ANG 1274, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥

कागद कोटु इहु जगु है बपुरो रंगनि चिहन चतुराई ॥

Kaagad kotu ihu jagu hai bapuro ranggani chihan chaturaaee ||

ਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ,

यह जगत् कागज का एक किला है, इसकी रंगीनी, चिन्ह, चतुराई ही है।

This wretched world is a fortress of paper, of color and form and clever tricks.

Guru Nanak Dev ji / Raag Malar / Ashtpadiyan / Ang 1274

ਨਾਨੑੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈਂ ॥੪॥

नान्ही सी बूंद पवनु पति खोवै जनमि मरै खिनु ताईं ॥४॥

Naanhee see boondd pavanu pati khovai janami marai khinu taaeen ||4||

ਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਹੈ ਤੇ ਮਰਦਾ ਹੈ ॥੪॥

छोटी-सी बूंद एवं पवन चलने से इसकी शोभा खत्म हो जाती है और पल में जीवन मृत्यु में बदल जाता है।॥४॥

A tiny drop of water or a little puff of wind destroys its glory; in an instant, its life is ended. ||4||

Guru Nanak Dev ji / Raag Malar / Ashtpadiyan / Ang 1274


ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥

नदी उपकंठि जैसे घरु तरवरु सरपनि घरु घर माही ॥

Nadee upakantthi jaise gharu taravaru sarapani gharu ghar maahee ||

ਜਿਵੇਂ ਕਿਸੇ ਨਦੀ ਦੇ ਕੰਢੇ ਉਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾਹ ਉਹ ਘਰ ਰਹਿ ਜਾਂਦਾ ਹੈ ਨਾਹ ਉਹ ਰੁੱਖ ਰਹਿ ਜਾਂਦਾ ਹੈ, ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ-

अगर नदी के किनारे कोई घर अथवा पेड़ हो और उस घर में नागिन रहती हो।

It is like a tree-house near the bank of a river, with a serpent's den in that house.

Guru Nanak Dev ji / Raag Malar / Ashtpadiyan / Ang 1274

ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥

उलटी नदी कहां घरु तरवरु सरपनि डसै दूजा मन मांही ॥५॥

Ulatee nadee kahaan gharu taravaru sarapani dasai doojaa man maanhee ||5||

ਤਾਂ ਜਦੋਂ ਭੀ ਮੌਕਾ ਮਿਲਦਾ ਹੈ ਸਪਣੀ ਉਸ ਨੂੰ ਡੰਗ ਮਾਰ ਹੀ ਦੇਂਦੀ ਹੈ । ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ (ਉਹ ਨਦੀ ਦੇ ਉਲਟੇ ਹੋਏ ਹੜ੍ਹ ਵਾਂਗ ਹੈ, ਉਹ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ) ॥੫॥

नदी के उलटते ही घर एवं पेड़ तबाह हो जाते हैं और नागिन घर से उजड़ कर द्वैतभाव में लोगों को डंसने लगती है॥५॥

When the river overflows, what happens to the tree house? The snake bites, like duality in the mind. ||5||

Guru Nanak Dev ji / Raag Malar / Ashtpadiyan / Ang 1274


ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥

गारुड़ गुर गिआनु धिआनु गुर बचनी बिखिआ गुरमति जारी ॥

Gaaru(rr) gur giaanu dhiaanu gur bachanee bikhiaa guramati jaaree ||

ਗੁਰੂ ਤੋਂ ਮਿਲਿਆ ਹੋਇਆ ਗਿਆਨ, ਗੁਰੂ ਦੇ ਬਚਨਾਂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਜੁੜੀ ਸੁਰਤ, ਮਾਨੋ, ਸੱਪ ਨੂੰ ਕੀਲਣ ਵਾਲਾ ਮੰਤਰ ਹੈ । ਜਿਸ ਦੇ ਪਾਸ ਭੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਮਾਇਆ (ਸਪਣੀ ਦਾ ਜ਼ਹਰ) ਸਾੜ ਲਿਆ ਹੈ ।

गुरु का ज्ञान, ध्यान, वचन एवं शिक्षा गारुड़ी मंत्र के रूप में जहर को समाप्त कर देता है।

Through the magic spell of the Guru's spiritual wisdom, and meditation on the Word of the Guru's Teachings, vice and corruption are burnt away.

