ANG 1265, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥

जन नानक कउ प्रभि किरपा धारी बिखु डुबदा काढि लइआ ॥४॥६॥

Jan naanak kau prbhi kirapaa dhaaree bikhu dubadaa kaadhi laiaa ||4||6||

ਹੇ ਨਾਨਕ! ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ॥੪॥੬॥

नानक पर प्रभु ने कृपा धारण की है और विषय-विकारों में डूब रहे को बाहर निकाल लिया है॥४॥६॥

God has showered His Mercy on servant Nanak; He has lifted him up, and rescued him from the ocean of poison. ||4||6||

Guru Ramdas ji / Raag Malar / / Guru Granth Sahib ji - Ang 1265


ਮਲਾਰ ਮਹਲਾ ੪ ॥

मलार महला ४ ॥

Malaar mahalaa 4 ||

मलार महला ४ ॥

Malaar, Fourth Mehl:

Guru Ramdas ji / Raag Malar / / Guru Granth Sahib ji - Ang 1265

ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥

गुर परसादी अम्रितु नही पीआ त्रिसना भूख न जाई ॥

Gur parasaadee ammmritu nahee peeaa trisanaa bhookh na jaaee ||

(ਜਿਸ ਮਨੁੱਖ ਨੇ) ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ) ਨਹੀਂ ਪੀਤਾ, ਉਸ ਦੀ (ਮਾਇਆ ਵਾਲੀ) ਭੁੱਖ ਤ੍ਰਿਹ ਦੂਰ ਨਹੀਂ ਹੁੰਦੀ ।

जो गुरु की कृपा से हरिनाम-अमृत का पान नहीं करते, उनकी तृष्णा एवं भूख दूर नहीं होती।

Those who do not drink in the Ambrosial Nectar by Guru's Grace - their thirst and hunger are not relieved.

Guru Ramdas ji / Raag Malar / / Guru Granth Sahib ji - Ang 1265

ਮਨਮੁਖ ਮੂੜ੍ਹ੍ਹ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥

मनमुख मूड़्ह जलत अहंकारी हउमै विचि दुखु पाई ॥

Manamukh moo(rr)h jalat ahankkaaree haumai vichi dukhu paaee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਅਹੰਕਾਰ ਵਿਚ ਸੜਦਾ ਰਹਿੰਦਾ ਹੈ, ਹਉਮੈ ਵਿਚ ਫਸਿਆ ਹੋਇਆ ਦੁੱਖ ਸਹਾਰਦਾ ਰਹਿੰਦਾ ਹੈ ।

मन की मर्जी करने वाले हठधर्मी मूर्ख लोग अहंकार में जलते हैं और अहम्-भाव में दुख ही प्राप्त करते हैं।

The foolish self-willed manmukh burns in the fire of egotistical pride; he suffers painfully in egotism.

Guru Ramdas ji / Raag Malar / / Guru Granth Sahib ji - Ang 1265

ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥

आवत जात बिरथा जनमु गवाइआ दुखि लागै पछुताई ॥

Aavat jaat birathaa janamu gavaaiaa dukhi laagai pachhutaaee ||

ਜਨਮ ਮਰਨ ਦੇ ਗੇੜ ਵਿਚ ਪਿਆ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾਂਦਾ ਹੈ, ਦੁਖੀ ਹੁੰਦਾ ਹੈ ਤੇ ਹੱਥ ਮਲਦਾ ਹੈ ।

आवागमन में उनका जीवन व्यर्थ जाता है और दुखों में लीन होकर पछताते हैं।

Coming and going, he wastes his life uselessly; afflicted with pain, he regrets and repents.

Guru Ramdas ji / Raag Malar / / Guru Granth Sahib ji - Ang 1265

ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

जिस ते उपजे तिसहि न चेतहि ध्रिगु जीवणु ध्रिगु खाई ॥१॥

Jis te upaje tisahi na chetahi dhrigu jeeva(nn)u dhrigu khaaee ||1||

(ਅਜਿਹੇ ਮਨੁੱਖ) ਜਿਸ (ਪ੍ਰਭੂ) ਤੋਂ ਪੈਦਾ ਹੋਏ ਹਨ ਉਸ ਨੂੰ (ਕਦੇ) ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਫਿਟਕਾਰ-ਜੋਗ ਰਹਿੰਦੀ ਹੈ, ਉਹਨਾਂ ਦਾ ਖਾਧਾ-ਪੀਤਾ ਭੀ ਉਹਨਾਂ ਵਾਸਤੇ ਫਿਟਕਾਰ ਹੀ ਖੱਟਦਾ ਹੈ ॥੧॥

