ANG 1310, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਤਿਗੁਰੁ ਦਾਤਾ ਜੀਅ ਜੀਅਨ ਕੋ ਭਾਗਹੀਨ ਨਹੀ ਭਾਵੈਗੋ ॥

सतिगुरु दाता जीअ जीअन को भागहीन नही भावैगो ॥

Satiguru daataa jeea jeean ko bhaagaheen nahee bhaavaigo ||

ਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ । (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤ ਨਹੀਂ ਲੈਂਦਾ । ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ) ।

सतगुरु सब जीवों का दाता है, परन्तु दुर्भाग्यशाली लोगों को अच्छा नहीं लगता।

The True Guru is the Giver of the life of the soul, but the unfortunate ones do not love Him.

Guru Ramdas ji / Raag Kanrha / Ashtpadiyan / Guru Granth Sahib ji - Ang 1310

ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ ॥੭॥

फिरि एह वेला हाथि न आवै परतापै पछुतावैगो ॥७॥

Phiri eh velaa haathi na aavai parataapai pachhutaavaigo ||7||

ਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ ॥੭॥

मनुष्य जीवन का यह सुनहरी अवसर पुनः हाथ नहीं आता और मनुष्य दुखी होकर पछताता है॥ ७॥

This opportunity shall not come into their hands again; in the end, they will suffer in torment and regret. ||7||

Guru Ramdas ji / Raag Kanrha / Ashtpadiyan / Guru Granth Sahib ji - Ang 1310


ਜੇ ਕੋ ਭਲਾ ਲੋੜੈ ਭਲ ਅਪਨਾ ਗੁਰ ਆਗੈ ਢਹਿ ਢਹਿ ਪਾਵੈਗੋ ॥

जे को भला लोड़ै भल अपना गुर आगै ढहि ढहि पावैगो ॥

Je ko bhalaa lo(rr)ai bhal apanaa gur aagai dhahi dhahi paavaigo ||

ਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ ।

यदि अपना भला चाहते हो तो गुरु के सन्मुख झुक जाओ।

If a good person seeks goodness for himself, he should bow low in humble surrender to the Guru.

Guru Ramdas ji / Raag Kanrha / Ashtpadiyan / Guru Granth Sahib ji - Ang 1310

ਨਾਨਕ ਦਇਆ ਦਇਆ ਕਰਿ ਠਾਕੁਰ ਮੈ ਸਤਿਗੁਰ ਭਸਮ ਲਗਾਵੈਗੋ ॥੮॥੩॥

नानक दइआ दइआ करि ठाकुर मै सतिगुर भसम लगावैगो ॥८॥३॥

Naanak daiaa daiaa kari thaakur mai satigur bhasam lagaavaigo ||8||3||

ਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥

नानक विनती करते हैं कि हे ईश्वर ! मुझ पर दया कीजिए, गुरु की चरणरज माथे पर लगाना चाहता हूँ ॥८॥३॥

Nanak prays: please show kindness and compassion to me, O my Lord and Master, that I may apply the dust of the True Guru to my forehead. ||8||3||

Guru Ramdas ji / Raag Kanrha / Ashtpadiyan / Guru Granth Sahib ji - Ang 1310


ਕਾਨੜਾ ਮਹਲਾ ੪ ॥

कानड़ा महला ४ ॥

Kaana(rr)aa mahalaa 4 ||

कानड़ा महला ४ ॥

Kaanraa, Fourth Mehl:

Guru Ramdas ji / Raag Kanrha / Ashtpadiyan / Guru Granth Sahib ji - Ang 1310

ਮਨੁ ਹਰਿ ਰੰਗਿ ਰਾਤਾ ਗਾਵੈਗੋ ॥

मनु हरि रंगि राता गावैगो ॥

Manu hari ranggi raataa gaavaigo ||

(ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀ ਮੱਤ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ।

हे मन ! ईश्वर के रंग में लीन होकर उसी का गुणगान करो।

O mind, be attuned to His Love, and sing.