Guru Nanak Dev ji / Raag Malar / Ashtpadiyan / Ang 1274

ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥

मन तन हेंव भए सचु पाइआ हरि की भगति निरारी ॥६॥

Man tan henv bhae sachu paaiaa hari kee bhagati niraaree ||6||

(ਵੇਖੋ!) ਪਰਮਾਤਮਾ ਦੀ ਭਗਤੀ (ਇਕ) ਅਨੋਖੀ (ਦਾਤਿ) ਹੈ, ਜਿਸ ਮਨੁੱਖ ਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ (ਹਿਰਦੇ ਵਿਚ) ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ (ਭਾਵ, ਇੰਦ੍ਰੇ) ਬਰਫ਼ ਵਰਗਾ ਸੀਤਲ ਹੋ ਜਾਂਦਾ ਹੈ ॥੬॥

मन तन शांत हो जाते हैं, सत्य एवं भगवान की विलक्षण भक्ति प्राप्त होती है।॥६॥

The mind and body are cooled and soothed and Truth is obtained, through the wondrous and unique devotional worship of the Lord. ||6||

Guru Nanak Dev ji / Raag Malar / Ashtpadiyan / Ang 1274


ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥

जेती है तेती तुधु जाचै तू सरब जीआं दइआला ॥

Jetee hai tetee tudhu jaachai too sarab jeeaan daiaalaa ||

(ਹੇ ਪ੍ਰਭੂ!) ਜਿਤਨੀ ਲੁਕਾਈ ਹੈ ਸਾਰੀ ਹੀ ਤੈਥੋਂ (ਸਭ ਪਦਾਰਥ) ਮੰਗਦੀ ਹੈ, ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ ।

हे परमात्मा ! जितनी भी दुनिया है, तुझ से ही मांगती है, तू सब जीवों पर दया करता है।

All that exists begs of You; You are merciful to all beings.

Guru Nanak Dev ji / Raag Malar / Ashtpadiyan / Ang 1274

ਤੁਮ੍ਹ੍ਹਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥

तुम्हरी सरणि परे पति राखहु साचु मिलै गोपाला ॥७॥

Tumhree sara(nn)i pare pati raakhahu saachu milai gopaalaa ||7||

ਹੇ ਗੋਪਾਲ! ਮੈਂ ਤੇਰੀ ਸਰਨ ਪਿਆ ਹਾਂ, ਮੇਰੀ ਇੱਜ਼ਤ ਰੱਖ ਲੈ, (ਮਿਹਰ ਕਰ) ਮੈਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ ॥੭॥

हम तुम्हारी शरण में आ गए हैं, हमारी लाज रखना, हम सत्य में ही मिलना चाहते हैं॥७॥

I seek Your Sanctuary; please save my honor, O Lord of the World, and bless me with Truth. ||7||

Guru Nanak Dev ji / Raag Malar / Ashtpadiyan / Ang 1274


ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥

बाधी धंधि अंध नही सूझै बधिक करम कमावै ॥

Baadhee dhanddhi anddh nahee soojhai badhik karam kamaavai ||

ਮਾਇਆ ਦੇ ਧੰਧੇ ਵਿਚ ਬੱਝੀ ਹੋਈ ਲੁਕਾਈ (ਆਤਮਕ ਜੀਵਨ ਵਲੋਂ) ਅੰਨ੍ਹੀ ਹੋਈ ਪਈ ਹੈ (ਸਹੀ ਜੀਵਨ-ਜੁਗਤਿ ਬਾਰੇ ਇਸ ਨੂੰ) ਕੁਝ ਭੀ ਨਹੀਂ ਸੁੱਝਦਾ, (ਤਾਹੀਏਂ) ਨਿਰਦਈ ਕੰਮ ਕਰਦੀ ਜਾ ਰਹੀ ਹੈ ।

अपने-अपने काम-धंधों में व्यस्त लोग अज्ञानांध हैं, उन्हें कोई सूझ नहीं होती, इसी वजह से हत्या एवं अत्याचार के काम करते हैं।

Bound in worldly affairs and entanglements, the blind one does not understand; he acts like a murderous butcher.