जिस परमेश्वर से उत्पन्न होते हैं, उसको याद नहीं करते, उनके जीवन एवं खान-पान को धिक्कार है॥१॥

He does not even think of the One, from whom he originated. Cursed is his life, and cursed is his food. ||1||

Guru Ramdas ji / Raag Malar / / Guru Granth Sahib ji - Ang 1265


ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥

प्राणी गुरमुखि नामु धिआई ॥

Praa(nn)ee guramukhi naamu dhiaaee ||

ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ।

हे प्राणी ! गुरमुख बनकर हरिनाम का भजन करो,

O mortal, as Gurmukh, meditate on the Naam, the Name of the Lord.

Guru Ramdas ji / Raag Malar / / Guru Granth Sahib ji - Ang 1265

ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥

हरि हरि क्रिपा करे गुरु मेले हरि हरि नामि समाई ॥१॥ रहाउ ॥

Hari hari kripaa kare guru mele hari hari naami samaaee ||1|| rahaau ||

ਜਿਸ ਮਨੁੱਖ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਉਹ ਗੁਰੂ ਮਿਲਾਂਦਾ ਹੈ, ਤੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

जब प्रभु कृपा करता है तो गुरु से मिला देता है, तदन्तर जीव हरिनाम स्मरण में लीन रहता है।॥१॥रहाउ॥

The Lord, Har, Har, in His Mercy leads the mortal to meet the Guru; he is absorbed in the Name of the Lord, Har, Har. ||1|| Pause ||

Guru Ramdas ji / Raag Malar / / Guru Granth Sahib ji - Ang 1265


ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥

मनमुख जनमु भइआ है बिरथा आवत जात लजाई ॥

Manamukh janamu bhaiaa hai birathaa aavat jaat lajaaee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਫਸੇ ਹੋਏ ਹੀ ਉਹ ਸ਼ਰਮ-ਸਾਰ ਹੁੰਦੇ ਰਹਿੰਦੇ ਹਨ ।

स्वेच्छाचारी का जीवन व्यर्थ हो जाता है और जन्म-मरण के चक्र में लज्जित होता है।

The life of the self-willed manmukh is useless; he comes and goes in shame.

Guru Ramdas ji / Raag Malar / / Guru Granth Sahib ji - Ang 1265

ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥

कामि क्रोधि डूबे अभिमानी हउमै विचि जलि जाई ॥

Kaami krodhi doobe abhimaanee haumai vichi jali jaaee ||

ਉਹ ਮਨੁੱਖ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਹੀ ਡੁੱਬੇ ਰਹਿੰਦੇ ਹਨ । ਹਉਮੈ ਵਿਚ ਫਸਿਆਂ ਦਾ ਆਤਮਕ ਜੀਵਨ ਸੜ (ਕੇ ਸੁਆਹ ਹੋ) ਜਾਂਦਾ ਹੈ ।

वह अभिमानी बनकर काम-क्रोध में डूबता है और अहम् में जलता रहता है।

In sexual desire and anger, the proud ones are drowned. They are burnt in their egotism.

Guru Ramdas ji / Raag Malar / / Guru Granth Sahib ji - Ang 1265

ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥

तिन सिधि न बुधि भई मति मधिम लोभ लहरि दुखु पाई ॥

Tin sidhi na budhi bhaee mati madhim lobh lahari dukhu paaee ||

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ) ਉਹਨਾਂ ਮਨੁੱਖਾਂ ਨੂੰ (ਜੀਵਨ ਵਿਚ) ਸਫਲਤਾ ਹਾਸਲ ਨਹੀਂ ਹੁੰਦੀ, (ਸਫਲਤਾ ਵਾਲੀ) ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੀ ਮੱਤ ਨੀਵੀਂ ਹੀ ਰਹਿੰਦੀ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿਚ (ਫਸਿਆ) ਦੁੱਖ ਪਾਂਦਾ ਹੈ ।

उसके पास न गुणसंपन्नता होती है, न सद्बुद्धि होती है, वह मंदमति के कारण लोभ की लहरों में पड़कर दुख ही पाता है।

They do not attain perfection or understanding; their intellect is dimmed. Tossed by the waves of greed, they suffer in pain.

