ANG 1258, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥

जिस ते होआ तिसहि समाणा चूकि गइआ पासारा ॥४॥१॥

Jis te hoaa tisahi samaa(nn)aa chooki gaiaa paasaaraa ||4||1||

ਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ (ਜਦੋਂ) ਉਸ ਵਿਚ ਹੀ ਲੀਨ ਹੋ ਜਾਂਦਾ ਹੈ, ਤਾਂ ਇਹ ਸਾਰਾ ਜਗਤ-ਖਿਲਾਰਾ ਮੁੱਕ ਜਾਂਦਾ ਹੈ ॥੪॥੧॥

जिस परमेश्वर से उत्पन्न होता है, उसी में विलीन हो जाता है और सारा प्रसार खत्म हो जाता है॥४॥१॥

It shall eventually merge back into that from which it came, and all its expanse shall be gone. ||4||1||

Guru Amardas ji / Raag Malar / / Guru Granth Sahib ji - Ang 1258


ਮਲਾਰ ਮਹਲਾ ੩ ॥

मलार महला ३ ॥

Malaar mahalaa 3 ||

मलार महला ३ ॥

Malaar, Third Mehl:

Guru Amardas ji / Raag Malar / / Guru Granth Sahib ji - Ang 1258

ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ ॥

जिनी हुकमु पछाणिआ से मेले हउमै सबदि जलाइ ॥

Jinee hukamu pachhaa(nn)iaa se mele haumai sabadi jalaai ||

ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਿਆ ਹੈ, ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਦੇ ਅੰਦਰੋਂ) ਹਉਮੈ ਸਾੜ ਕੇ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ ।

जिसने मालिक के हुक्म को पहचान लिया है, वह शब्द द्वारा अहम् को जलाकर सत्य में ही मिल गया है।

Those who realize the Hukam of the Lord's Command are united with Him; through the Word of His Shabad, their egotism is burnt away.

Guru Amardas ji / Raag Malar / / Guru Granth Sahib ji - Ang 1258

ਸਚੀ ਭਗਤਿ ਕਰਹਿ ਦਿਨੁ ਰਾਤੀ ਸਚਿ ਰਹੇ ਲਿਵ ਲਾਇ ॥

सची भगति करहि दिनु राती सचि रहे लिव लाइ ॥

Sachee bhagati karahi dinu raatee sachi rahe liv laai ||

ਉਹ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਲਿਵ ਲਾ ਕੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ ।

वह दिन-रात सच्ची भक्ति करता है और परम-सत्य प्रभु के ध्यान में लीन रहता है।

They perform true devotional worship day and night; they remain lovingly attuned to the True Lord.

Guru Amardas ji / Raag Malar / / Guru Granth Sahib ji - Ang 1258

ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥੧॥

सदा सचु हरि वेखदे गुर कै सबदि सुभाइ ॥१॥

Sadaa sachu hari vekhade gur kai sabadi subhaai ||1||

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪ੍ਰੇਮ ਵਿਚ (ਟਿਕ ਕੇ) ਸਦਾ-ਥਿਰ ਹਰੀ ਨੂੰ ਹਰ ਥਾਂ ਵੱਸਦਾ ਵੇਖਦੇ ਹਨ ॥੧॥

गुरु के उपदेश से उसे स्वाभाविक सब ओर सदैव सत्य प्रभु ही दृष्टिगत होता है।॥१॥

They gaze on their True Lord forever, through the Word of the Guru's Shabad, with loving ease. ||1||

Guru Amardas ji / Raag Malar / / Guru Granth Sahib ji - Ang 1258


ਮਨ ਰੇ ਹੁਕਮੁ ਮੰਨਿ ਸੁਖੁ ਹੋਇ ॥

मन रे हुकमु मंनि सुखु होइ ॥

Man re hukamu manni sukhu hoi ||

ਹੇ ਮਨ! (ਪਰਮਾਤਮਾ ਦੀ) ਰਜ਼ਾ ਵਿਚ ਤੁਰਿਆ ਕਰ, (ਇਸ ਤਰ੍ਹਾਂ) ਆਤਮਕ ਆਨੰਦ ਬਣਿਆ ਰਹਿੰਦਾ ਹੈ ।

हे मन ! परमात्मा का हुक्म मानने से ही सुख प्राप्त होता है।

O mortal, accept His Will and find peace.

