ANG 1314, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥

तूं थान थनंतरि भरपूरु हहि करते सभ तेरी बणत बणावणी ॥

Toonn thaan thananttari bharapooru hahi karate sabh teree ba(nn)at ba(nn)aava(nn)ee ||

ਹੇ ਕਰਤਾਰ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ, ਸੰਸਾਰ ਦੀ ਸਾਰੀ ਬਣਤਰ ਤੇਰੀ ਹੀ ਬਣਾਈ ਹੋਈ ਹੈ ।

हे ईश्वर ! तू हर जगह पर विद्यमान है, यह सारी दुनिया तेरी ही बनाई हुई है।

You are pervading and permeating all places and interspaces, O Creator. You made all that has been made.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥

रंग परंग सिसटि सभ साजी बहु बहु बिधि भांति उपावणी ॥

Rangg parangg sisati sabh saajee bahu bahu bidhi bhaanti upaava(nn)ee ||

ਸਾਰੀ ਸ੍ਰਿਸ਼ਟੀ ਤੂੰ ਕਈ ਰੰਗਾਂ ਦੀ ਬਣਾਈ ਹੈ, ਕਈ ਕਿਸਮਾਂ ਦੀ ਪੈਦਾ ਕੀਤੀ ਹੈ ।

तूने अनेक रंगों वाली सृष्टि बनाई है और अनेक प्रकार के जीव उत्पन्न किए हैं।

You created the entire universe, with all its colors and shades; in so many ways and means and forms You formed it.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥

सभ तेरी जोति जोती विचि वरतहि गुरमती तुधै लावणी ॥

Sabh teree joti jotee vichi varatahi guramatee tudhai laava(nn)ee ||

ਹੇ ਕਰਤਾਰ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਹੈ, ਤੇ ਨੂਰ ਵਿਚ ਤੂੰ ਆਪ ਹੀ ਮੌਜੂਦ ਹੈਂ । ਤੂੰ ਆਪ ਹੀ (ਜਗਤ ਦੇ ਜੀਵਾਂ ਨੂੰ) ਗੁਰੂ ਦੀ ਸਿੱਖਿਆ ਵਿਚ ਜੋੜਦਾ ਹੈਂ ।

सब में तेरी ही ज्योति कार्यशील है और तू जीवों को गुरु की शिक्षानुसार तल्लीन करता है।

O Lord of Light, Your Light is infused within all; You link us to the Guru's Teachings.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥

जिन होहि दइआलु तिन सतिगुरु मेलहि मुखि गुरमुखि हरि समझावणी ॥

Jin hohi daiaalu tin satiguru melahi mukhi guramukhi hari samajhaava(nn)ee ||

ਜਿਨ੍ਹਾਂ ਉਤੇ ਤੂੰ ਦਇਅਵਾਨ ਹੁੰਦਾ ਹੈਂ, ਉਹਨਾਂ ਨੂੰ ਤੂੰ ਗੁਰੂ ਮਿਲਾਂਦਾ ਹੈਂ, ਤੇ, ਗੁਰੂ ਦੇ ਮੂੰਹੋਂ ਤੂੰ ਉਹਨਾਂ ਨੂੰ ਆਪਣਾ ਗਿਆਨ ਦੇਂਦਾ ਹੈ ।

जिस पर दयालु होता है, उसे सतगुरु से मिला देता है और गुरु द्वारा परम-सत्य का भेद समझा देता है।

They alone meet the True Guru, unto whom You are Merciful; O Lord, You instruct them in the Guru's Word.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥

सभि बोलहु राम रमो स्री राम रमो जितु दालदु दुख भुख सभ लहि जावणी ॥३॥

Sabhi bolahu raam ramo sree raam ramo jitu daaladu dukh bhukh sabh lahi jaava(nn)ee ||3||

ਤੁਸੀਂ ਸਾਰੇ ਸੋਹਣੇ ਰਾਮ ਦਾ ਨਾਮ ਜਪੋ, ਸੋਹਣੇ ਰਾਮ ਦਾ ਨਾਮ ਜਪੋ, ਜਿਸ ਦੀ ਬਰਕਤਿ ਨਾਲ ਸਾਰੇ ਦੁੱਖ ਭੁੱਖ ਦਰਿੱਦ੍ਰ ਦੂਰ ਹੋ ਜਾਂਦੇ ਹਨ ॥੩॥

