ANG 1278, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਗੁਰ ਕੈ ਸਬਦਿ ਰਹਿਆ ਭਰਪੂਰਿ ॥੭॥

गुर कै सबदि रहिआ भरपूरि ॥७॥

Gur kai sabadi rahiaa bharapoori ||7||

ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਉਹ ਹਰ ਥਾਂ ਵਿਆਪਕ ਦਿੱਸਦਾ ਹੈ ॥੭॥

गुरु के उपदेश द्वारा प्रभु भक्ति में लीन रहते हैं।॥७॥

Through the Word of the Guru's Shabad, He is pervading and permeating everywhere. ||7||

Guru Amardas ji / Raag Malar / Ashtpadiyan / Ang 1278


ਆਪੇ ਬਖਸੇ ਦੇਇ ਪਿਆਰੁ ॥

आपे बखसे देइ पिआरु ॥

Aape bakhase dei piaaru ||

(ਜਿਸ ਮਨੁੱਖ ਉਤੇ ਪ੍ਰਭੂ) ਆਪ ਹੀ ਬਖ਼ਸ਼ਸ਼ ਕਰਦਾ ਹੈ, (ਉਸ ਨੂੰ ਆਪਣੇ) ਪਿਆਰ (ਦੀ ਦਾਤ) ਦੇਂਦਾ ਹੈ ।

प्रभु कृपा करता है, अपना प्रेम प्रदान करता है।

God Himself forgives, and bestows His Love.

Guru Amardas ji / Raag Malar / Ashtpadiyan / Ang 1278

ਹਉਮੈ ਰੋਗੁ ਵਡਾ ਸੰਸਾਰਿ ॥

हउमै रोगु वडा संसारि ॥

Haumai rogu vadaa sanssaari ||

(ਉਂਞ ਤਾਂ) ਜਗਤ ਵਿਚ ਹਉਮੈ ਦਾ ਬੜਾ ਭਾਰੀ ਰੋਗ ਹੈ ।

संसार में अभिमान बहुत बड़ा रोग है और

The world is suffering from the terrible disease of egotism.

Guru Amardas ji / Raag Malar / Ashtpadiyan / Ang 1278

ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥

गुर किरपा ते एहु रोगु जाइ ॥

Gur kirapaa te ehu rogu jaai ||

ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰੋਂ) ਇਹ ਰੋਗ ਦੂਰ ਹੁੰਦਾ ਹੈ,

गुरु की कृपा से ही यह रोग दूर होता है।

By Guru's Grace, this disease is cured.

Guru Amardas ji / Raag Malar / Ashtpadiyan / Ang 1278

ਨਾਨਕ ਸਾਚੇ ਸਾਚਿ ਸਮਾਇ ॥੮॥੧॥੩॥੫॥੮॥

नानक साचे साचि समाइ ॥८॥१॥३॥५॥८॥

Naanak saache saachi samaai ||8||1||3||5||8||

ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੮॥੧॥੩॥੫॥੮॥

हे नानक ! जीव सत्यशील बनकर सत्य में ही लीन रहता है॥८॥१॥३॥५॥८॥

O Nanak, through the Truth, the mortal remains immersed in the True Lord. ||8||1||3||5||8||

Guru Amardas ji / Raag Malar / Ashtpadiyan / Ang 1278


ਰਾਗੁ ਮਲਾਰ ਛੰਤ ਮਹਲਾ ੫ ॥

रागु मलार छंत महला ५ ॥

Raagu malaar chhantt mahalaa 5 ||

ਰਾਗ ਮਲਾਰ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ) ।

रागु मलार छंत महला ५ ॥

Raag Malaar, Chhant, Fifth Mehl:

Guru Arjan Dev ji / Raag Malar / Chhant / Ang 1278

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Malar / Chhant / Ang 1278

ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥

प्रीतम प्रेम भगति के दाते ॥

Preetam prem bhagati ke daate ||

ਪ੍ਰੀਤਮ ਪ੍ਰਭੂ ਜੀ (ਆਪਣੇ ਭਗਤਾਂ ਨੂੰ) ਪਿਆਰ ਦੀ ਦਾਤ ਦੇਣ ਵਾਲੇ ਹਨ, ਭਗਤੀ ਦੀ ਦਾਤ ਦੇਣ ਵਾਲੇ ਹਨ ।

प्रेम व भक्ति का दाता ईश्वर

My Beloved Lord is the Giver of loving devotional worship.

