ANG 1311, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ ॥

पंकज मोह निघरतु है प्रानी गुरु निघरत काढि कढावैगो ॥

Pankkaj moh nigharatu hai praanee guru nigharat kaadhi kadhaavaigo ||

ਮਨੁੱਖ (ਮਾਇਆ ਦੇ) ਮੋਹ ਦੇ ਖੋਭੇ ਵਿਚ ਖੁੱਭਦਾ ਜਾਂਦਾ ਹੈ, ਗੁਰੂ (ਇਸ ਖੋਭੇ ਵਿਚ) ਖੁੱਭ ਰਹੇ ਮਨੁੱਖ ਨੂੰ (ਖੋਭੇ ਵਿਚੋਂ) ਕੱਢ ਕੇ ਬੰਨੇ ਲਾ ਦੇਂਦਾ ਹੈ ।

जब प्राणी मोह के कीचड़ में गिरता है तो गुरु उसे निकाल लेता है।

The mortal beings are sinking in the swamp of emotional attachment; the Guru lifts them up, and saves them from sinking.

Guru Ramdas ji / Raag Kanrha / Ashtpadiyan / Guru Granth Sahib ji - Ang 1311

ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥੪॥

त्राहि त्राहि सरनि जन आए गुरु हाथी दे निकलावैगो ॥४॥

Traahi traahi sarani jan aae guru haathee de nikalaavaigo ||4||

'ਬਚਾ ਲੈ ਬਚਾ ਲੈ'-ਇਹ ਆਖਦੇ (ਜਿਹੜੇ) ਮਨੁੱਖ (ਗੁਰੂ ਦੀ) ਸਰਨ ਆਉਂਦੇ ਹਨ, ਗੁਰੂ ਆਪਣਾ ਹੱਥ ਫੜਾ ਕੇ ਉਹਨਾਂ ਨੂੰ (ਮਾਇਆ ਦੇ ਮੋਹ ਦੇ ਚਿੱਕੜ ਵਿਚੋਂ) ਬਾਹਰ ਕੱਢ ਲੈਂਦਾ ਹੈ ॥੪॥

‘बचाओ-बचाओ' की प्रार्थना करते हुए जीव शरण में आते हैं और गुरु हाथ देकर इनको बचाता है॥ ४॥

Crying, ""Save me! Save me!"", the humble come to His Sanctuary; the Guru reaches out His Hand, and lifts them up. ||4||

Guru Ramdas ji / Raag Kanrha / Ashtpadiyan / Guru Granth Sahib ji - Ang 1311


ਸੁਪਨੰਤਰੁ ਸੰਸਾਰੁ ਸਭੁ ਬਾਜੀ ਸਭੁ ਬਾਜੀ ਖੇਲੁ ਖਿਲਾਵੈਗੋ ॥

सुपनंतरु संसारु सभु बाजी सभु बाजी खेलु खिलावैगो ॥

Supananttaru sanssaaru sabhu baajee sabhu baajee khelu khilaavaigo ||

ਇਹ ਸੰਸਾਰ (ਮਨੁੱਖ ਦੇ) ਮਨ ਦੀ ਭਟਕਣਾ (ਦਾ ਮੂਲ) ਹੈ, (ਜੀਵਾਂ ਨੂੰ ਪਰਚਾਣ ਲਈ) ਸਾਰਾ ਜਗਤ (ਇਕ) ਖੇਡ (ਜਿਹੀ ਹੀ) ਹੈ । ਇਹ ਖੇਡ (ਜੀਵਾਂ ਨੂੰ ਪਰਮਾਤਮਾ ਆਪ) ਖਿਡਾ ਰਿਹਾ ਹੈ ।

समूचा संसार सपने की बाजी है और प्रभु ही जीवनबाजी का खेल खेलाता है।

The whole world is like a game in a dream, all a game. God plays and causes the game to be played.

