ANG 1296, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ ॥

हरि के संत संत जन नीके जिन मिलिआं मनु रंगि रंगीति ॥

Hari ke santt santt jan neeke jin miliaan manu ranggi ranggeeti ||

ਪਰਮਾਤਮਾ ਦੇ ਭਗਤ ਚੰਗੇ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ।

ईश्वर के भक्तजन भले हैं, जिनको मिलकर मन प्रभु के रंग में रंगीन हो जाता है।

The humble Saints, the Saints of the Lord, are noble and sublime; meeting them, the mind is tinged with love and joy.

Guru Ramdas ji / Raag Kanrha / / Guru Granth Sahib ji - Ang 1296

ਹਰਿ ਰੰਗੁ ਲਹੈ ਨ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥

हरि रंगु लहै न उतरै कबहू हरि हरि जाइ मिलै हरि प्रीति ॥३॥

Hari ranggu lahai na utarai kabahoo hari hari jaai milai hari preeti ||3||

ਪ੍ਰਭੂ-ਪ੍ਰੇਮ ਦਾ ਉਹ ਰੰਗ ਕਦੇ ਭੀ ਲਹਿੰਦਾ ਨਹੀਂ, ਕਦੇ ਭੀ ਉਤਰਦਾ ਨਹੀਂ । ਉਸ ਪ੍ਰੇਮ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆ ਪਹੁੰਚਦਾ ਹੈ ॥੩॥

ऐसा प्रभु-रंग कभी नहीं उतरता और जीव प्रभु के प्रेम में प्रभु से मिल जाता है॥३॥

The Lord's Love never fades away, and it never wears off. Through the Lord's Love, one goes and meets the Lord, Har, Har. ||3||

Guru Ramdas ji / Raag Kanrha / / Guru Granth Sahib ji - Ang 1296


ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥

हम बहु पाप कीए अपराधी गुरि काटे कटित कटीति ॥

Ham bahu paap keee aparaadhee guri kaate katit kateeti ||

ਅਸੀਂ ਜੀਵ ਬੜੇ ਪਾਪ ਕਰਦੇ ਰਹਿੰਦੇ ਹਾਂ, ਅਸੀਂ ਬੜੇ ਮੰਦ-ਕਰਮੀ ਹਾਂ (ਜਿਹੜੇ ਭੀ ਮਨੁੱਖ ਗੁਰੂ ਦੀ ਸਰਨ ਜਾ ਪਏ) ਗੁਰੂ ਨੇ (ਉਹਨਾਂ ਦੇ ਸਾਰੇ ਪਾਪ) ਪੂਰਨ ਤੌਰ ਤੇ ਕੱਟ ਦਿੱਤੇ ।

हम जैसे अपराधियों ने अनेक पाप किए हैं, पर गुरु ने सब पाप-दोष काट दिए हैं।

I am a sinner; I have committed so many sins. The Guru has cut them, cut them, and hacked them off.

Guru Ramdas ji / Raag Kanrha / / Guru Granth Sahib ji - Ang 1296

ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥

हरि हरि नामु दीओ मुखि अउखधु जन नानक पतित पुनीति ॥४॥५॥

Hari hari naamu deeo mukhi aukhadhu jan naanak patit puneeti ||4||5||

ਹੇ ਦਾਸ ਨਾਨਕ! (ਗੁਰੂ ਨੇ ਜਿਨ੍ਹਾਂ ਦੇ) ਮੁਖ ਵਿਚ ਪਰਮਾਤਮਾ ਦਾ ਨਾਮ-ਦਾਰੂ ਦਿੱਤਾ, ਉਹਨਾਂ ਨੂੰ ਵਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ॥੪॥੫॥

हे नानक ! पतितों को पावन करने के लिए गुरु हरिनाम रूपी औषधि ही देता है॥४॥५॥

The Guru has placed the healing remedy of the Name of the Lord, Har, Har, into my mouth. Servant Nanak, the sinner, has been purified and sanctified. ||4||5||

Guru Ramdas ji / Raag Kanrha / / Guru Granth Sahib ji - Ang 1296


ਕਾਨੜਾ ਮਹਲਾ ੪ ॥

कानड़ा महला ४ ॥

Kaana(rr)aa mahalaa 4 ||

कानड़ा महला ४ ॥

Kaanraa, Fourth Mehl:

Guru Ramdas ji / Raag Kanrha / / Guru Granth Sahib ji - Ang 1296

ਜਪਿ ਮਨ ਰਾਮ ਨਾਮ ਜਗੰਨਾਥ ॥

जपि मन राम नाम जगंनाथ ॥

Japi man raam naam jagannaath ||

ਹੇ ਮਨ! ਜਗਤ ਦੇ ਨਾਥ ਪਰਮਾਤਮਾ ਦਾ ਨਾਮ ਜਪਿਆ ਕਰ ।

हे मन ! जगत के मालिक परमेश्वर का भजन कर लो,

Chant, O my mind, the Name of the Lord, the Lord of the Universe.

