ANG 1267, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥

जब प्रिअ आइ बसे ग्रिहि आसनि तब हम मंगलु गाइआ ॥

Jab pria aai base grihi aasani tab ham manggalu gaaiaa ||

ਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਹਾਂ ।

जब प्रियतम-प्रभु हृदय-घर में आसन लगाकर बस गया तो हमने उसी का मंगलगान किया।

When my Beloved came to live in my house, I began to sing the songs of bliss.

Guru Arjan Dev ji / Raag Malar / / Guru Granth Sahib ji - Ang 1267

ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥

मीत साजन मेरे भए सुहेले प्रभु पूरा गुरू मिलाइआ ॥३॥

Meet saajan mere bhae suhele prbhu pooraa guroo milaaiaa ||3||

ਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦ੍ਰੇ ਸੌਖੇ (ਸ਼ਾਂਤ) ਹੋ ਗਏ ਹਨ ॥੩॥

प्रभु ने पूर्ण गुरु से मिलाप करवाया तो मेरे मित्र एवं सज्जन सभी सुखी हो गए॥३॥

My friends and companions are happy; God leads me to meet the Perfect Guru. ||3||

Guru Arjan Dev ji / Raag Malar / / Guru Granth Sahib ji - Ang 1267


ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥

सखी सहेली भए अनंदा गुरि कारज हमरे पूरे ॥

Sakhee sahelee bhae ananddaa guri kaaraj hamare poore ||

ਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ ।

पूर्ण गुरु ने हमारे सभी कार्य पूरे कर दिए हैं, जिससे सत्संगी सखी-सहेलियां आनंदमय हो गई हैं।

My friends and companions are in ecstasy; the Guru has completed all my projects.

Guru Arjan Dev ji / Raag Malar / / Guru Granth Sahib ji - Ang 1267

ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥

कहु नानक वरु मिलिआ सुखदाता छोडि न जाई दूरे ॥४॥३॥

Kahu naanak varu miliaa sukhadaataa chhodi na jaaee doore ||4||3||

ਨਾਨਕ ਆਖਦਾ ਹੈ- (ਹੇ ਸਖੀ!) ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ । ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ ॥੪॥੩॥

हे नानक ! सुख देने वाला पति-परमेश्वर मिल गया है, अब उसे छोड़कर कहीं दूर नहीं जाता॥४॥३॥

Says Nanak, I have met my Husband, the Giver of peace; He shall never leave me and go away. ||4||3||

Guru Arjan Dev ji / Raag Malar / / Guru Granth Sahib ji - Ang 1267


ਮਲਾਰ ਮਹਲਾ ੫ ॥

मलार महला ५ ॥

Malaar mahalaa 5 ||

मलार महला ५ ॥

Malaar, Fifth Mehl:

Guru Arjan Dev ji / Raag Malar / / Guru Granth Sahib ji - Ang 1267

ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥

राज ते कीट कीट ते सुरपति करि दोख जठर कउ भरते ॥

Raaj te keet keet te surapati kari dokh jathar kau bharate ||

ਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ) ।

राजा से लेकर कीट एवं कीट से लेकर स्वर्गाधिपति देवराज इन्द्र तक अपने पापों के कारण योनि-चक्र भोगते हैं।

From a king to a worm, and from a worm to the lord of gods, they engage in evil to fill their bellies.

Guru Arjan Dev ji / Raag Malar / / Guru Granth Sahib ji - Ang 1267

ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥

क्रिपा निधि छोडि आन कउ पूजहि आतम घाती हरते ॥१॥

Kripaa nidhi chhodi aan kau poojahi aatam ghaatee harate ||1||

ਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ ॥੧॥

जो कृपानिधान को छोड़कर किसी अन्य की पूजा करता है, वह आत्मघाती एवं लुटेरा है॥१॥

They renounce the Lord, the Ocean of Mercy, and worship some other; they are thieves and killers of the soul. ||1||

Guru Arjan Dev ji / Raag Malar / / Guru Granth Sahib ji - Ang 1267


ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥

हरि बिसरत ते दुखि दुखि मरते ॥

Hari bisarat te dukhi dukhi marate ||

ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ।

ईश्वर को भुलाकर सब दुखों में मरते हैं।

Forgetting the Lord, they suffer in sorrow and die.

