ANG 1254, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧

रागु मलार चउपदे महला १ घरु १

Raagu malaar chaupade mahalaa 1 gharu 1

ਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

रागु मलार चउपदे महला १ घरु १

Raag Malaar, Chau-Padas, First Mehl, First House:

Guru Nanak Dev ji / Raag Malar / / Ang 1254

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सति नामु करता पुरखु निरभउ निरवैरु अकाल मूरति अजूनी सैभं गुरप्रसादि ॥

Ik-oamkkaari sati naamu karataa purakhu nirabhau niravairu akaal moorati ajoonee saibhann guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह परमपिता परमेश्वर केवल एक है, नाम उसका सत्य है, वह सम्पूर्ण विश्व का स्रष्टा है, सर्वशक्तिमान है, उसे कोई भय नहीं, वह वैर भावना से रहित है, वह कालातीत ब्रहामूर्ति अमर है, वह योनियों के चक्र से रहित है, वह स्वजन्मा है, गुरु-कृपा से प्राप्त होता है।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Nanak Dev ji / Raag Malar / / Ang 1254

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥

खाणा पीणा हसणा सउणा विसरि गइआ है मरणा ॥

Khaa(nn)aa pee(nn)aa hasa(nn)aa sau(nn)aa visari gaiaa hai mara(nn)aa ||

ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ,

खाने-पीने, हँसने एवं सोने में मौत भी भूल गई है।

Eating, drinking, laughing and sleeping, the mortal forgets about dying.

Guru Nanak Dev ji / Raag Malar / / Ang 1254

ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥

खसमु विसारि खुआरी कीनी ध्रिगु जीवणु नही रहणा ॥१॥

Khasamu visaari khuaaree keenee dhrigu jeeva(nn)u nahee raha(nn)aa ||1||

(ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ । (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ । ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?) ॥੧॥

मालिक को भुलाकर बहुत बुरा किया है, ऐसी जिंदगी को धिक्कार है, क्योंकि किसी ने सदा नहीं रहना, मृत्यु निश्चित है॥१॥

Forgetting his Lord and Master, the mortal is ruined, and his life is cursed. He cannot remain forever. ||1||

Guru Nanak Dev ji / Raag Malar / / Ang 1254


ਪ੍ਰਾਣੀ ਏਕੋ ਨਾਮੁ ਧਿਆਵਹੁ ॥

प्राणी एको नामु धिआवहु ॥

Praa(nn)ee eko naamu dhiaavahu ||

ਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰ ।

हे प्राणी ! एक परमेश्वर के नाम का ध्यान करो और

O mortal, meditate on the One Lord.

Guru Nanak Dev ji / Raag Malar / / Ang 1254

ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥

अपनी पति सेती घरि जावहु ॥१॥ रहाउ ॥

Apanee pati setee ghari jaavahu ||1|| rahaau ||

(ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ ॥੧॥ ਰਹਾਉ ॥

प्रतिष्ठा सहित अपने सच्चे घर जाओ॥१॥रहाउ॥

You shall go to your true home with honor. || 1 Pause ||

Guru Nanak Dev ji / Raag Malar / / Ang 1254


ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥

तुधनो सेवहि तुझु किआ देवहि मांगहि लेवहि रहहि नही ॥

Tudhano sevahi tujhu kiaa devahi maangahi levahi rahahi nahee ||

ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ ।

हे मालिक ! जो तेरी अर्चना करते हैं, ऐसे लोग तुझे क्या देते हैं, मांगने में संकोच नहीं करते और लेते ही रहते हैं, जो रहता नहीं।

Those who serve You - what can they give You? They beg for and receive what cannot remain.

