ANG 1275, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਤਿਗੁਰ ਸਬਦੀ ਪਾਧਰੁ ਜਾਣਿ ॥

सतिगुर सबदी पाधरु जाणि ॥

Satigur sabadee paadharu jaa(nn)i ||

ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜ਼ਿੰਦਗੀ ਦਾ ਪੱਧਰਾ ਰਸਤਾ ਸਮਝ ਲੈਂਦਾ ਹੈ,

गुरु की शिक्षा से ही रास्ते की जानकारी होती है और

Through the Shabad, the Word of the True Guru, the Path is known.

Guru Nanak Dev ji / Raag Malar / Ashtpadiyan / Guru Granth Sahib ji - Ang 1275

ਗੁਰ ਕੈ ਤਕੀਐ ਸਾਚੈ ਤਾਣਿ ॥

गुर कै तकीऐ साचै ताणि ॥

Gur kai takeeai saachai taa(nn)i ||

ਉਹ (ਇਸ ਜੀਵਨ-ਸਫ਼ਰ ਵਿਚ) ਗੁਰੂ ਦੇ ਆਸਰੇ ਤੁਰਦਾ ਹੈ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਸਹਾਰੇ ਤੁਰਦਾ ਹੈ,

गुरु के आसरे सच्चा बल प्राप्त होता है।

With the Guru's Support, one is blessed with the strength of the True Lord.

Guru Nanak Dev ji / Raag Malar / Ashtpadiyan / Guru Granth Sahib ji - Ang 1275

ਨਾਮੁ ਸਮ੍ਹ੍ਹਾਲਸਿ ਰੂੜ੍ਹ੍ਹੀ ਬਾਣਿ ॥

नामु सम्हालसि रूड़्ही बाणि ॥

Naamu samhaalasi roo(rr)hee baa(nn)i ||

ਉਹ ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ ।

सुन्दर वाणी से नाम स्मरण करता है और

Dwell on the Naam, and realize the Beauteous Word of His Bani.

Guru Nanak Dev ji / Raag Malar / Ashtpadiyan / Guru Granth Sahib ji - Ang 1275

ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥

थैं भावै दरु लहसि पिराणि ॥२॥

Thain bhaavai daru lahasi piraa(nn)i ||2||

ਹੇ ਪ੍ਰਭੂ! ਜਦੋਂ ਤੇਰੀ ਮਿਹਰ ਹੁੰਦੀ ਹੈ ਤਾਂ ਉਹ ਤੇਰਾ ਦਰ ਪਛਾਣ ਕੇ ਲੱਭ ਲੈਂਦਾ ਹੈ ॥੨॥

यदि तुझे मंजूर हो तो तेरा द्वार पहचान लेता है॥२॥

If it is Your Will, Lord, You lead me to find Your Door. ||2||

Guru Nanak Dev ji / Raag Malar / Ashtpadiyan / Guru Granth Sahib ji - Ang 1275

ਊਡਾਂ ਬੈਸਾ ਏਕ ਲਿਵ ਤਾਰ ॥

ऊडां बैसा एक लिव तार ॥

Udaan baisaa ek liv taar ||

ਜਿਉਂ ਜਿਉਂ ਮੈਂ (ਜੀਵ-ਪੰਛੀ) ਜੀਵਨ-ਪੰਧ ਵਿਚ ਇਕ ਪਰਮਾਤਮਾ ਦੇ ਚਰਨਾਂ ਵਿਚ ਇਕ-ਰਸ ਸੁਰਤ ਜੋੜ ਕੇ ਉਡਾਰੀਆਂ ਲਾਂਦਾ ਹਾਂ ਤੇ ਲਗਨ ਦਾ ਸਹਾਰਾ ਲੈਂਦਾ ਹਾਂ,

चाहे चला जाऊँ या बैठा रहूँ, एक ईश्वर में ध्यान लगा हुआ है।

Flying high or sitting down, I am lovingly focused on the One Lord.

Guru Nanak Dev ji / Raag Malar / Ashtpadiyan / Guru Granth Sahib ji - Ang 1275

ਗੁਰ ਕੈ ਸਬਦਿ ਨਾਮ ਆਧਾਰ ॥

गुर कै सबदि नाम आधार ॥

Gur kai sabadi naam aadhaar ||

ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦਾ ਹਾਂ,

गुरु के उपदेश से जिसके पास नाम का आसरा है,

Through the Word of the Guru's Shabad, I take the Naam as my Support.

Guru Nanak Dev ji / Raag Malar / Ashtpadiyan / Guru Granth Sahib ji - Ang 1275

ਨਾ ਜਲੁ ਡੂੰਗਰੁ ਨ ਊਚੀ ਧਾਰ ॥

ना जलु डूंगरु न ऊची धार ॥

Naa jalu doonggaru na uchee dhaar ||

(ਤਾਂ) ਮੇਰੇ ਜੀਵਨ-ਰਸਤੇ ਵਿਚ ਨਾਹ ਸੰਸਾਰ-ਸਮੁੰਦਰ ਦਾ (ਵਿਕਾਰ-) ਜਲ ਆਉਂਦਾ ਹੈ ਨਾਹ (ਹਉਮੈ ਅਹੰਕਾਰ ਦਾ) ਪਹਾੜ ਖੜਾ ਹੁੰਦਾ ਹੈ, ਤੇ ਨਾਹ ਹੀ ਵਿਕਾਰਾਂ ਦਾ ਕੋਈ ਉੱਚਾ ਲੰਮਾ ਪਹਾੜੀ ਸਿਲਸਿਲਾ ਆ ਖਲੋਂਦਾ ਹੈ ।

उसे जल, पर्वत एवं ऊँची धाराएँ भी प्रभावित नहीं करतीं।

There is no ocean of water, no mountain ranges rising up.

