ANG 1257, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਿਤ ਨਿਤ ਲੇਹੁ ਨ ਛੀਜੈ ਦੇਹ ॥

नित नित लेहु न छीजै देह ॥

Nit nit lehu na chheejai deh ||

(ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿਚ ਨਹੀਂ ਜਾਈਦਾ,

प्रतिदिन ऐसी दवा लो, तेरा शरीर नष्ट नहीं होगा,

Take it each and every day, and your body shall not waste away.

Guru Nanak Dev ji / Raag Malar / / Guru Granth Sahib ji - Ang 1257

ਅੰਤ ਕਾਲਿ ਜਮੁ ਮਾਰੈ ਠੇਹ ॥੧॥

अंत कालि जमु मारै ठेह ॥१॥

Antt kaali jamu maarai theh ||1||

ਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ ॥੧॥

अन्यथा अन्तिम समय यम तुझे मार देगा॥१॥

At the very last instant, you shall strike down the Messenger of Death. ||1||

Guru Nanak Dev ji / Raag Malar / / Guru Granth Sahib ji - Ang 1257

ਐਸਾ ਦਾਰੂ ਖਾਹਿ ਗਵਾਰ ॥

ऐसा दारू खाहि गवार ॥

Aisaa daaroo khaahi gavaar ||

ਹੇ ਮੂਰਖ ਜੀਵ! ਅਜੇਹੀ ਦਵਾਈ ਖਾਹ,

हे मूर्ख ! ऐसी दवा का सेवन कर,

So take such medicine, O fool,

Guru Nanak Dev ji / Raag Malar / / Guru Granth Sahib ji - Ang 1257

ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥

जितु खाधै तेरे जाहि विकार ॥१॥ रहाउ ॥

Jitu khaadhai tere jaahi vikaar ||1|| rahaau ||

ਜਿਸ ਦੇ ਖਾਧਿਆਂ ਤੇਰੇ ਮੰਦ ਕਰਮ (ਸਾਰੇ) ਨਾਸ ਹੋ ਜਾਣ ॥੧॥ ਰਹਾਉ ॥

जिसके सेवन से तेरे विकार दूर हो जाएँगे।॥१॥रहाउ॥

By which your corruption shall be taken away. ||1|| Pause ||

Guru Nanak Dev ji / Raag Malar / / Guru Granth Sahib ji - Ang 1257

ਰਾਜੁ ਮਾਲੁ ਜੋਬਨੁ ਸਭੁ ਛਾਂਵ ॥

राजु मालु जोबनु सभु छांव ॥

Raaju maalu jobanu sabhu chhaanv ||

(ਹੇ ਗਵਾਰ ਜੀਵ!) ਦੁਨੀਆ ਦਾ ਰਾਜ ਧਨ-ਪਦਾਰਥ ਤੇ ਜੁਆਨੀ (ਜਿਨ੍ਹਾਂ ਦੇ ਨਸ਼ੇ ਨੇ ਤੇਰੀਆਂ ਅੱਖਾਂ ਅੱਗੇ ਹਨੇਰਾ ਲਿਆਂਦਾ ਹੋਇਆ ਹੈ) ਇਹ ਸਭ ਕੁਝ ਅਸਲੀਅਤ ਦੇ ਪਰਛਾਵੇਂ ਹਨ,

राज्य, माल एवं यौवन सब छाया की तरह हैं और

Power, wealth and youth are all just shadows,

Guru Nanak Dev ji / Raag Malar / / Guru Granth Sahib ji - Ang 1257

ਰਥਿ ਫਿਰੰਦੈ ਦੀਸਹਿ ਥਾਵ ॥

रथि फिरंदै दीसहि थाव ॥

Rathi phiranddai deesahi thaav ||

ਜਦੋਂ ਸੂਰਜ ਚੜ੍ਹਦਾ ਹੈ ਤਾਂ (ਹਨੇਰਾ ਦੂਰ ਹੋ ਕੇ) ਅਸਲੀ ਥਾਂ (ਪ੍ਰਤੱਖ) ਦਿੱਸ ਪੈਂਦੇ ਹਨ ।

सूर्य का चक्र घूमने से सब दिखाई देने लगता है।

As are the vehicles you see moving around.

