ANG 1232, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥

बिखिआसकत रहिओ निसि बासुर कीनो अपनो भाइओ ॥१॥ रहाउ ॥

Bikhiaasakat rahio nisi baasur keeno apano bhaaio ||1|| rahaau ||

ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥

दिन-रात विषय-विकारों में आसक्त रहकर अपनी मनमर्जी करते रहे ॥१॥रहाउ॥।

I remained under the influence of corruption, night and day; I did whatever I pleased. ||1|| Pause ||

Guru Teg Bahadur ji / Raag Sarang / / Guru Granth Sahib ji - Ang 1232


ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥

गुर उपदेसु सुनिओ नहि काननि पर दारा लपटाइओ ॥

Gur upadesu sunio nahi kaanani par daaraa lapataaio ||

ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ ।

गुरु के उपदेश को कान लगाकर सुना नहीं और पराई नारी में ही लिपटे रहे।

I never listened to the Guru's Teachings; I was entangled with others' spouses.

Guru Teg Bahadur ji / Raag Sarang / / Guru Granth Sahib ji - Ang 1232

ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥

पर निंदा कारनि बहु धावत समझिओ नह समझाइओ ॥१॥

Par ninddaa kaarani bahu dhaavat samajhio nah samajhaaio ||1||

ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ । ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ॥੧॥

पराई निन्दा की वजह से बहुत भागदौड़ की परन्तु अच्छी बात समझाने पर भी समझ नहीं पाए ॥१॥

I ran all around slandering others; I was taught, but I never learned. ||1||

Guru Teg Bahadur ji / Raag Sarang / / Guru Granth Sahib ji - Ang 1232


ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥

कहा कहउ मै अपुनी करनी जिह बिधि जनमु गवाइओ ॥

Kahaa kahau mai apunee karanee jih bidhi janamu gavaaio ||

ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ?

मैं अपने कर्म किस तरह बताऊँ किं यह जन्म कैसे गंवा दिया है।

How can I even describe my actions? This is how I wasted my life.

Guru Teg Bahadur ji / Raag Sarang / / Guru Granth Sahib ji - Ang 1232

ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥

कहि नानक सभ अउगन मो महि राखि लेहु सरनाइओ ॥२॥४॥३॥१३॥१३९॥४॥१५९॥

Kahi naanak sabh augan mo mahi raakhi lehu saranaaio ||2||4||3||13||139||4||159||

ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ । ਮੈਨੂੰ ਆਪਣੀ ਸਰਨ ਵਿਚ ਰੱਖ ॥੨॥੪॥੩॥੧੩॥੧੩੯॥੪॥੧੫੯॥

नानक कहते हैं कि हे ईश्वर ! मुझ में अवगुण ही अवगुण हैं, अपनी शरण में बचा लो ॥ २ ॥ ४ ॥ ३ ॥ १३ ॥ १३६ ॥ ४ ॥ १५६ ॥

Says Nanak, I am totally filled with faults. I have come to Your Sanctuary - please save me, O Lord! ||2||4||3||13||139||4||159||

Guru Teg Bahadur ji / Raag Sarang / / Guru Granth Sahib ji - Ang 1232


ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧

रागु सारग असटपदीआ महला १ घरु १

Raagu saarag asatapadeeaa mahalaa 1 gharu 1

ਰਾਗ ਸਾਰੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ ।

रागु सारग असटपदीआ महला १ घरु १

Raag Saarang, Ashtapadees, First Mehl, First House:

Guru Nanak Dev ji / Raag Sarang / Ashtpadiyan / Guru Granth Sahib ji - Ang 1232

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Nanak Dev ji / Raag Sarang / Ashtpadiyan / Guru Granth Sahib ji - Ang 1232

ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥

हरि बिनु किउ जीवा मेरी माई ॥

Hari binu kiu jeevaa meree maaee ||

ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ ।

हे माँ ! ईश्वर के बिना मेरा जीना संभव नहीं।

How can I live, O my mother?

