Ang 1223, Guru Granth Sahib ji, Hindi Punjabi English


Download SGGS PDF Daily Updates

Gurbani LangMeanings
Punjabi Punjabi meaning
Hindi ---
English English meaning
Info (Author Raag Bani Ang Page)

ਸਾਜਨ ਮੀਤ ਸਖਾ ਹਰਿ ਮੇਰੈ ਗੁਨ ਗੋੁਪਾਲ ਹਰਿ ਰਾਇਆ ॥

साजन मीत सखा हरि मेरै गुन गोपाल हरि राइआ ॥

Saajan meeŧ sakhaa hari merai gun gaopaal hari raaīâa ||

(ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ ।

The Lord is my Best Friend, my Buddy, my Companion. I sing the Glorious Praises of my Sovereign Lord King.

Guru Arjan Dev ji / Raag Sarang / / Ang 1223

ਬਿਸਰਿ ਨ ਜਾਈ ਨਿਮਖ ਹਿਰਦੈ ਤੇ ਪੂਰੈ ਗੁਰੂ ਮਿਲਾਇਆ ॥੧॥

बिसरि न जाई निमख हिरदै ते पूरै गुरू मिलाइआ ॥१॥

Bisari na jaaëe nimakh hirađai ŧe poorai guroo milaaīâa ||1||

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ ॥੧॥

I shall not forget Him in my heart, even for an instant; I have met with the Perfect Guru. ||1||

Guru Arjan Dev ji / Raag Sarang / / Ang 1223


ਕਰਿ ਕਿਰਪਾ ਰਾਖੇ ਦਾਸ ਅਪਨੇ ਜੀਅ ਜੰਤ ਵਸਿ ਜਾ ਕੈ ॥

करि किरपा राखे दास अपने जीअ जंत वसि जा कै ॥

Kari kirapaa raakhe đaas âpane jeeâ janŧŧ vasi jaa kai ||

ਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ ।

In His Mercy, He protects His slave; all beings and creatures are in His Power.

Guru Arjan Dev ji / Raag Sarang / / Ang 1223

ਏਕਾ ਲਿਵ ਪੂਰਨ ਪਰਮੇਸੁਰ ਭਉ ਨਹੀ ਨਾਨਕ ਤਾ ਕੈ ॥੨॥੭੩॥੯੬॥

एका लिव पूरन परमेसुर भउ नही नानक ता कै ॥२॥७३॥९६॥

Ēkaa liv pooran paramesur bhaū nahee naanak ŧaa kai ||2||73||96||

ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ ॥੨॥੭੩॥੯੬॥

One who is lovingly attuned to the One, the Perfect Transcendent Lord God, O Nanak, is rid of all fear. ||2||73||96||

Guru Arjan Dev ji / Raag Sarang / / Ang 1223


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

Saarang, Fifth Mehl:

Guru Arjan Dev ji / Raag Sarang / / Ang 1223

ਜਾ ਕੈ ਰਾਮ ਕੋ ਬਲੁ ਹੋਇ ॥

जा कै राम को बलु होइ ॥

Jaa kai raam ko balu hoī ||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ,

One who has the Lord's Power on his side

Guru Arjan Dev ji / Raag Sarang / / Ang 1223

ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥

सगल मनोरथ पूरन ताहू के दूखु न बिआपै कोइ ॥१॥ रहाउ ॥

Sagal manoraŧh pooran ŧaahoo ke đookhu na biâapai koī ||1|| rahaaū ||

ਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥

- all his desires are fulfilled, and no pain afflicts him. ||1|| Pause ||

Guru Arjan Dev ji / Raag Sarang / / Ang 1223


ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ ਸੁਣਿ ਜੀਵਾਂ ਤਿਸੁ ਸੋਇ ॥

जो जनु भगतु दासु निजु प्रभ का सुणि जीवां तिसु सोइ ॥

Jo janu bhagaŧu đaasu niju prbh kaa suñi jeevaan ŧisu soī ||

ਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ ।

That humble devotee is a slave of his God, who listens to Him, and so lives.