Guru Nanak Dev ji / Raag Malar / Ashtpadiyan / Ang 1274

ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥

सतिगुर मिलै त सूझसि बूझसि सच मनि गिआनु समावै ॥८॥

Satigur milai ta soojhasi boojhasi sach mani giaanu samaavai ||8||

ਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ (ਆਤਮਕ ਜੀਵਨ ਬਾਰੇ) ਸਮਝ ਆ ਜਾਂਦੀ ਹੈ, ਇਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ-ਪਛਾਣ ਟਿੱਕ ਜਾਂਦੀ ਹੈ ॥੮॥

जब सच्चा गुरु मिल जाता है तो भले-बुरे की समझ आ जाती है, मन में सत्य एवं ज्ञान का आलोक हो जाता है।॥८॥

But if he meets with the True Guru, then he comprehends and understands, and his mind is imbued with true spiritual wisdom. ||8||

Guru Nanak Dev ji / Raag Malar / Ashtpadiyan / Ang 1274


ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥

निरगुण देह साच बिनु काची मै पूछउ गुरु अपना ॥

Niragu(nn) deh saach binu kaachee mai poochhau guru apanaa ||

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ), (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ,

जब मैंने अपने गुरु से पूछा तो उन्होंने बताया कि यह गुणविहीन शरीर सत्य के बिना नाशवान् है।

Without the Truth, this worthless body is false; I have consulted my Guru on this.

Guru Nanak Dev ji / Raag Malar / Ashtpadiyan / Ang 1274

ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥

नानक सो प्रभु प्रभू दिखावै बिनु साचे जगु सुपना ॥९॥२॥

Naanak so prbhu prbhoo dikhaavai binu saache jagu supanaa ||9||2||

ਤੇ ਹੇ ਨਾਨਕ! ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ । ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ । ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ॥੯॥੨॥

हे नानक,! गुरु ही प्रभु के दर्शन करवाता है, सत्य के बिना पूरा जगत सपना है॥९ ॥२॥

O Nanak, that God has revealed God to me; without the Truth, all the world is just a dream. ||9||2||

Guru Nanak Dev ji / Raag Malar / Ashtpadiyan / Ang 1274


ਮਲਾਰ ਮਹਲਾ ੧ ॥

मलार महला १ ॥

Malaar mahalaa 1 ||

मलार महला १ ॥

Malaar, First Mehl:

Guru Nanak Dev ji / Raag Malar / Ashtpadiyan / Ang 1274

ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥

चात्रिक मीन जल ही ते सुखु पावहि सारिंग सबदि सुहाई ॥१॥

Chaatrik meen jal hee te sukhu paavahi saaringg sabadi suhaaee ||1||

(ਹੇ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ) ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਂਦੇ ਹਨ, ਹਰਨ ਭੀ (ਘੰਡੇ ਹੇੜੇ ਦੇ) ਸ਼ਬਦ ਤੋਂ ਸੁਖ ਲੈਂਦਾ ਹੈ (ਤਾਂ ਫਿਰ ਪਤੀ-ਪ੍ਰਭੂ ਦੇ ਵਿਛੋੜੇ ਵਿਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ?) ॥੧॥

चातक एवं मछली जल से ही सुख प्राप्त करते हैं और हिरण को संगीत की ध्वनि ही अच्छी लगती है॥१॥

The rainbird and the fish find peace in water; the deer is pleased by the sound of the bell. ||1||