Guru Ramdas ji / Raag Kanrha / Ashtpadiyan / Guru Granth Sahib ji - Ang 1311

ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥

लाहा नामु गुरमति लै चालहु हरि दरगह पैधा जावैगो ॥५॥

Laahaa naamu guramati lai chaalahu hari daragah paidhaa jaavaigo ||5||

(ਇਸ ਖੇਡ ਵਿਚ ਪਰਮਾਤਮਾ ਦਾ) ਨਾਮ (ਹੀ) ਲਾਭ ਹੈ । ਗੁਰੂ ਦੀ ਮੱਤ ਦੀ ਰਾਹੀਂ ਇਹ ਲਾਭ ਖੱਟ ਕੇ ਜਾਵੋ । (ਜਿਹੜਾ ਮਨੁੱਖ ਇਹ ਲਾਭ ਖੱਟ ਕੇ ਇਥੋਂ ਜਾਂਦਾ ਹੈ, ਉਹ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੫॥

गुरु के उपदेशानुसार हरिनाम संकीर्तन का लाभ प्राप्त करो और प्रभु के दरबार में सम्मान सहित जाओ॥ ५॥

So earn the Profit of the Naam by following the Guru's Teachings; you shall go to the Court of the Lord in robes of honor. ||5||

Guru Ramdas ji / Raag Kanrha / Ashtpadiyan / Guru Granth Sahib ji - Ang 1311


ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ ॥

हउमै करै करावै हउमै पाप कोइले आनि जमावैगो ॥

Haumai karai karaavai haumai paap koile aani jamaavaigo ||

ਜਿਹੜਾ ਮਨੁੱਖ ਸਾਰੀ ਉਮਰ 'ਹਉਂ, ਹਉਂ' ਹੀ ਕਰਦਾ ਰਹਿੰਦਾ ਹੈ, ਉਹ ਮਨੁੱਖ (ਆਪਣੀ ਮਾਨਸਿਕ ਖੇਤੀ ਵਿਚ) ਪਾਪ ਕੋਲੇ ਲਿਆ ਕੇ ਬੀਜਦਾ ਰਹਿੰਦਾ ਹੈ ।

मनुष्य सब अभिमान में करता और करवाता है और पापों का कोयला जमा करता है।

They act in egotism, and make others act in egotism; they collect and gather up the blackness of sin.

Guru Ramdas ji / Raag Kanrha / Ashtpadiyan / Guru Granth Sahib ji - Ang 1311

ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ ॥੬॥

आइआ कालु दुखदाई होए जो बीजे सो खवलावैगो ॥६॥

Aaiaa kaalu dukhadaaee hoe jo beeje so khavalaavaigo ||6||

ਜਦੋਂ ਮੌਤ ਆਉਂਦੀ ਹੈ; (ਉਹ ਬੀਜੇ ਹੋਏ ਕਮਾਏ ਹੋਏ ਪਾਪ) ਦੁਖਦਾਈ ਬਣ ਜਾਂਦੇ ਹਨ (ਪਰ ਉਸ ਵੇਲੇ ਕੀਹ ਹੋ ਸਕਦਾ ਹੈ?) ਜਿਹੜੇ ਕੋਲੇ-ਪਾਪ ਬੀਜੇ ਹੋਏ ਹੁੰਦੇ ਹਨ (ਸਾਰੀ ਉਮਰ ਕੀਤੇ ਹੁੰਦੇ ਹਨ) ਉਹਨਾਂ ਦਾ ਫਲ ਖਾਣਾ ਪੈਂਦਾ ਹੈ ॥੬॥

जब दुखदायक काल आता है तो जो बोया होता है, वही फल खाना पड़ता है॥ ६॥

And when death comes, they suffer in agony; they must eat what they have planted. ||6||

Guru Ramdas ji / Raag Kanrha / Ashtpadiyan / Guru Granth Sahib ji - Ang 1311


ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਚਲੇ ਪਤਿ ਪਾਵੈਗੋ ॥

संतहु राम नामु धनु संचहु लै खरचु चले पति पावैगो ॥

Santtahu raam naamu dhanu sancchahu lai kharachu chale pati paavaigo ||

ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਰਹੋ, (ਜਿਹੜੇ ਮਨੁੱਖ ਜੀਵਨ-ਸਫ਼ਰ ਵਿਚ ਵਰਤਣ ਲਈ ਨਾਮ-) ਖ਼ਰਚ ਲੈ ਕੇ ਤੁਰਦੇ ਹਨ, (ਪਰਮਾਤਮਾ ਉਹਨਾਂ ਨੂੰ) ਇੱਜ਼ਤ-ਮਾਣ ਦੇਂਦਾ ਹੈ ।

हे सज्जनो ! राम नाम रूपी धन इकठ्ठा करो, इसका उपयोग करने से प्रतिष्ठा प्राप्त होती है।

O Saints, gather the Wealth of the Lord's Name; if you depart after packing these provisions, you shall be honored.