Guru Nanak Dev ji / Raag Malar / / Guru Granth Sahib ji - Ang 1257

ਦੇਹ ਨ ਨਾਉ ਨ ਹੋਵੈ ਜਾਤਿ ॥

देह न नाउ न होवै जाति ॥

Deh na naau na hovai jaati ||

(ਤੂੰ ਜੁਆਨੀ ਦਾ, ਨਾਮਣੇ ਦਾ, ਉੱਚੀ ਜਾਤਿ ਦਾ ਮਾਣ ਕਰਦਾ ਹੈਂ, ਪ੍ਰਭੂ ਦੇ ਦਰ ਤੇ) ਨਾਹ ਸਰੀਰ, ਨਾਹ ਨਾਮਣਾ, ਨਾਹ ਉੱਚੀ ਜਾਤਿ ਕੋਈ ਭੀ ਕਬੂਲ ਨਹੀਂ ਹੈ,

यह शरीर, नाम एवं जाति कुछ भी साथ नहीं जाता।

Neither your body, nor your fame, nor your social status shall go along with you.

Guru Nanak Dev ji / Raag Malar / / Guru Granth Sahib ji - Ang 1257

ਓਥੈ ਦਿਹੁ ਐਥੈ ਸਭ ਰਾਤਿ ॥੨॥

ओथै दिहु ऐथै सभ राति ॥२॥

Othai dihu aithai sabh raati ||2||

ਕਿਉਂਕਿ ਉਸ ਦੀ ਹਜ਼ੂਰੀ ਵਿਚ (ਗਿਆਨ ਦਾ) ਦਿਨ ਚੜ੍ਹਿਆ ਰਹਿੰਦਾ ਹੈ, ਤੇ ਇਥੇ ਦੁਨੀਆ ਵਿਚ (ਮਾਇਆ ਦੇ ਮੋਹ ਦੀ) ਰਾਤ ਪਈ ਰਹਿੰਦੀ ਹੈ ॥੨॥

वहाँ (परलोक में) दिन और यहाँ (इहलोक) रात होगी॥२॥

In the next world it is day, while here, it is all night. ||2||

Guru Nanak Dev ji / Raag Malar / / Guru Granth Sahib ji - Ang 1257

ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥

साद करि समधां त्रिसना घिउ तेलु ॥

Saad kari samadhaan trisanaa ghiu telu ||

(ਹੇ ਗਵਾਰ ਜੀਵ!) ਦੁਨੀਆ ਦੇ ਪਦਾਰਥਾਂ ਦੇ ਸੁਆਦਾਂ ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੀ ਤ੍ਰਿਸ਼ਨਾ ਨੂੰ (ਹਵਨ ਵਾਸਤੇ) ਘਿਉ ਤੇ ਤੇਲ ਬਣਾ;

स्वादों को लकड़ियाँ एवं तृष्णा को धी,"

Let your taste for pleasures be the firewood, let your greed be the ghee,

Guru Nanak Dev ji / Raag Malar / / Guru Granth Sahib ji - Ang 1257

ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥

कामु क्रोधु अगनी सिउ मेलु ॥

Kaamu krodhu aganee siu melu ||

ਕਾਮ ਤੇ ਕ੍ਰੋਧ ਨੂੰ ਅੱਗ ਬਣਾ, ਇਹਨਾਂ ਸਭਨਾਂ ਨੂੰ ਇਕੱਠਾ ਕਰ (ਤੇ ਬਾਲ ਕੇ ਹਵਨ ਕਰ ਦੇ) ।

काम क्रोध को तेल बना (ज्ञान) अग्नि में मिलाओ।

And your sexual desire and anger the cooking oil; burn them in the fire.

Guru Nanak Dev ji / Raag Malar / / Guru Granth Sahib ji - Ang 1257

ਹੋਮ ਜਗ ਅਰੁ ਪਾਠ ਪੁਰਾਣ ॥

होम जग अरु पाठ पुराण ॥

Hom jag aru paath puraa(nn) ||

ਇਹ ਹੈ ਹਵਨ, ਇਹੀ ਹੈ ਜੱਗ, ਇਹੀ ਹੈ ਪੁਰਾਣ ਆਦਿਕਾਂ ਦੇ ਪਾਠ-

इस आहूति यज्ञ में और पुराणों का पाठ जो भी कर्म है,

Some make burnt offerings, hold sacred feasts, and read the Puraanas.

Guru Nanak Dev ji / Raag Malar / / Guru Granth Sahib ji - Ang 1257

ਜੋ ਤਿਸੁ ਭਾਵੈ ਸੋ ਪਰਵਾਣ ॥੩॥

जो तिसु भावै सो परवाण ॥३॥

Jo tisu bhaavai so paravaa(nn) ||3||

ਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਸਿਰ-ਮੱਥੇ ਤੇ ਮੰਨਣਾ- ॥੩॥

इन में जो प्रभु को उपयुक्त लगता है, वही स्वीकार होता है॥३॥

Whatever pleases God is acceptable. ||3||

Guru Nanak Dev ji / Raag Malar / / Guru Granth Sahib ji - Ang 1257

ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥

तपु कागदु तेरा नामु नीसानु ॥

Tapu kaagadu teraa naamu neesaanu ||

ਹੇ ਪ੍ਰਭੂ! (ਤੇਰੇ ਚਰਨਾਂ ਵਿਚ ਜੁੜਨ ਲਈ ਉੱਦਮ ਆਦਿਕ) ਤਪ (ਜੀਵ ਦੀ ਕਰਣੀ-ਰੂਪ) ਕਾਗ਼ਜ਼ ਹੈ, ਤੇਰੇ ਨਾਮ ਦਾ ਸਿਮਰਨ ਉਸ ਕਾਗ਼ਜ਼ ਉਤੇ ਲਿਖੀ ਰਾਹਦਾਰੀ ਹੈ ।