सभी राम का भजन करो, इससे दुख-भूख एवं दारिद्रय सब दूर हो जाता है।॥ ३॥

Let everyone chant the Name of the Lord, chant the Name of the Great Lord; all poverty, pain and hunger shall be taken away. ||3||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਲੋਕ ਮਃ ੪ ॥

सलोक मः ४ ॥

Salok M: 4 ||

श्लोक महला ४॥

Shalok, Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

हरि हरि अम्रितु नाम रसु हरि अम्रितु हरि उर धारि ॥

Hari hari ammmritu naam rasu hari ammmritu hari ur dhaari ||

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ; ਇਸ ਨਾਮ-ਜਲ ਨੂੰ ਇਸ ਦੇ ਸੁਆਦ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ ।

परमात्मा का नाम अमृतमय एवं मीठा रस है, हरिनामामृत को हृदय में धारण करो।

The Ambrosial Nectar of the Name of the Lord, Har, Har, is sweet; enshrine this Ambrosial Nectar of the Lord within your heart.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥

विचि संगति हरि प्रभु वरतदा बुझहु सबद वीचारि ॥

Vichi sanggati hari prbhu varatadaa bujhahu sabad veechaari ||

(ਪਰ) ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ (ਇਹ ਗੱਲ) ਸਮਝ ਲਵੋ (ਕਿ) ਪਰਮਾਤਮਾ ਸਾਧ ਸੰਗਤ ਵਿਚ ਵੱਸਦਾ ਹੈ ।

शब्द के चिंतन द्वारा इस तथ्य की सूझ होती है कि संगत में प्रभु कार्यशील है।

The Lord God prevails in the Sangat, the Holy Congregation; reflect upon the Shabad and understand.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥

मनि हरि हरि नामु धिआइआ बिखु हउमै कढी मारि ॥

Mani hari hari naamu dhiaaiaa bikhu haumai kadhee maari ||

(ਜਿਸ ਮਨੁੱਖ ਨੇ ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, (ਉਸ ਨੇ ਆਪਣੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ-ਜ਼ਹਰ ਮਾਰ ਕੇ ਕੱਢ ਦਿੱਤੀ ।

यदि मन में परमात्मा के नाम का ध्यान किया जाए तो अहम् का जहर निकल जाता है।

Meditating on the Name of the Lord, Har, Har, within the mind, the poison of egotism is eradicated.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥

जिन हरि हरि नामु न चेतिओ तिन जूऐ जनमु सभु हारि ॥

Jin hari hari naamu na chetio tin jooai janamu sabhu haari ||

ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਯਾਦ ਨਹੀਂ ਕੀਤਾ, ਉਹਨਾਂ (ਆਪਣਾ) ਸਾਰਾ (ਮਨੁੱਖਾ) ਜੀਵਨ (ਮਾਨੋ) ਜੂਏ (ਦੀ ਖੇਡ) ਵਿਚ ਹਾਰ ਦਿੱਤਾ ।

जो हरिनाम का चिंतन नहीं करता, वह पूरा जीवन जुए में हार जाता है।

One who does not remember the Name of the Lord, Har, Har, shall totally lose this life in the gamble.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥

गुरि तुठै हरि चेताइआ हरि नामा हरि उर धारि ॥

Guri tuthai hari chetaaiaa hari naamaa hari ur dhaari ||

ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ ਦਾ ਸਿਮਰਨ ਸਿਖਾਇਆ,

गुरु की प्रसन्नता से परमात्मा का चिंतन होता है और हरिनाम हृदय में अवस्थित हो जाता है।

By Guru's Grace, one remembers the Lord, and enshrines the Lord's Name within the heart.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥

जन नानक ते मुख उजले तितु सचै दरबारि ॥१॥

Jan naanak te mukh ujale titu sachai darabaari ||1||

ਹੇ ਦਾਸ ਨਾਨਕ! ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੧॥

नानक फुरमाते हैं कि वही मुख सच्चे दरबार में उज्ज्वल होते हैं॥ १॥

O servant Nanak, his face shall be radiant in the Court of the True Lord. ||1||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥

हरि कीरति उतमु नामु है विचि कलिजुग करणी सारु ॥

Hari keerati utamu naamu hai vichi kalijug kara(nn)ee saaru ||

ਇਸ ਵਿਕਾਰਾਂ-ਵੇੜ੍ਹੇ ਜਗਤ ਵਿਚ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ ।

कलियुग में ईश्वर का कीर्तिगान ही उत्तम कर्म है।

To chant the Lord's Praise and His Name is sublime and exalted. This is the most excellent deed in this Dark Age of Kali Yuga.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥

मति गुरमति कीरति पाईऐ हरि नामा हरि उरि हारु ॥

Mati guramati keerati paaeeai hari naamaa hari uri haaru ||

ਪਰ ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਸਿਫ਼ਤ-ਸਾਲਾਹ ਮਿਲਦੀ ਹੈ ਇਹ ਹਰਿ-ਨਾਮ ਹਿਰਦੇ ਵਿਚ (ਪ੍ਰੋ ਰੱਖਣ ਲਈ) ਹਾਰ ਮਿਲਦਾ ਹੈ ।

गुरु के उपदेशानुसार हरिनाम का कीर्तिगान प्राप्त होता है और प्रभु हृदय में अवस्थित होता है।

His Praises come through the Guru's Teachings and Instructions; wear the Necklace of the Lord's Name.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥

वडभागी जिन हरि धिआइआ तिन सउपिआ हरि भंडारु ॥

Vadabhaagee jin hari dhiaaiaa tin saupiaa hari bhanddaaru ||

ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਗੁਰੂ ਨੇ) ਉਹਨਾਂ ਨੂੰ ਹਰਿ-ਨਾਮ ਖ਼ਜਾਨਾ ਸੌਂਪ ਦਿੱਤਾ ਹੈ ।

जिसने परमात्मा का ध्यान किया है, वही भाग्यशाली है, उसे हरि-भक्ति का भण्डार सौंपा गया है।

Those who meditate on the Lord are very fortunate. They are entrusted with the Treasure of the Lord.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥

बिनु नावै जि करम कमावणे नित हउमै होइ खुआरु ॥

Binu naavai ji karam kamaava(nn)e nit haumai hoi khuaaru ||

ਪਰਮਾਤਮਾ ਦਾ ਨਾਮ ਛੱਡ ਕੇ ਜਿਹੜੇ ਹੋਰ ਹੋਰ (ਮਿਥੇ ਹੋਏ ਧਾਰਮਿਕ) ਕਰਮ ਕਰੀਦੇ ਹਨ (ਉਹਨਾਂ ਦੇ ਕਾਰਨ ਪੈਦਾ ਹੋਈ) ਹਉਮੈ ਵਿਚ (ਫਸ ਕੇ ਮਨੁੱਖ) ਸਦਾ ਖ਼ੁਆਰ ਹੁੰਦਾ ਹੈ ।

नाम-संकीर्तन बिना जो कर्म किया जाता है, इससे नित्य अहम् में ख्वार होना पड़ता है।

Without the Name, no matter what people may do, they continue to waste away in egotism.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥

जलि हसती मलि नावालीऐ सिरि भी फिरि पावै छारु ॥

Jali hasatee mali naavaaleeai siri bhee phiri paavai chhaaru ||

(ਵੇਖੋ) ਹਾਥੀ ਨੂੰ ਪਾਣੀ ਵਿਚ ਮਲ ਮਲ ਕੇ ਨਵ੍ਹਾਈਦਾ ਹੈ, ਫਿਰ ਭੀ ਉਹ (ਆਪਣੇ) ਸਿਰ ਉਤੇ ਸੁਆਹ (ਹੀ) ਪਾ ਲੈਂਦਾ ਹੈ ।

यह इस तरह है जैसे हाथी को जल में नहलाया जाता है तो फिर भी वह सिर पर धूल ही डालता है।

