Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥
इकि कूड़ि लागे कूड़े फल पाए ॥
Iki koo(rr)i laage koo(rr)e phal paae ||
ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ ।
कई व्यक्ति मिथ्या माया के मोह में फँसे हुए हैं। वे मिथ्या माया रूपी फल ही प्राप्त करते हैं।
Some are stuck in falsehood, and false are the rewards they receive.
Guru Amardas ji / Raag Majh / Ashtpadiyan / Guru Granth Sahib ji - Ang 124
ਦੂਜੈ ਭਾਇ ਬਿਰਥਾ ਜਨਮੁ ਗਵਾਏ ॥
दूजै भाइ बिरथा जनमु गवाए ॥
Doojai bhaai birathaa janamu gavaae ||
(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ ।
द्वैत-भाव में फँसकर वह अपना जीवन व्यर्थ ही गंवा लेते हैं।
In love with duality, they waste away their lives in vain.
Guru Amardas ji / Raag Majh / Ashtpadiyan / Guru Granth Sahib ji - Ang 124
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
आपि डुबे सगले कुल डोबे कूड़ु बोलि बिखु खावणिआ ॥६॥
Aapi dube sagale kul dobe koo(rr)u boli bikhu khaava(nn)iaa ||6||
ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੬॥
वह स्वयं तो भवसागर में डूब जाते हैं और अपने समूह वंशों को भी डुबा लेते हैं। झुठ बोलकर वह माया रूपी विष सेवन करते हैं।॥६॥
They drown themselves, and drown their entire family; speaking lies, they eat poison. ||6||
Guru Amardas ji / Raag Majh / Ashtpadiyan / Guru Granth Sahib ji - Ang 124
ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
इसु तन महि मनु को गुरमुखि देखै ॥
Isu tan mahi manu ko guramukhi dekhai ||
(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ ।
गुरु के माध्यम से कोई विरला पुरुष ही अपने शरीर में अपने मन को देखता है।
How rare are those who, as Gurmukh, look within their bodies, into their minds.
Guru Amardas ji / Raag Majh / Ashtpadiyan / Guru Granth Sahib ji - Ang 124
ਭਾਇ ਭਗਤਿ ਜਾ ਹਉਮੈ ਸੋਖੈ ॥
भाइ भगति जा हउमै सोखै ॥
Bhaai bhagati jaa haumai sokhai ||
(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ ।
जब वह अपने अहंकार को मिटा देता है तो ही उसके अन्तर्मन में भगवान की प्रेम-भक्ति उत्पन्न होती है। प्रेम-भक्ति द्वारा उसका अहंकार सूख जाता है।
Through loving devotion, their ego evaporates.
Guru Amardas ji / Raag Majh / Ashtpadiyan / Guru Granth Sahib ji - Ang 124
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥
सिध साधिक मोनिधारी रहे लिव लाइ तिन भी तन महि मनु न दिखावणिआ ॥७॥
Sidh saadhik monidhaaree rahe liv laai tin bhee tan mahi manu na dikhaava(nn)iaa ||7||
ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ॥੭॥
सिद्ध,साधक और मौनधारी सुरति लगाकर थक गए हैं। उन्होंने भी अपने तन में मन को नहीं देखा॥७॥
The Siddhas, the seekers and the silent sages continually, lovingly focus their consciousness, but they have not seen the mind within the body. ||7||
Guru Amardas ji / Raag Majh / Ashtpadiyan / Guru Granth Sahib ji - Ang 124
ਆਪਿ ਕਰਾਏ ਕਰਤਾ ਸੋਈ ॥
आपि कराए करता सोई ॥
Aapi karaae karataa soee ||
(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ।
वह सृजनहार प्रभु स्वयं ही जीवों से कार्य करवाता है।
The Creator Himself inspires us to work;
Guru Amardas ji / Raag Majh / Ashtpadiyan / Guru Granth Sahib ji - Ang 124
ਹੋਰੁ ਕਿ ਕਰੇ ਕੀਤੈ ਕਿਆ ਹੋਈ ॥
होरु कि करे कीतै किआ होई ॥
Horu ki kare keetai kiaa hoee ||
(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ ।
अन्य कोई क्या कर सकता है? प्रभु के उत्पन्न किए जीवों द्वारा करने से क्या हो सकता है?
What can anyone else do? What can be done by our doing?
