Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥
पर धन पर नारी रतु निंदा बिखु खाई दुखु पाइआ ॥
Par dhan par naaree ratu ninddaa bikhu khaaee dukhu paaiaa ||
ਉਹਨਾਂ ਦਾ ਮਨ ਪਰਾਏ ਧਨ ਪਰਾਈ ਇਸਤ੍ਰੀ ਤੇ ਪਰਾਈ ਨਿੰਦਿਆ ਵਿਚ ਮਸਤ ਰਿਹਾ ਹੈ, ਉਹ (ਸਦਾ ਪਰ ਧਨ ਪਰ ਨਾਰੀ ਪਰ ਨਿੰਦਾ ਦੀ) ਜ਼ਹਰ ਖਾਂਦੇ ਰਹੇ (ਆਤਮਕ ਖ਼ੁਰਾਕ ਬਣਾਈ ਰੱਖੀ), ਤੇ ਦੁੱਖ ਹੀ ਸਹੇੜਦੇ ਰਹੇ ।
वह पराए धन, पराई नारी में लीन रहकर निंदा का जहर खाते हुए दुख ही पाता है।
Caught in slander and attachment to the wealth and women of others, they eat poison and suffer in pain.
Guru Nanak Dev ji / Raag Malar / / Guru Granth Sahib ji - Ang 1255
ਸਬਦੁ ਚੀਨਿ ਭੈ ਕਪਟ ਨ ਛੂਟੇ ਮਨਿ ਮੁਖਿ ਮਾਇਆ ਮਾਇਆ ॥
सबदु चीनि भै कपट न छूटे मनि मुखि माइआ माइआ ॥
Sabadu cheeni bhai kapat na chhoote mani mukhi maaiaa maaiaa ||
ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆ ਵਾਲੇ ਡਰ ਤੇ ਛਲ ਨਾਹ ਮੁੱਕੇ, ਉਹਨਾਂ ਦੇ ਮਨ ਵਿਚ ਭੀ ਮਾਇਆ (ਦੀ ਲਗਨ) ਹੀ ਰਹੀ, ਉਹਨਾਂ ਦੇ ਮੂੰਹ ਵਿਚ ਭੀ ਮਾਇਆ (ਦੀ ਦੰਦ-ਕਥਾ) ਹੀ ਰਹੀ ।
शब्द को जानकर उसका भय एवं कपट नहीं छूटता और मन एवं मुँह से घन-दौलत की ही लालसा करता है।
They think about the Shabad, but they are not released from their fear and fraud; the minds and mouths are filled with Maya, Maya.
Guru Nanak Dev ji / Raag Malar / / Guru Granth Sahib ji - Ang 1255
ਅਜਗਰਿ ਭਾਰਿ ਲਦੇ ਅਤਿ ਭਾਰੀ ਮਰਿ ਜਨਮੇ ਜਨਮੁ ਗਵਾਇਆ ॥੧॥
अजगरि भारि लदे अति भारी मरि जनमे जनमु गवाइआ ॥१॥
Ajagari bhaari lade ati bhaaree mari janame janamu gavaaiaa ||1||
ਉਹ ਸਦਾ (ਮਾਇਆ ਦੇ ਮੋਹ ਦੇ) ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ ॥੧॥
ऐसा स्वेच्छाचारी पापों का भारी बोझ लादकर कष्ट भोगता है और जन्म-मरण में जीवन व्यर्थ गंवा देता है॥१॥
Loading the heavy and crushing load, they die, only to be reborn, and waste their lives again. ||1||
Guru Nanak Dev ji / Raag Malar / / Guru Granth Sahib ji - Ang 1255
ਮਨਿ ਭਾਵੈ ਸਬਦੁ ਸੁਹਾਇਆ ॥
मनि भावै सबदु सुहाइआ ॥
Mani bhaavai sabadu suhaaiaa ||
ਜਿਨ੍ਹਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਬਾਣੀ ਪਿਆਰੀ ਲੱਗਦੀ ਹੈ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ ।
जिसके मन को शब्द गुरु अच्छा लगता है, वही सुन्दर है।
The Word of the Shabad is so very beautiful; it is pleasing to my mind.