Guru Ramdas ji / Raag Malar / / Guru Granth Sahib ji - Ang 1265

ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥

गुर बिहून महा दुखु पाइआ जम पकरे बिललाई ॥२॥

Gur bihoon mahaa dukhu paaiaa jam pakare bilalaaee ||2||

ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨਮੁਖ ਮਨੁੱਖ ਬਹੁਤ ਦੁੱਖ ਪਾਂਦਾ ਹੈ, ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ ॥੨॥

गुरु से विहीन रहकर वे महादुख पाते हैं, जब मौत पकड़ती है तो चिल्लाते हैं।॥२॥

Without the Guru, they suffer in terrible pain. Seized by Death, they weep and wail. ||2||

Guru Ramdas ji / Raag Malar / / Guru Granth Sahib ji - Ang 1265


ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥

हरि का नामु अगोचरु पाइआ गुरमुखि सहजि सुभाई ॥

Hari kaa naamu agocharu paaiaa guramukhi sahaji subhaaee ||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ (ਟਿੱਕ ਕੇ) ਪ੍ਰੇਮ ਵਿਚ (ਲੀਨ ਹੋ ਕੇ) ਉਸ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਹਾਸਲ ਕਰ ਲੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ।

प्रभु का अगोचर नाम गुरु के कोमल शांत-स्वभाव से प्राप्त होता है।

As Gurmukh, I have attained the Unfathomable Name of the Lord, with intuitive peace and poise.

Guru Ramdas ji / Raag Malar / / Guru Granth Sahib ji - Ang 1265

ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ ॥

नामु निधानु वसिआ घट अंतरि रसना हरि गुण गाई ॥

Naamu nidhaanu vasiaa ghat anttari rasanaa hari gu(nn) gaaee ||

ਉਸ ਮਨੁੱਖ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ ਆ ਵੱਸਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।

तदन्तर हरिनाम रूपी सुखों का भण्डार अन्तर्मन में अवस्थित हो जाता है और जिव्हा प्रभु का गुणगान करती है।

The treasure of the Naam abides deep within my heart. My tongue sings the Glorious Praises of the Lord.

Guru Ramdas ji / Raag Malar / / Guru Granth Sahib ji - Ang 1265

ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥

सदा अनंदि रहै दिनु राती एक सबदि लिव लाई ॥

Sadaa ananddi rahai dinu raatee ek sabadi liv laaee ||

ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿਚ ਰਹਿੰਦਾ ਹੈ ।

वह एक प्रभु-शब्द की लगन में दिन-रात आनंदित रहता है।

I am forever in bliss, day and night, lovingly attuned to the One Word of the Shabad.

Guru Ramdas ji / Raag Malar / / Guru Granth Sahib ji - Ang 1265

ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥

नामु पदारथु सहजे पाइआ इह सतिगुर की वडिआई ॥३॥

Naamu padaarathu sahaje paaiaa ih satigur kee vadiaaee ||3||

ਆਤਮਕ ਅਡੋਲਤਾ ਦੀ ਰਾਹੀਂ ਉਹ ਮਨੁੱਖ ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ । ਇਹ ਸਾਰੀ ਗੁਰੂ ਦੀ ਹੀ ਬਰਕਤਿ ਹੈ ॥੩॥

यह सच्चे गुरु का बड़प्पन है कि हरिनाम रूपी पदार्थ नैसर्गिक ही प्राप्त होता है।॥३॥

I have obtained the treasure of the Naam with intuitive ease; this is the glorious greatness of the True Guru. ||3||

Guru Ramdas ji / Raag Malar / / Guru Granth Sahib ji - Ang 1265


ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥

सतिगुर ते हरि हरि मनि वसिआ सतिगुर कउ सद बलि जाई ॥

Satigur te hari hari mani vasiaa satigur kau sad bali jaaee ||

ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਹੀ ਪਰਮਾਤਮਾ (ਦਾ ਨਾਮ ਮੇਰੇ) ਮਨ ਵਿਚ ਆ ਵੱਸਿਆ ਹੈ ।

सतगुरु से प्रभु मन में अवस्थित हुआ है, इसलिए सतगुरु पर मैं सदैव कुर्बान जाता हूँ।

Through the True Guru, the Lord, Har, Har, comes to dwell within my mind. I am forever a sacrifice to the True Guru.