Guru Ramdas ji / Raag Kanrha / / Guru Granth Sahib ji - Ang 1296

ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ ਰਹਾਉ ॥

घूमन घेर परे बिखु बिखिआ सतिगुर काढि लीए दे हाथ ॥१॥ रहाउ ॥

Ghooman gher pare bikhu bikhiaa satigur kaadhi leee de haath ||1|| rahaau ||

(ਜਿਹੜੇ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀਆਂ ਘੁੰਮਣ ਘੇਰੀਆਂ ਵਿਚ ਡਿੱਗੇ ਰਹਿੰਦੇ ਹਨ, ਉਹਨਾਂ ਨੂੰ ਭੀ ਗੁਰੂ (ਆਪਣਾ) ਹੱਥ ਦੇ ਕੇ (ਹਰਿ ਨਾਮ ਵਿਚ ਜੋੜ ਕੇ ਉਹਨਾਂ ਵਿਚੋਂ) ਕੱਢ ਲੈਂਦਾ ਹੈ ॥੧॥ ਰਹਾਉ ॥

हम विषय-विकारों के भैंवर में पड़े हुए थे, लेकिन सतिगुरु ने हाथ देकर बाहर निकाल लिया है॥१॥रहाउ ॥

I was caught in the whirlpool of poisonous sin and corruption. The True Guru gave me His Hand; He lifted me up and pulled me out. ||1|| Pause ||

Guru Ramdas ji / Raag Kanrha / / Guru Granth Sahib ji - Ang 1296


ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ਹ੍ਹ ਰਾਖਿ ਲੇਹੁ ਹਮ ਪਾਪੀ ਪਾਥ ॥

सुआमी अभै निरंजन नरहरि तुम्ह राखि लेहु हम पापी पाथ ॥

Suaamee abhai niranjjan narahari tumh raakhi lehu ham paapee paath ||

ਹੇ (ਸਾਡੇ) ਮਾਲਕ-ਪ੍ਰਭੂ! ਹੇ ਨਿਰਭਉ ਪ੍ਰਭੂ! ਹੇ ਨਿਰਲੇਪ ਪ੍ਰਭੂ! ਅਸੀਂ ਜੀਵ ਪਾਪੀ ਹਾਂ, ਪੱਥਰ (ਹੋ ਚੁਕੇ) ਹਾਂ, (ਮਿਹਰ ਕਰ) ਸਾਨੂੰ (ਗੁਰੂ ਦੀ ਸੰਗਤ ਵਿਚ ਰੱਖ ਕੇ ਵਿਕਾਰਾਂ ਵਿਚ ਡੁੱਬਣੋਂ) ਬਚਾ ਲੈ ।

हे नारायण ! तू हमारा स्वामी है, अभय है, मोह-माया की कालिमा से परे है, कृपा करके हम पापी पत्थरों को तुम बचा लो।

O my Fearless, Immaculate Lord and Master, please save me - I am a sinner, a sinking stone.

Guru Ramdas ji / Raag Kanrha / / Guru Granth Sahib ji - Ang 1296

ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥

काम क्रोध बिखिआ लोभि लुभते कासट लोह तरे संगि साथ ॥१॥

Kaam krodh bikhiaa lobhi lubhate kaasat loh tare sanggi saath ||1||

(ਅਸੀਂ) ਕਾਮ ਕ੍ਰੋਧ ਅਤੇ ਮਾਇਆ ਦੇ ਲੋਭ ਵਿਚ ਗ੍ਰਸੇ ਰਹਿੰਦੇ ਹਾਂ । (ਜਿਵੇਂ) ਕਾਠ (ਬੇੜੀ) ਦੀ ਸੰਗਤ ਵਿਚ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ (ਸਾਨੂੰ ਵੀ ਸੰਸਾਰ ਸਮੁੰਦ੍ਰ ਤੋਂ ਪਾਰ ਕਰ ਲੈ) ॥੧॥

