ANG 1291, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥

घर महि घरु देखाइ देइ सो सतिगुरु पुरखु सुजाणु ॥

Ghar mahi gharu dekhaai dei so satiguru purakhu sujaa(nn)u ||

ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;

वह मेधावी सतिगुरु ही है, जो हृदय-घर में परमात्मा का घर दिखा देता है।

The True Guru is the All-knowing Primal Being; He shows us our true home within the home of the self.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥

पंच सबद धुनिकार धुनि तह बाजै सबदु नीसाणु ॥

Pancch sabad dhunikaar dhuni tah baajai sabadu neesaa(nn)u ||

(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ) ।

पाँच शब्दों की मधुर ध्वनि और शब्द ही वहाँ गूंजता है।

The Panch Shabad, the Five Primal Sounds, resonate and resound within; the insignia of the Shabad is revealed there, vibrating gloriously.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥

दीप लोअ पाताल तह खंड मंडल हैरानु ॥

Deep loa paataal tah khandd manddal hairaanu ||

ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;

द्वीप, लोक, पाताल एवं खण्ड-मण्डल भी चकित कर देते हैं।

Worlds and realms, nether regions, solar systems and galaxies are wondrously revealed.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥

तार घोर बाजिंत्र तह साचि तखति सुलतानु ॥

Taar ghor baajinttr tah saachi takhati sulataanu ||

(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,

वहाँ सृष्टि का बादशाह परमेश्वर ही सच्चे सिंहासन पर आसीन है, वहां अनाहत धुन ही बजती है।

The strings and the harps vibrate and resound; the true throne of the Lord is there.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥

सुखमन कै घरि रागु सुनि सुंनि मंडलि लिव लाइ ॥

Sukhaman kai ghari raagu suni sunni manddali liv laai ||

ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ) ।

सुषुम्ना के घर में आत्मा राग में लीन होती है और शून्य मण्डल में ध्यान लगाती है।

Listen to the music of the home of the heart - Sukhmani, peace of mind. Lovingly tune in to His state of celestial ecstasy.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥

अकथ कथा बीचारीऐ मनसा मनहि समाइ ॥

Akath kathaa beechaareeai manasaa manahi samaai ||

ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;

अकथनीय कथा का तभी चिंतन होता है, जब मन की कामनाएँ दूर हो जाती हैं।

Contemplate the Unspoken Speech, and the desires of the mind are dissolved.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥

उलटि कमलु अम्रिति भरिआ इहु मनु कतहु न जाइ ॥

Ulati kamalu ammmriti bhariaa ihu manu katahu na jaai ||

ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;

हृदय कमल माया से उलट कर अमृत से भर जाता है और यह मन चलायमान नहीं होता।

The heart-lotus is turned upside-down, and is filled with Ambrosial Nectar. This mind does not go out; it does not get distracted.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥

अजपा जापु न वीसरै आदि जुगादि समाइ ॥

Ajapaa jaapu na veesarai aadi jugaadi samaai ||

ਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ ।

अन्तर्मन को अजपा जाप नहीं भूलता और युग-युगांतर ईश्वर ही स्थित है।

It does not forget the Chant which is chanted without chanting; it is immersed in the Primal Lord God of the ages.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥

सभि सखीआ पंचे मिले गुरमुखि निज घरि वासु ॥

Sabhi sakheeaa pancche mile guramukhi nij ghari vaasu ||

(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ ।

सब सखियों (ज्ञानेन्द्रियों) को पाँच शुभ गुण (दया, धर्म, संतोष इत्यादि) मिल जाते हैं और गुरु के द्वारा मन सच्चे घर में निवास पा लेता है।

All the sister-companions are blessed with the five virtues. The Gurmukhs dwell in the home of the self deep within.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥

सबदु खोजि इहु घरु लहै नानकु ता का दासु ॥१॥

Sabadu khoji ihu gharu lahai naanaku taa kaa daasu ||1||

ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥

जो शब्द को खोज कर यह घर पा लेते हैं, नानक उनका दास है॥१॥

Nanak is the slave of that one who seeks the Shabad and finds this home within. ||1||

