ANG 1231, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1231

ਲਾਲ ਲਾਲ ਮੋਹਨ ਗੋਪਾਲ ਤੂ ॥

लाल लाल मोहन गोपाल तू ॥

Laal laal mohan gopaal too ||

ਹੇ ਜਗਤ-ਰੱਖਿਅਕ ਪ੍ਰਭੂ! ਤੂੰ ਸੋਹਣਾ ਹੈਂ, ਤੂੰ ਸੋਹਣਾ ਹੈਂ, ਤੂੰ ਮਨ ਨੂੰ ਮੋਹ ਲੈਣ ਵਾਲਾ ਹੈਂ ।

हे प्यारे प्रभु ! तू सबका पालक है,

You are my Loving Beloved Enticing Lord of the World.

Guru Arjan Dev ji / Raag Sarang / / Guru Granth Sahib ji - Ang 1231

ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥

कीट हसति पाखाण जंत सरब मै प्रतिपाल तू ॥१॥ रहाउ ॥

Keet hasati paakhaa(nn) jantt sarab mai prtipaal too ||1|| rahaau ||

ਹੇ ਸਭ ਦੇ ਪਾਲਣਹਾਰ! ਕੀੜੇ, ਹਾਥੀ, ਪੱਥਰਾਂ ਦੇ (ਵਿਚ ਵੱਸਦੇ) ਜੰਤ-ਇਹਨਾਂ ਸਭਨਾਂ ਵਿਚ ਹੀ ਤੂੰ ਮੌਜੂਦ ਹੈਂ ॥੧॥ ਰਹਾਉ ॥

कीट, हाथी, पत्थर एवं जीवों इत्यादि तू सबका पालन पोषण करता है॥१॥रहाउ॥।

You are in worms, elephants, stones and all beings and creatures; You nourish and cherish them all. ||1|| Pause ||

Guru Arjan Dev ji / Raag Sarang / / Guru Granth Sahib ji - Ang 1231


ਨਹ ਦੂਰਿ ਪੂਰਿ ਹਜੂਰਿ ਸੰਗੇ ॥

नह दूरि पूरि हजूरि संगे ॥

Nah doori poori hajoori sangge ||

ਹੇ ਪ੍ਰਭੂ! ਤੂੰ (ਕਿਸੇ ਜੀਵ ਤੋਂ) ਦੂਰ ਨਹੀਂ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਪ੍ਰਤੱਖ ਦਿੱਸਦਾ ਹੈਂ, ਤੂੰ (ਸਭ ਜੀਵਾਂ ਦੇ) ਨਾਲ ਹੈਂ ।

तू कहीं दूर नहीं, हमारे आसपास ही है।

You are not far away; You are totally present with all.

Guru Arjan Dev ji / Raag Sarang / / Guru Granth Sahib ji - Ang 1231

ਸੁੰਦਰ ਰਸਾਲ ਤੂ ॥੧॥

सुंदर रसाल तू ॥१॥

Sunddar rasaal too ||1||

ਤੂੰ ਸੋਹਣਾ ਹੈਂ, ਤੂੰ ਸਭ ਰਸਾਂ ਦਾ ਸੋਮਾ ਹੈਂ ॥੧॥

तू सुन्दर एवं रसीला है॥१॥

You are Beautiful, the Source of Nectar. ||1||

Guru Arjan Dev ji / Raag Sarang / / Guru Granth Sahib ji - Ang 1231


ਨਹ ਬਰਨ ਬਰਨ ਨਹ ਕੁਲਹ ਕੁਲ ॥

नह बरन बरन नह कुलह कुल ॥

Nah baran baran nah kulah kul ||

(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਵਰਣਾਂ ਵਿਚੋਂ ਤੇਰਾ ਕੋਈ ਵਰਣ ਨਹੀਂ ਹੈ (ਲੋਕਾਂ ਦੀਆਂ ਮਿਥੀਆਂ) ਕੁਲਾਂ ਵਿਚੋਂ ਤੇਰੀ ਕੋਈ ਕੁਲ ਨਹੀਂ (ਤੂੰ ਕਿਸੇ ਖ਼ਾਸ ਕੁਲ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ) ।

नानक का कथन है कि हे प्रभु ! वर्ण-जाति एवं कुल-वंश से तू रहित है,

You have no caste or social class, no ancestry or family.

