ANG 1294, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧

रागु कानड़ा चउपदे महला ४ घरु १

Raagu kaana(rr)aa chaupade mahalaa 4 gharu 1

ਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

रागु कानड़ा चउपदे महला ४ घरु १

Raag Kaanraa, Chau-Padas, Fourth Mehl, First House:

Guru Ramdas ji / Raag Kanrha / / Guru Granth Sahib ji - Ang 1294

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सति नामु करता पुरखु निरभउ निरवैरु अकाल मूरति अजूनी सैभं गुरप्रसादि ॥

Ik-oamkkaari sati naamu karataa purakhu nirabhau niravairu akaal moorati ajoonee saibhann guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अनंतशक्ति परमात्मा एक है, नाम उसका सत्य है, वह सृष्टि को बनानेवाला है, सर्वशक्तिमान है, वह निर्भय है, वह वैर भावना से रहित है, वह कालातीत ब्रह्म-मूर्ति सदा अमर है, वह जन्म-मरण के चक्र से रहित है, स्वजन्मा है, गुरु की कृपा से प्राप्त होता है।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Ramdas ji / Raag Kanrha / / Guru Granth Sahib ji - Ang 1294

ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥

मेरा मनु साध जनां मिलि हरिआ ॥

Meraa manu saadh janaan mili hariaa ||

ਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਕ ਜੀਵਨ ਵਾਲਾ ਬਣ ਗਿਆ ਹੈ ।

मेरा मन साधुजनों से मिलकर प्रसन्न हो गया है,

Meeting with the Holy people, my mind blossoms forth.

Guru Ramdas ji / Raag Kanrha / / Guru Granth Sahib ji - Ang 1294

ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥

हउ बलि बलि बलि बलि साध जनां कउ मिलि संगति पारि उतरिआ ॥१॥ रहाउ ॥

Hau bali bali bali bali saadh janaan kau mili sanggati paari utariaa ||1|| rahaau ||

ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ । (ਸੰਤ ਜਨਾਂ ਦੀ) ਸੰਗਤ ਵਿਚ ਮਿਲ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੧॥ ਰਹਾਉ ॥

अतः मैं साधुजनों पर बलिहारी जाता हूँ, दरअसल इनकी संगत में संसार-सागर से पार उतारा होता है॥१॥रहाउ॥

I am a sacrifice, a sacrifice, a sacrifice, a sacrifice to those Holy beings; joining the Sangat, the Congregation, I am carried across to the other side. ||1|| Pause ||

Guru Ramdas ji / Raag Kanrha / / Guru Granth Sahib ji - Ang 1294


ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥

हरि हरि क्रिपा करहु प्रभ अपनी हम साध जनां पग परिआ ॥

Hari hari kripaa karahu prbh apanee ham saadh janaan pag pariaa ||

ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਆਪਣੀ ਮਿਹਰ ਕਰ, ਮੈਂ ਸੰਤ ਜਨਾਂ ਦੀ ਚਰਨੀਂ ਲੱਗਾ ਰਹਾਂ ।

हे प्रभु ! अपनी कृपा करो, हम साधुजनों के पैरों में पड़े हुए हैं।

O Lord, Har, Har, please bless me with Your Mercy, God, that I may fall at the feet of the Holy.

Guru Ramdas ji / Raag Kanrha / / Guru Granth Sahib ji - Ang 1294

ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥

धनु धनु साध जिन हरि प्रभु जानिआ मिलि साधू पतित उधरिआ ॥१॥

Dhanu dhanu saadh jin hari prbhu jaaniaa mili saadhoo patit udhariaa ||1||

ਸ਼ਾਬਾਸ਼ ਹੈ ਸੰਤ ਜਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ । ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ ॥੧॥

वे साधु पुरुष धन्य हैं, जिन्होंने प्रभु (की महिमा) को जाना है। साधुओं को मिलकर पापियों का उद्धार हो जाता है॥१॥

Blessed, blessed are the Holy, who know the Lord God. Meeting with the Holy, even sinners are saved. ||1||

