ANG 1235, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਮਨਮੁਖ ਦੂਜੈ ਭਰਮਿ ਭੁਲਾਏ ਨਾ ਬੂਝਹਿ ਵੀਚਾਰਾ ॥੭॥

मनमुख दूजै भरमि भुलाए ना बूझहि वीचारा ॥७॥

Manamukh doojai bharami bhulaae naa boojhahi veechaaraa ||7||

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹਨਾਂ ਨੂੰ (ਆਤਮਕ ਜੀਵਨ ਵਾਲੀ ਸਹੀ) ਵਿਚਾਰ ਨਹੀਂ ਸੁੱਝਦੀ ॥੭॥

मन की मतानुसार चलने वाले द्वैतभाव में पड़कर भ्रमों में भटके रहते हैं और तथ्य को नहीं बूझते ॥७॥

The self-willed manmukhs wander, lost in doubt and duality. They do not know how to contemplate the Lord. ||7||

Guru Amardas ji / Raag Sarang / Ashtpadiyan / Ang 1235


ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥

आपे गुरमुखि आपे देवै आपे करि करि वेखै ॥

Aape guramukhi aape devai aape kari kari vekhai ||

ਪ੍ਰਭੂ ਆਪ ਹੀ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ (ਇਹ ਸਾਰਾ ਤਮਾਸ਼ਾ) ਕਰ ਕਰ ਕੇ ਵੇਖਦਾ ਹੈ ।

परमेश्वर ही गुरु है, देने वाला भी वह स्वयं ही है और वह स्वयं ही जगत लीला कर करके देखता है।

He Himself is the Gurmukh, and He Himself gives; He Himself creates and beholds.

Guru Amardas ji / Raag Sarang / Ashtpadiyan / Ang 1235

ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥

नानक से जन थाइ पए है जिन की पति पावै लेखै ॥८॥३॥

Naanak se jan thaai pae hai jin kee pati paavai lekhai ||8||3||

ਹੇ ਨਾਨਕ! ਉਹ ਬੰਦੇ ਕਬੂਲ ਪੈਂਦੇ ਹਨ, ਜਿਨ੍ਹਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ॥੮॥੩॥

नानक फुरमाते हैं कि वही व्यक्ति सफल होते हैं, जिनको लोक-परलोक में सम्मान मिलता है॥ ८ ॥३॥

O Nanak, those humble beings are approved, whose honor the Lord Himself accepts. ||8||3||

Guru Amardas ji / Raag Sarang / Ashtpadiyan / Ang 1235


ਸਾਰਗ ਮਹਲਾ ੫ ਅਸਟਪਦੀਆ ਘਰੁ ੧

सारग महला ५ असटपदीआ घरु १

Saarag mahalaa 5 asatapadeeaa gharu 1

ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

सारग महला ५ असटपदीआ घरु १

Saarang, Fifth Mehl, Ashtapadees, First House:

Guru Arjan Dev ji / Raag Sarang / Ashtpadiyan / Ang 1235

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Sarang / Ashtpadiyan / Ang 1235

ਗੁਸਾਈਂ ਪਰਤਾਪੁ ਤੁਹਾਰੋ ਡੀਠਾ ॥

गुसाईं परतापु तुहारो डीठा ॥

Gusaaeen parataapu tuhaaro deethaa ||

ਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ ।

हे मालिक ! मैंने तुम्हारी महिमा देखी है।

O Lord of the World, I gaze upon Your wondrous glory.

Guru Arjan Dev ji / Raag Sarang / Ashtpadiyan / Ang 1235

ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥

करन करावन उपाइ समावन सगल छत्रपति बीठा ॥१॥ रहाउ ॥

Karan karaavan upaai samaavan sagal chhatrpati beethaa ||1|| rahaau ||

ਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ । ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ॥੧॥ ਰਹਾਉ ॥

तू सर्वकर्ता है, जीवों को पैदा करने एवं नाश करने वाला है, सर्वशक्तिमान है और समूचे संसार में बादशाह की तरह विराजमान है॥१॥रहाउ॥।

You are the Doer, the Cause of causes, the Creator and Destroyer. You are the Sovereign Lord of all. ||1|| Pause ||

Guru Arjan Dev ji / Raag Sarang / Ashtpadiyan / Ang 1235


ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥

राणा राउ राज भए रंका उनि झूठे कहणु कहाइओ ॥

Raa(nn)aa raau raaj bhae rankkaa uni jhoothe kaha(nn)u kahaaio ||

(ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ । ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ ।