Guru Nanak Dev ji / Raag Malar / Ashtpadiyan / Ang 1274


ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥

रैनि बबीहा बोलिओ मेरी माई ॥१॥ रहाउ ॥

Raini babeehaa bolio meree maaee ||1|| rahaau ||

ਹੇ ਮੇਰੀ ਮਾਂ! (ਸ੍ਵਾਂਤੀ ਬੂੰਦ ਦੀ ਤਾਂਘ ਵਿਚ) ਰਾਤੀਂ ਬਬੀਹਾ (ਬੜੇ ਵੈਰਾਗ ਵਿਚ) ਬੋਲਿਆ (ਉਸ ਦੀ ਵਿਲਕਣੀ ਸੁਣ ਕੇ ਮੇਰੇ ਅੰਦਰ ਭੀ ਧ੍ਰੂਹ ਪਈ) ॥੧॥ ਰਹਾਉ ॥

हे मेरी माई ! रात भर जिज्ञासु पपीहा बोलता है।॥१॥रहाउ॥

The rainbird chirps in the night, O my mother. ||1|| Pause ||

Guru Nanak Dev ji / Raag Malar / Ashtpadiyan / Ang 1274


ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥

प्रिअ सिउ प्रीति न उलटै कबहू जो तै भावै साई ॥२॥

Pria siu preeti na ulatai kabahoo jo tai bhaavai saaee ||2||

(ਹੇ ਮਾਂ! ਬਬੀਹੇ ਮੱਛੀ ਹਰਨ ਆਦਿਕ ਦੀ) ਪ੍ਰੀਤ (ਆਪੋ ਆਪਣੇ) ਪਿਆਰੇ ਵਲੋਂ ਕਦੇ ਭੀ ਪਰਤਦੀ ਨਹੀਂ । (ਇਹ ਮਨੁੱਖ ਹੀ ਹੈ ਜਿਸ ਦੀ ਪ੍ਰੀਤ ਪ੍ਰਭੂ-ਚਰਨਾਂ ਵਲੋਂ ਹੱਟ ਕੇ ਦੁਨੀਆ ਨਾਲ ਬਣ ਜਾਂਦੀ ਹੈ । ਹੇ ਮਾਂ! ਮੈਂ ਅਰਦਾਸ ਕੀਤੀ ਕਿ ਹੇ ਪ੍ਰਭੂ!) ਜੋ ਤੈਨੂੰ ਭਾਵੇ ਉਹੀ ਗੱਲ ਹੁੰਦੀ ਹੈ (ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦੇਹ) ॥੨॥

प्रियतम प्रभु के साथ प्रेम कभी समाप्त नहीं होता है, जो प्रभु को अच्छा लगता है, वही प्रेम है॥२॥

O my Beloved, my love for You shall never end, if it is Your Will. ||2||

Guru Nanak Dev ji / Raag Malar / Ashtpadiyan / Ang 1274


ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥

नीद गई हउमै तनि थाकी सच मति रिदै समाई ॥३॥

Need gaee haumai tani thaakee sach mati ridai samaaee ||3||

(ਹੇ ਮਾਂ! ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ) ਮੇਰੇ ਹਿਰਦੇ ਵਿਚ ਉਸ ਸਦਾ-ਥਿਰ ਪ੍ਰੀਤਮ ਦਾ ਨਾਮ ਸਿਮਰਨ ਵਾਲੀ ਮੱਤ ਆ ਟਿਕੀ, ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਮੁੱਕ ਗਈ ਹੈ, ਮੇਰੇ ਸਰੀਰ ਵਿਚ ਦੀ ਹਉਮੈ ਭੀ ਦੂਰ ਹੋ ਗਈ ਹੈ ॥੩॥

प्रभु के प्रेम में नींद दूर हो गई है, शरीर से अभिमान थक गया है और हृदय में सच्चा उपदेश समा गया है॥३॥

Sleep is gone, and egotism is exhausted from my body; my heart is permeated with the Teachings of Truth. ||3||