Guru Ramdas ji / Raag Kanrha / / Guru Granth Sahib ji - Ang 1294


ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥

मनूआ चलै चलै बहु बहु बिधि मिलि साधू वसगति करिआ ॥

Manooaa chalai chalai bahu bahu bidhi mili saadhoo vasagati kariaa ||

(ਮਨੁੱਖ ਦਾ) ਮਨ (ਆਮ ਤੌਰ ਤੇ) ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ, ਸੰਤ ਜਨਾਂ ਨੂੰ ਮਿਲ ਕੇ (ਇਉਂ) ਵੱਸ ਵਿਚ ਕਰ ਲਈਦਾ ਹੈ,

चंचल मन अनेक प्रकार से दोलायमान होता है, पर साधुओं को मिलकर वश में आता है।

The mind roams and rambles all around in all directions. Meeting with the Holy, it is overpowered and brought under control,

Guru Ramdas ji / Raag Kanrha / / Guru Granth Sahib ji - Ang 1294

ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥

जिउं जल तंतु पसारिओ बधकि ग्रसि मीना वसगति खरिआ ॥२॥

Jiun jal tanttu pasaario badhaki grsi meenaa vasagati khariaa ||2||

ਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ, ਅਤੇ ਮੱਛੀ ਨੂੰ (ਕੁੰਡੇ ਵਿਚ) ਫਸਾ ਕੇ ਕਾਬੂ ਕਰ ਕੇ ਲੈ ਗਿਆ ॥੨॥

यह इस प्रकार है, जैसे जल में शिकारी ने जाल बिछा दिया होता है और मछली को फंसा लेता है॥२॥

Just as when the fisherman spreads his net over the water, he catches and overpowers the fish. ||2||

Guru Ramdas ji / Raag Kanrha / / Guru Granth Sahib ji - Ang 1294


ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥

हरि के संत संत भल नीके मिलि संत जना मलु लहीआ ॥

Hari ke santt santt bhal neeke mili santt janaa malu laheeaa ||

ਪਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ, ਸੰਤ ਜਨਾਂ ਨੂੰ ਮਿਲ ਕੇ (ਮਨ ਦੀ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ।

ईश्वर के संत भले एवं नेक हैं, इन संतजनों को मिलकर पापों की मैल दूर होती है।

The Saints, the Saints of the Lord, are noble and good. Meeting with the humble Saints, filth is washed away.

Guru Ramdas ji / Raag Kanrha / / Guru Granth Sahib ji - Ang 1294

ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥

हउमै दुरतु गइआ सभु नीकरि जिउ साबुनि कापरु करिआ ॥३॥

Haumai duratu gaiaa sabhu neekari jiu saabuni kaaparu kariaa ||3||

ਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ॥੩॥

जैसे कपड़े को साबुन से साफ किया जाता है, वैसे ही अहम् एवं द्वैतभाव सब निकल गया है॥३॥

All the sins and egotism are washed away, like soap washing dirty clothes. ||3||

Guru Ramdas ji / Raag Kanrha / / Guru Granth Sahib ji - Ang 1294


ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥

मसतकि लिलाटि लिखिआ धुरि ठाकुरि गुर सतिगुर चरन उर धरिआ ॥

Masataki lilaati likhiaa dhuri thaakuri gur satigur charan ur dhariaa ||

ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ-ਪ੍ਰਭੂ ਨੇ ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ ।

मालिक ने प्रारम्भ से ही माथे पर भाग्य लिखा हुआ था, गुरु के चरणों को मन में बसा लिया है।

According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.

Guru Ramdas ji / Raag Kanrha / / Guru Granth Sahib ji - Ang 1294

ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥

सभु दालदु दूख भंज प्रभु पाइआ जन नानक नामि उधरिआ ॥४॥१॥

Sabhu daaladu dookh bhanjj prbhu paaiaa jan naanak naami udhariaa ||4||1||

ਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗ਼ਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ । ਉਹ ਮਨੁੱਖ ਨਾਮ ਵਿਚ (ਜੁੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ ॥੪॥੧॥

सब दरिद्र एवं दुख दूर करने वाले प्रभु को पा लिया है, हे नानक ! हरिनाम से उद्धार हो गया है॥४॥१॥

I have found God, the Destroyer of all poverty and pain; servant Nanak is saved through the Naam. ||4||1||

Guru Ramdas ji / Raag Kanrha / / Guru Granth Sahib ji - Ang 1294


ਕਾਨੜਾ ਮਹਲਾ ੪ ॥

कानड़ा महला ४ ॥

Kaana(rr)aa mahalaa 4 ||

कानड़ा महला ४ ॥

Kaanraa, Fourth Mehl:

Guru Ramdas ji / Raag Kanrha / / Guru Granth Sahib ji - Ang 1294

ਮੇਰਾ ਮਨੁ ਸੰਤ ਜਨਾ ਪਗ ਰੇਨ ॥

मेरा मनु संत जना पग रेन ॥

Meraa manu santt janaa pag ren ||

ਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ) ।

मेरा मन संतजनों के पैरों की धूल समान है।

My mind is the dust of the feet of the Saints.