Guru Arjan Dev ji / Raag Malar / / Guru Granth Sahib ji - Ang 1267

ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥੧॥ ਰਹਾਉ ॥

अनिक बार भ्रमहि बहु जोनी टेक न काहू धरते ॥१॥ रहाउ ॥

Anik baar bhrmahi bahu jonee tek na kaahoo dharate ||1|| rahaau ||

ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ ॥੧॥ ਰਹਾਉ ॥

वे अनेक बार विभिन्न योनियों में भटकते हैं लेकिन उनको कहीं भी आसरा नहीं मिलता॥१॥रहाउ॥

They wander lost in reincarnation through all sorts of species; they do not find shelter anywhere. ||1|| Pause ||

Guru Arjan Dev ji / Raag Malar / / Guru Granth Sahib ji - Ang 1267


ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥

तिआगि सुआमी आन कउ चितवत मूड़ मुगध खल खर ते ॥

Tiaagi suaamee aan kau chitavat moo(rr) mugadh khal khar te ||

ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿਚ ਵਸਾਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ ।

जो लोग स्वामी को त्यागकर किसी अन्य को याद करते हैं, ऐसे व्यक्ति मूर्ख, बेवकूफ एवं गधे ही हैं।

Those who abandon their Lord and Master and think of some other, are foolish, stupid, idiotic donkeys.

Guru Arjan Dev ji / Raag Malar / / Guru Granth Sahib ji - Ang 1267

ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥

कागर नाव लंघहि कत सागरु ब्रिथा कथत हम तरते ॥२॥

Kaagar naav langghahi kat saagaru brithaa kathat ham tarate ||2||

(ਪ੍ਰਭੂ ਤੋਂ ਬਿਨਾ ਹੋਰ ਹੋਰ ਦੀ ਪੂਜਾ ਕਾਗ਼ਜ਼ ਦੀ ਬੇੜੀ ਵਿਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦੇ ਜਤਨ ਸਮਾਨ ਹਨ) ਕਾਗ਼ਜ਼ ਦੀ ਬੇੜੀ ਤੇ (ਚੜ੍ਹ ਕੇ) ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ॥੨॥

कागज की नाव पर सागर कैसे पार किया जा सकता है, लोग बेकार ही कहते हैं कि हम तैर गए हैं।॥२॥

How can they cross over the ocean in a paper boat? Their egotistical boasts that they will cross over are meaningless. ||2||

Guru Arjan Dev ji / Raag Malar / / Guru Granth Sahib ji - Ang 1267


ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥

सिव बिरंचि असुर सुर जेते काल अगनि महि जरते ॥

Siv birancchi asur sur jete kaal agani mahi jarate ||

ਸ਼ਿਵ, ਬ੍ਰਹਮਾ, ਦੈਂਤ, ਦੇਵਤੇ-ਇਹ ਜਿਤਨੇ ਭੀ ਹਨ (ਪਰਮਾਤਮਾ ਦਾ ਨਾਮ ਭੁਲਾ ਕੇ ਸਭ) ਆਤਮਕ ਮੌਤ ਦੀ ਅੱਗ ਵਿਚ ਸੜਦੇ ਹਨ (ਕਿਸੇ ਦਾ ਭੀ ਲਿਹਾਜ਼ ਨਹੀਂ ਹੁੰਦਾ) ।

शिवशंकर, ब्रह्मा, राक्षस एवं देवता इत्यादि काल की अग्नि में जलते हैं।

Shiva, Brahma, angels and demons, all burn in the fire of death.

Guru Arjan Dev ji / Raag Malar / / Guru Granth Sahib ji - Ang 1267

ਨਾਨਕ ਸਰਨਿ ਚਰਨ ਕਮਲਨ ਕੀ ਤੁਮ੍ਹ੍ਹ ਨ ਡਾਰਹੁ ਪ੍ਰਭ ਕਰਤੇ ॥੩॥੪॥

नानक सरनि चरन कमलन की तुम्ह न डारहु प्रभ करते ॥३॥४॥

Naanak sarani charan kamalan kee tumh na daarahu prbh karate ||3||4||

ਪ੍ਰਭੂ-ਦਰ ਤੇ ਅਰਦਾਸ ਕਰਦੇ ਰਹੋ-ਹੇ ਪ੍ਰਭੂ! ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਸਰਨ ਵਿੱਚ ਪਏ ਨਾਨਕ ਨੂੰ ਪਰੇ ਨਾਹ ਹਟਾਵੋ ॥੩॥੪॥

