ANG 1309, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈਗੋ ॥

क्रिपा क्रिपा क्रिपा करि हरि जीउ करि किरपा नामि लगावैगो ॥

Kripaa kripaa kripaa kari hari jeeu kari kirapaa naami lagaavaigo ||

ਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ । ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ ।

हे श्रीहरि ! कृपा करो, कृपा करके हमारी नाम स्मरण में लगन लगाओ।

Mercy, mercy, mercy - O Dear Lord, please shower Your Mercy on me, and attach me to Your Name.

Guru Ramdas ji / Raag Kanrha / Ashtpadiyan / Guru Granth Sahib ji - Ang 1309

ਕਰਿ ਕਿਰਪਾ ਸਤਿਗੁਰੂ ਮਿਲਾਵਹੁ ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥

करि किरपा सतिगुरू मिलावहु मिलि सतिगुर नामु धिआवैगो ॥१॥

Kari kirapaa satiguroo milaavahu mili satigur naamu dhiaavaigo ||1||

ਹੇ ਪ੍ਰਭੂ ਜੀ! ਮਿਹਰ ਕਰ ਕੇ ਗੁਰੂ ਮਿਲਾਵੋ । ਗੁਰੂ ਨੂੰ ਮਿਲ ਕੇ ਹੀ (ਜੀਵ ਤੇਰਾ) ਨਾਮ ਸਿਮਰ ਸਕਦਾ ਹੈ ॥੧॥

अपनी कृपा करके सच्चे गुरु से मिला दो, गुरु से मिलकर हरिनाम का ध्यान होता है।॥ १॥

Please be Merciful, and lead me to meet the True Guru; meeting the True Guru, I meditate on the Naam, the Name of the Lord. ||1||

Guru Ramdas ji / Raag Kanrha / Ashtpadiyan / Guru Granth Sahib ji - Ang 1309


ਜਨਮ ਜਨਮ ਕੀ ਹਉਮੈ ਮਲੁ ਲਾਗੀ ਮਿਲਿ ਸੰਗਤਿ ਮਲੁ ਲਹਿ ਜਾਵੈਗੋ ॥

जनम जनम की हउमै मलु लागी मिलि संगति मलु लहि जावैगो ॥

Janam janam kee haumai malu laagee mili sanggati malu lahi jaavaigo ||

(ਜੀਵ ਨੂੰ) ਅਨੇਕਾਂ ਜਨਮਾਂ ਦੀ ਹਉਮੈ ਦੀ ਮੈਲ ਚੰਬੜੀ ਆਉਂਦੀ ਹੈ, ਸਾਧ ਸੰਗਤ ਵਿਚ ਮਿਲ ਕੇ ਇਹ ਮੈਲ ਲਹਿ ਜਾਂਦੀ ਹੈ ।

जो जन्म-जन्मांतर की अहंकार की मैल लगी होती है, सत्संगत में मिलकर वह मैल उतर जाती है।

The filth of egotism from countless incarnations sticks to me; joining the Sangat, the Holy Congregation, this filth is washed away.

Guru Ramdas ji / Raag Kanrha / Ashtpadiyan / Guru Granth Sahib ji - Ang 1309

ਜਿਉ ਲੋਹਾ ਤਰਿਓ ਸੰਗਿ ਕਾਸਟ ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥

जिउ लोहा तरिओ संगि कासट लगि सबदि गुरू हरि पावैगो ॥२॥

Jiu lohaa tario sanggi kaasat lagi sabadi guroo hari paavaigo ||2||

ਜਿਵੇਂ ਲੋਹਾ ਕਾਠ (ਦੀ ਬੇੜੀ) ਨਾਲ ਲੱਗ ਕੇ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਨੁੱਖ) ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥

जैसे लोहा लकड़ी के साथ लगकर तैर जाता है, वैसे ही शब्द गुरु द्वारा परमात्मा प्राप्त होता है।॥ २॥