हम काम-क्रोध, विषय-विकारों एवं लोभ में मगन थे, ज्यों लोहा लकड़ी के साथ पार हो जाता है, यूँ ही हमें पार उतार दो॥१॥

I am lured and enticed by sexual desire, anger, greed and corruption, but associating with You, I am carried across, like iron in the wooden boat. ||1||

Guru Ramdas ji / Raag Kanrha / / Guru Granth Sahib ji - Ang 1296


ਤੁਮ੍ਹ੍ਹ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥

तुम्ह वड पुरख बड अगम अगोचर हम ढूढि रहे पाई नही हाथ ॥

Tumh vad purakh bad agam agochar ham dhoodhi rahe paaee nahee haath ||

ਹੇ ਸੁਆਮੀ! ਤੂੰ (ਅਸਾਂ ਜੀਵਾਂ ਦੇ ਵਿਤ ਨਾਲੋਂ) ਬਹੁਤ ਹੀ ਵੱਡਾ ਹੈਂ, ਤੂੰ ਅਪਹੁੰਚ ਹੈਂ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੈ । ਅਸੀਂ ਜੀਵ ਭਾਲ ਕਰ ਕੇ ਥੱਕ ਗਏ ਹਾਂ, ਤੇਰੀ ਡੂੰਘਾਈ ਅਸੀਂ ਲੱਭ ਨਹੀਂ ਸਕੇ ।

हे हरि ! तुम महान् हो, सर्वशक्तिमान हो, ज्ञानेन्द्रियों से परे हो, हम तुझे ढूंढते रहे, पर तेरा साथ नहीं पा सके।

You are the Great Primal Being, the most Inaccessible and Unfathomable Lord God; I search for You, but cannot find Your depth.

Guru Ramdas ji / Raag Kanrha / / Guru Granth Sahib ji - Ang 1296

ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥

तू परै परै अपर्मपरु सुआमी तू आपन जानहि आपि जगंनाथ ॥२॥

Too parai parai aparampparu suaamee too aapan jaanahi aapi jagannaath ||2||

ਤੂੰ ਬੇਅੰਤ ਹੈਂ, ਪਰੇ ਤੋਂ ਪਰੇ ਹੈਂ । ਹੇ ਜਗਤ ਦੇ ਨਾਥ! ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ॥੨॥

तू परे से परे है, अपरंपार है, हमारा स्वामी है, पूरे जगत का मालिक है, तू अपनी महानता स्वयं ही जानता है॥२॥

You are the farthest of the far, beyond the beyond, O my Lord and Master; You alone know Yourself, O Lord of the Universe. ||2||

Guru Ramdas ji / Raag Kanrha / / Guru Granth Sahib ji - Ang 1296


ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥

अद्रिसटु अगोचर नामु धिआए सतसंगति मिलि साधू पाथ ॥

Adrisatu agochar naamu dhiaae satasanggati mili saadhoo paath ||

ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ । (ਮਨੁੱਖ) ਉਸ ਅਗੋਚਰ ਪ੍ਰਭੂ ਦਾ ਨਾਮ ਸਾਧ-ਸੰਗਤ ਵਿਚ ਮਿਲ ਕੇ ਗੁਰੂ ਦਾ ਦਸਿਆ ਰਸਤਾ ਫੜ ਕੇ ਹੀ ਜਪ ਸਕਦਾ ਹੈ ।

जब अदृश्य, मन-वाणी से परे मानकर नाम का ध्यान किया तो सत्संगत में सन्मार्ग मिल गया।

I meditate on the Name of the Unseen and Unfathomable Lord; joining the Sat Sangat, the True Congregation, I have found the Path of the Holy.

