ANG 1276, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥

मलार महला ३ असटपदीआ घरु १ ॥

Malaar mahalaa 3 asatapadeeaa gharu 1 ||

ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

मलार महला ३ असटपदीआ घरु १ ॥

Malaar, Third Mehl, Ashtapadees, First House:

Guru Amardas ji / Raag Malar / Ashtpadiyan / Guru Granth Sahib ji - Ang 1276

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Malar / Ashtpadiyan / Guru Granth Sahib ji - Ang 1276

ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥

करमु होवै ता सतिगुरु पाईऐ विणु करमै पाइआ न जाइ ॥

Karamu hovai taa satiguru paaeeai vi(nn)u karamai paaiaa na jaai ||

ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਗੁਰੂ ਮਿਲਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲ ਸਕਦਾ ।

ईश्वर की कृपा हो तो सच्चा गुरु प्राप्त हो जाता है और कृपा के बिना वह प्राप्त नहीं होता।

If it is in his karma, then he finds the True Guru; without such karma, He cannot be found.

Guru Amardas ji / Raag Malar / Ashtpadiyan / Guru Granth Sahib ji - Ang 1276

ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥

सतिगुरु मिलिऐ कंचनु होईऐ जां हरि की होइ रजाइ ॥१॥

Satiguru miliai kancchanu hoeeai jaan hari kee hoi rajaai ||1||

ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ । (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ॥੧॥

जब परमात्मा की इच्छा होती है तो सच्चे गुरु से मिलकर जीव सोने की तरह शुद्ध हो जाता है।॥१॥

He meets the True Guru, and he is transformed into gold, if it is the Lord's Will. ||1||

Guru Amardas ji / Raag Malar / Ashtpadiyan / Guru Granth Sahib ji - Ang 1276


ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥

मन मेरे हरि हरि नामि चितु लाइ ॥

Man mere hari hari naami chitu laai ||

ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖ ।

हे मेरे मन ! परमात्मा के नाम में ध्यान लगाओ।

O my mind, focus your consciousness on the Name of the Lord, Har, Har.

Guru Amardas ji / Raag Malar / Ashtpadiyan / Guru Granth Sahib ji - Ang 1276

ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥

सतिगुर ते हरि पाईऐ साचा हरि सिउ रहै समाइ ॥१॥ रहाउ ॥

Satigur te hari paaeeai saachaa hari siu rahai samaai ||1|| rahaau ||

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਰਾਹੀਂ ਮਿਲਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ) ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

सच्चे गुरु से परमात्मा प्राप्त होता है और जीव सत्यस्वरूप प्रभु में विलीन रहता है॥१॥रहाउ॥

The Lord is found through the True Guru, and then he remains merged with the True Lord. ||1|| Pause ||

Guru Amardas ji / Raag Malar / Ashtpadiyan / Guru Granth Sahib ji - Ang 1276


ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥

सतिगुर ते गिआनु ऊपजै तां इह संसा जाइ ॥

Satigur te giaanu upajai taan ih sanssaa jaai ||

ਜਦੋਂ ਗੁਰੂ ਦੀ ਰਾਹੀਂ (ਮਨੁੱਖ ਦੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤਦੋਂ ਮਨੁੱਖ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ।

जब सच्चे गुरु की शिक्षा से ज्ञान उत्पन्न होता है तो हर संशय दूर हो जाता है।

Spiritual wisdom wells up through the True Guru, and then this cynicism is dispelled.