Guru Amardas ji / Raag Malar / / Guru Granth Sahib ji - Ang 1258

ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥੧॥ ਰਹਾਉ ॥

प्रभ भाणा अपणा भावदा जिसु बखसे तिसु बिघनु न कोइ ॥१॥ रहाउ ॥

Prbh bhaa(nn)aa apa(nn)aa bhaavadaa jisu bakhase tisu bighanu na koi ||1|| rahaau ||

ਹੇ ਮਨ! ਪ੍ਰਭੂ ਨੂੰ ਆਪਣੇ ਮਰਜ਼ੀ ਪਿਆਰੀ ਲੱਗਦੀ ਹੈ । ਜਿਸ ਮਨੁੱਖ ਉਤੇ ਮਿਹਰ ਕਰਦਾ ਹੈ (ਉਹ ਉਸ ਦੀ ਰਜ਼ਾ ਵਿਚ ਤੁਰਦਾ ਹੈ), ਉਸ ਦੇ ਜੀਵਨ-ਰਾਹ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੧॥ ਰਹਾਉ ॥

प्रभु को अपनी रज़ा मानने वाला ही पसंद है, जिसे कृपा कर समर्था प्रदान करता है, उसे कोई बाधा नहीं आती॥१॥रहाउ॥

God is pleased by the Pleasure of His Own Will. Whomever He forgives, meets no obstacles on the way. ||1|| Pause ||

Guru Amardas ji / Raag Malar / / Guru Granth Sahib ji - Ang 1258


ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਨ ਭਾਇ ॥

त्रै गुण सभा धातु है ना हरि भगति न भाइ ॥

Trai gu(nn) sabhaa dhaatu hai naa hari bhagati na bhaai ||

ਤ੍ਰਿਗੁਣੀ (ਮਾਇਆ ਵਿਚ ਸਦਾ ਜੁੜੇ ਰਹਿਣਾ) ਨਿਰੀ ਭਟਕਣਾ ਹੀ ਹੈ (ਇਸ ਵਿਚ ਫਸੇ ਰਿਹਾਂ) ਨਾਹ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਨਾਹ ਉਸ ਦੇ ਪਿਆਰ ਵਿਚ ਲੀਨ ਹੋ ਸਕੀਦਾ ਹੈ ।

तीन गुणों में भटकन ही है, इससे न ईश्वर की भक्ति होती है, न ही प्रेम होता है।

Under the influence of the three gunas, the three dispositions, the mind wanders everywhere, without love or devotion to the Lord.

Guru Amardas ji / Raag Malar / / Guru Granth Sahib ji - Ang 1258

ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ ॥

गति मुकति कदे न होवई हउमै करम कमाहि ॥

Gati mukati kade na hovaee haumai karam kamaahi ||

(ਤ੍ਰਿਗੁਣੀ ਮਾਇਆ ਦੇ ਮੋਹ ਦੇ ਕਾਰਨ) ਉੱਚੀ ਆਤਮਕ ਅਵਸਥਾ ਨਹੀਂ ਹੋ ਸਕਦੀ, ਵਿਕਾਰਾਂ ਤੋਂ ਖ਼ਲਾਸੀ ਕਦੇ ਨਹੀਂ ਹੋ ਸਕਦੀ । ਮਨੁੱਖ ਹਉਮੈ (ਵਧਾਣ ਵਾਲੇ) ਕੰਮ (ਹੀ) ਕਰਦੇ ਰਹਿੰਦੇ ਹਨ ।

जीव अहम्-भाव में कर्म करता है और कभी मुक्ति प्राप्त नहीं होती।

No one is ever saved or liberated, by doing deeds in ego.

Guru Amardas ji / Raag Malar / / Guru Granth Sahib ji - Ang 1258

ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥੨॥

साहिब भावै सो थीऐ पइऐ किरति फिराहि ॥२॥

Saahib bhaavai so theeai paiai kirati phiraahi ||2||

(ਪਰ ਜੀਵਾਂ ਦੇ ਕੀਹ ਵੱਸ?) ਜੋ ਕੁਝ ਮਾਲਕ-ਹਰੀ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਭਟਕਦੇ ਫਿਰਦੇ ਹਨ ॥੨॥

जो मालिक को मंजूर है, वही होता है और पथभ्रष्ट जीव कर्मों के बन्धन में पड़ा रहता है।॥२॥