Guru Arjan Dev ji / Raag Sarang / / Ang 1223

ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ ॥੧॥

उदमु करउ दरसनु पेखन कौ करमि परापति होइ ॥१॥

Ūđamu karaū đarasanu pekhan kau karami paraapaŧi hoī ||1||

ਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ । ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ ॥੧॥

I have made the effort to gaze upon the Blessed Vision of His Darshan; it is obtained only by good karma. ||1||

Guru Arjan Dev ji / Raag Sarang / / Ang 1223


ਗੁਰ ਪਰਸਾਦੀ ਦ੍ਰਿਸਟਿ ਨਿਹਾਰਉ ਦੂਸਰ ਨਾਹੀ ਕੋਇ ॥

गुर परसादी द्रिसटि निहारउ दूसर नाही कोइ ॥

Gur parasaađee đrisati nihaaraū đoosar naahee koī ||

ਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ ।

It is only by Guru's Grace that I see His Vision with my eyes which none can equal.

Guru Arjan Dev ji / Raag Sarang / / Ang 1223

ਦਾਨੁ ਦੇਹਿ ਨਾਨਕ ਅਪਨੇ ਕਉ ਚਰਨ ਜੀਵਾਂ ਸੰਤ ਧੋਇ ॥੨॥੭੪॥੯੭॥

दानु देहि नानक अपने कउ चरन जीवां संत धोइ ॥२॥७४॥९७॥

Đaanu đehi naanak âpane kaū charan jeevaan sanŧŧ đhoī ||2||74||97||

ਹੇ ਨਾਨਕ! ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੭੪॥੯੭॥

Please bless Nanak with this Gift, that he may wash the Feet of the Saints, and so live. ||2||74||97||

Guru Arjan Dev ji / Raag Sarang / / Ang 1223


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

Saarang, Fifth Mehl:

Guru Arjan Dev ji / Raag Sarang / / Ang 1223

ਜੀਵਤੁ ਰਾਮ ਕੇ ਗੁਣ ਗਾਇ ॥

जीवतु राम के गुण गाइ ॥

Jeevaŧu raam ke guñ gaaī ||

ਪਰਮਾਤਮਾ ਦੇ ਗੁਣ ਗਾ ਗਾ ਕੇ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।

I live by singing the Glorious Praises of the Lord.

Guru Arjan Dev ji / Raag Sarang / / Ang 1223

ਕਰਹੁ ਕ੍ਰਿਪਾ ਗੋਪਾਲ ਬੀਠੁਲੇ ਬਿਸਰਿ ਨ ਕਬ ਹੀ ਜਾਇ ॥੧॥ ਰਹਾਉ ॥

करहु क्रिपा गोपाल बीठुले बिसरि न कब ही जाइ ॥१॥ रहाउ ॥

Karahu kripaa gopaal beethule bisari na kab hee jaaī ||1|| rahaaū ||

ਹੇ ਸ੍ਰਿਸ਼ਟੀ ਦੇ ਪਾਲਕ! ਹੇ ਨਿਰਲੇਪ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, (ਮੈਨੂੰ ਤੇਰਾ ਨਾਮ) ਕਦੇ ਭੀ ਨਾਹ ਭੁੱਲੇ ॥੧॥ ਰਹਾਉ ॥

Please be Merciful to me, O my Loving Lord of the Universe, that I may never forget You. ||1|| Pause ||

Guru Arjan Dev ji / Raag Sarang / / Ang 1223


ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ ਆਨ ਨ ਦੂਜੀ ਜਾਇ ॥

मनु तनु धनु सभु तुमरा सुआमी आन न दूजी जाइ ॥

Manu ŧanu đhanu sabhu ŧumaraa suâamee âan na đoojee jaaī ||

ਹੇ (ਮੇਰੇ) ਮਾਲਕ! ਮੇਰਾ ਮਨ ਮੇਰਾ ਸਰੀਰ ਮੇਰਾ ਧਨ-ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ । (ਤੈਥੋਂ ਬਿਨਾ) ਮੇਰਾ ਕੋਈ ਹੋਰ ਆਸਰਾ ਨਹੀਂ ਹੈ ।

My mind, body, wealth and all are Yours, O my Lord and Master; there is nowhere else for me at all.

