ANG 1319, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਗੁ ਕਲਿਆਨ ਮਹਲਾ ੪

रागु कलिआन महला ४

Raagu kaliaan mahalaa 4

ਰਾਗ ਕਲਿਆਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

रागु कलिआन महला ४ ॥

Raag Kalyaan, Fourth Mehl:

Guru Ramdas ji / Raag Kalyan / / Guru Granth Sahib ji - Ang 1319

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सतिनामु करता पुरखु निरभउ निरवैरु अकाल मूरति अजूनी सैभं गुरप्रसादि ॥

Ik-oamkkaari satinaamu karataa purakhu nirabhau niravairu akaal moorati ajoonee saibhann guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परमेश्वर केवल (ऑकार स्वरूप) एक है, नाम उसका सत्य है, वह संसार को बनाने वाला है, सर्वशक्तिमान है, निर्भय है, उसका किसी से वैर नहीं, वह कालातीत ब्रह्मा मूर्ति सदा अमर है, वह जन्म-मरण के चक्र से रहित है, वह स्वतः प्रकाशमान हुआ, स्वयंभू है, गुरु-कृपा से प्राप्त होता है।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Ramdas ji / Raag Kalyan / / Guru Granth Sahib ji - Ang 1319

ਰਾਮਾ ਰਮ ਰਾਮੈ ਅੰਤੁ ਨ ਪਾਇਆ ॥

रामा रम रामै अंतु न पाइआ ॥

Raamaa ram raamai anttu na paaiaa ||

ਸਰਬ-ਵਿਆਪਕ ਪਰਮਾਤਮਾ (ਦੇ ਗੁਣਾਂ) ਦਾ ਅੰਤ (ਕਿਸੇ ਜੀਵ ਪਾਸੋ) ਨਹੀਂ ਪਾਇਆ ਜਾ ਸਕਦਾ ।

परमेश्वर सर्वत्र व्याप्त है, कोई भी उसका रहस्य नहीं पा सका।

The Lord, the Beauteous Lord - no one has found His limits.

Guru Ramdas ji / Raag Kalyan / / Guru Granth Sahib ji - Ang 1319

ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥

हम बारिक प्रतिपारे तुमरे तू बड पुरखु पिता मेरा माइआ ॥१॥ रहाउ ॥

Ham baarik prtipaare tumare too bad purakhu pitaa meraa maaiaa ||1|| rahaau ||

ਹੇ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ, ਤੇਰੇ ਪਾਲੇ ਹੋਏ ਹਾਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਤੂੰ ਸਾਡਾ ਪਿਤਾ ਹੈਂ, ਤੂੰ ਹੀ ਸਾਡੀ ਮਾਂ ਹੈਂ ॥੧॥ ਰਹਾਉ ॥

हे स्रष्टा ! हम बच्चों का तू ही पालन-पोषण करने वाला है, तू महान् है, तुम ही हमारे माता-पिता हो॥ १॥रहाउ॥

I am a child - You cherish and sustain me. You are the Great Primal Being, my Mother and Father. ||1|| Pause ||

Guru Ramdas ji / Raag Kalyan / / Guru Granth Sahib ji - Ang 1319


ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥

हरि के नाम असंख अगम हहि अगम अगम हरि राइआ ॥

Hari ke naam asankkh agam hahi agam agam hari raaiaa ||

ਪ੍ਰਭੂ-ਪਾਤਿਸ਼ਾਹ ਦੇ ਨਾਮ ਅਣਗਿਣਤ ਹਨ (ਪ੍ਰਭੂ ਦੇ ਨਾਮਾਂ ਦੀ ਗਿਣਤੀ ਤਕ) ਪਹੁੰਚ ਨਹੀਂ ਹੋ ਸਕਦੀ, ਕਦੇ ਭੀ ਪਹੁੰਚ ਨਹੀਂ ਹੋ ਸਕਦੀ ।

ईश्वर के असंख्य नाम हैं, वह अगम्य, असीम एवं अपहुँच है।

The Names of the Lord are Countless and Unfathomable. My Sovereign Lord is Unfathomable and Incomprehensible.