Guru Arjan Dev ji / Raag Sarang / / Guru Granth Sahib ji - Ang 1231

ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥

नानक प्रभ किरपाल तू ॥२॥९॥१३८॥

Naanak prbh kirapaal too ||2||9||138||

ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ (ਸਭਨਾਂ ਉਤੇ ਸਦਾ) ਦਇਆਵਾਨ ਰਹਿੰਦਾ ਹੈਂ ॥੨॥੯॥੧੩੮॥

तू बड़ा रहमदिल है।॥२॥९॥१३८॥

Nanak: God, You are Merciful. ||2||9||138||

Guru Arjan Dev ji / Raag Sarang / / Guru Granth Sahib ji - Ang 1231


ਸਾਰਗ ਮਃ ੫ ॥

सारग मः ५ ॥

Saarag M: 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1231

ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥

करत केल बिखै मेल चंद्र सूर मोहे ॥

Karat kel bikhai mel chanddr soor mohe ||

(ਮਾਇਆ ਅਨੇਕਾਂ) ਕਲੋਲ ਕਰਦੀ ਹੈ, (ਜੀਵਾਂ ਨੂੰ) ਵਿਸ਼ੇ-ਵਿਕਾਰਾਂ ਨਾਲ ਜੋੜਦੀ ਹੈ, ਚੰਦ੍ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਵਿਚ ਫਸਾ ਰੱਖੇ ਹਨ ।

विषयों से जोड़ने वाली माया खेल करती है, इसने सूर्य एवं चन्द्रमा को भी मोहित किया हुआ है।

Acting and play-acting, the mortal sinks into corruption. Even the moon and the sun are enticed and bewitched.

Guru Arjan Dev ji / Raag Sarang / / Guru Granth Sahib ji - Ang 1231

ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥

उपजता बिकार दुंदर नउपरी झुनंतकार सुंदर अनिग भाउ करत फिरत बिनु गोपाल धोहे ॥ रहाउ ॥

Upajataa bikaar dunddar nauparee jhunanttakaar sunddar anig bhaau karat phirat binu gopaal dhohe || rahaau ||

(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ) ਖਰੂਦੀ ਵਿਕਾਰ ਪੈਦਾ ਹੋ ਜਾਂਦੇ ਹਨ, ਝਾਂਜਰਾਂ ਦੀ ਛਣਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ, ਇਹ ਮਾਇਆ ਅਨੇਕਾਂ ਹਾਵ-ਭਾਵ ਕਰਦੀ ਫਿਰਦੀ ਹੈ । ਜਗਤ-ਰੱਖਿਅਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ ॥ ਰਹਾਉ ॥

इसकी पायल की सुन्दर झंकार से विकार पैदा होते हैं, यह अनेक प्रकार के हावभाव दिखाती है और ईश्वर के अतिरिक्त सबको धोखा देती है॥रहाउ॥।

The disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. || Pause ||

Guru Arjan Dev ji / Raag Sarang / / Guru Granth Sahib ji - Ang 1231


ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥

तीनि भउने लपटाइ रही काच करमि न जात सही उनमत अंध धंध रचित जैसे महा सागर होहे ॥१॥

Teeni bhaune lapataai rahee kaach karami na jaat sahee unamat anddh dhanddh rachit jaise mahaa saagar hohe ||1||

ਮਾਇਆ ਤਿੰਨਾਂ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਰਹਿੰਦੀ ਹੈ, (ਪੁੰਨ ਦਾਨ ਤੀਰਥ ਆਦਿਕ) ਕੱਚੇ ਕਰਮ ਦੀ (ਇਸ ਮਾਇਆ ਦੀ ਸੱਟ) ਸਹਾਰੀ ਨਹੀਂ ਜਾ ਸਕਦੀ । ਜੀਵ ਮਾਇਆ ਦੇ ਮੋਹ ਵਿਚ ਮਸਤ ਤੇ ਅੰਨ੍ਹੇ ਹੋਏ ਰਹਿੰਦੇ ਹਨ, ਜਗਤ ਦੇ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ (ਇਉਂ ਧੱਕੇ ਖਾਂਦੇ ਹਨ) ਜਿਵੇਂ ਵੱਡੇ ਸਮੁੰਦਰ ਵਿਚ ਧੱਕੇ ਲੱਗਦੇ ਹਨ ॥੧॥

तीनों लोक माया में लिपटे हुए हैं और कर्मकाण्ड से इससे बचा नहीं जा सकता। दुनिया के लोग अन्धे धंधों में लीन हैं और महासागर की लहरों की तरह गोते खाते हैं।॥१॥