Guru Arjan Dev ji / Raag Malar / Chhant / Ang 1278

ਅਪਨੇ ਜਨ ਸੰਗਿ ਰਾਤੇ ॥

अपने जन संगि राते ॥

Apane jan sanggi raate ||

ਪ੍ਰਭੂ ਜੀ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ,

अपने भक्तो में लीन रहता है।

His humble servants are imbued with His Love.

Guru Arjan Dev ji / Raag Malar / Chhant / Ang 1278

ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥

जन संगि राते दिनसु राते इक निमख मनहु न वीसरै ॥

Jan sanggi raate dinasu raate ik nimakh manahu na veesarai ||

ਦਿਨ ਰਾਤ ਆਪਣੇ ਸੇਵਕਾਂ ਨਾਲ ਰੱਤੇ ਰਹਿੰਦੇ ਹਨ । ਪ੍ਰਭੂ (ਆਪਣੇ ਸੇਵਕਾਂ ਦੇ) ਮਨ ਤੋਂ ਅੱਖ ਝਮਕਣ ਜਿਤਨੇ ਸਮੇਂ ਲਈ ਭੀ ਨਹੀਂ ਭੁੱਲਦਾ ।

वह दिन-रात भक्तों के अनुराग में रत रहता है और एक पल भी मन से नहीं भूलता।

He is imbued with His servants, day and night; He does not forget them from His Mind, even for an instant.

Guru Arjan Dev ji / Raag Malar / Chhant / Ang 1278

ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥

गोपाल गुण निधि सदा संगे सरब गुण जगदीसरै ॥

Gopaal gu(nn) nidhi sadaa sangge sarab gu(nn) jagadeesarai ||

ਜਗਤ ਦਾ ਪਾਲਣਹਾਰ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਦਾ (ਸਭ ਜੀਵਾਂ ਦੇ) ਨਾਲ ਹੈ, ਜਗਤ ਦੇ ਮਾਲਕ ਪ੍ਰਭੂ ਵਿਚ ਸਾਰੇ ਹੀ ਗੁਣ ਹਨ ।

वह संसार का पालक है, वह गुणों का भण्डार सदैव साथ रहता है, वह जगदीश्वर सर्वगुण सम्पन्न है।

He is the Lord of the World, the Treasure of virtue; He is always with me. All glorious virtues belong to the Lord of the Universe.

Guru Arjan Dev ji / Raag Malar / Chhant / Ang 1278

ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥

मनु मोहि लीना चरन संगे नाम रसि जन माते ॥

Manu mohi leenaa charan sangge naam rasi jan maate ||

ਪ੍ਰਭੂ ਆਪਣੇ ਜਨਾਂ ਦਾ ਮਨ ਆਪਣੇ ਚਰਨਾਂ ਨਾਲ ਮਸਤ ਕਰੀ ਰੱਖਦਾ ਹੈ । (ਉਸ ਦੇ) ਸੇਵਕ (ਉਸ ਦੇ ਨਾਮ ਦੇ ਸੁਆਦ ਵਿਚ ਮਗਨ ਰਹਿੰਦੇ ਹਨ ।

उसके चरणों की संगत ने मन मोह लिया है, भक्तजन हरिनाम के रस में मस्त रहते हैं।

With His Feet, He has fascinated my mind; as His humble servant, I am intoxicated with love for His Name.