Guru Ramdas ji / Raag Kanrha / Ashtpadiyan / Guru Granth Sahib ji - Ang 1311

ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਨ ਆਵੈਗੋ ॥੭॥

खाइ खरचि देवहि बहुतेरा हरि देदे तोटि न आवैगो ॥७॥

Khaai kharachi devahi bahuteraa hari dede toti na aavaigo ||7||

ਉਹ ਮਨੁੱਖ (ਇਹ ਨਾਮ-ਧਨ ਆਪ) ਖੁਲ੍ਹਾ ਵਰਤ ਕੇ (ਹੋਰਨਾਂ ਨੂੰ ਭੀ) ਬਹੁਤ ਵੰਡਦੇ ਹਨ, ਇਸ ਹਰਿ-ਨਾਮ ਧਨ ਦੇ ਵੰਡਦਿਆਂ ਇਸ ਵਿਚ ਕਮੀ ਨਹੀਂ ਹੁੰਦੀ ॥੭॥

नाम धन का जितना उपयोग एवं खर्च करोगे, ईश्वर देता ही रहेगा और किसी चीज की कमी नहीं आती॥ ७॥

So eat, spend, consume and give abundantly; the Lord will give - there will be no deficiency. ||7||

Guru Ramdas ji / Raag Kanrha / Ashtpadiyan / Guru Granth Sahib ji - Ang 1311


ਰਾਮ ਨਾਮ ਧਨੁ ਹੈ ਰਿਦ ਅੰਤਰਿ ਧਨੁ ਗੁਰ ਸਰਣਾਈ ਪਾਵੈਗੋ ॥

राम नाम धनु है रिद अंतरि धनु गुर सरणाई पावैगो ॥

Raam naam dhanu hai rid anttari dhanu gur sara(nn)aaee paavaigo ||

(ਹੇ ਭਾਈ!) ਇਹ ਨਾਮ-ਧਨ ਗੁਰੂ ਦੀ ਸਰਨ ਪਿਆਂ ਮਿਲਦਾ ਹੈ । ਜਿਸ ਮਨੁੱਖ ਦੇ ਹਿਰਦੇ ਵਿਚ ਇਹ ਨਾਮ-ਧਨ ਵੱਸਦਾ ਹੈ,

राम नाम रूपी धन हृदय में ही है और यह धन गुरु की शरण में ही प्राप्त होता है।

The wealth of the Lord's Name is deep within the heart. In the Sanctuary of the Guru, this wealth is found.

Guru Ramdas ji / Raag Kanrha / Ashtpadiyan / Guru Granth Sahib ji - Ang 1311

ਨਾਨਕ ਦਇਆ ਦਇਆ ਕਰਿ ਦੀਨੀ ਦੁਖੁ ਦਾਲਦੁ ਭੰਜਿ ਸਮਾਵੈਗੋ ॥੮॥੫॥

नानक दइआ दइआ करि दीनी दुखु दालदु भंजि समावैगो ॥८॥५॥

Naanak daiaa daiaa kari deenee dukhu daaladu bhanjji samaavaigo ||8||5||

ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਦੀ ਦਾਤ ਮਿਹਰ ਕਰ ਕੇ ਦੇਂਦਾ ਹੈ, ਹੇ ਨਾਨਕ! ਉਹ ਆਪਣਾ ਹਰੇਕ ਦੁੱਖ ਦੂਰ ਕਰ ਕੇ (ਆਤਮਕ) ਗਰੀਬੀ ਮੁਕਾ ਕੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੫॥