दुनियावी राणा, राव एवं राजा तो पल में कंगाल हो जाते हैं और उनके दावे भी झूठे सिद्ध होते हैं।

The rulers and nobles and kings shall become beggars. Their ostentatious shows are false

Guru Arjan Dev ji / Raag Sarang / Ashtpadiyan / Ang 1235

ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥

हमरा राजनु सदा सलामति ता को सगल घटा जसु गाइओ ॥१॥

Hamaraa raajanu sadaa salaamati taa ko sagal ghataa jasu gaaio ||1||

ਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ । ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ ॥੧॥

लेकिन हमारा राजन सदैव शाश्वत है, पूरी दुनिया उसी का यशोगान कर रही है॥१॥

. My Sovereign Lord King is eternally stable. His Praises are sung in every heart. ||1||

Guru Arjan Dev ji / Raag Sarang / Ashtpadiyan / Ang 1235


ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥

उपमा सुनहु राजन की संतहु कहत जेत पाहूचा ॥

Upamaa sunahu raajan kee santtahu kahat jet paahoochaa ||

ਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ । ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ ।

हे भक्तजनो ! मेरे राजन प्रभु की कीर्ति सुनो, अपनी समर्थानुसार वर्णन करता हूँ।

Listen to the Praises of my Lord King, O Saints. I chant them as best I can.

Guru Arjan Dev ji / Raag Sarang / Ashtpadiyan / Ang 1235

ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥

बेसुमार वड साह दातारा ऊचे ही ते ऊचा ॥२॥

Besumaar vad saah daataaraa uche hee te uchaa ||2||

ਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ ॥੨॥

वह बेशुमार है, सबसे बड़ा बादशाह, देने वाला और ऊँचे से भी ऊँचा है॥२॥

My Lord King, the Great Giver, is Immeasurable. He is the Highest of the high. ||2||

Guru Arjan Dev ji / Raag Sarang / Ashtpadiyan / Ang 1235


ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥

पवनि परोइओ सगल अकारा पावक कासट संगे ॥

Pavani paroio sagal akaaraa paavak kaasat sangge ||

ਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ ।

उसने समूचे आकार को प्राण रूपी वायु से पिरोया हुआ है और अग्नि लकड़ी में स्थित की हुई है।

He has strung His Breath throughout the creation; He locked the fire in the wood.

Guru Arjan Dev ji / Raag Sarang / Ashtpadiyan / Ang 1235

ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥

नीरु धरणि करि राखे एकत कोइ न किस ही संगे ॥३॥

Neeru dhara(nn)i kari raakhe ekat koi na kis hee sangge ||3||

ਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ । (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ । ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ॥੩॥

पानी और पृथ्वी को एक स्थान पर ही रखा हुआ है, फिर भी कोई किसी के साथ नहीं अर्थात् पानी एवं पृथ्वी अलग-अलग ही हैं।॥३॥

He placed the water and the land together, but neither blends with the other. ||3||

Guru Arjan Dev ji / Raag Sarang / Ashtpadiyan / Ang 1235


ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥

घटि घटि कथा राजन की चालै घरि घरि तुझहि उमाहा ॥

Ghati ghati kathaa raajan kee chaalai ghari ghari tujhahi umaahaa ||

ਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ । ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ ।

हर घर में मेरे राजन प्रभु की कथा चल रही है और घट-घट में उसे पाने की उमंग है।

In each and every heart, the Story of our Sovereign Lord is told; in each and every home, they yearn for Him.

Guru Arjan Dev ji / Raag Sarang / Ashtpadiyan / Ang 1235

ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥

जीअ जंत सभि पाछै करिआ प्रथमे रिजकु समाहा ॥४॥

Jeea jantt sabhi paachhai kariaa prthame rijaku samaahaa ||4||

ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ ॥੪॥

(वाह ! क्या खूब है) वह जीवों को उत्पन्न करने से पूर्व ही उनकी रोजी-रोटी का इंतजाम कर देता है॥४॥

Afterwards, He created all beings and creatures; but first, He provided them with sustenance. ||4||

Guru Arjan Dev ji / Raag Sarang / Ashtpadiyan / Ang 1235


ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨੑੀ ॥

जो किछु करणा सु आपे करणा मसलति काहू दीन्ही ॥

Jo kichhu kara(nn)aa su aape kara(nn)aa masalati kaahoo deenhee ||

ਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ ।

जो कुछ करता है, वह अपनी मर्जी से ही करता है और कोई उसे सलाह-मशविरा नहीं देता।

Whatever He does, He does by Himself. Who has ever given Him advice?