Whatever our Lord and Master wills, comes to pass. People wander according to their past actions. ||2||

Guru Amardas ji / Raag Malar / / Guru Granth Sahib ji - Ang 1258


ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ ॥

सतिगुर भेटिऐ मनु मरि रहै हरि नामु वसै मनि आइ ॥

Satigur bhetiai manu mari rahai hari naamu vasai mani aai ||

ਜੇ ਗੁਰੂ ਮਿਲ ਪਏ, ਤਾਂ ਮਨੁੱਖ ਦਾ ਮਨ (ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ,

जब सतगुरु से संपर्क होता है, तो मन की वासनाएँ दूर हो जाती हैं और प्रभु का नाम मन में अवस्थित हो जाता है।

Meeting with the True Guru, the mind is overpowered; the Lord's Name comes to abide in the mind.

Guru Amardas ji / Raag Malar / / Guru Granth Sahib ji - Ang 1258

ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥

तिस की कीमति ना पवै कहणा किछू न जाइ ॥

Tis kee keemati naa pavai kaha(nn)aa kichhoo na jaai ||

(ਫਿਰ ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ, ਉਸ ਦਾ ਬਿਆਨ ਨਹੀਂ ਹੋ ਸਕਦਾ ।

उसकी महत्ता का वर्णन नहीं किया जा सकता और न ही कीर्ति बताई जा सकती है।

The value of such a person cannot be estimated; nothing at all can be said about him.

Guru Amardas ji / Raag Malar / / Guru Granth Sahib ji - Ang 1258

ਚਉਥੈ ਪਦਿ ਵਾਸਾ ਹੋਇਆ ਸਚੈ ਰਹੈ ਸਮਾਇ ॥੩॥

चउथै पदि वासा होइआ सचै रहै समाइ ॥३॥

Chauthai padi vaasaa hoiaa sachai rahai samaai ||3||

ਉਹ ਮਨੁੱਖ ਉਸ ਅਵਸਥਾ ਵਿਚ ਟਿੱਕ ਜਾਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੩॥

वह तुरीयावस्था में स्थित होकर परम-सत्य में लीन रहता है।॥३॥

He comes to dwell in the fourth state; he remains merged in the True Lord. ||3||

Guru Amardas ji / Raag Malar / / Guru Granth Sahib ji - Ang 1258


ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ ਕੀਮਤਿ ਕਹਣੁ ਨ ਜਾਇ ॥

मेरा हरि प्रभु अगमु अगोचरु है कीमति कहणु न जाइ ॥

Meraa hari prbhu agamu agocharu hai keemati kaha(nn)u na jaai ||

ਮੇਰਾ ਹਰੀ ਪ੍ਰਭੂ ਅਪਹੁੰਚ ਹੈ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ ।

मेरा प्रभु मन-वाणी से परे है, उसकी महिमा का वर्णन नहीं किया जा सकता।

My Lord God is Inaccessible and Unfathomable. His value cannot be expressed.

Guru Amardas ji / Raag Malar / / Guru Granth Sahib ji - Ang 1258

ਗੁਰ ਪਰਸਾਦੀ ਬੁਝੀਐ ਸਬਦੇ ਕਾਰ ਕਮਾਇ ॥

गुर परसादी बुझीऐ सबदे कार कमाइ ॥

Gur parasaadee bujheeai sabade kaar kamaai ||

ਗੁਰੂ ਦੀ ਮਿਹਰ ਨਾਲ ਹੀ ਉਸ ਦੀ ਜਾਣ-ਪਛਾਣ ਹੁੰਦੀ ਹੈ (ਜਿਸ ਨੂੰ ਜਾਣ-ਪਛਾਣ ਹੋ ਜਾਂਦੀ ਹੈ, ਉਹ ਮਨੁੱਖ) ਗੁਰੂ ਦੇ ਸ਼ਬਦ ਅਨੁਸਾਰ (ਹਰੇਕ) ਕਾਰ ਕਰਦਾ ਹੈ ।

यदि गुरु की कृपा से शब्द द्वारा अभ्यास किया जाए तो उसका भेद समझा जा सकता है।

By Guru's Grace, he comes to understand, and live the Shabad.