नानक का कथन है कि ईश्वर ने दया की है, जिससे सब दुख एवं दारिद्रय दूर हो गए हैं।॥ ८॥ ५॥

O Nanak, God has been kind and compassionate; He has blessed me. Removing pain and poverty, He has blended me with Himself. ||8||5||

Guru Ramdas ji / Raag Kanrha / Ashtpadiyan / Guru Granth Sahib ji - Ang 1311


ਕਾਨੜਾ ਮਹਲਾ ੪ ॥

कानड़ा महला ४ ॥

Kaana(rr)aa mahalaa 4 ||

कानड़ा महला ४ ॥

Kaanraa, Fourth Mehl:

Guru Ramdas ji / Raag Kanrha / Ashtpadiyan / Guru Granth Sahib ji - Ang 1311

ਮਨੁ ਸਤਿਗੁਰ ਸਰਨਿ ਧਿਆਵੈਗੋ ॥

मनु सतिगुर सरनि धिआवैगो ॥

Manu satigur sarani dhiaavaigo ||

(ਜਿਸ ਮਨੁੱਖ ਦਾ) ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,

हे मन ! सतिगुरु की शरण का ध्यान करो,

O mind, seek the Sanctuary of the True Guru, and meditate.

Guru Ramdas ji / Raag Kanrha / Ashtpadiyan / Guru Granth Sahib ji - Ang 1311

ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ ॥੧॥ ਰਹਾਉ ॥

लोहा हिरनु होवै संगि पारस गुनु पारस को होइ आवैगो ॥१॥ रहाउ ॥

Lohaa hiranu hovai sanggi paaras gunu paaras ko hoi aavaigo ||1|| rahaau ||

(ਉਹ ਪ੍ਰਭੂ-ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ) ਪਾਰਸ ਨਾਲ (ਛੁਹ ਕੇ) ਲੋਹਾ ਸੋਨਾ ਬਣ ਜਾਂਦਾ ਹੈ, ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ ॥੧॥ ਰਹਾਉ ॥

ज्यों पारस के स्पर्श से लोहा स्वर्ण हो जाता है, वैसे ही गुरु रूपी पारस से, वैसे ही गुण प्राप्त हो जाते हैं।॥ १॥रहाउ॥

Iron is transformed into gold by touching the philosopher's stone; it takes on its qualities. ||1|| Pause ||

Guru Ramdas ji / Raag Kanrha / Ashtpadiyan / Guru Granth Sahib ji - Ang 1311


ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥

सतिगुरु महा पुरखु है पारसु जो लागै सो फलु पावैगो ॥

Satiguru mahaa purakhu hai paarasu jo laagai so phalu paavaigo ||

ਗੁਰੂ (ਭੀ) ਬਹੁਤ ਵੱਡਾ ਪੁਰਖ ਹੈ, (ਗੁਰੂ ਭੀ) ਪਾਰਸ ਹੈ । ਜਿਹੜਾ ਮਨੁੱਖ (ਗੁਰੂ ਦੀ ਚਰਨੀਂ) ਲੱਗਦਾ ਹੈ ਉਹ (ਸ੍ਰੇਸ਼ਟ) ਫਲ ਪ੍ਰਾਪਤ ਕਰਦਾ ਹੈ,

महापुरुष सतिगुरु ऐसा पारस है, जिसके चरणों में लगने से मनोवांछित फल प्राप्त होते हैं।

The True Guru, the Great Primal Being, is the philosopher's stone. Whoever is attached to Him receives fruitful rewards.