Guru Ramdas ji / Raag Kanrha / / Guru Granth Sahib ji - Ang 1296

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥

हरि हरि कथा सुनी मिलि संगति हरि हरि जपिओ अकथ कथ काथ ॥३॥

Hari hari kathaa sunee mili sanggati hari hari japio akath kath kaath ||3||

ਸਾਧ-ਸੰਗਤ ਵਿਚ ਮਿਲ ਕੇ ਹੀ ਪਰਮਾਤਮ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ, ਉਸ ਹਰੀ ਦਾ ਨਾਮ ਜਪਿਆ ਜਾ ਸਕਦਾ ਹੈ ਜਿਸ ਦੇ ਸਾਰੇ ਗੁਣਾਂ ਦਾ ਬਿਆਨ (ਜੀਵਾਂ ਪਾਸੋਂ) ਨਹੀਂ ਹੋ ਸਕਦਾ ॥੩॥

सच्ची संगत में हरि कथा सुनी, अकथनीय कथा का आनंद प्राप्त किया, हरि का भजन किया॥३॥

Joining the congregation, I listen to the Gospel of the Lord, Har, Har; I meditate on the Lord, Har, Har, and speak the Unspoken Speech. ||3||

Guru Ramdas ji / Raag Kanrha / / Guru Granth Sahib ji - Ang 1296


ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥

हमरे प्रभ जगदीस गुसाई हम राखि लेहु जगंनाथ ॥

Hamare prbh jagadees gusaaee ham raakhi lehu jagannaath ||

ਹੇ ਸਾਡੇ ਪ੍ਰਭੂ! ਹੇ ਜਗਤ ਦੇ ਮਾਲਕ! ਹੇ ਸ੍ਰਿਸ਼ਟੀ ਦੇ ਖਸਮ! ਹੇ ਜਗਤ ਦੇ ਨਾਥ! ਅਸਾਂ ਜੀਵਾਂ ਨੂੰ (ਕਾਮ ਕ੍ਰੋਧ ਲੋਭ ਆਦਿਕ ਤੋਂ) ਬਚਾਈ ਰੱਖ ।

हे जगदीश्वर, जगत-पालक, जगन्नाथ प्रभु ! हमारी रक्षा करो।

My God is the Lord of the World, the Lord of the Universe; please save me, O Lord of all Creation.

Guru Ramdas ji / Raag Kanrha / / Guru Granth Sahib ji - Ang 1296

ਜਨ ਨਾਨਕੁ ਦਾਸੁ ਦਾਸ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥

जन नानकु दासु दास दासन को प्रभ करहु क्रिपा राखहु जन साथ ॥४॥६॥

Jan naanaku daasu daas daasan ko prbh karahu kripaa raakhahu jan saath ||4||6||

ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਹੈ । ਮਿਹਰ ਕਰ, (ਮੈਨੂੰ) ਆਪਣੇ ਸੇਵਕਾਂ ਦੀ ਸੰਗਤ ਵਿਚ ਰੱਖ ॥੪॥੬॥

नानक दासों के दासों का भी दास है, हे प्रभु ! कृपा करके अपने भक्तों के साथ रख लो॥४॥६॥

Servant Nanak is the slave of the slave of Your slaves. O God, please bless me with Your Grace; please protect me and keep me with Your humble servants. ||4||6||

Guru Ramdas ji / Raag Kanrha / / Guru Granth Sahib ji - Ang 1296


ਕਾਨੜਾ ਮਹਲਾ ੪ ਪੜਤਾਲ ਘਰੁ ੫ ॥

कानड़ा महला ४ पड़ताल घरु ५ ॥

Kaana(rr)aa mahalaa 4 pa(rr)ataal gharu 5 ||

ਰਾਗ ਕਾਨੜਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ' ।

कानड़ा महला ४ पड़ताल घरु ५ ॥

Kaanraa, Fourth Mehl, Partaal, Fifth House:

Guru Ramdas ji / Raag Kanrha / Partaal / Guru Granth Sahib ji - Ang 1296

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Kanrha / Partaal / Guru Granth Sahib ji - Ang 1296

ਮਨ ਜਾਪਹੁ ਰਾਮ ਗੁਪਾਲ ॥

मन जापहु राम गुपाल ॥

Man jaapahu raam gupaal ||

ਹੇ (ਮੇਰੇ) ਮਨ! ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ (ਦਾ ਨਾਮ) ਜਪਿਆ ਕਰ ।

हे मन ! परमात्मा का जाप करो।

O mind, meditate on the Lord, the Lord of the World.

Guru Ramdas ji / Raag Kanrha / Partaal / Guru Granth Sahib ji - Ang 1296

ਹਰਿ ਰਤਨ ਜਵੇਹਰ ਲਾਲ ॥

हरि रतन जवेहर लाल ॥

Hari ratan javehar laal ||

ਹੇ ਮਨ! ਹਰੀ ਦਾ ਨਾਮ ਰਤਨ ਹਨ, ਜਵਾਹਰ ਹਨ, ਲਾਲ ਹਨ ।

हरिनाम ही रत्न, जवाहर एवं माणिक्य है।

The Lord is the Jewel, the Diamond, the Ruby.