तपस्या रूपी कागज पर तेरा नाम-सुमिरन (स्मरण) ही परवान है,"

Intense meditation is the paper, and Your Name is the insignia.

Guru Nanak Dev ji / Raag Malar / / Guru Granth Sahib ji - Ang 1257

ਜਿਨ ਕਉ ਲਿਖਿਆ ਏਹੁ ਨਿਧਾਨੁ ॥

जिन कउ लिखिआ एहु निधानु ॥

Jin kau likhiaa ehu nidhaanu ||

ਇਹ ਖ਼ਜ਼ਾਨਾ, ਇਹ ਲਿਖਿਆ ਹੋਇਆ ਪਰਵਾਨਾ ਜਿਸ ਜਿਸ ਬੰਦੇ ਨੂੰ ਮਿਲ ਜਾਂਦਾ ਹੈ,

जिसके भाग्य में लिखा होता है, वह नाम रूपी भण्डार पा लेता है।

Those for whom this treasure is ordered,

Guru Nanak Dev ji / Raag Malar / / Guru Granth Sahib ji - Ang 1257

ਸੇ ਧਨਵੰਤ ਦਿਸਹਿ ਘਰਿ ਜਾਇ ॥

से धनवंत दिसहि घरि जाइ ॥

Se dhanavantt disahi ghari jaai ||

ਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿੱਸਦੇ ਹਨ ।

ऐसे धनवान् सच्चे घर में जाते दिखाई देते हैं।

Look wealthy when they reach their true home.

Guru Nanak Dev ji / Raag Malar / / Guru Granth Sahib ji - Ang 1257

ਨਾਨਕ ਜਨਨੀ ਧੰਨੀ ਮਾਇ ॥੪॥੩॥੮॥

नानक जननी धंनी माइ ॥४॥३॥८॥

Naanak jananee dhannee maai ||4||3||8||

ਹੇ ਨਾਨਕ! ਅਜੇਹੇ ਬੰਦੇ ਦੀ ਜੰਮਣ ਵਾਲੀ ਮਾਂ (ਬੜੇ) ਭਾਗਾਂ ਵਾਲੀ ਹੈ ॥੪॥੩॥੮॥

हे नानक ! उनको जन्म देने वाली माता धन्य है॥४॥३॥८॥

O Nanak, blessed is that mother who gave birth to them. ||4||3||8||

Guru Nanak Dev ji / Raag Malar / / Guru Granth Sahib ji - Ang 1257

ਮਲਾਰ ਮਹਲਾ ੧ ॥

मलार महला १ ॥

Malaar mahalaa 1 ||

मलार महला १ ॥

Malaar, First Mehl:

Guru Nanak Dev ji / Raag Malar / / Guru Granth Sahib ji - Ang 1257

ਬਾਗੇ ਕਾਪੜ ਬੋਲੈ ਬੈਣ ॥

बागे कापड़ बोलै बैण ॥

Baage kaapa(rr) bolai bai(nn) ||

(ਜਿਵੇਂ) ਚਿੱਟੇ ਖੰਭਾਂ ਵਾਲੀ (ਕੂੰਜ ਮਿੱਠੇ) ਬੋਲ ਬੋਲਦੀ ਹੈ,

तेरे कपड़े सफेद हैं, बातें तेरी मीठी हैं,

You wear white clothes, and speak sweet words.