As iron is carried across if it is attached to wood, one who is attached to the Word of the Guru's Shabad finds the Lord. ||2||

Guru Ramdas ji / Raag Kanrha / Ashtpadiyan / Guru Granth Sahib ji - Ang 1309


ਸੰਗਤਿ ਸੰਤ ਮਿਲਹੁ ਸਤਸੰਗਤਿ ਮਿਲਿ ਸੰਗਤਿ ਹਰਿ ਰਸੁ ਆਵੈਗੋ ॥

संगति संत मिलहु सतसंगति मिलि संगति हरि रसु आवैगो ॥

Sanggati santt milahu satasanggati mili sanggati hari rasu aavaigo ||

ਸੰਤ ਜਨਾਂ ਦੀ ਸੰਗਤ ਸਾਧ ਸੰਗਤ ਵਿਚ ਮਿਲ ਬੈਠਿਆ ਕਰੋ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ ।

संतों की संगत में मिलकर रहना चाहिए, क्योंकि संतों की संगत में हरिनाम का रस प्राप्त होता है।

Joining the Society of the Saints, joining the Sat Sangat, the True Congregation, you shall come to receive the Sublime Essence of the Lord.

Guru Ramdas ji / Raag Kanrha / Ashtpadiyan / Guru Granth Sahib ji - Ang 1309

ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ ॥੩॥

बिनु संगति करम करै अभिमानी कढि पाणी चीकड़ु पावैगो ॥३॥

Binu sanggati karam karai abhimaanee kadhi paa(nn)ee cheeka(rr)u paavaigo ||3||

ਪਰ ਅਹੰਕਾਰੀ ਮਨੁੱਖ ਸਾਧ ਸੰਗਤ ਤੋਂ ਵਾਂਜਿਆ ਰਹਿ ਕੇ (ਹੋਰ ਹੋਰ) ਕਰਮ ਕਰਦਾ ਹੈ, (ਅਜਿਹਾ ਮਨੁੱਖ ਆਪਣੇ ਭਾਂਡੇ ਵਿਚੋਂ) ਪਾਣੀ ਕੱਢ ਕੇ (ਉਸ ਵਿਚ) ਚਿੱਕੜ ਪਾਈ ਜਾ ਰਿਹਾ ਹੈ ॥੩॥

कुछ अभिमानी लोग संतों की संगत के बिना कर्म करते हैं, जिस कारण गुण रूपी पानी को छोड़कर कीचड़ ही पाते हैं।॥ ३॥

But not joining the Sangat, and committing actions in egotistical pride, is like drawing out clean water, and throwing it in the mud. ||3||

Guru Ramdas ji / Raag Kanrha / Ashtpadiyan / Guru Granth Sahib ji - Ang 1309


ਭਗਤ ਜਨਾ ਕੇ ਹਰਿ ਰਖਵਾਰੇ ਜਨ ਹਰਿ ਰਸੁ ਮੀਠ ਲਗਾਵੈਗੋ ॥

भगत जना के हरि रखवारे जन हरि रसु मीठ लगावैगो ॥

Bhagat janaa ke hari rakhavaare jan hari rasu meeth lagaavaigo ||

ਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ ।

परमात्मा भक्तों की रक्षा करने वाला है और भक्तजनों को हरि भजन ही मीठा लगता है।

The Lord is the Protector and Saving Grace of His humble devotees. The Lord's Sublime Essence seems so sweet to these humble beings.