Guru Nanak Dev ji / Raag Malar / Ashtpadiyan / Guru Granth Sahib ji - Ang 1275

ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥

निज घरि वासा तह मगु न चालणहार ॥३॥

Nij ghari vaasaa tah magu na chaala(nn)ahaar ||3||

ਸ੍ਵੈ ਸਰੂਪ ਵਿਚ (ਆਪਣੇ ਅੰਦਰ ਹੀ ਪ੍ਰਭੂ-ਚਰਨਾਂ ਵਿਚ) ਮੇਰਾ ਨਿਵਾਸ ਹੋ ਜਾਂਦਾ ਹੈ । ਉਸ ਆਤਮਕ ਅਵਸਥਾ ਵਿਚ ਨਾਹ (ਜਨਮ ਮਰਨ ਦੇ ਗੇੜ ਵਾਲਾ) ਰਸਤਾ ਫੜਨਾ ਪੈਂਦਾ ਹੈ ਨਾਹ ਹੀ ਉਸ ਰਸਤੇ ਤੁਰਨ ਵਾਲਾ ਹੀ ਕੋਈ ਹੁੰਦਾ ਹੈ ॥੩॥

उसे सच्चे घर में निवास मिल जाता है और किसी कठिन रास्ते पर नहीं चलना पड़ता॥३॥

I dwell within the home of my own inner being, where there is no path and no one travelling on it. ||3||

Guru Nanak Dev ji / Raag Malar / Ashtpadiyan / Guru Granth Sahib ji - Ang 1275

ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥

जितु घरि वसहि तूहै बिधि जाणहि बीजउ महलु न जापै ॥

Jitu ghari vasahi toohai bidhi jaa(nn)ahi beejau mahalu na jaapai ||

ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਘਰ ਵਿਚ ਤੂੰ ਪਰਗਟ ਹੋ ਪੈਂਦਾ ਹੈਂ ਉਸ ਦੀ ਆਤਮਕ ਅਵਸਥਾ ਤੂੰ ਹੀ ਜਾਣਦਾ ਹੈਂ ਕਿ ਉਸ ਨੂੰ ਤੈਥੋਂ ਬਿਨਾ ਕੋਈ ਹੋਰ ਆਸਰਾ ਸੁੱਝਦਾ ਹੀ ਨਹੀਂ ।

जिस घर में रहता है, तू ही विधि जानता है, किसी अन्य को ज्ञान नहीं होता।

You alone know the way to that House in which You dwell. No one else knows the Mansion of Your Presence.

Guru Nanak Dev ji / Raag Malar / Ashtpadiyan / Guru Granth Sahib ji - Ang 1275

ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥

सतिगुर बाझहु समझ न होवी सभु जगु दबिआ छापै ॥

Satigur baajhahu samajh na hovee sabhu jagu dabiaa chhaapai ||

ਸਾਰਾ ਜਗਤ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਦੇ ਦਬਾਉ ਹੇਠ ਦਬਿਆ ਪਿਆ ਹੈ । ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ ।

सतगुरु के बिना समझ नहीं होती और पूरा संसार अज्ञान के कचरे में दबा पड़ा है।

Without the True Guru, there is no understanding. The whole world is buried under its nightmare.

Guru Nanak Dev ji / Raag Malar / Ashtpadiyan / Guru Granth Sahib ji - Ang 1275

ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥

करण पलाव करै बिललातउ बिनु गुर नामु न जापै ॥

Kara(nn) palaav karai bilalaatau binu gur naamu na jaapai ||

(ਪ੍ਰਭੂ ਨਾਮ ਦਾ ਆਸਰਾ ਛੱਡ ਕੇ ਜਗਤ) ਤਰਲੈ ਲੈਂਦਾ ਹੈ ਤੇ ਵਿਲਕਦਾ ਹੈ । ਗੁਰੂ ਦੀ ਸਰਨ ਤੋਂ ਬਿਨਾ ਨਾਮ ਜਪ ਨਹੀਂ ਸਕਦਾ ।

रोता-चिल्लाता है, परन्तु गुरु के बिना हरिनाम का सुमिरन (स्मरण) नहीं होता।

The mortal tries all sorts of things, and weeps and wails, but without the Guru, he does not know the Naam, the Name of the Lord.

