ANG 122, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥

माइआ मोहु इसु मनहि नचाए अंतरि कपटु दुखु पावणिआ ॥४॥

Maaiaa mohu isu manahi nachaae anttari kapatu dukhu paava(nn)iaa ||4||

ਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ । (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੁੱਖ ਪਾਂਦਾ ਹੈ ॥੪॥

जो इस मन को मोह-माया में नचाता है तथा मन में कपट है, वह बड़ा दुःखी होता है।॥४॥

The love of Maya makes this mind dance, and the deceit within makes people suffer in pain. ||4||

Guru Amardas ji / Raag Majh / Ashtpadiyan / Guru Granth Sahib ji - Ang 122

ਗੁਰਮੁਖਿ ਭਗਤਿ ਜਾ ਆਪਿ ਕਰਾਏ ॥

गुरमुखि भगति जा आपि कराए ॥

Guramukhi bhagati jaa aapi karaae ||

ਜਦੋਂ ਪਰਮਾਤਮਾ ਆਪ ਕਿਸੇ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ ਉਸ ਪਾਸੋਂ ਆਪਣੀ ਭਗਤੀ ਕਰਾਂਦਾ ਹੈ,

जब भगवान स्वयं मनुष्य से गुरु के सान्निध्य द्वारा अपनी भक्ति करवाता है

When the Lord inspires one to become Gurmukh, and perform devotional worship,

Guru Amardas ji / Raag Majh / Ashtpadiyan / Guru Granth Sahib ji - Ang 122

ਤਨੁ ਮਨੁ ਰਾਤਾ ਸਹਜਿ ਸੁਭਾਏ ॥

तनु मनु राता सहजि सुभाए ॥

Tanu manu raataa sahaji subhaae ||

ਤਾਂ ਉਸ ਦਾ ਮਨ ਉਸ ਦਾ ਤਨ (ਭਾਵ, ਹਰੇਕ ਗਿਆਨ-ਇ੍ਰੰਦਾ) ਆਤਮਕ ਅਡੋਲਤਾ ਵਿਚ ਪ੍ਰਭੂ-ਚਰਨਾਂ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ।

तो सहज-स्वभाव ही उसका मन एवं तन भगवान के प्रेम में मग्न हो जाता है।

Then his body and mind are attuned to His Love with intuitive ease.

Guru Amardas ji / Raag Majh / Ashtpadiyan / Guru Granth Sahib ji - Ang 122

ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥

बाणी वजै सबदि वजाए गुरमुखि भगति थाइ पावणिआ ॥५॥

Baa(nn)ee vajai sabadi vajaae guramukhi bhagati thaai paava(nn)iaa ||5||

ਉਸ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ ਸਿਫ਼ਤ-ਸਾਲਾਹ ਦਾ, ਮਾਨੋ, ਵਾਜਾ ਵਜਾਂਦਾ ਹੈ । ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪਰਵਾਨ ਕਰਦਾ ਹੈ ॥੫॥

जब वाणी का बजाया हुआ अनहद शब्द गुरमुख के ह्रदय में गूंजने लग जाता है तो ही उसकी भक्ति प्रभु को स्वीकार होती है॥५॥

The Word of His Bani vibrates, and the Word of His Shabad resounds, for the Gurmukh whose devotional worship is accepted. ||5||

Guru Amardas ji / Raag Majh / Ashtpadiyan / Guru Granth Sahib ji - Ang 122

ਬਹੁ ਤਾਲ ਪੂਰੇ ਵਾਜੇ ਵਜਾਏ ॥

बहु ताल पूरे वाजे वजाए ॥

Bahu taal poore vaaje vajaae ||

ਪਰ ਜੇਹੜਾ ਭੀ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ,

स्वेच्छाचारी अत्यधिक ताल लगाते एवं बाजे बजाते हैं

One may beat upon and play all sorts of instruments,

Guru Amardas ji / Raag Majh / Ashtpadiyan / Guru Granth Sahib ji - Ang 122

ਨਾ ਕੋ ਸੁਣੇ ਨ ਮੰਨਿ ਵਸਾਏ ॥

ना को सुणे न मंनि वसाए ॥

Naa ko su(nn)e na manni vasaae ||

ਉਹ (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਨਾਹ ਹੀ ਸੁਣਦਾ ਹੈ ਤੇ ਨਾਹ ਹੀ ਆਪਣੇ ਮਨ ਵਿਚ ਵਸਾਂਦਾ ਹੈ ।

परन्तु उन में कोई भी न ही प्रभु के नाम को सुनता है और न ही नाम को अपने मन में बसाते हैं।

But no one will listen, and no one will enshrine it in the mind.