Guru Arjan Dev ji / Raag Malar / Chhant / Ang 1278

ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥

नानक प्रीतम क्रिपाल सदहूं किनै कोटि मधे जाते ॥१॥

Naanak preetam kripaal sadahoonn kinai koti madhe jaate ||1||

ਹੇ ਨਾਨਕ! ਪ੍ਰੀਤਮ ਪ੍ਰਭੂ ਸਦਾ ਹੀ ਦਇਆ ਦਾ ਘਰ ਹੈ । ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ (ਉਸ ਨਾਲ) ਡੂੰਘੀ ਸਾਂਝ ਬਣਾਈ ਹੈ ॥੧॥

हे नानक ! वह प्रियतम प्रभु कृपा का घर है, करोड़ों में से कोई विरला ही उसकी महिमा को जानता है॥१॥

O Nanak, my Beloved is forever Merciful; out of millions, hardly anyone realizes Him. ||1||

Guru Arjan Dev ji / Raag Malar / Chhant / Ang 1278


ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥

प्रीतम तेरी गति अगम अपारे ॥

Preetam teree gati agam apaare ||

ਹੇ ਪ੍ਰੀਤਮ ਪ੍ਰਭੂ! ਤੇਰੀ ਉੱਚੀ ਆਤਮਕ ਅਵਸਥਾ ਅਪਹੁੰਚ ਹੈ ਬੇਅੰਤ ਹੈ ।

हे प्रियतम प्रभु ! तेरी महिमा अगम्य अपार है,

O Beloved, Your state is inaccessible and infinite.

Guru Arjan Dev ji / Raag Malar / Chhant / Ang 1278

ਮਹਾ ਪਤਿਤ ਤੁਮ੍ਹ੍ਹ ਤਾਰੇ ॥

महा पतित तुम्ह तारे ॥

Mahaa patit tumh taare ||

ਵੱਡੇ ਵੱਡੇ ਪਾਪੀਆਂ ਨੂੰ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਆ ਰਿਹਾ ਹੈਂ ।

महा पतित जीवों को भी तूने संसार-सागर से पार कर दिया है।

You save even the worst sinners.

Guru Arjan Dev ji / Raag Malar / Chhant / Ang 1278

ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥

पतित पावन भगति वछल क्रिपा सिंधु सुआमीआ ॥

Patit paavan bhagati vachhal kripaa sinddhu suaameeaa ||

ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ ਸੁਆਮੀ! ਤੂੰ ਦਇਆ ਦਾ ਸਮੁੰਦਰ ਹੈਂ ।

हे स्वामी ! तू पापियों को पावन करने वाला है, भक्तों से प्रेम करने वाला एवं कृपा का समुद्र है।

He is the Purifier of sinners, the Lover of His devotees, the Ocean of mercy, our Lord and Master.

Guru Arjan Dev ji / Raag Malar / Chhant / Ang 1278

ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥

संतसंगे भजु निसंगे रंउ सदा अंतरजामीआ ॥

Santtasangge bhaju nisangge rnu sadaa anttarajaameeaa ||

(ਹੇ ਮਨ!) ਸਾਧ ਸੰਗਤ ਵਿਚ (ਟਿੱਕ ਕੇ) ਝਾਕਾ ਲਾਹ ਕੇ, ਉਸ ਅੰਤਰਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ, ਸਿਮਰਨ ਕਰਿਆ ਕਰ ।

हे अन्तर्यामी ! संत पुरुषों की संगत में निःसंकोच तेरे भजन में लीन रहूँ।

In the Society of the Saints, vibrate and meditate on Him with commitment forever; He is the Inner-knower, the Searcher of hearts.