Guru Nanak Dev ji / Raag Malar / Ashtpadiyan / Guru Granth Sahib ji - Ang 1275

ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ ॥੪॥

पल पंकज महि नामु छडाए जे गुर सबदु सिञापै ॥४॥

Pal pankkaj mahi naamu chhadaae je gur sabadu si(ny)aapai ||4||

ਪਰ ਜੇ ਜੀਵ ਗੁਰੂ ਦੇ ਸ਼ਬਦ ਨੂੰ ਪਛਾਣ ਲਏ ਤਾਂ ਪ੍ਰਭੂ ਦਾ ਨਾਮ ਇਸ ਨੂੰ ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਦਬਾਉ ਤੋਂ) ਛਡਾ ਲੈਂਦਾ ਹੈ ॥੪॥

यदि गुरु की शिक्षा को पहचान लिया जाए तो पल में ही प्रभु नाम द्वारा बन्धनों से छुटकारा हो जाता है॥४॥

In the twinkling of an eye, the Naam saves him, if he realizes the Word of the Guru's Shabad. ||4||

Guru Nanak Dev ji / Raag Malar / Ashtpadiyan / Guru Granth Sahib ji - Ang 1275

ਇਕਿ ਮੂਰਖ ਅੰਧੇ ਮੁਗਧ ਗਵਾਰ ॥

इकि मूरख अंधे मुगध गवार ॥

Iki moorakh anddhe mugadh gavaar ||

(ਜਗਤ ਵਿਚ) ਅਨੇਕਾਂ ਹੀ ਮੂਰਖ ਐਸੇ ਹਨ ਜੋ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਪਏ ਹਨ ।

कुछ मूर्ख, अंधे, अनाड़ी एवं गंवार लोग हैं,

Some are foolish, blind, stupid and ignorant.

Guru Nanak Dev ji / Raag Malar / Ashtpadiyan / Guru Granth Sahib ji - Ang 1275

ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥

इकि सतिगुर कै भै नाम अधार ॥

Iki satigur kai bhai naam adhaar ||

ਪਰ ਅਨੇਕਾਂ ਹੀ ਐਸੇ ਭੀ ਹਨ ਜੋ ਗੁਰੂ ਦੇ ਡਰ-ਅਦਬ ਵਿਚ ਤੁਰ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦੇ ਹਨ ।

कई ऐसे भी हैं जो सतिगुरु के प्रेम में नाम-स्मरण के आसरे जी रहे हैं।

Some, through fear of the True Guru, take the Support of the Naam.

Guru Nanak Dev ji / Raag Malar / Ashtpadiyan / Guru Granth Sahib ji - Ang 1275

ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥

साची बाणी मीठी अम्रित धार ॥

Saachee baa(nn)ee meethee ammmrit dhaar ||

ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਮਿੱਠੀ ਬਾਣੀ ਦੀ ਰਾਹੀਂ ਨਾਮ-ਅੰਮ੍ਰਿਤ ਦੀ ਧਾਰ ਦਾ ਰਸ ਮਾਣਦੇ ਹਨ ।

गुरु की वाणी शुद्ध, मीठी एवं अमृत की धारा के समान है,

The True Word of His Bani is sweet, the source of ambrosial nectar.

Guru Nanak Dev ji / Raag Malar / Ashtpadiyan / Guru Granth Sahib ji - Ang 1275

ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥

जिनि पीती तिसु मोख दुआर ॥५॥

Jini peetee tisu mokh duaar ||5||

ਜਿਸ ਮਨੁੱਖ ਨੇ ਨਾਮ-ਅੰਮ੍ਰਿਤ ਦੀ ਧਾਰ ਪੀਤੀ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਵਾਲਾ ਦਰਵਾਜ਼ਾ ਲੱਭ ਪੈਂਦਾ ਹੈ ॥੫॥

जिसने इसका पान किया है, उसे मुक्ति मिल गई है॥५॥

Whoever drinks it in, finds the Door of Salvation. ||5||

Guru Nanak Dev ji / Raag Malar / Ashtpadiyan / Guru Granth Sahib ji - Ang 1275

ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥

नामु भै भाइ रिदै वसाही गुर करणी सचु बाणी ॥

Naamu bhai bhaai ridai vasaahee gur kara(nn)ee sachu baa(nn)ee ||

ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਤੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਗੁਰੂ ਦੀ ਦੱਸੀ ਕਾਰ ਕਰਦੇ ਹਨ ।

श्रद्धा-भावना से प्रभु का नाम हृदय में बसाओ, गुरु की वाणी द्वारा सच्चा कार्य करो।

One who, through the love and fear of God, enshrines the Naam within his heart, acts according to the Guru's Instructions and knows the True Bani.

Guru Nanak Dev ji / Raag Malar / Ashtpadiyan / Guru Granth Sahib ji - Ang 1275

ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥

इंदु वरसै धरति सुहावी घटि घटि जोति समाणी ॥

Ianddu varasai dharati suhaavee ghati ghati joti samaa(nn)ee ||

(ਭਾਵ) ਸਿਫਤਿ-ਸਾਲਾਹ ਦੀ ਬਾਣੀ ਰਾਹੀਂ ਸਦਾ-ਥਿਰ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਉਤੇ ਗੁਰੂ-ਬੱਦਲ (ਪ੍ਰਭੂ ਦੀ ਰਹਿਮਤ ਦੀ) ਵਰਖਾ ਕਰਦਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਦੀ ਧਰਤੀ ਸੁਹਾਵਣੀ ਬਣ ਜਾਂਦੀ ਹੈ, ਉਹਨਾਂ ਨੂੰ ਹਰੇਕ ਸਰੀਰ ਵਿਚ ਪਰਮਾਤਮਾ ਦੀ ਜੋਤਿ ਵਿਆਪਕ ਦਿੱਸਦੀ ਹੈ ।

जब वर्षा होती है तो धरती सुन्दर हो जाती है, घट घट में ईश्वर की ज्योति व्याप्त है।

When the clouds release their rain, the earth becomes beautiful; God's Light permeates each and every heart.