Guru Nanak Dev ji / Raag Malar / / Guru Granth Sahib ji - Ang 1257

ਲੰਮਾ ਨਕੁ ਕਾਲੇ ਤੇਰੇ ਨੈਣ ॥

लमा नकु काले तेरे नैण ॥

Lammaa naku kaale tere nai(nn) ||

(ਤਿਵੇਂ ਹੇ ਭੈਣ!) (ਤੇਰਾ ਭੀ ਸੋਹਣਾ ਰੰਗ ਹੈ, ਬੋਲ ਭੀ ਮਿੱਠੇ ਹਨ, ਤੇਰੇ ਨਕਸ਼ ਭੀ ਤਿੱਖੇ ਹਨ) ਤੇਰਾ ਨੱਕ ਲੰਮਾ ਹੈ, ਤੇਰੇ ਨੇਤ੍ਰ ਕਾਲੇ ਹਨ (ਭਾਵ, ਹੇ ਜੀਵ-ਇਸਤ੍ਰੀ! ਤੈਨੂੰ ਪਰਮਾਤਮਾ ਨੇ ਸੋਹਣੇ ਤਿੱਖੇ ਨਕਸ਼ਾਂ ਵਾਲਾ ਸੋਹਣਾ ਸਰੀਰ ਦਿੱਤਾ ਹੈ)

नाक लम्बी एवं ऑखें तेरी काली हैं।

Your nose is sharp, and your eyes are black.

Guru Nanak Dev ji / Raag Malar / / Guru Granth Sahib ji - Ang 1257

ਕਬਹੂੰ ਸਾਹਿਬੁ ਦੇਖਿਆ ਭੈਣ ॥੧॥

कबहूं साहिबु देखिआ भैण ॥१॥

Kabahoonn saahibu dekhiaa bhai(nn) ||1||

ਪਰ ਹੇ ਭੈਣ! ਜਿਸ ਨੇ ਇਹ ਦਾਤ ਦਿੱਤੀ ਹੈ) ਤੂੰ ਕਦੇ ਉਸ ਮਾਲਕ ਦਾ ਦਰਸ਼ਨ ਭੀ ਕੀਤਾ ਹੈ (ਕਿ ਨਹੀਂ)? ॥੧॥

अरी बहिन ! कभी मालिक को देखा है॥१॥

Have you ever seen your Lord and Master, O sister? ||1||

Guru Nanak Dev ji / Raag Malar / / Guru Granth Sahib ji - Ang 1257

ਊਡਾਂ ਊਡਿ ਚੜਾਂ ਅਸਮਾਨਿ ॥

ऊडां ऊडि चड़ां असमानि ॥

Udaan udi cha(rr)aan asamaani ||

ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਮੈਂ (ਕੂੰਜ) ਤੇਰੀ ਦਿੱਤੀ ਤਾਕਤ ਨਾਲ (ਤੇਰੇ ਦਿੱਤੇ ਖੰਭਾਂ ਨਾਲ) ਉੱਡਦੀ ਹਾਂ, ਤੇ ਉੱਡ ਕੇ ਅਸਮਾਨ ਵਿਚ ਅੱਪੜਦੀ ਹਾਂ ।

में उड़-उड़कर आसमान में चढ़ जाऊँ तो

I fly and soar, and ascend to the heavens.

Guru Nanak Dev ji / Raag Malar / / Guru Granth Sahib ji - Ang 1257

ਸਾਹਿਬ ਸੰਮ੍ਰਿਥ ਤੇਰੈ ਤਾਣਿ ॥

साहिब सम्रिथ तेरै ताणि ॥

Saahib sammrith terai taa(nn)i ||

(ਭਾਵ) ਹੇ ਪ੍ਰਭੂ! ਜੇ ਮੈਂ ਜੀਵ-ਇਸਤ੍ਰੀ ਇਹਨਾਂ ਸੋਹਣੇ ਅੰਗਾਂ ਦਾ ਇਸ ਸੋਹਣੇ ਸਰੀਰ ਦਾ ਮਾਣ ਭੀ ਕਰਦੀ ਹਾਂ, ਤਾਂ ਭੀ ਇਹ ਸੋਹਣੇ ਅੰਗ ਤੇਰੇ ਹੀ ਦਿੱਤੇ ਹੋਏ ਹਨ, ਇਹ ਸੋਹਣਾ ਸਰੀਰ ਤੇਰਾ ਹੀ ਬਖ਼ਸ਼ਿਆ ਹੋਇਆ ਹੈ ।

हे समर्थ मालिक ! सब तेरी शक्ति से हुआ है,

by Your power, O my All-powerful Lord and Master.

Guru Nanak Dev ji / Raag Malar / / Guru Granth Sahib ji - Ang 1257

ਜਲਿ ਥਲਿ ਡੂੰਗਰਿ ਦੇਖਾਂ ਤੀਰ ॥

जलि थलि डूंगरि देखां तीर ॥

Jali thali doonggari dekhaan teer ||

(ਉਸ ਦਾਤੇ ਦੀ ਮਿਹਰ ਨਾਲ) ਮੈਂ ਪਾਣੀ ਵਿਚ, ਧਰਤੀ ਵਿਚ, ਪਹਾੜ ਵਿਚ, ਦਰਿਆਵਾਂ ਦੇ ਕੰਢੇ (ਜਿੱਧਰ ਭੀ) ਵੇਖਦੀ ਹਾਂ,