Guru Arjan Dev ji / Raag Malar / Chhant / Ang 1278

ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥

कोटि जनम भ्रमंत जोनी ते नाम सिमरत तारे ॥

Koti janam bhrmantt jonee te naam simarat taare ||

ਜਿਹੜੇ ਜੀਵ ਕ੍ਰੋੜਾਂ ਜਨਮਾਂ ਜੂਨਾਂ ਵਿਚ ਭਟਕਦੇ ਫਿਰਦੇ ਸਨ, ਉਹ ਪ੍ਰਭੂ ਦਾ ਨਾਮ ਸਿਮਰਦਿਆਂ (ਜੂਨਾਂ ਦੇ ਗੇੜ ਵਿਚੋਂ) ਪਾਰ ਲੰਘਾ ਲਏ ਗਏ ।

जो करोड़ों जन्मों से योनियों में भटक रहे थे, नाम-स्मरण करके वे भी मुक्त हो गए हैं।

Those who wander in reincarnation through millions of births, are saved and carried across, by meditating in remembrance on the Naam.

Guru Arjan Dev ji / Raag Malar / Chhant / Ang 1278

ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਹ੍ਹਾਰੇ ॥੨॥

नानक दरस पिआस हरि जीउ आपि लेहु सम्हारे ॥२॥

Naanak daras piaas hari jeeu aapi lehu samhaare ||2||

ਹੇ ਨਾਨਕ! ਹੇ ਪ੍ਰਭੂ ਜੀ! (ਮੈਨੂੰ) ਤੇਰੇ ਦਰਸਨ ਦੀ ਤਾਂਘ ਹੈ, ਮੈਨੂੰ ਆਪਣਾ ਬਣਾ ਲਵੋ ॥੨॥

नानक की विनती है कि हे श्री हरि ! तेरे दर्शनों की तीव्र लालसा है, स्वयं ही संभाल लो॥२॥

Nanak is thirsty for the Blessed Vision of Your Darshan, O Dear Lord; please take care of him. ||2||

Guru Arjan Dev ji / Raag Malar / Chhant / Ang 1278


ਹਰਿ ਚਰਨ ਕਮਲ ਮਨੁ ਲੀਨਾ ॥

हरि चरन कमल मनु लीना ॥

Hari charan kamal manu leenaa ||

ਹੇ ਹਰੀ! (ਮਿਹਰ ਕਰ, ਮੇਰਾ) ਮਨ ਤੇਰੇ ਸੋਹਣੇ ਚਰਨਾਂ ਵਿਚ ਲੀਨ ਰਹੇ ।

मेरा मन परमात्मा के चरण कमल में लीन है।

My mind is absorbed in the Lotus Feet of the Lord.

Guru Arjan Dev ji / Raag Malar / Chhant / Ang 1278

ਪ੍ਰਭ ਜਲ ਜਨ ਤੇਰੇ ਮੀਨਾ ॥

प्रभ जल जन तेरे मीना ॥

Prbh jal jan tere meenaa ||

ਹੇ ਪ੍ਰਭੂ! ਤੂੰ ਪਾਣੀ ਹੈਂ, ਤੇਰੇ ਸੇਵਕ (ਪਾਣੀ ਦੀਆਂ) ਮੱਛੀਆਂ ਹਨ (ਤੈਥੋਂ ਵਿਛੁੜ ਕੇ ਜੀਉ ਨਹੀਂ ਸਕਦੇ) ।

हे प्रभु ! तू जल की तरह है और भक्त तेरी मछलियाँ हैं।

O God, You are the water; Your humble servants are fish.

Guru Arjan Dev ji / Raag Malar / Chhant / Ang 1278

ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥

जल मीन प्रभ जीउ एक तूहै भिंन आन न जानीऐ ॥

Jal meen prbh jeeu ek toohai bhinn aan na jaaneeai ||

ਹੇ ਪ੍ਰਭੂ ਜੀ! ਪਾਣੀ ਤੇ ਮੱਛੀਆਂ ਤੂੰ ਆਪ ਹੀ ਆਪ ਹੈਂ, (ਤੈਥੋਂ) ਵਖਰਾ ਕੋਈ ਹੋਰ ਨਹੀਂ ਜਾਣਿਆ ਜਾ ਸਕਦਾ ।

जल एवं मछली एक तू ही है, इसे अलग नहीं माना जा सकता।

O Dear God, You alone are the water and the fish. I know that there is no difference between the two.