Guru Nanak Dev ji / Raag Malar / / Guru Granth Sahib ji - Ang 1255
ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨੑੇ ਗੁਰਿ ਰਾਖੇ ਸਚੁ ਪਾਇਆ ॥੧॥ ਰਹਾਉ ॥
भ्रमि भ्रमि जोनि भेख बहु कीन्हे गुरि राखे सचु पाइआ ॥१॥ रहाउ ॥
Bhrmi bhrmi joni bhekh bahu keenhe guri raakhe sachu paaiaa ||1|| rahaau ||
(ਪਰ ਸਿਫ਼ਤ-ਸਾਲਾਹ ਵਾਲੀ ਬਾਣੀ ਤੋਂ ਖੁੰਝ ਕੇ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਅਨੇਕਾਂ ਜੂਨਾਂ ਦੇ ਭੇਖ ਧਾਰਦੇ ਰਹੇ (ਭਾਵ, ਜਨਮ ਲੈਂਦੇ ਰਹੇ) । ਜਿਨ੍ਹਾਂ ਦੀ ਰਖਿਆ ਗੁਰੂ ਨੇ ਕੀਤੀ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਰੱਬ ਮਿਲ ਪਿਆ ॥੧॥ ਰਹਾਉ ॥
कोई भटक-भटक कर योनि-चक्र में बहुत वेष धारण करता है, पर जिसे गुरु बचा लेता है, वही सत्य को पाता है॥१॥रहाउ॥
The mortal wanders lost in reincarnation, wearing various robes and clothes; when he is saved and protected by the Guru, then he finds the Truth. ||1|| Pause ||
Guru Nanak Dev ji / Raag Malar / / Guru Granth Sahib ji - Ang 1255
ਤੀਰਥਿ ਤੇਜੁ ਨਿਵਾਰਿ ਨ ਨੑਾਤੇ ਹਰਿ ਕਾ ਨਾਮੁ ਨ ਭਾਇਆ ॥
तीरथि तेजु निवारि न न्हाते हरि का नामु न भाइआ ॥
Teerathi teju nivaari na nhaate hari kaa naamu na bhaaiaa ||
ਕ੍ਰੋਧ ਦੂਰ ਕਰ ਕੇ ਉਹਨਾਂ ਆਤਮ-ਤੀਰਥ ਉਤੇ ਇਸ਼ਨਾਨ ਨਾਹ ਕੀਤਾ, ਉਹਨਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਾਹ ਲੱਗਾ,
मनमति जीव तीर्थ पर भी क्रोध का निवारण कर स्नान नहीं करता और न ही उसे प्रभु का नाम अच्छा लगता है।
He does not try to wash away his angry passions by bathing at sacred shrines. He does not love the Name of the Lord.
Guru Nanak Dev ji / Raag Malar / / Guru Granth Sahib ji - Ang 1255
ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ ॥
रतन पदारथु परहरि तिआगिआ जत को तत ही आइआ ॥
Ratan padaarathu parahari tiaagiaa jat ko tat hee aaiaa ||
(ਤ੍ਰਿਸ਼ਨਾ-ਅਧੀਨ ਰਹਿ ਕੇ) ਉਹਨਾਂ ਪ੍ਰਭੂ ਦਾ ਅਮੋਲਕ ਨਾਮ ਸਦਾ ਲਈ ਤਿਆਗ ਦਿੱਤਾ, ਜਿਸ ਚੌਰਾਸੀ ਵਿਚੋਂ ਨਿਕਲ ਕੇ ਮਨੁੱਖਾ ਜਨਮ ਵਿਚ ਆਏ ਸਨ, ਉਸੇ ਚੌਰਾਸੀ ਵਿਚ ਮੁੜ ਚਲੇ ਗਏ,
वह नाम रूपी रत्न को त्यागकर जैसे खाली हाथ आया था, वैसे ही चला जाता है।
He abandons and discards the priceless jewel, and he goes back from where he came.
Guru Nanak Dev ji / Raag Malar / / Guru Granth Sahib ji - Ang 1255
ਬਿਸਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹਿ ਸਮਾਇਆ ॥
बिसटा कीट भए उत ही ते उत ही माहि समाइआ ॥
Bisataa keet bhae ut hee te ut hee maahi samaaiaa ||
ਜਿਵੇਂ ਵਿਸ਼ਟੇ ਦੇ ਕੀੜੇ ਵਿਸ਼ਟੇ ਵਿਚੋਂ ਜੰਮਦੇ ਹਨ, ਤੇ ਵਿਸ਼ਟੇ ਵਿਚ ਹੀ ਮੁੜ ਮਰ ਜਾਂਦੇ ਹਨ ।
इसी वजह से विष्ठा का कीड़ा विष्ठा में ही लीन रहता है।
And so he becomes a maggot in manure, and in that, he is absorbed.