Guru Ramdas ji / Raag Kanrha / Ashtpadiyan / Guru Granth Sahib ji - Ang 1311

ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥੧॥

जिउ गुर उपदेसि तरे प्रहिलादा गुरु सेवक पैज रखावैगो ॥१॥

Jiu gur upadesi tare prhilaadaa guru sevak paij rakhaavaigo ||1||

ਜਿਵੇਂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਪ੍ਰਹਿਲਾਦ (ਆਦਿਕ ਕਈ) ਪਾਰ ਲੰਘ ਗਏ । ਗੁਰੂ ਆਪਣੇ (ਸੇਵਕ) ਦੀ ਇੱਜ਼ਤ (ਜ਼ਰੂਰ) ਰੱਖਦਾ ਹੈ ॥੧॥

ज्यों गुरु के उपदेश से भक्त प्रहलाद संसार-सागर से पार हो गया, वैसे ही गुरु अपने शिष्यों की लाज रखता है॥ १॥

Just as Prahlaad was saved by the Guru's Teachings, the Guru protects the honor of His servant. ||1||

Guru Ramdas ji / Raag Kanrha / Ashtpadiyan / Guru Granth Sahib ji - Ang 1311


ਸਤਿਗੁਰ ਬਚਨੁ ਬਚਨੁ ਹੈ ਨੀਕੋ ਗੁਰ ਬਚਨੀ ਅੰਮ੍ਰਿਤੁ ਪਾਵੈਗੋ ॥

सतिगुर बचनु बचनु है नीको गुर बचनी अम्रितु पावैगो ॥

Satigur bachanu bachanu hai neeko gur bachanee ammmritu paavaigo ||

ਯਕੀਨ ਜਾਣ ਕਿ ਗੁਰੂ ਦਾ ਬਚਨ (ਬੜਾ) ਸ੍ਰੇਸ਼ਟ ਹੈ । ਗੁਰੂ ਦੇ ਬਚਨਾਂ ਦੀ ਬਰਕਤਿ ਨਾਲ (ਮਨੁੱਖ) ਆਤਮਕ ਜੀਵਨ ਦੇਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ ।

सतिगुरु का वचन उत्तम है और गुरु के वचन से अमृत प्राप्त होता है।

The Word of the True Guru is the most Sublime and Noble Word. Through the Guru's Word, the Ambrosial Nectar is obtained.

Guru Ramdas ji / Raag Kanrha / Ashtpadiyan / Guru Granth Sahib ji - Ang 1311

ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥੨॥

जिउ अ्मबरीकि अमरा पद पाए सतिगुर मुख बचन धिआवैगो ॥२॥

Jiu ambbareeki amaraa pad paae satigur mukh bachan dhiaavaigo ||2||

(ਜਿਹੜਾ ਭੀ ਮਨੁੱਖ) ਗੁਰੂ ਦਾ ਉਚਾਰਿਆ ਸ਼ਬਦ ਹਿਰਦੇ ਵਿਚ ਵਸਾਂਦਾ ਹੈ (ਉਹ ਉੱਚਾ ਆਤਮਕ ਜੀਵਨ ਪ੍ਰਾਪਤ ਕਰਦਾ ਹੈ) ਜਿਵੇਂ ਅੰਬਰੀਕ ਨੇ ਉਹ ਆਤਮਕ ਦਰਜਾ ਹਾਸਲ ਕਰ ਲਿਆ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ ॥੨॥

ज्यों सतिगुरु के वचन से ध्यान करके अम्बरीष अमरपद पा गए, हम भी गुरु के वचन से ध्यान कर अमर पद प्राप्त करेंगे॥ २॥

Ambreek the king was blessed with the status of immortality, meditating on the Word of the True Guru. ||2||

Guru Ramdas ji / Raag Kanrha / Ashtpadiyan / Guru Granth Sahib ji - Ang 1311


ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥

सतिगुर सरनि सरनि मनि भाई सुधा सुधा करि धिआवैगो ॥

Satigur sarani sarani mani bhaaee sudhaa sudhaa kari dhiaavaigo ||

ਜਿਸ ਮਨੁੱਖ ਨੂੰ ਗੁਰੂ ਦੀ ਸਰਨ ਪਏ ਰਹਿਣਾ (ਆਪਣੇ) ਮਨ ਵਿਚ ਪਸੰਦ ਆ ਜਾਂਦਾ ਹੈ, ਉਹ (ਗੁਰੂ ਦੇ ਬਚਨ ਨੂੰ) ਆਤਮਕ ਜੀਵਨ-ਦਾਤਾ ਨਿਸ਼ਚੇ ਕਰ ਕੇ (ਉਸਨੂੰ) ਆਪਣੇ ਅੰਦਰ ਵਸਾਈ ਰੱਖਦਾ ਹੈ ।

जिसके मन को सतिगुरु की शरण में रहना अच्छा लगता है, वह हरिनाम अमृत का ही ध्यान करता है।

The Sanctuary, the Protection and Sanctuary of the True Guru is pleasing to the mind. It is sacred and pure - meditate on it.