Guru Amardas ji / Raag Majh / Ashtpadiyan / Guru Granth Sahib ji - Ang 122

ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥੬॥

माइआ कारणि पिड़ बंधि नाचै दूजै भाइ दुखु पावणिआ ॥६॥

Maaiaa kaara(nn)i pi(rr) banddhi naachai doojai bhaai dukhu paava(nn)iaa ||6||

ਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ । ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ॥੬॥

वह तो माया के लिए अखाड़ा बांध कर नाचते हैं और माया के मोह में फँसकर दुःखी होते रहते हैं। ६॥

For the sake of Maya, they set the stage and dance, but they are in love with duality, and they obtain only sorrow. ||6||

Guru Amardas ji / Raag Majh / Ashtpadiyan / Guru Granth Sahib ji - Ang 122

ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥

जिसु अंतरि प्रीति लगै सो मुकता ॥

Jisu anttari preeti lagai so mukataa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ।

जिस व्यक्ति के मन में प्रभु की प्रीति उत्पन्न हो जाती है, वही मोह-माया से मुक्त है।

Those whose inner beings are attached to the Lord's Love are liberated.

Guru Amardas ji / Raag Majh / Ashtpadiyan / Guru Granth Sahib ji - Ang 122

ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥

इंद्री वसि सच संजमि जुगता ॥

Ianddree vasi sach sanjjami jugataa ||

ਉਹ ਆਪਣੀਆਂ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ । ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੇ ਸੰਜਮ ਵਿਚ ਟਿਕਿਆ ਰਹਿੰਦਾ ਹੈ ।

इन्द्रियों को नियंत्रण में कर लेना ही संयम रूप सच्ची युक्ति है।

They control their sexual desires, and their lifestyle is the self-discipline of Truth.

Guru Amardas ji / Raag Majh / Ashtpadiyan / Guru Granth Sahib ji - Ang 122

ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥੭॥

गुर कै सबदि सदा हरि धिआए एहा भगति हरि भावणिआ ॥७॥

Gur kai sabadi sadaa hari dhiaae ehaa bhagati hari bhaava(nn)iaa ||7||

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ ਜੇਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ ॥੭॥

भगवान को यही भक्ति अच्छी लगती है कि उसे हमेशा ही गुरु की वाणी द्वारा स्मरण किया जाए॥७॥

Through the Word of the Guru's Shabad, they meditate forever on the Lord. This devotional worship is pleasing to the Lord. || 7|

Guru Amardas ji / Raag Majh / Ashtpadiyan / Guru Granth Sahib ji - Ang 122

ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥

गुरमुखि भगति जुग चारे होई ॥

Guramukhi bhagati jug chaare hoee ||

ਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ-ਇਹ ਨਿਯਮ ਸਦਾ ਲਈ ਹੀ ਅਟੱਲ ਹੈ ।

भगवान की भक्ति चारों युगों में गुरु के माध्यम से ही होती रही है।

To live as Gurmukh is devotional worship, throughout the four ages.

Guru Amardas ji / Raag Majh / Ashtpadiyan / Guru Granth Sahib ji - Ang 122

ਹੋਰਤੁ ਭਗਤਿ ਨ ਪਾਏ ਕੋਈ ॥

होरतु भगति न पाए कोई ॥

Horatu bhagati na paae koee ||

(ਇਸ ਤੋਂ ਬਿਨਾਂ) ਕਿਸੇ ਭੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ ।

किसी अन्य विधि द्वारा भगवान की भक्ति होती ही नहीं।

This devotional worship is not obtained by any other means.

