Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਕਾਨੜਾ ਛੰਤ ਮਹਲਾ ੫
कानड़ा छंत महला ५
Kaana(rr)aa chhantt mahalaa 5
ਰਾਗ ਕਾਨੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ) ।
कानड़ा छंत महला ५
Kaanraa, Chhant, Fifth Mehl:
Guru Arjan Dev ji / Raag Kanrha / Chhant / Guru Granth Sahib ji - Ang 1312
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि ॥
One Universal Creator God. By The Grace Of The True Guru:
Guru Arjan Dev ji / Raag Kanrha / Chhant / Guru Granth Sahib ji - Ang 1312
ਸੇ ਉਧਰੇ ਜਿਨ ਰਾਮ ਧਿਆਏ ॥
से उधरे जिन राम धिआए ॥
Se udhare jin raam dhiaae ||
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਵਿਕਾਰਾਂ ਦੀ ਮਾਰ ਤੋਂ) ਬਚ ਗਏ (ਅੰਤ ਵੇਲੇ ਭੀ ਹਰਿ-ਨਾਮ ਹੀ ਉਹਨਾਂ ਦਾ ਸਾਥੀ ਬਣਿਆ) ।
वही लोग संसार से मुक्त हुए हैं, जिन्होंने परमात्मा का ध्यान किया है।
They alone are saved, who meditate on the Lord.
Guru Arjan Dev ji / Raag Kanrha / Chhant / Guru Granth Sahib ji - Ang 1312
ਜਤਨ ਮਾਇਆ ਕੇ ਕਾਮਿ ਨ ਆਏ ॥
जतन माइआ के कामि न आए ॥
Jatan maaiaa ke kaami na aae ||
ਮਾਇਆ (ਇਕੱਠੀ ਕਰਨ) ਦੇ ਜਤਨ (ਤਾਂ) ਕਿਸੇ ਕੰਮ ਨਹੀਂ ਆਉਂਦੇ (ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ) ।
माया के यत्न किसी काम नहीं आते।
Working for Maya is useless.
Guru Arjan Dev ji / Raag Kanrha / Chhant / Guru Granth Sahib ji - Ang 1312
ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥
राम धिआए सभि फल पाए धनि धंनि ते बडभागीआ ॥
Raam dhiaae sabhi phal paae dhani dhanni te badabhaageeaa ||
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਕਰ ਲਏ, ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ, ਉਹ ਮਨੁੱਖ ਸੋਭਾ ਖੱਟ ਜਾਂਦੇ ਹਨ ।
परमात्मा का चिंतन करने वाले सब फल प्राप्त करते हैं, ऐसे लोग धन्य एवं भाग्यशाली हैं।
Meditating on the Lord, all fruits and rewards are obtained. They are blessed, blessed and very fortunate.
Guru Arjan Dev ji / Raag Kanrha / Chhant / Guru Granth Sahib ji - Ang 1312
ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥
सतसंगि जागे नामि लागे एक सिउ लिव लागीआ ॥
Satasanggi jaage naami laage ek siu liv laageeaa ||
ਉਹ ਮਨੁੱਖ ਸਾਧ ਸੰਗਤ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੇ, ਉਹ ਹਰਿ-ਨਾਮ ਵਿਚ ਜੁੜੇ ਰਹੇ, ਉਹਨਾਂ ਦੀ (ਸਦਾ) ਇਕ ਪਰਮਾਤਮਾ ਨਾਲ ਹੀ ਸੁਰਤ ਜੁੜੀ ਰਹੀ ।
वे सत्संग में सावधान रहकर नाम-कीर्तन में लगे रहते हैं और उनकी एक ईश्वर में ही लगन लगी रहती है।
They are awake and aware in the True Congregation; attached to the Naam, they are lovingly attuned to the One.