Guru Arjan Dev ji / Raag Sarang / Ashtpadiyan / Ang 1235

ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨੑੀ ॥੫॥

अनिक जतन करि करह दिखाए साची साखी चीन्ही ॥५॥

Anik jatan kari karah dikhaae saachee saakhee cheenhee ||5||

ਅਸੀਂ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ ॥੫॥

हम लोग अनेक यत्न करके दिखावा करते हैं परन्तु सच्ची शिक्षा से तथ्य की सूझ होती है॥५॥

The mortals make all sorts of efforts and showy displays, but He is realized only through the Teachings of Truth. ||5||

Guru Arjan Dev ji / Raag Sarang / Ashtpadiyan / Ang 1235


ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥

हरि भगता करि राखे अपने दीनी नामु वडाई ॥

Hari bhagataa kari raakhe apane deenee naamu vadaaee ||

(ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ ।

हरि ने अपने भक्तों की सदैव रक्षा की है और नाम देकर कीर्ति प्रदान की है।

The Lord protects and saves His devotees; He blesses them with the glory of His Name.

Guru Arjan Dev ji / Raag Sarang / Ashtpadiyan / Ang 1235

ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜ੍ਹ੍ਹਾਈ ॥੬॥

जिनि जिनि करी अवगिआ जन की ते तैं दीए रुड़्हाई ॥६॥

Jini jini karee avagiaa jan kee te tain deee ru(rr)haaee ||6||

ਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ ॥੬॥

जिस-जिसने भक्तों का अपमान किया है, हे हरि ! तूने उनको खत्म कर दिया है॥६॥

Whoever is disrespectful to the humble servant of the Lord, shall be swept away and destroyed. ||6||

Guru Arjan Dev ji / Raag Sarang / Ashtpadiyan / Ang 1235


ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥

मुकति भए साधसंगति करि तिन के अवगन सभि परहरिआ ॥

Mukati bhae saadhasanggati kari tin ke avagan sabhi parahariaa ||

ਸਾਧ ਸੰਗਤ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ ।

जो साधु-पुरुषों की संगत में मुक्ति पा गए, उनके सभी अवगुण समाप्त कर दिए।

Those who join the Saadh Sangat, the Company of the Holy, are liberated; all their demerits are taken away.

Guru Arjan Dev ji / Raag Sarang / Ashtpadiyan / Ang 1235

ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥

तिन कउ देखि भए किरपाला तिन भव सागरु तरिआ ॥७॥

Tin kau dekhi bhae kirapaalaa tin bhav saagaru tariaa ||7||

ਗੁਰੂ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੭॥

उनको देखकर तुम कृपालु हो गए और उनको संसार-सागर से पार उतार दिया ॥७॥

Seeing them, God becomes merciful; they are carried across the terrifying world-ocean. ||7||

Guru Arjan Dev ji / Raag Sarang / Ashtpadiyan / Ang 1235


ਹਮ ਨਾਨੑੇ ਨੀਚ ਤੁਮ੍ਹ੍ਹੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥

हम नान्हे नीच तुम्हे बड साहिब कुदरति कउण बीचारा ॥

Ham naanhe neech tumhe bad saahib kudarati kau(nn) beechaaraa ||

ਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ । ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ?

हम बहुत तुच्छ एवं नीच हैं, हे मालिक ! तू महान है, हमारी इतनी हैसियत नहीं कि तुम्हारी शक्ति पर विचार कर सकें।

I am lowly, I am nothing at all; You are my Great Lord and Master - how can I even contemplate Your creative potency?