Guru Ramdas ji / Raag Kanrha / Ashtpadiyan / Guru Granth Sahib ji - Ang 1310

ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥

भै भै त्रास भए है निरमल गुरमति लागि लगावैगो ॥१॥ रहाउ ॥

Bhai bhai traas bhae hai niramal guramati laagi lagaavaigo ||1|| rahaau ||

(ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥

इससे सब भय एवं चिन्ता दूर हो जाती है, गुरु के उपदेश से निर्मल मन प्रभु की लगन में लीन रहता है॥ १॥रहाउ॥

The Fear of God makes me fearless and immaculate; I am dyed in the color of the Guru's Teachings. ||1|| Pause ||

Guru Ramdas ji / Raag Kanrha / Ashtpadiyan / Guru Granth Sahib ji - Ang 1310


ਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥

हरि रंगि राता सद बैरागी हरि निकटि तिना घरि आवैगो ॥

Hari ranggi raataa sad bairaagee hari nikati tinaa ghari aavaigo ||

ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ ।

ईश्वर के रंग में लीन जीव सदा वैराग्यवान रहता है और परमात्मा उसके ह्रदय घर में ही रहता है।

Those who are attuned to the Lord's Love remain balanced and detached forever; they live near the Lord, who comes into their house.

Guru Ramdas ji / Raag Kanrha / Ashtpadiyan / Guru Granth Sahib ji - Ang 1310

ਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥੧॥

तिन की पंक मिलै तां जीवा करि किरपा आपि दिवावैगो ॥१॥

Tin kee pankk milai taan jeevaa kari kirapaa aapi divaavaigo ||1||

ਜੇ ਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ । (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ ॥੧॥

यदि ऐसे भक्तों की चरण-धूल मिल जाए तो जीवन बना रहता है और प्रभु कृपा करके स्वयं ही दिलवाता है।॥ १॥

If I am blessed with the dust of their feet, then I live. Granting His Grace, He Himself bestows it. ||1||

Guru Ramdas ji / Raag Kanrha / Ashtpadiyan / Guru Granth Sahib ji - Ang 1310


ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥

दुबिधा लोभि लगे है प्राणी मनि कोरै रंगु न आवैगो ॥

Dubidhaa lobhi lage hai praa(nn)ee mani korai ranggu na aavaigo ||

ਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ ।

दुविधा एवं लोभ में लीन प्राणी का मन कोरा ही रहता है और उसे प्रभु-रंग नहीं चढ़ता।

Mortal beings are attached to greed and duality. Their minds are unripe and unfit, and will not accept the Dye of His Love.

Guru Ramdas ji / Raag Kanrha / Ashtpadiyan / Guru Granth Sahib ji - Ang 1310

ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥

फिरि उलटिओ जनमु होवै गुर बचनी गुरु पुरखु मिलै रंगु लावैगो ॥२॥

Phiri ulatio janamu hovai gur bachanee guru purakhu milai ranggu laavaigo ||2||

ਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾ ਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ । (ਜਿਸ ਮਨੁੱਖ ਨੂੰ) ਗੁਰੂ ਪੁਰਖ ਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ ॥੨॥

जब गुरु मिल जाता है तो मन बदल जाता है, गुरु के वचनों से जीव का नया जन्म होता है, फिर उसे प्रभु-भक्ति का रंग लगा रहता है।॥ २॥

But their lives are transformed through the Word of the Guru's Teachings. Meeting with the Guru, the Primal Being, they are dyed in the color of His Love. ||2||

Guru Ramdas ji / Raag Kanrha / Ashtpadiyan / Guru Granth Sahib ji - Ang 1310


ਇੰਦ੍ਰੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ ॥

इंद्री दसे दसे फुनि धावत त्रै गुणीआ खिनु न टिकावैगो ॥

Ianddree dase dase phuni dhaavat trai gu(nn)eeaa khinu na tikaavaigo ||

ਮਨੁੱਖ ਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ । (ਮਾਇਆ ਦੇ) ਤਿੰਨ ਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ ।

दसों इन्द्रियों दसों दिशाओं में भागती हैं और तीन गुणों के कारण पल भर भी नहीं टिकती।

There are ten organs of sense and action; the ten wander unrestrained. Under the influence of the three dispositions, they are not stable, even for an instant.