Guru Ramdas ji / Raag Malar / / Guru Granth Sahib ji - Ang 1265

ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ ॥

मनु तनु अरपि रखउ सभु आगै गुर चरणी चितु लाई ॥

Manu tanu arapi rakhau sabhu aagai gur chara(nn)ee chitu laaee ||

ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ, ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹਾਂ ।

मैं मन-तन सर्वस्व उसके आगे अर्पण करता हूँ और गुरु चरणों में दिल लगा लिया है।

I have dedicated my mind and body to Him, and placed everything before Him in offering. I focus my consciousness on His Feet.

Guru Ramdas ji / Raag Malar / / Guru Granth Sahib ji - Ang 1265

ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥

अपणी क्रिपा करहु गुर पूरे आपे लैहु मिलाई ॥

Apa(nn)ee kripaa karahu gur poore aape laihu milaaee ||

ਹੇ ਨਾਨਕ! ਹੇ ਪੂਰੇ ਗੁਰੂ! (ਮੇਰੇ ਉਤੇ) ਆਪਣੀ ਮਿਹਰ ਕਰੋ, ਮੈਨੂੰ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਈ ਰੱਖ ।

अपनी कृपा करके पूर्ण गुरु स्वयं ही मिला लेता है।

Please be merciful to me, O my Perfect Guru, and unite me with Yourself.

Guru Ramdas ji / Raag Malar / / Guru Granth Sahib ji - Ang 1265

ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥

हम लोह गुर नाव बोहिथा नानक पारि लंघाई ॥४॥७॥

Ham loh gur naav bohithaa naanak paari langghaaee ||4||7||

ਅਸੀਂ ਜੀਵ (ਵਿਕਾਰਾਂ ਨਾਲ ਭਾਰੇ ਹੋ ਚੁਕੇ) ਲੋਹਾ ਹਾਂ, ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੪॥੭॥

हे नानक ! हम लोहे के समान है, गुरु नैया एवं जहाज है, जिसके संग संसार-सागर से पार उतर जाते हैं।॥४॥७॥

I am just iron; the Guru is the boat, to carry me across. ||4||7||

Guru Ramdas ji / Raag Malar / / Guru Granth Sahib ji - Ang 1265


ਮਲਾਰ ਮਹਲਾ ੪ ਪੜਤਾਲ ਘਰੁ ੩

मलार महला ४ पड़ताल घरु ३

Malaar mahalaa 4 pa(rr)ataal gharu 3

ਰਾਗ ਮਲਾਰ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ' ।

मलार महला ४ पड़ताल घरु ३

Malaar, Fourth Mehl, Partaal, Third House:

Guru Ramdas ji / Raag Malar / Partaal / Guru Granth Sahib ji - Ang 1265

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Malar / Partaal / Guru Granth Sahib ji - Ang 1265

ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥

हरि जन बोलत स्रीराम नामा मिलि साधसंगति हरि तोर ॥१॥ रहाउ ॥

Hari jan bolat sreeraam naamaa mili saadhasanggati hari tor ||1|| rahaau ||

ਹੇ ਹਰੀ! ਤੇਰੇ ਭਗਤ ਤੇਰੀ ਸਾਧ ਸੰਗਤ ਵਿਚ ਮਿਲ ਕੇ ਤੇਰਾ ਨਾਮ ਜਪਦੇ ਹਨ ॥੧॥ ਰਹਾਉ ॥

भक्तजन श्री राम नाम का उच्चारण करते हैं, साधुसंगत में मिल बैठकर वे प्रभु का भजनगान करते हैं।॥१॥रहाउ॥

The humble servant of the Lord chants the Name of the Supreme Lord; he joins the Saadh Sangat, the Company of the Lord's Holy. ||1|| Pause ||

Guru Ramdas ji / Raag Malar / Partaal / Guru Granth Sahib ji - Ang 1265


ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥

हरि धनु बनजहु हरि धनु संचहु जिसु लागत है नही चोर ॥१॥

Hari dhanu banajahu hari dhanu sancchahu jisu laagat hai nahee chor ||1||

(ਤੁਸੀਂ ਭੀ ਸਾਧ ਸੰਗਤ ਵਿਚ) ਪਰਮਾਤਮਾ ਦਾ ਨਾਮ-ਧਨ ਵਣਜੋ, ਪ੍ਰਭੂ ਦਾ ਨਾਮ-ਧਨ ਇਕੱਠਾ ਕਰੋ, (ਇਹ ਧਨ ਐਸਾ ਹੈ) ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ ॥੧॥