Guru Ramdas ji / Raag Kanrha / Ashtpadiyan / Guru Granth Sahib ji - Ang 1309

ਖਿਨੁ ਖਿਨੁ ਨਾਮੁ ਦੇਇ ਵਡਿਆਈ ਸਤਿਗੁਰ ਉਪਦੇਸਿ ਸਮਾਵੈਗੋ ॥੪॥

खिनु खिनु नामु देइ वडिआई सतिगुर उपदेसि समावैगो ॥४॥

Khinu khinu naamu dei vadiaaee satigur upadesi samaavaigo ||4||

ਪ੍ਰਭੂ (ਆਪਣੇ ਭਗਤਾਂ ਨੂੰ) ਹਰੇਕ ਖਿਨ (ਜਪਣ ਲਈ ਆਪਣਾ) ਨਾਮ ਦੇਂਦਾ ਹੈ (ਨਾਮ ਦੀ) ਵਡਿਆਈ ਦੇਂਦਾ ਹੈ । ਭਗਤ ਗੁਰੂ ਦੇ ਉਪਦੇਸ਼ (ਸ਼ਬਦ) ਵਿਚ ਲੀਨ ਹੋਇਆ ਰਹਿੰਦਾ ਹੈ ॥੪॥

वे क्षण-क्षण नाम की कीर्ति प्रदान करते हैं और सच्चे गुरु के उपदेश से जीव उसी में लीन रहता है॥ ४॥

Each and every instant, they are blessed with the Glorious Greatness of the Naam; through the Teachings of the True Guru, they are absorbed in Him. ||4||

Guru Ramdas ji / Raag Kanrha / Ashtpadiyan / Guru Granth Sahib ji - Ang 1309


ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥

भगत जना कउ सदा निवि रहीऐ जन निवहि ता फल गुन पावैगो ॥

Bhagat janaa kau sadaa nivi raheeai jan nivahi taa phal gun paavaigo ||

ਪ੍ਰਭੂ ਦੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਭਗਤ ਜਨ (ਆਪ ਭੀ) ਨਿਮ੍ਰਤਾ ਵਿਚ ਰਹਿੰਦੇ ਹਨ । (ਜਦੋਂ ਮਨੁੱਖ ਨਿਊਂਦਾ ਹੈ) ਤਦੋਂ (ਹੀ) ਆਤਮਕ ਗੁਣਾਂ ਦਾ ਫਲ ਪ੍ਰਾਪਤ ਕਰਦਾ ਹੈ ।

भक्तजनों के सन्मुख सदा विनम्र रहना चाहिए, विनम्र रहने से सर्व गुण एवं फल प्राप्त होते हैं।

Bow forever in deep respect to the humble devotees; if you bow to those humble beings, you shall obtain the fruit of virtue.

Guru Ramdas ji / Raag Kanrha / Ashtpadiyan / Guru Granth Sahib ji - Ang 1309

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥੫॥

जो निंदा दुसट करहि भगता की हरनाखस जिउ पचि जावैगो ॥५॥

Jo ninddaa dusat karahi bhagataa kee haranaakhas jiu pachi jaavaigo ||5||

ਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ (ਉਹ ਆਪ ਹੀ ਖ਼ੁਆਰ ਹੁੰਦੇ ਹਨ । ਨਿੰਦਕ ਮਨੁੱਖ ਸਦਾ) ਹਰਨਾਖਸ ਵਾਂਗ ਖ਼ੁਆਰ ਹੁੰਦਾ ਹੈ ॥੫॥

जो दुष्ट लोग भक्तों की निंदा करते हैं, हिरण्यकशिपु की तरह समाप्त हो जाते हैं।॥ ५॥

Those wicked enemies who slander the devotees are destroyed, like Harnaakhash. ||5||

Guru Ramdas ji / Raag Kanrha / Ashtpadiyan / Guru Granth Sahib ji - Ang 1309


ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨ ਪੂਜ ਕਰਾਵੈਗੋ ॥

ब्रहम कमल पुतु मीन बिआसा तपु तापन पूज करावैगो ॥

Brham kamal putu meen biaasaa tapu taapan pooj karaavaigo ||

ਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿਚ ਆਪਣੀ) ਪੂਜਾ ਕਰਾ ਰਿਹਾ ਹੈ ।

नाभिकमल में विराजमान कमल-पुत्र ब्रह्मा तथा मत्स्य कुल में उत्पन्न मछोदरी-पुत्र ऋषि व्यास ने तपस्या करके अपनी पूजा-अर्चना करवाई है।

Brahma, the son of the lotus, and Vyaas, the son of the fish, practiced austere penance and were worshipped.