Guru Amardas ji / Raag Majh / Ashtpadiyan / Guru Granth Sahib ji - Ang 124
ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥
नानक जिसु नामु देवै सो लेवै नामो मंनि वसावणिआ ॥८॥२३॥२४॥
Naanak jisu naamu devai so levai naamo manni vasaava(nn)iaa ||8||23||24||
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੮॥੨੩॥੨੪॥
हे नानक ! जिसको प्रभु अपने नाम की अनुकंपा करता है, वही उसको पाता है और वह मनुष्य नाम को सदैव ही अपने हृदय में बसाकर रखता है॥८॥२३॥२४॥
O Nanak, the Lord bestows His Name; we receive it, and enshrine it within the mind. ||8||23||24||
Guru Amardas ji / Raag Majh / Ashtpadiyan / Guru Granth Sahib ji - Ang 124
ਮਾਝ ਮਹਲਾ ੩ ॥
माझ महला ३ ॥
Maajh mahalaa 3 ||
माझ महला ३ ॥
Maajh, Third Mehl:
Guru Amardas ji / Raag Majh / Ashtpadiyan / Guru Granth Sahib ji - Ang 124
ਇਸੁ ਗੁਫਾ ਮਹਿ ਅਖੁਟ ਭੰਡਾਰਾ ॥
इसु गुफा महि अखुट भंडारा ॥
Isu guphaa mahi akhut bhanddaaraa ||
(ਜੋਗੀ ਲੋਕ ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ) ਇਸ ਸਰੀਰ ਗੁਫ਼ਾ ਵਿਚ (ਆਤਮਕ ਗੁਣਾਂ ਦੇ ਇਤਨੇ) ਖ਼ਜ਼ਾਨੇ (ਭਰੇ ਹੋਏ ਹਨ ਜੋ) ਮੁੱਕਣ ਜੋਗੇ ਨਹੀਂ,
इस शरीर रूपी गुफा में ही नाम का अमूल्य भण्डार मौजूद हैं।
Within this cave, there is an inexhaustible treasure.
Guru Amardas ji / Raag Majh / Ashtpadiyan / Guru Granth Sahib ji - Ang 124
ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥
तिसु विचि वसै हरि अलख अपारा ॥
Tisu vichi vasai hari alakh apaaraa ||
(ਕਿਉਂਕਿ ਸਾਰੇ ਗੁਣਾਂ ਦਾ ਮਾਲਕ) ਅਦ੍ਰਿਸ਼ਟ ਅਤੇ ਬੇਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ ।
इस गुफा में ही अलक्ष्य एवं अपरंपार प्रभु निवास करता है।
Within this cave, the Invisible and Infinite Lord abides.
Guru Amardas ji / Raag Majh / Ashtpadiyan / Guru Granth Sahib ji - Ang 124
ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥੧॥
आपे गुपतु परगटु है आपे गुर सबदी आपु वंञावणिआ ॥१॥
Aape gupatu paragatu hai aape gur sabadee aapu van(ny)aava(nn)iaa ||1||
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪਰਤੱਖ ਨਜ਼ਰੀ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ॥੧॥
वह स्वयं ही अप्रत्यक्ष एवं स्वयं ही प्रत्यक्ष है और गुरु के शब्द से आत्माभिमान नष्ट हो जाता है।॥१॥
He Himself is hidden, and He Himself is revealed; through the Word of the Guru's Shabad, selfishness and conceit are eliminated. ||1||
Guru Amardas ji / Raag Majh / Ashtpadiyan / Guru Granth Sahib ji - Ang 124
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
हउ वारी जीउ वारी अम्रित नामु मंनि वसावणिआ ॥
Hau vaaree jeeu vaaree ammmrit naamu manni vasaava(nn)iaa ||
(ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਤੇ ਕੁਰਬਾਨ ਜਾਂਦਾ ਹਾਂ ਜੇਹੜੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਮਨ ਵਿਚ ਵਸਾਂਦੇ ਹਨ ।
मैं उन पर तन-मन से न्योछावर हूँ जो अमृत नाम को अपने हृदय में बसाते हैं।
I am a sacrifice, my soul is a sacrifice, to those who enshrine the Ambrosial Naam, the Name of the Lord, within their minds.