Guru Ramdas ji / Raag Kanrha / Partaal / Guru Granth Sahib ji - Ang 1296

ਹਰਿ ਗੁਰਮੁਖਿ ਘੜਿ ਟਕਸਾਲ ॥

हरि गुरमुखि घड़ि टकसाल ॥

Hari guramukhi gha(rr)i takasaal ||

ਹੇ ਮਨ! ਹਰੀ ਦਾ ਨਾਮ (ਤੇਰੇ ਵਾਸਤੇ ਇਕ ਸੁੰਦਰ ਗਹਿਣਾ ਹੈ, ਇਸ ਨੂੰ) ਗੁਰੂ ਦੀ ਸਰਨ ਪੈ ਕੇ (ਸਾਧ ਸੰਗਤ ਦੀ) ਟਕਸਾਲ ਵਿਚ ਘੜਿਆ ਕਰ ।

गुरु की टकसाल में हरिनाम बनता है।

The Lord fashions the Gurmukhs in His Mint.

Guru Ramdas ji / Raag Kanrha / Partaal / Guru Granth Sahib ji - Ang 1296

ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥

हरि हो हो किरपाल ॥१॥ रहाउ ॥

Hari ho ho kirapaal ||1|| rahaau ||

ਹੇ ਮਨ! ਹਰੀ ਸਦਾ ਦਇਆਵਾਨ ਹੈ ॥੧॥ ਰਹਾਉ ॥

जब कृपालु होता है तो प्राप्त हो जाता है॥१॥रहाउ॥

O Lord, please, please, be Merciful to me. ||1|| Pause ||

Guru Ramdas ji / Raag Kanrha / Partaal / Guru Granth Sahib ji - Ang 1296


ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥

तुमरे गुन अगम अगोचर एक जीह किआ कथै बिचारी राम राम राम राम लाल ॥

Tumare gun agam agochar ek jeeh kiaa kathai bichaaree raam raam raam raam laal ||

ਹੇ ਪ੍ਰਭੂ! ਹੇ ਸੋਹਣੇ ਲਾਲ! ਤੇਰੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਜੀਵ ਦੀ) ਵਿਚਾਰੀ ਇੱਕ ਜੀਭ (ਤੇਰੇ ਗੁਣਾਂ ਨੂੰ) ਬਿਆਨ ਨਹੀਂ ਕਰ ਸਕਦੀ ।

हे प्रभु ! तुम्हारे गुण बे-अन्त हैं, ज्ञानेन्द्रियों की पहुँच से परे हैं, मेरी एक जीभ बेचारी कैसे कथन कर सकती है।

Your Glorious Virtues are inaccessible and unfathomable; how can my one poor tongue describe them? O my Beloved Lord, Raam, Raam, Raam, Raam.

Guru Ramdas ji / Raag Kanrha / Partaal / Guru Granth Sahib ji - Ang 1296

ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥

तुमरी जी अकथ कथा तू तू तू ही जानहि हउ हरि जपि भई निहाल निहाल निहाल ॥१॥

Tumaree jee akath kathaa too too too hee jaanahi hau hari japi bhaee nihaal nihaal nihaal ||1||

ਹੇ ਪ੍ਰਭੂ ਜੀ! ਤੇਰੀ ਸਿਫ਼ਤ-ਸਾਲਾਹ ਬਿਆਨ ਤੋਂ ਪਰੇ ਹੈ, ਤੂੰ ਆਪ ਹੀ (ਆਪਣੀਆਂ ਸਿਫ਼ਤਾਂ) ਜਾਣਦਾ ਹੈਂ । ਹੇ ਹਰੀ! ਮੈਂ (ਤੇਰਾ ਨਾਮ) ਜਪ ਕੇ ਸਦਾ ਲਈ ਪ੍ਰਸੰਨ-ਚਿੱਤ ਹੋ ਗਈ ਹਾਂ ॥੧॥

तुम्हारी कथा अकथनीय है, जिसे केवल तू ही जानता है। मैं हरिनाम का भजन करके निहाल हो गया हूँ॥१॥

O Dear Lord, You, You, You alone know Your Unspoken Speech. I have become enraptured, enraptured, enraptured, meditating on the Lord. ||1||