Guru Amardas ji / Raag Malar / Ashtpadiyan / Guru Granth Sahib ji - Ang 1276

ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥

सतिगुर ते हरि बुझीऐ गरभ जोनी नह पाइ ॥२॥

Satigur te hari bujheeai garabh jonee nah paai ||2||

ਗੁਰੂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਬਣਦੀ ਹੈ, ਤੇ, ਮਨੁੱਖ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੨॥

सतगुरु से ही ईश्वर का रहस्य प्राप्त होता है और गर्भ योनियों से छुटकारा हो जाता है।॥२॥

Through the True Guru, the Lord is realized, and then, he is not consigned to the womb of reincarnation ever again. ||2||

Guru Amardas ji / Raag Malar / Ashtpadiyan / Guru Granth Sahib ji - Ang 1276


ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥

गुर परसादी जीवत मरै मरि जीवै सबदु कमाइ ॥

Gur parasaadee jeevat marai mari jeevai sabadu kamaai ||

ਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ । ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਮਨੁੱਖ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।

गुरु की कृपा से जो जीते जी विकारों की ओर से मरकर शब्द के अनुरूप आचरण करता है, वह जीवन्मुक्त हो जाता है।

By Guru's Grace, the mortal dies in life, and by so dying, lives to practice the Word of the Shabad.

Guru Amardas ji / Raag Malar / Ashtpadiyan / Guru Granth Sahib ji - Ang 1276

ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥

मुकति दुआरा सोई पाए जि विचहु आपु गवाइ ॥३॥

Mukati duaaraa soee paae ji vichahu aapu gavaai ||3||

ਉਹੀ ਮਨੁੱਖ ਵਿਕਾਰਾਂ ਵਲੋਂ ਖ਼ਲਾਸੀ ਦਾ ਰਸਤਾ ਲੱਭ ਸਕਦਾ ਹੈ, ਜਿਹੜਾ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ ॥੩॥

जो मन में से अहम्-भाव को निवृत्त कर देते हैं, वही मुक्ति प्राप्त करते हैं॥३॥

He alone finds the Door of Salvation, who eradicates self-conceit from within himself. ||3||

Guru Amardas ji / Raag Malar / Ashtpadiyan / Guru Granth Sahib ji - Ang 1276


ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥

गुर परसादी सिव घरि जमै विचहु सकति गवाइ ॥

Gur parasaadee siv ghari jammai vichahu sakati gavaai ||

ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਮਾਇਆ ਦਾ ਪ੍ਰਭਾਵ ਦੂਰ ਕਰ ਕੇ ਪਰਮਾਤਮਾ ਦੇ ਘਰ ਵਿਚ ਜੰਮ ਪੈਂਦਾ ਹੈ (ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿ ਕੇ ਨਵਾਂ ਆਤਮਕ ਜੀਵਨ ਬਣਾ ਲੈਂਦਾ ਹੈ) ।

गुरु की कृपा से जीव जब चेतना के घर जन्म लेता है तो माया-शक्ति को दूर कर देता है।

By Guru's Grace, the mortal is reincarnated into the Home of the Lord, having eradicated Maya from within.

Guru Amardas ji / Raag Malar / Ashtpadiyan / Guru Granth Sahib ji - Ang 1276

ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥

अचरु चरै बिबेक बुधि पाए पुरखै पुरखु मिलाइ ॥४॥

Acharu charai bibek budhi paae purakhai purakhu milaai ||4||

(ਗੁਰੂ ਦੀ ਰਾਹੀਂ) ਮਨੁੱਖ ਇਸ ਅਮੋੜ ਮਨ ਨੂੰ ਵੱਸ ਵਿਚ ਲੈ ਆਉਂਦਾ ਹੈ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਹਾਸਲ ਕਰ ਲੈਂਦਾ ਹੈ, ਤੇ, ਇਸ ਤਰ੍ਹਾਂ ਗੁਰੂ-ਪੁਰਖ ਦੀ ਰਾਹੀਂ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ॥੪॥

वह सहनशीलता अपनाकर विवेक बुद्धि प्राप्त करता और महापुरुष गुरु के संपर्क में रहकर प्रभु से मिल जाता है॥४॥

If one controls the difficult mind, he is blessed with a discriminating intellect; he meets the Supreme Person, the Primal Lord God. ||4||