Guru Arjan Dev ji / Raag Malar / Chhant / Ang 1278

ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥

गहि भुजा लेवहु नामु देवहु तउ प्रसादी मानीऐ ॥

Gahi bhujaa levahu naamu devahu tau prsaadee maaneeai ||

ਹੇ ਪ੍ਰਭੂ! (ਮੇਰੀ) ਬਾਂਹ ਫੜ ਲੈ (ਮੈਨੂੰ ਆਪਣਾ) ਨਾਮ ਦੇਹ । ਤੇਰੀ ਮਿਹਰ ਨਾਲ ਹੀ (ਤੇਰੇ ਦਰ ਤੇ) ਆਦਰ ਪਾ ਸਕੀਦਾ ਹੈ ।

हमारी बांह पकड़कर नाम ही प्रदान करो, तो ही तेरी कृपा मानेंगे।

Please take hold of my arm and bless me with Your Name. I am honored only by Your Grace.

Guru Arjan Dev ji / Raag Malar / Chhant / Ang 1278

ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥

भजु साधसंगे एक रंगे क्रिपाल गोबिद दीना ॥

Bhaju saadhasangge ek rangge kripaal gobid deenaa ||

ਸਾਧ ਸੰਗਤ ਵਿਚ (ਟਿਕ ਕੇ) ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ (ਉਸਦਾ) ਭਜਨ ਕਰਿਆ ਕਰ ।

साधुओं की संगत में एकाग्रचित होकर कृपालु परमेश्वर का भजन करो।

In the Saadh Sangat, the Company of the Holy, vibrate and meditate with love on the One Lord of the Universe, who is Merciful to the meek.

Guru Arjan Dev ji / Raag Malar / Chhant / Ang 1278

ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥

अनाथ नीच सरणाइ नानक करि मइआ अपुना कीना ॥३॥

Anaath neech sara(nn)aai naanak kari maiaa apunaa keenaa ||3||

ਹੇ ਨਾਨਕ! ਸਰਨ ਆਏ ਨਿਖਸਮਿਆਂ ਤੇ ਨੀਚਾਂ ਨੂੰ ਭੀ ਮਿਹਰ ਕਰ ਕੇ ਪ੍ਰਭੂ ਆਪਣਾ ਬਣਾ ਲੈਂਦਾ ਹੈ ॥੩॥

नानक की विनती है कि हे परमपिता ! हम अनाथ एवं दीन तेरी शरण में आए हैं, दया करके अपना बना लो॥३॥

Nanak, the lowly and helpless, seeks the Sanctuary of the Lord, who in His Kindness has made him His Own. ||3||

Guru Arjan Dev ji / Raag Malar / Chhant / Ang 1278


ਆਪਸ ਕਉ ਆਪੁ ਮਿਲਾਇਆ ॥

आपस कउ आपु मिलाइआ ॥

Aapas kau aapu milaaiaa ||

ਪ੍ਰਭੂ ਆਪਣੇ ਆਪ ਨੂੰ ਆਪਣਾ ਆਪ (ਹੀ) ਮਿਲਾਂਦਾ ਹੈ । (ਕਿਉਂਕਿ ਜੀਵਾਂ ਵਿਚ ਭੀ ਉਹ ਆਪ ਹੀ ਹੈ ਅਤੇ ਜੀਵਾਂ ਨੂੰ ਆਪਣੇ ਨਾਲ ਮਿਲਾਣ ਵਾਲਾ ਭੀ ਉਹ ਆਪ ਹੀ ਹੈ । )

ईश्वर ने अपने आपको आप ही मिलाया है और

He unites us with Himself.