Guru Arjan Dev ji / Raag Kanrha / Chhant / Guru Granth Sahib ji - Ang 1312
ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥
तजि मान मोह बिकार साधू लगि तरउ तिन कै पाए ॥
Taji maan moh bikaar saadhoo lagi tarau tin kai paae ||
(ਜਿਹੜੇ ਮਨੁੱਖ ਆਪਣੇ ਅੰਦਰੋਂ) ਮਾਣ ਮੋਹ ਵਿਕਾਰ ਤਿਆਗ ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਚਰਣੀਂ ਲੱਗ ਕੇ ਮੈਂ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਾਂ ।
अभिमान, मोह एवं विकारों को छोड़कर साधु पुरुषों के चरणों में लग जाओ और मुक्ति पा लो।
I have renounced pride, emotional attachment, wickedness and corruption; attached to the Holy, I am carried across at their feet.
Guru Arjan Dev ji / Raag Kanrha / Chhant / Guru Granth Sahib ji - Ang 1312
ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥
बिनवंति नानक सरणि सुआमी बडभागि दरसनु पाए ॥१॥
Binavantti naanak sara(nn)i suaamee badabhaagi darasanu paae ||1||
ਨਾਨਕ ਬੇਨਤੀ ਕਰਦਾ ਹੈ, ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ ਉਹਨਾਂ ਦੀ) ਸਰਨ ਵਿਚ (ਰੱਖ । ਪਰ) ਵੱਡੀ ਕਿਸਮਤ ਨਾਲ (ਅਜਿਹੇ ਸਾਧੂ ਜਨਾਂ ਦਾ) ਦਰਸਨ ਪ੍ਰਾਪਤ ਹੁੰਦਾ ਹੈ ॥੧॥
नानक विनती करते हैं कि हे स्वामी ! तेरी शरण में भाग्यशाली ही दर्शन पाते हैं।॥ १॥
Prays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
Guru Arjan Dev ji / Raag Kanrha / Chhant / Guru Granth Sahib ji - Ang 1312
ਮਿਲਿ ਸਾਧੂ ਨਿਤ ਭਜਹ ਨਾਰਾਇਣ ॥
मिलि साधू नित भजह नाराइण ॥
Mili saadhoo nit bhajah naaraai(nn) ||
ਆਓ, ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ,
साधु-पुरुषों के संग मिलकर नित्य परमात्मा का भजन करो,
The Holy meet together, and continually vibrate and meditate on the Lord.
Guru Arjan Dev ji / Raag Kanrha / Chhant / Guru Granth Sahib ji - Ang 1312
ਰਸਕਿ ਰਸਕਿ ਸੁਆਮੀ ਗੁਣ ਗਾਇਣ ॥
रसकि रसकि सुआमी गुण गाइण ॥
Rasaki rasaki suaamee gu(nn) gaai(nn) ||
ਅਤੇ ਪੂਰੇ ਆਨੰਦ ਨਾਲ ਮਾਲਕ-ਪ੍ਰਭੂ ਦੇ ਗੁਣ ਗਾਇਆ ਕਰੀਏ ।
खूब मजे लेकर आनंदपूर्वक स्वामी का गुणगान करो,
With love and excitement, they sing the Glorious Praises of their Lord and Master.
Guru Arjan Dev ji / Raag Kanrha / Chhant / Guru Granth Sahib ji - Ang 1312
ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥
गुण गाइ जीवह हरि अमिउ पीवह जनम मरणा भागए ॥
Gu(nn) gaai jeevah hari amiu peevah janam mara(nn)aa bhaagae ||
ਪ੍ਰਭੂ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਅਸੀਂ ਪੀਂਦੇ ਰਹੀਏ ਅਤੇ ਆਤਮਕ ਜੀਵਨ ਹਾਸਲ ਕਰੀਏ । (ਹਰਿ-ਨਾਮ-ਜਲ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
गुणानुवाद करके हरिनाम अमृत पान करके जीवन पाओ, इस तरह जन्म-मरण से मुक्त हो जाओ।
Singing His Praises they live, drinking in the Lord's Nectar; the cycle of birth and death is over for them.