Guru Amardas ji / Raag Malar / Ashtpadiyan / Guru Granth Sahib ji - Ang 1276


ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥

धातुर बाजी संसारु अचेतु है चलै मूलु गवाइ ॥

Dhaatur baajee sanssaaru achetu hai chalai moolu gavaai ||

ਇਹ ਜਗਤ ਨਾਸਵੰਤ ਖੇਡ (ਹੀ) ਹੈ । (ਉਹ ਮਨੁੱਖ) ਮੂਰਖ ਹੈ (ਜਿਹੜਾ ਇਸ ਨਾਸਵੰਤ ਖੇਡ ਦੀ ਖ਼ਾਤਰ ਆਪਣੇ ਆਤਮਕ ਜੀਵਨ ਦਾ ਸਾਰਾ) ਸਰਮਾਇਆ ਗਵਾ ਕੇ (ਇਥੋਂ) ਤੁਰਦਾ ਹੈ ।

नासमझ संसार बाजी खेलता है और अपना मूल गंवा कर चला जाता है।

The world is unconscious, like a passing show; the mortal departs, having lost his capital.

Guru Amardas ji / Raag Malar / Ashtpadiyan / Guru Granth Sahib ji - Ang 1276

ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥

लाहा हरि सतसंगति पाईऐ करमी पलै पाइ ॥५॥

Laahaa hari satasanggati paaeeai karamee palai paai ||5||

ਨਫ਼ਾ ਪਰਮਾਤਮਾ (ਦਾ ਨਾਮ ਹੈ, ਇਹ ਨਫ਼ਾ) ਸਾਧ ਸੰਗਤ ਵਿਚ ਮਿਲਦਾ ਹੈ, (ਪਰ ਪਰਮਾਤਮਾ ਦੀ) ਮਿਹਰ ਨਾਲ ਹੀ (ਮਨੁੱਖ ਇਹ ਨਫ਼ਾ) ਹਾਸਲ ਕਰਦਾ ਹੈ ॥੫॥

यदि सत्संगति में हरिनाम का स्तुतिगान किया जाए तो ही लाभ प्राप्त होता है, पर यह भी बड़े भाग्य से ही प्राप्त होता है॥५॥

The profit of the Lord is obtained in the Sat Sangat, the True Congregation; by good karma, it is found. ||5||

Guru Amardas ji / Raag Malar / Ashtpadiyan / Guru Granth Sahib ji - Ang 1276


ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥

सतिगुर विणु किनै न पाइआ मनि वेखहु रिदै बीचारि ॥

Satigur vi(nn)u kinai na paaiaa mani vekhahu ridai beechaari ||

ਆਪਣੇ ਮਨ ਵਿਚ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਕਿਸੇ ਭੀ ਮਨੁੱਖ ਨੇ (ਇਹ ਹਰਿ-ਨਾਮ-ਲਾਭ) ਗੁਰੂ (ਦੀ ਸਰਨ) ਤੋਂ ਬਿਨਾ ਹਾਸਲ ਨਹੀਂ ਕੀਤਾ ।

मन में चिंतन करके देख लो, सतगुरु के बिना किसी को ईश्वर प्राप्त नहीं हुआ।

Without the True Guru, no one finds it; see this in your mind, and consider this in your heart.

Guru Amardas ji / Raag Malar / Ashtpadiyan / Guru Granth Sahib ji - Ang 1276

ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥

वडभागी गुरु पाइआ भवजलु उतरे पारि ॥६॥

Vadabhaagee guru paaiaa bhavajalu utare paari ||6||

(ਜਿਨ੍ਹਾਂ ਮਨੁੱਖਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੬॥

जो भाग्यशाली होते हैं, वे गुरु को पाकर संसार-सागर से पार उतर जाते हैं।॥६॥

By great good fortune, the mortal finds the Guru, and crosses over the terrifying world-ocean. ||6||

Guru Amardas ji / Raag Malar / Ashtpadiyan / Guru Granth Sahib ji - Ang 1276


ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥

हरि नामां हरि टेक है हरि हरि नामु अधारु ॥

Hari naamaan hari tek hai hari hari naamu adhaaru ||

(ਮੇਰੇ ਵਾਸਤੇ ਤਾਂ) ਹਰੀ ਪਰਮਾਤਮਾ ਦਾ ਨਾਮ (ਹੀ) ਸਹਾਰਾ ਹੈ, ਹਰੀ ਦਾ ਨਾਮ ਹੀ ਆਸਰਾ ਹੈ ।

हरिनाम ही हमारा अवलम्ब है और हरिनाम का ही आसरा है।

The Name of the Lord is my Anchor and Support. I take only the Support of the Name of the Lord, Har, Har.