पानी, भूमि, पहाड़ों एवं नदियों के तट जहाँ देखता हूँ,

I see Him in the water, on the land, in the mountains, on the river-banks,

Guru Nanak Dev ji / Raag Malar / / Guru Granth Sahib ji - Ang 1257

ਥਾਨ ਥਨੰਤਰਿ ਸਾਹਿਬੁ ਬੀਰ ॥੨॥

थान थनंतरि साहिबु बीर ॥२॥

Thaan thananttari saahibu beer ||2||

ਹੇ ਵੀਰ! ਉਹ ਮਾਲਕ ਹਰ ਥਾਂ ਵਿਚ ਮੌਜੂਦ ਦਿੱਸਦਾ ਹੈ ॥੨॥

स्थान-स्थान पर मालिक ही मौजूद है॥२॥

In all places and interspaces, O brother. ||2||

Guru Nanak Dev ji / Raag Malar / / Guru Granth Sahib ji - Ang 1257

ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥

जिनि तनु साजि दीए नालि ख्मभ ॥

Jini tanu saaji deee naali khambbh ||

(ਹੇ ਵੀਰ!) ਜਿਸ (ਮਾਲਕ) ਨੇ ਇਹ ਸਰੀਰ ਬਣਾ ਕੇ ਇਸ ਦੇ ਨਾਲ ਇਹ ਸੋਹਣੇ (ਤਿੱਖੇ ਨਕਸ਼ਾਂ ਵਾਲੇ) ਅੰਗ ਦਿੱਤੇ ਹਨ,

जिसने शरीर बनाकर साथ श्वास रूपी पंख दिए हैं,

He fashioned the body, and gave it wings;

Guru Nanak Dev ji / Raag Malar / / Guru Granth Sahib ji - Ang 1257

ਅਤਿ ਤ੍ਰਿਸਨਾ ਉਡਣੈ ਕੀ ਡੰਝ ॥

अति त्रिसना उडणै की डंझ ॥

Ati trisanaa uda(nn)ai kee danjjh ||

(ਮਾਇਆ ਦੀ) ਬਹੁਤੀ ਤ੍ਰਿਸ਼ਨਾ ਭੀ ਉਸੇ ਨੇ ਲਾਈ ਹੈ, ਭਟਕਣ ਦੀ ਤਾਂਘ ਭੀ ਉਸੇ ਨੇ (ਮੇਰੇ ਅੰਦਰ) ਪੈਦਾ ਕੀਤੀ ਹੈ ।

अत्यंत तृष्णा के कारण उड़ने की चाह लगी रहती है।

He gave it great thirst and desire to fly.

Guru Nanak Dev ji / Raag Malar / / Guru Granth Sahib ji - Ang 1257

ਨਦਰਿ ਕਰੇ ਤਾਂ ਬੰਧਾਂ ਧੀਰ ॥

नदरि करे तां बंधां धीर ॥

Nadari kare taan banddhaan dheer ||

ਜਦੋਂ ਉਹ ਮਾਲਕ ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਧੀਰਜ ਫੜਦੀ ਹਾਂ (ਮੈਂ ਭਟਕਣੋਂ ਹਟ ਜਾਂਦੀ ਹਾਂ) ।

यदि ईश्वर कृपा करे तो धैर्य हो।

When He bestows His Glance of Grace, I am comforted and consoled.

Guru Nanak Dev ji / Raag Malar / / Guru Granth Sahib ji - Ang 1257

ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥

जिउ वेखाले तिउ वेखां बीर ॥३॥

Jiu vekhaale tiu vekhaan beer ||3||

ਹੇ ਵੀਰ! ਜਿਵੇਂ ਜਿਵੇਂ ਮੈਨੂੰ ਉਹ ਆਪਣਾ ਦਰਸਨ ਕਰਾਂਦਾ ਹੈ, ਤਿਵੇਂ ਤਿਵੇਂ ਮੈਂ ਦਰਸਨ ਕਰਦੀ ਹਾਂ ॥੩॥

हे भाई ! ज्यों सतगुरु दिखाए त्यों देखू॥३॥

As He makes me see, so do I see, O brother. ||3||

Guru Nanak Dev ji / Raag Malar / / Guru Granth Sahib ji - Ang 1257

ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥

न इहु तनु जाइगा न जाहिगे ख्मभ ॥

Na ihu tanu jaaigaa na jaahige khambbh ||

(ਹੇ ਵੀਰ!) ਨਾਹ ਇਹ ਸਰੀਰ ਸਦਾ ਨਾਲ ਨਿਭੇਗਾ, ਨਾਹ ਇਹ ਸੋਹਣੇ ਅੰਗ ਹੀ ਸਦਾ ਕਾਇਮ ਰਹਿਣਗੇ ।

न यह शरीर साथ जाएगा और न ही श्वास जाएंगे।

Neither this body, nor its wings, shall go to the world hereafter.