Guru Nanak Dev ji / Raag Malar / Ashtpadiyan / Ang 1274


ਰੂਖੀਂ ਬਿਰਖੀਂ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥

रूखीं बिरखीं ऊडउ भूखा पीवा नामु सुभाई ॥४॥

Rookheen birakheen udau bhookhaa peevaa naamu subhaaee ||4||

(ਹੇ ਮਾਂ! ਬਬੀਹੇ ਦੀ ਵਿਲਕਣੀ ਵਿਚੋਂ ਮੈਨੂੰ ਜਾਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ-) ਮੈਂ ਰੁੱਖਾਂ ਬਿਰਖਾਂ ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੂੰਦ ਤੋਂ ਬਿਨਾ) ਭੁੱਖਾ (ਪਿਆਸਾ) ਹੀ ਹਾਂ! (ਬਬੀਹੇ ਦੀ ਵਿਲਕਣੀ ਤੋਂ ਪ੍ਰੇਰਿਤ ਹੋ ਕੇ ਹੁਣ) ਮੈਂ ਬੜੇ ਪਿਆਰ ਨਾਲ ਪਰਮਾਤਮਾ-ਪਤੀ ਦਾ ਨਾਮ-ਅੰਮ੍ਰਿਤ ਪੀ ਰਹੀ ਹਾਂ ॥੪॥

बेशक पेड़ों-वृक्षों पर पक्षियों की तरह उड़ता हूँ तो भी भूखा रहता हूँ, सहज स्वाभाविक नामामृत को पी कर तृप्त होता हूँ॥४॥

Flying among the trees and plants, I remain hungry; lovingly drinking in the Naam, the Name of the Lord, I am satisfied. ||4||

Guru Nanak Dev ji / Raag Malar / Ashtpadiyan / Ang 1274


ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥

लोचन तार ललता बिललाती दरसन पिआस रजाई ॥५॥

Lochan taar lalataa bilalaatee darasan piaas rajaaee ||5||

(ਹੇ ਮਾਂ!) ਰਜ਼ਾ ਦੇ ਮਾਲਕ ਪ੍ਰਭੂ ਦੇ ਦੀਦਾਰ ਦੀ (ਮੇਰੇ ਅੰਦਰ) ਬੜੀ ਤਾਂਘ ਹੈ, ਮੇਰੀ ਜੀਭ (ਉਸ ਦੇ ਦਰਸਨ ਲਈ) ਤਰਲੇ ਲੈ ਰਹੀ ਹੈ, (ਉਡੀਕ ਵਿਚ) ਮੇਰੀਆਂ ਅੱਖਾਂ ਦੀ ਟਿਕਟਿਕੀ ਲੱਗੀ ਹੋਈ ਹੈ ॥੫॥

ऑखें तरस रही हैं, जीभ सूख रही है दर्शनों की प्यास के लिए॥५॥

I stare at You, and my tongue cries out to You; I am so thirsty for the Blessed Vision of Your Darshan. ||5||

Guru Nanak Dev ji / Raag Malar / Ashtpadiyan / Ang 1274


ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥

प्रिअ बिनु सीगारु करी तेता तनु तापै कापरु अंगि न सुहाई ॥६॥

Pria binu seegaaru karee tetaa tanu taapai kaaparu anggi na suhaaee ||6||

(ਹੇ ਮਾਂ! ਹੁਣ ਮੈਂ ਮਹਿਸੂਸ ਕਰਦੀ ਹਾਂ ਕਿ) ਪਿਆਰੇ ਪ੍ਰਭੂ-ਪਤੀ ਤੋਂ ਬਿਨਾ ਮੈਂ ਜਿਤਨਾ ਭੀ ਸਿੰਗਾਰ ਕਰਦੀ ਹਾਂ ਉਤਨਾ ਹੀ (ਵਧੀਕ) ਮੇਰਾ ਸਰੀਰ (ਸੁਖੀ ਹੋਣ ਦੇ ਥਾਂ) ਤਪਦਾ ਹੈ । (ਚੰਗੇ ਤੋਂ ਚੰਗਾ ਭੀ) ਕੱਪੜਾ (ਮੈਨੂੰ ਆਪਣੇ) ਸਰੀਰ ਉਤੇ ਸੁਖਾਂਦਾ ਨਹੀਂ ਹੈ ॥੬॥

प्रियतम के बिना जितना श्रृंगार करती हूँ, शरीर उतना ही जलता है और कपड़े भी सुन्दर नहीं लग रहे॥६॥