Guru Nanak Dev ji / Raag Malar / / Ang 1254

ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥

तू दाता जीआ सभना का जीआ अंदरि जीउ तुही ॥२॥

Too daataa jeeaa sabhanaa kaa jeeaa anddari jeeu tuhee ||2||

ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈਂ ॥੨॥

तू सब जीवों को देने वाला है और जीवों में प्राण-आत्मा तुम्हीं हो।॥२॥

You are the Great Giver of all souls; You are the Life within all living beings. ||2||

Guru Nanak Dev ji / Raag Malar / / Ang 1254


ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥

गुरमुखि धिआवहि सि अम्रितु पावहि सेई सूचे होही ॥

Guramukhi dhiaavahi si ammmritu paavahi seee sooche hohee ||

ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ ।

गुरमुख प्रभु-ध्यान में रत रहते हैं, नामामृत प्राप्त करते हैं और वही शुद्ध होते हैं।

The Gurmukhs meditate, and receive the Ambrosial Nectar; thus they become pure.

Guru Nanak Dev ji / Raag Malar / / Ang 1254

ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥

अहिनिसि नामु जपहु रे प्राणी मैले हछे होही ॥३॥

Ahinisi naamu japahu re praa(nn)ee maile hachhe hohee ||3||

(ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ । (ਨਾਮ ਜਪ ਕੇ) ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ ॥੩॥

हे प्राणियो ! दिन-रात परमात्मा के नाम का जाप करो, पापों की मैल साफ हो जाएगी॥३॥

Day and night, chant the Naam, the Name of the Lord, O mortal. It makes the filthy immaculate. ||3||

Guru Nanak Dev ji / Raag Malar / / Ang 1254


ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥

जेही रुति काइआ सुखु तेहा तेहो जेही देही ॥

Jehee ruti kaaiaa sukhu tehaa teho jehee dehee ||

(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ-ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇ੍ਰੰਦੇ ਢਲਦੇ ਰਹਿੰਦੇ ਹਨ) ।

जैसा मौसम होता है, शरीर को वैसा ही सुख मिलता है और वैसा ही शरीर हो जाता है।

As is the season, so is the comfort of the body, and so is the body itself.

Guru Nanak Dev ji / Raag Malar / / Ang 1254

ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥

नानक रुति सुहावी साई बिनु नावै रुति केही ॥४॥१॥

Naanak ruti suhaavee saaee binu naavai ruti kehee ||4||1||

ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ) । ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ ॥੪॥੧॥

गुरु नानक का कथन है कि वही मौसम सुहावना है, जब प्रभु का जाप होता है, प्रभु-नाम के ध्यान बिना मौसम बेकार है॥४॥१॥

O Nanak, that season is beautiful; without the Name, what season is it? ||4||1||

Guru Nanak Dev ji / Raag Malar / / Ang 1254


ਮਲਾਰ ਮਹਲਾ ੧ ॥

मलार महला १ ॥

Malaar mahalaa 1 ||

मलार महला १ ॥

Malaar, First Mehl:

Guru Nanak Dev ji / Raag Malar / / Ang 1254

ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥

करउ बिनउ गुर अपने प्रीतम हरि वरु आणि मिलावै ॥

Karau binau gur apane preetam hari varu aa(nn)i milaavai ||

ਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, (ਗੁਰੂ ਹੀ) ਪਤੀ-ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ ।

मैं अपने गुरु को विनती करती हूँ कि मुझे प्रियतम प्रभु से मिला दो।

I offer prayers to my Beloved Guru, that He may unite me with my Husband Lord.

Guru Nanak Dev ji / Raag Malar / / Ang 1254

ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥

सुणि घन घोर सीतलु मनु मोरा लाल रती गुण गावै ॥१॥

Su(nn)i ghan ghor seetalu manu moraa laal ratee gu(nn) gaavai ||1||

(ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾਂ ਪਾਂਦਾ ਹੈ, ਤਿਵੇਂ) ਗੁਰੂ ਦੇ ਸ਼ਬਦ-ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੁੰਦਾ ਹੈ (ਮਨ ਦੀ ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਮੇਰੀ ਜਿੰਦ) ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦੀ ਸਿਫ਼ਤ-ਸਾਲਾਹ ਕਰਦੀ ਹੈ ॥੧॥

बादल सरीखा गुरु का उपदेश सुनकर मेरा मन शीतल हो गया है और प्रियतम के प्रेम में रत होकर उसके गुण गाता है॥१॥

