ANG 1220, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥

छोडहु कपटु होइ निरवैरा सो प्रभु संगि निहारे ॥

Chhodahu kapatu hoi niravairaa so prbhu sanggi nihaare ||

(ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ ।

जो छल-कपट छोड़कर निर्वेर सज्जन बनकर रहता है, वह प्रभु को आसपास ही देखता है।

Abandon your deception, and go beyond vengeance; see God who is always with you.

Guru Arjan Dev ji / Raag Sarang / / Guru Granth Sahib ji - Ang 1220

ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥

सचु धनु वणजहु सचु धनु संचहु कबहू न आवहु हारे ॥१॥

Sachu dhanu va(nn)ajahu sachu dhanu sancchahu kabahoo na aavahu haare ||1||

ਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ । ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ ॥੧॥

वह सच्चे नाम धन का व्यापार करता है, सच्चा धन ही संचित करता, इस तरह कभी हार का मुँह नहीं देखता ॥१॥

Deal only in this true wealth and gather in this true wealth, and you shall never suffer loss. ||1||

Guru Arjan Dev ji / Raag Sarang / / Guru Granth Sahib ji - Ang 1220


ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥

खात खरचत किछु निखुटत नाही अगनत भरे भंडारे ॥

Khaat kharachat kichhu nikhutat naahee aganat bhare bhanddaare ||

(ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ ।

हरिनाम के असंख्य ही भण्डार भरे हुए हैं, इसे खाने अथवा खर्च करने से कभी कमी नहीं आती।

Eating and consuming it, it is never exhausted; God's treasures are overflowing.

Guru Arjan Dev ji / Raag Sarang / / Guru Granth Sahib ji - Ang 1220

ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥

कहु नानक सोभा संगि जावहु पारब्रहम कै दुआरे ॥२॥५७॥८०॥

Kahu naanak sobhaa sanggi jaavahu paarabrham kai duaare ||2||57||80||

ਨਾਨਕ ਆਖਦਾ ਹੈ- (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ ॥੨॥੫੭॥੮੦॥

हे नानक ! इस तरह शोभापूर्वक परब्रह्म के द्वार पर जाओ ॥२॥ ५७ ॥ ८० ॥

Says Nanak, you shall go home to the Court of the Supreme Lord God with honor and respect. ||2||57||80||

Guru Arjan Dev ji / Raag Sarang / / Guru Granth Sahib ji - Ang 1220


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1220

ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥

प्रभ जी मोहि कवनु अनाथु बिचारा ॥

Prbh jee mohi kavanu anaathu bichaaraa ||

ਹੇ ਪ੍ਰਭੂ ਜੀ! (ਤੇਰੀ ਮਿਹਰ ਤੋਂ ਬਿਨਾ) ਮੇਰੀ ਕੋਈ ਪਾਂਇਆਂ ਨਹੀਂ, ਮੈਂ ਤਾਂ ਵਿਚਾਰਾ ਅਨਾਥ ਹੀ ਹਾਂ ।

हे प्रभु ! मुझ अनाथ, बेचारे, नाचीज को

O Dear God, I am wretched and helpless!

Guru Arjan Dev ji / Raag Sarang / / Guru Granth Sahib ji - Ang 1220

ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥

कवन मूल ते मानुखु करिआ इहु परतापु तुहारा ॥१॥ रहाउ ॥

Kavan mool te maanukhu kariaa ihu parataapu tuhaaraa ||1|| rahaau ||

ਕਿਸ ਮੁੱਢ ਤੋਂ (ਇਕ ਬੂੰਦ ਤੋਂ) ਤੂੰ ਮੈਨੂੰ ਮਨੁੱਖ ਬਣਾ ਦਿੱਤਾ, ਇਹ ਤੇਰਾ ਹੀ ਪਰਤਾਪ ਹੈ ॥੧॥ ਰਹਾਉ ॥