Guru Amardas ji / Raag Majh / Ashtpadiyan / Guru Granth Sahib ji - Ang 124
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥
अम्रित नामु महा रसु मीठा गुरमती अम्रितु पीआवणिआ ॥१॥ रहाउ ॥
Ammmrit naamu mahaa rasu meethaa guramatee ammmritu peeaava(nn)iaa ||1|| rahaau ||
ਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ । ਗੁਰੂ ਦੀ ਮਤਿ ਤੇ ਤੁਰਿਆਂ ਹੀ ਇਹ ਨਾਮ ਅੰਮ੍ਰਿਤ ਪੀਤਾ ਜਾ ਸਕਦਾ ਹੈ ॥੧॥ ਰਹਾਉ ॥
यह अमृत नाम महारस है और इसका स्वाद बड़ा मधुर है। यह नाम रूपी अमृत गुरु के उपदेश द्वारा पान किया जाता है॥१॥ रहाउ ॥
The taste of the Ambrosial Naam is very sweet! Through the Guru's Teachings, drink in this Ambrosial Nectar. ||1|| Pause ||
Guru Amardas ji / Raag Majh / Ashtpadiyan / Guru Granth Sahib ji - Ang 124
ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥
हउमै मारि बजर कपाट खुलाइआ ॥
Haumai maari bajar kapaat khulaaiaa ||
ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਮਾਰ ਕੇ (ਹਉਮੈ ਦੇ) ਕਰੜੇ ਭਿੱਤ ਖੋਹਲ ਲਏ ਹਨ,
जो व्यक्ति अपने अहंकार को नष्ट करके वज्र कपाट खोल लेता है,
Subduing egotism, the rigid doors are opened.
Guru Amardas ji / Raag Majh / Ashtpadiyan / Guru Granth Sahib ji - Ang 124
ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥
नामु अमोलकु गुर परसादी पाइआ ॥
Naamu amolaku gur parasaadee paaiaa ||
ਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ (ਅੰਦਰੋਂ ਹੀ) ਲੱਭ ਲਿਆ ਜੋ ਕਿਸੇ (ਦੁਨਿਆਵੀ ਪਦਾਰਥ ਦੇ ਵੱਟੇ) ਮੁੱਲ ਨਹੀਂ ਮਿਲਦਾ ।
वह गुरु की कृपा से अमूल्य नाम को प्राप्त कर लेता है।
The Priceless Naam is obtained by Guru's Grace.
Guru Amardas ji / Raag Majh / Ashtpadiyan / Guru Granth Sahib ji - Ang 124
ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥
बिनु सबदै नामु न पाए कोई गुर किरपा मंनि वसावणिआ ॥२॥
Binu sabadai naamu na paae koee gur kirapaa manni vasaava(nn)iaa ||2||
ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ ਨਾਮ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ (ਹਰਿ ਨਾਮ) ਮਨ ਵਿਚ ਵਸਾਇਆ ਜਾ ਸਕਦਾ ਹੈ ॥੨॥
गुरु के शब्द बिना किसी को भी नाम प्राप्त नहीं होता। नाम को गुरु की दया से ही हृदय में बसाया जा सकता है॥ २॥
Without the Shabad, the Naam is not obtained. By Guru's Grace, it is implanted within the mind. ||2||
Guru Amardas ji / Raag Majh / Ashtpadiyan / Guru Granth Sahib ji - Ang 124
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥
गुर गिआन अंजनु सचु नेत्री पाइआ ॥
Gur giaan anjjanu sachu netree paaiaa ||
ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿਚ ਪਾਇਆ ਹੈ,
जो व्यक्ति गुरु का ज्ञान रूपी सच्चा सुरमा अपने नेत्रों में डालता है,
The Guru has applied the true ointment of spiritual wisdom to my eyes.
Guru Amardas ji / Raag Majh / Ashtpadiyan / Guru Granth Sahib ji - Ang 124
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
अंतरि चानणु अगिआनु अंधेरु गवाइआ ॥
Anttari chaana(nn)u agiaanu anddheru gavaaiaa ||
ਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲਿਆ ਹੈ ।
उसके हृदय में ज्ञान का प्रकाश हो जाता है और अज्ञानता का अँधेरा मिट जाता है।
Deep within, the Divine Light has dawned, and the darkness of ignorance has been dispelled.