Guru Ramdas ji / Raag Kanrha / Ashtpadiyan / Guru Granth Sahib ji - Ang 1310

ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥੩॥

सतिगुर परचै वसगति आवै मोख मुकति सो पावैगो ॥३॥

Satigur parachai vasagati aavai mokh mukati so paavaigo ||3||

ਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ॥੩॥

जब सतगुरु से साक्षात्कार होता है तो वह वश में आ जाती हैं और मुक्ति प्राप्त हो जाती है॥ ३॥

Coming in contact with the True Guru, they are brought under control; then, salvation and liberation are attained. ||3||

Guru Ramdas ji / Raag Kanrha / Ashtpadiyan / Guru Granth Sahib ji - Ang 1310


ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥

ओअंकारि एको रवि रहिआ सभु एकस माहि समावैगो ॥

Oamkkaari eko ravi rahiaa sabhu ekas maahi samaavaigo ||

ਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ ।

केवल ओमकार सम्पूर्ण सृष्टि में व्याप्त है और सब ने उस एक में ही लीन होना है।

The One and Only Creator of the Universe is All-pervading everywhere. All shall once again merge into the One.

Guru Ramdas ji / Raag Kanrha / Ashtpadiyan / Guru Granth Sahib ji - Ang 1310

ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥੪॥

एको रूपु एको बहु रंगी सभु एकतु बचनि चलावैगो ॥४॥

Eko roopu eko bahu ranggee sabhu ekatu bachani chalaavaigo ||4||

ਉਹ ਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ । ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ ॥੪॥

वह एक ही रूप वाला है, अनेक रंगों में विद्यमान है, समूचा संसार उस ‘एक' के ही वचन से चलता है॥ ४॥

His One Form has one, and many colors; He leads all according to His One Word. ||4||

Guru Ramdas ji / Raag Kanrha / Ashtpadiyan / Guru Granth Sahib ji - Ang 1310


ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥

गुरमुखि एको एकु पछाता गुरमुखि होइ लखावैगो ॥

Guramukhi eko eku pachhaataa guramukhi hoi lakhaavaigo ||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ । ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ ।

गुरु उस एक अनंतशक्ति को ही मानता है और वही रहस्य को जानता है।

The Gurmukh realizes the One and Only Lord; He is revealed to the Gurmukh.

Guru Ramdas ji / Raag Kanrha / Ashtpadiyan / Guru Granth Sahib ji - Ang 1310

ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ ॥੫॥

गुरमुखि जाइ मिलै निज महली अनहद सबदु बजावैगो ॥५॥

Guramukhi jaai milai nij mahalee anahad sabadu bajaavaigo ||5||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ ॥੫॥

गुरु के द्वारा जीव अपने सच्चे घट में जा मिलता है और उसके अन्तर्मन में अनहद शब्द गूंजता रहता है।॥ ५॥

The Gurmukh goes and meets the Lord in His Mansion deep within; the Unstruck Word of the Shabad vibrates there. ||5||

Guru Ramdas ji / Raag Kanrha / Ashtpadiyan / Guru Granth Sahib ji - Ang 1310


ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥

जीअ जंत सभ सिसटि उपाई गुरमुखि सोभा पावैगो ॥

Jeea jantt sabh sisati upaaee guramukhi sobhaa paavaigo ||

(ਉਂਞ ਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ), ਸਾਰੀ ਸ੍ਰਿਸ਼ਟੀ (ਪ੍ਰਭੂ ਨੇ ਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ ।

जीव-जन्तु समूची सृष्टि को उत्पन्न करके परमेश्वर ने गुरु को ही शोभा प्रदान की है।

God created all the beings and creatures of the universe; He blesses the Gurmukh with glory.

Guru Ramdas ji / Raag Kanrha / Ashtpadiyan / Guru Granth Sahib ji - Ang 1310

ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ ॥੬॥

बिनु गुर भेटे को महलु न पावै आइ जाइ दुखु पावैगो ॥६॥

Binu gur bhete ko mahalu na paavai aai jaai dukhu paavaigo ||6||

ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ ॥੬॥

गुरु के साक्षात्कार बिना ईश्वर प्राप्त नहीं होता, अन्यथा जीव जन्म-मरण के चक्र में दुख पाता है॥ ६॥

Without meeting the Guru, no one obtains the Mansion of His Presence. They suffer the agony of coming and going in reincarnation. ||6||

Guru Ramdas ji / Raag Kanrha / Ashtpadiyan / Guru Granth Sahib ji - Ang 1310


ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥

अनेक जनम विछुड़े मेरे प्रीतम करि किरपा गुरू मिलावैगो ॥

Anek janam vichhu(rr)e mere preetam kari kirapaa guroo milaavaigo ||

ਹੇ ਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇ ਹਨ । ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ ।

हे मेरे प्रियतम ! हम अनेक जन्मों से बिछुड़े हुए हैं, कृपा करके गुरु से मिला दो।

For countless lifetimes, I have been separated from my Beloved; in His Mercy, the Guru has united me with Him.