किस आधार पर तूने मनुष्य बना दिया, यह सब तुम्हारा प्रताप है॥१॥रहाउ॥।

From what source did you create humans? This is Your Glorious Grandeur. ||1|| Pause ||

Guru Arjan Dev ji / Raag Sarang / / Guru Granth Sahib ji - Ang 1220


ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥

जीअ प्राण सरब के दाते गुण कहे न जाहि अपारा ॥

Jeea praa(nn) sarab ke daate gu(nn) kahe na jaahi apaaraa ||

ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦਾਤੇ! ਹੇ ਸਭ ਪਦਾਰਥ ਦੇਣ ਵਾਲੇ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ।

तुम जीवन, प्राण इत्यादि सब देने वाले हो, तुम्हारे अपार गुण अकथनीय हैं।

You are the Giver of the soul and the breath of life to all; Your Infinite Glories cannot be spoken.

Guru Arjan Dev ji / Raag Sarang / / Guru Granth Sahib ji - Ang 1220

ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥

सभ के प्रीतम स्रब प्रतिपालक सरब घटां आधारा ॥१॥

Sabh ke preetam srb prtipaalak sarab ghataan aadhaaraa ||1||

ਹੇ ਸਭ ਜੀਵਾਂ ਦੇ ਪਿਆਰੇ! ਹੇ ਸਭਨਾਂ ਦੇ ਪਾਲਣਹਾਰ! ਤੂੰ ਸਭ ਸਰੀਰਾਂ ਨੂੰ ਆਸਰਾ ਦੇਂਦਾ ਹੈਂ ॥੧॥

तू सबका प्रियतम है, समूचे संसार का प्रतिपालक है, सबके हृदय का आसरा है॥१॥

You are the Beloved Lord of all, the Cherisher of all, the Support of all hearts. ||1||

Guru Arjan Dev ji / Raag Sarang / / Guru Granth Sahib ji - Ang 1220


ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥

कोइ न जाणै तुमरी गति मिति आपहि एक पसारा ॥

Koi na jaa(nn)ai tumaree gati miti aapahi ek pasaaraa ||

ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਕੋਈ ਜੀਵ ਇਹ ਨਹੀਂ ਜਾਣ ਸਕਦਾ । ਤੂੰ ਆਪ ਇਸ ਜਗਤ-ਖਿਲਾਰੇ ਦਾ ਖਿਲਾਰਨ ਵਾਲਾ ਹੈਂ ।

तुम्हारी महिमा व शक्ति को कोई नहीं जानता और संसार का प्रसार तेरा ही है।

No one knows Your state and extent. You alone created the expanse of the Universe.

Guru Arjan Dev ji / Raag Sarang / / Guru Granth Sahib ji - Ang 1220

ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥

साध नाव बैठावहु नानक भव सागरु पारि उतारा ॥२॥५८॥८१॥

Saadh naav baithaavahu naanak bhav saagaru paari utaaraa ||2||58||81||

ਹੇ ਨਾਨਕ! ਮੈਨੂੰ ਸਾਧ ਸੰਗਤ ਦੀ ਬੇੜੀ ਵਿਚ ਬਿਠਾਲ ਅਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਹ ॥੨॥੫੮॥੮੧॥

नानक का कथन है कि साधु पुरुषों की नाव में बैठने से संसार-सागर से पार उतारा हो जाता है॥२॥ ५८ ॥ ८१ ॥

Please, give me a seat in the boat of the Holy; O Nanak, thus I shall cross over this terrifying world-ocean, and reach the other shore. ||2||58||81||

Guru Arjan Dev ji / Raag Sarang / / Guru Granth Sahib ji - Ang 1220


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1220

ਆਵੈ ਰਾਮ ਸਰਣਿ ਵਡਭਾਗੀ ॥

आवै राम सरणि वडभागी ॥

Aavai raam sara(nn)i vadabhaagee ||

ਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦੀ ਸਰਨ ਆਉਂਦਾ ਹੈ ।

कोई खुशकिस्मत ही परमात्मा की शरण में आता है।

One who comes to the Lord's Sanctuary is very fortunate.