Guru Arjan Dev ji / Raag Sarang / Ashtpadiyan / Ang 1235

ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥

मनु तनु सीतलु गुर दरस देखे नानक नामु अधारा ॥८॥१॥

Manu tanu seetalu gur daras dekhe naanak naamu adhaaraa ||8||1||

ਨਾਨਕ ਆਖਦਾ ਹੈ- ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ॥੮॥੧॥

नानक का कथन है कि गुरु के दर्शनों से मन तन शीतल हो गया है और हरि-नाम ही हमारा आसरा है॥८॥१॥

My mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||

Guru Arjan Dev ji / Raag Sarang / Ashtpadiyan / Ang 1235


ਸਾਰਗ ਮਹਲਾ ੫ ਅਸਟਪਦੀ ਘਰੁ ੬

सारग महला ५ असटपदी घरु ६

Saarag mahalaa 5 asatapadee gharu 6

ਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

सारग महला ५ असटपदी घरु ६

Saarang, Fifth Mehl, Ashtapadees, Sixth House:

Guru Arjan Dev ji / Raag Sarang / Ashtpadiyan / Ang 1235

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Sarang / Ashtpadiyan / Ang 1235

ਅਗਮ ਅਗਾਧਿ ਸੁਨਹੁ ਜਨ ਕਥਾ ॥

अगम अगाधि सुनहु जन कथा ॥

Agam agaadhi sunahu jan kathaa ||

ਹੇ ਸੰਤ ਜਨੋ! ਅਪਹੁੰਚ ਅਤੇ ਅਥਾਹ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰੋ ।

हे जिज्ञासुओ ! अगम्य असीम कथा सुनो;

Listen to the Story of the Inaccessible and Unfathomable.

Guru Arjan Dev ji / Raag Sarang / Ashtpadiyan / Ang 1235

ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ ॥

पारब्रहम की अचरज सभा ॥१॥ रहाउ ॥

Paarabrham kee acharaj sabhaa ||1|| rahaau ||

ਉਸ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ ॥੧॥ ਰਹਾਉ ॥

परब्रह की सृष्टि रूपी सभा आश्चर्यजनक है॥१॥रहाउ॥।

The glory of the Supreme Lord God is wondrous and amazing! ||1|| Pause ||

Guru Arjan Dev ji / Raag Sarang / Ashtpadiyan / Ang 1235


ਸਦਾ ਸਦਾ ਸਤਿਗੁਰ ਨਮਸਕਾਰ ॥

सदा सदा सतिगुर नमसकार ॥

Sadaa sadaa satigur namasakaar ||

ਹੇ ਸੰਤ ਜਨੋ! ਸਦਾ ਹੀ ਗੁਰੂ ਦੇ ਦਰ ਤੇ ਸਿਰ ਨਿਵਾਇਆ ਕਰੋ ।

सतगुरु को हमारा सदैव प्रणाम है,

Forever and ever, humbly bow to the True Guru.

Guru Arjan Dev ji / Raag Sarang / Ashtpadiyan / Ang 1235

ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥

गुर किरपा ते गुन गाइ अपार ॥

Gur kirapaa te gun gaai apaar ||

ਗੁਰੂ ਦੀ ਮਿਹਰ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਕੇ-

क्योंकि गुरु की कृपा से भगवान का गुणगान किया है।

By Guru's Grace, sing the Glorious Praises of the Infinite Lord.

Guru Arjan Dev ji / Raag Sarang / Ashtpadiyan / Ang 1235

ਮਨ ਭੀਤਰਿ ਹੋਵੈ ਪਰਗਾਸੁ ॥

मन भीतरि होवै परगासु ॥

Man bheetari hovai paragaasu ||

ਮਨ ਵਿਚ ਆਤਮਕ ਜੀਵਨ ਦਾ ਚਾਨਣ ਪੈਦਾ ਹੋ ਜਾਂਦਾ ਹੈ,

इसी से मन में आलोक होता है और

His Light shall radiate deep within your mind.

Guru Arjan Dev ji / Raag Sarang / Ashtpadiyan / Ang 1235

ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥

गिआन अंजनु अगिआन बिनासु ॥१॥

Giaan anjjanu agiaan binaasu ||1||

(ਗੁਰੂ ਪਾਸੋਂ ਮਿਲਿਆ ਹੋਇਆ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਨਾਸ ਕਰ ਦੇਂਦਾ ਹੈ ॥੧॥

ज्ञान का सुरमा लगाने से अज्ञान नष्ट हो जाता है।॥१॥

With the healing ointment of spiritual wisdom, ignorance is dispelled. ||1||

Guru Arjan Dev ji / Raag Sarang / Ashtpadiyan / Ang 1235


ਮਿਤਿ ਨਾਹੀ ਜਾ ਕਾ ਬਿਸਥਾਰੁ ॥

मिति नाही जा का बिसथारु ॥

Miti naahee jaa kaa bisathaaru ||

ਹੇ ਸੰਤ ਜਨੋ! ਜਿਸ ਪਰਮਾਤਮਾ ਦਾ (ਇਹ ਸਾਰਾ) ਜਗਤ-ਖਿਲਾਰਾ (ਬਣਾਇਆ ਹੋਇਆ) ਹੈ, ਉਸ (ਦੀ ਸਮਰਥਾ) ਦਾ ਹੱਦ-ਬੰਨਾ ਨਹੀਂ ਲੱਭ ਸਕਦਾ ।

उसके प्रसार की कोई सीमा नहीं,

There is no limit to His Expanse.