Guru Nanak Dev ji / Raag Malar / Ashtpadiyan / Guru Granth Sahib ji - Ang 1275

ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ ॥

कालरि बीजसि दुरमति ऐसी निगुरे की नीसाणी ॥

Kaalari beejasi duramati aisee nigure kee neesaa(nn)ee ||

ਪਰ ਗੁਰੂ ਤੋਂ ਬੇ-ਮੁਖ ਦੀ ਨਿਸ਼ਾਨੀ ਇਹ ਹੈ ਕਿ ਉਹ ਭੈੜੀ ਮੱਤੇ ਲਗ ਕੇ (ਮਾਨੋ) ਕੱਲਰ ਵਿਚ ਬੀ ਬੀਜਦਾ ਰਹਿੰਦਾ ਹੈ ।

जैसे बंजर धरती में बीज बोने से कोई लाभ नहीं होता, वैसे ही खोटी बुद्धि वाले निगुरे की यही निशानी है कि जितना भी उसे उपदेश दिया जाए, उस पर कोई असर नहीं होता।

The evil-minded ones plant their seed in the barren soil; such is the sign of those who have no Guru.

Guru Nanak Dev ji / Raag Malar / Ashtpadiyan / Guru Granth Sahib ji - Ang 1275

ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥

सतिगुर बाझहु घोर अंधारा डूबि मुए बिनु पाणी ॥६॥

Satigur baajhahu ghor anddhaaraa doobi mue binu paa(nn)ee ||6||

ਜੇਹੜੇ ਮਨੁੱਖ ਗੁਰੂ ਤੋਂ ਵਾਂਜੇ ਰਹਿੰਦੇ ਹਨ, ਉਹ ਅਗਿਆਨਤਾ ਦੇ ਘੁੱਪ ਹਨੇਰੇ ਵਿਚ (ਹੱਥ ਪੈਰ ਮਾਰਦੇ ਹਨ), ਨਾਮ-ਜਲ ਤੋਂ ਬਿਨਾ ਉਹ ਵਿਕਾਰਾਂ ਦੇ ਸਮੁੰਦਰ ਵਿਚ ਗੋਤੇ ਖਾਂਦੇ ਰਹਿੰਦੇ ਹਨ ॥੬॥

गुरु के बिना घोर अंधेरा ही है और प्राणी बिना पानी के ही डूब मरता है॥६॥

Without the True Guru, there is utter darkness; they drown there, even without water. ||6||

Guru Nanak Dev ji / Raag Malar / Ashtpadiyan / Guru Granth Sahib ji - Ang 1275

ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥

जो किछु कीनो सु प्रभू रजाइ ॥

Jo kichhu keeno su prbhoo rajaai ||

ਜੋ ਭੀ ਖੇਡ ਰਚੀ ਹੈ ਪ੍ਰਭੂ ਨੇ ਆਪਣੀ ਰਜ਼ਾ ਵਿਚ ਰਚੀ ਹੋਈ ਹੈ ।

जो कुछ होता है, वह प्रभु की रज़ा है।

Whatever God does, is by His Own Will.

Guru Nanak Dev ji / Raag Malar / Ashtpadiyan / Guru Granth Sahib ji - Ang 1275

ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥

जो धुरि लिखिआ सु मेटणा न जाइ ॥

Jo dhuri likhiaa su meta(nn)aa na jaai ||

(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਜੋ ਲੇਖ (ਉਹਨਾਂ ਦੇ ਮੱਥੇ ਤੇ) ਧੁਰੋਂ ਲਿਖਿਆ ਜਾਂਦਾ ਹੈ ਉਹ (ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ ।

जो विधाता लिख देता है, उसे बदला नहीं जा सकता।

That which is pre-ordained cannot be erased.

Guru Nanak Dev ji / Raag Malar / Ashtpadiyan / Guru Granth Sahib ji - Ang 1275

ਹੁਕਮੇ ਬਾਧਾ ਕਾਰ ਕਮਾਇ ॥

हुकमे बाधा कार कमाइ ॥

Hukame baadhaa kaar kamaai ||

ਹਰੇਕ ਜੀਵ ਪ੍ਰਭੂ ਦੇ ਹੁਕਮ ਵਿਚ ਬੱਝਾ ਹੋਇਆ ਆਪਣੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਰਦਾ ਹੈ ।

जीव उसके हुक्म के अन्तर्गत ही कर्म करता है।

Bound to the Hukam of the Lord's Command, the mortal does his deeds.

