ANG 1290, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥

इसत्री पुरखै जां निसि मेला ओथै मंधु कमाही ॥

Isatree purakhai jaan nisi melaa othai manddhu kamaahee ||

(ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ ।

जब रात को स्त्री पुरुष का संयोग होता है तो मैथुन क्रिया मांस से ही करते हैं।

But when men and women meet in the night, they come together in the flesh.

Guru Nanak Dev ji / Raag Malar / Vaar Malar ki (M: 1) / Ang 1290

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

मासहु निमे मासहु जमे हम मासै के भांडे ॥

Maasahu nimmme maasahu jamme ham maasai ke bhaande ||

ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,

हम मांस से बनते हैं, मांस से जन्म लेते हैं और मांस के ही हम शरीर हैं।

In the flesh we are conceived, and in the flesh we are born; we are vessels of flesh.

Guru Nanak Dev ji / Raag Malar / Vaar Malar ki (M: 1) / Ang 1290

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

गिआनु धिआनु कछु सूझै नाही चतुरु कहावै पांडे ॥

Giaanu dhiaanu kachhu soojhai naahee chaturu kahaavai paande ||

(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ ।

पण्डित जी ! आप स्वयं को चतुर कहला रहे हो, लेकिन ज्ञान-ध्यान की आपको कोई सूझ-बूझ नहीं।

You know nothing of spiritual wisdom and meditation, even though you call yourself clever, O religious scholar.

Guru Nanak Dev ji / Raag Malar / Vaar Malar ki (M: 1) / Ang 1290

ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥

बाहर का मासु मंदा सुआमी घर का मासु चंगेरा ॥

Baahar kaa maasu manddaa suaamee ghar kaa maasu changgeraa ||

(ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ?

बाहर के मांस (जीव) को बुरा मानता है और घर का मांस (पत्नी-बच्चे) अच्छा लगता है।

O master, you believe that flesh on the outside is bad, but the flesh of those in your own home is good.

Guru Nanak Dev ji / Raag Malar / Vaar Malar ki (M: 1) / Ang 1290

ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥

जीअ जंत सभि मासहु होए जीइ लइआ वासेरा ॥

Jeea jantt sabhi maasahu hoe jeei laiaa vaaseraa ||

(ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ;

जीव-जन्तु सब मांस से उत्पन्न होते हैं और प्राण भी शरीर रूपी मांस में स्थित हैं।

All beings and creatures are flesh; the soul has taken up its home in the flesh.

Guru Nanak Dev ji / Raag Malar / Vaar Malar ki (M: 1) / Ang 1290

ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥

अभखु भखहि भखु तजि छोडहि अंधु गुरू जिन केरा ॥

Abhakhu bhakhahi bhakhu taji chhodahi anddhu guroo jin keraa ||

ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ । )

जिनका गुरु अन्धा होता है, वे मेहनत का खाना छोड़कर हराम का खाते हैं।

They eat the uneatable; they reject and abandon what they could eat. They have a teacher who is blind.

Guru Nanak Dev ji / Raag Malar / Vaar Malar ki (M: 1) / Ang 1290

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

मासहु निमे मासहु जमे हम मासै के भांडे ॥

Maasahu nimmme maasahu jamme ham maasai ke bhaande ||

ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,

हम मांस के शरीर रूपी बर्तन हैं, मांस (पिता के वीर्य) से बनते हैं और मांस (माँ के पेट से) से ही हमारा जन्म होता है।

In the flesh we are conceived, and in the flesh we are born; we are vessels of flesh.

Guru Nanak Dev ji / Raag Malar / Vaar Malar ki (M: 1) / Ang 1290

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

गिआनु धिआनु कछु सूझै नाही चतुरु कहावै पांडे ॥

Giaanu dhiaanu kachhu soojhai naahee chaturu kahaavai paande ||

(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ ।

पण्डित जी ! आप स्वयं को चतुर कहला रहे हो, पर ज्ञान-ध्यान की कोई सूझ नहीं।

You know nothing of spiritual wisdom and meditation, even though you call yourself clever, O religious scholar.