Guru Ramdas ji / Raag Kanrha / Ashtpadiyan / Guru Granth Sahib ji - Ang 1310

ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥੭॥

सतिगुर मिलत महा सुखु पाइआ मति मलीन बिगसावैगो ॥७॥

Satigur milat mahaa sukhu paaiaa mati maleen bigasaavaigo ||7||

ਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ । (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮੱਤ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ॥੭॥

सच्चे गुरु को मिलकर परम सुख प्राप्त होता है और मलिन बुद्धि भी खिल उठती है॥ ७॥

Meeting the True Guru, I have found absolute peace, and my polluted intellect blossoms forth. ||7||

Guru Ramdas ji / Raag Kanrha / Ashtpadiyan / Guru Granth Sahib ji - Ang 1310


ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ ਨਾਮਿ ਲਗਾਵੈਗੋ ॥

हरि हरि क्रिपा करहु जगजीवन मै सरधा नामि लगावैगो ॥

Hari hari kripaa karahu jagajeevan mai saradhaa naami lagaavaigo ||

ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ ।

हे परमेश्वर ! कृपा करो और मुझे श्रद्धापूर्वक नाम-कीर्तन में लगा दो।

O Lord, Har, Har, please grant Your Grace; O Life of the World, instill faith in the Naam within me.

Guru Ramdas ji / Raag Kanrha / Ashtpadiyan / Guru Granth Sahib ji - Ang 1310

ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥

नानक गुरू गुरू है सतिगुरु मै सतिगुरु सरनि मिलावैगो ॥८॥४॥

Naanak guroo guroo hai satiguru mai satiguru sarani milaavaigo ||8||4||

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ) ਹੈ । ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ ॥੮॥੪॥

नानक का कथन है कि गुरु ही परमेश्वर है, गुरु-परमेश्वर एक रूप हैं और मुझे सच्चे गुरु की शरण में मिला ॥८॥४॥

Nanak is the Guru, the Guru, the True Guru; I am immersed in the Sanctuary of the True Guru. ||8||4||

Guru Ramdas ji / Raag Kanrha / Ashtpadiyan / Guru Granth Sahib ji - Ang 1310


ਕਾਨੜਾ ਮਹਲਾ ੪ ॥

कानड़ा महला ४ ॥

Kaana(rr)aa mahalaa 4 ||

कानड़ा महला ४ ॥

Kaanraa, Fourth Mehl:

Guru Ramdas ji / Raag Kanrha / Ashtpadiyan / Guru Granth Sahib ji - Ang 1310

ਮਨ ਗੁਰਮਤਿ ਚਾਲ ਚਲਾਵੈਗੋ ॥

मन गुरमति चाल चलावैगो ॥

Man guramati chaal chalaavaigo ||

ਹੇ ਮਨ (ਤੈਨੂੰ) ਗੁਰੂ ਦੀ ਸਿੱਖਿਆ (ਹੀ ਸਹੀ ਜੀਵਨ ਦੀ) ਚਾਲ ਚਲਾ ਸਕਦੀ ਹੈ ।

हे मन ! गुरु-उपदेशानुसार जीवन-आचरण अपनाना चाहिए।

O mind,walk on the Path of the Guru's Teachings.