Guru Nanak Dev ji / Raag Malar / Ashtpadiyan / Guru Granth Sahib ji - Ang 1275

ਏਕ ਸਬਦਿ ਰਾਚੈ ਸਚਿ ਸਮਾਇ ॥੭॥

एक सबदि राचै सचि समाइ ॥७॥

Ek sabadi raachai sachi samaai ||7||

(ਇਹ ਪ੍ਰਭੂ ਦੀ ਮਿਹਰ ਹੈ ਕਿ ਕੋਈ ਵਡ-ਭਾਗੀ ਜੀਵ) ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥

एक शब्द में लीन व्यक्ति सत्य में विलीन हो जाता है।॥७॥

Permeated by the One Word of the Shabad, the mortal is immersed in Truth. ||7||

Guru Nanak Dev ji / Raag Malar / Ashtpadiyan / Guru Granth Sahib ji - Ang 1275

ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥

चहु दिसि हुकमु वरतै प्रभ तेरा चहु दिसि नाम पतालं ॥

Chahu disi hukamu varatai prbh teraa chahu disi naam pataalann ||

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਹੁਕਮ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਨੀਵੇਂ ਤੋਂ ਨੀਵੇਂ ਥਾਵਾਂ ਵਿਚ ਭੀ ਤੇਰਾ ਹੀ ਨਾਮ ਵੱਜ ਰਿਹਾ ਹੈ ।

हे प्रभु ! चारों दिशाओं में तेरा हुक्म चलता है, चहुं दिशाओं एवं पाताल में तेरा नाम ही फैला हुआ है।

Your Command, O God, rules in the four directions; Your Name pervades the four corners of the nether regions as well.

Guru Nanak Dev ji / Raag Malar / Ashtpadiyan / Guru Granth Sahib ji - Ang 1275

ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥

सभ महि सबदु वरतै प्रभ साचा करमि मिलै बैआलं ॥

Sabh mahi sabadu varatai prbh saachaa karami milai baiaalann ||

ਸਭ ਜੀਵਾਂ ਵਿਚ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਜੀਵਨ-ਰੌ ਰੁਮਕ ਰਹੀ ਹੈ (ਜਿਸ ਕਿਸੇ ਨੂੰ ਮਿਲਦਾ ਹੈ) ਉਹ ਅਬਿਨਾਸ਼ੀ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ।

सबमें शब्द ही व्याप्त है और कर्म से ही सच्चा प्रभु मिलता है।

The True Word of the Shabad is pervading amongst all. By His Grace, the Eternal One unites us with Himself.

Guru Nanak Dev ji / Raag Malar / Ashtpadiyan / Guru Granth Sahib ji - Ang 1275

ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥

जांमणु मरणा दीसै सिरि ऊभौ खुधिआ निद्रा कालं ॥

Jaamma(nn)u mara(nn)aa deesai siri ubhau khudhiaa nidraa kaalann ||

(ਨਾਮ ਤੋਂ ਵਾਂਜੇ ਬੰਦਿਆਂ ਦੇ) ਸਿਰ ਉਤੇ ਜਨਮ ਮਰਨ ਦਾ ਗੇੜ ਖੜਾ ਦਿੱਸਦਾ ਹੈ, ਮਾਇਆ ਦੀ ਭੁੱਖ, ਮਾਇਆ ਦੇ ਮੋਹ ਦੀ ਨੀਂਦ ਤੇ ਆਤਮਕ ਮੌਤ ਖੜੇ ਦਿੱਸਦੇ ਹਨ ।

जन्म-मरण, भूख, नींद एवं काल सिर पर खड़े दिखाई दे रहे हैं।

Birth and death hang over the heads of all beings, along with hunger, sleep and dying.

Guru Nanak Dev ji / Raag Malar / Ashtpadiyan / Guru Granth Sahib ji - Ang 1275

ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥

नानक नामु मिलै मनि भावै साची नदरि रसालं ॥८॥१॥४॥

Naanak naamu milai mani bhaavai saachee nadari rasaalann ||8||1||4||

ਹੇ ਨਾਨਕ! ਸਭ ਰਸਾਂ ਦੇ ਸੋਮੇ ਪ੍ਰਭੂ ਦੀ ਸਦਾ-ਥਿਰ ਮਿਹਰ ਦੀ ਨਿਗਾਹ ਜਿਸ ਬੰਦੇ ਉਤੇ ਪੈਂਦੀ ਹੈ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥੧॥੪॥

हे नानक ! यदि ईश्वर की करुणा-दृष्टि हो जाए तो मन को भाने वाला नाम मिल जाता है।॥८॥१॥४॥

The Naam is pleasing to Nanak's mind; O True Lord, Source of bliss, please bless me with Your Grace. ||8||1||4||

Guru Nanak Dev ji / Raag Malar / Ashtpadiyan / Guru Granth Sahib ji - Ang 1275

ਮਲਾਰ ਮਹਲਾ ੧ ॥

मलार महला १ ॥

Malaar mahalaa 1 ||

मलार महला १ ॥

Malaar, First Mehl:

Guru Nanak Dev ji / Raag Malar / Ashtpadiyan / Guru Granth Sahib ji - Ang 1275

ਮਰਣ ਮੁਕਤਿ ਗਤਿ ਸਾਰ ਨ ਜਾਨੈ ॥

मरण मुकति गति सार न जानै ॥

Mara(nn) mukati gati saar na jaanai ||

ਅੰਞਾਣ ਜਿੰਦ ਉੱਚੀ ਆਤਮਕ ਅਵਸਥਾ ਦੀ ਕਦਰ ਨਹੀਂ ਸਮਝਦੀ, ਆਤਮਕ ਮੌਤ ਤੋਂ ਬਚਣ (ਦਾ ਉਪਾਉ) ਨਹੀਂ ਜਾਣਦੀ ।

लोग मृत्यु एवं मुक्ति की उपयोगिता को नहीं जानते।

You do not understand the nature of death and liberation.