Guru Nanak Dev ji / Raag Malar / Vaar Malar ki (M: 1) / Ang 1290

ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ ॥

मासु पुराणी मासु कतेबीं चहु जुगि मासु कमाणा ॥

Maasu puraa(nn)ee maasu katebeen chahu jugi maasu kamaa(nn)aa ||

ਪੁਰਾਣਾਂ ਵਿਚ ਮਾਸ (ਦਾ ਜ਼ਿਕਰ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ ।

पुराणों एवं कुरान में भी मांस का ही जिक्र है और चारों युग मांस का ही आचरण है।

Meat is allowed in the Puraanas, meat is allowed in the Bible and the Koran. Throughout the four ages, meat has been used.

Guru Nanak Dev ji / Raag Malar / Vaar Malar ki (M: 1) / Ang 1290

ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥

जजि काजि वीआहि सुहावै ओथै मासु समाणा ॥

Jaji kaaji veeaahi suhaavai othai maasu samaa(nn)aa ||

ਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ ।

यज्ञ कार्य एवं विवाह-शादी पर भी मांस है, क्योंकि यज्ञ में आहूति बलि और विवाह में कन्या को लाया जाता है।

It is featured in sacred feasts and marriage festivities; meat is used in them.

Guru Nanak Dev ji / Raag Malar / Vaar Malar ki (M: 1) / Ang 1290

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥

इसत्री पुरख निपजहि मासहु पातिसाह सुलतानां ॥

Isatree purakh nipajahi maasahu paatisaah sulataanaan ||

ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ...ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ ।

कितने ही स्त्री-पुरुष, बादशाह एवं सुलतान इत्यादि मांस से ही पैदा होते हैं।

Women, men, kings and emperors originate from meat.

Guru Nanak Dev ji / Raag Malar / Vaar Malar ki (M: 1) / Ang 1290

ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ ॥

जे ओइ दिसहि नरकि जांदे तां उन्ह का दानु न लैणा ॥

Je oi disahi naraki jaande taan unh kaa daanu na lai(nn)aa ||

ਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ ।

यदि ऐसे लोग नरक में जाते दिखाई देते हैं तो आपको उनका दान नहीं लेना चाहिए।

If you see them going to hell, then do not accept charitable gifts from them.

Guru Nanak Dev ji / Raag Malar / Vaar Malar ki (M: 1) / Ang 1290

ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥

देंदा नरकि सुरगि लैदे देखहु एहु धिङाणा ॥

Dendaa naraki suragi laide dekhahu ehu dhi(ng)aa(nn)aa ||

(ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ ।

यह तो सरासर नाइंसाफी है कि दान देने वाला नरक में जाता है और लेने वाला (पण्डित ब्राह्मण) स्वर्ग का हकदार बनता है।

The giver goes to hell, while the receiver goes to heaven - look at this injustice.

Guru Nanak Dev ji / Raag Malar / Vaar Malar ki (M: 1) / Ang 1290

ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥

आपि न बूझै लोक बुझाए पांडे खरा सिआणा ॥

Aapi na boojhai lok bujhaae paande kharaa siaa(nn)aa ||

(ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ ।

वाह, पण्डित जी ! वाह !! कितने बुद्धिमान एवं भले बन रहे हो, स्वयं तो समझते नहीं, परन्तु लोगों को उपदेश दे रहे हो।

You do not understand your own self, but you preach to other people. O Pandit, you are very wise indeed.

Guru Nanak Dev ji / Raag Malar / Vaar Malar ki (M: 1) / Ang 1290

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥

पांडे तू जाणै ही नाही किथहु मासु उपंना ॥

Paande too jaa(nn)ai hee naahee kithahu maasu upannaa ||

ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ ।

अरे पण्डित ! तू जानता ही नहीं कि मांस कहाँ से उत्पन्न होता है।

O Pandit, you do not know where meat originated.