Guru Arjan Dev ji / Raag Kanrha / Chhant / Guru Granth Sahib ji - Ang 1312
ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥
सतसंगि पाईऐ हरि धिआईऐ बहुड़ि दूखु न लागए ॥
Satasanggi paaeeai hari dhiaaeeai bahu(rr)i dookhu na laagae ||
(ਸੰਤ ਜਨਾਂ ਦੀ ਸੰਗਤ ਵਿਚ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਤਸੰਗ ਵਿਚ (ਹੀ) ਪਰਮਾਤਮਾ ਮਿਲਦਾ ਹੈ, ਅਤੇ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ ।
सत्संग में रहकर परमात्मा का मनन करने से पुनः कोई दुख नहीं लगता।
Finding the True Congregation and meditating on the Lord, one is never again afflicted with pain.
Guru Arjan Dev ji / Raag Kanrha / Chhant / Guru Granth Sahib ji - Ang 1312
ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥
करि दइआ दाते पुरख बिधाते संत सेव कमाइण ॥
Kari daiaa daate purakh bidhaate santt sev kamaai(nn) ||
ਹੇ ਦਾਤਾਰ! ਹੇ ਸਰਬ ਵਿਆਪਕ ਸਿਰਜਣਹਾਰ! (ਮੇਰੇ ਉਤੇ) ਮਿਹਰ ਕਰ, ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇਹ ।
हे दाता, परमपुरुष विधाता ! दया करो और संतों की सेवा में तल्लीन रखो।
By the Grace of the Great Giver, the Architect of Destiny, we work to serve the Saints.
Guru Arjan Dev ji / Raag Kanrha / Chhant / Guru Granth Sahib ji - Ang 1312
ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥
बिनवंति नानक जन धूरि बांछहि हरि दरसि सहजि समाइण ॥२॥
Binavantti naanak jan dhoori baanchhahi hari darasi sahaji samaai(nn) ||2||
ਨਾਨਕ ਬੇਨਤੀ ਕਰਦਾ ਹੈ (ਜਿਹੜੇ ਮਨੁੱਖ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਉਹ ਪਰਮਾਤਮਾ ਦੇ ਦਰਸਨ ਵਿਚ ਆਤਮਕ ਅਡੋਲਤਾ ਵਿਚ ਲੀਨਤਾ ਹਾਸਲ ਕਰ ਲੈਂਦੇ ਹਨ ॥੨॥
नानक विनती करते हैं कि हे प्रभु ! हम तो केवल भक्तजनों की चरण-धूल ही चाहते हैं और तेरे दर्शनों से सहजावस्था में लीन होते हैं॥ २॥
Prays Nanak, I long for the dust of the feet of the humble; I am intuitively absorbed in the Blessed Vision of the Lord. ||2||
Guru Arjan Dev ji / Raag Kanrha / Chhant / Guru Granth Sahib ji - Ang 1312
ਸਗਲੇ ਜੰਤ ਭਜਹੁ ਗੋਪਾਲੈ ॥
सगले जंत भजहु गोपालै ॥
Sagale jantt bhajahu gopaalai ||
ਹੇ ਸਾਰੇ ਪ੍ਰਾਣੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰੋ ।
सब जीव भगवान का भजन करते हैं,
All beings vibrate and meditate on the Lord of the World.
Guru Arjan Dev ji / Raag Kanrha / Chhant / Guru Granth Sahib ji - Ang 1312
ਜਪ ਤਪ ਸੰਜਮ ਪੂਰਨ ਘਾਲੈ ॥
जप तप संजम पूरन घालै ॥
Jap tap sanjjam pooran ghaalai ||
(ਇਹ ਭਜਨ ਹੀ) ਜਪ ਤਪ ਸੰਜਮ ਆਦਿਕ ਸਾਰੀ ਮਿਹਨਤ ਹੈ ।
इसी से जप, तपस्या, संयम इत्यादि सब कर्म पूरे हो जाते हैं।
This brings the merits of chanting and meditation, austere self-discipline and perfect service.