Guru Ramdas ji / Raag Kanrha / Partaal / Guru Granth Sahib ji - Ang 1296


ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥

हमरे हरि प्रान सखा सुआमी हरि मीता मेरे मनि तनि जीह हरि हरे हरे राम नाम धनु माल ॥

Hamare hari praan sakhaa suaamee hari meetaa mere mani tani jeeh hari hare hare raam naam dhanu maal ||

ਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ, ਸਾਡੇ ਮਾਲਕ ਹਨ, ਸਾਡੇ ਮਿੱਤਰ ਹਨ । ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੀ ਜੀਭ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ ।

ईश्वर ही हमारा प्राण-सखा है, वही हमारा स्वामी एवं परम मित्र है, मेरे मन, तन, जीभ में वही अवस्थित है और हर समय उसी का नाम जपता हूँ, वही हमारी धन-दौलत है।

The Lord, my Lord and Master, is my Companion and my Breath of Life; the Lord is my Best Friend. My mind, body and tongue are attuned to the Lord, Har, Haray, Haray. The Lord is my Wealth and Property.

Guru Ramdas ji / Raag Kanrha / Partaal / Guru Granth Sahib ji - Ang 1296

ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥

जा को भागु तिनि लीओ री सुहागु हरि हरि हरे हरे गुन गावै गुरमति हउ बलि बले हउ बलि बले जन नानक हरि जपि भई निहाल निहाल निहाल ॥२॥१॥७॥

Jaa ko bhaagu tini leeo ree suhaagu hari hari hare hare gun gaavai guramati hau bali bale hau bali bale jan naanak hari japi bhaee nihaal nihaal nihaal ||2||1||7||

ਹੇ ਸਹੇਲੀ! ਜਿਸ ਦੇ ਮੱਥੇ ਦਾ ਭਾਗ ਜਾਗ ਪਿਆ, ਉਸ ਨੇ ਆਪਣਾ ਖਸਮ-ਪ੍ਰਭੂ ਲੱਭ ਲਿਆ, ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਪ੍ਰਭੂ ਦੇ ਗੁਣ ਗਾਂਦੀ ਹੈ । ਹੇ ਦਾਸ ਨਾਨਕ! ਮੈਂ ਪ੍ਰਭੂ ਤੋਂ ਸਦਾ ਸਦਕੇ ਹਾਂ, ਉਸ ਦਾ ਨਾਮ ਜਪ ਜਪ ਕੇ ਮੇਰੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੧॥੭॥

जिसका उत्तम भाग्य होता है, उसे ही पति-प्रभु मिलता है और गुरु के उपदेश से वह परमात्मा का गुण-गान करता है। हे नानक ! मैं उस पर कुर्बान जाता हूँ, और ईश्वर का जाप कर निहाल हो गया हूँ॥२॥१॥७॥

She alone obtains her Husband Lord, who is so pre-destined. Through the Guru's Teachings, she sings the Glorious Praises of the Lord, Har, Har, Haray, Haray. I am a sacrifice, a sacrifice, I am a sacrifice, a sacrifice to the Lord, O servant Nanak. Meditating on the Lord, I have become enraptured, enraptured, enraptured. ||2||1||7||

Guru Ramdas ji / Raag Kanrha / Partaal / Guru Granth Sahib ji - Ang 1296


ਕਾਨੜਾ ਮਹਲਾ ੪ ॥

कानड़ा महला ४ ॥

Kaana(rr)aa mahalaa 4 ||

कानड़ा महला ४ ॥

Kaanraa, Fourth Mehl:

Guru Ramdas ji / Raag Kanrha / / Guru Granth Sahib ji - Ang 1296

ਹਰਿ ਗੁਨ ਗਾਵਹੁ ਜਗਦੀਸ ॥

हरि गुन गावहु जगदीस ॥

Hari gun gaavahu jagadees ||

ਉਸ ਜਗਤ ਦੇ ਮਾਲਕ-ਪ੍ਰਭੂ ਦੇ ਗੁਣ ਸਦਾ ਗਾਂਦੇ ਰਹੋ ।

ईश्वर के गुण गाओ,

Sing the Glorious Praises of the Lord, the Lord of the Universe.