Guru Nanak Dev ji / Raag Malar / Vaar Malar ki (M: 1) / Ang 1290

ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥

तोइअहु अंनु कमादु कपाहां तोइअहु त्रिभवणु गंना ॥

Toiahu annu kamaadu kapaahaan toiahu tribhava(nn)u gannaa ||

(ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ ।

पानी से अन्न, गन्ना कपास होता है और तीनों लोकों की रचना भी पानी से ही हुई है।

Corn, sugar cane and cotton are produced from water. The three worlds came from water.

Guru Nanak Dev ji / Raag Malar / Vaar Malar ki (M: 1) / Ang 1290

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥

तोआ आखै हउ बहु बिधि हछा तोऐ बहुतु बिकारा ॥

Toaa aakhai hau bahu bidhi hachhaa toai bahutu bikaaraa ||

ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ), ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ ।

यदि यह कहा जाए कि पानी अनेक प्रकार से अच्छा है तो पानी में भी बहुत विकार हैं और अपना रूप बदल कर अनेक प्रकार के रस बन जाता है।

Water says, ""I am good in many ways."" But water takes many forms.

Guru Nanak Dev ji / Raag Malar / Vaar Malar ki (M: 1) / Ang 1290

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥

एते रस छोडि होवै संनिआसी नानकु कहै विचारा ॥२॥

Ete ras chhodi hovai sanniaasee naanaku kahai vichaaraa ||2||

ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ॥੨॥

अतः सब पदार्थ छोड़कर ही पण्डित वैष्णव अथवा सन्यासी कहलाने का हकदार हो सकता है। नानक सब पाखण्ड एवं आडम्बरों को छोड़कर यही बात बताता है॥२॥

Forsaking these delicacies, one becomes a true Sannyaasee, a detached hermit. Nanak reflects and speaks. ||2||

Guru Nanak Dev ji / Raag Malar / Vaar Malar ki (M: 1) / Ang 1290

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Nanak Dev ji / Raag Malar / Vaar Malar ki (M: 1) / Ang 1290

ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥

हउ किआ आखा इक जीभ तेरा अंतु न किन ही पाइआ ॥

Hau kiaa aakhaa ik jeebh teraa anttu na kin hee paaiaa ||

(ਹੇ ਪ੍ਰਭੂ!) ਮੇਰੀ ਇਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੇਰਾ ਅੰਤ ਕਿਸੇ ਨੇ ਨਹੀਂ ਪਾਇਆ;

हे सृष्टिकर्ता ! मैं किस प्रकार तेरी महिमा वर्णन करूँ, दरअसल मेरी एक ही जीभ है, तेरा रहस्य कोई नहीं पा सका।

What can I say with only one tongue? I cannot find your limits.

Guru Nanak Dev ji / Raag Malar / Vaar Malar ki (M: 1) / Ang 1290

ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥

सचा सबदु वीचारि से तुझ ही माहि समाइआ ॥

Sachaa sabadu veechaari se tujh hee maahi samaaiaa ||

ਜੋ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਸ਼ਬਦ ਵਿਚਾਰਦੇ ਹਨ ਉਹ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ।

जिसने सच्चे शब्द का मनन किया है, वह तुझ में ही समाहित हो गया है।

Those who contemplate the True Word of the Shabad are absorbed into You, O Lord.

Guru Nanak Dev ji / Raag Malar / Vaar Malar ki (M: 1) / Ang 1290

ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥

इकि भगवा वेसु करि भरमदे विणु सतिगुर किनै न पाइआ ॥

Iki bhagavaa vesu kari bharamade vi(nn)u satigur kinai na paaiaa ||

ਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ (ਹੇ ਪ੍ਰਭੂ!) ਤੈਨੂੰ ਕਿਸੇ ਨਹੀਂ ਲੱਭਾ,

कई लोग भगवा वेष धारण करके भ्रमण करते हैं परन्तु सच्चे गुरु के बिना किसी ने भी ईश्वर को नहीं पाया।

Some wander around in saffron robes, but without the True Guru, no one finds the Lord.