Guru Amardas ji / Raag Majh / Ashtpadiyan / Guru Granth Sahib ji - Ang 122

ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥

नानक नामु गुर भगती पाईऐ गुर चरणी चितु लावणिआ ॥८॥२०॥२१॥

Naanak naamu gur bhagatee paaeeai gur chara(nn)ee chitu laava(nn)iaa ||8||20||21||

ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ ਗੁਰੂ ਵਿਚ ਸਰਦਾ ਰੱਖਿਆਂ ਹੀ ਮਿਲ ਸਕਦੀ ਹੈ । ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿਤ ਜੋੜਦਾ ਹੈ ॥੮॥੨੦॥੨੧॥

हे नानक ! गुरु के चरणों में चित्त लगाने से भगवान का नाम गुरु-भक्ति द्वारा प्राप्त होता है॥ ८ ॥ २० ॥ २१ ॥

O Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||

Guru Amardas ji / Raag Majh / Ashtpadiyan / Guru Granth Sahib ji - Ang 122

ਮਾਝ ਮਹਲਾ ੩ ॥

माझ महला ३ ॥

Maajh mahalaa 3 ||

माझ महला ३ ॥

Maajh, Third Mehl:

Guru Amardas ji / Raag Majh / Ashtpadiyan / Guru Granth Sahib ji - Ang 122

ਸਚਾ ਸੇਵੀ ਸਚੁ ਸਾਲਾਹੀ ॥

सचा सेवी सचु सालाही ॥

Sachaa sevee sachu saalaahee ||

(ਹੇ ਭਾਈ!) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ ।

में तो सत्यस्वरूप परमात्मा की ही सेवा करता हूँ और उस सत्यस्वरूप परमात्मा की ही महिमा स्तुति करता रहता हूँ।

Serve the True One, and praise the True One.

Guru Amardas ji / Raag Majh / Ashtpadiyan / Guru Granth Sahib ji - Ang 122

ਸਚੈ ਨਾਇ ਦੁਖੁ ਕਬ ਹੀ ਨਾਹੀ ॥

सचै नाइ दुखु कब ही नाही ॥

Sachai naai dukhu kab hee naahee ||

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ ।

सत्य परमेश्वर का नाम-सिमरन करने से दुःख कभी भी निकट नहीं आता।

With the True Name, pain shall never afflict you.

Guru Amardas ji / Raag Majh / Ashtpadiyan / Guru Granth Sahib ji - Ang 122

ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥

सुखदाता सेवनि सुखु पाइनि गुरमति मंनि वसावणिआ ॥१॥

Sukhadaataa sevani sukhu paaini guramati manni vasaava(nn)iaa ||1||

ਜੇਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮਤਿ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੧॥

जो व्यक्ति सुखदाता भगवान की सेवा करते हैं और गुरु की मति द्वारा उसे अपने हृदय में बसाकर रखते हैं, ऐसे व्यक्ति सदैव सुखी रहते हैं।॥१॥

Those who serve the Giver of peace find peace. They enshrine the Guru's Teachings within their minds. ||1||

Guru Amardas ji / Raag Majh / Ashtpadiyan / Guru Granth Sahib ji - Ang 122

ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥

हउ वारी जीउ वारी सुख सहजि समाधि लगावणिआ ॥

Hau vaaree jeeu vaaree sukh sahaji samaadhi lagaava(nn)iaa ||

(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ ।

मैं उन पर तन एवं मन से न्यौछावर हूँ, जो सहज सुखदायक समाधि लगाते हैं।

I am a sacrifice, my soul is a sacrifice, to those who intuitively enter into the peace of Samaadhi.

Guru Amardas ji / Raag Majh / Ashtpadiyan / Guru Granth Sahib ji - Ang 122

ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥

जो हरि सेवहि से सदा सोहहि सोभा सुरति सुहावणिआ ॥१॥ रहाउ ॥

Jo hari sevahi se sadaa sohahi sobhaa surati suhaava(nn)iaa ||1|| rahaau ||

ਜੇਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ, ਉਹਨਾਂ ਦੀ ਸੁਰਤ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ ॥੧॥ ਰਹਾਉ ॥

जो व्यक्ति भगवान की सेवा करते हैं, वह सदैव ही सुन्दर लगते हैं। वह भगवान में वृति लगाकर शोभा के पात्र बन जाते हैं और भगवान के दरबार में बड़ी शोभा प्राप्त करते हैं॥१॥ रहाउ ॥

Those who serve the Lord are always beautiful. The glory of their intuitive awareness is beautiful. ||1|| Pause ||