Guru Nanak Dev ji / Raag Sarang / Ashtpadiyan / Guru Granth Sahib ji - Ang 1232

ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥ ਰਹਾਉ ॥

जै जगदीस तेरा जसु जाचउ मै हरि बिनु रहनु न जाई ॥१॥ रहाउ ॥

Jai jagadees teraa jasu jaachau mai hari binu rahanu na jaaee ||1|| rahaau ||

ਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ । ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ । ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ ॥੧॥ ਰਹਾਉ ॥

हे जगदीश्वर ! तेरी जय है।मैं तेरा ही यश चाहता हूँ, तेरे बिना मुझसे रहा नहीं जाता॥१॥रहाउ॥।

Hail to the Lord of the Universe. I ask to sing Your Praises; without You, O Lord, I cannot even survive. ||1|| Pause ||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥

हरि की पिआस पिआसी कामनि देखउ रैनि सबाई ॥

Hari kee piaas piaasee kaamani dekhau raini sabaaee ||

ਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ ।

प्रभु-मिलन की प्यास में मैं प्यासी कामिनी रात भर उसी का रास्ता देखती हूँ।

I am thirsty, thirsty for the Lord; the soul-bride gazes upon Him all through the night.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥

स्रीधर नाथ मेरा मनु लीना प्रभु जानै पीर पराई ॥१॥

Sreedhar naath meraa manu leenaa prbhu jaanai peer paraaee ||1||

ਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ । (ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ ॥੧॥

उस नाथ ने मेरा मन वश में कर लिया है और वह प्रभु ही मेरे दिल का दर्द जानता है॥१॥

My mind is absorbed into the Lord, my Lord and Master. Only God knows the pain of another. ||1||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥

गणत सरीरि पीर है हरि बिनु गुर सबदी हरि पांई ॥

Ga(nn)at sareeri peer hai hari binu gur sabadee hari paanee ||

(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ । ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ ।

प्रभु के बिना यह शरीर पीड़ा से भरा हुआ है और गुरु के उपदेश से ही प्रभु को पाया जाता है।

My body suffers in pain, without the Lord; through the Word of the Guru's Shabad, I find the Lord.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥

होहु दइआल क्रिपा करि हरि जीउ हरि सिउ रहां समाई ॥२॥

Hohu daiaal kripaa kari hari jeeu hari siu rahaan samaaee ||2||

ਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ ॥੨॥

हे प्रभु ! दयालु होकर मुझ पर कृपा करो, ताकि तुझ में ही विलीन हो जाऊँ ॥२ ॥

O Dear Lord, please be kind and compassionate to me, that I might remain merged in You, O Lord. ||2||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥

ऐसी रवत रवहु मन मेरे हरि चरणी चितु लाई ॥

Aisee ravat ravahu man mere hari chara(nn)ee chitu laaee ||

ਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ ।

हे मेरे मन ! यही कार्य करो किं परमात्मा के चरणों में चित लगा रहे।

Follow such a path, O my conscious mind, that you may remain focused on the Feet of the Lord.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥

बिसम भए गुण गाइ मनोहर निरभउ सहजि समाई ॥३॥

Bisam bhae gu(nn) gaai manohar nirabhau sahaji samaaee ||3||

ਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੩॥

उसके मनोहर गुण गाकर हम आनंद से विस्मित हो गए और सहज स्वाभाविक प्रभु में लीन हो गए॥३॥

I am wonder-struck, singing the Glorious Praises of my Fascinating Lord; I am intuitively absorbed in the Fearless Lord. ||3||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥

हिरदै नामु सदा धुनि निहचल घटै न कीमति पाई ॥

Hiradai naamu sadaa dhuni nihachal ghatai na keemati paaee ||

(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ ।

इस हृदय में सदा हरि-नाम की निश्चल ध्वनि बजती रहती है, जो न तो घटती है और इसकी महत्ता अवर्णनीय है।

That heart, in which the Eternal, Unchanging Naam vibrates and resounds, does not diminish, and cannot be evaluated.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥

बिनु नावै सभु कोई निरधनु सतिगुरि बूझ बुझाई ॥४॥

Binu naavai sabhu koee niradhanu satiguri boojh bujhaaee ||4||

ਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ॥੪॥

सच्चे गुरु ने भेद बताया है कि हरि-नाम के बिना प्रत्येक व्यक्ति निर्धन है॥४॥

Without the Name, everyone is poor; the True Guru has imparted this understanding. ||4||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ ॥

