है॥ २॥५॥ ८॥

Slave Nanak seeks the Sanctuary of the Lord, the Perfect, Divine Primal Being. ||2||5||8||

Guru Arjan Dev ji / Raag Kalyan / / Guru Granth Sahib ji - Ang 1323


ਕਲਿਆਨੁ ਮਹਲਾ ੫ ॥

कलिआनु महला ५ ॥

Kaliaanu mahalaa 5 ||

कलिआन महला ५ ॥

Kalyaan, Fifth Mehl:

Guru Arjan Dev ji / Raag Kalyan / / Guru Granth Sahib ji - Ang 1323

ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥

प्रभु मेरा अंतरजामी जाणु ॥

Prbhu meraa anttarajaamee jaa(nn)u ||

ਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ।

अन्तर्यामी मेरा प्रभु सब जानने वाला है।

My God is the Inner-knower, the Searcher of Hearts.

Guru Arjan Dev ji / Raag Kalyan / / Guru Granth Sahib ji - Ang 1323

ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥

करि किरपा पूरन परमेसर निहचलु सचु सबदु नीसाणु ॥१॥ रहाउ ॥

Kari kirapaa pooran paramesar nihachalu sachu sabadu neesaa(nn)u ||1|| rahaau ||

ਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤ-ਸਾਲਾਹ ਦਾ) ਸ਼ਬਦ (ਬਖ਼ਸ਼ । ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ ॥੧॥ ਰਹਾਉ ॥

हे पूर्णपरमेश्वर ! तू शाश्वत है, कृपा करो, सच्चा शब्द ही परवाना है॥ १॥रहाउ॥

Take pity on me, O Perfect Transcendent Lord; bless me with the True Eternal Insignia of the Shabad, the Word of God. ||1|| Pause ||

Guru Arjan Dev ji / Raag Kalyan / / Guru Granth Sahib ji - Ang 1323


ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥

हरि बिनु आन न कोई समरथु तेरी आस तेरा मनि ताणु ॥

Hari binu aan na koee samarathu teree aas teraa mani taa(nn)u ||

ਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀਂ ਵਰਤਦੇ ਹਾਂ । ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ ।

परमात्मा के अतिरिक्त अन्य कोई समर्थ नहीं, एकमात्र तेरी ही मुझे आशा है और तेरा ही मन में बल है।

O Lord, other than You, no one is all-powerful. You are the Hope and the Strength of my mind.

Guru Arjan Dev ji / Raag Kalyan / / Guru Granth Sahib ji - Ang 1323

ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥੧॥

सरब घटा के दाते सुआमी देहि सु पहिरणु खाणु ॥१॥

Sarab ghataa ke daate suaamee dehi su pahira(nn)u khaa(nn)u ||1||

(ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ ॥੧॥

हे सब शरीरों के दाता, स्वामी ! जो तू देता है, वही खाता एवं पहनता हूँ॥ १॥

You are the Giver to the hearts of all beings, O Lord and Master. I eat and wear whatever You give me. ||1||

Guru Arjan Dev ji / Raag Kalyan / / Guru Granth Sahib ji - Ang 1323


ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥

सुरति मति चतुराई सोभा रूपु रंगु धनु माणु ॥

Surati mati chaturaaee sobhaa roopu ranggu dhanu maa(nn)u ||

(ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤ (ਉੱਚੀ) ਮੱਤ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ, (ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ-

आत्मा, बुद्धि, चतुराई. शोभा, रूप-रंग, धन, मान-सम्मान, सर्व सुख एवं आनंद एकुमात्र वही देने वाला है।

Intuitive understanding, wisdom and cleverness, glory and beauty, pleasure, wealth and honor,

Guru Arjan Dev ji / Raag Kalyan / / Guru Granth Sahib ji - Ang 1323

ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥੨॥੬॥੯॥

सरब सूख आनंद नानक जपि राम नामु कलिआणु ॥२॥६॥९॥

Sarab sookh aanandd naanak japi raam naamu kaliaa(nn)u ||2||6||9||

ਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ । ਤਾਂ ਤੇ) ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ ॥੨॥੬॥੯॥