Elephants can be washed and bathed in water, but they only throw dust on their heads again.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥

हरि मेलहु सतिगुरु दइआ करि मनि वसै एकंकारु ॥

Hari melahu satiguru daiaa kari mani vasai ekankkaaru ||

ਹੇ ਪ੍ਰਭੂ! ਮਿਹਰ ਕਰ ਕੇ (ਜੀਵਾਂ ਨੂੰ) ਗੁਰੂ ਮਿਲਾ । (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ ।

हे ईश्वर ! दया करके सतगुरु से मिला दो, ताकि मन में ऑकार(ओंकार) बस जाए।

O Kind and Compassionate True Guru, please unite me with the Lord, that the One Creator of the Universe may abide within my mind.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥

जिन गुरमुखि सुणि हरि मंनिआ जन नानक तिन जैकारु ॥२॥

Jin guramukhi su(nn)i hari manniaa jan naanak tin jaikaaru ||2||

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸੁਣ ਕੇ (ਉਸ ਨਾਲ) ਡੂੰਘੀ ਸਾਂਝ ਪਾਈ ਹੈ ਉਹਨਾਂ ਨੂੰ ਹਰ ਵੇਲੇ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ ॥੨॥

नानक फुरमाते हैं कि जिसने गुरु से परमात्मा का नाम-संकीर्तन सुना है, मनन किया है, उसी की जय जयकार हुई है॥ २॥

Those Gurmukhs who listen to the Lord and believe in Him - servant Nanak salutes them. ||2||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥

राम नामु वखरु है ऊतमु हरि नाइकु पुरखु हमारा ॥

Raam naamu vakharu hai utamu hari naaiku purakhu hamaaraa ||

(ਇਹ ਜਗਤ-ਖੇਲ ਵਿਚ) ਪਰਮਾਤਮਾ ਦਾ ਨਾਮ (ਖ਼ਰੀਦਣ ਲਈ ਸਭ ਤੋਂ) ਵਧੀਆ ਸੌਦਾ ਹੈ, ਪਰਮਾਤਮਾ ਆਪ ਅਸਾਂ (ਇਸ ਸੌਦੇ ਦਾ ਵਣਜ ਕਰਨ ਵਾਲੇ) ਵਣਜਾਰਿਆਂ ਦਾ ਸਰਦਾਰ ਹੈ ।

राम का नाम ही उत्तम वस्तु है और समूची सृष्टि का नायक ईश्वर हमारा मालिक है।

The Lord's Name is the most sublime and precious merchandise. The Primal Lord God is my Lord and Master.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥

हरि खेलु कीआ हरि आपे वरतै सभु जगतु कीआ वणजारा ॥

Hari khelu keeaa hari aape varatai sabhu jagatu keeaa va(nn)ajaaraa ||

(ਜਗਤ ਦਾ ਇਹ) ਖੇਲ ਪਰਮਾਤਮਾ ਨੇ ਆਪ ਬਣਾਇਆ ਹੈ, (ਤੇ ਇਸ ਵਿਚ) ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ । ਸਾਰਾ ਜਗਤ (ਹਰੇਕ ਜੀਵ ਇਸ ਸੌਦੇ ਦਾ) ਵਣਜ ਕਰਨ ਵਾਲਾ ਹੈ ।

यह जगत-तमाशा ईश्वर ने रचा है, वह स्वयं ही कार्यशील है और समूचे जगत को उसने व्यापारी बनाया हुआ है।

The Lord has staged His Play, and He Himself permeates it. The whole world deals in this merchandise.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥

सभ जोति तेरी जोती विचि करते सभु सचु तेरा पासारा ॥

Sabh joti teree jotee vichi karate sabhu sachu teraa paasaaraa ||

ਹੇ ਕਰਤਾਰ! ਇਹ ਸਾਰਾ ਤੇਰਾ (ਬਣਾਇਆ ਹੋਇਆ ਜਗਤ-) ਖਿਲਾਰਾ ਸਚਮੁਚ ਹੋਂਦ ਵਾਲਾ ਹੈ, ਇਸ ਵਿਚ ਹਰ ਥਾਂ ਤੇਰਾ ਹੀ ਨੂਰ ਹੈ, ਤੇ ਉਸ ਨੂਰ ਵਿਚ ਤੂੰ ਆਪ ਹੀ ਹੈਂ ।