Guru Amardas ji / Raag Malar / / Guru Granth Sahib ji - Ang 1258

ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ ॥੪॥੨॥

नानक नामु सलाहि तू हरि हरि दरि सोभा पाइ ॥४॥२॥

Naanak naamu salaahi too hari hari dari sobhaa paai ||4||2||

ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ । (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥੨॥

गुरु नानक का कथन है कि हरिनाम का स्तुतिगान करो, इसी से सच्चे द्वार पर शोभा प्राप्त होती ॥४॥२॥

O Nanak, praise the Naam, the Name of the Lord, Har, Har; you shall be honored in the Court of the Lord. ||4||2||

Guru Amardas ji / Raag Malar / / Guru Granth Sahib ji - Ang 1258


ਮਲਾਰ ਮਹਲਾ ੩ ॥

मलार महला ३ ॥

Malaar mahalaa 3 ||

मलार महला ३ ॥

Malaar, Third Mehl:

Guru Amardas ji / Raag Malar / / Guru Granth Sahib ji - Ang 1258

ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥

गुरमुखि कोई विरला बूझै जिस नो नदरि करेइ ॥

Guramukhi koee viralaa boojhai jis no nadari karei ||

ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਹ ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ (ਇਹ) ਸਮਝਦਾ ਹੈ,

जिस पर परमेश्वर कृपा करता है, कोई विरला गुरमुख ही तथ्य को बुझता है।

Rare is that person who, as Gurmukh, understands; the Lord has bestowed His Glance of Grace.

Guru Amardas ji / Raag Malar / / Guru Granth Sahib ji - Ang 1258

ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥

गुर बिनु दाता कोई नाही बखसे नदरि करेइ ॥

Gur binu daataa koee naahee bakhase nadari karei ||

(ਕਿ) ਗੁਰੂ ਤੋਂ ਬਿਨਾ ਹੋਰ ਕੋਈ (ਨਾਮ ਦੀ) ਦਾਤ ਦੇਣ ਵਾਲਾ ਨਹੀਂ ਹੈ, ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ (ਨਾਮ) ਬਖ਼ਸ਼ਦਾ ਹੈ ।

गुरु के बिना दाता कोई नहीं और कृपा करके केवल वही नाम प्रदान करता है।

There is no Giver except the Guru. He grants His Grace and forgives.

Guru Amardas ji / Raag Malar / / Guru Granth Sahib ji - Ang 1258

ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥

गुर मिलिऐ सांति ऊपजै अनदिनु नामु लएइ ॥१॥

Gur miliai saanti upajai anadinu naamu laei ||1||

ਜੇ ਗੁਰੂ ਮਿਲ ਪਏ, ਤਾਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ (ਅਤੇ ਮਨੁੱਖ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੧॥

गुरु को मिलकर शान्ति उत्पन्न होती है और जीव प्रतिदिन हरिनाम जपता रहता है॥१॥

Meeting the Guru, peace and tranquility well up; chant the Naam, the Name of the Lord, day and night. ||1||

Guru Amardas ji / Raag Malar / / Guru Granth Sahib ji - Ang 1258


ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥

मेरे मन हरि अम्रित नामु धिआइ ॥

Mere man hari ammmrit naamu dhiaai ||

ਹੇ ਮੇਰੇ ਮਨ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਚੇਤੇ ਕਰਿਆ ਕਰ ।

हे मेरे मन ! हरिनामामृत का चिन्तन कर।

O my mind, meditate on the Ambrosial Name of the Lord.

Guru Amardas ji / Raag Malar / / Guru Granth Sahib ji - Ang 1258

ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥

सतिगुरु पुरखु मिलै नाउ पाईऐ हरि नामे सदा समाइ ॥१॥ रहाउ ॥

Satiguru purakhu milai naau paaeeai hari naame sadaa samaai ||1|| rahaau ||

ਜਦੋਂ ਗੁਰੂ ਮਰਦ ਮਿਲ ਪੈਂਦਾ ਹੈ, ਤਦੋਂ ਹਰਿ-ਨਾਮ ਪ੍ਰਾਪਤ ਹੁੰਦਾ ਹੈ (ਜਿਸ ਨੂੰ ਗੁਰੂ ਮਿਲਦਾ ਹੈ) ਉਹ ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥ ਰਹਾਉ ॥

सच्चे गुरु के मिलने पर ही हरिनाम प्राप्त होता है और जीव हरिनाम में ही विलीन रहता है॥१॥रहाउ॥

Meeting with the True Guru and the Primal Being, the Name is obtained, and one remains forever absorbed in the Lord's Name. ||1|| Pause ||