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥

चिलिमिलि बिसीआर दुनीआ फानी ॥

Chilimili biseeaar duneeaa phaanee ||

ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,

दुनिया की रंगीली जगमगाहट फना होने वाली है।

The extravagant glamour of the world is a passing show.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਕਾਲੂਬਿ ਅਕਲ ਮਨ ਗੋਰ ਨ ਮਾਨੀ ॥

कालूबि अकल मन गोर न मानी ॥

Kaaloobi akal man gor na maanee ||

(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ ।

इसके बावजूद खोटा मन मृत्यु को स्वीकार नहीं करता।

My twisted mind does not believe that it will end up in a grave.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥

मन कमीन कमतरीन तू दरीआउ खुदाइआ ॥

Man kameen kamatareen too dareeaau khudaaiaa ||

ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;

यह मन नीच एवं कमीना है, हे खुदा ! तू दरियादिल है,

I am meek and lowly; You are the great river.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥

एकु चीजु मुझै देहि अवर जहर चीज न भाइआ ॥

Eku cheeju mujhai dehi avar jahar cheej na bhaaiaa ||

ਮੈਨੂੰ ਆਪਣਾ ਇਕ 'ਨਾਮ' ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ ।

मुझे केवल एक ही चीज अपनी बंदगी देना, अन्य चीजें तो जहर की तरह हैं, जो मुझे अच्छी नहीं लगती।

Please, bless me with the one thing; everything else is poison, and does not tempt me.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥

पुराब खाम कूजै हिकमति खुदाइआ ॥

Puraab khaam koojai hikamati khudaaiaa ||

ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,

यह शरीर पानी से भरा हुआ कच्चा प्याला है, हे खुदा ! यह भी तेरी विचित्र कला है।

You filled this fragile body with the water of life, O Lord, by Your Creative Power.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਮਨ ਤੁਆਨਾ ਤੂ ਕੁਦਰਤੀ ਆਇਆ ॥

मन तुआना तू कुदरती आइआ ॥

Man tuaanaa too kudaratee aaiaa ||

(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ ।

तू ताकतवर हैं और तेरी शक्ति से ही संसार में आया हूँ।

By Your Omnipotence, I have become powerful.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥

सग नानक दीबान मसताना नित चड़ै सवाइआ ॥

Sag naanak deebaan masataanaa nit cha(rr)ai savaaiaa ||

ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,

नानक तेरे दरबार का कुत्ता है और तेरी वफादारी में मस्त बना हुआ है, (तेरी मेहर की) मस्ती नित्य बढ़ती रहे।

Nanak is a dog in the Court of the Lord, intoxicated more and more, all the time.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥

आतस दुनीआ खुनक नामु खुदाइआ ॥२॥

Aatas duneeaa khunak naamu khudaaiaa ||2||

(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥

हे खुदा ! यह दुनिया आग है और तेरा नाम शान्ति प्रदान करने वाला है॥२॥

The world is on fire; the Name of the Lord is cooling and soothing. ||2||

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਪਉੜੀ ਨਵੀ ਮਃ ੫ ॥

पउड़ी नवी मः ५ ॥

Pau(rr)ee navee M: 5 ||

पउड़ी नवी महला ५॥

New Pauree, Fifth Mehl:

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥

सभो वरतै चलतु चलतु वखाणिआ ॥

Sabho varatai chalatu chalatu vakhaa(nn)iaa ||

ਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,

सब ईश्वर की लीला हो रही है और उसकी लीला का ही वर्णन हो रहा है।

His wonderful play is all-pervading; it is wonderful and amazing!

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥

पारब्रहमु परमेसरु गुरमुखि जाणिआ ॥

Paarabrhamu paramesaru guramukhi jaa(nn)iaa ||

(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ ।

गुरु के द्वारा परब्रह्म परमेश्वर को जाना है।

As Gurmukh, I know the Transcendent Lord, the Supreme Lord God.