नानक प्रार्थना करते हैं कि हे कर्ता प्रभु ! हम तेरे चरण-कमल की शरण में हैं, तुम हमें दूर मत करना॥३॥४॥

Nanak seeks the Sanctuary of the Lord's Lotus Feet; O God, Creator, please do not send me into exile. ||3||4||

Guru Arjan Dev ji / Raag Malar / / Guru Granth Sahib ji - Ang 1267


ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧

रागु मलार महला ५ दुपदे घरु १

Raagu malaar mahalaa 5 dupade gharu 1

ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

रागु मलार महला ५ दुपदे घरु १

Raag Malaar, Fifth Mehl, Du-Padas, First House:

Guru Arjan Dev ji / Raag Malar / / Guru Granth Sahib ji - Ang 1267

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Malar / / Guru Granth Sahib ji - Ang 1267

ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥

प्रभ मेरे ओइ बैरागी तिआगी ॥

Prbh mere oi bairaagee tiaagee ||

ਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ ।

जो मेरे प्रभु के वैरागी एवं सन्यासी हैं,

My God is detached and free of desire.

Guru Arjan Dev ji / Raag Malar / / Guru Granth Sahib ji - Ang 1267

ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥

हउ इकु खिनु तिसु बिनु रहि न सकउ प्रीति हमारी लागी ॥१॥ रहाउ ॥

Hau iku khinu tisu binu rahi na sakau preeti hamaaree laagee ||1|| rahaau ||

(ਉਹਨਾਂ ਦੀ ਕਿਰਪਾ ਨਾਲ) ਮੈਂ (ਭੀ) ਉਸ ਪ੍ਰਭੂ (ਦੀ ਯਾਦ) ਤੋਂ ਬਿਨਾ ਇਕ ਖਿਨ ਭਰ ਭੀ ਨਹੀਂ ਰਹਿ ਸਕਦਾ । ਮੇਰੀ (ਭੀ ਉਸ ਪ੍ਰਭੂ ਨਾਲ) ਪ੍ਰੀਤ ਲੱਗੀ ਹੋਈ ਹੈ ॥੧॥ ਰਹਾਉ ॥

उनके साथ ही हमारी प्रीति लगी हुई है और उनके बिना एक पल भी रह नहीं सकता॥१॥रहाउ॥

I cannot survive without Him, even for an instant. I am so in love with Him. ||1|| Pause ||

Guru Arjan Dev ji / Raag Malar / / Guru Granth Sahib ji - Ang 1267


ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥

उन कै संगि मोहि प्रभु चिति आवै संत प्रसादि मोहि जागी ॥

Un kai sanggi mohi prbhu chiti aavai santt prsaadi mohi jaagee ||

(ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ । ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ ।

उनके साथ मुझे प्रभु याद आता है और संतों की कृपा से जाग्रत हो गया हूँ।

Associating with the Saints, God has come into my consciousness. By their Grace, I have been awakened.

Guru Arjan Dev ji / Raag Malar / / Guru Granth Sahib ji - Ang 1267

ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥

सुनि उपदेसु भए मन निरमल गुन गाए रंगि रांगी ॥१॥

Suni upadesu bhae man niramal gun gaae ranggi raangee ||1||

(ਉਹਨਾਂ ਦਾ) ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ (ਪ੍ਰਭੂ ਦੇ ਪ੍ਰੇਮ) ਰੰਗ ਵਿਚ ਰੰਗੀਜ ਕੇ (ਮਨੁੱਖ ਪ੍ਰਭੂ ਦੇ) ਗੁਣ ਗਾਣ ਲੱਗ ਪੈਂਦੇ ਹਨ ॥੧॥

उनका उपदेश सुनकर मेरा मन निर्मल हो गया है और प्रेम के रंग में रंग कर मैं प्रभु का गुणानुवाद करता हूँ॥१॥