Guru Ramdas ji / Raag Kanrha / Ashtpadiyan / Guru Granth Sahib ji - Ang 1309

ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ ॥੬॥

जो जो भगतु होइ सो पूजहु भरमन भरमु चुकावैगो ॥६॥

Jo jo bhagatu hoi so poojahu bharaman bharamu chukaavaigo ||6||

ਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ । (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ ॥੬॥

जो-जो भक्ति करता है, वही पूज्य हो जाता है और बड़े से बड़ा भ्रम दूर हो जाता है।॥ ६॥

Whoever is a devotee - worship and adore that person. Get rid of your doubts and superstitions. ||6||

Guru Ramdas ji / Raag Kanrha / Ashtpadiyan / Guru Granth Sahib ji - Ang 1309


ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥

जात नजाति देखि मत भरमहु सुक जनक पगीं लगि धिआवैगो ॥

Jaat najaati dekhi mat bharamahu suk janak pageen lagi dhiaavaigo ||

ਉੱਚੀ ਤੋਂ ਉੱਚੀ ਜਾਤਿ ਵੇਖ ਕੇ (ਭੀ) ਭੁਲੇਖਾ ਨਾਹ ਖਾ ਜਾਓ (ਕਿ ਭਗਤੀ ਉੱਚੀ ਜਾਤਿ ਦਾ ਹੱਕ ਹੈ । ਵੇਖੋ) ਸੁਕਦੇਵ (ਬ੍ਰਾਹਮਣ ਰਾਜਾ) ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ (ਸਿਮਰਨ ਦੀ ਜਾਚ ਸਿੱਖ ਰਿਹਾ ਹੈ । )

ऊँची अथवा निम्न जाति देखकर भ्रम में मत पड़ो, शुकदेव ने राजा जनक के चरणों में लगकर ही ध्यान किया।

Do not be fooled by appearances of high and low social class. Suk Dayv bowed at the feet of Janak, and meditated.

Guru Ramdas ji / Raag Kanrha / Ashtpadiyan / Guru Granth Sahib ji - Ang 1309

ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥੭॥

जूठन जूठि पई सिर ऊपरि खिनु मनूआ तिलु न डुलावैगो ॥७॥

Joothan joothi paee sir upari khinu manooaa tilu na dulaavaigo ||7||

(ਜਦੋਂ ਉਹ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ, ਲੰਗਰ ਵਰਤਾਇਆ ਜਾ ਰਿਹਾ ਸੀ । ਸੁਕਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ । ਲੰਗਰ ਛਕ ਰਹੇ ਲੋਕਾਂ ਦੀਆਂ ਪੱਤਲਾਂ ਦੀ) ਸਾਰੀ ਜੂਠ (ਸੁਕਦੇਵ ਦੇ) ਸਿਰ ਉੱਤੇ ਪਈ (ਵੇਖੋ, ਫਿਰ ਭੀ ਸੁਕਦੇਵ ਬ੍ਰਾਹਮਣ ਹੁੰਦਿਆਂ ਭੀ ਆਪਣੇ) ਮਨ ਨੂੰ ਇਕ ਖਿਨ ਵਾਸਤੇ ਭੀ ਡੋਲਣ ਨਹੀਂ ਦੇ ਰਿਹਾ ॥੭॥

जब वह दीक्षा के लिए आया यज्ञ के समय, राजा जनक ने उनको इंतजार करने के लिए कहा, उनके सिर पर जूठन भी पड़ी, परन्तु उनका मन बिल्कुल नहीं डगमगाया॥ ७॥

Even though Janak threw his left-overs and garbage on Suk Dayv's head, his mind did not waver, even for an instant. ||7||