Guru Ramdas ji / Raag Kanrha / Ashtpadiyan / Guru Granth Sahib ji - Ang 1311

ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥੩॥

दइआल दीन भए है सतिगुर हरि मारगु पंथु दिखावैगो ॥३॥

Daiaal deen bhae hai satigur hari maaragu pantthu dikhaavaigo ||3||

ਗੁਰੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਗੁਰੂ ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾ ਦੇਂਦਾ ਹੈ ॥੩॥

सतिगुरु दीनों पर दयालु होता है और प्रभु-मिलन का मार्गदर्शन करता है॥ ३॥

The True Guru has become Merciful to the meek and the poor; He has shown me the Path, the Way to the Lord. ||3||

Guru Ramdas ji / Raag Kanrha / Ashtpadiyan / Guru Granth Sahib ji - Ang 1311


ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥

सतिगुर सरनि पए से थापे तिन राखन कउ प्रभु आवैगो ॥

Satigur sarani pae se thaape tin raakhan kau prbhu aavaigo ||

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਲਈ ਆਪ ਬਹੁੜਦਾ ਹੈ ।

जो सतिगुरु की शरण में पड़ते हैं, वही स्थित होते हैं और प्रभु उनकी ही रक्षा करने के लिए आता है।

Those who enter the Sanctuary of the True Guru are firmly established; God comes to protect them.

Guru Ramdas ji / Raag Kanrha / Ashtpadiyan / Guru Granth Sahib ji - Ang 1311

ਜੇ ਕੋ ਸਰੁ ਸੰਧੈ ਜਨ ਊਪਰਿ ਫਿਰਿ ਉਲਟੋ ਤਿਸੈ ਲਗਾਵੈਗੋ ॥੪॥

जे को सरु संधै जन ऊपरि फिरि उलटो तिसै लगावैगो ॥४॥

Je ko saru sanddhai jan upari phiri ulato tisai lagaavaigo ||4||

ਜੇ ਕੋਈ ਮਨੁੱਖ ਉਹਨਾਂ ਸੇਵਕਾਂ ਉਤੇ ਤੀਰ ਚਲਾਂਦਾ ਹੈ, ਉਹ ਤੀਰ ਪਰਤ ਕੇ ਉਸੇ ਨੂੰ ਹੀ ਆ ਲੱਗਦਾ ਹੈ ॥੪॥

यदि कोई भक्तों पर निंदा का बाण छोड़ता है तो वह उलटा उसे ही आ लगता है॥ ४॥

If someone aims an arrow at the Lord's humble servant, it will turn around and hit him instead. ||4||

Guru Ramdas ji / Raag Kanrha / Ashtpadiyan / Guru Granth Sahib ji - Ang 1311


ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥

हरि हरि हरि हरि हरि सरु सेवहि तिन दरगह मानु दिवावैगो ॥

Hari hari hari hari hari saru sevahi tin daragah maanu divaavaigo ||

ਜਿਹੜੇ ਮਨੁੱਖ ਸਦਾ ਹੀ ਸਾਧ ਸੰਗਤ ਦਾ ਆਸਰਾ ਲਈ ਰੱਖਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਹਜ਼ੂਰੀ ਵਿਚ ਇੱਜ਼ਤ ਦਿਵਾਂਦਾ ਹੈ ।

जो परमात्मा की उपासना करते हैं, उनको ही सच्चे दरबार में सम्मान प्राप्त होता है।

Those who bathe in the Sacred Pool of the Lord, Har, Har, Har, Har, Har, are blessed with honor in His Court.