Hearing the Teachings, my mind has become immaculate. Imbued with the Lord's Love, I sing His Glorious Praises. ||1||

Guru Arjan Dev ji / Raag Malar / / Guru Granth Sahib ji - Ang 1267


ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀਂ ॥

इहु मनु देइ कीए संत मीता क्रिपाल भए बडभागीं ॥

Ihu manu dei keee santt meetaa kripaal bhae badabhaageen ||

(ਆਪਣਾ) ਇਹ ਮਨ ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ ।

यह मन अर्पण करके संत पुरुषों को अपना मित्र बना लिया है, मैं भाग्यशाली हूँ, जो उनकी कृपा हुई है।

Dedicating this mind, I have made friends with the Saints. They have become merciful to me; I am very fortunate.

Guru Arjan Dev ji / Raag Malar / / Guru Granth Sahib ji - Ang 1267

ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥

महा सुखु पाइआ बरनि न साकउ रेनु नानक जन पागी ॥२॥१॥५॥

Mahaa sukhu paaiaa barani na saakau renu naanak jan paagee ||2||1||5||

ਹੇ ਨਾਨਕ! ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਸਦਾ ਮੰਗਦਾ ਹਾਂ । ਸੰਤ ਜਨਾਂ ਦੀ ਕਿਰਪਾ ਨਾਲ) ਮੈਂ ਇਤਨਾ ਮਹਾਨ ਅਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ॥੨॥੧॥੫॥

नानक का कथन है कि संत-पुरुषों की चरण-धूल से महा सुख प्राप्त हुआ है, जो वर्णन नहीं किया जा सकता॥२॥१॥५॥

I have found absolute peace - I cannot describe it. Nanak has obtained the dust of the feet of the humble. ||2||1||5||

Guru Arjan Dev ji / Raag Malar / / Guru Granth Sahib ji - Ang 1267


ਮਲਾਰ ਮਹਲਾ ੫ ॥

मलार महला ५ ॥

Malaar mahalaa 5 ||

मलार महला ५ ॥

Malaar, Fifth Mehl:

Guru Arjan Dev ji / Raag Malar / / Guru Granth Sahib ji - Ang 1267

ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥

माई मोहि प्रीतमु देहु मिलाई ॥

Maaee mohi preetamu dehu milaaee ||

ਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ ।

हे माई ! मुझे प्रियतम से मिला दो।

O mother, please lead me to union with my Beloved.

Guru Arjan Dev ji / Raag Malar / / Guru Granth Sahib ji - Ang 1267

ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥

सगल सहेली सुख भरि सूती जिह घरि लालु बसाई ॥१॥ रहाउ ॥

Sagal sahelee sukh bhari sootee jih ghari laalu basaaee ||1|| rahaau ||

ਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ ॥੧॥ ਰਹਾਉ ॥

जिनके हृदय-घर में प्रभु बसता है, वे सभी सहेलियाँ सुखपूर्वक रहती हैं॥१॥रहाउ॥

All my friends and companions sleep totally in peace; their Beloved Lord has come into the homes of their hearts. ||1|| Pause ||

Guru Arjan Dev ji / Raag Malar / / Guru Granth Sahib ji - Ang 1267


ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥

मोहि अवगन प्रभु सदा दइआला मोहि निरगुनि किआ चतुराई ॥

Mohi avagan prbhu sadaa daiaalaa mohi niraguni kiaa chaturaaee ||

ਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ । ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ,

मुझ में अवगुण ही अवगुण हैं। मेरा प्रभु सदा दयालु है, मैं गुणविहीन क्या चतुराई कर सकती हूँ।

I am worthless; God is forever Merciful. I am unworthy; what clever tricks could I try?