I hear the thunder in the clouds, and my mind is cooled and soothed; imbued with the Love of my Dear Beloved, I sing His Glorious Praises. ||1||

Guru Nanak Dev ji / Raag Malar / / Ang 1254


ਬਰਸੁ ਘਨਾ ਮੇਰਾ ਮਨੁ ਭੀਨਾ ॥

बरसु घना मेरा मनु भीना ॥

Barasu ghanaa meraa manu bheenaa ||

ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤਾ ਕਿ) ਮੇਰਾ ਮਨ ਉਸ ਵਿਚ ਭਿੱਜ ਜਾਏ ।

गुरु के उपदेश रूपी बादल के बरसने से मेरा मन भीग गया है।

The rain pours down, and my mind is drenched with His Love.

Guru Nanak Dev ji / Raag Malar / / Ang 1254

ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥

अम्रित बूंद सुहानी हीअरै गुरि मोही मनु हरि रसि लीना ॥१॥ रहाउ ॥

Ammmrit boondd suhaanee heearai guri mohee manu hari rasi leenaa ||1|| rahaau ||

(ਜਿਸ ਸੁਭਾਗ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣੇ ਪਿਆਰ-ਵੱਸ ਕਰ ਲਿਆ; ਉਸ ਦਾ ਮਨ ਪਰਮਾਤਮਾ ਦੇ ਰਸ ਵਿਚ ਲੀਨ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦੀ ਬੂੰਦ ਠੰਢ ਪਾਂਦੀ ਹੈ (ਸੁਖ ਦੇਂਦੀ ਹੈ) ॥੧॥ ਰਹਾਉ ॥

उसकी अमृत की बूंद हृदय में सुहावनी हो गई है और गुरु ने मेरा मन हरि रस में लीन कर दिया है॥१॥रहाउ॥

The drop of Ambrosial Nectar pleases my heart; the Guru has fascinated my mind, which is drenched in the sublime essence of the Lord. ||1|| Pause ||

Guru Nanak Dev ji / Raag Malar / / Ang 1254


ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥

सहजि सुखी वर कामणि पिआरी जिसु गुर बचनी मनु मानिआ ॥

Sahaji sukhee var kaama(nn)i piaaree jisu gur bachanee manu maaniaa ||

ਜਿਸ (ਜੀਵ-ਇਸਤ੍ਰੀ) ਦਾ ਮਨ ਗੁਰੂ ਦੇ ਬਚਨਾਂ ਵਿਚ (ਗੁਰੂ ਦੀ ਬਾਣੀ ਵਿਚ) ਗਿੱਝ ਜਾਂਦਾ ਹੈ, ਖਸਮ-ਪ੍ਰਭੂ ਦੀ ਉਹ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਆਤਮਕ ਸੁਖ ਮਾਣਦੀ ਹੈ ।

गुरु के वचन से जिसका मन संतुष्ट हो गया है, यही प्यारी जीव-स्त्री अपने पति-प्रभु के साथ सुखी है।

With intuitive peace and poise, the soul-bride is loved by her Husband Lord; her mind is pleased and appeased by the Guru's Teachings.

Guru Nanak Dev ji / Raag Malar / / Ang 1254

ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥

हरि वरि नारि भई सोहागणि मनि तनि प्रेमु सुखानिआ ॥२॥

Hari vari naari bhaee sohaaga(nn)i mani tani premu sukhaaniaa ||2||

ਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਪ੍ਰਭੂ ਦਾ ਪਿਆਰ ਆਤਮਕ ਸੁਖ ਪੈਦਾ ਕਰਦਾ ਹੈ ॥੨॥

जीव रूपी नारी परमेश्वर रूपी पति को पाकर सुहागिन हो गई है और उसके मन तन को प्रभु का प्रेम सुख पहुँचा रहा है॥२॥

She is the happy soul-bride of her Husband Lord; her mind and body are filled with joy by His Love. ||2||