Guru Amardas ji / Raag Majh / Ashtpadiyan / Guru Granth Sahib ji - Ang 124
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥
जोती जोति मिली मनु मानिआ हरि दरि सोभा पावणिआ ॥३॥
Jotee joti milee manu maaniaa hari dari sobhaa paava(nn)iaa ||3||
ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ॥੩॥
उसकी ज्योति परम ज्योति में विलीन हो जाती है तथा उसका मन नाम-सिमरन से संतुष्ट हो जाता है और भगवान के दरबार में वह बड़ी शोभा प्राप्त करता है॥३॥
My light has merged into the Light; my mind has surrendered, and I am blessed with Glory in the Court of the Lord. ||3||
Guru Amardas ji / Raag Majh / Ashtpadiyan / Guru Granth Sahib ji - Ang 124
ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥
सरीरहु भालणि को बाहरि जाए ॥
Sareerahu bhaala(nn)i ko baahari jaae ||
(ਪਰ ਜੇ ਕੋਈ ਮਨੁੱਖ ਆਪਣੇ) ਸਰੀਰ ਤੋਂ ਬਾਹਰ (ਜੰਗਲ ਵਿੱਚ ਪਹਾੜਾਂ ਦੀਆਂ ਗੁਫ਼ਾਂ ਵਿੱਚ ਇਸ ਆਤਮਕ ਚਾਨਣ ਨੂੰ) ਲੱਭਣ ਜਾਂਦਾ ਹੈ,
यदि कोई व्यक्ति अपनी देहि से बाहर किसी अन्य स्थान पर प्रभु की तलाश में जाए
Those who look outside the body, searching for the Lord,
Guru Amardas ji / Raag Majh / Ashtpadiyan / Guru Granth Sahib ji - Ang 124
ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥
नामु न लहै बहुतु वेगारि दुखु पाए ॥
Naamu na lahai bahutu vegaari dukhu paae ||
ਉਸ ਨੂੰ (ਇਹ ਆਤਮਕ ਚਾਨਣ ਦੇਣ ਵਾਲਾ) ਹਰਿ ਨਾਮ ਤਾ ਨਹੀਂ ਲੱਭਦਾ, ਉਹ (ਵਿਗਾਰ ਵਿਚ ਫਸੇ ਕਿਸੇ) ਵਿਗਾਰੀ ਵਾਂਗ ਦੁੱਖ ਹੀ ਪਾਂਦਾ ਹੈ ।
तो वह नाम को नहीं पाता, अपितु बेगारी की तरह अधिक कष्ट सहन करता है।
Shall not receive the Naam; they shall instead be forced to suffer the terrible pains of slavery.
Guru Amardas ji / Raag Majh / Ashtpadiyan / Guru Granth Sahib ji - Ang 124
ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥
मनमुख अंधे सूझै नाही फिरि घिरि आइ गुरमुखि वथु पावणिआ ॥४॥
Manamukh anddhe soojhai naahee phiri ghiri aai guramukhi vathu paava(nn)iaa ||4||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ । (ਜੰਗਲਾਂ ਪਹਾੜਾਂ ਵਿਚ ਖ਼ੁਆਰ ਹੋ ਹੋ ਕੇ) ਆਖ਼ਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ ॥੪॥
ज्ञानहीन मनमुख व्यक्ति इधर-उधर भटकने के पश्चात पुनः अपने घर लौट आता है परन्तु उसे नाम का ज्ञान नहीं होता। लेकिन सतिगुरु द्वारा वह असली पदार्थ को भीतर से ही प्राप्त कर लेता है॥४॥
The blind, self-willed manmukhs do not understand; but when they return once again to their own home, then, as Gurmukh, they find the genuine article. ||4||
Guru Amardas ji / Raag Majh / Ashtpadiyan / Guru Granth Sahib ji - Ang 124
ਗੁਰ ਪਰਸਾਦੀ ਸਚਾ ਹਰਿ ਪਾਏ ॥
गुर परसादी सचा हरि पाए ॥
Gur parasaadee sachaa hari paae ||
ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰਦਾ ਹੈ,
गुरु की कृपा से वह सत्यस्वरूप परमात्मा को पा लेता है।
By Guru's Grace, the True Lord is found.
Guru Amardas ji / Raag Majh / Ashtpadiyan / Guru Granth Sahib ji - Ang 124
ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥
मनि तनि वेखै हउमै मैलु जाए ॥
Mani tani vekhai haumai mailu jaae ||
ਤਾ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ।
उसकी अहंकार की मलिनता दूर हो जाती है और अपने मन एवं तन में वह प्रभु के ही दर्शन करता है।
Within your mind and body, see the Lord, and the filth of egotism shall depart.