Guru Amardas ji / Raag Majh / Ashtpadiyan / Guru Granth Sahib ji - Ang 122

ਸਭੁ ਕੋ ਤੇਰਾ ਭਗਤੁ ਕਹਾਏ ॥

सभु को तेरा भगतु कहाए ॥

Sabhu ko teraa bhagatu kahaae ||

(ਹੇ ਪ੍ਰਭੂ! ਉਂਞ ਤਾਂ) ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ,

हे प्रभु-परमेश्वर ! प्रत्येक व्यक्ति स्वयं को तेरा भक्त कहलवाता है

All call themselves Your devotees,

Guru Amardas ji / Raag Majh / Ashtpadiyan / Guru Granth Sahib ji - Ang 122

ਸੇਈ ਭਗਤ ਤੇਰੈ ਮਨਿ ਭਾਏ ॥

सेई भगत तेरै मनि भाए ॥

Seee bhagat terai mani bhaae ||

ਪਰ (ਅਸਲ) ਉਹੀ ਭਗਤ ਹਨ ਜੇਹੜੇ ਤੇਰੇ ਮਨ ਵਿਚ ਚੰਗੇ ਲੱਗਦੇ ਹਨ ।

परन्तु तेरे भक्त वहीं हैं जो तेरे मन को प्रिय लगते हैं।

But they alone are Your devotees, who are pleasing to Your mind.

Guru Amardas ji / Raag Majh / Ashtpadiyan / Guru Granth Sahib ji - Ang 122

ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥

सचु बाणी तुधै सालाहनि रंगि राते भगति करावणिआ ॥२॥

Sachu baa(nn)ee tudhai saalaahani ranggi raate bhagati karaava(nn)iaa ||2||

(ਹੇ ਪ੍ਰਭੂ!) ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਿਣ ਵਾਲੇ ਨੂੰ ਸਾਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੀ ਭਗਤੀ ਕਰਦੇ ਰਹਿੰਦੇ ਹਨ ॥੨॥

वह सच्ची वाणी द्वारा तेरी सराहना करते रहते हैं और तेरे प्रेम में मग्न हुए तेरी भक्ति करते रहते हैं।॥२॥

Through the True Word of Your Bani, they praise You; attuned to Your Love, they worship You with devotion. ||2||

Guru Amardas ji / Raag Majh / Ashtpadiyan / Guru Granth Sahib ji - Ang 122

ਸਭੁ ਕੋ ਸਚੇ ਹਰਿ ਜੀਉ ਤੇਰਾ ॥

सभु को सचे हरि जीउ तेरा ॥

Sabhu ko sache hari jeeu teraa ||

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਜੀ! ਹਰੇਕ ਜੀਵ ਤੇਰਾ (ਹੀ ਪੈਦਾ ਕੀਤਾ ਹੋਇਆ) ਹੈ ।

हे सच्चे परमेश्वर ! प्रत्येक जीव तेरा ही उत्पन्न किया हुआ है।

All are Yours, O Dear True Lord.

Guru Amardas ji / Raag Majh / Ashtpadiyan / Guru Granth Sahib ji - Ang 122

ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥

गुरमुखि मिलै ता चूकै फेरा ॥

Guramukhi milai taa chookai pheraa ||

(ਪਰ ਜਦੋਂ ਕਿਸੇ ਨੂੰ) ਗੁਰੂ ਦੀ ਸਰਨ ਪੈ ਕੇ (ਤੇਰਾ ਨਾਮ) ਮਿਲਦਾ ਹੈ, ਤਦੋਂ (ਉਸ ਦਾ ਜਨਮ ਮਰਨ ਦਾ) ਗੇੜ ਮੁੱਕਦਾ ਹੈ ।

यदि मनुष्य को गुरु मिल जाए तो उसका जीवन एवं मृत्यु का चक्र मिट जाता है।

Meeting the Gurmukh, this cycle of reincarnation comes to an end.

Guru Amardas ji / Raag Majh / Ashtpadiyan / Guru Granth Sahib ji - Ang 122

ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥

जा तुधु भावै ता नाइ रचावहि तूं आपे नाउ जपावणिआ ॥३॥

Jaa tudhu bhaavai taa naai rachaavahi toonn aape naau japaava(nn)iaa ||3||

ਜਦੋਂ ਤੈਨੂੰ ਚੰਗਾ ਲੱਗਦਾ ਹੈ (ਜਦੋਂ ਤੇਰੀ ਰਜ਼ਾ ਹੁੰਦੀ ਹੈ), ਤਦੋਂ ਤੂੰ (ਜੀਵਾਂ ਨੂੰ ਆਪਣੇ) ਨਾਮ ਵਿਚ ਜੋੜਦਾ ਹੈਂ । ਤੂੰ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ ॥੩॥