Maya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||

Guru Arjan Dev ji / Raag Sarang / / Guru Granth Sahib ji - Ang 1231


ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥

उधरे हरि संत दास काटि दीनी जम की फास पतित पावन नामु जा को सिमरि नानक ओहे ॥२॥१०॥१३९॥३॥१३॥१५५॥

Udhare hari santt daas kaati deenee jam kee phaas patit paavan naamu jaa ko simari naanak ohe ||2||10||139||3||13||155||

(ਮਾਇਆ ਦੇ ਅਸਰ ਤੋਂ) ਪਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ (ਹੀ) ਬਚਦੇ ਹਨ, ਪ੍ਰਭੂ ਨੇ ਉਹਨਾਂ ਦੀ ਜਮਾਂ ਵਾਲੀ (ਆਤਮਕ ਮੌਤ ਦੀ) ਫਾਹੀ ਕੱਟ ਦਿੱਤੀ ਹੁੰਦੀ ਹੈ । ਹੇ ਨਾਨਕ! ਜਿਸ ਪ੍ਰਭੂ ਦਾ ਨਾਮ 'ਪਤਿਤ ਪਾਵਨ' (-ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) ਹੈ, ਉਸੇ ਦਾ ਨਾਮ ਸਿਮਰਿਆ ਕਰ ॥੨॥੧੦॥੧੩੯॥੩॥੧੩॥੧੫੫॥

ईश्वर के भक्तों की मुक्ति हो गई है और उनकी यम की फॉसी कट गई है। हे नानक ! जिसका नाम पतितों को पावन करने वाला है, उसी का भजन करो ॥ २ ॥ १० ॥ १३६ ॥ ३ ॥ १३॥ १५५ ॥

The Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||

Guru Arjan Dev ji / Raag Sarang / / Guru Granth Sahib ji - Ang 1231


ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Teg Bahadur ji / Raag Sarang / / Guru Granth Sahib ji - Ang 1231

ਰਾਗੁ ਸਾਰੰਗ ਮਹਲਾ ੯ ॥

रागु सारंग महला ९ ॥

Raagu saarangg mahalaa 9 ||

ਰਾਗ ਸਾਰੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ ।

रागु सारंग महला ९ ॥

Raag Saarang, Ninth Mehl:

Guru Teg Bahadur ji / Raag Sarang / / Guru Granth Sahib ji - Ang 1231

ਹਰਿ ਬਿਨੁ ਤੇਰੋ ਕੋ ਨ ਸਹਾਈ ॥

हरि बिनु तेरो को न सहाई ॥

Hari binu tero ko na sahaaee ||

ਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ ।

हे मनुष्य ! भगवान के अलावा तेरा कोई सहायक नहीं।

No one will be your help and support, except the Lord.

Guru Teg Bahadur ji / Raag Sarang / / Guru Granth Sahib ji - Ang 1231

ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥

कां की मात पिता सुत बनिता को काहू को भाई ॥१॥ रहाउ ॥

Kaan kee maat pitaa sut banitaa ko kaahoo ko bhaaee ||1|| rahaau ||

ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ॥੧॥ ਰਹਾਉ ॥

माता-पिता, पुत्र, पत्नी, भाई कौन किसका (सदा) हुआ है ? ॥१॥ रहाउ॥।

Who has any mother, father, child or spouse? Who is anyone's brother or sister? ||1|| Pause ||

Guru Teg Bahadur ji / Raag Sarang / / Guru Granth Sahib ji - Ang 1231


ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥

धनु धरनी अरु स्मपति सगरी जो मानिओ अपनाई ॥

Dhanu dharanee aru samppati sagaree jo maanio apanaaee ||

ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ,

धन-दौलत, जमीन-जायदाद और सम्पति जिसे तू अपना मान बैठा है।

All the wealth, land and property which you consider your own

Guru Teg Bahadur ji / Raag Sarang / / Guru Granth Sahib ji - Ang 1231

ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥

तन छूटै कछु संगि न चालै कहा ताहि लपटाई ॥१॥

Tan chhootai kachhu sanggi na chaalai kahaa taahi lapataaee ||1||

ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ । ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ? ॥੧॥

शरीर के छूटते ही इन में से कुछ साथ नहीं चलता, फिर क्यों इनसे लिपट रहा है॥१॥

- when you leave your body, none of it shall go along with you. Why do you cling to them? ||1||

Guru Teg Bahadur ji / Raag Sarang / / Guru Granth Sahib ji - Ang 1231


ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥

दीन दइआल सदा दुख भंजन ता सिउ रुचि न बढाई ॥

Deen daiaal sadaa dukh bhanjjan taa siu ruchi na badhaaee ||

ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ ।

ईश्वर दीनदयाल है, सदैव दुखों को दूर करने वाला है, लेकिन उसके साथ कोई दिलचस्पी नहीं बढ़ाई।

God is Merciful to the meek, forever the Destroyer of fear, and yet you do not develop any loving relationship with Him.