Guru Ramdas ji / Raag Kanrha / / Guru Granth Sahib ji - Ang 1294

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥

हरि हरि कथा सुनी मिलि संगति मनु कोरा हरि रंगि भेन ॥१॥ रहाउ ॥

Hari hari kathaa sunee mili sanggati manu koraa hari ranggi bhen ||1|| rahaau ||

ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ॥੧॥ ਰਹਾਉ ॥

अच्छी संगति में मिलकर हरि कथा सुनी तो कोरा मन प्रभु प्रेम में भीग गया॥१॥रहाउ॥

Joining the Sangat, the Congregation, I listen to the sermon of the Lord, Har, Har. My crude and uncultured mind is drenched with the Love of the Lord. ||1|| Pause ||

Guru Ramdas ji / Raag Kanrha / / Guru Granth Sahib ji - Ang 1294


ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥

हम अचित अचेत न जानहि गति मिति गुरि कीए सुचित चितेन ॥

Ham achit achet na jaanahi gati miti guri keee suchit chiten ||

ਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ । (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ ।

हम नासमझ, बुद्धिमान ईश्वर की महानता को नहीं जानते, पर गुरु ने हमें बुद्धिमान एवं समझदार बना दिया है।

I am thoughtless and unconscious; I do not know God's state and extent. The Guru has made me thoughtful and conscious.

Guru Ramdas ji / Raag Kanrha / / Guru Granth Sahib ji - Ang 1294

ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥

प्रभि दीन दइआलि कीओ अंगीक्रितु मनि हरि हरि नामु जपेन ॥१॥

Prbhi deen daiaali keeo anggeekritu mani hari hari naamu japen ||1||

ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ॥੧॥

दीनदयाल प्रभु ने अंगीकार किया है, मन प्रभु का नाम जप रहा है॥१॥

God is Merciful to the meek; He has made me His Own. My mind chants and meditates on the Name of the Lord, Har, Har. ||1||

Guru Ramdas ji / Raag Kanrha / / Guru Granth Sahib ji - Ang 1294


ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥

हरि के संत मिलहि मन प्रीतम कटि देवउ हीअरा तेन ॥

Hari ke santt milahi man preetam kati devau heearaa ten ||

ਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ ।

यदि प्रभु के प्रिय भक्तों से मिलन हो जाए तो हृदय को भी काट कर सौंप दूँ।

Meeting with the Lord's Saints, the Beloveds of the mind, I would cut out my heart, and offer it to them.

Guru Ramdas ji / Raag Kanrha / / Guru Granth Sahib ji - Ang 1294

ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥

हरि के संत मिले हरि मिलिआ हम कीए पतित पवेन ॥२॥

Hari ke santt mile hari miliaa ham keee patit paven ||2||

(ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ । ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ ॥੨॥

प्रभु के भक्तों को मिलकर ही प्रभु मिला है, हम जैसे पापी भी पावन हो गए हैं।॥२॥

Meeting with the Lord's Saints, I meet with the Lord; this sinner has been sanctified. ||2||

Guru Ramdas ji / Raag Kanrha / / Guru Granth Sahib ji - Ang 1294


ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥

हरि के जन ऊतम जगि कहीअहि जिन मिलिआ पाथर सेन ॥

Hari ke jan utam jagi kaheeahi jin miliaa paathar sen ||

ਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ) ।

परमात्मा की उपासना करने वाले संसार में उत्तम कहलाते हैं, जिनको मिलकर पत्थर दिल भी कोमल हो जाते हैं।

The humble servants of the Lord are said to be exalted in this world; meeting with them, even stones are softened.

Guru Ramdas ji / Raag Kanrha / / Guru Granth Sahib ji - Ang 1294


Download SGGS PDF Daily Updates ADVERTISE HERE