हरिनाम धन का व्यापार करो, इसी धन को संचित करो, इस धन को चोर भी चोरी नहीं करते॥१॥

Deal only in the wealth of the Lord, and gather only the wealth of the Lord. No thief can ever steal it. ||1||

Guru Ramdas ji / Raag Malar / Partaal / Guru Granth Sahib ji - Ang 1265


ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥

चात्रिक मोर बोलत दिनु राती सुनि घनिहर की घोर ॥२॥

Chaatrik mor bolat dinu raatee suni ghanihar kee ghor ||2||

(ਜਿਵੇਂ) ਪਪੀਹੇ ਤੇ ਮੋਰ ਬੱਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ, (ਤਿਵੇਂ ਤੁਸੀਂ ਭੀ ਸਾਧ ਸੰਗਤ ਵਿਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ) ॥੨॥

बादलों की गूंज सुनकर मोर एवं चातक दिन-रात बोलते हैं।॥२॥

The rainbirds and the peacocks sing day and night, hearing the thunder in the clouds. ||2||

Guru Ramdas ji / Raag Malar / Partaal / Guru Granth Sahib ji - Ang 1265


ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥

जो बोलत है म्रिग मीन पंखेरू सु बिनु हरि जापत है नही होर ॥३॥

Jo bolat hai mrig meen pankkheroo su binu hari jaapat hai nahee hor ||3||

(ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿਚ ਰਹਿਣ ਵਾਲੇ, ਆਕਾਸ਼ ਵਿਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ ॥੩॥

वैसे ही जो हिरन, मछलियाँ एवं पक्षी बोलते हैं, वे भी प्रभु के बिना किसी अन्य का जाप नहीं करते॥३॥

Whatever the deer, the fish and the birds sing, they chant to the Lord, and no other. ||3||

Guru Ramdas ji / Raag Malar / Partaal / Guru Granth Sahib ji - Ang 1265


ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

नानक जन हरि कीरति गाई छूटि गइओ जम का सभ सोर ॥४॥१॥८॥

Naanak jan hari keerati gaaee chhooti gaio jam kaa sabh sor ||4||1||8||

ਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ) ॥੪॥੧॥੮॥

नानक का कथन है कि जिन भक्तों ने ईश्वर का कीर्ति-गान किया है, उनका यम का भय छूट गया है॥४॥१॥८॥

Servant Nanak sings the Kirtan of the Lord's Praises; the sound and fury of Death has totally gone away. ||4||1||8||

Guru Ramdas ji / Raag Malar / Partaal / Guru Granth Sahib ji - Ang 1265


ਮਲਾਰ ਮਹਲਾ ੪ ॥

मलार महला ४ ॥

Malaar mahalaa 4 ||

मलार महला ४ ॥

Malaar, Fourth Mehl:

Guru Ramdas ji / Raag Malar / / Guru Granth Sahib ji - Ang 1265

ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥

राम राम बोलि बोलि खोजते बडभागी ॥

Raam raam boli boli khojate badabhaagee ||

ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ । ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ ।

राम राम बोलते भाग्यशाली व्यक्ति उसी को खोजते हैं।

They speak and chant the Name of the Lord, Raam, Raam; the very fortunate ones seek Him.

Guru Ramdas ji / Raag Malar / / Guru Granth Sahib ji - Ang 1265

ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥

हरि का पंथु कोऊ बतावै हउ ता कै पाइ लागी ॥१॥ रहाउ ॥

Hari kaa pantthu kou bataavai hau taa kai paai laagee ||1|| rahaau ||

ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ ॥੧॥ ਰਹਾਉ ॥

यदि कोई मुझे परमात्मा का मार्ग बता दे तो मैं उसी के पांवों में लगा रहूँ॥१॥रहाउ॥

Whoever shows me the Way of the Lord - I fall at his feet. ||1|| Pause ||

Guru Ramdas ji / Raag Malar / / Guru Granth Sahib ji - Ang 1265


ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥

हरि हमारो मीतु सखाई हम हरि सिउ प्रीति लागी ॥

Hari hamaaro meetu sakhaaee ham hari siu preeti laagee ||

ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ ।

परमात्मा हमारा मित्र एवं शुभचिन्तक है और उसी से हमारी प्रीति लगी हुई है।

The Lord is my Friend and Companion; I am in love with the Lord.

Guru Ramdas ji / Raag Malar / / Guru Granth Sahib ji - Ang 1265


Download SGGS PDF Daily Updates ADVERTISE HERE