Guru Ramdas ji / Raag Kanrha / Ashtpadiyan / Guru Granth Sahib ji - Ang 1310

ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ ॥

जिउ मैगलु मसतु दीजै तलि कुंडे गुर अंकसु सबदु द्रिड़ावैगो ॥१॥ रहाउ ॥

Jiu maigalu masatu deejai tali kundde gur ankkasu sabadu dri(rr)aavaigo ||1|| rahaau ||

ਗੁਰੂ ਦਾ ਸ਼ਬਦ (ਮਾਨੋ, ਉਹ) ਕੁੰਡਾ ਹੈ (ਜਿਸ ਨਾਲ ਹਾਥੀ ਨੂੰ ਤੋਰੀਦਾ ਹੈ) । ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰੱਖੀਦਾ ਹੈ (ਤਿਵੇਂ ਗੁਰੂ ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ॥੧॥ ਰਹਾਉ ॥

ज्यों मस्त हाथी को अंकुश के नीचे रखा जाता है, वैसे ही गुरु अपने शब्द के अंकुश से चलाता है॥ १॥रहाउ॥

Just as the wild elephant is subdued by the prod, the mind is disciplined by the Word of the Guru's Shabad. ||1|| Pause ||

Guru Ramdas ji / Raag Kanrha / Ashtpadiyan / Guru Granth Sahib ji - Ang 1310


ਚਲਤੌ ਚਲੈ ਚਲੈ ਦਹ ਦਹ ਦਿਸਿ ਗੁਰੁ ਰਾਖੈ ਹਰਿ ਲਿਵ ਲਾਵੈਗੋ ॥

चलतौ चलै चलै दह दह दिसि गुरु राखै हरि लिव लावैगो ॥

Chalatau chalai chalai dah dah disi guru raakhai hari liv laavaigo ||

(ਮਨੁੱਖ ਦਾ ਮਨ) ਮੁੜ ਮੁੜ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਗੁਰੂ (ਇਸ ਨੂੰ) ਭਟਕਣ ਤੋਂ ਬਚਾਂਦਾ ਹੈ (ਇਸਦੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ ।

मन दसों दिशाओं में दोलायमान होता है, लेकिन गुरु इसे रोककर परमात्मा के ध्यान में लगाता है।

The wandering mind wanders, roams and rambles in the ten directions; but the Guru holds it, and lovingly attunes it to the Lord.

Guru Ramdas ji / Raag Kanrha / Ashtpadiyan / Guru Granth Sahib ji - Ang 1310

ਸਤਿਗੁਰੁ ਸਬਦੁ ਦੇਇ ਰਿਦ ਅੰਤਰਿ ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥

सतिगुरु सबदु देइ रिद अंतरि मुखि अम्रितु नामु चुआवैगो ॥१॥

Satiguru sabadu dei rid anttari mukhi ammmritu naamu chuaavaigo ||1||

ਗੁਰੂ (ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਟਿਕਾ ਦੇਂਦਾ ਹੈ, ਅਤੇ ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ ॥੧॥

सतिगुरु ह्रदय में शब्द ही देता है और मुख में हरिनाम अमृत डाल देता है॥ १॥

The True Guru implants the Word of the Shabad deep within the heart; the Ambrosial Naam, the Name of the Lord, trickles into the mouth. ||1||

Guru Ramdas ji / Raag Kanrha / Ashtpadiyan / Guru Granth Sahib ji - Ang 1310


ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥

बिसीअर बिसू भरे है पूरन गुरु गरुड़ सबदु मुखि पावैगो ॥

Biseear bisoo bhare hai pooran guru garu(rr) sabadu mukhi paavaigo ||

ਸੱਪ ਜ਼ਹਰ ਨਾਲ ਨਕਾ-ਨਕ ਭਰੇ ਹੁੰਦੇ ਹਨ (ਉਹਨਾਂ ਦੇ ਅਸਰ ਤੋਂ ਬਚਾਣ ਲਈ) ਗਾਰੁੜ ਮੰਤਰ ਹੈ (ਇਸੇ ਤਰ੍ਹਾਂ) ਗੁਰੂ (ਆਪਣਾ) ਸ਼ਬਦ (-ਮੰਤ੍ਰ ਜਿਸ ਮਨੁੱਖ ਦੇ) ਮੂੰਹ ਵਿਚ ਪਾ ਦੇਂਦਾ ਹੈ,

माया रूपी सांप वासनाओं के जहर से भरा हुआ है और पूर्ण गुरु शब्द रूपी गारुड़ी मंत्र मुख में डालता है।

The snakes are filled with poisonous venom; the Word of the Guru's Shabad is the antidote - place it in your mouth.