Without my Beloved, the more I decorate myself, the more my body burns; these clothes do not look good on my body. ||6||

Guru Nanak Dev ji / Raag Malar / Ashtpadiyan / Ang 1274


ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨੀਂਦ ਨ ਪਾਈ ॥੭॥

अपने पिआरे बिनु इकु खिनु रहि न सकंउ बिन मिले नींद न पाई ॥७॥

Apane piaare binu iku khinu rahi na saknu bin mile neend na paaee ||7||

(ਹੇ ਮਾਂ!) ਆਪਣੇ ਪਿਆਰੇ ਤੋਂ ਬਿਨਾ ਮੈਂ (ਇਕ) ਪਲ ਭਰ ਭੀ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ, ਪ੍ਰਭੂ-ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ (ਸ਼ਾਂਤੀ ਨਹੀਂ ਆਉਂਦੀ) ॥੭॥

अपने प्रियतम के बिना एक पल भी रह नहीं सकती और उसके मिलन बिना नींद नहीं आती॥७॥

Without my Beloved, I cannot survive even for an instant; without meeting Him, I cannot sleep. ||7||

Guru Nanak Dev ji / Raag Malar / Ashtpadiyan / Ang 1274


ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥

पिरु नजीकि न बूझै बपुड़ी सतिगुरि दीआ दिखाई ॥८॥

Piru najeeki na boojhai bapu(rr)ee satiguri deeaa dikhaaee ||8||

(ਹੇ ਮਾਂ!) ਪ੍ਰਭੂ-ਪਤੀ ਤਾਂ (ਹਰੇਕ ਜੀਵ-ਇਸਤ੍ਰੀ ਦੇ) ਨੇੜੇ (ਵੱਸਦਾ) ਹੈ; ਪਰ ਭਾਗ-ਹੀਣ ਨੂੰ ਇਹ ਸਮਝ ਨਹੀਂ ਆਉਂਦੀ । (ਸੁਭਾਗਣ) ਨੂੰ (ਉਸ ਦੇ ਅੰਦਰ ਹੀ ਪਰਮਾਤਮਾ) ਵਿਖਾ ਦਿੱਤਾ ਹੈ ॥੮॥

प्रियतम प्रभु निकट ही था, मैं बेचारी समझ नहीं पाई।परन्तु सच्चे गुरु ने दर्शन करा दिए हैं।॥८॥

Her Husband Lord is nearby, but the wretched bride does not know it. The True Guru reveals Him to her. ||8||

Guru Nanak Dev ji / Raag Malar / Ashtpadiyan / Ang 1274


ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥

सहजि मिलिआ तब ही सुखु पाइआ त्रिसना सबदि बुझाई ॥९॥

Sahaji miliaa tab hee sukhu paaiaa trisanaa sabadi bujhaaee ||9||

(ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ (ਟਿੱਕ ਗਈ ਉਸਨੂੰ ਪ੍ਰਭੂ-ਪਤੀ) ਮਿਲ ਪਿਆ (ਉਸ ਦੇ ਦੀਦਾਰ ਹੋਇਆਂ ਉਸ ਨੂੰ) ਉਸ ਵੇਲੇ ਆਤਮਕ ਆਨੰਦ ਪ੍ਰਾਪਤ ਹੋ ਗਿਆ, ਗੁਰੂ ਦੇ ਸ਼ਬਦ ਨੇ ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁਝਾ ਦਿੱਤੀ ॥੯॥

जब सहज स्वाभाविक प्रभु से मिलन हुआ तो परम सुख पाया और उसके शब्द से सारी तृष्णा बुझ गई॥६॥

When she meets Him with intuitive ease, she finds peace; the Word of the Shabad quenches the fire of desire. ||9||