हे भगवान ! जब तुझे उपयुक्त लगता है तो तू अपने नाम में जीव की रुचि उत्पन्न कर देता है और तू स्वयं ही उससे अपना नाम जपवाता है॥३॥

When it pleases Your Will, then we merge in the Name. You Yourself inspire us to chant the Name. ||3||

Guru Amardas ji / Raag Majh / Ashtpadiyan / Guru Granth Sahib ji - Ang 122

ਗੁਰਮਤੀ ਹਰਿ ਮੰਨਿ ਵਸਾਇਆ ॥

गुरमती हरि मंनि वसाइआ ॥

Guramatee hari manni vasaaiaa ||

ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਦਾ ਨਾਮ ਆਪਣੇ) ਮਨ ਵਿਚ ਵਸਾ ਲਿਆ,

हे पूज्य-परमेश्वर ! गुरु के उपदेश द्वारा तू मनुष्य के मन में अपना नाम बसा देता है

Through the Guru's Teachings, I enshrine the Lord within my mind.

Guru Amardas ji / Raag Majh / Ashtpadiyan / Guru Granth Sahib ji - Ang 122

ਹਰਖੁ ਸੋਗੁ ਸਭੁ ਮੋਹੁ ਗਵਾਇਆ ॥

हरखु सोगु सभु मोहु गवाइआ ॥

Harakhu sogu sabhu mohu gavaaiaa ||

ਉਸ ਨੇ ਖ਼ੁਸ਼ੀ (ਦੀ ਲਾਲਸਾ) ਗ਼ਮੀ (ਤੋਂ ਘਬਰਾਹਟ) ਮੁਕਾ ਲਈ, ਉਸ ਨੇ (ਮਾਇਆ ਦਾ) ਸਾਰਾ ਮੋਹ ਦੂਰ ਕਰ ਲਿਆ ।

और उसका हर्ष, शोक एवं मोह सब नष्ट कर देता है।

Pleasure and pain, and all emotional attachments are gone.

Guru Amardas ji / Raag Majh / Ashtpadiyan / Guru Granth Sahib ji - Ang 122

ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥

इकसु सिउ लिव लागी सद ही हरि नामु मंनि वसावणिआ ॥४॥

Ikasu siu liv laagee sad hee hari naamu manni vasaava(nn)iaa ||4||

ਉਸ ਮਨੁੱਖ ਦੀ ਲਗਨ ਸਦਾ ਹੀ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੪॥

जिसकी सुरति सदैव ही एक परमेश्वर में लीन रहती है, वह भगवान के नाम को अपने मन में बसा लेता है॥ ४ ॥

I am lovingly centered on the One Lord forever. I enshrine the Lord's Name within my mind. ||4||

Guru Amardas ji / Raag Majh / Ashtpadiyan / Guru Granth Sahib ji - Ang 122

ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥

भगत रंगि राते सदा तेरै चाए ॥

Bhagat ranggi raate sadaa terai chaae ||

ਹੇ ਪ੍ਰਭੂ! ਤੇਰੇ ਭਗਤ (ਬੜੇ) ਚਾਉ ਨਾਲ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ।

हे प्रभु परमेश्वर ! तेरे भक्त हमेशा ही बड़े चाव से तेरे प्रेम में मग्न रहते हैं

Your devotees are attuned to Your Love; they are always joyful.

Guru Amardas ji / Raag Majh / Ashtpadiyan / Guru Granth Sahib ji - Ang 122

ਨਉ ਨਿਧਿ ਨਾਮੁ ਵਸਿਆ ਮਨਿ ਆਏ ॥

नउ निधि नामु वसिआ मनि आए ॥

Nau nidhi naamu vasiaa mani aae ||

ਉਹਨਾਂ ਦੇ ਮਨ ਵਿਚ ਤੇਰਾ ਨਾਮ ਆ ਵੱਸਦਾ ਹੈ (ਜੋ, ਮਾਨੋ) ਨੌ ਖ਼ਜ਼ਾਨੇ (ਹੈ) ।

और नवनिधियाँ प्रदान करने वाला तेरा नाम, उनके मन में आकर बस जाता है।

The nine treasures of the Naam come to dwell within their minds.