Guru Arjan Dev ji / Raag Sarang / / Ang 1223

ਜਿਉ ਤੂ ਰਾਖਹਿ ਤਿਵ ਹੀ ਰਹਣਾ ਤੁਮ੍ਹ੍ਹਰਾ ਪੈਨੑੈ ਖਾਇ ॥੧॥

जिउ तू राखहि तिव ही रहणा तुम्हरा पैन्है खाइ ॥१॥

Jiū ŧoo raakhahi ŧiv hee rahañaa ŧumʱraa painʱai khaaī ||1||

ਜਿਵੇਂ ਤੂੰ ਰੱਖਦਾ ਹੈਂ, ਤਿਵੇਂ ਹੀ (ਜੀਵ) ਰਹਿ ਸਕਦੇ ਹਨ । (ਹਰੇਕ ਜੀਵ) ਤੇਰਾ ਹੀ ਦਿੱਤਾ ਪਹਿਨਦਾ ਹੈ ਤੇਰਾ ਹੀ ਦਿੱਤਾ ਖਾਂਦਾ ਹੈ ॥੧॥

As You keep me, so do I survive; I eat and I wear whatever You give me. ||1||

Guru Arjan Dev ji / Raag Sarang / / Ang 1223


ਸਾਧਸੰਗਤਿ ਕੈ ਬਲਿ ਬਲਿ ਜਾਈ ਬਹੁੜਿ ਨ ਜਨਮਾ ਧਾਇ ॥

साधसंगति कै बलि बलि जाई बहुड़ि न जनमा धाइ ॥

Saađhasanggaŧi kai bali bali jaaëe bahuɍi na janamaa đhaaī ||

ਮੈਂ ਸਾਧ ਸੰਗਤ ਤੋਂ ਸਦਾ ਸਦਕੇ ਜਾਂਦਾ ਹਾਂ, (ਸਾਧ ਸੰਗਤ ਦੀ ਬਰਕਤਿ ਨਾਲ ਜੀਵ) ਮੁੜ ਜਨਮਾਂ ਵਿਚ ਨਹੀਂ ਭਟਕਦਾ ।

I am a sacrifice, a sacrifice to the Saadh Sangat, the Company of the Holy; I shall never again fall into reincarnation.

Guru Arjan Dev ji / Raag Sarang / / Ang 1223

ਨਾਨਕ ਦਾਸ ਤੇਰੀ ਸਰਣਾਈ ਜਿਉ ਭਾਵੈ ਤਿਵੈ ਚਲਾਇ ॥੨॥੭੫॥੯੮॥

नानक दास तेरी सरणाई जिउ भावै तिवै चलाइ ॥२॥७५॥९८॥

Naanak đaas ŧeree sarañaaëe jiū bhaavai ŧivai chalaaī ||2||75||98||

ਹੇ ਪ੍ਰਭੂ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ, ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ (ਮੈਨੂੰ) ਜੀਵਨ-ਰਾਹ ਉੱਤੇ ਤੋਰ ॥੨॥੭੫॥੯੮॥

Slave Nanak seeks Your Sanctuary, Lord; as it pleases Your Will, so do You guide him. ||2||75||98||

Guru Arjan Dev ji / Raag Sarang / / Ang 1223


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

Saarang, Fifth Mehl:

Guru Arjan Dev ji / Raag Sarang / / Ang 1223

ਮਨ ਰੇ ਨਾਮ ਕੋ ਸੁਖ ਸਾਰ ॥

मन रे नाम को सुख सार ॥

Man re naam ko sukh saar ||

ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ ।

O my mind, the Naam is the most sublime peace.