Guru Ramdas ji / Raag Kanrha / Ashtpadiyan / Guru Granth Sahib ji - Ang 1309


ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਾਵੈਗੋ ॥

जनक जनक बैठे सिंघासनि नउ मुनी धूरि लै लावैगो ॥

Janak janak baithe singghaasani nau munee dhoori lai laavaigo ||

ਅਨੇਕਾਂ ਜਨਕ (ਆਪਣੀ ਵਾਰੀ ਜਿਸ) ਰਾਜ-ਗੱਦੀ ਉਤੇ ਬੈਠਣ ਆ ਰਹੇ ਸਨ (ਉਸ ਉਤੇ ਬੈਠਾ ਹੋਇਆ ਉਸੇ ਖ਼ਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਭੀ ਭਗਤੀ ਕਰਨ ਵਾਲੇ) ਨੌ ਰਿਸ਼ੀਆਂ ਦੀ ਚਰਨ-ਧੂੜ (ਆਪਣੇ ਮੱਥੇ ਉੱਤੇ) ਲਾ ਰਿਹਾ ਹੈ ।

राजसिंहासन में विराजमान राजा जनक ने (भृगु, वसिष्ठ, अत्रि, मरीचि, पुलस्त्य इत्यादि) नौ मुनियों की चरण-धूल ही मुखमण्डल पर लगाई।

Janak sat upon his regal throne, and applied the dust of the nine sages to his forehead.

Guru Ramdas ji / Raag Kanrha / Ashtpadiyan / Guru Granth Sahib ji - Ang 1309

ਨਾਨਕ ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੈ ਦਾਸਨਿ ਦਾਸ ਕਰਾਵੈਗੋ ॥੮॥੨॥

नानक क्रिपा क्रिपा करि ठाकुर मै दासनि दास करावैगो ॥८॥२॥

Naanak kripaa kripaa kari thaakur mai daasani daas karaavaigo ||8||2||

ਹੇ ਠਾਕੁਰ! (ਮੇਰੇ) ਨਾਨਕ ਉਤੇ ਮਿਹਰ ਕਰ, ਮਿਹਰ ਕਰ, (ਮੈਨੂੰ ਆਪਣਾ ਕੋਈ ਭਗਤ ਮਿਲਾ ਦੇਹ, ਜਿਹੜਾ) ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲਏ ॥੮॥੨॥

नानक विनती करते हैं कि हे ठाकुर ! कृपा करके मुझे दासों का दास बना लो॥ ८॥ २॥

Please shower Nanak with your Mercy, O my Lord and Master; make him the slave of Your slaves. ||8||2||

Guru Ramdas ji / Raag Kanrha / Ashtpadiyan / Guru Granth Sahib ji - Ang 1309


ਕਾਨੜਾ ਮਹਲਾ ੪ ॥

कानड़ा महला ४ ॥

Kaana(rr)aa mahalaa 4 ||

कानड़ा महला ४ ॥

Kaanraa, Fourth Mehl:

Guru Ramdas ji / Raag Kanrha / Ashtpadiyan / Guru Granth Sahib ji - Ang 1309

ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥

मनु गुरमति रसि गुन गावैगो ॥

Manu guramati rasi gun gaavaigo ||

(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ,

हे मन ! गुरु-मतानुसार परमपिता परमेश्वर का गुणगान करो।

O mind,follow the Guru's Teachings,and joyfully sing God's Praises.

Guru Ramdas ji / Raag Kanrha / Ashtpadiyan / Guru Granth Sahib ji - Ang 1309

ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥

जिहवा एक होइ लख कोटी लख कोटी कोटि धिआवैगो ॥१॥ रहाउ ॥

Jihavaa ek hoi lakh kotee lakh kotee koti dhiaavaigo ||1|| rahaau ||

(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥

यदि एक जीभ लाखों-करोड़ों हो जाएं तो भी करोड़ों बार उसी का भजन करो॥ १॥रहाउ॥

If my one tongue became hundreds of thousands and millions, I would meditate on Him millions and millions of times. ||1|| Pause ||

Guru Ramdas ji / Raag Kanrha / Ashtpadiyan / Guru Granth Sahib ji - Ang 1309


ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਨ ਪਾਵੈਗੋ ॥

सहस फनी जपिओ सेखनागै हरि जपतिआ अंतु न पावैगो ॥

Sahas phanee japio sekhanaagai hari japatiaa anttu na paavaigo ||

(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ । ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ ।

शेषनाग ने हजारों फनों से हरि का जाप किया, पर जाप करके रहस्य नहीं पा सका।

The serpent king chants and meditates on the Lord with his thousands of heads, but even by these chants, he cannot find the Lord's limits.