Guru Nanak Dev ji / Raag Malar / Ashtpadiyan / Guru Granth Sahib ji - Ang 1275

ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥

कंठे बैठी गुर सबदि पछानै ॥१॥

Kantthe baithee gur sabadi pachhaanai ||1||

ਗੁਰੂ ਦੇ ਸ਼ਬਦ ਦੀ ਰਾਹੀਂ ਸਮਝਣ ਦਾ ਜਤਨ ਤਾਂ ਕਰਦੀ ਹੈ ਪਰ (ਗੁਰ-ਸ਼ਬਦ ਤੋਂ) ਲਾਂਭੇ ਹੀ ਬੈਠੀ ਹੋਈ (ਗੁਰੂ ਦੇ ਸ਼ਬਦ ਵਿਚ ਜੁੜਦੀ ਨਹੀਂ, ਲੀਨ ਨਹੀਂ ਹੁੰਦੀ) ॥੧॥

किनारे पर बैठी जीव-स्त्री ही गुरु के उपदेश द्वारा जान पाती है॥१॥

You are sitting on the river-bank; realize the Word of the Guru's Shabad. ||1||

Guru Nanak Dev ji / Raag Malar / Ashtpadiyan / Guru Granth Sahib ji - Ang 1275

ਤੂ ਕੈਸੇ ਆੜਿ ਫਾਥੀ ਜਾਲਿ ॥

तू कैसे आड़ि फाथी जालि ॥

Too kaise aa(rr)i phaathee jaali ||

ਹੇ ਆੜਿ! (ਪੰਛੀ ਆੜਿ ਵਾਂਗ ਦੂਜਿਆਂ ਉਤੇ ਵਧੀਕੀ ਕਰਨ ਵਾਲੀ ਹੇ ਜਿੰਦੇ!) ਤੂੰ (ਮਾਇਆ ਦੇ ਮੋਹ ਦੇ) ਜਾਲ ਵਿਚ ਕਿਵੇਂ ਫਸ ਗਈ?

हे जीव रूपी पक्षी ! तू क्योंकर जाल में फंसी हुई है।

You stork! - how were you caught in the net?

Guru Nanak Dev ji / Raag Malar / Ashtpadiyan / Guru Granth Sahib ji - Ang 1275

ਅਲਖੁ ਨ ਜਾਚਹਿ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥

अलखु न जाचहि रिदै सम्हालि ॥१॥ रहाउ ॥

Alakhu na jaachahi ridai samhaali ||1|| rahaau ||

ਤੂੰ ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਨਾਮ ਸੰਭਾਲ ਕੇ ਉਸ ਪਾਸੋਂ (ਆਤਮਕ ਜੀਵਨ ਦੀ ਦਾਤਿ) ਕਿਉਂ ਨਹੀਂ ਮੰਗਦੀ? ॥੧॥ ਰਹਾਉ ॥

अदृष्ट को देख नहीं पाती, अपने हृदय में परमात्मा का चिंतन कर॥१॥रहाउ॥

You do not remember in your heart the Unseen Lord God. ||1|| Pause ||

Guru Nanak Dev ji / Raag Malar / Ashtpadiyan / Guru Granth Sahib ji - Ang 1275

ਏਕ ਜੀਅ ਕੈ ਜੀਆ ਖਾਹੀ ॥

एक जीअ कै जीआ खाही ॥

Ek jeea kai jeeaa khaahee ||

ਹੇ ਆੜਿ! ਤੂੰ ਆਪਣੀ ਇਕ ਜਿੰਦ ਦੀ ਖ਼ਾਤਰ (ਪਾਣੀ ਵਿਚੋਂ ਚੁਗ ਚੁਗ ਕੇ) ਅਨੇਕਾਂ ਜੀਵ ਖਾਂਦੀ ਹੈਂ (ਹੇ ਜਿੰਦੇ! ਤੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ ਅਨੇਕਾਂ ਨਾਲ ਠੱਗੀ-ਠੋਰੀ ਕਰਦੀ ਹੈਂ) ।

अपना पेट भरने के लिए तू कितने ही जीवों को खाती है।

For your one life, you consume many lives.

Guru Nanak Dev ji / Raag Malar / Ashtpadiyan / Guru Granth Sahib ji - Ang 1275

ਜਲਿ ਤਰਤੀ ਬੂਡੀ ਜਲ ਮਾਹੀ ॥੨॥

जलि तरती बूडी जल माही ॥२॥

Jali taratee boodee jal maahee ||2||

ਤੂੰ (ਜਲ-ਜੰਤ ਫੜਨ ਵਾਸਤੇ) ਪਾਣੀ ਵਿਚ ਤਰਦੀ ਤਰਦੀ ਪਾਣੀ ਵਿਚ ਹੀ ਡੁੱਬ ਜਾਂਦੀ ਹੈਂ (ਹੇ ਜਿੰਦੇ! ਮਾਇਆ-ਜਾਲ ਵਿਚ ਦੌੜ-ਭੱਜ ਕਰਦੀ ਆਖ਼ਰ ਇਸੇ ਮਾਇਆ-ਜਾਲ ਵਿਚ ਹੀ ਆਤਮਕ ਮੌਤੇ ਮਰ ਜਾਂਦੀ ਹੈਂ) ॥੨॥

जल में तैरते हुए जल में डूब मरती हो।॥२॥

You were supposed to swim in the water, but you are drowning in it instead. ||2||

Guru Nanak Dev ji / Raag Malar / Ashtpadiyan / Guru Granth Sahib ji - Ang 1275

ਸਰਬ ਜੀਅ ਕੀਏ ਪ੍ਰਤਪਾਨੀ ॥

सरब जीअ कीए प्रतपानी ॥

Sarab jeea keee prtapaanee ||

(ਆਪਣੇ ਸੁਆਰਥ ਦੀ ਖ਼ਾਤਰ) ਤੂੰ ਸਾਰੇ ਜੀਵਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ,

सब जीवों को तूने दुखी किया है,

You have tormented all beings.