Guru Amardas ji / Raag Malar / / Guru Granth Sahib ji - Ang 1258


ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥

मनमुख सदा विछुड़े फिरहि कोइ न किस ही नालि ॥

Manamukh sadaa vichhu(rr)e phirahi koi na kis hee naali ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪਰਮਾਤਮਾ ਤੋਂ) ਵਿੱਛੁੜ ਕੇ ਸਦਾ ਭਟਕਦੇ ਫਿਰਦੇ ਹਨ (ਉਹ ਇਹ ਨਹੀਂ ਸਮਝਦੇ ਕਿ ਜਿਨ੍ਹਾਂ ਨਾਲ ਮੋਹ ਹੈ, ਉਹਨਾਂ ਵਿਚੋਂ) ਕੋਈ ਭੀ ਕਿਸੇ ਦੇ ਨਾਲ ਸਦਾ ਦਾ ਸਾਥ ਨਹੀਂ ਨਿਬਾਹ ਸਕਦਾ ।

मनमुखी परमात्मा से बिछुड़ कर आवागमन में भटकता है, न कोई उसके पास गुण होता है, न ही उसका कोई साथ देता है।

The self-willed manmukhs are forever separated from the Lord; no one is with them.

Guru Amardas ji / Raag Malar / / Guru Granth Sahib ji - Ang 1258

ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥

हउमै वडा रोगु है सिरि मारे जमकालि ॥

Haumai vadaa rogu hai siri maare jamakaali ||

ਉਹਨਾਂ ਦੇ ਅੰਦਰ ਹਉਮੈ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ, ਆਤਮਕ ਮੌਤ ਨੇ ਉਹਨਾਂ ਨੂੰ ਸਿਰ-ਪਰਨੇ ਸੁੱਟਿਆ ਹੁੰਦਾ ਹੈ ।

अहम् बहुत बड़ा रोग है और यमराज पटक कर मारता है।

They are stricken with the great disease of egotism; they are hit on the head by the Messenger of Death.

Guru Amardas ji / Raag Malar / / Guru Granth Sahib ji - Ang 1258

ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮ੍ਹ੍ਹਾਲਿ ॥੨॥

गुरमति सतसंगति न विछुड़हि अनदिनु नामु सम्हालि ॥२॥

Guramati satasanggati na vichhu(rr)ahi anadinu naamu samhaali ||2||

ਜਿਹੜੇ ਮਨੁੱਖ ਗੁਰੂ ਦੀ ਮੱਤ ਲੈਂਦੇ ਹਨ, ਉਹ ਹਰ ਵੇਲੇ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾ ਕੇ ਸਾਧ ਸੰਗਤ ਤੋਂ ਕਦੇ ਨਹੀਂ ਵਿੱਛੁੜਦੇ ॥੨॥

जो गुरु की शिक्षानुसार चलता है, अच्छी संगत में रहता है, नित्य हरिनाम जपता है, वह ईश्वर से नहीं बिछुड़ता॥२॥

Those who follow the Guru's Teachings are never separated from the Sat Sangat, the True Congregation. They dwell on the Naam, night and day. ||2||

Guru Amardas ji / Raag Malar / / Guru Granth Sahib ji - Ang 1258


ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥

सभना करता एकु तू नित करि देखहि वीचारु ॥

Sabhanaa karataa eku too nit kari dekhahi veechaaru ||

ਹੇ ਪ੍ਰਭੂ! ਸਭ ਜੀਵਾਂ ਦਾ ਪੈਦਾ ਕਰਨ ਵਾਲਾ ਸਿਰਫ਼ ਤੂੰ ਹੀ ਹੈਂ, ਅਤੇ ਵਿਚਾਰ ਕਰ ਕੇ ਤੂੰ ਸਦਾ ਸੰਭਾਲ ਭੀ ਕਰਦਾ ਹੈਂ ।

हे ईश्वर ! केवल तू ही सबका रचयिता है और नित्य विचार कर देखभाल करता है।

You are the One and Only Creator of all. You continually create, watch over and contemplate.