Guru Ramdas ji / Raag Kanrha / Ashtpadiyan / Guru Granth Sahib ji - Ang 1309

ਤੂ ਅਥਾਹੁ ਅਤਿ ਅਗਮੁ ਅਗਮੁ ਹੈ ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥

तू अथाहु अति अगमु अगमु है मति गुरमति मनु ठहरावैगो ॥१॥

Too athaahu ati agamu agamu hai mati guramati manu thaharaavaigo ||1||

ਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ । ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥

हे ईश्वर ! तू अथाह है, ज्ञानेन्द्रियों से परे है, मन गुरु की शिक्षा से टिकता है॥ १॥

You are Utterly Unfathomable, Inaccessible and Infinite. Through the Wisdom of the Guru's Teachings, the mind becomes steady and balanced. ||1||

Guru Ramdas ji / Raag Kanrha / Ashtpadiyan / Guru Granth Sahib ji - Ang 1309


ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥

जिन तू जपिओ तेई जन नीके हरि जपतिअहु कउ सुखु पावैगो ॥

Jin too japio teee jan neeke hari japatiahu kau sukhu paavaigo ||

ਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ । ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ ।

जिन्होंने तेरा जाप किया है, वही लोग उत्तम हैं, परमात्मा का जाप करने से ही सुख प्राप्त होता है।

Those humble beings who meditate on You are noble and exalted. Meditating on the Lord, they are at peace.

Guru Ramdas ji / Raag Kanrha / Ashtpadiyan / Guru Granth Sahib ji - Ang 1309

ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥

बिदर दासी सुतु छोक छोहरा क्रिसनु अंकि गलि लावैगो ॥२॥

Bidar daasee sutu chhok chhoharaa krisanu ankki gali laavaigo ||2||

(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥

दासी पुत्र विदुर को अछूत माना जाता था परन्तु भाव-भक्ति के कारण श्रीकृष्ण ने उसे गले से लगा लिया॥ २॥

Bidur, the son of a slave-girl, was an untouchable, but Krishna hugged him close in His Embrace. ||2||

Guru Ramdas ji / Raag Kanrha / Ashtpadiyan / Guru Granth Sahib ji - Ang 1309


ਜਲ ਤੇ ਓਪਤਿ ਭਈ ਹੈ ਕਾਸਟ ਕਾਸਟ ਅੰਗਿ ਤਰਾਵੈਗੋ ॥

जल ते ओपति भई है कासट कासट अंगि तरावैगो ॥

Jal te opati bhaee hai kaasat kaasat anggi taraavaigo ||

ਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ) ।

लकड़ी जल से उत्पन्न हुई है और जल में ही तैरती रहती है।

Wood is produced from water, but by holding onto wood, one is saved from drowning.

Guru Ramdas ji / Raag Kanrha / Ashtpadiyan / Guru Granth Sahib ji - Ang 1309

ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ ॥੩॥

राम जना हरि आपि सवारे अपना बिरदु रखावैगो ॥३॥

Raam janaa hari aapi savaare apanaa biradu rakhaavaigo ||3||

(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥

हरि स्वयं अपने भक्तों को संवारता है और अपने विरद् की सदा लाज रखता है॥ ३॥

The Lord Himself embellishes and exalts His humble servants; He confirms His Innate Nature. ||3||