Guru Arjan Dev ji / Raag Malar / / Guru Granth Sahib ji - Ang 1267

ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀਂ ਇਹ ਹਉਮੈ ਕੀ ਢੀਠਾਈ ॥੧॥

करउ बराबरि जो प्रिअ संगि रातीं इह हउमै की ढीठाई ॥१॥

Karau baraabari jo pria sanggi raateen ih haumai kee dheethaaee ||1||

ਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ-ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ ॥੧॥

जो प्रियतम प्रभु में लीन है, अगर उसकी बराबरी करती हूँ तो यह मेरे अहंकार की निर्लज्जता है॥१॥

I claim to be on a par with those who are imbued with the Love of their Beloved. This is my stubborn egotism. ||1||

Guru Arjan Dev ji / Raag Malar / / Guru Granth Sahib ji - Ang 1267


ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥

भई निमाणी सरनि इक ताकी गुर सतिगुर पुरख सुखदाई ॥

Bhaee nimaa(nn)ee sarani ik taakee gur satigur purakh sukhadaaee ||

ਨਾਨਕ ਆਖਦਾ ਹੈ (ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ ।

मैंने विनम्र होकर सुख देने वाले गुरु की शरण ली है।

I am dishonored - I seek the Sanctuary of the One, the Guru, the True Guru, the Primal Being, the Giver of peace.

Guru Arjan Dev ji / Raag Malar / / Guru Granth Sahib ji - Ang 1267

ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥

एक निमख महि मेरा सभु दुखु काटिआ नानक सुखि रैनि बिहाई ॥२॥२॥६॥

Ek nimakh mahi meraa sabhu dukhu kaatiaa naanak sukhi raini bihaaee ||2||2||6||

(ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥੨॥੬॥

हे नानक ! उसने एक पल में मेरा सारा दुख काट दिया है और जीवन-रात्रि सुख में व्यतीत हो रही हैI॥२॥२॥६॥

In an instant, all my pains have been taken away; Nanak passes the night of his life in peace. ||2||2||6||

Guru Arjan Dev ji / Raag Malar / / Guru Granth Sahib ji - Ang 1267


ਮਲਾਰ ਮਹਲਾ ੫ ॥

मलार महला ५ ॥

Malaar mahalaa 5 ||

मलार महला ५ ॥

Malaar, Fifth Mehl:

Guru Arjan Dev ji / Raag Malar / / Guru Granth Sahib ji - Ang 1267

ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥

बरसु मेघ जी तिलु बिलमु न लाउ ॥

Barasu megh jee tilu bilamu na laau ||

ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! (ਮੇਰੇ ਹਿਰਦੇ ਵਿਚ ਨਾਮ-ਜਲ ਦੀ) ਵਰਖਾ ਕਰ । ਰਤਾ ਭੀ ਢਿੱਲ ਨਾਹ ਕਰ ।

हे बादल सतगुरु ! प्रेम एवं ज्ञान की वर्षा कर दो, कोई देरी मत करो।

Rain down, O cloud; do not delay.

Guru Arjan Dev ji / Raag Malar / / Guru Granth Sahib ji - Ang 1267

ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥

बरसु पिआरे मनहि सधारे होइ अनदु सदा मनि चाउ ॥१॥ रहाउ ॥

Barasu piaare manahi sadhaare hoi anadu sadaa mani chaau ||1|| rahaau ||

ਹੇ ਪਿਆਰੇ ਗੁਰੂ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ! (ਨਾਮ-ਜਲ ਦੀ) ਵਰਖਾ ਕਰ । (ਇਸ ਵਰਖਾ ਨਾਲ) ਮੇਰੇ ਮਨ ਵਿਚ ਸਦਾ ਖ਼ੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ ॥੧॥ ਰਹਾਉ ॥

हे प्यारे ! सुख की वर्षा कर दो, मन को तेरा ही आसरा है, बरसने से आनंद मिल जाएगा, मन को यही चाव है॥१॥ रहाउ॥

O beloved cloud, O support of the mind, you bring lasting bliss and joy to the mind. ||1|| Pause ||

Guru Arjan Dev ji / Raag Malar / / Guru Granth Sahib ji - Ang 1267


ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥

हम तेरी धर सुआमीआ मेरे तू किउ मनहु बिसारे ॥

Ham teree dhar suaameeaa mere too kiu manahu bisaare ||

ਹੇ ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ ।

हे मेरे स्वामी ! हमें तेरा ही अवलम्ब है, तूने क्यों मन से भुला दिया है।

I take to Your Support, O my Lord and Master; how could You forget me?

Guru Arjan Dev ji / Raag Malar / / Guru Granth Sahib ji - Ang 1267


Download SGGS PDF Daily Updates ADVERTISE HERE