Guru Nanak Dev ji / Raag Malar / Ashtpadiyan / Guru Granth Sahib ji - Ang 1275

ਜਬ ਪਕੜੀ ਤਬ ਹੀ ਪਛੁਤਾਨੀ ॥੩॥

जब पकड़ी तब ही पछुतानी ॥३॥

Jab paka(rr)ee tab hee pachhutaanee ||3||

ਜਦੋਂ ਤੂੰ (ਮੌਤ ਦੇ ਜਾਲ ਵਿਚ) ਫੜੀ ਜਾਂਦੀ ਹੈਂ ਤਦੋਂ ਪਛੁਤਾਂਦੀ ਹੈਂ ॥੩॥

जब पकड़ी गई तो पछताना पड़ा॥३॥

When Death seizes you, then you shall regret and repent. ||3||

Guru Nanak Dev ji / Raag Malar / Ashtpadiyan / Guru Granth Sahib ji - Ang 1275

ਜਬ ਗਲਿ ਫਾਸ ਪੜੀ ਅਤਿ ਭਾਰੀ ॥

जब गलि फास पड़ी अति भारी ॥

Jab gali phaas pa(rr)ee ati bhaaree ||

ਜਦੋਂ ਆੜਿ ਦੇ ਗਲ ਵਿਚ (ਕਿਸੇ ਸ਼ਿਕਾਰੀ ਦੀ) ਬਹੁਤ ਭਾਰੀ ਫਾਹੀ ਪੈਂਦੀ ਹੈ,

जब गले में मौत का भारी फंदा पड़ता है तो

When the heavy noose is placed around your neck,

Guru Nanak Dev ji / Raag Malar / Ashtpadiyan / Guru Granth Sahib ji - Ang 1275

ਊਡਿ ਨ ਸਾਕੈ ਪੰਖ ਪਸਾਰੀ ॥੪॥

ऊडि न साकै पंख पसारी ॥४॥

Udi na saakai pankkh pasaaree ||4||

ਤਾਂ ਉਹ ਖੰਭ ਖਿਲਾਰ ਕੇ ਉੱਡ ਨਹੀਂ ਸਕਦੀ (ਜਦੋਂ ਜਿੰਦ ਮਾਇਆ ਦੇ ਮੋਹ ਦੇ ਜਾਲ ਵਿਚ ਫਸ ਜਾਂਦੀ ਹੈ ਤਾਂ ਇਹ ਆਤਮਕ ਉਡਾਰੀ ਲਾਣ ਜੋਗੀ ਨਹੀਂ ਰਹਿੰਦੀ, ਇਸ ਦੀ ਸੁਰਤੀ ਉੱਚੀ ਹੋ ਕੇ ਪ੍ਰਭੂ-ਚਰਨਾਂ ਵਿਚ ਪਹੁੰਚ ਨਹੀਂ ਸਕਦੀ) ॥੪॥

पंख फैलाकर उड़ नहीं सकती॥४॥

You may spread your wings, but you shall not be able to fly. ||4||

Guru Nanak Dev ji / Raag Malar / Ashtpadiyan / Guru Granth Sahib ji - Ang 1275

ਰਸਿ ਚੂਗਹਿ ਮਨਮੁਖਿ ਗਾਵਾਰਿ ॥

रसि चूगहि मनमुखि गावारि ॥

Rasi choogahi manamukhi gaavaari ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੇ ਅਮੋੜ ਜਿੰਦੇ! ਤੂੰ ਬੜੀ ਮੌਜ ਨਾਲ (ਮਾਇਆ ਦਾ ਚੋਗਾ) ਚੁਗਦੀ ਹੈਂ (ਤੇ ਮਾਇਆ ਦੇ ਜਾਲ ਵਿਚ ਫਸਦੀ ਜਾਂਦੀ ਹੈਂ) ।

मूर्ख स्वेच्छाचारी भोग विलासों का दाना चुगता रहता है परन्तु

You enjoy the tastes and flavors, you foolish self-willed manmukh.

Guru Nanak Dev ji / Raag Malar / Ashtpadiyan / Guru Granth Sahib ji - Ang 1275

ਫਾਥੀ ਛੂਟਹਿ ਗੁਣ ਗਿਆਨ ਬੀਚਾਰਿ ॥੫॥

फाथी छूटहि गुण गिआन बीचारि ॥५॥

Phaathee chhootahi gu(nn) giaan beechaari ||5||

ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, ਪ੍ਰਭੂ ਨਾਲ ਡੂੰਘੀ ਸਾਂਝ ਪਾ, ਤਦੋਂ ਹੀ ਤੂੰ (ਮਾਇਆ ਦੇ ਮੋਹ ਦੇ ਜਾਲ ਤੇ ਆਤਮਕ ਮੌਤ ਤੋਂ) ਬਚ ਸਕੇਂਗੀ ॥੫॥