Guru Ramdas ji / Raag Kanrha / Ashtpadiyan / Guru Granth Sahib ji - Ang 1311

ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥੫॥

गुरमति गुरमति गुरमति धिआवहि हरि गलि मिलि मेलि मिलावैगो ॥५॥

Guramati guramati guramati dhiaavahi hari gali mili meli milaavaigo ||5||

ਜਿਹੜੇ ਮਨੁੱਖ ਸਦਾ ਹੀ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਉਹਨਾਂ ਦੇ ਗਲ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ ॥੫॥

जो गुरु की शिक्षानुसार परमात्मा का मनन करता है, वह उसे गले लगाकर मिला लेता है॥ ५॥

Those who meditate on the Guru's Teachings, the Guru's Instructions, the Guru's Wisdom, are united in the Lord's Union; He hugs them close in His Embrace. ||5||

Guru Ramdas ji / Raag Kanrha / Ashtpadiyan / Guru Granth Sahib ji - Ang 1311


ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ ਧਿਆਵੈਗੋ ॥

गुरमुखि नादु बेदु है गुरमुखि गुर परचै नामु धिआवैगो ॥

Guramukhi naadu bedu hai guramukhi gur parachai naamu dhiaavaigo ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਗੁਰੂ ਦੀ ਸਰਨ ਹੀ ਨਾਦ ਹੈ ਗੁਰੂ ਦੀ ਸਰਨ ਹੀ ਵੇਦ ਹੈ । ਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਕੇ ਹਰਿ-ਨਾਮ ਸਿਮਰਦਾ ਹੈ ।

गुरु के मुख से निकला शब्द ही वेद है और गुरु की प्रसन्नता में नाम-ध्यान होता है।

The Guru's Word is the Sound-current of the Naad, The Guru's Word is the wisdom of the Vedas; coming in contact with the Guru, meditate on the Naam.

Guru Ramdas ji / Raag Kanrha / Ashtpadiyan / Guru Granth Sahib ji - Ang 1311

ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥੬॥

हरि हरि रूपु हरि रूपो होवै हरि जन कउ पूज करावैगो ॥६॥

Hari hari roopu hari roopo hovai hari jan kau pooj karaavaigo ||6||

ਉਹ ਮਨੁੱਖ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ, ਪਰਮਾਤਮਾ (ਭੀ ਹਰ ਥਾਂ) ਉਸ ਦੀ ਇੱਜ਼ਤ ਕਰਾਂਦਾ ਹੈ ॥੬॥

हरि की पूजा-अर्चना करते हुए भक्तजन हरि का रूप हो जाते हैं।॥ ६॥

In the Image of the Lord, Har, Har, one becomes the Embodiment of the Lord. The Lord makes His humble servant worthy of worship. ||6||

Guru Ramdas ji / Raag Kanrha / Ashtpadiyan / Guru Granth Sahib ji - Ang 1311


ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥

साकत नर सतिगुरु नही कीआ ते बेमुख हरि भरमावैगो ॥

Saakat nar satiguru nahee keeaa te bemukh hari bharamaavaigo ||

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਗੁਰੂ ਨੂੰ (ਆਪਣਾ ਆਸਰਾ) ਨਹੀਂ ਬਣਾਂਦੇ, ਉਹ ਗੁਰੂ ਵਲੋਂ ਮੂੰਹ ਭਵਾਈ ਰੱਖਦੇ ਹਨ, ਪ੍ਰਭੂ ਉਹਨਾਂ ਨੂੰ ਭਟਕਣਾ ਵਿਚ ਪਾਈ ਰੱਖਦਾ ਹੈ,

निरीश्वरवाद व्यक्ति गुरु धारण नहीं करता, ऐसे विमुख को परमात्मा भूलभुलैया में डाले रखता है।

The faithless cynic does not submit to the True Guru; the Lord makes the non-believer wander in confusion.