Guru Amardas ji / Raag Malar / / Guru Granth Sahib ji - Ang 1258

ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥

इकि गुरमुखि आपि मिलाइआ बखसे भगति भंडार ॥

Iki guramukhi aapi milaaiaa bakhase bhagati bhanddaar ||

ਕਈ ਜੀਵਾਂ ਨੂੰ ਗੁਰੂ ਦੀ ਰਾਹੀਂ ਤੂੰ ਆਪ (ਆਪਣੇ ਨਾਲ) ਜੋੜਿਆ ਹੋਇਆ ਹੈ, (ਗੁਰੂ ਉਹਨਾਂ ਨੂੰ ਤੇਰੀ) ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ ।

किसी गुरमुख को भक्ति का भण्डार प्रदान कर स्वयं ही मिला लेता है।

Some are Gurmukh - You unite them with Yourself. You bless then with the treasure of devotion.

Guru Amardas ji / Raag Malar / / Guru Granth Sahib ji - Ang 1258

ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥

तू आपे सभु किछु जाणदा किसु आगै करी पूकार ॥३॥

Too aape sabhu kichhu jaa(nn)adaa kisu aagai karee pookaar ||3||

ਹੇ ਪ੍ਰਭੂ! ਮੈਂ ਹੋਰ ਕਿਸ ਅੱਗੇ ਕੋਈ ਫਰਿਆਦ ਕਰਾਂ? ਤੂੰ ਆਪ ਹੀ (ਸਾਡੇ ਦਿਲਾਂ ਦੀ) ਹਰੇਕ ਮੰਗ ਜਾਣਦਾ ਹੈਂ ॥੩॥

तू स्वयं सब कुछ जानता है, तेरे सिवा किसके समक्ष प्रार्थना की जाए॥३॥

You Yourself know everything. Unto whom should I complain? ||3||

Guru Amardas ji / Raag Malar / / Guru Granth Sahib ji - Ang 1258


ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥

हरि हरि नामु अम्रितु है नदरी पाइआ जाइ ॥

Hari hari naamu ammmritu hai nadaree paaiaa jaai ||

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਮਿਹਰ ਦੀ ਨਿਗਾਹ ਨਾਲ ਹੀ ਮਿਲਦਾ ਹੈ ।

परमात्मा का नाम अमृत के समान है और उसकी करुणा-दृष्टि से प्राप्त होता है।

The Name of the Lord, Har, Har, is Ambrosial Nectar. By the Lord's Grace, it is obtained.

Guru Amardas ji / Raag Malar / / Guru Granth Sahib ji - Ang 1258

ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥

अनदिनु हरि हरि उचरै गुर कै सहजि सुभाइ ॥

Anadinu hari hari ucharai gur kai sahaji subhaai ||

(ਜਿਸ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ) ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿੱਕ ਕੇ ਪਿਆਰ ਵਿਚ ਟਿੱਕ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦਾ ਹੈ ।

कोई जिज्ञासु गुरु के शांत-स्वभाव में दिन-रात हरि का नामोच्चारण करता है।

Chanting the Name of the Lord, Har, Har, night and day, the intuitive peace and poise of the Guru is obtained.

Guru Amardas ji / Raag Malar / / Guru Granth Sahib ji - Ang 1258

ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥

नानक नामु निधानु है नामे ही चितु लाइ ॥४॥३॥

Naanak naamu nidhaanu hai naame hee chitu laai ||4||3||

ਹੇ ਨਾਨਕ! (ਉਸ ਮਨੁੱਖ ਵਾਸਤੇ) ਹਰਿ-ਨਾਮ ਹੀ ਖ਼ਜ਼ਾਨਾ ਹੈ, ਉਹ ਨਾਮ ਵਿਚ ਹੀ ਚਿੱਤ ਜੋੜੀ ਰੱਖਦਾ ਹੈ ॥੪॥੩॥

हे नानक ! हरि का नाम सुखों का भण्डार है, अतः नाम-स्मरण में ही मन लगाना चाहिए॥४॥३॥

O Nanak, the Naam is the greatest treasure. Focus your consciousness on the Naam. ||4||3||

Guru Amardas ji / Raag Malar / / Guru Granth Sahib ji - Ang 1258


ਮਲਾਰ ਮਹਲਾ ੩ ॥

मलार महला ३ ॥

Malaar mahalaa 3 ||

मलार महला ३ ॥

Malaar, Third Mehl:

Guru Amardas ji / Raag Malar / / Guru Granth Sahib ji - Ang 1258

ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥

गुरु सालाही सदा सुखदाता प्रभु नाराइणु सोई ॥

Guru saalaahee sadaa sukhadaataa prbhu naaraai(nn)u soee ||

ਮੈਂ ਤਾਂ ਸਦਾ (ਆਪਣੇ) ਗੁਰੂ ਨੂੰ ਹੀ ਸਲਾਹੁੰਦਾ ਹਾਂ, ਉਹ ਸਾਰੇ ਸੁਖ ਦੇਣ ਵਾਲਾ ਹੈ (ਮੇਰੇ ਵਾਸਤੇ) ਉਹ ਨਾਰਾਇਣ ਪ੍ਰਭੂ ਹੈ ।

गुरु की प्रशंसा करो, वह सदा सुख देने वाला है और वही नारायण रूप परमेश्वर है।

I praise the Guru, the Giver of peace, forever. He truly is the Lord God.

Guru Amardas ji / Raag Malar / / Guru Granth Sahib ji - Ang 1258

ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ ॥

गुर परसादि परम पदु पाइआ वडी वडिआई होई ॥

Gur parasaadi param padu paaiaa vadee vadiaaee hoee ||

(ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੀ (ਲੋਕ ਪਰਲੋਕ ਵਿੱਚ) ਬੜੀ ਇੱਜ਼ਤ ਬਣ ਗਈ,

जिसने गुरु की कृपा से मोक्ष पाया है, उसकी दुनिया में बहुत कीर्ति हुई है।

By Guru's Grace, I have obtained the supreme status. His glorious greatness is glorious!

Guru Amardas ji / Raag Malar / / Guru Granth Sahib ji - Ang 1258

ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥

अनदिनु गुण गावै नित साचे सचि समावै सोई ॥१॥

Anadinu gu(nn) gaavai nit saache sachi samaavai soee ||1||

ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਸਦਾ ਗੁਣ ਗਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥

जो प्रतिदिन प्रभु का गुणगान करता है, वह सत्य में समाहित हो जाता है॥१॥

One who sings the Glorious Praises of the True Lord, merges in the True Lord. ||1||

Guru Amardas ji / Raag Malar / / Guru Granth Sahib ji - Ang 1258


ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥

मन रे गुरमुखि रिदै वीचारि ॥

Man re guramukhi ridai veechaari ||

ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਹਿਰਦੇ ਵਿਚ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰਿਆ ਕਰ ।

हे मन ! ह्रदय में गुरु का चिंतन कर।

O mortal, contemplate the Guru's Word in your heart.

Guru Amardas ji / Raag Malar / / Guru Granth Sahib ji - Ang 1258

ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥

तजि कूड़ु कुट्मबु हउमै बिखु त्रिसना चलणु रिदै सम्हालि ॥१॥ रहाउ ॥

Taji koo(rr)u kutambbu haumai bikhu trisanaa chala(nn)u ridai samhaali ||1|| rahaau ||

ਝੂਠ ਛੱਡ, ਕੁਟੰਬ (ਦਾ ਮੋਹ) ਛੱਡ, ਹਉਮੈ ਤਿਆਗ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਛੱਡ । ਹਿਰਦੇ ਵਿਚ ਸਦਾ ਯਾਦ ਰੱਖ (ਕਿ ਇਥੋਂ) ਕੂਚ ਕਰਨਾ (ਹੈ) ॥੧॥ ਰਹਾਉ ॥

झूठे परिवार, तृष्णा एवं अहंकार के जहर को त्याग दे और याद रख मौत अपरिहार्य है॥१॥रहाउ॥

Abandon your false family, poisonous egotism and desire; remember in your heart, that you will have to leave. ||1|| Pause ||

Guru Amardas ji / Raag Malar / / Guru Granth Sahib ji - Ang 1258


ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥

सतिगुरु दाता राम नाम का होरु दाता कोई नाही ॥

Satiguru daataa raam naam kaa horu daataa koee naahee ||

ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ, (ਨਾਮ ਦੀ ਦਾਤਿ) ਦੇਣ ਵਾਲਾ (ਗੁਰੂ ਤੋਂ ਬਿਨਾ) ਹੋਰ ਕੋਈ ਨਹੀਂ ।

सच्चा गुरु ही राम नाम का दाता है, अन्य कोई दाता नहीं।

The True Guru is the Giver of the Lord's Name. There is no other giver at all.

Guru Amardas ji / Raag Malar / / Guru Granth Sahib ji - Ang 1258


Download SGGS PDF Daily Updates ADVERTISE HERE