Guru Amardas ji / Raag Majh / Ashtpadiyan / Guru Granth Sahib ji - Ang 124
ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥
बैसि सुथानि सद हरि गुण गावै सचै सबदि समावणिआ ॥५॥
Baisi suthaani sad hari gu(nn) gaavai sachai sabadi samaava(nn)iaa ||5||
ਆਪਣੇ ਸੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ (ਭਟਕਣਾ ਰਹਿਤ ਹੋ ਕੇ) ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੫॥
श्रेष्ठ स्थान सत्संग में विराजमान होकर वह सदैव प्रभु का यशोगान करता है और सत्य-परमेश्वर में लीन हो जाता है।॥५॥
Sitting in that place, sing the Glorious Praises of the Lord forever, and be absorbed in the True Word of the Shabad. ||5||
Guru Amardas ji / Raag Majh / Ashtpadiyan / Guru Granth Sahib ji - Ang 124
ਨਉ ਦਰ ਠਾਕੇ ਧਾਵਤੁ ਰਹਾਏ ॥
नउ दर ठाके धावतु रहाए ॥
Nau dar thaake dhaavatu rahaae ||
ਜਿਸ ਮਨੁੱਖ ਨੇ ਆਪਣੇ ਨੌ ਦਰਵਾਜ਼ਾ (ਨੌ ਗੋਲਕਾਂ) (ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੇ ਵੱਲੋਂ) ਬੰਦ ਕਰ ਲਏ ਹਨ, ਜਿਸ ਨੇ (ਵਿਕਾਰਾਂ ਵਲ) ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ,
शरीर रूपी घर को दो नेत्र, दो कान, दो नासिका, मुँह, गुदा एवं इन्दी यह नौ द्वार लगे हुए हैं। इनके द्वारा ही मन बाहर भटकता रहता है।
Those who close off the nine gates, and restrain the wandering mind,
Guru Amardas ji / Raag Majh / Ashtpadiyan / Guru Granth Sahib ji - Ang 124
ਦਸਵੈ ਨਿਜ ਘਰਿ ਵਾਸਾ ਪਾਏ ॥
दसवै निज घरि वासा पाए ॥
Dasavai nij ghari vaasaa paae ||
ਉਸ ਨੇ ਆਪਣੇ ਚਿਤ ਆਕਾਸ਼ ਦੀ ਰਾਹੀਂ (ਆਪਣੀ ਉੱਚੀ ਹੋਈ ਸੁਰਤ ਦੀ ਰਾਹੀਂ) ਆਪਣੇ ਅਸਲ ਘਰ ਵਿਚ (ਪ੍ਰਭੂ ਚਰਨਾਂ ਵਿਚ) ਨਿਵਾਸ ਪ੍ਰਾਪਤ ਕਰ ਲਿਆ ਹੈ ।
जो व्यक्ति इन द्वारों को बंद करके अपने भटकते मन को नियंत्रित कर लेता है तो उसका मन अपने आत्म-स्वरूप में निवास कर लेता है।
Come to dwell in the Home of the Tenth Gate.
Guru Amardas ji / Raag Majh / Ashtpadiyan / Guru Granth Sahib ji - Ang 124
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥
ओथै अनहद सबद वजहि दिनु राती गुरमती सबदु सुणावणिआ ॥६॥
Othai anahad sabad vajahi dinu raatee guramatee sabadu su(nn)aava(nn)iaa ||6||
ਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ (ਹਿਰਦੇ ਵਿਚ) ਸਦਾ ਇਕ-ਰਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਆਪਣਾ ਪ੍ਰਭਾਵ ਪਾਈ ਰੱਖਦੇ ਹਨ । ਉਹ ਦਿਨ ਰਾਤ ਗੁਰੂ ਦੀ ਮਤਿ ਤੇ ਤੁਰ ਕੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ ॥੬॥
वहाँ पर दिन-रात अनहद शब्द गूंजता रहता है। अनहद शब्द को गुरु की मति द्वारा ही सुना जा सकता है॥६॥
There, the Unstruck Melody of the Shabad vibrates day and night. Through the Guru's Teachings, the Shabad is heard. ||6||
Guru Amardas ji / Raag Majh / Ashtpadiyan / Guru Granth Sahib ji - Ang 124
ਬਿਨੁ ਸਬਦੈ ਅੰਤਰਿ ਆਨੇਰਾ ॥
बिनु सबदै अंतरि आनेरा ॥
Binu sabadai anttari aaneraa ||
ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ,
शब्द के बिना अन्तर्मन में अज्ञानता का अँधेरा बना रहता है।
Without the Shabad, there is only darkness within.