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥

लथे सभि विकार सबदि नीसाणिआ ॥

Lathe sabhi vikaar sabadi neesaa(nn)iaa ||

ਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),

शब्द की ध्वनि से सब विकार निवृत्त हो गए हैं।

All my sins and corruption are washed away, through the insignia of the Shabad, the Word of God.

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥

साधू संगि उधारु भए निकाणिआ ॥

Saadhoo sanggi udhaaru bhae nikaa(nn)iaa ||

ਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ ।

साधु पुरुषों की संगत करने से मासूमों का उद्धार हो जाता है।

In the Saadh Sangat, the Company of the Holy, one is saved, and becomes free.

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥

सिमरि सिमरि दातारु सभि रंग माणिआ ॥

Simari simari daataaru sabhi rangg maa(nn)iaa ||

(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)

उस देने वाले ईश्वर का भजन करने से खुशियाँ ही खुशियाँ प्राप्त होती हैं।

Meditating, meditating in remembrance on the Great Giver, I enjoy all comforts and pleasures.

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥

परगटु भइआ संसारि मिहर छावाणिआ ॥

Paragatu bhaiaa sanssaari mihar chhaavaa(nn)iaa ||

(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ ।

पूरे संसार में उसकी कृपा-दृष्टि फैल गई है।

I have become famous throughout the world, under the canopy of His kindness and grace.

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥

आपे बखसि मिलाए सद कुरबाणिआ ॥

Aape bakhasi milaae sad kurabaa(nn)iaa ||

ਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ ।

वह स्वयं ही कृपा करके मिला लेता है, मैं उस पर सदैव कुर्बान हूँ।

He Himself has forgiven me, and united me with Himself; I am forever a sacrifice to Him.

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥

नानक लए मिलाइ खसमै भाणिआ ॥२७॥

Naanak lae milaai khasamai bhaa(nn)iaa ||27||

ਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥

हे नानक ! जब मालिक को ठीक लगता है तो वह जीव को साथ मिला लेता है॥२७॥

O Nanak, by the Pleasure of His Will, my Lord and Master has blended me with Himself. ||27||

Guru Arjan Dev ji / Raag Malar / Vaar Malar ki (M: 1) / Guru Granth Sahib ji - Ang 1291

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥

धंनु सु कागदु कलम धंनु धनु भांडा धनु मसु ॥

Dhannu su kaagadu kalam dhannu dhanu bhaandaa dhanu masu ||

ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;

वह कागज एवं कलम धन्य है, वह स्याही तथा दवात भी धन्य है।

Blessed is the paper, blessed is the pen, blessed is the inkwell, and blessed is the ink.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥

धनु लेखारी नानका जिनि नामु लिखाइआ सचु ॥१॥

Dhanu lekhaaree naanakaa jini naamu likhaaiaa sachu ||1||

ਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਾਈ) ॥੧॥

गुरु नानक का कथन है कि वह लिखने वाला भी धन्य एवं भाग्यवान् है, जिसने सच्चे प्रभु का यश लिखा है॥१॥

Blessed is the writer, O Nanak, who writes the True Name. ||1||

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਮਃ ੧ ॥

मः १ ॥

M:h 1 ||

महला १॥

First Mehl:

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥

आपे पटी कलम आपि उपरि लेखु भि तूं ॥

Aape patee kalam aapi upari lekhu bhi toonn ||

(ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ ।

वह पट्टी एवं कलम स्वयं प्रभु ही है।हे प्रभु ! पट्टी के ऊपर लिखा लेख भी तू ही है।

You Yourself are the writing tablet, and You Yourself are the pen. You are also what is written on it.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥

एको कहीऐ नानका दूजा काहे कू ॥२॥

Eko kaheeai naanakaa doojaa kaahe koo ||2||

ਹੇ ਨਾਨਕ! (ਸਿਫ਼ਤ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ । ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ॥੨॥