Guru Nanak Dev ji / Raag Malar / Vaar Malar ki (M: 1) / Ang 1290

ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥

देस दिसंतर भवि थके तुधु अंदरि आपु लुकाइआ ॥

Des disanttar bhavi thake tudhu anddari aapu lukaaiaa ||

ਇਹ ਲੋਕ (ਬਾਹਰ) ਦੇਸਾਂ ਦੇਸਾਂਤਰਾਂ ਵਿਚ ਭਉਂਦੇ ਖਪ ਗਏ, ਪਰ ਤੂੰ ਆਪਣੇ ਆਪ ਨੂੰ (ਜੀਵ ਦੇ) ਅੰਦਰ ਲੁਕਾ ਰੱਖਿਆ ਹੈ ।

वे देश-देशांतर अमण करके थक गए हैं लेकिन ये नहीं जानते तू अन्तर्मन में गुप्त रूप से व्याप्त है।

They wander in foreign lands and countries until they grow weary, but You hide Yourself within them.

Guru Nanak Dev ji / Raag Malar / Vaar Malar ki (M: 1) / Ang 1290

ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥

गुर का सबदु रतंनु है करि चानणु आपि दिखाइआ ॥

Gur kaa sabadu ratannu hai kari chaana(nn)u aapi dikhaaiaa ||

ਸਤਿਗੁਰੂ ਦਾ ਸਬਦੁ (ਮਾਨੋ) ਇਕ ਚਮਕਦਾ ਮੋਤੀ ਹੈ (ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿਚ (ਪ੍ਰਭੂ ਨੇ) ਆਪ ਚਾਨਣ ਕਰ ਕੇ (ਉਸ ਨੂੰ ਆਪਣਾ ਆਪ) ਵਿਖਾਇਆ ਹੈ;

गुरु का शब्द अमूल्य रत्न है, इसका आलोक करके स्वयं ही दिखाया है।

The Word of the Guru's Shabad is a jewel, through which the Lord shines forth and reveals Himself.

Guru Nanak Dev ji / Raag Malar / Vaar Malar ki (M: 1) / Ang 1290

ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥

आपणा आपु पछाणिआ गुरमती सचि समाइआ ॥

Aapa(nn)aa aapu pachhaa(nn)iaa guramatee sachi samaaiaa ||

(ਉਹ ਵਡ-ਭਾਗੀ ਮਨੁੱਖ) ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ।

कोई गुरु की शिक्षानुसार आत्म-ज्ञान को पहचान कर सत्य में ही विलीन हो गया है।

Realizing one's own self, following the Guru's Teachings, the mortal is absorbed into Truth.

Guru Nanak Dev ji / Raag Malar / Vaar Malar ki (M: 1) / Ang 1290

ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥

आवा गउणु बजारीआ बाजारु जिनी रचाइआ ॥

Aavaa gau(nn)u bajaareeaa baajaaru jinee rachaaiaa ||

(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ;

कई वेषाडम्बरी आडम्बर एवं ढोंग करते हैं, परिणामस्वरूप जन्म-मरण के चक्र में पड़े रहते हैं।

Coming and going, the tricksters and magicians put on their magic show.

Guru Nanak Dev ji / Raag Malar / Vaar Malar ki (M: 1) / Ang 1290

ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥

इकु थिरु सचा सालाहणा जिन मनि सचा भाइआ ॥२५॥

Iku thiru sachaa saalaaha(nn)aa jin mani sachaa bhaaiaa ||25||

ਤੇ, ਜਿਨ੍ਹਾਂ ਨੂੰ ਮਨ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ ॥੨੫॥

जिनके मन को परमात्मा अच्छा लगता है, वे एकाग्रचित होकर उस सच्चे प्रभु की प्रशंसा करते हैं।॥२५॥

But those whose minds are pleased by the True Lord, praise the True One, the Ever-stable Lord. ||25||