प्रीतम प्रान भए सुनि सजनी दूत मुए बिखु खाई ॥

Preetam praan bhae suni sajanee doot mue bikhu khaaee ||

ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ ।

हे सजनी ! जरा सुनोः प्रियतम प्राण मेरे हो गए हैं और कामादिक विकार विष खाकर समाप्त हो गए हैं।

My Beloved is my breath of life - listen, O my companion. The demons have taken poison and died.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥

जब की उपजी तब की तैसी रंगुल भई मनि भाई ॥५॥

Jab kee upajee tab kee taisee ranggul bhaee mani bhaaee ||5||

ਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ । ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ), ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ ॥੫॥

जब से प्रेम उत्पन्न हुआ है, वह उतना ही है और मेरा मन उसके प्रेम में आसक्त है॥५॥

As love for Him welled up, so it remains. My mind is imbued with His Love. ||5||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ ॥

सहज समाधि सदा लिव हरि सिउ जीवां हरि गुन गाई ॥

Sahaj samaadhi sadaa liv hari siu jeevaan hari gun gaaee ||

ਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ ।

सहज स्वाभाविक मेरी परमात्मा से लगन लगी हुई है और उसके गुण गाकर जी रही हूँ।

I am absorbed in celestial samaadhi, lovingly attached to the Lord forever. I live by singing the Glorious Praises of the Lord.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥

गुर कै सबदि रता बैरागी निज घरि ताड़ी लाई ॥६॥

Gur kai sabadi rataa bairaagee nij ghari taa(rr)ee laaee ||6||

ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ ॥੬॥

गुरु के उपदेश में लीन होकर वैराग्यवान हो गई हूँ और सच्चे घर में ही ध्यान लगाया हुआ है॥६॥

Imbued with the Word of the Guru's Shabad, I have become detached from the world. In the profound primal trance, I dwell within the home of my own inner being. ||6||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥

सुध रस नामु महा रसु मीठा निज घरि ततु गुसांईं ॥

Sudh ras naamu mahaa rasu meethaa nij ghari tatu gusaaneen ||

ਹੇ ਧਰਤੀ ਦੇ ਮਾਲਕ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ ।

अमृतमय हरि-नाम ही मुझे मीठा महारस लगा है और अन्तर्मन में ही मालिक प्राप्त हो गया है।

The Naam, the Name of the Lord, is sublimely sweet and supremely delicious; within the home of my own self, I understand the essence of the Lord.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥

तह ही मनु जह ही तै राखिआ ऐसी गुरमति पाई ॥७॥

Tah hee manu jah hee tai raakhiaa aisee guramati paaee ||7||

ਹੇ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮੱਤ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ ॥੭॥

गुरु से ऐसी शिक्षा प्राप्त की कि जहाँ पर मन को टिकाया था, वहाँ पर ही टिका हुआ है।॥७॥

Wherever You keep my mind, there it is. This is what the Guru has taught me. ||7||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥

सनक सनादि ब्रहमादि इंद्रादिक भगति रते बनि आई ॥

Sanak sanaadi brhamaadi ianddraadik bhagati rate bani aaee ||

ਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਬਣ ਗਈ ।

सनक-सनंदन, ब्रह्मा, इन्द्र इत्यादि परमात्मा की भक्ति तें लीन रहकर सफल हुए।

Sanak and Sanandan, Brahma and Indra, were imbued with devotional worship, and came to be in harmony with Him.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਨਾਨਕ ਹਰਿ ਬਿਨੁ ਘਰੀ ਨ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥

नानक हरि बिनु घरी न जीवां हरि का नामु वडाई ॥८॥१॥

Naanak hari binu gharee na jeevaan hari kaa naamu vadaaee ||8||1||

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ । ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ ॥੮॥੧॥

गुरु नानक फुरमाते हैं कि परमेश्वर के बिना घड़ी भर भी जीना दूभर है, क्योंकि परमेश्वर के नाम में ही सब बड़ाई है॥८॥१॥