Guru Ramdas ji / Raag Kalyan / / Guru Granth Sahib ji - Ang 1319

ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥

गुणी गिआनी सुरति बहु कीनी इकु तिलु नही कीमति पाइआ ॥१॥

Gu(nn)ee giaanee surati bahu keenee iku tilu nahee keemati paaiaa ||1||

ਅਨੇਕਾਂ ਗੁਣਵਾਨ ਮਨੁੱਖ ਅਨੇਕਾਂ ਵਿਚਾਰਵਾਨ ਮਨੁੱਖ ਬਹੁਤ ਸੋਚ-ਵਿਚਾਰ ਕਰਦੇ ਆਏ ਹਨ, ਪਰ ਕੋਈ ਭੀ ਮਨੁੱਖ ਪਰਮਾਤਮਾ ਦੀ ਵਡਿਆਈ ਦਾ ਰਤਾ ਭਰ ਭੀ ਮੁੱਲ ਨਹੀਂ ਪਾ ਸਕਿਆ ॥੧॥

गुणवान एवं ज्ञानी लोगों ने बहुत मनन किया है, लेकिन वे तिल मात्र भी रहस्य नहीं पा सके॥ १॥

The virtuous and the spiritual teachers have given it great thought, but they have not found even an iota of His Value. ||1||

Guru Ramdas ji / Raag Kalyan / / Guru Granth Sahib ji - Ang 1319


ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥

गोबिद गुण गोबिद सद गावहि गुण गोबिद अंतु न पाइआ ॥

Gobid gu(nn) gobid sad gaavahi gu(nn) gobid anttu na paaiaa ||

(ਅਨੇਕਾਂ ਹੀ ਜੀਵ) ਪਰਮਾਤਮਾ ਦੇ ਗੁਣ ਸਦਾ ਗਾਂਦੇ ਹਨ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਕਿਸੇ ਨੇ ਭੀ ਨਹੀਂ ਲੱਭਾ ।

वे सदैव परमात्मा का गुणगान करते हैं, पर उसके गुणों का भेद प्राप्त नहीं होता।

They sing the Glorious Praises of the Lord, the Lord of the Universe forever. They sing the Glorious Praises of the Lord of the Universe, but they do not find His limits.

Guru Ramdas ji / Raag Kalyan / / Guru Granth Sahib ji - Ang 1319

ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥

तू अमिति अतोलु अपर्मपर सुआमी बहु जपीऐ थाह न पाइआ ॥२॥

Too amiti atolu aparamppar suaamee bahu japeeai thaah na paaiaa ||2||

ਹੇ ਪ੍ਰਭੂ! ਤੇਰੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ । ਹੇ ਮਾਲਕ-ਪ੍ਰਭੂ! ਤੂੰ ਪਰੇ ਤੋਂ ਪਰੇ ਹੈਂ । ਤੇਰਾ ਨਾਮ ਬਹੁਤ ਜਪਿਆ ਜਾ ਰਿਹਾ ਹੈ, (ਪਰ ਤੂੰ ਇਕ ਐਸਾ ਸਮੁੰਦਰ ਹੈਂ ਕਿ ਉਸ ਦੀ) ਡੂੰਘਾਈ ਨਹੀਂ ਲੱਭੀ ਜਾ ਸਕਦੀ ॥੨॥

हे स्वामी ! तू असीम, अतुलनीय एवं परे से भी परे है, कितना ही जाप किया जाए, तेरी गहराई को पाया नहीं जा सकता॥ २॥

You are Immeasurable, Unweighable, and Infinite, O Lord and Master; no matter how much one may meditate on You, Your Depth cannot be fathomed. ||2||

Guru Ramdas ji / Raag Kalyan / / Guru Granth Sahib ji - Ang 1319


ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥

उसतति करहि तुमरी जन माधौ गुन गावहि हरि राइआ ॥

Usatati karahi tumaree jan maadhau gun gaavahi hari raaiaa ||

ਹੇ ਮਾਇਆ ਦੇ ਪਤੀ ਪ੍ਰਭੂ! ਹੇ ਪ੍ਰਭੂ-ਪਾਤਿਸ਼ਾਹ! ਤੇਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇਰੇ ਗੁਣ ਗਾਂਦੇ ਰਹਿੰਦੇ ਹਨ ।

हे माधव ! भक्तजन तुम्हारी स्तुति करते हैं, तेरे गुण गाते हैं।

Lord, Your humble servants praise You, singing Your Glorious Praises, O Sovereign Lord.