Guru Arjan Dev ji / Raag Sarang / / Guru Granth Sahib ji - Ang 1220

ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥

एकस बिनु किछु होरु न जाणै अवरि उपाव तिआगी ॥१॥ रहाउ ॥

Ekas binu kichhu horu na jaa(nn)ai avari upaav tiaagee ||1|| rahaau ||

ਇਕ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਕੋਈ ਹੋਰ ਹੀਲਾ ਨਹੀਂ ਜਾਣਦਾ । ਉਹ ਹੋਰ ਸਾਰੇ ਹੀਲੇ ਛੱਡ ਦੇਂਦਾ ਹੈ ॥੧॥ ਰਹਾਉ ॥

वह प्रभु के अतिरिक्त किसी अन्य को नहीं मानता और अन्य सब उपाय त्याग देता है।॥ १॥ रहाउ ॥

He knows of no other than the One Lord. He has renounced all other efforts. ||1|| Pause ||

Guru Arjan Dev ji / Raag Sarang / / Guru Granth Sahib ji - Ang 1220


ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥

मन बच क्रम आराधै हरि हरि साधसंगि सुखु पाइआ ॥

Man bach krm aaraadhai hari hari saadhasanggi sukhu paaiaa ||

(ਪ੍ਰਭੂ ਦੀ ਸਰਨ ਆਉਣ ਵਾਲਾ ਮਨੁੱਖ) ਆਪਣੇ ਮਨ ਦੀ ਰਾਹੀਂ ਬਚਨ ਦੀ ਰਾਹੀਂ ਕੰਮ ਦੀ ਰਾਹੀਂ ਪਰਮਾਤਮਾ ਦਾ ਹੀ ਆਰਾਧਨ ਕਰਦਾ ਹੈ । ਉਹ ਗੁਰੂ ਦੀ ਸੰਗਤ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ ।

वह मन, वचन एवं कर्म से ईश्वर की आराधना करता है और साधु पुरुषों की संगत में सुख पाता है।

He worships and adores the Lord, Har, Har, in thought, word and deed; in the Saadh Sangat, the Company of the Holy, he finds peace.

Guru Arjan Dev ji / Raag Sarang / / Guru Granth Sahib ji - Ang 1220

ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥

अनद बिनोद अकथ कथा रसु साचै सहजि समाइआ ॥१॥

Anad binod akath kathaa rasu saachai sahaji samaaiaa ||1||

(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਤੇ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ । ਉਹ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸੁਆਦ (ਮਾਣਦਾ ਰਹਿੰਦਾ ਹੈ) । ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਅਤੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥

वह अकथनीय कथा के रस में आनंद विनोद करता है और सहज स्वाभाविक परम सत्य में लीन रहता है।॥१॥

He enjoys bliss and pleasure, and savors the Unspoken Speech of the Lord; he merges intuitively into the True Lord. ||1||

Guru Arjan Dev ji / Raag Sarang / / Guru Granth Sahib ji - Ang 1220


ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥

करि किरपा जो अपुना कीनो ता की ऊतम बाणी ॥

Kari kirapaa jo apunaa keeno taa kee utam baa(nn)ee ||

(ਪ੍ਰਭੂ) ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ, ਉਸ ਦੀ ਉੱਚੀ ਸੋਭਾ ਹੁੰਦੀ ਹੈ ।

कृपा करके भगवान ने जिसे अपना बना लिया है, उसकी वाणी उत्तम है।

Sublime and exalted is the speech of one whom the Lord, in His Mercy makes His Own.