Guru Arjan Dev ji / Raag Kanrha / Chhant / Guru Granth Sahib ji - Ang 1312
ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥
नित भजहु सुआमी अंतरजामी सफल जनमु सबाइआ ॥
Nit bhajahu suaamee anttarajaamee saphal janamu sabaaiaa ||
ਹੇ ਪ੍ਰਾਣੀਓ! ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ (ਭਜਨ ਦੀ ਬਰਕਤਿ ਨਾਲ) ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ ।
अतः नित्य अन्तर्यामी स्वामी का भजन करो, इसी से जन्म सफल होता है।
Vibrating and meditating continuously on our Lord and Master, the Inner-knower, the Searcher of hearts, one's life becomes totally fruitful.
Guru Arjan Dev ji / Raag Kanrha / Chhant / Guru Granth Sahib ji - Ang 1312
ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥
गोबिदु गाईऐ नित धिआईऐ परवाणु सोई आइआ ॥
Gobidu gaaeeai nit dhiaaeeai paravaa(nn)u soee aaiaa ||
ਹੇ ਪ੍ਰਾਣੀਓ! ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਸਦਾ ਸਿਮਰਨ ਕਰਨਾ ਚਾਹੀਦਾ ਹੈ, (ਜਿਹੜਾ ਸਿਮਰਨ-ਭਜਨ ਕਰਦਾ ਹੈ) ਉਹੀ ਜਗਤ ਵਿਚ ਜੰਮਿਆ ਕਬੂਲ ਸਮਝੋ ।
जो ईश्वर का गुणानुवाद करते हैं, नित्य उसी के चिंतन में लीन रहते हैं, ऐसे लोगों का जन्म सफल हो जाता है।
Those who sing and meditate continually on the Lord of the Universe - their coming into the world is blessed and approved.
Guru Arjan Dev ji / Raag Kanrha / Chhant / Guru Granth Sahib ji - Ang 1312
ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥
जप ताप संजम हरि हरि निरंजन गोबिंद धनु संगि चालै ॥
Jap taap sanjjam hari hari niranjjan gobindd dhanu sanggi chaalai ||
ਹੇ ਪ੍ਰਾਣੀਓ! ਮਾਇਆ-ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ (ਆਦਿਕ ਉੱਦਮ) ਹੈ । ਪਰਮਾਤਮਾ ਦਾ (ਨਾਮ-) ਧਨ ਹੀ (ਮਨੁੱਖ ਦੇ) ਨਾਲ ਜਾਂਦਾ ਹੈ ।
मायातीत परमेश्वर ही जप, तप एवं संयम है और प्रभु-नाम धन ही साथ चलता है।
The Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
Guru Arjan Dev ji / Raag Kanrha / Chhant / Guru Granth Sahib ji - Ang 1312
ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥
बिनवंति नानक करि दइआ दीजै हरि रतनु बाधउ पालै ॥३॥
Binavantti naanak kari daiaa deejai hari ratanu baadhau paalai ||3||
ਨਾਨਕ ਬੇਨਤੀ ਕਰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ) ਮਿਹਰ ਕਰ ਕੇ (ਮੈਨੂੰ ਆਪਣਾ) ਨਾਮ-ਰਤਨ ਦੇਹ ਮੈਂ (ਆਪਣੇ) ਪੱਲੇ ਬੰਨ੍ਹ ਲਵਾਂ ॥੩॥
नानक विनती करते हैं कि हे प्रभु ! दया पूर्वक नाम रत्न साथ बांध दो॥ ३॥
Prays Nanak, please grant Your Grace, O Lord, and bless me with the Jewel, that I may carry it in my pocket. ||3||
Guru Arjan Dev ji / Raag Kanrha / Chhant / Guru Granth Sahib ji - Ang 1312
ਮੰਗਲਚਾਰ ਚੋਜ ਆਨੰਦਾ ॥
मंगलचार चोज आनंदा ॥
Manggalachaar choj aananddaa ||
(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਖ਼ੁਸ਼ੀਆਂ ਪੈਦਾ ਹੋ ਜਾਂਦੀਆਂ ਹਨ,
खुशी के गीत गाए जा रहे हैं,
His Wondrous and Amazing Plays are blissful
Guru Arjan Dev ji / Raag Kanrha / Chhant / Guru Granth Sahib ji - Ang 1312
ਕਰਿ ਕਿਰਪਾ ਮਿਲੇ ਪਰਮਾਨੰਦਾ ॥
करि किरपा मिले परमानंदा ॥
Kari kirapaa mile paramaananddaa ||
(ਜਿਸ ਜੀਵ-ਇਸਤ੍ਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮਿਹਰ ਕਰ ਕੇ ਮਿਲ ਪੈਂਦੇ ਹਨ ।
आनंद कौतुक हो गया है, कृपा करके परमानंद प्रभु मिल गया है।
Granting His Grace, He bestows supreme ecstasy.