Guru Ramdas ji / Raag Kalyan / / Guru Granth Sahib ji - Ang 1319

ਤੁਮ੍ਹ੍ਹ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥

तुम्ह जल निधि हम मीने तुमरे तेरा अंतु न कतहू पाइआ ॥३॥

Tumh jal nidhi ham meene tumare teraa anttu na katahoo paaiaa ||3||

ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ (ਮੱਛੀ ਨਦੀ ਵਿਚ ਤਾਰੀਆਂ ਤਾਂ ਲਾਂਦੀ ਹੈ, ਪਰ ਨਦੀ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦੀ) । ਹੇ ਪ੍ਰਭੂ! ਕਿਤੇ ਭੀ ਕੋਈ ਜੀਵ ਤੇਰੀ ਹਸਤੀ ਦਾ ਅੰਤ ਨਹੀਂ ਪਾ ਸਕਿਆ ॥੩॥

तुम सागर हो, हम तुम्हारी मछलियाँ हैं, तेरा रहस्य नहीं पा सके॥ ३॥

You are the ocean of water, and I am Your fish. No one has ever found Your limits. ||3||

Guru Ramdas ji / Raag Kalyan / / Guru Granth Sahib ji - Ang 1319


ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥

जन कउ क्रिपा करहु मधसूदन हरि देवहु नामु जपाइआ ॥

Jan kau kripaa karahu madhasoodan hari devahu naamu japaaiaa ||

ਹੇ ਦੈਂਤ-ਦਮਨ ਪ੍ਰਭੂ! (ਆਪਣੇ) ਸੇਵਕ (ਨਾਨਕ) ਉੱਤੇ ਮਿਹਰ ਕਰ । ਹੇ ਹਰੀ! (ਮੈਨੂੰ ਆਪਣਾ) ਨਾਮ ਦੇਹ (ਮੈਂ ਨਿਤ) ਜਪਦਾ ਰਹਾਂ ।

हे दुष्टदमन ! सेवक पर जरा कृपा करो, अपने नाम का जाप करने के लिए बल प्रदान करो।

Please be Kind to Your humble servant, Lord; please bless me with the meditation of Your Name.

Guru Ramdas ji / Raag Kalyan / / Guru Granth Sahib ji - Ang 1319

ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥

मै मूरख अंधुले नामु टेक है जन नानक गुरमुखि पाइआ ॥४॥१॥

Mai moorakh anddhule naamu tek hai jan naanak guramukhi paaiaa ||4||1||

ਮੈਂ ਮੂਰਖ ਵਾਸਤੇ ਮੈਂ ਅੰਨ੍ਹੇ ਵਾਸਤੇ (ਤੇਰਾ) ਨਾਮ ਸਹਾਰਾ ਹੈ । ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ (ਪਰਮਾਤਮਾ ਦਾ ਨਾਮ) ਪ੍ਰਾਪਤ ਹੁੰਦਾ ਹੈ ॥੪॥੧॥

नानक का कथन है कि मुझ सरीखे मूर्ख एवं अज्ञानांध का तो हरिनाम ही एकमात्र आसरा है, जो गुरु से मुझे प्राप्त हुआ है॥ ४॥ १॥

I am a blind fool; Your Name is my only Support. Servant Nanak, as Gurmukh, has found it. ||4||1||

Guru Ramdas ji / Raag Kalyan / / Guru Granth Sahib ji - Ang 1319


ਕਲਿਆਨੁ ਮਹਲਾ ੪ ॥

कलिआनु महला ४ ॥

Kaliaanu mahalaa 4 ||

कलिआनु महला ४ ॥

Kalyaan, Fourth Mehl:

Guru Ramdas ji / Raag Kalyan / / Guru Granth Sahib ji - Ang 1319

ਹਰਿ ਜਨੁ ਗੁਨ ਗਾਵਤ ਹਸਿਆ ॥

हरि जनु गुन गावत हसिआ ॥

Hari janu gun gaavat hasiaa ||

ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਿਆਂ ਪ੍ਰਸੰਨ-ਚਿੱਤ ਰਹਿੰਦਾ ਹੈ,

हरि-भक्त केवल हरि के गुण गाता हुआ अपनी खुशी का इजहार करता है।

The humble servant of the Lord sings the Lord's Praise, and blossoms forth.

Guru Ramdas ji / Raag Kalyan / / Guru Granth Sahib ji - Ang 1319

ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥

हरि हरि भगति बनी मति गुरमति धुरि मसतकि प्रभि लिखिआ ॥१॥ रहाउ ॥

Hari hari bhagati banee mati guramati dhuri masataki prbhi likhiaa ||1|| rahaau ||

ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ । ਪ੍ਰਭੂ ਨੇ (ਹੀ) ਧੁਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥

गुरु की शिक्षा से हरि-भक्ति में प्रीति लगाई, दरअसल प्रारम्भ से ही भाग्य में ऐसा लिखा हुआ था॥ १॥रहाउ॥

My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1|| Pause ||

Guru Ramdas ji / Raag Kalyan / / Guru Granth Sahib ji - Ang 1319


ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥

गुर के पग सिमरउ दिनु राती मनि हरि हरि हरि बसिआ ॥

Gur ke pag simarau dinu raatee mani hari hari hari basiaa ||

ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਮੇਰੇ ਮਨ ਵਿਚ ਆ ਵੱਸਿਆ ਹੈ ।

दिन-रात गुरु के चरणों का स्मरण करता हूँ, जिससे मन में भगवान बस गया है।

I meditate in remembrance on the Guru's Feet, day and night. The Lord, Har, Har, Har, comes to dwell in my mind.