Guru Ramdas ji / Raag Kanrha / Ashtpadiyan / Guru Granth Sahib ji - Ang 1309


ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ ॥

हम पाथर लोह लोह बड पाथर गुर संगति नाव तरावैगो ॥

Ham paathar loh loh bad paathar gur sanggati naav taraavaigo ||

ਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ) ।

हम बहुत बड़े पत्थर एवं लोहे की तरह हैं, केवल गुरु संगत की नाव में ही संसार-समुद्र से तैरते हैं।

I am like a stone, or a piece of iron, heavy stone and iron; in the Boat of the Guru's Congregation, I am carried across,

Guru Ramdas ji / Raag Kanrha / Ashtpadiyan / Guru Granth Sahib ji - Ang 1309

ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥੪॥

जिउ सतसंगति तरिओ जुलाहो संत जना मनि भावैगो ॥४॥

Jiu satasanggati tario julaaho santt janaa mani bhaavaigo ||4||

ਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ । ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥

जैसे संतों की सच्ची संगत में जुलाहा कबीर संसार-सागर से पार हो गया, वैसे ही सत्कर्म से संतजनों के मन को अच्छे लग सकते हैं।॥ ४॥

Like Kabeer the weaver, who was saved in the Sat Sangat, the True Congregation. He became pleasing to the minds of the humble Saints. ||4||

Guru Ramdas ji / Raag Kanrha / Ashtpadiyan / Guru Granth Sahib ji - Ang 1309


ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ॥

खरे खरोए बैठत ऊठत मारगि पंथि धिआवैगो ॥

Khare kharoe baithat uthat maaragi pantthi dhiaavaigo ||

(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,

खड़े हुए, बैठते अथवा उठते समय या रास्ते में चलते समय ईश्वर का ध्यान-मनन किया जा सकता है।

Standing up, sitting down, rising up and walking on the path, I meditate.

Guru Ramdas ji / Raag Kanrha / Ashtpadiyan / Guru Granth Sahib ji - Ang 1309

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥

सतिगुर बचन बचन है सतिगुर पाधरु मुकति जनावैगो ॥५॥

Satigur bachan bachan hai satigur paadharu mukati janaavaigo ||5||

(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥

सतिगुरु का वचन ही वास्तव में सतिगुरु है अर्थात् गुरु अथवा उसके वचन में कोई अन्तर नहीं, वही मुक्ति का मार्ग बतलाता है।॥ ५॥

The True Guru is the Word, and the Word is the True Guru, who teaches the Path of Liberation. ||5||

Guru Ramdas ji / Raag Kanrha / Ashtpadiyan / Guru Granth Sahib ji - Ang 1309


ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥

सासनि सासि सासि बलु पाई है निहसासनि नामु धिआवैगो ॥

Saasani saasi saasi balu paaee hai nihasaasani naamu dhiaavaigo ||

(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ।

श्वास-श्वास प्रभु का स्मरण करने से बल प्राप्त होता है, श्वासों के बिना भी नाम का ध्यान होता है।

By His Training, I find strength with each and every breath; now that I am trained and tamed, I meditate on the Naam, the Name of the Lord.

Guru Ramdas ji / Raag Kanrha / Ashtpadiyan / Guru Granth Sahib ji - Ang 1309

ਗੁਰ ਪਰਸਾਦੀ ਹਉਮੈ ਬੂਝੈ ਤੌ ਗੁਰਮਤਿ ਨਾਮਿ ਸਮਾਵੈਗੋ ॥੬॥

गुर परसादी हउमै बूझै तौ गुरमति नामि समावैगो ॥६॥

Gur parasaadee haumai boojhai tau guramati naami samaavaigo ||6||

(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥

गुरु की कृपा से अहम्-भाव दूर हो जाए तो गुरु-उपदेशानुसार जीव हरिनाम में समाहित हो जाता है।॥ ६॥

By Guru's Grace, egotism is extinguished, and then, through the Guru's Teachings, I merge in the Naam. ||6||

Guru Ramdas ji / Raag Kanrha / Ashtpadiyan / Guru Granth Sahib ji - Ang 1309



Download SGGS PDF Daily Updates ADVERTISE HERE