Guru Arjan Dev ji / Raag Sarang / Ashtpadiyan / Ang 1235

ਸੋਭਾ ਤਾ ਕੀ ਅਪਰ ਅਪਾਰ ॥

सोभा ता की अपर अपार ॥

Sobhaa taa kee apar apaar ||

ਉਸ ਪ੍ਰਭੂ ਦੀ ਵਡਿਆਈ ਬੇਅੰਤ ਹੈ ਬੇਅੰਤ ਹੈ ।

उसकी शोभा अपरंपार है।

His Glory is Infinite and Endless.

Guru Arjan Dev ji / Raag Sarang / Ashtpadiyan / Ang 1235

ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥

अनिक रंग जा के गने न जाहि ॥

Anik rangg jaa ke gane na jaahi ||

ਹੇ ਸੰਤ ਜਨੋ! ਜਿਸ ਪਰਮਾਤਮਾ ਦੇ ਅਨੇਕਾਂ ਹੀ ਚੋਜ-ਤਮਾਸ਼ੇ ਹਨ ਗਿਣੇ ਨਹੀਂ ਜਾ ਸਕਦੇ,

उसके अनेक रंग हैं, जिनकी गणना नहीं की जा सकती।

His many plays cannot be counted.

Guru Arjan Dev ji / Raag Sarang / Ashtpadiyan / Ang 1235

ਸੋਗ ਹਰਖ ਦੁਹਹੂ ਮਹਿ ਨਾਹਿ ॥੨॥

सोग हरख दुहहू महि नाहि ॥२॥

Sog harakh duhahoo mahi naahi ||2||

ਉਹ ਪਰਮਾਤਮਾ ਖ਼ੁਸ਼ੀ ਗ਼ਮੀ ਦੋਹਾਂ ਤੋਂ ਪਰੇ ਰਹਿੰਦਾ ਹੈ ॥੨॥

वह खुशी एवं गम दोनों से रहित है॥२॥

He is not subject to pleasure or pain. ||2||

Guru Arjan Dev ji / Raag Sarang / Ashtpadiyan / Ang 1235


ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥

अनिक ब्रहमे जा के बेद धुनि करहि ॥

Anik brhame jaa ke bed dhuni karahi ||

ਹੇ ਸੰਤ ਜਨੋ! (ਉਸ ਪ੍ਰਭੂ ਦਾ ਦਰਬਾਰ ਹੈਰਾਨ ਕਰ ਦੇਣ ਵਾਲਾ ਹੈ) ਜਿਸ ਦੇ ਪੈਦਾ ਕੀਤੇ ਹੋਏ ਅਨੇਕਾਂ ਹੀ ਬ੍ਰਹਮੇ (ਉਸ ਦੇ ਦਰ ਤੇ) ਵੇਦਾਂ ਦਾ ਉਚਾਰਨ ਕਰ ਰਹੇ ਹਨ,

अनेक ब्रह्मा वेदों की ध्वनि में उसकी प्रशंसा गा रहे हैं।

Many Brahmas vibrate Him in the Vedas.

Guru Arjan Dev ji / Raag Sarang / Ashtpadiyan / Ang 1235

ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥

अनिक महेस बैसि धिआनु धरहि ॥

Anik mahes baisi dhiaanu dharahi ||

ਅਨੇਕਾਂ ਹੀ ਸ਼ਿਵ ਬੈਠ ਕੇ ਉਸ ਦਾ ਧਿਆਨ ਧਰ ਰਹੇ ਹਨ,

अनेकानेक शिवशंकर बैठकर उसी के ध्यान में निमग्न हैं।

Many Shivas sit in deep meditation.

Guru Arjan Dev ji / Raag Sarang / Ashtpadiyan / Ang 1235


Download SGGS PDF Daily Updates ADVERTISE HERE