Guru Arjan Dev ji / Raag Malar / Chhant / Ang 1278

ਭ੍ਰਮ ਭੰਜਨ ਹਰਿ ਰਾਇਆ ॥

भ्रम भंजन हरि राइआ ॥

Bhrm bhanjjan hari raaiaa ||

ਪ੍ਰਭੂ ਪਾਤਿਸ਼ਾਹ (ਜੀਵਾਂ ਦੀ) ਭਟਕਣਾ ਦੂਰ ਕਰਨ ਵਾਲਾ ਹੈ ।

वह हरि-प्रभु सब भ्रम नाश करने वाला है।

Our Sovereign Lord King is the Destroyer of fear.

Guru Arjan Dev ji / Raag Malar / Chhant / Ang 1278

ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥

आचरज सुआमी अंतरजामी मिले गुण निधि पिआरिआ ॥

Aacharaj suaamee anttarajaamee mile gu(nn) nidhi piaariaa ||

ਮਾਲਕ-ਪ੍ਰਭੂ ਅਸਚਰਜ-ਰੂਪ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ । ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਮਿਲ ਪੈਂਦਾ ਹੈ,

उस स्वामी की लीलाएँ अद्भुत हैं, वह अन्तर्यामी, गुणों का भण्डार, प्रियतम अपनी कृपा से ही मिलता है।

My Wondrous Lord and Master is the Inner-knower, the Searcher of hearts. My Beloved, the Treasure of virtue, has met me.

Guru Arjan Dev ji / Raag Malar / Chhant / Ang 1278

ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥

महा मंगल सूख उपजे गोबिंद गुण नित सारिआ ॥

Mahaa manggal sookh upaje gobindd gu(nn) nit saariaa ||

ਉਹ ਸਦਾ ਉਸ ਗੋਬਿੰਦ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹਨਾਂ ਦੇ ਅੰਦਰ ਮਹਾਨ ਖ਼ੁਸ਼ੀਆਂ ਮਹਾਨ ਸੁਖ ਪੈਦਾ ਹੋ ਜਾਂਦੇ ਹਨ ।

हे परमेश्वर ! नित्य तेरा गुणगान करने से महामंगल एवं सुख उत्पन्न होता है।

Supreme happiness and peace well up, as I cherish the Glorious Virtues of the Lord of the Universe.

Guru Arjan Dev ji / Raag Malar / Chhant / Ang 1278

ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥

मिलि संगि सोहे देखि मोहे पुरबि लिखिआ पाइआ ॥

Mili sanggi sohe dekhi mohe purabi likhiaa paaiaa ||

ਪਰ, ਪੂਰਬਲੇ ਜਨਮ ਵਿਚ (ਪ੍ਰਾਪਤੀ ਦਾ ਲੇਖ) ਲਿਖਿਆ (ਜਿਨ੍ਹਾਂ ਦੇ ਮੱਥੇ ਉੱਤੇ) ਉੱਘੜ ਪਿਆ, ਉਹ ਪ੍ਰਭੂ ਨਾਲ ਮਿਲ ਕੇ ਸੋਹਣੇ ਜੀਵਨ ਵਾਲੇ ਬਣ ਗਏ, ਉਹ ਉਸ ਦਾ ਦਰਸਨ ਕਰ ਕੇ ਉਸ ਵਿਚ ਮਗਨ ਹੋ ਗਏ ।

तुझसे मिलकर ही जीव शोभा देता है, तेरे दर्शन मन को मोह लेने वाले हैं और उत्तम भाग्य से ही प्राप्त होता है।

Meeting with Him, I am embellished and exalted; gazing on Him, I am fascinated, and I realize my pre-ordained destiny.