Guru Amardas ji / Raag Malar / Ashtpadiyan / Guru Granth Sahib ji - Ang 1276

ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥

क्रिपा करहु गुरु मेलहु हरि जीउ पावउ मोख दुआरु ॥७॥

Kripaa karahu guru melahu hari jeeu paavau mokh duaaru ||7||

ਹੇ ਪ੍ਰਭੂ ਜੀ! ਮਿਹਰ ਕਰੋ, (ਮੈਨੂੰ) ਗੁਰੂ ਮਿਲਾਓ, ਮੈਂ (ਗੁਰੂ ਦੀ ਰਾਹੀਂ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ) ਰਸਤਾ ਲੱਭ ਸਕਾਂ ॥੭॥

हे ईश्वर ! कृपा करके गुरु से मिला दो, ताकि मोक्ष द्वार प्राप्त हो जाए॥७॥

O Dear Lord, please be kind and lead me to meet the Guru, that I may find the Door of Salvation. ||7||

Guru Amardas ji / Raag Malar / Ashtpadiyan / Guru Granth Sahib ji - Ang 1276


ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥

मसतकि लिलाटि लिखिआ धुरि ठाकुरि मेटणा न जाइ ॥

Masataki lilaati likhiaa dhuri thaakuri meta(nn)aa na jaai ||

(ਜਿਨ੍ਹਾਂ ਮਨੁੱਖਾਂ ਦੇ) ਮੱਥੇ ਉੱਤੇ ਧੁਰ ਦਰਗਾਹ ਤੋਂ ਮਾਲਕ-ਪ੍ਰਭੂ ਨੇ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, (ਉਹ ਲੇਖ ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ ।

मालिक ने प्रारम्भ से जो भाग्य मस्तक पर लिख दिया है, उसे टाला नहीं जा सकता।

The pre-ordained destiny inscribed on the mortal's forehead by our Lord and Master cannot be erased.

Guru Amardas ji / Raag Malar / Ashtpadiyan / Guru Granth Sahib ji - Ang 1276

ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥

नानक से जन पूरन होए जिन हरि भाणा भाइ ॥८॥१॥

Naanak se jan pooran hoe jin hari bhaa(nn)aa bhaai ||8||1||

ਹੇ ਨਾਨਕ! (ਗੁਰੂ-ਸਰਨ ਦੀ ਬਰਕਤਿ ਨਾਲ) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ, ਉਹ ਮਨੁੱਖ ਮੁਕੰਮਲ (ਆਤਮਕ ਜੀਵਨ ਵਾਲੇ) ਬਣ ਗਏ ॥੮॥੧॥

नानक कथन करते हैं कि जिनको ईश्वर की रज़ा अच्छी लगती है, वही व्यक्ति पूर्ण माने जाते हैं।॥८॥१॥

O Nanak, those humble beings are perfect, who are pleased by the Lord's Will. ||8||1||

Guru Amardas ji / Raag Malar / Ashtpadiyan / Guru Granth Sahib ji - Ang 1276


ਮਲਾਰ ਮਹਲਾ ੩ ॥

मलार महला ३ ॥

Malaar mahalaa 3 ||

मलार महला ३ ॥

Malaar, Third Mehl:

Guru Amardas ji / Raag Malar / Ashtpadiyan / Guru Granth Sahib ji - Ang 1276

ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥

बेद बाणी जगु वरतदा त्रै गुण करे बीचारु ॥

Bed baa(nn)ee jagu varatadaa trai gu(nn) kare beechaaru ||

ਜਗਤ (ਕਰਮ ਕਾਂਡ ਵਿਚ ਹੀ ਰੱਖਣ ਵਾਲੀ ਸ਼ਾਸਤ੍ਰਾਂ) ਵੇਦਾਂ ਦੀ ਬਾਣੀ ਵਿਚ ਪਰਚਿਆ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ (ਹੀ) ਵਿਚਾਰ ਕਰਦਾ ਰਹਿੰਦਾ ਹੈ (ਪ੍ਰਭੂ ਦਾ ਨਾਮ ਨਹੀਂ ਸਿਮਰਦਾ) ।

वेद-वाणी के अनुरूप पूरा जगत कार्यशील है, तीन गुणों का चिंतन करता है।

The world is involved with the words of the Vedas, thinking about the three gunas - the three dispositions.

Guru Amardas ji / Raag Malar / Ashtpadiyan / Guru Granth Sahib ji - Ang 1276

ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥

बिनु नावै जम डंडु सहै मरि जनमै वारो वार ॥

Binu naavai jam danddu sahai mari janamai vaaro vaar ||

ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ) ਜਮਦੂਤਾਂ ਦੀ ਸਜ਼ਾ ਸਹਾਰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।

हरिनाम के मनन बिना यमराज से दण्ड भोगता है और बार-बार मरता एवं जन्मता है।

Without the Name, it suffers punishment by the Messenger of Death; it comes and goes in reincarnation, over and over again.

Guru Amardas ji / Raag Malar / Ashtpadiyan / Guru Granth Sahib ji - Ang 1276

ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥

सतिगुर भेटे मुकति होइ पाए मोख दुआरु ॥१॥

Satigur bhete mukati hoi paae mokh duaaru ||1||

(ਜਿਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੧॥

जिसकी सतगुरु से भेंट होती है, वह मुक्ति पा लेता है और मोक्ष द्वार में प्रवेश कर जाता है।॥१॥

Meeting with the True Guru, the world is liberated, and finds the Door of Salvation. ||1||

Guru Amardas ji / Raag Malar / Ashtpadiyan / Guru Granth Sahib ji - Ang 1276


ਮਨ ਰੇ ਸਤਿਗੁਰੁ ਸੇਵਿ ਸਮਾਇ ॥

मन रे सतिगुरु सेवि समाइ ॥

Man re satiguru sevi samaai ||

ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਇਆ ਰਹੁ ।

हे मन ! सच्चे गुरु की सेवा में तल्लीन रहो,

O mortal, immerse yourself in service to the True Guru.

Guru Amardas ji / Raag Malar / Ashtpadiyan / Guru Granth Sahib ji - Ang 1276

ਵਡੈ ਭਾਗਿ ਗੁਰੁ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥

वडै भागि गुरु पूरा पाइआ हरि हरि नामु धिआइ ॥१॥ रहाउ ॥

Vadai bhaagi guru pooraa paaiaa hari hari naamu dhiaai ||1|| rahaau ||

(ਜਿਸ ਮਨੁੱਖ ਨੇ) ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ ॥੧॥ ਰਹਾਉ ॥

क्योंकि पूर्ण गुरु बड़े भाग्य से ही प्राप्त होता है, तदन्तर हरिनाम का ध्यान किया जाता है॥१॥रहाउ॥

By great good fortune, the mortal finds the Perfect Guru, and meditates on the Name of the Lord, Har, Har. ||1|| Pause ||

Guru Amardas ji / Raag Malar / Ashtpadiyan / Guru Granth Sahib ji - Ang 1276


ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥

हरि आपणै भाणै स्रिसटि उपाई हरि आपे देइ अधारु ॥

Hari aapa(nn)ai bhaa(nn)ai srisati upaaee hari aape dei adhaaru ||

ਪਰਮਾਤਮਾ ਨੇ ਆਪਣੀ ਰਜ਼ਾ ਵਿਚ ਇਹ ਜਗਤ ਪੈਦਾ ਕੀਤਾ ਹੈ, ਪਰਮਾਤਮਾ ਆਪ ਹੀ (ਜੀਵਾਂ ਨੂੰ) ਆਸਰਾ ਦੇਂਦਾ ਹੈ ।

परमेश्वर अपनी मर्जी से ही समूची सृष्टि को उत्पन्न करता है और रिजक ( रोजी,आजीविका) देकर स्वयं ही आसरा प्रदान करता है।

The Lord, by the Pleasure of His Own Will, created the Universe, and the Lord Himself gives it sustenance and support.