नानक अनुरोध करते हैं कि राम नाम का भजन करो, इसी में कल्याण निहित है॥ २॥६॥ ९॥

All comforts, bliss, happiness and salvation, O Nanak, come by chanting the Lord's Name. ||2||6||9||

Guru Arjan Dev ji / Raag Kalyan / / Guru Granth Sahib ji - Ang 1323


ਕਲਿਆਨੁ ਮਹਲਾ ੫ ॥

कलिआनु महला ५ ॥

Kaliaanu mahalaa 5 ||

कलिआन महला ५ ॥

Kalyaan, Fifth Mehl:

Guru Arjan Dev ji / Raag Kalyan / / Guru Granth Sahib ji - Ang 1323

ਹਰਿ ਚਰਨ ਸਰਨ ਕਲਿਆਨ ਕਰਨ ॥

हरि चरन सरन कलिआन करन ॥

Hari charan saran kaliaan karan ||

ਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ ।

प्रभु-चरणों की शरण कल्याणकारी है।

The Sanctuary of the Lord's Feet bring salvation.

Guru Arjan Dev ji / Raag Kalyan / / Guru Granth Sahib ji - Ang 1323

ਪ੍ਰਭ ਨਾਮੁ ਪਤਿਤ ਪਾਵਨੋ ॥੧॥ ਰਹਾਉ ॥

प्रभ नामु पतित पावनो ॥१॥ रहाउ ॥

Prbh naamu patit paavano ||1|| rahaau ||

ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ ॥੧॥ ਰਹਾਉ ॥

प्रभु का नाम पतितों को पावन कर देता है॥ १॥रहाउ॥

God's Name is the Purifier of sinners. ||1|| Pause ||

Guru Arjan Dev ji / Raag Kalyan / / Guru Granth Sahib ji - Ang 1323


ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥

साधसंगि जपि निसंग जमकालु तिसु न खावनो ॥१॥

Saadhasanggi japi nisangg jamakaalu tisu na khaavano ||1||

(ਜਿਹੜਾ ਮਨੁੱਖ) ਸਾਧ ਸੰਗਤ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ॥੧॥

जो साधुओं के साथ परमात्मा का भजन करते हैं, मौत उनको ग्रास नहीं बनाती॥ १॥

Whoever chants and meditates in the Saadh Sangat, the Company of the Holy, shall undoubtedly escape being consumed by the Messenger of Death. ||1||

Guru Arjan Dev ji / Raag Kalyan / / Guru Granth Sahib ji - Ang 1323


ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥

मुकति जुगति अनिक सूख हरि भगति लवै न लावनो ॥

Mukati jugati anik sookh hari bhagati lavai na laavano ||

ਹੇ ਦਾਸ ਨਾਨਕ! ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ ।

मुक्ति, युक्ति एवं अनेक सुख भी परमात्मा की भक्ति के बराबर नहीं पहुँचते।

Liberation, the key to success, and all sorts of comforts do not equal loving devotional worship of the Lord.

Guru Arjan Dev ji / Raag Kalyan / / Guru Granth Sahib ji - Ang 1323

ਪ੍ਰਭ ਦਰਸ ਲੁਬਧ ਦਾਸ ਨਾਨਕ ਬਹੁੜਿ ਜੋਨਿ ਨ ਧਾਵਨੋ ॥੨॥੭॥੧੦॥

प्रभ दरस लुबध दास नानक बहुड़ि जोनि न धावनो ॥२॥७॥१०॥

Prbh daras lubadh daas naanak bahu(rr)i joni na dhaavano ||2||7||10||

ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ॥੨॥੭॥੧੦॥

दास नानक तो प्रभु के दर्शन में ही आसक्त है, ताकि पुनः योनि-चक्र में भटकना न पड़े॥ २॥७॥ १०॥