Guru Nanak Dev ji / Raag Malar / / Guru Granth Sahib ji - Ang 1255
ਅਧਿਕ ਸੁਆਦ ਰੋਗ ਅਧਿਕਾਈ ਬਿਨੁ ਗੁਰ ਸਹਜੁ ਨ ਪਾਇਆ ॥੨॥
अधिक सुआद रोग अधिकाई बिनु गुर सहजु न पाइआ ॥२॥
Adhik suaad rog adhikaaee binu gur sahaju na paaiaa ||2||
(ਵਿਸ਼ੇ ਵਿਕਾਰਾਂ ਦੇ) ਜਿਤਨੇ ਹੀ ਵਧੀਕ ਸੁਆਦ ਉਹ ਮਾਣਦੇ ਗਏ, ਉਤਨੇ ਹੀ ਵਧੀਕ ਰੋਗ ਉਹਨਾਂ ਨੂੰ ਵਿਆਪਦੇ ਗਏ । ਗੁਰੂ ਦੀ ਸਰਨ ਨਾਹ ਆਉਣ ਕਰ ਕੇ ਉਹਨਾਂ ਨੂੰ ਸ਼ਾਂਤ ਅਵਸਥਾ ਹਾਸਲ ਨਾਹ ਹੋਈ ॥੨॥
जीवन के अधिक स्वादों को पाने के कारण अधिक रोग लग जाते हैं और गुरु के बिना शान्ति प्राप्त नहीं होती॥२॥
The more he tastes, the more he is diseased; without the Guru, there is no peace and poise. ||2||
Guru Nanak Dev ji / Raag Malar / / Guru Granth Sahib ji - Ang 1255
ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥
सेवा सुरति रहसि गुण गावा गुरमुखि गिआनु बीचारा ॥
Sevaa surati rahasi gu(nn) gaavaa guramukhi giaanu beechaaraa ||
(ਮਿਹਰ ਕਰ) ਮੇਰੀ ਸੁਰਤ ਤੇਰੀ ਸੇਵਾ (-ਭਗਤੀ) ਵਿਚ ਟਿਕੀ ਰਹੇ, ਪੂਰਨ ਆਨੰਦ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ; ਗੁਰੂ ਦੀ ਸਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾਂ ਕਿ ਤੇਰੇ ਨਾਲ ਮੇਰੀ ਡੂੰਘੀ ਸਾਂਝ ਬਣੀ ਰਹੇ ।
कोई सेवा में लीन होकर प्रेम से प्रभु के गुण गाता है और गुरु से ज्ञान पा कर सत्य का चिन्तन करता है।
Focusing my awareness on selfless service, I joyfully sing His Praises. As Gurmukh, I contemplate spiritual wisdom.
Guru Nanak Dev ji / Raag Malar / / Guru Granth Sahib ji - Ang 1255
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥
खोजी उपजै बादी बिनसै हउ बलि बलि गुर करतारा ॥
Khojee upajai baadee binasai hau bali bali gur karataaraa ||
ਹੇ ਮੇਰੇ ਗੁਰੂ! ਹੇ ਮੇਰੇ ਕਰਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ । (ਤੇਰੇ ਨਾਲ ਡੂੰਘੀ ਜਾਣ ਪਛਾਣ ਦੇ ਜਤਨ) ਖੋਜਣ ਵਾਲਾ ਮਨੁੱਖ ਆਤਮਕ ਜੀਵਨ ਵਿਚ ਜਨਮ ਲੈ ਲੈਂਦਾ ਹੈ, ਪਰ (ਨਿੱਤ ਮਾਇਆ ਦੇ) ਝਗੜੇ ਕਰਨ ਵਾਲਾ ਜੀਵ ਆਤਮਕ ਮੌਤੇ ਮਰ ਜਾਂਦਾ ਹੈ ।
सत्य की खोज करने वाला संसार में यश पाता है और वैर-विरोध करने वाला दुखों में नष्ट हो जाता है। मैं अपने गुरु-परमेश्वर पर कुर्बान जाता हूँ।
The seeker comes forth, and the debater dies down; I am a sacrifice, a sacrifice to the Guru, the Creator Lord.
Guru Nanak Dev ji / Raag Malar / / Guru Granth Sahib ji - Ang 1255
ਹਮ ਨੀਚ ਹੋੁਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥
हम नीच होते हीणमति झूठे तू सबदि सवारणहारा ॥
Ham neech haote hee(nn)amati jhoothe too sabadi savaara(nn)ahaaraa ||
ਹੇ ਪ੍ਰਭੂ! ਅਸੀਂ (ਤ੍ਰਿਸ਼ਨਾ ਵਿਚ ਫਸ ਕੇ ਬੜੇ) ਨੀਵੇਂ ਜੀਵਨ ਵਾਲੇ ਹੋ ਚੁਕੇ ਹਾਂ, ਅਸੀਂ ਮੂਰਖ ਹਾਂ, ਅਸੀਂ ਝੂਠੇ ਪਦਾਰਥਾਂ ਵਿਚ ਫਸੇ ਪਏ ਹਾਂ; ਪਰ ਤੂੰ (ਆਪਣੀ ਸਿਫ਼ਤ-ਸਾਲਾਹ ਦੀ) ਬਾਣੀ ਵਿਚ (ਜੋੜ ਕੇ) ਸਾਡਾ ਜੀਵਨ ਸਵਾਰਨ ਦੇ ਸਮਰੱਥ ਹੈਂ ।
हे प्रभु ! हम नीच, तुच्छ, मंदबुद्धि एवं झूठे हैं और तू उपदेश देकर जीवन संवारने वाला है।
I am low and wretched, with shallow and false understanding; You embellish and exalt me through the Word of Your Shabad.