Guru Arjan Dev ji / Raag Sarang / / Ang 1223

ਆਨ ਕਾਮ ਬਿਕਾਰ ਮਾਇਆ ਸਗਲ ਦੀਸਹਿ ਛਾਰ ॥੧॥ ਰਹਾਉ ॥

आन काम बिकार माइआ सगल दीसहि छार ॥१॥ रहाउ ॥

Âan kaam bikaar maaīâa sagal đeesahi chhaar ||1|| rahaaū ||

ਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ ॥੧॥ ਰਹਾਉ ॥

Other affairs of Maya are corrupt. They are nothing more than dust. ||1|| Pause ||

Guru Arjan Dev ji / Raag Sarang / / Ang 1223


ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ ॥

ग्रिहि अंध कूप पतित प्राणी नरक घोर गुबार ॥

Grihi ânđđh koop paŧiŧ praañee narak ghor gubaar ||

(ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ ।

The mortal has fallen into the deep dark pit of household attachment; it is a horrible, dark hell.

Guru Arjan Dev ji / Raag Sarang / / Ang 1223

ਅਨਿਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰ ਬਾਰ ॥੧॥

अनिक जोनी भ्रमत हारिओ भ्रमत बारं बार ॥१॥

Ânik jonee bhrmaŧ haariõ bhrmaŧ baarann baar ||1||

ਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ॥੧॥

He wanders in various incarnations, growing weary; he wanders through them again and again. ||1||

Guru Arjan Dev ji / Raag Sarang / / Ang 1223


ਪਤਿਤ ਪਾਵਨ ਭਗਤਿ ਬਛਲ ਦੀਨ ਕਿਰਪਾ ਧਾਰ ॥

पतित पावन भगति बछल दीन किरपा धार ॥

Paŧiŧ paavan bhagaŧi bachhal đeen kirapaa đhaar ||

ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ!

O Purifier of sinners, O Lover of Your devotees, please shower Your Mercy on Your meek servant.

Guru Arjan Dev ji / Raag Sarang / / Ang 1223

ਕਰ ਜੋੜਿ ਨਾਨਕੁ ਦਾਨੁ ਮਾਂਗੈ ਸਾਧਸੰਗਿ ਉਧਾਰ ॥੨॥੭੬॥੯੯॥

कर जोड़ि नानकु दानु मांगै साधसंगि उधार ॥२॥७६॥९९॥

Kar joɍi naanaku đaanu maangai saađhasanggi ūđhaar ||2||76||99||

(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ ॥੨॥੭੬॥੯੯॥

With palms pressed together, Nanak begs for this blessing: O Lord, please save me in the Saadh Sangat, the Company of the Holy. ||2||76||99||

Guru Arjan Dev ji / Raag Sarang / / Ang 1223


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

Saarang, Fifth Mehl:

Guru Arjan Dev ji / Raag Sarang / / Ang 1223

ਬਿਰਾਜਿਤ ਰਾਮ ਕੋ ਪਰਤਾਪ ॥

बिराजित राम को परताप ॥

Biraajiŧ raam ko paraŧaap ||

(ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ,

The Glorious Radiance of the Lord has spread out everywhere.

Guru Arjan Dev ji / Raag Sarang / / Ang 1223

ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥੧॥ ਰਹਾਉ ॥

आधि बिआधि उपाधि सभ नासी बिनसे तीनै ताप ॥१॥ रहाउ ॥

Âađhi biâađhi ūpaađhi sabh naasee binase ŧeenai ŧaap ||1|| rahaaū ||

ਉਸ ਦੇ ਅੰਦਰੋਂ ਆਧੀ ਬਿਆਧੀ ਉਪਾਧੀ-ਇਹ ਤਿੰਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ ॥੧॥ ਰਹਾਉ ॥

The doubts of my mind and body are all erased, and I am rid of the three diseases. ||1|| Pause ||

Guru Arjan Dev ji / Raag Sarang / / Ang 1223


ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ॥

त्रिसना बुझी पूरन सभ आसा चूके सोग संताप ॥

Ŧrisanaa bujhee pooran sabh âasaa chooke sog sanŧŧaap ||

(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਬਲ ਹੈ, ਉਸ ਦੀ) ਤ੍ਰਿਸ਼ਨਾ ਮਿਟ ਜਾਂਦੀ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ ।

My thirst is quenched, and my hopes have all been fulfilled; my sorrows and sufferings are over.