Guru Teg Bahadur ji / Raag Sarang / / Guru Granth Sahib ji - Ang 1231

ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥

नानक कहत जगत सभ मिथिआ जिउ सुपना रैनाई ॥२॥१॥

Naanak kahat jagat sabh mithiaa jiu supanaa rainaaee ||2||1||

ਨਾਨਕ ਆਖਦਾ ਹੈ ਕਿ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ ॥੨॥੧॥

नानक कहते हैं कि जैसे रात्रि का सपना है, वैसे ही समूचा जगत मिथ्या है॥२॥१॥

Says Nanak, the whole world is totally false; it is like a dream in the night. ||2||1||

Guru Teg Bahadur ji / Raag Sarang / / Guru Granth Sahib ji - Ang 1231


ਸਾਰੰਗ ਮਹਲਾ ੯ ॥

सारंग महला ९ ॥

Saarangg mahalaa 9 ||

रागु सारंग महला ९ ॥

Saarang, Ninth Mehl:

Guru Teg Bahadur ji / Raag Sarang / / Guru Granth Sahib ji - Ang 1231

ਕਹਾ ਮਨ ਬਿਖਿਆ ਸਿਉ ਲਪਟਾਹੀ ॥

कहा मन बिखिआ सिउ लपटाही ॥

Kahaa man bikhiaa siu lapataahee ||

ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ?

हे मन ! क्यों विषय-विकारों से लिपट रहा है।

O mortal, why are you engrossed in corruption?

Guru Teg Bahadur ji / Raag Sarang / / Guru Granth Sahib ji - Ang 1231

ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥

या जग महि कोऊ रहनु न पावै इकि आवहि इकि जाही ॥१॥ रहाउ ॥

Yaa jag mahi kou rahanu na paavai iki aavahi iki jaahee ||1|| rahaau ||

(ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ । ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ ॥੧॥ ਰਹਾਉ ॥

इस दुनिया में कोई सदा नहीं रहता, (मृत्यु अटल है, अतः) कोई आता है तो कोई जाता है॥१॥रहाउ॥।

No one is allowed to remain in this world; one comes, and another departs. ||1|| Pause ||

Guru Teg Bahadur ji / Raag Sarang / / Guru Granth Sahib ji - Ang 1231


ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥

कां को तनु धनु स्मपति कां की का सिउ नेहु लगाही ॥

Kaan ko tanu dhanu samppati kaan kee kaa siu nehu lagaahee ||

ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ । ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ?

यह तन, धन, संपति किसकी हुई है? फिर क्यों इससे प्रेम लगा रहा है।

Who has a body? Who has wealth and property? With whom should we fall in love?

Guru Teg Bahadur ji / Raag Sarang / / Guru Granth Sahib ji - Ang 1231

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥

जो दीसै सो सगल बिनासै जिउ बादर की छाही ॥१॥

Jo deesai so sagal binaasai jiu baadar kee chhaahee ||1||

ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥

जो कुछ दिखाई देता है, वह सब बादलों की छाया की तरह नाशवान है॥१॥

Whatever is seen, shall all disappear, like the shade of a passing cloud. ||1||

Guru Teg Bahadur ji / Raag Sarang / / Guru Granth Sahib ji - Ang 1231


ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥

तजि अभिमानु सरणि संतन गहु मुकति होहि छिन माही ॥

Taji abhimaanu sara(nn)i santtan gahu mukati hohi chhin maahee ||

ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ । (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ ।

अभिमान छोड़कर संतों की शरण लो, पल में मुक्ति प्राप्त होगी।

Abandon egotism, and grasp the Sanctuary of the Saints; you shall be liberated in an instant.