गुरु नानक फुरमान करते हैं कि एक परमपिता प्रभु का ही यशोगान करना है, किसी दूसरे को कैसे बड़ा कहा जाए ?॥२॥

Speak of the One Lord, O Nanak; how could there be any other? ||2||

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥

तूं आपे आपि वरतदा आपि बणत बणाई ॥

Toonn aape aapi varatadaa aapi ba(nn)at ba(nn)aaee ||

ਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ;

हे परमपिता ! तू विश्व-व्यापक है, तूने स्वयं ही सम्पूर्ण विश्व बनाया है।

You Yourself are all-pervading; You Yourself made the making.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥

तुधु बिनु दूजा को नही तू रहिआ समाई ॥

Tudhu binu doojaa ko nahee too rahiaa samaaee ||

ਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ ।

तेरे सिवा दूसरा कोई कर्ता नहीं, तू सृष्टि के कण-कण में विद्यमान है।

Without You, there is no other at all; You are permeating and pervading everywhere.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥

तेरी गति मिति तूहै जाणदा तुधु कीमति पाई ॥

Teree gati miti toohai jaa(nn)adaa tudhu keemati paaee ||

ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ ।

अपनी विशाल महानता को तू स्वयं ही जानता है, तू ही सही महत्व कर सकता है।

You alone know Your state and extent. Only You can estimate Your worth.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥

तू अलख अगोचरु अगमु है गुरमति दिखाई ॥

Too alakh agocharu agamu hai guramati dikhaaee ||

ਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮੱਤ ਤੇਰਾ ਦੀਦਾਰ ਕਰਾਂਦੀ ਹੈ ।

तू अदृश्य है, ज्ञानेन्द्रियों से परे है, असीम है और गुरु की शिक्षा से दृष्टिगत होता है।

You are invisible, imperceptible and inaccessible. You are revealed through the Guru's Teachings.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥

अंतरि अगिआनु दुखु भरमु है गुर गिआनि गवाई ॥

Anttari agiaanu dukhu bharamu hai gur giaani gavaaee ||

ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ ।

मन में अज्ञान, दुख एवं भ्रम ने घर किया हुआ है, जिसे गुरु का ज्ञान ही समाप्त करता है।

Deep within, there is ignorance, suffering and doubt; through the spiritual wisdom of the Guru, they are eradicated.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥

जिसु क्रिपा करहि तिसु मेलि लैहि सो नामु धिआई ॥

Jisu kripaa karahi tisu meli laihi so naamu dhiaaee ||

ਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ ।

जिस पर परमात्मा कृपा करता है, उसे मिला लेता है और वही परमात्मा का भजन करता है।

He alone meditates on the Naam, whom You unite with Yourself, in Your Mercy.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥

तू करता पुरखु अगमु है रविआ सभ ठाई ॥

Too karataa purakhu agammu hai raviaa sabh thaaee ||

ਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ ।

हे परमपिता ! तू संसार बनाने वाला है, सर्वशक्तिमान है, अपहुँच है और हर जगह पर तू ही विद्यमान है।

You are the Creator, the Inaccessible Primal Lord God; You are all-pervading everywhere.

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ

जितु तू लाइहि सचिआ तितु को लगै नानक गुण गाई ॥२८॥१॥ सुधु

Jitu too laaihi sachiaa titu ko lagai naanak gu(nn) gaaee ||28||1|| sudhu

ਹੇ ਨਾਨਕ! ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ ॥੨੮॥੧॥ ਸੁਧੁ

जिधर तू लगाता है, मनुष्य उधर ही लगता है, हे सत्यस्वरूप ! नानक सदैव तेरे ही गुण गाता है॥२८॥१॥शुद्ध

To whatever You link the mortal, O True Lord, to that he is linked. Nanak sings Your Glorious Praises. ||28||1|| Sudh ||

Guru Nanak Dev ji / Raag Malar / Vaar Malar ki (M: 1) / Guru Granth Sahib ji - Ang 1291

Download SGGS PDF Daily Updates ADVERTISE HERE