Guru Amardas ji / Raag Majh / Ashtpadiyan / Guru Granth Sahib ji - Ang 122

ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥

पूरै भागि सतिगुरु पाइआ सबदे मेलि मिलावणिआ ॥५॥

Poorai bhaagi satiguru paaiaa sabade meli milaava(nn)iaa ||5||

ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਗੁਰੂ ਲੱਭ ਲਿਆ, ਗੁਰੂ ਉਸ ਨੂੰ (ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ ॥੫॥

जो व्यक्ति सौभाग्य से सतिगुरु को पा लेता है, गुरु उसे शब्द द्वारा भगवान से मिला देता है॥५॥

By perfect destiny, they find the True Guru, and through the Word of the Shabad, they are united in the Lord's Union. ||5||

Guru Amardas ji / Raag Majh / Ashtpadiyan / Guru Granth Sahib ji - Ang 122

ਤੂੰ ਦਇਆਲੁ ਸਦਾ ਸੁਖਦਾਤਾ ॥

तूं दइआलु सदा सुखदाता ॥

Toonn daiaalu sadaa sukhadaataa ||

ਹੇ ਪ੍ਰਭੂ! ਤੂੰ ਦਇਆ ਦਾ ਸੋਮਾ ਹੈਂ, ਤੂੰ ਸਦਾ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ ।

हे प्रभु ! तू बड़ा दयालु एवं सदैव ही जीवों को सुख देता रहता है।

You are Merciful, and always the Giver of peace.

Guru Amardas ji / Raag Majh / Ashtpadiyan / Guru Granth Sahib ji - Ang 122

ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ ॥

तूं आपे मेलिहि गुरमुखि जाता ॥

Toonn aape melihi guramukhi jaataa ||

ਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ । ਗੁਰੂ ਦੀ ਸਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ।

तू स्वयं ही जीवों को अपने साथ मिला लेता है और तुझे गुरु के माध्यम से ही जाना जाता है।

You Yourself unite us; You are known only to the Gurmukhs.

Guru Amardas ji / Raag Majh / Ashtpadiyan / Guru Granth Sahib ji - Ang 122

ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥

तूं आपे देवहि नामु वडाई नामि रते सुखु पावणिआ ॥६॥

Toonn aape devahi naamu vadaaee naami rate sukhu paava(nn)iaa ||6||

ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣਾ ਨਾਮ ਬਖਸ਼ਦਾ ਹੈਂ (ਨਾਮ ਜਪਣ ਦੀ) ਇੱਜ਼ਤ ਦੇਂਦਾ ਹੈਂ । ਜੇਹੜੇ ਮਨੁੱਖ ਤੇਰੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ॥੬॥

तू स्वयं ही जीवों को नाम रूपी महानता प्रदान करता है। जो व्यक्ति तेरे नाम में मग्न रहते हैं, वे सदैव ही सुखी रहते हैं।॥६॥

You Yourself bestow the glorious greatness of the Naam; attuned to the Naam, we find peace. ||6||

Guru Amardas ji / Raag Majh / Ashtpadiyan / Guru Granth Sahib ji - Ang 122

ਸਦਾ ਸਦਾ ਸਾਚੇ ਤੁਧੁ ਸਾਲਾਹੀ ॥

सदा सदा साचे तुधु सालाही ॥

Sadaa sadaa saache tudhu saalaahee ||

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! (ਮਿਹਰ ਕਰ) ਮੈਂ ਸਦਾ ਹੀ ਸਦਾ ਹੀ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ।

हे सत्यस्वरूप परमेश्वर ! मैं हमेशा ही तेरी महिमा-स्तुति करता रहता हूँ।

Forever and ever, O True Lord, I praise You.

Guru Amardas ji / Raag Majh / Ashtpadiyan / Guru Granth Sahib ji - Ang 122

ਗੁਰਮੁਖਿ ਜਾਤਾ ਦੂਜਾ ਕੋ ਨਾਹੀ ॥

गुरमुखि जाता दूजा को नाही ॥

Guramukhi jaataa doojaa ko naahee ||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ) ।

तुझे गुरमुख ने ही जाना है और कोई दूसरा तुझे जान ही नहीं सकता।

As Gurmukh, I know no other at all.