Guru Nanak Dev ji / Raag Malar / Ashtpadiyan / Ang 1274


ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥

कहु नानक तुझ ते मनु मानिआ कीमति कहनु न जाई ॥१०॥३॥

Kahu naanak tujh te manu maaniaa keemati kahanu na jaaee ||10||3||

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਕੇ ਆਖ-ਹੇ ਪ੍ਰਭੂ!) ਤੇਰੀ ਮਿਹਰ ਨਾਲ ਮੇਰਾ ਮਨ (ਤੇਰੀ ਯਾਦ ਵਿਚ) ਗਿੱਝ ਗਿਆ ਹੈ (ਤੇ ਮੇਰੇ ਅੰਦਰ ਅਜੇਹਾ ਆਤਮਕ ਆਨੰਦ ਬਣ ਗਿਆ ਹੈ ਜਿਸ ਦਾ) ਮੁੱਲ ਨਹੀਂ ਪਾਇਆ ਜਾ ਸਕਦਾ ॥੧੦॥੩॥

नानक का कथन है कि हे ईश्वर ! मेरा मन तुझ से संतुष्ट हो गया है, इसका मूल्यांकन नहीं किया जा सकता॥१०॥३॥

Says Nanak, through You, O Lord, my mind is pleased and appeased; I cannot express Your worth. ||10||3||

Guru Nanak Dev ji / Raag Malar / Ashtpadiyan / Ang 1274


ਮਲਾਰ ਮਹਲਾ ੧ ਅਸਟਪਦੀਆ ਘਰੁ ੨

मलार महला १ असटपदीआ घरु २

Malaar mahalaa 1 asatapadeeaa gharu 2

ਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

मलार महला १ असटपदीआ घरु २

Malaar, First Mehl, Ashtapadees, Second House:

Guru Nanak Dev ji / Raag Malar / Ashtpadiyan / Ang 1274

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Nanak Dev ji / Raag Malar / Ashtpadiyan / Ang 1274

ਅਖਲੀ ਊਂਡੀ ਜਲੁ ਭਰ ਨਾਲਿ ॥

अखली ऊंडी जलु भर नालि ॥

Akhalee undee jalu bhar naali ||

ਜੇ ਲਮਢੀਂਗ (ਆਦਿਕ ਪੰਛੀ) ਉੱਚੇ ਆਕਾਸ਼ ਵਿਚ ਉੱਡ ਰਿਹਾ ਹੈ (ਤਾਂ ਉਥੇ ਉੱਡਦੇ ਨੂੰ ਪਾਣੀ ਨਹੀਂ ਮਿਲ ਸਕਦਾ ਕਿਉਂਕਿ) ਪਾਣੀ ਸਮੁੰਦਰ ਵਿਚ ਹੈ (ਆਤਮਕ ਸ਼ਾਂਤੀ ਸੀਤਲਤਾ ਨਿਮ੍ਰਤਾ ਵਿਚ ਹੈ । ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ਼ ਮਾਇਆ ਆਦਿਕ ਦੇ ਅਹੰਕਾਰ ਵਿਚ ਅਸਮਾਨੀਂ ਚੜ੍ਹਿਆ ਹੋਇਆ ਹੋਵੇ) ।

पृथ्वी जल के भार से झुकी हुई है,

The earth bends under the weight of the water,

Guru Nanak Dev ji / Raag Malar / Ashtpadiyan / Ang 1274

ਡੂਗਰੁ ਊਚਉ ਗੜੁ ਪਾਤਾਲਿ ॥

डूगरु ऊचउ गड़ु पातालि ॥

Doogaru uchau ga(rr)u paataali ||

ਕਿਲ੍ਹਾ ਪਾਤਾਲ ਵਿਚ ਹੈ, ਪਰ ਪਹਾੜ (ਦਾ ਪੈਂਡਾ) ਉੱਚਾ ਹੈ (ਜੇ ਕੋਈ ਮਨੁੱਖ ਕਾਮਾਦਿਕ ਵੈਰੀਆਂ ਤੋਂ ਬਚਣ ਲਈ ਕੋਈ ਸਤਸੰਗ ਆਦਿਕ ਆਸਰਾ ਲੋੜਦਾ ਹੈ, ਪਰ ਚੜ੍ਹਿਆ ਜਾ ਰਿਹਾ ਹੈ ਹਉਮੈ ਅਹੰਕਾਰ ਦੇ ਪਹਾੜ ਉਤੇ, ਤਾਂ ਉਸ ਰਾਹੇ ਪੈ ਕੇ ਉਹ ਵੈਰੀਆਂ ਦੀ ਚੋਟ ਤੋਂ ਬਚ ਨਹੀਂ ਸਕਦਾ) ।

पर्वत ऊँचे हैं और खाइयाँ पाताल तक हैं।

The lofty mountains and the caverns of the underworld.