Guru Nanak Dev ji / Raag Malar / / Guru Granth Sahib ji - Ang 1255
ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥੩॥
आतम चीनि तहा तू तारण सचु तारे तारणहारा ॥३॥
Aatam cheeni tahaa too taara(nn) sachu taare taara(nn)ahaaraa ||3||
ਜਿਥੇ ਆਪੇ ਦੀ ਵਿਚਾਰ ਹੁੰਦੀ ਹੈ, ਉਥੇ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਬਚਾਣ ਲਈ ਆ ਬਹੁੜਦਾ ਹੈਂ । ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਤਾਰਨ ਦੇ ਸਮਰੱਥ ਹੈਂ, (ਸਾਨੂੰ) ਤਾਰ ਲੈ ॥੩॥
जिधर आत्मज्ञान है, वहां तू है, तू उद्धार करने वाला, मुक्तिदाता है।॥३॥
And wherever there is self-realization, You are there; O True Lord Savior, You save us and carry us across. ||3||
Guru Nanak Dev ji / Raag Malar / / Guru Granth Sahib ji - Ang 1255
ਬੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥
बैसि सुथानि कहां गुण तेरे किआ किआ कथउ अपारा ॥
Baisi suthaani kahaan gu(nn) tere kiaa kiaa kathau apaaraa ||
(ਹੇ ਪ੍ਰਭੂ! ਮਿਹਰ ਕਰ) ਸਤਸੰਗ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ । ਪਰ ਤੂੰ ਬੇਅੰਤ ਹੈਂ, ਤੇਰੇ ਸਾਰੇ ਗੁਣ ਮੈਂ ਬਿਆਨ ਨਹੀਂ ਕਰ ਸਕਦਾ ।
मैं संत पुरुषों के पावन स्थान पर बैठकर ही गुणगान करूँ, परन्तु तेरे कौन-कौन से गुण गाऊँ, तू अपरंपार है।
Where should I sit to chant Your Praises; which of Your Infinite Praises should I chant?
Guru Nanak Dev ji / Raag Malar / / Guru Granth Sahib ji - Ang 1255
ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ ॥
अलखु न लखीऐ अगमु अजोनी तूं नाथां नाथणहारा ॥
Alakhu na lakheeai agamu ajonee toonn naathaan naatha(nn)ahaaraa ||
ਤੂੰ ਅਲੱਖ ਹੈਂ, ਤੂੰ ਬਿਆਨ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਤੂੰ ਜੂਨਾਂ ਤੋਂ ਰਹਿਤ ਹੈਂ । ਤੂੰ (ਵੱਡੇ ਵੱਡੇ) ਨਾਥ ਅਖਵਾਣ ਵਾਲਿਆਂ ਨੂੰ ਭੀ ਆਪਣੇ ਵੱਸ ਵਿਚ ਰੱਖਣ ਵਾਲਾ ਹੈਂ ।
हे प्रभु ! तू अदृष्ट है, तेरे दर्शन नहीं किए जा सकते, तू अगम्य है, जन्म-मरण से रहित है, तू सबका मालिक है, सब जीव तेरे वश में हैं।
The Unknown cannot be known; O Inaccessible, Unborn Lord God, You are the Lord and Master of masters.
Guru Nanak Dev ji / Raag Malar / / Guru Granth Sahib ji - Ang 1255
ਕਿਸੁ ਪਹਿ ਦੇਖਿ ਕਹਉ ਤੂ ਕੈਸਾ ਸਭਿ ਜਾਚਕ ਤੂ ਦਾਤਾਰਾ ॥
किसु पहि देखि कहउ तू कैसा सभि जाचक तू दातारा ॥
Kisu pahi dekhi kahau too kaisaa sabhi jaachak too daataaraa ||
(ਹੇ ਪ੍ਰਭੂ! ਤੇਰੀ ਰਚਨਾ ਨੂੰ) ਵੇਖ ਕੇ ਮੈਂ ਕਿਸੇ ਅੱਗੇ ਇਹ ਆਖਣ ਜੋਗਾ ਨਹੀਂ ਹਾਂ ਕਿ ਤੂੰ ਕਿਹੋ ਜਿਹਾ ਹੈਂ (ਭਾਵ, ਸਾਰੇ ਸੰਸਾਰ ਵਿਚ ਤੇਰੇ ਵਰਗਾ ਕੋਈ ਨਹੀਂ ਹੈ) । ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ ।
मैं दर्शन करके किसे बताऊँ तू कैसा है, हम सब मांगने वाले हैं, तू देने वाला है।
How can I compare You to anyone else I see? All are beggars - You are the Great Giver.