Guru Arjan Dev ji / Raag Sarang / / Guru Granth Sahib ji - Ang 1220

ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥

साधसंगि नानक निसतरीऐ जो राते प्रभ निरबाणी ॥२॥५९॥८२॥

Saadhasanggi naanak nisatareeai jo raate prbh nirabaa(nn)ee ||2||59||82||

ਹੇ ਨਾਨਕ! ਜਿਹੜੇ ਸਾਧ ਜਨ ਨਿਰਲੇਪ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹਨਾਂ ਦੀ ਸੰਗਤ ਵਿਚ (ਰਿਹਾਂ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੨॥੫੯॥੮੨॥

नानक फुरमाते हैं कि जो लोग प्रभु की भक्ति में रत रहते हैं, साधुसंगत में वे जगत-सागर से मुक्त हो जाते हैं।॥२॥ ५६ ॥ ८२ ॥

Those who are imbued with God in the state of Nirvaanaa, O Nanak, are emancipated in the Saadh Sangat. ||2||59||82||

Guru Arjan Dev ji / Raag Sarang / / Guru Granth Sahib ji - Ang 1220


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1220

ਜਾ ਤੇ ਸਾਧੂ ਸਰਣਿ ਗਹੀ ॥

जा ते साधू सरणि गही ॥

Jaa te saadhoo sara(nn)i gahee ||

ਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ,

जबसे साधु महापुरुष की शरण ली है,

Since I grasped hold of the Sanctuary of the Holy,

Guru Arjan Dev ji / Raag Sarang / / Guru Granth Sahib ji - Ang 1220

ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥

सांति सहजु मनि भइओ प्रगासा बिरथा कछु न रही ॥१॥ रहाउ ॥

Saanti sahaju mani bhaio prgaasaa birathaa kachhu na rahee ||1|| rahaau ||

(ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ ॥੧॥ ਰਹਾਉ ॥

मन में परम सुख व शान्ति का आलोक हो गया है और कोई दुख-दर्द नहीं रहा ॥१॥रहाउ॥।

My mind is illuminated with tranquility, peace and poise, and I am rid of all my pain. ||1|| Pause ||

Guru Arjan Dev ji / Raag Sarang / / Guru Granth Sahib ji - Ang 1220


ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥

होहु क्रिपाल नामु देहु अपुना बिनती एह कही ॥

Hohu kripaal naamu dehu apunaa binatee eh kahee ||

ਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ-'ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼' ।

हे प्रभु ! हमने यही विनती की है कि कृपालु होकर अपना नाम प्रदान करो।

Please be merciful to me, O Lord, and bless me with Your Name; this is the prayer I offer to You.

Guru Arjan Dev ji / Raag Sarang / / Guru Granth Sahib ji - Ang 1220

ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥

आन बिउहार बिसरे प्रभ सिमरत पाइओ लाभु सही ॥१॥

Aan biuhaar bisare prbh simarat paaio laabhu sahee ||1||

ਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ) । ਮੈਂ ਅਸਲ ਖੱਟੀ ਖੱਟ ਲਈ ਹੈ ॥੧॥

प्रभु-स्मरण से अन्य सभी व्यवहार भूल गए हैं और यही सच्चा लाभ पाया है॥१॥

I have forgotten my other occupations; remembering God in meditation, I have obtained the true profit. ||1||

Guru Arjan Dev ji / Raag Sarang / / Guru Granth Sahib ji - Ang 1220


ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥

जह ते उपजिओ तही समानो साई बसतु अही ॥

Jah te upajio tahee samaano saaee basatu ahee ||

ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ ।

जहाँ से उत्पन्न हुए, वहीं समा गए, वहीं बस रहे हैं।

We shall merge again into the One from whom we came; He is the Essence of Being.