Guru Nanak Dev ji / Raag Malar / / Guru Granth Sahib ji - Ang 1257

ਪਉਣੈ ਪਾਣੀ ਅਗਨੀ ਕਾ ਸਨਬੰਧ ॥

पउणै पाणी अगनी का सनबंध ॥

Pau(nn)ai paa(nn)ee aganee kaa sanabanddh ||

ਇਹ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ (ਜਦੋਂ ਤੱਤ ਖਿੰਡ ਜਾਣਗੇ, ਸਰੀਰ ਢਹਿ ਢੇਰੀ ਹੋ ਜਾਏਗਾ) ।

यह तो केवल पवन, पानी एवं अग्नि का नाता था।

It is a fusion of air, water and fire.

Guru Nanak Dev ji / Raag Malar / / Guru Granth Sahib ji - Ang 1257

ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥

नानक करमु होवै जपीऐ करि गुरु पीरु ॥

Naanak karamu hovai japeeai kari guru peeru ||

ਹੇ ਨਾਨਕ! ਜਦੋਂ ਮਾਲਕ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਤਦੋਂ ਗੁਰੂ-ਪੀਰ ਦਾ ਪੱਲਾ ਫੜ ਕੇ ਮਾਲਕ-ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ,

हे नानक ! उत्तम कर्म हो तो गुरु-पीर अपनाकर ईश्वर के नाम का जाप होता है और

O Nanak, if it is in the mortal's karma, then he meditates on the Lord, with the Guru as his Spiritual Teacher.

Guru Nanak Dev ji / Raag Malar / / Guru Granth Sahib ji - Ang 1257

ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥

सचि समावै एहु सरीरु ॥४॥४॥९॥

Sachi samaavai ehu sareeru ||4||4||9||

ਤਦੋਂ ਇਹ ਸਰੀਰ ਉਸ ਸਦਾ-ਥਿਰ ਮਾਲਕ ਵਿਚ ਲੀਨ ਰਹਿੰਦਾ ਹੈ (ਤਦੋਂ ਇਹ ਸੋਹਣੇ ਗਿਆਨ-ਇੰਦ੍ਰੇ ਭਟਕਣੋਂ ਹਟ ਕੇ ਪ੍ਰਭੂ ਵਿਚ ਟਿਕੇ ਰਹਿੰਦੇ ਹਨ) ॥੪॥੪॥੯॥

यह शरीर सत्य में विलीन हो जाता है॥४॥४॥६॥

This body is absorbed in the Truth. ||4||4||9||

Guru Nanak Dev ji / Raag Malar / / Guru Granth Sahib ji - Ang 1257

ਮਲਾਰ ਮਹਲਾ ੩ ਚਉਪਦੇ ਘਰੁ ੧

मलार महला ३ चउपदे घरु १

Malaar mahalaa 3 chaupade gharu 1

ਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

मलार महला ३ चउपदे घरु १

Malaar, Third Mehl, Chau-Padas, First House:

Guru Amardas ji / Raag Malar / / Guru Granth Sahib ji - Ang 1257

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Amardas ji / Raag Malar / / Guru Granth Sahib ji - Ang 1257

ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥

निरंकारु आकारु है आपे आपे भरमि भुलाए ॥

Nirankkaaru aakaaru hai aape aape bharami bhulaae ||

ਇਹ ਸਾਰਾ ਦਿੱਸਦਾ ਸੰਸਾਰ ਨਿਰੰਕਾਰ ਆਪ ਹੀ ਆਪ ਹੈ (ਪਰਮਾਤਮਾ ਦਾ ਆਪਣਾ ਹੀ ਸਰੂਪ ਹੈ) । ਪਰਮਾਤਮਾ ਆਪ ਹੀ (ਜੀਵਾਂ ਨੂੰ) ਭਟਕਣਾ ਦੀ ਰਾਹੀਂ ਕੁਰਾਹੇ ਪਾਂਦਾ ਹੈ ।

निरंकार ने संसार बनाकर स्वयं ही लोगों को भ्रम में भुलाया हुआ है।

The Formless Lord is formed by Himself. He Himself deludes in doubt.