Guru Nanak Dev ji / Raag Malar / / Guru Granth Sahib ji - Ang 1255
ਭਗਤਿਹੀਣੁ ਨਾਨਕੁ ਦਰਿ ਦੇਖਹੁ ਇਕੁ ਨਾਮੁ ਮਿਲੈ ਉਰਿ ਧਾਰਾ ॥੪॥੩॥
भगतिहीणु नानकु दरि देखहु इकु नामु मिलै उरि धारा ॥४॥३॥
Bhagatihee(nn)u naanaku dari dekhahu iku naamu milai uri dhaaraa ||4||3||
(ਹੇ ਪ੍ਰਭੂ!) ਤੇਰੀ ਭਗਤੀ ਤੋਂ ਖੁੰਝਿਆ ਹੋਇਆ (ਤੇਰਾ ਦਾਸ) ਨਾਨਕ (ਤੇਰੇ) ਦਰ ਤੇ (ਆ ਡਿੱਗਾ ਹੈ, ਇਸ ਉਤੇ) ਮਿਹਰ ਦੀ ਨਿਗਾਹ ਕਰ । (ਹੇ ਪ੍ਰਭੂ!) ਮੈਨੂੰ ਤੇਰਾ ਨਾਮ ਮਿਲ ਜਾਏ, ਮੈਂ (ਇਸ ਨਾਮ ਨੂੰ ਆਪਣੇ) ਸੀਨੇ ਵਿਚ ਪ੍ਰੋ ਰੱਖਾਂ ॥੪॥੩॥
नानक का कथन है कि मैं भक्तिविहीन तेरा द्वार देख रहा हूँ, तेरा नाम मिल जाए तो मैं हृदय में धारण कर लूं॥४॥३॥
Lacking devotion, Nanak looks to Your Door; please bless him with Your One Name, that he may enshrine it in his heart. ||4||3||
Guru Nanak Dev ji / Raag Malar / / Guru Granth Sahib ji - Ang 1255
ਮਲਾਰ ਮਹਲਾ ੧ ॥
मलार महला १ ॥
Malaar mahalaa 1 ||
मलार महला १ ॥
Malaar, First Mehl:
Guru Nanak Dev ji / Raag Malar / / Guru Granth Sahib ji - Ang 1255
ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥
जिनि धन पिर का सादु न जानिआ सा बिलख बदन कुमलानी ॥
Jini dhan pir kaa saadu na jaaniaa saa bilakh badan kumalaanee ||
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਸਮਝਿਆ (ਭਾਵ, ਆਨੰਦ ਨਹੀਂ ਮਾਣਿਆ) ਉਹ ਸਦਾ (ਦੁਨੀਆ ਦੇ ਝੰਬੇਲਿਆਂ ਵਿਚ ਹੀ) ਵਿਆਕੁਲ ਰਹਿੰਦੀ ਹੈ, ਉਸ ਦਾ ਚੇਹਰਾ ਕੁਮਲਾਇਆ ਰਹਿੰਦਾ ਹੈ;
जिस स्त्री ने अपने पति-प्रभु के प्रेम का स्वाद नहीं लिया, दुख में रोते हुए उसका बदन मुरझा गया है।
The soul-bride who has not known delight with her Husband Lord, shall weep and wail with a wretched face.
Guru Nanak Dev ji / Raag Malar / / Guru Granth Sahib ji - Ang 1255
ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥੧॥
भई निरासी करम की फासी बिनु गुर भरमि भुलानी ॥१॥
Bhaee niraasee karam kee phaasee binu gur bharami bhulaanee ||1||
(ਦੁਨੀਆ ਵਾਲੀਆਂ ਆਸਾਂ ਪੂਰੀਆਂ ਨਾਹ ਹੋਣ ਕਰ ਕੇ) ਉਸ ਦਾ ਦਿਲ ਟੁੱਟਾ ਜਿਹਾ ਰਹਿੰਦਾ ਹੈ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਉਸ ਦੇ ਗਲ ਵਿਚ ਪਈ ਰਹਿੰਦੀ ਹੈ; ਗੁਰੂ ਦੀ ਸਰਨ ਨਾਹ ਆਉਣ ਕਰ ਕੇ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਰਹਿੰਦੀ ਹੈ ॥੧॥
कर्मो के बन्धन में फंसी हुई वह निराश हो गई है और गुरु के बिना भ्रम में भटकती है॥१॥
She becomes hopeless, caught in the noose of her own karma; without the Guru, she wanders deluded by doubt. ||1||
Guru Nanak Dev ji / Raag Malar / / Guru Granth Sahib ji - Ang 1255
ਬਰਸੁ ਘਨਾ ਮੇਰਾ ਪਿਰੁ ਘਰਿ ਆਇਆ ॥
बरसु घना मेरा पिरु घरि आइआ ॥
Barasu ghanaa meraa piru ghari aaiaa ||
ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤੇਰੀ ਨਾਮ-ਵਰਖਾ ਦੀ ਬਰਕਤਿ ਨਾਲ) ਮੇਰਾ ਪਤੀ-ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ।
हे बादल ! तू बरस, मेरा पति प्रभु घर में आ गया है।
So rain down, O clouds. My Husband Lord has come home.