Guru Ramdas ji / Raag Kalyan / / Guru Granth Sahib ji - Ang 1319

ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥

हरि हरि हरि कीरति जगि सारी घसि चंदनु जसु घसिआ ॥१॥

Hari hari hari keerati jagi saaree ghasi chanddanu jasu ghasiaa ||1||

ਪਰਮਾਤਮਾ ਦੀ ਸਿਫ਼ਤ-ਸਾਲਾਹ ਜਗਤ ਵਿਚ (ਸਭ ਤੋਂ) ਸ੍ਰੇਸ਼ਟ (ਪਦਾਰਥ) ਹੈ, (ਜਿਵੇਂ) ਚੰਦਨ ਰਗੜ ਖਾ ਕੇ (ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦਾ) ਜਸ (ਮਨੁੱਖ ਦੇ ਹਿਰਦੇ ਨਾਲ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥

ज्यों चन्दन को घिसकर खुशबू को फैलाया जाता है, वैसे ही भगवान की कीर्ति पूरे जगत में फैली हुई है॥ १॥

The Praise of the Lord, Har, Har, Har, is Excellent and Sublime in this world. His Praise is the sandalwood paste which I rub. ||1||

Guru Ramdas ji / Raag Kalyan / / Guru Granth Sahib ji - Ang 1319


ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥

हरि जन हरि हरि हरि लिव लाई सभि साकत खोजि पइआ ॥

Hari jan hari hari hari liv laaee sabhi saakat khoji paiaa ||

ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ, ਪਰ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ ।

हरि-भक्त ने हरि में लगन लगाई तो अनीश्वरवादी लोग ईष्या अथवा विरोध करने लगे।

The humble servant of the Lord is lovingly attuned to the Lord, Har, Har, Har; all the faithless cynics pursue him.

Guru Ramdas ji / Raag Kalyan / / Guru Granth Sahib ji - Ang 1319

ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥

जिउ किरत संजोगि चलिओ नर निंदकु पगु नागनि छुहि जलिआ ॥२॥

Jiu kirat sanjjogi chalio nar ninddaku pagu naagani chhuhi jaliaa ||2||

(ਪਰ ਸਾਕਤ ਮਨੁੱਖ ਦੇ ਭੀ ਕੀਹ ਵੱਸ?) ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ (ਨਿੰਦਾ ਵਾਲੀ) ਜੀਵਨ ਤੋਰ ਤੁਰਦਾ ਹੈ (ਤਿਉਂ ਤਿਉਂ ਉਸ ਦਾ ਆਤਮਕ ਜੀਵਨ ਈਰਖਾ ਦੀ ਅੱਗ ਨਾਲ) ਛੁਹ ਕੇ ਸੜਦਾ ਜਾਂਦਾ ਹੈ (ਜਿਵੇਂ ਕਿਸੇ ਮਨੁੱਖ ਦਾ) ਪੈਰ ਸਪਣੀ ਨਾਲ ਛੁਹ ਕੇ (ਸਪਣੀ ਦੇ ਡੰਗ ਮਾਰਨ ਤੇ ਉਸ ਦੀ) ਮੌਤ ਹੋ ਜਾਂਦੀ ਹੈ ॥੨॥

जैसे कर्मानुसार निंदक व्यक्ति जीवन चलाता है, वैसे ही इर्षा की अग्नि में जलता है, जैसे नागिन के डंक से मृत्यु हो जाती है।॥ २॥

The slanderous person acts in accordance with the record of his past deeds; his foot trips over the snake, and he is stung by its bite. ||2||