Guru Amardas ji / Raag Malar / / Guru Granth Sahib ji - Ang 1257

ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥

करि करि करता आपे वेखै जितु भावै तितु लाए ॥

Kari kari karataa aape vekhai jitu bhaavai titu laae ||

(ਸਾਰੇ ਕੰਮ) ਕਰ ਕਰ ਕੇ ਕਰਤਾਰ ਆਪ ਹੀ (ਉਹਨਾਂ ਕੰਮਾਂ ਨੂੰ) ਵੇਖਦਾ ਹੈ । ਜਿਸ (ਕੰਮ) ਵਿਚ ਉਸ ਦੀ ਰਜ਼ਾ ਹੁੰਦੀ ਹੈ (ਹਰੇਕ ਜੀਵ ਨੂੰ) ਉਸ (ਕੰਮ) ਵਿਚ ਲਾਂਦਾ ਹੈ ।

वह सृष्टि-कर्ता पैदा करके स्वयं ही देखभाल करता है, जैसा चाहता है, उधर ही लगा देता है।

Creating the Creation, the Creator Himself beholds it; He enjoins us as He pleases.

Guru Amardas ji / Raag Malar / / Guru Granth Sahib ji - Ang 1257

ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥

सेवक कउ एहा वडिआई जा कउ हुकमु मनाए ॥१॥

Sevak kau ehaa vadiaaee jaa kau hukamu manaae ||1||

ਜਿਸ ਸੇਵਕ ਪਾਸੋਂ ਆਪਣਾ ਹੁਕਮ ਮਨਾਂਦਾ ਹੈ (ਹੁਕਮ ਮਿੱਠਾ ਲਾਂਦਾ ਹੈ, ਹੁਕਮ ਵਿਚ ਤੋਰਦਾ ਹੈ), ਉਸ ਨੂੰ ਉਹ ਇਹੀ ਇੱਜ਼ਤ ਬਖ਼ਸ਼ਦਾ ਹੈ ॥੧॥

उसके हुक्म को मानना ही सेवक की बड़ाई है॥१॥

This is the true greatness of His servant, that he obeys the Hukam of the Lord's Command. ||1||

Guru Amardas ji / Raag Malar / / Guru Granth Sahib ji - Ang 1257

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥

आपणा भाणा आपे जाणै गुर किरपा ते लहीऐ ॥

Aapa(nn)aa bhaa(nn)aa aape jaa(nn)ai gur kirapaa te laheeai ||

(ਪਰਮਾਤਮਾ) ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, (ਉਸ ਦੀ ਰਜ਼ਾ ਨੂੰ) ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ ।

अपनी रज़ा को वह स्वयं ही जानता है और गुरु की कृपा से ही समझा जाता है।

Only He Himself knows His Will. By Guru's Grace, it is grasped.

Guru Amardas ji / Raag Malar / / Guru Granth Sahib ji - Ang 1257

ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ ॥

एहा सकति सिवै घरि आवै जीवदिआ मरि रहीऐ ॥१॥ रहाउ ॥

Ehaa sakati sivai ghari aavai jeevadiaa mari raheeai ||1|| rahaau ||

(ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ) ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ (ਦੇ ਚਰਨਾਂ) ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥

इस माया-शक्ति से उलट कर सच्चे घर में आया जाए तो जीते जी विकारों की ओर से रहित रहा जाता है॥१॥रहाउ॥

When this play of Shiva and Shakti comes to his home, he remains dead while yet alive. ||1|| Pause ||

Guru Amardas ji / Raag Malar / / Guru Granth Sahib ji - Ang 1257

ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥

वेद पड़ै पड़ि वादु वखाणै ब्रहमा बिसनु महेसा ॥

Ved pa(rr)ai pa(rr)i vaadu vakhaa(nn)ai brhamaa bisanu mahesaa ||

(ਪਰ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ ।

वेदों का पाठ-पठन कर पण्डितजन त्रिदेवों के बारे में वाद-विवाद करते हैं (वे कहते हैं) कि ब्रह्म (सृष्टिकर्ता), विष्णु (संसार का पोषक) एवं महेश (संहारक) है।

They read the Vedas, and read them again, and engage in arguments about Brahma, Vishnu and Shiva.

Guru Amardas ji / Raag Malar / / Guru Granth Sahib ji - Ang 1257

ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥

एह त्रिगुण माइआ जिनि जगतु भुलाइआ जनम मरण का सहसा ॥

Eh trigu(nn) maaiaa jini jagatu bhulaaiaa janam mara(nn) kaa sahasaa ||

ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ ।

यह माया त्रिगुणात्मक है, जिसने पूरे जगत को भुलाया हुआ है, जिस कारण जन्म-मरण का संशय बना हुआ है।

This three-phased Maya has deluded the whole world into cynicism about death and birth.