Guru Arjan Dev ji / Raag Sarang / / Ang 1223

ਗੁਣ ਗਾਵਤ ਅਚੁਤ ਅਬਿਨਾਸੀ ਮਨ ਤਨ ਆਤਮ ਧ੍ਰਾਪ ॥੧॥

गुण गावत अचुत अबिनासी मन तन आतम ध्राप ॥१॥

Guñ gaavaŧ âchuŧ âbinaasee man ŧan âaŧam đhraap ||1||

ਅਬਿਨਾਸ਼ੀ ਅਤੇ ਨਾਸ-ਰਹਿਤ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ (ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ ॥੧॥

Singing the Glorious Praises of the Unmoving, Eternal, Unchanging Lord God, my mind, body and soul are comforted and encouraged. ||1||

Guru Arjan Dev ji / Raag Sarang / / Ang 1223


ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗਿ ਖਾਪ ॥

काम क्रोध लोभ मद मतसर साधू कै संगि खाप ॥

Kaam krođh lobh mađ maŧasar saađhoo kai sanggi khaap ||

ਹੇ ਪ੍ਰਭੂ! ਮੈਨੂੰ ਸਾਧ ਸੰਗਤ ਵਿਚ ਰੱਖ ਕੇ (ਮੇਰੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਅਤੇ ਈਰਖਾ (ਆਦਿਕ ਵਿਕਾਰ) ਨਾਸ ਕਰ ।

Sexual desire, anger, greed, pride and envy are destroyed in the Saadh Sangat, the Company of the Holy.

Guru Arjan Dev ji / Raag Sarang / / Ang 1223

ਭਗਤਿ ਵਛਲ ਭੈ ਕਾਟਨਹਾਰੇ ਨਾਨਕ ਕੇ ਮਾਈ ਬਾਪ ॥੨॥੭੭॥੧੦੦॥

भगति वछल भै काटनहारे नानक के माई बाप ॥२॥७७॥१००॥

Bhagaŧi vachhal bhai kaatanahaare naanak ke maaëe baap ||2||77||100||

ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਾਰੇ ਡਰ ਦੂਰ ਕਰਨ ਵਾਲੇ! ਹੇ ਨਾਨਕ ਦੇ ਮਾਂ-ਪਿਉ (ਵਾਂਗ ਪਾਲਣਾ ਕਰਨ ਵਾਲੇ)! (ਮੇਰੀ ਨਾਨਕ ਦੀ ਇਹ ਬੇਨਤੀ ਪ੍ਰਵਾਨ ਕਰ) ॥੨॥੭੭॥੧੦੦॥

He is the Lover of His devotees, the Destroyer of fear; O Nanak, He is our Mother and Father. ||2||77||100||

Guru Arjan Dev ji / Raag Sarang / / Ang 1223


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

Saarang, Fifth Mehl:

Guru Arjan Dev ji / Raag Sarang / / Ang 1223

ਆਤੁਰੁ ਨਾਮ ਬਿਨੁ ਸੰਸਾਰ ॥

आतुरु नाम बिनु संसार ॥

Âaŧuru naam binu sanssaar ||

(ਪਰਮਾਤਮਾ ਦੇ) ਨਾਮ ਨੂੰ ਭੁਲਾ ਕੇ ਜਗਤ ਵਿਆਕੁਲ ਹੋਇਆ ਰਹਿੰਦਾ ਹੈ,

Without the Naam, the Name of the Lord, the world is miserable.