Guru Teg Bahadur ji / Raag Sarang / / Guru Granth Sahib ji - Ang 1231

ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥

जन नानक भगवंत भजन बिनु सुखु सुपनै भी नाही ॥२॥२॥

Jan naanak bhagavantt bhajan binu sukhu supanai bhee naahee ||2||2||

ਹੇ ਦਾਸ ਨਾਨਕ! ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ॥੨॥੨॥

नानक कथन करते हैं कि भगवान के भजन बिना सपने में भी सुख नसीब नहीं होता।॥२॥ २॥

O servant Nanak, without meditating and vibrating on the Lord God, there is no peace, even in dreams. ||2||2||

Guru Teg Bahadur ji / Raag Sarang / / Guru Granth Sahib ji - Ang 1231


ਸਾਰੰਗ ਮਹਲਾ ੯ ॥

सारंग महला ९ ॥

Saarangg mahalaa 9 ||

रागु सारंग महला ९ ॥

Saarang, Ninth Mehl:

Guru Teg Bahadur ji / Raag Sarang / / Guru Granth Sahib ji - Ang 1231

ਕਹਾ ਨਰ ਅਪਨੋ ਜਨਮੁ ਗਵਾਵੈ ॥

कहा नर अपनो जनमु गवावै ॥

Kahaa nar apano janamu gavaavai ||

ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ ।

हे नर ! क्यों अपना जन्म गंवा रहा है।

O mortal, why have you wasted your life?

Guru Teg Bahadur ji / Raag Sarang / / Guru Granth Sahib ji - Ang 1231

ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥

माइआ मदि बिखिआ रसि रचिओ राम सरनि नही आवै ॥१॥ रहाउ ॥

Maaiaa madi bikhiaa rasi rachio raam sarani nahee aavai ||1|| rahaau ||

ਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ ॥੧॥ ਰਹਾਉ ॥

तुम माया के नशे एवं विषयों के रस में लीन हो, परमात्मा की शरण में क्यों नहीं आते ॥१॥रहाउ॥।

Intoxicated with Maya and its riches, involved in corrupt pleasures, you have not sought the Sanctuary of the Lord. ||1|| Pause ||

Guru Teg Bahadur ji / Raag Sarang / / Guru Granth Sahib ji - Ang 1231


ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥

इहु संसारु सगल है सुपनो देखि कहा लोभावै ॥

Ihu sanssaaru sagal hai supano dekhi kahaa lobhaavai ||

ਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ ।

यह समूचा संसार सपने की तरह है, फिर इसे देखकर क्यों फिदा होते हो।

This whole world is just a dream; why does seeing it fill you with greed?

Guru Teg Bahadur ji / Raag Sarang / / Guru Granth Sahib ji - Ang 1231

ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥

जो उपजै सो सगल बिनासै रहनु न कोऊ पावै ॥१॥

Jo upajai so sagal binaasai rahanu na kou paavai ||1||

ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ । ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ ॥੧॥

जो भी उत्पन्न होता है, वह सब नष्ट हो जाता है, कोई भी यहाँ सदा नहीं रहता ॥१॥

Everything that has been created will be destroyed; nothing will remain. ||1||

Guru Teg Bahadur ji / Raag Sarang / / Guru Granth Sahib ji - Ang 1231


ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥

मिथिआ तनु साचो करि मानिओ इह बिधि आपु बंधावै ॥

Mithiaa tanu saacho kari maanio ih bidhi aapu banddhaavai ||

ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ ।

इस मिथ्या तन को तूने सच्चा मान लिया, इस तरीके से स्वयं ही झूठ में फॅस गए हो।

You see this false body as true; in this way, you have placed yourself in bondage.

Guru Teg Bahadur ji / Raag Sarang / / Guru Granth Sahib ji - Ang 1231

ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥

जन नानक सोऊ जनु मुकता राम भजन चितु लावै ॥२॥३॥

Jan naanak sou janu mukataa raam bhajan chitu laavai ||2||3||

ਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੨॥੩॥

नानक का कथन है कि वही व्यक्ति संसार के बन्धनों से मुक्त होता है, जो परमात्मा के भजन में मन लगाता है॥ २ ॥३॥

O servant Nanak, he is a liberated being, whose consciousness lovingly vibrates, and meditates on the Lord. ||2||3||

Guru Teg Bahadur ji / Raag Sarang / / Guru Granth Sahib ji - Ang 1231


ਸਾਰੰਗ ਮਹਲਾ ੯ ॥

सारंग महला ९ ॥

Saarangg mahalaa 9 ||

रागु सारंग महला ९ ॥

Saarang, Fifth Mehl:

Guru Teg Bahadur ji / Raag Sarang / / Guru Granth Sahib ji - Ang 1231

ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥

मन करि कबहू न हरि गुन गाइओ ॥

Man kari kabahoo na hari gun gaaio ||

ਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ ।

हे मनुष्य ! तूने मन लगाकर कभी ईश्वर का गुणगान नहीं किया।

In my mind, I never sang the Glorious Praises of the Lord.

Guru Teg Bahadur ji / Raag Sarang / / Guru Granth Sahib ji - Ang 1231


Download SGGS PDF Daily Updates ADVERTISE HERE