Guru Ramdas ji / Raag Kanrha / Ashtpadiyan / Guru Granth Sahib ji - Ang 1311

ਲੋਭ ਲਹਰਿ ਸੁਆਨ ਕੀ ਸੰਗਤਿ ਬਿਖੁ ਮਾਇਆ ਕਰੰਗਿ ਲਗਾਵੈਗੋ ॥੭॥

लोभ लहरि सुआन की संगति बिखु माइआ करंगि लगावैगो ॥७॥

Lobh lahari suaan kee sanggati bikhu maaiaa karanggi lagaavaigo ||7||

(ਉਹਨਾਂ ਦੇ ਅੰਦਰ) ਲੋਭ ਦੀ ਲਹਿਰ ਚੱਲਦੀ ਰਹਿੰਦੀ ਹੈ, (ਇਹ ਲਹਿਰ) ਕੁੱਤੇ ਦੇ ਸੁਭਾਵ ਵਰਗੀ ਹੈ, (ਜਿਵੇਂ ਕੁੱਤਾ) ਮੁਰਦਾਰ ਉੱਤੇ ਜਾਂਦਾ ਹੈ (ਮੁਰਦਾਰ ਨੂੰ ਖ਼ੁਸ਼ ਹੋ ਕੇ ਖਾਂਦਾ ਹੈ, ਤਿਵੇਂ ਲੋਭ-ਲਹਿਰ ਦਾ ਪ੍ਰੇਰਿਆ ਹੋਇਆ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਨੂੰ ਚੰਬੜਿਆ ਰਹਿਦਾ ਹੈ ॥੭॥

लोभ रूपी कुत्ते की संगत में माया मनुष्य को मुर्दा पशु की तरह ककाल बनाकर रख देती है॥ ७॥

The waves of greed are like packs of dogs. The poison of Maya sticks to the body-skeleton. ||7||

Guru Ramdas ji / Raag Kanrha / Ashtpadiyan / Guru Granth Sahib ji - Ang 1311


ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥

राम नामु सभ जग का तारकु लगि संगति नामु धिआवैगो ॥

Raam naamu sabh jag kaa taaraku lagi sanggati naamu dhiaavaigo ||

ਪਰਮਾਤਮਾ ਦਾ ਨਾਮ ਸਾਰੇ ਜਗਤ ਦਾ ਪਾਰ ਲੰਘਾਣ ਵਾਲਾ ਹੈ । (ਜਿਹੜਾ ਮਨੁੱਖ) ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਸਿਮਰਦਾ ਹੈ (ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ) ।

परमात्मा का नाम समूचे जगत का उद्धार करने वाला है, अतः अच्छी संगत में प्रभु-नाम का भजन करो।

The Lord's Name is the Saving Grace of the whole world; join the Sangat, and meditate on the Naam.

Guru Ramdas ji / Raag Kanrha / Ashtpadiyan / Guru Granth Sahib ji - Ang 1311

ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥੮॥੬॥ ਛਕਾ ੧ ॥

नानक राखु राखु प्रभ मेरे सतसंगति राखि समावैगो ॥८॥६॥ छका १ ॥

Naanak raakhu raakhu prbh mere satasanggati raakhi samaavaigo ||8||6|| chhakaa 1 ||

ਹੇ ਨਾਨਕ! (ਅਰਦਾਸ ਕਰ) ਹੇ ਮੇਰੇ ਪ੍ਰਭੂ! (ਮੈਨੂੰ ਭੀ ਸਾਧ ਸੰਗਤ ਵਿਚ) ਰੱਖੀ ਰੱਖ । (ਪਰਮਾਤਮਾ ਪ੍ਰਾਣੀ ਨੂੰ) ਸਾਧ ਸੰਗਤ ਵਿਚ ਰੱਖ ਕੇ (ਆਪਣੇ ਵਿਚ) ਲੀਨ ਕਰੀ ਰੱਖਦਾ ਹੈ ॥੮॥੬॥ ਛਕਾ ੧ ॥

नानक विनती करते हैं कि हे मेरे प्रभु ! मुझे संतों की संगत में ही रखो॥ ८॥ ६॥ छः शब्दों का जोड़१॥

O my God, please protect and preserve Nanak in the Sat Sangat, the True Congregation; save him, and let him merge in You. ||8||6|| One Chhakaa||

Guru Ramdas ji / Raag Kanrha / Ashtpadiyan / Guru Granth Sahib ji - Ang 1311



Download SGGS PDF Daily Updates ADVERTISE HERE