Guru Arjan Dev ji / Raag Malar / Chhant / Ang 1278

ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨੑੀ ਹਰਿ ਹਰਿ ਧਿਆਇਆ ॥੪॥੧॥

बिनवंति नानक सरनि तिन की जिन्ही हरि हरि धिआइआ ॥४॥१॥

Binavantti naanak sarani tin kee jinhee hari hari dhiaaiaa ||4||1||

ਨਾਨਕ ਬੇਨਤੀ ਕਰਦਾ ਹੈ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਧਿਆਨ ਧਰਿਆ ਹੈ, ਮੈਂ ਉਹਨਾਂ ਦੀ ਸਰਨ ਪੈਂਦਾ ਹਾਂ ॥੪॥੧॥

नानक विनती करते हैं कि हम उनकी शरण चाहते हैं, जिन्होंने परमात्मा का ध्यान किया है॥४॥१॥

Prays Nanak, I seek the Sanctuary of those who meditate on the Lord, Har, Har. ||4||1||

Guru Arjan Dev ji / Raag Malar / Chhant / Ang 1278


ਵਾਰ ਮਲਾਰ ਕੀ ਮਹਲਾ ੧

वार मलार की महला १

Vaar malaar kee mahalaa 1

ਰਾਗ ਮਲਾਰ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ । ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ ।

वार मलार की महला १

Vaar Of Malaar, First Mehl,

Guru Nanak Dev ji / Raag Malar / Vaar Malar ki (M: 1) / Ang 1278

ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥

राणे कैलास तथा मालदे की धुनि ॥

Raa(nn)e kailaas tathaa maalade kee dhuni ||

ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ ।

राणे कैलास तथा मालदे की धुनि ॥

Sung To The Tune Of Rana Kailaash And Malda:

Guru Nanak Dev ji / Raag Malar / Vaar Malar ki (M: 1) / Ang 1278

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Nanak Dev ji / Raag Malar / Vaar Malar ki (M: 1) / Ang 1278

ਸਲੋਕ ਮਹਲਾ ੩ ॥

सलोक महला ३ ॥

Salok mahalaa 3 ||

ਗੁਰੂ ਅਮਰਦਾਸ ਜੀ ਦੇ ਸਲੋਕ ।

श्लोक महला ३॥

Shalok, Third Mehl:

Guru Amardas ji / Raag Malar / Vaar Malar ki (M: 1) / Ang 1278

ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥

गुरि मिलिऐ मनु रहसीऐ जिउ वुठै धरणि सीगारु ॥

Guri miliai manu rahaseeai jiu vuthai dhara(nn)i seegaaru ||

ਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ,

गुरु को मिलकर मन यूं खिल जाता है, जैसे वर्षा होने से धरती की सजावट हो जाती है।

Meeting with the Guru, the mind is delighted, like the earth embellished by the rain.

Guru Amardas ji / Raag Malar / Vaar Malar ki (M: 1) / Ang 1278

ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥

सभ दिसै हरीआवली सर भरे सुभर ताल ॥

Sabh disai hareeaavalee sar bhare subhar taal ||

ਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ ।

हर जगह हरियाली ही दिखाई देती है और तालाब व सरोवर पानी से भर जाते हैं।

Everything becomes green and lush; the pools and ponds are filled to overflowing.

Guru Amardas ji / Raag Malar / Vaar Malar ki (M: 1) / Ang 1278

ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥

अंदरु रचै सच रंगि जिउ मंजीठै लालु ॥

Anddaru rachai sach ranggi jiu manjjeethai laalu ||

(ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ,

मून सृत्य के रंग में लीन होकर मजीठ की तरह लाल हो जाता है।

The inner self is imbued with the deep crimson color of love for the True Lord.

Guru Amardas ji / Raag Malar / Vaar Malar ki (M: 1) / Ang 1278

ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥

कमलु विगसै सचु मनि गुर कै सबदि निहालु ॥

Kamalu vigasai sachu mani gur kai sabadi nihaalu ||

ਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ ।

सत्य में मन कमल की तरह खिलं उठता है और गुरु के उपदेश से निहाल हो जाता है।

The heart-lotus blossoms forth and the mind becomes true; through the Word of the Guru's Shabad, it is ecstatic and exalted.

Guru Amardas ji / Raag Malar / Vaar Malar ki (M: 1) / Ang 1278


Download SGGS PDF Daily Updates ADVERTISE HERE