हे कर्ता पुरुष ! सब में तेरी ज्योति विद्यमान है और सब ओर तेरा ही सत्य रूप में प्रसार है।

Your Light is the light in all beings, O Creator. All Your Expanse is True.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥

सभि धिआवहि तुधु सफल से गावहि गुरमती हरि निरंकारा ॥

Sabhi dhiaavahi tudhu saphal se gaavahi guramatee hari nirankkaaraa ||

ਹੇ ਨਿਰੰਕਾਰ! ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ । ਜਿਹੜੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਹਨ ਉਹ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲੈਂਦੇ ਹਨ ।

हे निराकार ! सभी तेरा ध्यान करते हैं, गुरु-मतानुसार तेरा गुणानुवाद कर अपना जीवन सफल करते हैं।

All those who meditate on You become prosperous; through the Guru's Teachings, they sing Your Praises, O Formless Lord.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥

सभि चवहु मुखहु जगंनाथु जगंनाथु जगजीवनो जितु भवजल पारि उतारा ॥४॥

Sabhi chavahu mukhahu jagannaathu jagannaathu jagajeevano jitu bhavajal paari utaaraa ||4||

ਉਹ ਪਰਮਾਤਮਾ ਹੀ ਜਗਤ ਦਾ ਖਸਮ ਹੈ ਜਗਤ ਦਾ ਨਾਥ ਹੈ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ ਸਾਰੇ (ਆਪਣੇ) ਮੂੰਹੋਂ (ਉਸ ਦਾ ਨਾਮ) ਬੋਲੋ । ਉਸ (ਦਾ ਨਾਮ ਉਚਾਰਨ) ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੪॥

हे भक्तजनो ! सभी मुख से परमात्मा का भजन करो, वह जगत का मालिक,-जगत का जीवन है, वही संसार-सागर से पार उतारने वाला है॥ ४॥

Let everyone chant the Lord, the Lord of the World, the Lord of the Universe, and cross over the terrifying world-ocean. ||4||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਲੋਕ ਮਃ ੪ ॥

सलोक मः ४ ॥

Salok M: 4 ||

श्लोक महला ४॥

Shalok, Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥

हमरी जिहबा एक प्रभ हरि के गुण अगम अथाह ॥

Hamaree jihabaa ek prbh hari ke gu(nn) agam athaah ||

ਹੇ ਪ੍ਰਭੂ! ਹੇ ਹਰੀ! ਅਸਾਂ ਜੀਵਾਂ ਦੀ (ਸਿਰਫ਼) ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਹਨ (ਇਕ ਐਸਾ ਸਮੁੰਦਰ ਹਨ) ਜਿਸ ਦੀ ਹਾਥ ਨਹੀਂ ਪੈ ਸਕਦੀ ।

हे प्रभु! हमारी जिव्हा केवल एक है, लेकिन तेरे गुण अगम्य एवं अथाह हैं।

I have only one tongue, and the Glorious Virtues of the Lord God are Unapproachable and Unfathomable.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥

हम किउ करि जपह इआणिआ हरि तुम वड अगम अगाह ॥

Ham kiu kari japah iaa(nn)iaa hari tum vad agam agaah ||

ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ ਤੇ ਡੂੰਘਾ ਹੈਂ ਅਸੀਂ ਅੰਞਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ?