Guru Nanak Dev ji / Raag Malar / Vaar Malar ki (M: 1) / Ang 1290

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Malar / Vaar Malar ki (M: 1) / Ang 1290

ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥

नानक माइआ करम बिरखु फल अम्रित फल विसु ॥

Naanak maaiaa karam birakhu phal ammmrit phal visu ||

ਹੇ ਨਾਨਕ! (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ (ਮਨੁੱਖਾ ਸਰੀਰ-ਰੂਪ) ਮਾਇਆ ਦਾ (ਰਚਿਆ) ਰੁੱਖ (ਉੱਗਦਾ) ਹੈ (ਇਸ ਨੂੰ) ਅੰਮ੍ਰਿਤ (ਭਾਵ, ਨਾਮ ਸੁਖ) ਤੇ ਜ਼ਹਰ (ਭਾਵ, ਮੋਹ-ਦੁੱਖ) ਦੋ ਕਿਸਮਾਂ ਦੇ ਫਲ ਲੱਗਦੇ ਹਨ ।

गुरु नानक कथन करते हैं कि माया कर्मों का एकमात्र वह वृक्ष है, जिसे सुख रूपी अमृत एवं दुख रूपी जहर का फल लगा हुआ है।

O Nanak, the tree of actions done in Maya yields ambrosial fruit and poisonous fruit.

Guru Nanak Dev ji / Raag Malar / Vaar Malar ki (M: 1) / Ang 1290

ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥

सभ कारण करता करे जिसु खवाले तिसु ॥१॥

Sabh kaara(nn) karataa kare jisu khavaale tisu ||1||

ਕਰਤਾਰ ਆਪ (ਅੰਮ੍ਰਿਤ ਤੇ ਵਿਹੁ ਦੋ ਕਿਸਮਾਂ ਦੇ ਫਲਾਂ ਦੇ) ਸਾਰੇ ਵਸੀਲੇ ਬਣਾਂਦਾ ਹੈ, ਜਿਸ ਜੀਵ ਨੂੰ ਜਿਹੜਾ ਫਲ ਖਵਾਂਦਾ ਹੈ ਉਸ ਨੂੰ (ਉਹੀ ਖਾਣਾ ਪੈਂਦਾ ਹੈ) ॥੧॥

परमात्मा सर्वकर्ता है, जैसा फल खिलाता है, वैसा ही खाना पड़ता है॥१॥

The Creator does all deeds; we eat the fruits as He ordains. ||1||

Guru Nanak Dev ji / Raag Malar / Vaar Malar ki (M: 1) / Ang 1290

ਮਃ ੨ ॥

मः २ ॥

M:h 2 ||

महला २॥

Second Mehl:

Guru Angad Dev ji / Raag Malar / Vaar Malar ki (M: 1) / Ang 1290

ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥

नानक दुनीआ कीआं वडिआईआं अगी सेती जालि ॥

Naanak duneeaa keeaan vadiaaeeaan agee setee jaali ||

ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ ।

हे नानक ! लोगों की प्रशंसा को आग में जला देना चाहिए।

O Nanak, burn worldly greatness and glory in the fire.

Guru Angad Dev ji / Raag Malar / Vaar Malar ki (M: 1) / Ang 1290

ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥

एनी जलीईं नामु विसारिआ इक न चलीआ नालि ॥२॥

Enee jaleeeen naamu visaariaa ik na chaleeaa naali ||2||

ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥

इस कमबख्त ने परमात्मा का नाम भुला दिया है और इन में से एक भी साथ नहीं निभाती॥२॥

These burnt offerings have caused mortals to forget the Naam, the Name of the Lord. Not even one of them will go along with you in the end. ||2||

Guru Angad Dev ji / Raag Malar / Vaar Malar ki (M: 1) / Ang 1290

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Nanak Dev ji / Raag Malar / Vaar Malar ki (M: 1) / Ang 1290

ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥

सिरि सिरि होइ निबेड़ु हुकमि चलाइआ ॥

Siri siri hoi nibe(rr)u hukami chalaaiaa ||

(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ 'ਆਵਾਗਾਉਣ' ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),

ईश्वर के हुक्म में ही दुनिया चलती है, हर व्यक्ति का कर्मानुसार फैसला होता है।

He judges each and every being; by the Hukam of His Command, He leads us on.