Guru Arjan Dev ji / Raag Sarang / / Ang 1223

ਤ੍ਰਿਪਤਿ ਨ ਹੋਵਤ ਕੂਕਰੀ ਆਸਾ ਇਤੁ ਲਾਗੋ ਬਿਖਿਆ ਛਾਰ ॥੧॥ ਰਹਾਉ ॥

त्रिपति न होवत कूकरी आसा इतु लागो बिखिआ छार ॥१॥ रहाउ ॥

Ŧripaŧi na hovaŧ kookaree âasaa īŧu laago bikhiâa chhaar ||1|| rahaaū ||

ਇਸ ਸੁਆਹ-ਸਮਾਨ ਮਾਇਆ ਵਿਚ ਹੀ ਲੱਗਾ ਰਹਿੰਦਾ ਹੈ (ਚੰਬੜਿਆ ਰਹਿੰਦਾ ਹੈ) ਕੁੱਤੀ ਦੇ ਸੁਭਾਵ ਵਾਲੀ (ਜਗਤ ਦੀ) ਲਾਲਸਾ ਕਦੇ ਰੱਜਦੀ ਨਹੀਂ ॥੧॥ ਰਹਾਉ ॥

Like a dog, its desires are never satisfied; it clings to the ashes of corruption. ||1|| Pause ||

Guru Arjan Dev ji / Raag Sarang / / Ang 1223


ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ ॥

पाइ ठगउरी आपि भुलाइओ जनमत बारो बार ॥

Paaī thagaūree âapi bhulaaīõ janamaŧ baaro baar ||

(ਪਰ, ਜੀਵ ਦੇ ਭੀ ਕੀਹ ਵੱਸ? ਪਰਮਾਤਮਾ ਨੇ ਮਾਇਆ ਦੀ) ਠਗ-ਬੂਟੀ ਪਾ ਕੇ ਆਪ ਹੀ (ਜਗਤ ਨੂੰ) ਕੁਰਾਹੇ ਪਾ ਰਖਿਆ ਹੈ, (ਕੁਰਾਹੇ ਪੈ ਕੇ ਜੀਵ) ਮੁੜ ਮੁੜ ਜੂਨਾਂ ਵਿਚ ਰਹਿੰਦਾ ਹੈ,

Administering the intoxicating drug, God Himself leads the mortals astray; they are reincarnated again and again.

Guru Arjan Dev ji / Raag Sarang / / Ang 1223

ਹਰਿ ਕਾ ਸਿਮਰਨੁ ਨਿਮਖ ਨ ਸਿਮਰਿਓ ਜਮਕੰਕਰ ਕਰਤ ਖੁਆਰ ॥੧॥

हरि का सिमरनु निमख न सिमरिओ जमकंकर करत खुआर ॥१॥

Hari kaa simaranu nimakh na simariõ jamakankkar karaŧ khuâar ||1||

ਅੱਖ ਝਮਕਣ ਜਿਤਨੇ ਸਮੇ ਲਈ ਭੀ (ਜੀਵ) ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ, ਜਮਦੂਤ ਇਸ ਨੂੰ ਖ਼ੁਆਰ ਕਰਦੇ ਰਹਿੰਦੇ ਹਨ ॥੧॥

He does not meditate in remembrance on the Lord, even for an instant, and so the Messenger of Death makes him suffer. ||1||

Guru Arjan Dev ji / Raag Sarang / / Ang 1223


ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਤੇਰਿਆ ਸੰਤਹ ਕੀ ਰਾਵਾਰ ॥

होहु क्रिपाल दीन दुख भंजन तेरिआ संतह की रावार ॥

Hohu kripaal đeen đukh bhanjjan ŧeriâa sanŧŧah kee raavaar ||

ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! (ਦਾਸ ਨਾਨਕ ਉੱਤੇ) ਦਇਆਵਾਨ ਹੋ, (ਤੇਰਾ ਦਾਸ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ।

Please be merciful to me, O Destroyer of the pains of the meek and the poor; let me be the dust of the feet of the Saints.

Guru Arjan Dev ji / Raag Sarang / / Ang 1223


Download SGGS PDF Daily Updates