Guru Amardas ji / Raag Malar / / Guru Granth Sahib ji - Ang 1257

ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥

गुर परसादी एको जाणै चूकै मनहु अंदेसा ॥२॥

Gur parasaadee eko jaa(nn)ai chookai manahu anddesaa ||2||

ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ ॥੨॥

गुरु की कृपा से जब ईश्वर का बोध हो जाता है तो मन से शंका दूर हो जाती है।॥२॥

By Guru's Grace, know the One Lord, and the anxiety of your mind will be allayed. ||2||

Guru Amardas ji / Raag Malar / / Guru Granth Sahib ji - Ang 1257

ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥

हम दीन मूरख अवीचारी तुम चिंता करहु हमारी ॥

Ham deen moorakh aveechaaree tum chinttaa karahu hamaaree ||

ਹੇ ਪ੍ਰਭੂ! ਅਸੀਂ ਜੀਵ ਨਿਮਾਣੇ ਮੂਰਖ ਬੇ-ਸਮਝ ਹਾਂ, ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ ।

हे प्रभु ! हम दीन, मूर्ख एवं नासमझ हैं, तुम ही हमारी चिंता करो।

I am meek, foolish and thoughtless, but still, You take care of me.

Guru Amardas ji / Raag Malar / / Guru Granth Sahib ji - Ang 1257

ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥

होहु दइआल करि दासु दासा का सेवा करी तुमारी ॥

Hohu daiaal kari daasu daasaa kaa sevaa karee tumaaree ||

ਹੇ ਪ੍ਰਭੂ! (ਮੇਰੇ ਉਤੇ) ਦਇਆਵਾਨ ਹੋ, (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ (ਤਾ ਕਿ) ਮੈਂ ਤੇਰੀ ਭਗਤੀ ਕਰਦਾ ਰਹਾਂ ।

दयालु होकर अपने दासों का दास बना लो, ताकि तेरी सेवा में तल्लीन रहें।

Please be kind to me, and make me the slave of Your slaves, so that I may serve You.

Guru Amardas ji / Raag Malar / / Guru Granth Sahib ji - Ang 1257

ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥

एकु निधानु देहि तू अपणा अहिनिसि नामु वखाणी ॥३॥

Eku nidhaanu dehi too apa(nn)aa ahinisi naamu vakhaa(nn)ee ||3||

ਹੇ ਪ੍ਰਭੂ! ਤੂੰ ਮੈਨੂੰ ਆਪਣਾ ਨਾਮ-ਖ਼ਜ਼ਾਨਾ ਦੇਹ, ਮੈਂ ਦਿਨ ਰਾਤ (ਤੇਰਾ) ਨਾਮ ਜਪਦਾ ਰਹਾਂ ॥੩॥

तुम नाम रूपी निधान प्रदान करो, ताकि दिन-रात तेरे नाम चिंतन में निमग्न रहें।॥३॥

Please bless me with the treasure of the One Name, that I may chant it, day and night. ||3||

Guru Amardas ji / Raag Malar / / Guru Granth Sahib ji - Ang 1257

ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥

कहत नानकु गुर परसादी बूझहु कोई ऐसा करे वीचारा ॥

Kahat naanaku gur parasaadee boojhahu koee aisaa kare veechaaraa ||

ਨਾਨਕ ਆਖਦਾ ਹੈ ਕਿ ਤੁਸੀਂ ਗੁਰੂ ਦੀ ਕਿਰਪਾ ਨਾਲ ਹੀ (ਸਹੀ ਜੀਵਨ-ਰਾਹ) ਸਮਝ ਸਕਦੇ ਹੋ ।

गुरु नानक कहते हैं कि गुरु की कृपा से इस रहस्य को समझकर कोई मनन कर सकता है।

Says Nanak, by Guru's Grace, understand. Hardly anyone considers this.

Guru Amardas ji / Raag Malar / / Guru Granth Sahib ji - Ang 1257

ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥

जिउ जल ऊपरि फेनु बुदबुदा तैसा इहु संसारा ॥

Jiu jal upari phenu budabudaa taisaa ihu sanssaaraa ||

(ਜਿਹੜਾ ਮਨੁੱਖ ਸਮਝਦਾ ਹੈ, ਉਹ ਜਗਤ ਬਾਰੇ ਆਪਣੇ) ਖ਼ਿਆਲ ਇਉਂ ਬਣਾਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਬੁਲਬੁਲਾ ਹੈ (ਜੋ ਝਬਦੇ ਹੀ ਮਿਟ ਜਾਂਦਾ ਹੈ) ਤਿਵੇਂ ਇਹ ਜਗਤ ਹੈ ।

ज्यों जल के ऊपर बुलबुला होता है, वैसा ही यह संसार है।

Like foam bubbling up on the surface of the water, so is this world.

Guru Amardas ji / Raag Malar / / Guru Granth Sahib ji - Ang 1257

Download SGGS PDF Daily Updates ADVERTISE HERE