Guru Nanak Dev ji / Raag Malar / Vaar Malar ki (M: 1) / Ang 1290

ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥

तेरै हथि निबेड़ु तूहै मनि भाइआ ॥

Terai hathi nibe(rr)u toohai mani bhaaiaa ||

ਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ ।

हे मालिक ! हमारे कर्मों का फैसला तेरे हाथ है, तू ही मन को प्यारा लगता है।

Justice is in Your Hands, O Lord; You are pleasing to my mind.

Guru Nanak Dev ji / Raag Malar / Vaar Malar ki (M: 1) / Ang 1290

ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥

कालु चलाए बंनि कोइ न रखसी ॥

Kaalu chalaae banni koi na rakhasee ||

ਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;

मौत हर किसी को साथ ले जाती है, कोई भी जिंदा नहीं बचने वाला।

The mortal is bound and gagged by Death and lead away; no one can rescue him.

Guru Nanak Dev ji / Raag Malar / Vaar Malar ki (M: 1) / Ang 1290

ਜਰੁ ਜਰਵਾਣਾ ਕੰਨੑਿ ਚੜਿਆ ਨਚਸੀ ॥

जरु जरवाणा कंन्हि चड़िआ नचसी ॥

Jaru jaravaa(nn)aa kannhi cha(rr)iaa nachasee ||

ਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ) ।

सितमगर बुढ़ापा कधे पर चढ़कर नाचता है।

Old age, the tyrant, dances on the mortal's shoulders.

Guru Nanak Dev ji / Raag Malar / Vaar Malar ki (M: 1) / Ang 1290

ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥

सतिगुरु बोहिथु बेड़ु सचा रखसी ॥

Satiguru bohithu be(rr)u sachaa rakhasee ||

ਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ ।

सच्चा गुरु ही पार करवाने वाला जहाज है और सत्य के रास्ते पर चलने वालों की ईश्वर रक्षा करता है।

So climb aboard the boat of the True Guru, and the True Lord will rescue you.

Guru Nanak Dev ji / Raag Malar / Vaar Malar ki (M: 1) / Ang 1290

ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥

अगनि भखै भड़हाड़ु अनदिनु भखसी ॥

Agani bhakhai bha(rr)ahaa(rr)u anadinu bhakhasee ||

(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ ।

विकारों की आग की ज्वाला जल रही है, जो प्रतिदिन मनुष्य को जलाने में लगी हुई है।

The fire of desire burns like an oven, consuming mortals night and day.

Guru Nanak Dev ji / Raag Malar / Vaar Malar ki (M: 1) / Ang 1290

ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥

फाथा चुगै चोग हुकमी छुटसी ॥

Phaathaa chugai chog hukamee chhutasee ||

(ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ,

कर्म-बन्धन में फंसा मनुष्य फल भोग रहा है, और ईश्वर ही मुक्त करता है।

Like trapped birds, the mortals peck at the corn; only through the Lord's Command will they find release.

Guru Nanak Dev ji / Raag Malar / Vaar Malar ki (M: 1) / Ang 1290

ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥

करता करे सु होगु कूड़ु निखुटसी ॥२६॥

Karataa kare su hogu koo(rr)u nikhutasee ||26||

ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ । ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ॥੨੬॥

जो ईश्वर करेगा, वह निश्चय होगा, झूठ का अन्त ही होता है।॥२६॥

Whatever the Creator does, comes to pass; falsehood shall fail in the end. ||26||

Guru Nanak Dev ji / Raag Malar / Vaar Malar ki (M: 1) / Ang 1290Download SGGS PDF Daily Updates ADVERTISE HERE