Guru Nanak Dev ji / Raag Malar / / Guru Granth Sahib ji - Ang 1255
ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥
बलि जावां गुर अपने प्रीतम जिनि हरि प्रभु आणि मिलाइआ ॥१॥ रहाउ ॥
Bali jaavaan gur apane preetam jini hari prbhu aa(nn)i milaaiaa ||1|| rahaau ||
ਮੈਂ ਆਪਣੇ ਪ੍ਰੀਤਮ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ ॥੧॥ ਰਹਾਉ ॥
मैं अपने प्रियतम गुरु पर बलिहारी जाती हूँ, जिसने मुझे प्रभु से मिला दिया है॥१॥रहाउ॥
I am a sacrifice to my Guru, who has led me to meet my Lord God. ||1|| Pause ||
Guru Nanak Dev ji / Raag Malar / / Guru Granth Sahib ji - Ang 1255
ਨਉਤਨ ਪ੍ਰੀਤਿ ਸਦਾ ਠਾਕੁਰ ਸਿਉ ਅਨਦਿਨੁ ਭਗਤਿ ਸੁਹਾਵੀ ॥
नउतन प्रीति सदा ठाकुर सिउ अनदिनु भगति सुहावी ॥
Nautan preeti sadaa thaakur siu anadinu bhagati suhaavee ||
ਉਹਨਾਂ ਦੀ ਪ੍ਰਭੂ ਨਾਲ ਸਦਾ ਨਵੀਂ ਪ੍ਰੀਤ ਬਣੀ ਰਹਿੰਦੀ ਹੈ । (ਪਿਆਰ ਵਾਲਾ ਚਾਉ ਕਦੇ ਮੱਠਾ ਨਹੀਂ ਹੁੰਦਾ) ਉਹ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਕ ਸੁਖ ਦੇਈ ਰੱਖਦੀ ਹੈ ।
जिसकी नित्यनवीन प्रीति सदा ठाकुर जी से है, उसकी भक्ति अच्छी लगती है।
My love, my Lord and Master is forever fresh; I am embellished with devotional worship night and day.
Guru Nanak Dev ji / Raag Malar / / Guru Granth Sahib ji - Ang 1255
ਮੁਕਤਿ ਭਏ ਗੁਰਿ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ ॥੨॥
मुकति भए गुरि दरसु दिखाइआ जुगि जुगि भगति सुभावी ॥२॥
Mukati bhae guri darasu dikhaaiaa jugi jugi bhagati subhaavee ||2||
ਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹ ਸਦਾ ਪਰਮਾਤਮਾ ਦੀ ਭਗਤੀ ਕਰਦੇ ਤੇ ਸੋਭਾ ਖੱਟਦੇ ਹਨ ॥੨॥
गुरु ने भगवान के दर्शन करवाए तो उसकी बन्धनों से मुक्ति हो गई, अतः युग-युग ईश्वर की भक्ति ही शोभायमान है॥२॥
I am liberated, gazing on the Blessed Vision of the Guru's Darshan. Devotional worship has made me glorious and exalted throughout the ages. ||2||
Guru Nanak Dev ji / Raag Malar / / Guru Granth Sahib ji - Ang 1255
ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥
हम थारे त्रिभवण जगु तुमरा तू मेरा हउ तेरा ॥
Ham thaare tribhava(nn) jagu tumaraa too meraa hau teraa ||
ਹੇ ਪ੍ਰਭੂ! ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ, ਤਿੰਨਾਂ ਭਵਨਾਂ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ (ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਸਭ ਜੀਵਾਂ ਨੂੰ ਬਚਾਂਦਾ ਹੈਂ) । ਹੇ ਪ੍ਰਭੂ! ਤੂੰ ਮੇਰਾ (ਮਾਲਕ) ਹੈਂ, ਮੈਂ ਤੇਰਾ (ਦਾਸ) ਹਾਂ (ਮੈਨੂੰ ਭੀ ਕਰਮਾਂ ਦੀ ਫਾਹੀ ਤੋਂ ਬਚਾਈ ਰੱਖ) ।
हे प्रभु ! हम तेरे हैं, तीनों लोक एवं समूचा जगत तुम्हारा है, तू मेरा (मालिक) है और मैं तेरा (सेवक) हूँ।
I am Yours; the three worlds are Yours as well. You are mine, and I am Yours.