Guru Amardas ji / Raag Majh / Ashtpadiyan / Guru Granth Sahib ji - Ang 124
ਨ ਵਸਤੁ ਲਹੈ ਨ ਚੂਕੈ ਫੇਰਾ ॥
न वसतु लहै न चूकै फेरा ॥
Na vasatu lahai na chookai pheraa ||
ਜਿਸ ਕਰਕੇ ਉਸ ਨੂੰ ਆਪਣੇ ਅੰਦਰੋਂ ਨਾਮ ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ।
मनुष्य को नाम रूपी वस्तु प्राप्त नहीं होती और उसका आवागमन का चक्र मिटता नहीं।
The genuine article is not found, and the cycle of reincarnation does not end.
Guru Amardas ji / Raag Majh / Ashtpadiyan / Guru Granth Sahib ji - Ang 124
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥
सतिगुर हथि कुंजी होरतु दरु खुलै नाही गुरु पूरै भागि मिलावणिआ ॥७॥
Satigur hathi kunjjee horatu daru khulai naahee guru poorai bhaagi milaava(nn)iaa ||7||
(ਮੋਹ ਦੇ ਬੱਜਰ ਕਵਾੜ ਖੋਹਲਣ ਲਈ) ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜ਼ਾ ਨਹੀਂ ਖੁਲ੍ਹਦਾ । ਤੇ, ਗੁਰੂ ਭੀ ਵੱਡੀ ਕਿਸਮਤਿ ਨਾਲ ਹੀ ਮਿਲਦਾ ਹੈ ॥੭॥
सतिगुरु के पास ब्रह्म-विद्या रूपी कुंजी है। किसी अन्य विधि से यह द्वार खुलता नहीं और गुरु पूर्ण भाग्य से ही मिलता है।॥७॥
The key is in the hands of the True Guru; no one else can open this door. By perfect destiny, He is met. ||7||
Guru Amardas ji / Raag Majh / Ashtpadiyan / Guru Granth Sahib ji - Ang 124
ਗੁਪਤੁ ਪਰਗਟੁ ਤੂੰ ਸਭਨੀ ਥਾਈ ॥
गुपतु परगटु तूं सभनी थाई ॥
Gupatu paragatu toonn sabhanee thaaee ||
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, (ਕਿਸੇ ਨੂੰ) ਪਰਤੱਖ (ਦਿੱਸ ਪੈਂਦਾ ਹੈਂ ਕਿਸੇ ਦੇ ਭਾ ਦਾ) ਲੁਕਿਆ ਹੋਇਆ ਹੈਂ ।
हे ईश्वर ! तू गुप्त अथवा प्रत्यक्ष रूप में सर्वत्र विद्यमान है।
You are the hidden and the revealed in all places.
Guru Amardas ji / Raag Majh / Ashtpadiyan / Guru Granth Sahib ji - Ang 124
ਗੁਰ ਪਰਸਾਦੀ ਮਿਲਿ ਸੋਝੀ ਪਾਈ ॥
गुर परसादी मिलि सोझी पाई ॥
Gur parasaadee mili sojhee paaee ||
(ਤੇਰੇ ਸਰਬ ਵਿਆਪਕ ਹੋਣ ਦੀ) ਸਮਝ ਗੁਰੂ ਦੀ ਕਿਰਪਾ ਨਾਲ (ਤੈਨੂੰ) ਮਿਲ ਕੇ ਹੁੰਦੀ ਹੈ ।
गुरु की कृपा से प्रभु को मिलने से ही मनुष्य को इस भेद का ज्ञान होता है।
Receiving Guru's Grace, this understanding is obtained.