Guru Arjan Dev ji / Raag Kanrha / Chhant / Guru Granth Sahib ji - Ang 1312
ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥
प्रभ मिले सुआमी सुखहगामी इछ मन की पुंनीआ ॥
Prbh mile suaamee sukhahagaamee ichh man kee punneeaa ||
ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ,
सुख देने वाला प्रभु मिल गया है, मन की कामना पूरी हो गई है।
God, my Lord and Master, the Bringer of peace, has met me, and the desires of my mind are fulfilled.
Guru Arjan Dev ji / Raag Kanrha / Chhant / Guru Granth Sahib ji - Ang 1312
ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥
बजी बधाई सहजे समाई बहुड़ि दूखि न रुंनीआ ॥
Bajee badhaaee sahaje samaaee bahu(rr)i dookhi na runneeaa ||
ਉਸ ਦੇ ਚਿੱਤ ਵਿਚ ਹੁਲਾਰਾ ਜਿਹਾ ਆਇਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਂਦੀ ਨਹੀਂ ।
अब खुशियाँ ही खुशियाँ छा गई हैं, स्वाभाविक सुख मिला है और पुन: कोई दुख नहीं लगता।
Congratulations pour in; I am intuitively absorbed in the Lord. I shall never again cry out in pain.
Guru Arjan Dev ji / Raag Kanrha / Chhant / Guru Granth Sahib ji - Ang 1312
ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥
ले कंठि लाए सुख दिखाए बिकार बिनसे मंदा ॥
Le kantthi laae sukh dikhaae bikaar binase manddaa ||
(ਪ੍ਰਭੂ ਜੀ) ਜਿਸ (ਜੀਵ-ਇਸਤ੍ਰੀ) ਨੂੰ ਗਲ ਨਾਲ ਲਾ ਲੈਂਦੇ ਹਨ, ਉਸ ਨੂੰ (ਸਾਰੇ) ਸੁਖ ਵਿਖਾਂਦੇ ਹਨ, ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਹਨ ।
जब गले लगाकर मिलता है तो सुख ही प्राप्त होता है और पाप विकार सब बुराइयों दूर हो जाती हैं।
He hugs me close in His Embrace, and blesses me with peace; the evil of sin and corruption is gone.