Guru Nanak Dev ji / Raag Malar / / Guru Granth Sahib ji - Ang 1255
ਸਤਿਗੁਰਿ ਮਿਲਿਐ ਨਿਰੰਜਨੁ ਪਾਇਆ ਬਹੁਰਿ ਨ ਭਵਜਲਿ ਫੇਰਾ ॥੩॥
सतिगुरि मिलिऐ निरंजनु पाइआ बहुरि न भवजलि फेरा ॥३॥
Satiguri miliai niranjjanu paaiaa bahuri na bhavajali pheraa ||3||
ਜੇ ਗੁਰੂ ਮਿਲ ਪਏ, ਤਾਂ ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ, ਤੇ ਮੁੜ ਸੰਸਾਰ-ਸਮੁੰਦਰ (ਦੇ ਗੇੜ) ਵਿਚ ਨਹੀਂ ਆਉਣਾ ਪੈਂਦਾ ॥੩॥
सतगुरु से मिलकर परमात्मा प्राप्त हुआ है और अब पुनः संसार-सागर का चक्र नहीं लगेगा॥३॥
Meeting with the True Guru, I have found the Immaculate Lord; I shall not be consigned to this terrifying world-ocean ever again. ||3||
Guru Nanak Dev ji / Raag Malar / / Guru Granth Sahib ji - Ang 1255
ਅਪੁਨੇ ਪਿਰ ਹਰਿ ਦੇਖਿ ਵਿਗਾਸੀ ਤਉ ਧਨ ਸਾਚੁ ਸੀਗਾਰੋ ॥
अपुने पिर हरि देखि विगासी तउ धन साचु सीगारो ॥
Apune pir hari dekhi vigaasee tau dhan saachu seegaaro ||
(ਜੀਵ-ਇਸਤ੍ਰੀ ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉੱਦਮ-ਰੂਪ ਸਿੰਗਾਰ ਕਰਦੀ ਹੈ, ਪਰ) ਜੀਵ-ਇਸਤ੍ਰੀ ਦਾ ਸਿੰਗਾਰ ਤਦੋਂ ਹੀ ਅਟੱਲ ਸਮਝੋ (ਤਦੋਂ ਹੀ ਸਫਲ ਜਾਣੋ) ਜਦੋਂ ਉਹ ਆਪਣੇ ਪਤੀ-ਪ੍ਰਭੂ ਨੂੰ ਵੇਖ ਕੇ ਹੁਲਾਰੇ ਵਿਚ ਆਉਂਦੀ ਹੈ,
अपने पति-प्रभु को देखकर जीव-स्त्री खिल गई है तो ही उसका सच्चा श्रृंगार हुआ है।
If the soul-bride is filled with delight on seeing her Husband Lord, then her decorations are true.
Guru Nanak Dev ji / Raag Malar / / Guru Granth Sahib ji - Ang 1255
ਅਕੁਲ ਨਿਰੰਜਨ ਸਿਉ ਸਚਿ ਸਾਚੀ ਗੁਰਮਤਿ ਨਾਮੁ ਅਧਾਰੋ ॥੪॥
अकुल निरंजन सिउ सचि साची गुरमति नामु अधारो ॥४॥
Akul niranjjan siu sachi saachee guramati naamu adhaaro ||4||
ਜਦੋਂ ਸੱਚੇ ਦੇ ਸਿਮਰਨ ਦੀ ਰਾਹੀਂ ਕੁਲ-ਰਹਿਤ ਮਾਇਆ-ਰਹਿਤ ਪ੍ਰਭੂ ਨਾਲ ਇਕ-ਰੂਪ ਹੋ ਜਾਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦਾ ਨਾਮ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ॥੪॥
प्रभु के साथ मिलकर वह सत्यशील हो गई है और गुरु की शिक्षा से हरि-नाम ही उसका आसरा बना है॥४॥
With the Immaculate Celestial Lord, she becomes the truest of the true. Following the Guru's Teachings, she leans on the Support of the Naam. ||4||
Guru Nanak Dev ji / Raag Malar / / Guru Granth Sahib ji - Ang 1255
ਮੁਕਤਿ ਭਈ ਬੰਧਨ ਗੁਰਿ ਖੋਲ੍ਹ੍ਹੇ ਸਬਦਿ ਸੁਰਤਿ ਪਤਿ ਪਾਈ ॥
मुकति भई बंधन गुरि खोल्हे सबदि सुरति पति पाई ॥
Mukati bhaee banddhan guri kholhe sabadi surati pati paaee ||
ਜੋ ਜੀਵ-ਇਸਤ੍ਰੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਈ, ਜਿਸ ਦੇ ਮਾਇਆ ਦੇ ਬੰਧਨ ਗੁਰੂ ਨੇ ਖੋਹਲ ਦਿੱਤੇ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜ ਕੇ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਹਾਸਲ ਕਰਦੀ ਹੈ;
गुरु ने बन्धन खोल दिए तो मुक्ति प्राप्त हो गई और शब्द-गुरु से प्रतिष्ठा प्राप्त हुई है।
She is liberated; the Guru has untied her bonds. Focusing her awareness on the Shabad, she attains honor.