Guru Amardas ji / Raag Malar / Ashtpadiyan / Guru Granth Sahib ji - Ang 1276

ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥

हरि आपणै भाणै मनु निरमलु कीआ हरि सिउ लागा पिआरु ॥

Hari aapa(nn)ai bhaa(nn)ai manu niramalu keeaa hari siu laagaa piaaru ||

(ਜਿਸ ਮਨੁੱਖ ਦਾ) ਮਨ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਗੁਰੂ ਦੀ ਰਾਹੀਂ) ਪਵਿੱਤਰ ਕਰ ਦਿੱਤਾ ਹੈ, ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾਂ ਨਾਲ ਬਣ ਗਿਆ ।

ईश्वरेच्छा से मन निर्मल होता है और परमेश्वर के साथ प्रेम उत्पन्न होता है।

The Lord, by His Own Will, makes the mortal's mind immaculate, and lovingly attunes him to the Lord.

Guru Amardas ji / Raag Malar / Ashtpadiyan / Guru Granth Sahib ji - Ang 1276

ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥

हरि कै भाणै सतिगुरु भेटिआ सभु जनमु सवारणहारु ॥२॥

Hari kai bhaa(nn)ai satiguru bhetiaa sabhu janamu savaara(nn)ahaaru ||2||

ਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ (ਉਸ ਮਨੁੱਖ ਨੂੰ) ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ ॥੨॥

परमात्मा की रज़ा से सतगुरु से साक्षात्कार होता है और वह जीवन सफल कर देता है॥२॥

The Lord, by His Own Will, leads the mortal to meet the True Guru, the Embellisher of all his lives. ||2||

Guru Amardas ji / Raag Malar / Ashtpadiyan / Guru Granth Sahib ji - Ang 1276


ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥

वाहु वाहु बाणी सति है गुरमुखि बूझै कोइ ॥

Vaahu vaahu baa(nn)ee sati hai guramukhi boojhai koi ||

ਗੁਰੂ ਦੀ ਸਰਨ ਪੈ ਕੇ (ਹੀ) ਕੋਈ ਵਿਰਲਾ ਮਨੁੱਖ (ਇਹ) ਸਮਝਦਾ ਹੈ (ਕਿ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ ।

कोई गुरु से ही इस रहस्य को समझता है कि परमात्मा की वाणी सत्य एवं प्रशंसनीय है।

Waaho! Waaho! Blessed and Great is the True Word of His Bani. Only a few, as Gurmukh, understand.

Guru Amardas ji / Raag Malar / Ashtpadiyan / Guru Granth Sahib ji - Ang 1276

ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥

वाहु वाहु करि प्रभु सालाहीऐ तिसु जेवडु अवरु न कोइ ॥

Vaahu vaahu kari prbhu saalaaheeai tisu jevadu avaru na koi ||

(ਪ੍ਰਭੂ) 'ਅਸਚਰਜ ਹੈ ਅਸਚਰਜ ਹੈ'-ਇਹ ਆਖ ਆਖ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।

वह वाह-वाह करता प्रभु की सराहना करता है, क्योंकि उस जैसा बड़ा अन्य कोई नहीं।

Waaho! Waaho! Praise God as Great! No one else is as Great as He.