Slave Nanak longs for the Blessed Vision of God's Darshan; he shall never again wander in reincarnation. ||2|| ||7||10||

Guru Arjan Dev ji / Raag Kalyan / / Guru Granth Sahib ji - Ang 1323


ਕਲਿਆਨ ਮਹਲਾ ੪ ਅਸਟਪਦੀਆ ॥

कलिआन महला ४ असटपदीआ ॥

Kaliaan mahalaa 4 asatapadeeaa ||

ਰਾਗ ਕਲਿਆਨੁ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ ।

कलिआन महला ४ असटपदीआ ॥

Kalyaan, Fourth Mehl, Ashtapadees:

Guru Ramdas ji / Raag Kalyan / Ashtpadiyan / Guru Granth Sahib ji - Ang 1323

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Kalyan / Ashtpadiyan / Guru Granth Sahib ji - Ang 1323

ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥

रामा रम रामो सुनि मनु भीजै ॥

Raamaa ram raamo suni manu bheejai ||

ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ ।

सृष्टि के कण-कण में राम ही व्याप्त है, राम नाम सुनने से मन प्रसन्न हो जाता है।

Hearing the Name of the Lord, the All-pervading Lord, my mind is drenched with joy.

Guru Ramdas ji / Raag Kalyan / Ashtpadiyan / Guru Granth Sahib ji - Ang 1323

ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥

हरि हरि नामु अम्रितु रसु मीठा गुरमति सहजे पीजै ॥१॥ रहाउ ॥

Hari hari naamu ammmritu rasu meethaa guramati sahaje peejai ||1|| rahaau ||

ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ । ਇਹ ਹਰਿ-ਨਾਮ-ਜਲ ਗੁਰੂ ਦੀ ਮੱਤ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ॥੧॥ ਰਹਾਉ ॥

परमात्मा का नाम अमृत की तरह मधुर है और गुरु की शिक्षा से सहज-स्वाभाविक इसका पान करो॥ १॥रहाउ॥

The Name of the Lord, Har, Har, is Ambrosial Nectar, the most Sweet and Sublime Essence; through the Guru's Teachings, drink it in with intuitive ease. ||1|| Pause ||

Guru Ramdas ji / Raag Kalyan / Ashtpadiyan / Guru Granth Sahib ji - Ang 1323


ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥

कासट महि जिउ है बैसंतरु मथि संजमि काढि कढीजै ॥

Kaasat mahi jiu hai baisanttaru mathi sanjjami kaadhi kadheejai ||

ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ) ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ,

जिस प्रकार लकड़ी में अग्नि मौजूद है और संयम से निकाल लिया जाता है,

The potential energy of fire is within the wood; it is released if you know how to rub it and generate friction.

Guru Ramdas ji / Raag Kalyan / Ashtpadiyan / Guru Granth Sahib ji - Ang 1323

ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥

राम नामु है जोति सबाई ततु गुरमति काढि लईजै ॥१॥

Raam naamu hai joti sabaaee tatu guramati kaadhi laeejai ||1||

ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮੱਤ ਦੀ ਰਾਹੀਂ ਸਮਝ ਸਕੀਦਾ ਹੈ ॥੧॥

वैसे ही राम नाम सर्वत्र व्याप्त है और गुरु की शिक्षानुसार प्राप्त होता है।॥ १॥

In just the same way, the Lord's Name is the Light within all; the Essence is extracted by following the Guru's Teachings. ||1||

Guru Ramdas ji / Raag Kalyan / Ashtpadiyan / Guru Granth Sahib ji - Ang 1323


ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥

नउ दरवाज नवे दर फीके रसु अम्रितु दसवे चुईजै ॥

Nau daravaaj nave dar pheeke rasu ammmritu dasave chueejai ||

(ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ । ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ ।

आँखें, नाक, कान इत्यादि शरीर के नौ द्वार व्यर्थ हैं और दसम द्वार से ही हरिनाम अमृत की धारा बहती है।

There are nine doors, but the taste of these nine doors is bland and insipid. The Essence of Ambrosial Nectar trickles down through the Tenth Door.