Guru Nanak Dev ji / Raag Malar / / Guru Granth Sahib ji - Ang 1255
ਨਾਨਕ ਰਾਮ ਨਾਮੁ ਰਿਦ ਅੰਤਰਿ ਗੁਰਮੁਖਿ ਮੇਲਿ ਮਿਲਾਈ ॥੫॥੪॥
नानक राम नामु रिद अंतरि गुरमुखि मेलि मिलाई ॥५॥४॥
Naanak raam naamu rid anttari guramukhi meli milaaee ||5||4||
ਹੇ ਨਾਨਕ! ਪ੍ਰਭੂ ਦਾ ਨਾਮ ਸਦਾ ਉਸ ਦੇ ਹਿਰਦੇ ਵਿਚ ਵੱਸਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਪ੍ਰਭੂ-ਪਤੀ ਦੇ ਮਿਲਾਪ ਵਿਚ ਮਿਲ ਜਾਂਦੀ ਹੈ (ਅਭੇਦ ਹੋ ਜਾਂਦੀ ਹੈ) ॥੫॥੪॥
हे नानक ! राम नाम हृदय में धारण किया तो गुरु ने उसे ईश्वर से मिला दिया॥५॥४॥
O Nanak, the Lord's Name is deep within her heart; as Gurmukh, she is united in His Union. ||5||4||
Guru Nanak Dev ji / Raag Malar / / Guru Granth Sahib ji - Ang 1255
ਮਹਲਾ ੧ ਮਲਾਰ ॥
महला १ मलार ॥
Mahalaa 1 malaar ||
महला १ मलार ॥
First Mehl, Malaar:
Guru Nanak Dev ji / Raag Malar / / Guru Granth Sahib ji - Ang 1255
ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥
पर दारा पर धनु पर लोभा हउमै बिखै बिकार ॥
Par daaraa par dhanu par lobhaa haumai bikhai bikaar ||
(ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ), ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ), ਮੰਦੇ ਕਰਮ,
हे मनुष्य ! पराई नारी, पराया धन, लोभ, अहंकार इत्यादि विषय-विकारों को छोड़ दो।
Others' wives others' wealth greed, egotism, corruption and poison;
Guru Nanak Dev ji / Raag Malar / / Guru Granth Sahib ji - Ang 1255
ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥੧॥
दुसट भाउ तजि निंद पराई कामु क्रोधु चंडार ॥१॥
Dusat bhaau taji nindd paraaee kaamu krodhu chanddaar ||1||
ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ-ਇਹ ਸਭ ਕੁਝ ਤਿਆਗ ਦੇਂਦਾ ਹੈ ॥੧॥
दुष्ट स्वभाव, पराई निंदा, काम, क्रोध जैसे चाण्डाल को त्याग दो॥१॥
Evil passions, slander of others, sexual desire and anger - give up all these. ||1||
Guru Nanak Dev ji / Raag Malar / / Guru Granth Sahib ji - Ang 1255
ਮਹਲ ਮਹਿ ਬੈਠੇ ਅਗਮ ਅਪਾਰ ॥
महल महि बैठे अगम अपार ॥
Mahal mahi baithe agam apaar ||
ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿਚ ਬੈਠੇ ਹੋਏ ਹਨ (ਮੌਜੂਦ ਹਨ),
शरीर रूपी महल में ही ईश्वर व्याप्त है,
The Inaccessible, Infinite Lord is sitting in His Mansion.
Guru Nanak Dev ji / Raag Malar / / Guru Granth Sahib ji - Ang 1255
ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥
भीतरि अम्रितु सोई जनु पावै जिसु गुर का सबदु रतनु आचार ॥१॥ रहाउ ॥
Bheetari ammmritu soee janu paavai jisu gur kaa sabadu ratanu aachaar ||1|| rahaau ||
ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ ॥੧॥ ਰਹਾਉ ॥
पर इस में से अमृत वही व्यक्ति पाता है, जो गुरु के उपदेश रूपी रत्न के जीवन-आचरण अपनाता है॥१॥रहाउ॥
That humble being, whose conduct is in harmony with the jewel of the Guru's Shabad, obtains the Ambrosial Nectar. ||1|| Pause ||
Guru Nanak Dev ji / Raag Malar / / Guru Granth Sahib ji - Ang 1255