Guru Ramdas ji / Raag Kalyan / / Guru Granth Sahib ji - Ang 1319


ਜਨ ਕੇ ਤੁਮ੍ਹ੍ਹ ਹਰਿ ਰਾਖੇ ਸੁਆਮੀ ਤੁਮ੍ਹ੍ਹ ਜੁਗਿ ਜੁਗਿ ਜਨ ਰਖਿਆ ॥

जन के तुम्ह हरि राखे सुआमी तुम्ह जुगि जुगि जन रखिआ ॥

Jan ke tumh hari raakhe suaamee tumh jugi jugi jan rakhiaa ||

ਹੇ (ਮੇਰੇ) ਮਾਲਕ-ਪ੍ਰਭੂ! ਆਪਣੇ ਭਗਤਾਂ ਦੇ ਤੁਸੀਂ ਆਪ ਰਾਖੇ ਹੋ, ਹਰੇਕ ਜੁਗ ਵਿਚ ਤੁਸੀਂ (ਆਪਣੇ ਭਗਤਾਂ ਦੀ) ਰੱਖਿਆ ਕਰਦੇ ਆਏ ਹੋ ।

हे स्वामी हरि ! तुम अपने भक्तों के रखवाले हो, युग-युग से रक्षा करते आ रहे हो।

O my Lord and Master, You are the Saving Grace, the Protector of Your humble servants. You protect them, age after age.

Guru Ramdas ji / Raag Kalyan / / Guru Granth Sahib ji - Ang 1319

ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥

कहा भइआ दैति करी बखीली सभ करि करि झरि परिआ ॥३॥

Kahaa bhaiaa daiti karee bakheelee sabh kari kari jhari pariaa ||3||

(ਹਰਨਾਖਸ) ਦੈਂਤ ਨੇ (ਭਗਤ ਪ੍ਰਹਿਲਾਦ ਨਾਲ) ਈਰਖਾ ਕੀਤੀ, ਪਰ (ਉਹ ਦੈਂਤ ਭਗਤ ਦਾ) ਕੁਝ ਵਿਗਾੜ ਨਾਹ ਸਕਿਆ । ਉਹ ਸਾਰੀ (ਦੈਂਤ-ਸਭਾ ਹੀ) ਈਰਖਾ ਕਰ ਕਰ ਕੇ ਆਪਣੀ ਆਤਮਕ ਮੌਤ ਸਹੇੜਦੀ ਗਈ ॥੩॥

दैत्य हिरण्यकशिपु ने निंदा की, पर भला क्या बिगाड़ सका, सभी कोशिशें करने के बावजूद अन्त में मौत की नींद ही सोया॥ ३॥

What does it matter, if a demon speaks evil? By doing so, he only gets frustrated. ||3||

Guru Ramdas ji / Raag Kalyan / / Guru Granth Sahib ji - Ang 1319


ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥

जेते जीअ जंत प्रभि कीए सभि कालै मुखि ग्रसिआ ॥

Jete jeea jantt prbhi keee sabhi kaalai mukhi grsiaa ||

ਜਿਤਨੇ ਭੀ ਜੀਅ-ਜੰਤ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਇਹ ਸਾਰੇ ਹੀ (ਪਰਮਾਤਮਾ ਤੋਂ ਵਿਛੁੜ ਕੇ) ਆਤਮਕ ਮੌਤ ਦੇ ਮੂੰਹ ਵਿਚ ਫਸੇ ਰਹਿੰਦੇ ਹਨ ।

जितने भी जीव-जन्तु प्रभु ने पैदा किए हैं, सभी मौत के मुँह में जाने वाले हैं।

All the beings and creatures created by God are caught in the mouth of Death.

Guru Ramdas ji / Raag Kalyan / / Guru Granth Sahib ji - Ang 1319

ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥

हरि जन हरि हरि हरि प्रभि राखे जन नानक सरनि पइआ ॥४॥२॥

Hari jan hari hari hari prbhi raakhe jan naanak sarani paiaa ||4||2||

ਹੇ ਦਾਸ ਨਾਨਕ! ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ, ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੨॥

नानक का फुरमान है कि परमात्मा ने सदैव ही भक्तों की रक्षा की है और भक्तजन उसी की शरण में पड़े हैं।॥ ४॥ २॥

The humble servants of the Lord are protected by the Lord God, Har, Har, Har; servant Nanak seeks His Sanctuary. ||4||2||

Guru Ramdas ji / Raag Kalyan / / Guru Granth Sahib ji - Ang 1319


ਕਲਿਆਨ ਮਹਲਾ ੪ ॥

कलिआन महला ४ ॥

Kaliaan mahalaa 4 ||

कलिआनु महला ४ ॥

Kalyaan, Fourth Mehl:

Guru Ramdas ji / Raag Kalyan / / Guru Granth Sahib ji - Ang 1319


Download SGGS PDF Daily Updates ADVERTISE HERE