Guru Ramdas ji / Raag Kalyan / Ashtpadiyan / Guru Granth Sahib ji - Ang 1323

ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥੨॥

क्रिपा क्रिपा किरपा करि पिआरे गुर सबदी हरि रसु पीजै ॥२॥

Kripaa kripaa kirapaa kari piaare gur sabadee hari rasu peejai ||2||

ਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੨॥

हे प्यारे ! कृपा करो, गुरु के उपदेश द्वारा हरिनाम अमृत का पान करवाओ॥ २॥

Please take pity on me - be kind and compassionate, O my Beloved, that I may drink in the Sublime Essence of the Lord, through the Word of the Guru's Shabad. ||2||

Guru Ramdas ji / Raag Kalyan / Ashtpadiyan / Guru Granth Sahib ji - Ang 1323


ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥

काइआ नगरु नगरु है नीको विचि सउदा हरि रसु कीजै ॥

Kaaiaa nagaru nagaru hai neeko vichi saudaa hari rasu keejai ||

ਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ ।

शरीर एक उत्तम है, जिसमें हरिनाम का सौदा किया जाता है।

The body-village is the most sublime and exalted village, in which the merchandise of the Lord's Sublime Essence is traded.

Guru Ramdas ji / Raag Kalyan / Ashtpadiyan / Guru Granth Sahib ji - Ang 1323

ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥

रतन लाल अमोल अमोलक सतिगुर सेवा लीजै ॥३॥

Ratan laal amol amolak satigur sevaa leejai ||3||

(ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ ॥੩॥

यदि गुरु की सेवा की जाए तो अमूल्य रत्न रूपी हरिनाम प्राप्त हो जाता है॥ ३॥

The most precious and priceless gems and jewels are obtained by serving the True Guru. ||3||

Guru Ramdas ji / Raag Kalyan / Ashtpadiyan / Guru Granth Sahib ji - Ang 1323


ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥

सतिगुरु अगमु अगमु है ठाकुरु भरि सागर भगति करीजै ॥

Satiguru agamu agamu hai thaakuru bhari saagar bhagati kareejai ||

ਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ । (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ ।

परमात्मा अगम्य है, प्रेम का सागर है, उसकी भक्ति करनी चाहिए।

The True Guru is Inaccessible; Inaccessible is our Lord and Master. He is the overflowing Ocean of bliss - worship Him with loving devotion.

Guru Ramdas ji / Raag Kalyan / Ashtpadiyan / Guru Granth Sahib ji - Ang 1323

ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥

क्रिपा क्रिपा करि दीन हम सारिंग इक बूंद नामु मुखि दीजै ॥४॥

Kripaa kripaa kari deen ham saaringg ik boondd naamu mukhi deejai ||4||

ਹੇ ਪ੍ਰਭੂ! ਅਸੀਂ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ । ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੂੰਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ ॥੪॥

हे हरि ! कृपा करके मुझ सरीखे पपीहे के मुँह में नाम की बूंद डाल दो॥ ४॥

Please take pity on me, and be Merciful to this meek song-bird; please pour a drop of Your Name into my mouth. ||4||

Guru Ramdas ji / Raag Kalyan / Ashtpadiyan / Guru Granth Sahib ji - Ang 1323


ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥

लालनु लालु लालु है रंगनु मनु रंगन कउ गुर दीजै ॥

Laalanu laalu laalu hai rangganu manu ranggan kau gur deejai ||

ਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ । ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ ।

प्यारा प्रभु प्रेम के रंग से भरा हुआ है, प्रेम के रंग से रंगने के लिए मन गुरु को अर्पण कर दो।

O Beloved Lord, please color my mind with the Deep Crimson Color of Your Love; I have surrendered my mind to the Guru.