O Nanak, without the Lord, I cannot live, even for an instant. The Name of the Lord is glorious and great. ||8||1||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਸਾਰਗ ਮਹਲਾ ੧ ॥

सारग महला १ ॥

Saarag mahalaa 1 ||

सारग महला १ ॥

Saarang, First Mehl:

Guru Nanak Dev ji / Raag Sarang / Ashtpadiyan / Guru Granth Sahib ji - Ang 1232

ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥

हरि बिनु किउ धीरै मनु मेरा ॥

Hari binu kiu dheerai manu meraa ||

ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ) ।

परमेश्वर के बिना मेरे मन को किस तरह धैर्य हो सकता है ?

Without the Lord, how can my mind be comforted?

Guru Nanak Dev ji / Raag Sarang / Ashtpadiyan / Guru Granth Sahib ji - Ang 1232

ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥

कोटि कलप के दूख बिनासन साचु द्रिड़ाइ निबेरा ॥१॥ रहाउ ॥

Koti kalap ke dookh binaasan saachu dri(rr)aai niberaa ||1|| rahaau ||

ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥

वह करोड़ों कल्पों के दुखों को दूर करने वाला है और सत्य में विश्वस्त करके ही फैसला करता है॥१॥रहाउ॥।

The guilt and sin of millions of ages is erased, and one is released from the cycle of reincarnation, when the Truth is implanted within. ||1|| Pause ||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥

क्रोधु निवारि जले हउ ममता प्रेमु सदा नउ रंगी ॥

Krodhu nivaari jale hau mamataa premu sadaa nau ranggee ||

ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),

क्रोध का निवारण हुआ तो अहम्-भावना एवं ममत्व जल गए और मन में नवरंग प्रेम बस गया।

Anger is gone, egotism and attachment have been burnt away; I am imbued with His ever-fresh Love.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥

अनभउ बिसरि गए प्रभु जाचिआ हरि निरमाइलु संगी ॥१॥

Anabhau bisari gae prbhu jaachiaa hari niramaailu sanggee ||1||

ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ । ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥

प्रभु के पास प्रार्थना की तो सभी भय दूर हो गए, अब निर्मल प्रभु साथ ही रहता है।॥१॥

Other fears are forgotten, begging at God's Door. The Immaculate Lord is my Companion. ||1||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ ॥

चंचल मति तिआगि भउ भंजनु पाइआ एक सबदि लिव लागी ॥

Chancchal mati tiaagi bhau bhanjjanu paaiaa ek sabadi liv laagee ||

ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ ।

एक शब्द में लगन लगाई तो चंचल बुद्धि छोड़ दी, इस तरह भय नाशक प्रभु को पा लिया।

Forsaking my fickle intellect, I have found God, the Destroyer of fear; I am lovingly attuned to the One Word, the Shabad.

Guru Nanak Dev ji / Raag Sarang / Ashtpadiyan / Guru Granth Sahib ji - Ang 1232

ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥

हरि रसु चाखि त्रिखा निवारी हरि मेलि लए बडभागी ॥२॥

Hari rasu chaakhi trikhaa nivaaree hari meli lae badabhaagee ||2||

ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥

हरि-नाम रस को चखकर अपनी प्यास बुझा ली और अहोभाग्य से परमात्मा से मिलन हो गया ॥२॥

Tasting the sublime essence of the Lord, my thirst is quenched; by great good fortune, the Lord has united me with Himself. ||2||

Guru Nanak Dev ji / Raag Sarang / Ashtpadiyan / Guru Granth Sahib ji - Ang 1232


ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥

अभरत सिंचि भए सुभर सर गुरमति साचु निहाला ॥

Abharat sincchi bhae subhar sar guramati saachu nihaalaa ||

ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ ।

खाली पड़ा मन रूपी सरोवर पूर्णतया भर गया है और गुरु की शिक्षा से परम सत्य को देखकर निहाल हो गया है।

The empty tank has been filled to overflowing. Following the Guru's Teachings, I am enraptured with the True Lord.

Guru Nanak Dev ji / Raag Sarang / Ashtpadiyan / Guru Granth Sahib ji - Ang 1232


Download SGGS PDF Daily Updates ADVERTISE HERE