Guru Arjan Dev ji / Raag Kanrha / Chhant / Guru Granth Sahib ji - Ang 1312
ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥
बिनवंति नानक मिले सुआमी पुरख परमानंदा ॥४॥१॥
Binavantti naanak mile suaamee purakh paramaananddaa ||4||1||
ਨਾਨਕ ਬੇਨਤੀ ਕਰਦਾ ਹੈ ਕਿ (ਇਉਂ ਉਸ ਜੀਵ-ਇਸਤਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਦਾ ਮਿਲਾਪ ਹੋ ਜਾਂਦਾ ਹੈ ॥੪॥੧॥
नानक विनय करते हैं कि मुझे परमानंद स्वामी मिल गया है।॥ ४॥ १॥
Prays Nanak, I have met my Lord and Master, the Primal Lord, the Embodiment of Bliss. ||4||1||
Guru Arjan Dev ji / Raag Kanrha / Chhant / Guru Granth Sahib ji - Ang 1312
ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ
कानड़े की वार महला ४ मूसे की वार की धुनी
Kaana(rr)e kee vaar mahalaa 4 moose kee vaar kee dhunee
ਗੁਰੂ ਰਾਮਦਾਸ ਜੀ ਦੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਹੈ ।
कानड़े की वार महला ४ मूसे की वार की धुनी
Vaar Of Kaanraa, Fourth Mehl, Sung To The Tune Of The Ballad Of Musa:
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि
One Universal Creator God. By The Grace Of The True Guru:
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਸਲੋਕ ਮਃ ੪ ॥
सलोक मः ४ ॥
Salok M: 4 ||
ਗੁਰੂ ਰਾਮਦਾਸ ਜੀ ਦੇ ਸਲੋਕ ।
श्लोक महला ४॥
Shalok, Fourth Mehl:
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥
राम नामु निधानु हरि गुरमति रखु उर धारि ॥
Raam naamu nidhaanu hari guramati rakhu ur dhaari ||
ਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ ।
परमात्मा का नाम सुखों का घर है, गुरु के उपदेशानुसार इसे हृदय में बसाकर रखो।
Follow the Guru's Teachings, and enshrine the Treasure of the Lord's Name within your heart.
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥
दासन दासा होइ रहु हउमै बिखिआ मारि ॥
Daasan daasaa hoi rahu haumai bikhiaa maari ||
(ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ ।
जो अहम् एवं विषय-विकारों को मारकर दासों का दास बनकर रहता है,
Become the slave of the Lord's slaves, and conquer egotism and corruption.
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥
जनमु पदारथु जीतिआ कदे न आवै हारि ॥
Janamu padaarathu jeetiaa kade na aavai haari ||
(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ ।
वह जन्म जीत लेता है और कभी पराजित नहीं होता।
You shall win this treasure of life; you shall never lose.
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
धनु धनु वडभागी नानका जिन गुरमति हरि रसु सारि ॥१॥
Dhanu dhanu vadabhaagee naanakaa jin guramati hari rasu saari ||1||
ਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੧॥
हे नानक ! जो गुरु की शिक्षानुसार परमात्मा का मनन करते हैं, वे भाग्यशाली हैं।॥ १॥
Blessed, blessed and very fortunate are those, O Nanak, who savor the Sublime Essence of the Lord through the Guru's Teachings. ||1||
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਮਃ ੪ ॥
मः ४ ॥
M:h 4 ||
महला ४॥
Fourth Mehl:
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥
गोविंदु गोविदु गोविदु हरि गोविदु गुणी निधानु ॥
Govinddu govidu govidu hari govidu gu(nn)ee nidhaanu ||
ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ।
ईश्वर जगत का पालक है, गुणों का भण्डार है, उसी की महिमा गाओ।
Govind, Govind, Govind - the Lord God, the Lord of the Universe is the Treasure of Virtue.
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312
ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥
गोविदु गोविदु गुरमति धिआईऐ तां दरगह पाईऐ मानु ॥
Govidu govidu guramati dhiaaeeai taan daragah paaeeai maanu ||
ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਨੂੰ ਸਿਮਰਿਆ ਜਾਏ ਤਦੋਂ ਪਰਮਾਤਮਾ ਦੀ ਹਜੂਰੀ ਵਿਚ ਆਦਰ ਮਿਲਦਾ ਹੈ ।
गुरु के उपदेश से ईश्वर का भजन करो, तो ही दरबार में सम्मान प्राप्त होता है।
Meditating on Govind, Govind, the Lord of the Universe, through the Guru's Teachings, you shall be honored in the Court of the Lord.
Guru Ramdas ji / Raag Kanrha / Kanre ki vaar (M: 4) / Guru Granth Sahib ji - Ang 1312