Guru Arjan Dev ji / Raag Sarang / / Guru Granth Sahib ji - Ang 1220

ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥

कहु नानक भरमु गुरि खोइओ जोती जोति समही ॥२॥६०॥८३॥

Kahu naanak bharamu guri khoio jotee joti samahee ||2||60||83||

ਨਾਨਕ ਆਖਦਾ ਹੈ- ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੨॥੬੦॥੮੩॥

नानक फुरमाते हैं कि गुरु ने मेरा भ्रम दूर कर दिया है और आत्म-ज्योति परम-ज्योति में विलीन हो गई है॥२॥ ६० ॥ ८३ ॥

Says Nanak, the Guru has eradicated my doubt; my light has merged into the Light. ||2||60||83||

Guru Arjan Dev ji / Raag Sarang / / Guru Granth Sahib ji - Ang 1220


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1220

ਰਸਨਾ ਰਾਮ ਕੋ ਜਸੁ ਗਾਉ ॥

रसना राम को जसु गाउ ॥

Rasanaa raam ko jasu gaau ||

(ਆਪਣੀ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਇਆ ਕਰ ।

हे सज्जनो ! जिव्हा से राम का यशोगान करो।

O my tongue, sing the Praises of the Lord.

Guru Arjan Dev ji / Raag Sarang / / Guru Granth Sahib ji - Ang 1220

ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥

आन सुआद बिसारि सगले भलो नाम सुआउ ॥१॥ रहाउ ॥

Aan suaad bisaari sagale bhalo naam suaau ||1|| rahaau ||

(ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਭੁਲਾ ਦੇ, (ਪਰਮਾਤਮਾ ਦੇ) ਨਾਮ ਦਾ ਸੁਆਦ (ਸਭ ਸੁਆਦਾਂ ਨਾਲੋਂ) ਚੰਗਾ ਹੈ ॥੧॥ ਰਹਾਉ ॥

अन्य संसारिक स्वाद भुला दो, क्योंकि हरिनाम भजन का स्वाद सबसे उत्तम है॥ १॥ रहाउ ॥

Abandon all other tastes and flavors; the taste of the Naam, the Name of the Lord, is so sublime. ||1|| Pause ||

Guru Arjan Dev ji / Raag Sarang / / Guru Granth Sahib ji - Ang 1220


ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥

चरन कमल बसाइ हिरदै एक सिउ लिव लाउ ॥

Charan kamal basaai hiradai ek siu liv laau ||

ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਟਿਕਾਈ ਰੱਖ, ਸਿਰਫ਼ ਪਰਮਾਤਮਾ ਨਾਲ ਸੁਰਤ ਜੋੜੀ ਰੱਖ ।

हरि के चरण-कमल हृदय में बसाकर केवल उसी में लगन लगाओ।

Enshrine the Lord's Lotus Feet within your heart; let yourself be lovingly attuned to the One Lord.

Guru Arjan Dev ji / Raag Sarang / / Guru Granth Sahib ji - Ang 1220

ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥

साधसंगति होहि निरमलु बहुड़ि जोनि न आउ ॥१॥

Saadhasanggati hohi niramalu bahu(rr)i joni na aau ||1||

ਸਾਧ ਸੰਗਤ ਵਿਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਹਿਂਗਾ, ਮੁੜ ਮੁੜ ਜੂਨਾਂ ਵਿਚ ਨਹੀਂ ਆਵੇਂਗਾ ॥੧॥

साधु पुरुषों की संगत में मन निर्मल हो जाता है और पुनः योनि चक्र में नहीं आना पड़ता ॥१॥

In the Saadh Sangat, the Company of the Holy, you shall become immaculate and pure; you shall not come to be reincarnated again. ||1||

Guru Arjan Dev ji / Raag Sarang / / Guru Granth Sahib ji - Ang 1220


ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥

जीउ प्रान अधारु तेरा तू निथावे थाउ ॥

Jeeu praan adhaaru teraa too nithaave thaau ||

ਹੇ ਹਰੀ! ਮੇਰੀ ਜਿੰਦ ਅਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ, ਜਿਸ ਦਾ ਹੋਰ ਕੋਈ ਸਹਾਰਾ ਨਾਹ ਹੋਵੇ, ਤੂੰ ਉਸ ਦਾ ਸਹਾਰਾ ਹੈਂ ।

हे प्रभु ! आत्मा एवं प्राणों को तेरा ही आसरा है, तू आश्रयहीनों का आश्रय है।

You are the Support of the soul and the breath of life; You are the Home of the homeless.