हम नादान लोग भला क्योंकर तेरा जाप कर सकते हैं, तुम बहुत बड़े हो, अगम्य एवं असीम हो।

I am ignorant - how can I meditate on You, Lord? You are Great, Unapproachable and Immeasurable.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥

हरि देहु प्रभू मति ऊतमा गुर सतिगुर कै पगि पाह ॥

Hari dehu prbhoo mati utamaa gur satigur kai pagi paah ||

ਹੇ ਹਰੀ! ਸਾਨੂੰ ਕੋਈ ਸ੍ਰੇਸ਼ਟ ਅਕਲ ਬਖ਼ਸ਼ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ ਉਤੇ ਢਹਿ ਪਈਏ ।

हे प्रभु! हमें उत्तम बुद्धि प्रदान करो और गुरु के चरणों में लगा दो।

O Lord God, please bless me with that sublime wisdom, that I may fall at the Feet of the Guru, the True Guru.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥

सतसंगति हरि मेलि प्रभ हम पापी संगि तराह ॥

Satasanggati hari meli prbh ham paapee sanggi taraah ||

ਹੇ ਪ੍ਰਭੂ! ਹੇ ਹਰੀ! ਸਾਨੂੰ ਸਾਧ ਸੰਗਤ ਮਿਲਾ ਕਿ (ਸਤ ਸੰਗੀਆਂ ਦੀ) ਸੰਗਤ ਵਿਚ ਅਸੀਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਏ ।

हमें सत्संगति में मिला दो, हम पापियों को संगत द्वारा पार उतार दो।

O Lord God, please lead me to the Sat Sangat, the True Congregation, where even a sinner like myself may be saved.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥

जन नानक कउ हरि बखसि लैहु हरि तुठै मेलि मिलाह ॥

Jan naanak kau hari bakhasi laihu hari tuthai meli milaah ||

ਹੇ ਹਰੀ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ, ਜੇ ਤੂੰ ਮਿਹਰ ਕਰੇਂ ਤਾਂ ਹੀ ਅਸੀਂ ਤੇਰੇ ਚਰਨਾਂ ਵਿਚ ਮਿਲ ਸਕਦੇ ਹਾਂ ।

हे प्रभु! दास नानक को क्षमा कर दो, तेरी खुशी में मिलाप होता है।

O Lord, please bless and forgive servant Nanak; please unite him in Your Union.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥

हरि किरपा करि सुणि बेनती हम पापी किरम तराह ॥१॥

Hari kirapaa kari su(nn)i benatee ham paapee kiram taraah ||1||

ਹੇ ਹਰੀ! ਕਿਰਪਾ ਕਰ, (ਅਸਾਡੀ) ਬੇਨਤੀ ਸੁਣ, ਅਸੀਂ ਪਾਪੀ ਅਸੀਂ ਕੀੜੇ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਏ ॥੧॥

हे हरि ! हमारी विनती सुनो, कृपा करके हम पापी कीटों को पार उतार दो॥ १॥

O Lord, please be merciful and hear my prayer; I am a sinner and a worm - please save me! ||1||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥

हरि करहु क्रिपा जगजीवना गुरु सतिगुरु मेलि दइआलु ॥

Hari karahu kripaa jagajeevanaa guru satiguru meli daiaalu ||

ਹੇ ਜਗਤ ਦੇ ਜ਼ਿੰਦਗੀ ਦੇ ਆਸਰੇ ਹਰੀ! ਮਿਹਰ ਕਰ (ਸਾਨੂੰ) ਦਇਆ ਦਾ ਸੋਮਾ ਗੁਰੂ ਮਿਲਾ ।

हे श्री हरि ! दया करके गुरु से मिला दो।

O Lord, Life of the World, please bless me with Your Grace, and lead me to meet the Guru, the Merciful True Guru.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥

गुर सेवा हरि हम भाईआ हरि होआ हरि किरपालु ॥

Gur sevaa hari ham bhaaeeaa hari hoaa hari kirapaalu ||

ਜਦੋਂ ਹਰੀ ਆਪ (ਸਾਡੇ ਉਤੇ) ਦਇਆਵਾਨ ਹੋਇਆ, ਤਦੋਂ ਗੁਰੂ ਦੀ (ਦੱਸੀ ਹੋਈ) ਸੇਵਾ ਸਾਨੂੰ ਚੰਗੀ ਲੱਗਣ ਲੱਗ ਪਈ ।

गुरु की सेवा ही हमें अच्छी लगती है, प्रभु कृपालु हो गया है,"

I am happy to serve the Guru; the Lord has become merciful to me.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1314

Download SGGS PDF Daily Updates ADVERTISE HERE