Guru Amardas ji / Raag Majh / Ashtpadiyan / Guru Granth Sahib ji - Ang 122

ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥

एकसु सिउ मनु रहिआ समाए मनि मंनिऐ मनहि मिलावणिआ ॥७॥

Ekasu siu manu rahiaa samaae mani manniai manahi milaava(nn)iaa ||7||

(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ । ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ॥੭॥

यदि मनुष्य का मन विश्वस्त हो जाए और वह एक परमेश्वर में ही समाया रहे तो सतिगुरु उसे उसके मन में ही प्रभु से मिला देता है॥ ७ ॥

My mind remains immersed in the One Lord; my mind surrenders to Him, and in my mind I meet Him. ||7||

Guru Amardas ji / Raag Majh / Ashtpadiyan / Guru Granth Sahib ji - Ang 122

ਗੁਰਮੁਖਿ ਹੋਵੈ ਸੋ ਸਾਲਾਹੇ ॥

गुरमुखि होवै सो सालाहे ॥

Guramukhi hovai so saalaahe ||

ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹੋ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ।

तेरी महिमा-स्तुति वही मनुष्य करता है जो गुरमुख बन जाता है।

One who becomes Gurmukh, praises the Lord.

Guru Amardas ji / Raag Majh / Ashtpadiyan / Guru Granth Sahib ji - Ang 122

ਸਾਚੇ ਠਾਕੁਰ ਵੇਪਰਵਾਹੇ ॥

साचे ठाकुर वेपरवाहे ॥

Saache thaakur veparavaahe ||

ਉਹ ਸਦਾ ਕਾਇਮ ਰਹਿਣ ਵਾਲੇ ਬੇ-ਪਰਵਾਹ ਠਾਕੁਰ ਦੀ (ਸਿਫ਼ਤ-ਸਾਲਾਹ ਕਰਦਾ ਹੀ ਰਹਿੰਦਾ ਹੈ । )

हे मेरे सच्चे ठाकुर ! तू बेपरवाह है,

Our True Lord and Master is Carefree.

Guru Amardas ji / Raag Majh / Ashtpadiyan / Guru Granth Sahib ji - Ang 122

ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥੮॥੨੧॥੨੨॥

नानक नामु वसै मन अंतरि गुर सबदी हरि मेलावणिआ ॥८॥२१॥२२॥

Naanak naamu vasai man anttari gur sabadee hari melaava(nn)iaa ||8||21||22||

ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ॥੮॥੨੧॥੨੨॥

हे नानक ! जिनके मन में नाम का निवास हो जाता है, गुरु अपनी वाणी द्वारा उसे भगवान से मिला देते हैं॥ ८ ॥ २१ ॥ २२ ॥

O Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||

Guru Amardas ji / Raag Majh / Ashtpadiyan / Guru Granth Sahib ji - Ang 122

ਮਾਝ ਮਹਲਾ ੩ ॥

माझ महला ३ ॥

Maajh mahalaa 3 ||

माझ महला ३ ॥

Maajh, Third Mehl:

Guru Amardas ji / Raag Majh / Ashtpadiyan / Guru Granth Sahib ji - Ang 122

ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥

तेरे भगत सोहहि साचै दरबारे ॥

Tere bhagat sohahi saachai darabaare ||

(ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ ।

हे सत्यस्वरूप परमेश्वर ! तेरे भक्त तेरे सत्य-दरबार में बैठे बड़ी शोभा पा रहे हैं।

Your devotees look beautiful in the True Court.

Guru Amardas ji / Raag Majh / Ashtpadiyan / Guru Granth Sahib ji - Ang 122

ਗੁਰ ਕੈ ਸਬਦਿ ਨਾਮਿ ਸਵਾਰੇ ॥

गुर कै सबदि नामि सवारे ॥

Gur kai sabadi naami savaare ||

(ਹੇ ਭਾਈ!) ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ।

तूने उन्हें गुरु के शब्द द्वारा नाम में लगाकर ही संवारा है।

Through the Word of the Guru's Shabad, they are adorned with the Naam.

Guru Amardas ji / Raag Majh / Ashtpadiyan / Guru Granth Sahib ji - Ang 122

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥

सदा अनंदि रहहि दिनु राती गुण कहि गुणी समावणिआ ॥१॥

Sadaa ananddi rahahi dinu raatee gu(nn) kahi gu(nn)ee samaava(nn)iaa ||1||

ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥

वह दिन-रात सदैव आनंद में रहते हैं और गुणों के भण्डार प्रभु का गुणानुवाद कर-करके उसमें ही लीन रहते हैं।॥१॥

They are forever in bliss, day and night; chanting the Glorious Praises of the Lord, they merge with the Lord of Glory. ||1||

Guru Amardas ji / Raag Majh / Ashtpadiyan / Guru Granth Sahib ji - Ang 122

Download SGGS PDF Daily Updates ADVERTISE HERE