सद्गुणों एवं ज्ञान का चिंतन करने से बन्धनों के फंदे से छुटकारा होता है।॥५॥

You are trapped. You can only be saved by virtuous conduct, spiritual wisdom and contemplation. ||5||

Guru Nanak Dev ji / Raag Malar / Ashtpadiyan / Guru Granth Sahib ji - Ang 1275

ਸਤਿਗੁਰੁ ਸੇਵਿ ਤੂਟੈ ਜਮਕਾਲੁ ॥

सतिगुरु सेवि तूटै जमकालु ॥

Satiguru sevi tootai jamakaalu ||

(ਹੇ ਜਿੰਦੇ!) ਸਤਿਗੁਰ ਦੀ ਸਰਨ ਪਉ, ਤਦੋਂ ਹੀ ਆਤਮਕ ਮੌਤ ਵਾਲਾ ਜਾਲ ਟੁੱਟ ਸਕੇਗਾ ।

सतगुरु की सेवा से यमकाल का भय नष्ट हो जाता है और

Serving the True Guru, you will shatter the Messenger of Death.

Guru Nanak Dev ji / Raag Malar / Ashtpadiyan / Guru Granth Sahib ji - Ang 1275

ਹਿਰਦੈ ਸਾਚਾ ਸਬਦੁ ਸਮ੍ਹ੍ਹਾਲੁ ॥੬॥

हिरदै साचा सबदु सम्हालु ॥६॥

Hiradai saachaa sabadu samhaalu ||6||

(ਛੁਟਕਾਰੇ ਵਾਸਤੇ) ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਸੰਭਾਲ ॥੬॥

हृदय में सच्चे उपदेश का मनन करता है॥६॥

In your heart, dwell on the True Word of the Shabad. ||6||

Guru Nanak Dev ji / Raag Malar / Ashtpadiyan / Guru Granth Sahib ji - Ang 1275

ਗੁਰਮਤਿ ਸਾਚੀ ਸਬਦੁ ਹੈ ਸਾਰੁ ॥

गुरमति साची सबदु है सारु ॥

Guramati saachee sabadu hai saaru ||

(ਹੇ ਜਿੰਦੇ!) ਗੁਰੂ ਦੀ ਮੱਤ ਹੀ ਸਦਾ ਕਾਇਮ ਰਹਿਣ ਵਾਲੀ ਮੱਤ ਹੈ, ਗੁਰੂ ਦਾ ਸ਼ਬਦ ਹੀ ਸ੍ਰੇਸ਼ਟ ਪਦਾਰਥ ਹੈ ।

गुरु की शिक्षा शाश्वत है और उसका शब्द ही उपयोगी है।

The Guru's Teachings, the True Word of the Shabad, is excellent and sublime.

Guru Nanak Dev ji / Raag Malar / Ashtpadiyan / Guru Granth Sahib ji - Ang 1275

ਹਰਿ ਕਾ ਨਾਮੁ ਰਖੈ ਉਰਿ ਧਾਰਿ ॥੭॥

हरि का नामु रखै उरि धारि ॥७॥

Hari kaa naamu rakhai uri dhaari ||7||

(ਇਸ ਸ਼ਬਦ ਦਾ ਆਸਰਾ ਲੈ ਕੇ ਹੀ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਸਕਦਾ ਹੈ ॥੭॥

उसी से परमात्मा का नाम हृदय में अवस्थित होता है॥७॥

Keep the Name of the Lord enshrined in your heart. ||7||

Guru Nanak Dev ji / Raag Malar / Ashtpadiyan / Guru Granth Sahib ji - Ang 1275

ਸੇ ਦੁਖ ਆਗੈ ਜਿ ਭੋਗ ਬਿਲਾਸੇ ॥

से दुख आगै जि भोग बिलासे ॥

Se dukh aagai ji bhog bilaase ||

ਦੁਨੀਆ ਦੇ ਪਦਾਰਥਾਂ ਦੇ ਜੇਹੜੇ ਭੋਗ-ਬਿਲਾਸ ਕਰੀਦੇ ਹਨ (ਬੜੇ ਚਾਉ ਨਾਲ ਮਾਣੀਦੇ ਹਨ) ਉਹ ਜੀਵਨ-ਸਫ਼ਰ ਵਿਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ ।

जो लोग भोग-विलासों में लीन रहते हैं, वे केवल दुख ही दुख पाते हैं।

One who is obsessed with enjoying pleasures here, shall suffer in pain hereafter.

Guru Nanak Dev ji / Raag Malar / Ashtpadiyan / Guru Granth Sahib ji - Ang 1275

ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥੮॥੨॥੫॥

नानक मुकति नही बिनु नावै साचे ॥८॥२॥५॥

Naanak mukati nahee binu naavai saache ||8||2||5||

ਹੇ ਨਾਨਕ! (ਇਹਨਾਂ ਦੁੱਖਾਂ ਤੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ ॥੮॥੨॥੫॥

गुरु नानक का मत है कि सच्चे नाम के स्मरण बिना मुक्ति संभव नहीं॥८॥२॥५॥

O Nanak, there is no liberation without the True Name. ||8||2||5||

Guru Nanak Dev ji / Raag Malar / Ashtpadiyan / Guru Granth Sahib ji - Ang 1275

Download SGGS PDF Daily Updates ADVERTISE HERE