Guru Ramdas ji / Raag Kalyan / Ashtpadiyan / Guru Granth Sahib ji - Ang 1323

ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥

राम राम राम रंगि राते रस रसिक गटक नित पीजै ॥५॥

Raam raam raam ranggi raate ras rasik gatak nit peejai ||5||

(ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ, (ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ) । (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ॥੫॥

प्रभु के रंग में लीन रहो और खूब मजे लेकर हरिनाम का पान करो॥ ५॥

Those who are imbued with the Love of the Lord, Raam, Raam, Raam, continually drink in this essence in big gulps, savoring its sweet taste. ||5||

Guru Ramdas ji / Raag Kalyan / Ashtpadiyan / Guru Granth Sahib ji - Ang 1323


ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥

बसुधा सपत दीप है सागर कढि कंचनु काढि धरीजै ॥

Basudhaa sapat deep hai saagar kadhi kancchanu kaadhi dhareejai ||

(ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ,

यदि पृथ्वी, सात द्वीपों एवं सागरों से स्वर्ण निकाल कर भक्तजनों को दिया जाए तो

If all the gold of the seven continents and the oceans was taken out and placed before them,

Guru Ramdas ji / Raag Kalyan / Ashtpadiyan / Guru Granth Sahib ji - Ang 1323

ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥

मेरे ठाकुर के जन इनहु न बाछहि हरि मागहि हरि रसु दीजै ॥६॥

Mere thaakur ke jan inahu na baachhahi hari maagahi hari rasu deejai ||6||

(ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ । ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼ ॥੬॥

मेरे प्रभु के भक्त इनकी आकांक्षा नहीं करते, बल्कि हरि-भक्ति एवं नाम अमृत ही चाहते हैं।॥ ६॥

The humble servants of my Lord and Master would not even want it. They beg for the Lord to bless them with the Lord's Sublime Essence. ||6||

Guru Ramdas ji / Raag Kalyan / Ashtpadiyan / Guru Granth Sahib ji - Ang 1323


ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥

साकत नर प्रानी सद भूखे नित भूखन भूख करीजै ॥

Saakat nar praanee sad bhookhe nit bhookhan bhookh kareejai ||

ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ ।

मायावी प्राणी सदा लालसा ही करते हैं, उनकी धन-दौलत की भूख कभी नहीं मिटती।

The faithless cynics and mortal beings remain hungry forever; they continually cry out in hunger.

Guru Ramdas ji / Raag Kalyan / Ashtpadiyan / Guru Granth Sahib ji - Ang 1323

ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥

धावतु धाइ धावहि प्रीति माइआ लख कोसन कउ बिथि दीजै ॥७॥

Dhaavatu dhaai dhaavahi preeti maaiaa lakh kosan kau bithi deejai ||7||

ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ । (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ ॥੭॥

वे माया से इतना प्रेम करते हैं कि उसे पाने के लिए लाखों कोस की दूरी तय करके भी पहुँच जाते हैं।॥ ७॥

They hurry and run, and wander all around, caught in the love of Maya; they cover hundreds of thousands of miles in their wanderings. ||7||

Guru Ramdas ji / Raag Kalyan / Ashtpadiyan / Guru Granth Sahib ji - Ang 1323


ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨੑ ਦੀਜੈ ॥

हरि हरि हरि हरि हरि जन ऊतम किआ उपमा तिन्ह दीजै ॥

Hari hari hari hari hari jan utam kiaa upamaa tinh deejai ||

ਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ ।

परमात्मा के भक्त उत्तम हैं, इनको क्या उपमा दी जाए।

The humble servants of the Lord, Har, Har, Har, Har, Har, are sublime and exalted. What praise can we bestow upon them?

Guru Ramdas ji / Raag Kalyan / Ashtpadiyan / Guru Granth Sahib ji - Ang 1323


Download SGGS PDF Daily Updates ADVERTISE HERE