Guru Arjan Dev ji / Raag Sarang / / Guru Granth Sahib ji - Ang 1220

ਸਾਸਿ ਸਾਸਿ ਸਮ੍ਹ੍ਹਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥

सासि सासि सम्हालि हरि हरि नानक सद बलि जाउ ॥२॥६१॥८४॥

Saasi saasi samhaali hari hari naanak sad bali jaau ||2||61||84||

ਹੇ ਹਰੀ! ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ, ਅਤੇ ਮੈਂ ਨਾਨਕ ਤੈਥੋਂ ਸਦਕੇ ਜਾਂਦਾ ਹਾਂ ॥੨॥੬੧॥੮੪॥

नानक का कथन है कि मैं श्वास-श्वास से प्रभु का चिंतन करता हूँ और उस पर सदैव कुर्बान जाता हूँ॥२॥ ६१॥ ८४ ॥

With each and every breath, I dwell on the Lord, Har, Har; O Nanak, I am forever a sacrifice to Him. ||2||61||84||

Guru Arjan Dev ji / Raag Sarang / / Guru Granth Sahib ji - Ang 1220


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1220

ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥

बैकुंठ गोबिंद चरन नित धिआउ ॥

Baikuntth gobindd charan nit dhiaau ||

ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ-(ਇਹ ਮੇਰੇ ਲਈ) ਬੈਕੁੰਠ ਹੈ ।

भगवान के चरणों का नित्य ध्यान ही वैकुण्ठ है।

To meditate on the Lotus Feet of the Lord of the Universe is heaven for me.

Guru Arjan Dev ji / Raag Sarang / / Guru Granth Sahib ji - Ang 1220

ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥

मुकति पदारथु साधू संगति अम्रितु हरि का नाउ ॥१॥ रहाउ ॥

Mukati padaarathu saadhoo sanggati ammmritu hari kaa naau ||1|| rahaau ||

ਗੁਰੂ ਦੀ ਸੰਗਤ ਵਿਚ ਟਿਕੇ ਰਹਿਣਾ-(ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ । ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ ॥੧॥ ਰਹਾਉ ॥

साधु-संगत में मोक्षदायक अमृत हरिनाम मिलता है।॥१॥रहाउ॥।

In the Saadh Sangat, the Company of the Holy, is the treasure of liberation and the Lord's Ambrosial Name. ||1|| Pause ||

Guru Arjan Dev ji / Raag Sarang / / Guru Granth Sahib ji - Ang 1220


ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥

ऊतम कथा सुणीजै स्रवणी मइआ करहु भगवान ॥

Utam kathaa su(nn)eejai srva(nn)ee maiaa karahu bhagavaan ||

ਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ ।

हे भगवान ! कृपा करो, ताकि कानों से उत्तम कथा सुनता रहूँ।

O Lord God, please be kind to me, that I may hear with my ears Your Sublime and Exalted Sermon.

Guru Arjan Dev ji / Raag Sarang / / Guru Granth Sahib ji - Ang 1220

ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥

आवत जात दोऊ पख पूरन पाईऐ सुख बिस्राम ॥१॥

Aavat jaat dou pakh pooran paaeeai sukh bisraam ||1||

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ-ਇਹ ਦੋਵੇਂ ਪੱਖ ਮੁੱਕ ਜਾਂਦੇ ਹਨ । ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੧॥

इससे जीवन-मृत्यु दोनों ही पक्ष पूर्ण होते हैं और सुख-शान्ति मिलती है॥१॥

My cycle of coming and going is finally completed, and I have attained peace and tranquility. ||1||

Guru Arjan Dev ji / Raag Sarang / / Guru Granth Sahib ji - Ang 1220



Download SGGS PDF Daily Updates ADVERTISE HERE