Guru Ramdas ji / Raag Kanrha / / Guru Granth Sahib ji - Ang 1296

ਏਕਾ ਜੀਹ ਕੀਚੈ ਲਖ ਬੀਸ ॥

एका जीह कीचै लख बीस ॥

Ekaa jeeh keechai lakh bees ||

(ਪਰਮਾਤਮਾ ਦਾ ਨਾਮ ਜਪਣ ਵਾਸਤੇ) ਆਪਣੀ ਇੱਕ ਜੀਭ ਨੂੰ ਵੀਹ ਲੱਖ ਜੀਭਾਂ ਬਣਾ ਲੈਣਾ ਚਾਹੀਦਾ ਹੈ ।

एक जिव्हा को बिस लाख बनाकर

Let my one tongue become two hundred thousand

Guru Ramdas ji / Raag Kanrha / / Guru Granth Sahib ji - Ang 1296

ਜਪਿ ਹਰਿ ਹਰਿ ਸਬਦਿ ਜਪੀਸ ॥

जपि हरि हरि सबदि जपीस ॥

Japi hari hari sabadi japees ||

ਗੁਰੂ ਦੇ ਸ਼ਬਦ ਦੀ ਰਾਹੀਂ ਉਸ ਜਪਣ-ਯੋਗ ਹਰੀ ਦਾ ਨਾਮ ਸਦਾ ਜਪਿਆ ਕਰੋ ।

परमात्मा का जाप करो, यही शब्द जपने योग्य है।

With them all, I will meditate on the Lord, Har, Har, and chant the Word of the Shabad.

Guru Ramdas ji / Raag Kanrha / / Guru Granth Sahib ji - Ang 1296

ਹਰਿ ਹੋ ਹੋ ਕਿਰਪੀਸ ॥੧॥ ਰਹਾਉ ॥

हरि हो हो किरपीस ॥१॥ रहाउ ॥

Hari ho ho kirapees ||1|| rahaau ||

ਹੇ ਭਾਈ! ਹਰੀ ਪ੍ਰਭੂ ਦਇਆ ਦਾ ਘਰ ਹੈ ॥੧॥ ਰਹਾਉ ॥

प्रभु की कृपा सदैव बनी रहेगी॥१॥रहाउ॥

O Lord, please, please, be Merciful to me. ||1|| Pause ||

Guru Ramdas ji / Raag Kanrha / / Guru Granth Sahib ji - Ang 1296


ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥

हरि किरपा करि सुआमी हम लाइ हरि सेवा हरि जपि जपे हरि जपि जपे जपु जापउ जगदीस ॥

Hari kirapaa kari suaamee ham laai hari sevaa hari japi jape hari japi jape japu jaapau jagadees ||

ਹੇ ਹਰੀ! ਹੇ ਸੁਆਮੀ! ਮਿਹਰ ਕਰ, ਅਸਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਲਾਈ ਰੱਖ । ਹੇ ਹਰੀ! ਹੇ ਜਗਤ ਦੇ ਈਸ਼ਵਰ! ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ ।

ईश्वर ने कृपा करके हमें अपनी सेवा में लगा लिया है, अब तो हर वक्त उसका नाम जप-जपकर आनंद मना रहे हैं।

O Lord, my Lord and Master, please be Merciful to me; please enjoin me to serve You. I chant and meditate on the Lord, I chant and meditate on the Lord, I chant and meditate on the Lord of the Universe.

Guru Ramdas ji / Raag Kanrha / / Guru Granth Sahib ji - Ang 1296

ਤੁਮਰੇ ਜਨ ਰਾਮੁ ਜਪਹਿ ਤੇ ਊਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥

तुमरे जन रामु जपहि ते ऊतम तिन कउ हउ घुमि घुमे घुमि घुमि जीस ॥१॥

Tumare jan raamu japahi te utam tin kau hau ghumi ghume ghumi ghumi jees ||1||

ਹੇ ਪ੍ਰਭੂ! ਜਿਹੜੇ ਤੇਰੇ ਸੇਵਕ ਤੇਰਾ ਰਾਮ-ਨਾਮ ਜਪਦੇ ਹਨ ਉਹ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧॥

हे राम ! तुम्हारे भक्त नित्य तुम्हारा नाम जपते हैं, उन उत्तम लोगों पर सर्वदा कुर्बान जाता हूँ॥१॥

Your humble servants chant and meditate on You, O Lord; they are sublime and exalted. I am a sacrifice, a sacrifice, a sacrifice, a sacrifice to them. ||1||

Guru Ramdas ji / Raag Kanrha / / Guru Granth Sahib ji - Ang 1296



Download SGGS PDF Daily Updates ADVERTISE HERE