Guru Nanak Dev ji / Raag Malar / Ashtpadiyan / Ang 1274

ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥

सागरु सीतलु गुर सबद वीचारि ॥

Saagaru seetalu gur sabad veechaari ||

ਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਸੰਸਾਰ-ਸਮੁੰਦਰ (ਜੋ ਵਿਕਾਰਾਂ ਦੀ ਅੱਗ ਨਾਲ ਤਪ ਰਿਹਾ ਹੈ) ਠੰਢਾ-ਠਾਰ ਹੋ ਜਾਂਦਾ ਹੈ ।

गुरु की शिक्षा का मनन करने से संसार-सागर शीतल हो जाता है,

Contemplating the Word of the Guru's Shabad, the oceans become calm.

Guru Nanak Dev ji / Raag Malar / Ashtpadiyan / Ang 1274

ਮਾਰਗੁ ਮੁਕਤਾ ਹਉਮੈ ਮਾਰਿ ॥੧॥

मारगु मुकता हउमै मारि ॥१॥

Maaragu mukataa haumai maari ||1||

(ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ) ਹਉਮੈ ਮਾਰਿਆਂ ਜੀਵਨ ਦਾ ਰਸਤਾ ਖੁਲ੍ਹਾ ਹੋ ਜਾਂਦਾ ਹੈ (ਵਿਕਾਰਾਂ ਦੀ ਰੁਕਾਵਟ ਨਹੀਂ ਰਹਿੰਦੀ) ॥੧॥

अहम् को मारकर मुक्ति का मार्ग सरल हो जाता है॥१॥

The path of liberation is found by subduing the ego. ||1||

Guru Nanak Dev ji / Raag Malar / Ashtpadiyan / Ang 1274


ਮੈ ਅੰਧੁਲੇ ਨਾਵੈ ਕੀ ਜੋਤਿ ॥

मै अंधुले नावै की जोति ॥

Mai anddhule naavai kee joti ||

ਮੈਨੂੰ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਨੂੰ ਪਰਮਾਤਮਾ ਦੇ ਨਾਮ ਦਾ ਚਾਨਣ ਮਿਲ ਗਿਆ ਹੈ ।

मुझ अंधे के पास प्रभु-नाम की ज्योति है और

I am blind; I seek the Light of the Name.

Guru Nanak Dev ji / Raag Malar / Ashtpadiyan / Ang 1274

ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥

नाम अधारि चला गुर कै भै भेति ॥१॥ रहाउ ॥

Naam adhaari chalaa gur kai bhai bheti ||1|| rahaau ||

ਹੁਣ ਮੈਂ (ਜੀਵਨ-ਪੰਧ ਵਿਚ) ਪ੍ਰਭੂ ਦੇ ਨਾਮ ਦੇ ਆਸਰੇ ਤੁਰਦਾ ਹਾਂ, ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਤੁਰਦਾ ਹਾਂ, (ਜੀਵਨ-ਔਕੜਾਂ ਬਾਰੇ) ਗੁਰੂ ਦੇ ਸਮਝਾਏ ਹੋਏ ਭੇਦ ਦੀ ਸਹਾਇਤਾ ਨਾਲ ਤੁਰਦਾ ਹਾਂ ॥੧॥ ਰਹਾਉ ॥

गुरु के प्रेम एवं शांत स्वभाव द्वारा नाम के आसरे ही चला जाता है।॥१॥रहाउ॥

I take the Support of the Naam, the Name of the Lord. I walk on the path of mystery of the Guru's Fear. ||1|| Pause ||

Guru Nanak Dev ji / Raag Malar / Ashtpadiyan / Ang 1274Download SGGS PDF Daily Updates ADVERTISE HERE