Guru Ramdas ji / Raag Kanrha / Ashtpadiyan / Guru Granth Sahib ji - Ang 1310

ਮਾਇਆ ਭੁਇਅੰਗ ਤਿਸੁ ਨੇੜਿ ਨ ਆਵੈ ਬਿਖੁ ਝਾਰਿ ਝਾਰਿ ਲਿਵ ਲਾਵੈਗੋ ॥੨॥

माइआ भुइअंग तिसु नेड़ि न आवै बिखु झारि झारि लिव लावैगो ॥२॥

Maaiaa bhuiangg tisu ne(rr)i na aavai bikhu jhaari jhaari liv laavaigo ||2||

ਮਾਇਆ ਸਪਣੀ ਉਸ ਦੇ ਨੇੜੇ ਨਹੀਂ ਢੁਕਦੀ । (ਗੁਰੂ ਸ਼ਬਦ-ਮੰਤ੍ਰ ਦੀ ਬਰਕਤਿ ਨਾਲ ਉਸ ਦਾ) ਜ਼ਹਰ ਝਾੜ ਝਾੜ ਕੇ (ਉਸ ਦੇ ਅੰਦਰ) ਪਰਮਾਤਮਾ ਦੀ ਲਗਨ ਪੈਦਾ ਕਰ ਦੇਂਦਾ ਹੈ ॥੨॥

तदन्तर माया रूपी सांप उसके निकट नहीं आता और वासना का जहर उतर कर परमात्मा में ध्यान लग जाता है॥ २॥

Maya, the serpent, does not even approach one who is rid of the poison, and lovingly attuned to the Lord. ||2||

Guru Ramdas ji / Raag Kanrha / Ashtpadiyan / Guru Granth Sahib ji - Ang 1310


ਸੁਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥

सुआनु लोभु नगर महि सबला गुरु खिन महि मारि कढावैगो ॥

Suaanu lobhu nagar mahi sabalaa guru khin mahi maari kadhaavaigo ||

ਲੋਭ-ਕੁੱਤਾ (ਮਨੁੱਖ ਦੇ) ਸਰੀਰ-ਨਗਰ ਵਿਚ ਬਲਵਾਨ ਹੋਇਆ ਰਹਿੰਦਾ ਹੈ, ਪਰ ਗੁਰੂ ਇਕ ਛਿਨ ਵਿਚ (ਇਸ ਕੁੱਤੇ ਨੂੰ) ਮਾਰ ਕੇ (ਉਸ ਦੇ ਅੰਦਰੋਂ) ਕੱਢ ਦੇਂਦਾ ਹੈ ।

लोभ रूपी कुत्ता शरीर रूपी नगर में शक्तिशाली है लेकिन गुरु पल में ही इसे मार कर निकाल देता है।

The dog of greed is very powerful in the village of the body; the Guru strikes it and drives it out in an instant.

Guru Ramdas ji / Raag Kanrha / Ashtpadiyan / Guru Granth Sahib ji - Ang 1310

ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥

सतु संतोखु धरमु आनि राखे हरि नगरी हरि गुन गावैगो ॥३॥

Satu santtokhu dharamu aani raakhe hari nagaree hari gun gaavaigo ||3||

(ਗੁਰੂ ਨੇ) ਸਤ ਸੰਤੋਖ ਧਰਮ (ਇਹ ਗੁਣ) ਸਾਧ ਸੰਗਤ-ਨਗਰੀ ਵਿਚ ਲਿਆ ਕੇ ਰੱਖੇ ਹੋਏ ਹਨ (ਲੋਭ-ਕੁੱਤੇ ਤੋਂ ਬਚਣ ਲਈ ਮਨੁੱਖ) ਸਾਧ ਸੰਗਤ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ईश्वर की नगरी में सत्य, संतोष, धर्म इत्यादि शुभ गुणों को टिकाया गया हैं और वहाँ परमात्मा का गुणगान होता है।॥ ३॥

Truth, contentment, righteousness and Dharma have settled there; in the village of the Lord, sing the Glorious Praises of the Lord. ||3||

Guru Ramdas ji / Raag Kanrha / Ashtpadiyan / Guru Granth Sahib ji - Ang 1310



Download SGGS PDF Daily Updates ADVERTISE HERE