Guru Amardas ji / Raag Malar / Ashtpadiyan / Guru Granth Sahib ji - Ang 1276

ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥

आपे बखसे मेलि लए करमि परापति होइ ॥३॥

Aape bakhase meli lae karami paraapati hoi ||3||

ਪ੍ਰਭੂ ਆਪ ਹੀ ਜਿਸ ਮਨੁੱਖ ਉਤੇ) ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ । (ਉਸ ਦੀ) ਮਿਹਰ ਨਾਲ (ਹੀ ਉਸ ਦਾ) ਮਿਲਾਪ ਹੁੰਦਾ ਹੈ ॥੩॥

वह स्वयं ही कृपा करके अपने साथ मिला लेता है और उत्तम भाग्य से ही प्राप्त होता है॥३॥

When God's Grace is received, He Himself forgives the mortal, and unites him with Himself. ||3||

Guru Amardas ji / Raag Malar / Ashtpadiyan / Guru Granth Sahib ji - Ang 1276


ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥

साचा साहिबु माहरो सतिगुरि दीआ दिखाइ ॥

Saachaa saahibu maaharo satiguri deeaa dikhaai ||

ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਸਾਰੇ ਜਗਤ ਦਾ) ਪ੍ਰਧਾਨ ਹੈ ਮਾਲਕ ਹੈ । ਜਿਸ (ਮਨੁੱਖ ਨੂੰ) ਗੁਰੂ ਨੇ ਉਸ ਦਾ ਦਰਸਨ ਕਰਾ ਦਿੱਤਾ;

वह सच्चा मालिक सर्वाधिकार सम्पन्न है, गुरु ने उसके दर्शन करवाए हैं।

The True Guru has revealed our True, Supreme Lord and Master.

Guru Amardas ji / Raag Malar / Ashtpadiyan / Guru Granth Sahib ji - Ang 1276

ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥

अम्रितु वरसै मनु संतोखीऐ सचि रहै लिव लाइ ॥

Ammmritu varasai manu santtokheeai sachi rahai liv laai ||

(ਉਸ ਦੇ ਅੰਦਰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੋਣ ਲੱਗ ਪੈਂਦੀ ਹੈ, (ਉਸ ਦਾ) ਮਨ ਸੰਤੋਖੀ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ।

जब नाम अमृत की वर्षा होती है तो मन संतुष्ट हो जाता है और प्रभु में ध्यान लगा रहता है।

The Ambrosial Nectar rains down and the mind is satisfied, remaining lovingly attuned to the True Lord.

Guru Amardas ji / Raag Malar / Ashtpadiyan / Guru Granth Sahib ji - Ang 1276

ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥

हरि कै नाइ सदा हरीआवली फिरि सुकै ना कुमलाइ ॥४॥

Hari kai naai sadaa hareeaavalee phiri sukai naa kumalaai ||4||

(ਜਿਵੇਂ ਪਾਣੀ ਨਾਲ ਖੇਤੀ ਹਰੀ ਹੋ ਜਾਂਦੀ ਹੈ, ਨਾਹ ਸੁੱਕਦੀ ਹੈ ਨਾਹ ਕੁਮਲਾਂਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ; ਉਸ ਦੀ ਜਿੰਦ) ਪਰਮਾਤਮਾ ਦੇ ਨਾਮ (-ਜਲ) ਦੀ ਬਰਕਤਿ ਨਾਲ ਸਦਾ ਹਰੀ-ਭਰੀ (ਆਤਮਕ ਜੀਵਨ ਵਾਲੀ) ਰਹਿੰਦੀ ਹੈ, ਨਾਹ ਕਦੇ ਸੁੱਕਦੀ ਹੈ (ਨਾਹ ਕਦੇ ਆਤਮਕ ਮੌਤ ਸਹੇੜਦੀ ਹੈ) ਨਾਹ ਕਦੇ ਕੁਮਲਾਂਦੀ ਹੈ (ਨਾਹ ਕਦੇ ਡੋਲਦੀ ਹੈ) ॥੪॥

परमात्मा के नाम-स्मरण से मन सदा हरा-भरा रहता है, फिर सूखकर मुरझाता नहीं॥४॥

In the Lord's Name, it is forever rejuvenated; it shall never wither and dry up again. ||4||

Guru Amardas ji / Raag Malar / Ashtpadiyan / Guru Granth Sahib ji - Ang 1276



Download SGGS PDF Daily Updates ADVERTISE HERE