Guru Amardas ji / Raag Majh / Ashtpadiyan / Guru Granth Sahib ji - Ang 124
ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥
नानक नामु सलाहि सदा तूं गुरमुखि मंनि वसावणिआ ॥८॥२४॥२५॥
Naanak naamu salaahi sadaa toonn guramukhi manni vasaava(nn)iaa ||8||24||25||
ਹੇ ਨਾਨਕ! ਤੂੰ (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੮॥੨੪॥੨੫॥
हे नानक ! तू सदैव भगवान के नाम की महिमा-स्तुति किया कर, चूंकि गुरु के माध्यम से ही मनुष्य के मन में नाम का निवास होता है॥ ८॥२४ ॥ २५ ॥
O Nanak, praise the Naam forever; as Gurmukh, enshrine it within the mind. ||8||24||25||
Guru Amardas ji / Raag Majh / Ashtpadiyan / Guru Granth Sahib ji - Ang 124
ਮਾਝ ਮਹਲਾ ੩ ॥
माझ महला ३ ॥
Maajh mahalaa 3 ||
माझ महला ३ ॥
Maajh, Third Mehl:
Guru Amardas ji / Raag Majh / Ashtpadiyan / Guru Granth Sahib ji - Ang 124
ਗੁਰਮੁਖਿ ਮਿਲੈ ਮਿਲਾਏ ਆਪੇ ॥
गुरमुखि मिलै मिलाए आपे ॥
Guramukhi milai milaae aape ||
ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ ।
जो व्यक्ति गुरु की शरण में आता है, उसे भगवान मिल जाता है और भगवान स्वयं ही गुरु से मिलाकर अपने साथ मिला लेता है।
The Gurmukhs meet the Lord, and inspire others to meet Him as well.
Guru Amardas ji / Raag Majh / Ashtpadiyan / Guru Granth Sahib ji - Ang 124
ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥
कालु न जोहै दुखु न संतापे ॥
Kaalu na johai dukhu na santtaape ||
(ਅਜੇਹੇ ਮਨੁੱਖ ਨੂੰ) ਆਤਮਕ ਮੌਤ ਆਪਣੀ ਤੱਕ ਵਿਚ ਨਹੀਂ ਰੱਖਦੀ, ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ ।
ऐसे व्यक्ति को मृत्यु देख भी नहीं सकती और कोई दुख-क्लेश उसे पीड़ित नहीं कर सकता।
Death does not see them, and pain does not afflict them.
Guru Amardas ji / Raag Majh / Ashtpadiyan / Guru Granth Sahib ji - Ang 124
ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥
हउमै मारि बंधन सभ तोड़ै गुरमुखि सबदि सुहावणिआ ॥१॥
Haumai maari banddhan sabh to(rr)ai guramukhi sabadi suhaava(nn)iaa ||1||
ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥
ऐसा व्यक्ति अपने अहंकार को नष्ट करके माया के तमाम बन्धनों को तोड़ देता है। गुरु की शरण में रहने वाला व्यक्ति नाम द्वारा सुशोभित हो जाता है॥१॥
Subduing egotism, they break all their bonds; as Gurmukh, they are adorned with the Word of the Shabad. ||1||
Guru Amardas ji / Raag Majh / Ashtpadiyan / Guru Granth Sahib ji - Ang 124
ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥
हउ वारी जीउ वारी हरि हरि नामि सुहावणिआ ॥
Hau vaaree jeeu vaaree hari hari naami suhaava(nn)iaa ||
ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ ।
मैं उन पर तन-मन से न्योछावर हूँ जो हरि-प्रभु के नाम से सुन्दर बन जाते हैं।
I am a sacrifice, my soul is a sacrifice, to those who look beautiful in the Name of the Lord, Har, Har.
Guru Amardas ji / Raag Majh / Ashtpadiyan / Guru Granth Sahib ji - Ang 124
ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥
गुरमुखि गावै गुरमुखि नाचै हरि सेती चितु लावणिआ ॥१॥ रहाउ ॥
Guramukhi gaavai guramukhi naachai hari setee chitu laava(nn)iaa ||1|| rahaau ||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ (ਨਾਮ ਸਿਮਰਨ ਦੇ) ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੧॥ ਰਹਾਉ ॥
गुरमुख भगवान की महिमा-स्तुति करता रहता है और मस्त होकर नाचता झूमता है और वह भगवान से अपना चित्त लगाकर रखता है॥१॥ रहाउ॥
The Gurmukhs sing, the Gurmukhs dance, and focus their consciousness on the Lord. ||1|| Pause ||
Guru Amardas ji / Raag Majh / Ashtpadiyan / Guru Granth Sahib ji - Ang 124