Guru Nanak Dev ji / Raag Malar / / Ang 1254


ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥

अवगण तिआगि भई बैरागनि असथिरु वरु सोहागु हरी ॥

Avaga(nn) tiaagi bhaee bairaagani asathiru varu sohaagu haree ||

ਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ-ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੋਹਾਗ ਬਣ ਜਾਂਦਾ ਹੈ, ਉਸ ਦਾ ਖਸਮ ਬਣ ਜਾਂਦਾ ਹੈ,

अपने अटल सुहाग प्रभु को पाकर वह वैराग्यवान हो गई है और उसने अवगुणों को त्याग दिया है।

Discarding her demerits, she becomes detached; with the Lord as her Husband, her marriage is eternal.

Guru Nanak Dev ji / Raag Malar / / Ang 1254

ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥

सोगु विजोगु तिसु कदे न विआपै हरि प्रभि अपणी किरपा करी ॥३॥

Sogu vijogu tisu kade na viaapai hari prbhi apa(nn)ee kirapaa karee ||3||

ਜਿਸ ਜੀਵ-ਇਸਤ੍ਰੀ ਉਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ (ਦੀ ਦ੍ਰਿਸ਼ਟੀ) ਕੀਤੀ । ਉਸ ਉਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ-ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ ॥੩॥

जिस पर प्रभु ने अपनी कृपा की है, उसे शोक-वियोग कभी प्रभावित नहीं करता॥३॥

She never suffers separation or sorrow; her Lord God showers her with His Grace. ||3||

Guru Nanak Dev ji / Raag Malar / / Ang 1254


ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥

आवण जाणु नही मनु निहचलु पूरे गुर की ओट गही ॥

Aava(nn) jaa(nn)u nahee manu nihachalu poore gur kee ot gahee ||

ਜਿਸ ਜੀਵ-ਇਸਤ੍ਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ (ਭਾਵ, ਵਿਕਾਰਾਂ ਵਲ ਨਹੀਂ ਡੋਲਦਾ), ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।

जिसने पूर्ण गुरु का आसरा लिया है, उसका मन तो निश्चल हुआ ही है, आवागमन भी मिट गया है।

Her mind is steady and stable; she does not come and go in reincarnation.

Guru Nanak Dev ji / Raag Malar / / Ang 1254

ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥

नानक राम नामु जपि गुरमुखि धनु सोहागणि सचु सही ॥४॥२॥

Naanak raam naamu japi guramukhi dhanu sohaaga(nn)i sachu sahee ||4||2||

ਹੇ ਨਾਨਕ! ਉਹੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਠੀਕ ਅਰਥਾਂ ਵਿਚ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ ॥੪॥੨॥

गुरु नानक का कथन है कि गुरु के द्वारा राम नाम का जाप करने वाली सुहागिन धन्य एवं सत्यशील है॥४॥२॥

She takes the Shelter of the Perfect Guru. O Nanak, as Gurmukh, chant the Naam; you shall be accepted as the true soul-bride of the Lord. ||4||2||

Guru Nanak Dev ji / Raag Malar / / Ang 1254


ਮਲਾਰ ਮਹਲਾ ੧ ॥

मलार महला १ ॥

Malaar mahalaa 1 ||

मलार महला १ ॥

Malaar, First Mehl:

Guru Nanak Dev ji / Raag Malar / / Ang 1254

ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥

साची सुरति नामि नही त्रिपते हउमै करत गवाइआ ॥

Saachee surati naami nahee tripate haumai karat gavaaiaa ||

ਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਪਰਤ ਨਹੀਂ ਸਕੇ, 'ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ'-ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ ।

मनुष्य का मन परमेश्वर की स्मृति एवं नाम-स्मरण में तृप्त नहीं होता और अहम् करते ही वह जीवन गंवा देता है।

They pretend to understand the Truth, but they are not satisfied by the Naam; they waste their lives in egotism.

Guru Nanak Dev ji / Raag Malar / / Ang 1254


Download SGGS PDF Daily Updates ADVERTISE HERE