ANG 1219, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1219

ਹਰਿ ਕੇ ਨਾਮ ਕੀ ਗਤਿ ਠਾਂਢੀ ॥

हरि के नाम की गति ठांढी ॥

Hari ke naam kee gati thaandhee ||

ਪਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ-

हरि-नाम का संकीर्तन सदैव मन को शान्ति प्रदान करने वाला है।

The Name of the Lord is cooling and soothing.

Guru Arjan Dev ji / Raag Sarang / / Guru Granth Sahib ji - Ang 1219

ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥

बेद पुरान सिम्रिति साधू जन खोजत खोजत काढी ॥१॥ रहाउ ॥

Bed puraan simriti saadhoo jan khojat khojat kaadhee ||1|| rahaau ||

ਇਹੀ ਗੱਲ ਵੇਦਾਂ ਪੁਰਾਣਾਂ ਸਿਮ੍ਰਿਤੀਆਂ ਅਤੇ ਸਾਧੂ ਜਨਾਂ ਨੇ ਖੋਜ ਖੋਜ ਕੇ ਦੱਸੀ ਹੈ ॥੧॥ ਰਹਾਉ ॥

वेदों, पुराणों एवं स्मृतियों इत्यादि का विश्लेषण करके साधु पुरुषों ने यही निष्कर्ष निकाला है॥१॥रहाउ॥।

Searching, searching the Vedas, the Puraanas and the Simritees, the Holy Saints have realized this. ||1|| Pause ||

Guru Arjan Dev ji / Raag Sarang / / Guru Granth Sahib ji - Ang 1219


ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥

सिव बिरंच अरु इंद्र लोक ता महि जलतौ फिरिआ ॥

Siv birancch aru ianddr lok taa mahi jalatau phiriaa ||

ਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ-ਇਹਨਾਂ (ਲੋਕਾਂ) ਵਿਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਫਿਰਦਾ ਹੈ ।

शिव, ब्रह्मा और इंद्रलोक तमोगुण में जलते रहे।

In the worlds of Shiva, Brahma and Indra, I wandered around, burning up with envy.

Guru Arjan Dev ji / Raag Sarang / / Guru Granth Sahib ji - Ang 1219

ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥

सिमरि सिमरि सुआमी भए सीतल दूखु दरदु भ्रमु हिरिआ ॥१॥

Simari simari suaamee bhae seetal dookhu daradu bhrmu hiriaa ||1||

ਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ । (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ ॥੧॥

पर ईश्वर का स्मरण करके शीतल हो गए और उनका दुख-दर्द एवं भ्रम दूर हो गया ॥१॥

Meditating, meditating in remembrance on my Lord and Master, I became cool and calm; my pains, sorrows and doubts are gone. ||1||

Guru Arjan Dev ji / Raag Sarang / / Guru Granth Sahib ji - Ang 1219


ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥

जो जो तरिओ पुरातनु नवतनु भगति भाइ हरि देवा ॥

Jo jo tario puraatanu navatanu bhagati bhaai hari devaa ||

ਪੁਰਾਣੇ ਸਮੇ ਦਾ ਚਾਹੇ ਨਵੇਂ ਸਮੇ ਦਾ ਜਿਹੜਾ ਜਿਹੜਾ ਭੀ (ਭਗਤ) ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਹੈ, ਉਹ ਪ੍ਰਭੂ-ਦੇਵ ਦੀ ਭਗਤੀ ਦੀ ਬਰਕਤਿ ਨਾਲ ਪ੍ਰੇਮ ਦੀ ਬਰਕਤਿ ਨਾਲ ਹੀ ਲੰਘਿਆ ਹੈ ।

प्राचीन युग अथवा आधुनिक युग जो-जो संसार-सागर से पार हुआ है, वह परमात्मा की भक्ति से ही हुआ है।

Whoever has been saved in the past or the present, was saved through loving devotional worship of the Divine Lord.

Guru Arjan Dev ji / Raag Sarang / / Guru Granth Sahib ji - Ang 1219

ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥

नानक की बेनंती प्रभ जीउ मिलै संत जन सेवा ॥२॥५२॥७५॥

Naanak kee benanttee prbh jeeu milai santt jan sevaa ||2||52||75||

ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਇਹੀ) ਬੇਨਤੀ ਹੈ ਕਿ (ਮੈਨੂੰ ਤੇਰੇ) ਸੰਤ ਜਨਾਂ ਦੀ (ਸਰਨ ਵਿਚ ਰਹਿ ਕੇ) ਸੇਵਾ ਕਰਨ ਦਾ ਮੌਕਾ ਮਿਲ ਜਾਏ ॥੨॥੫੨॥੭੫॥

नानक की विनती है कि संतजनों की सेवा से ही प्रभु मिलता है ॥२॥५२॥७५॥

This is Nanak's prayer: O Dear God, please let me serve the humble Saints. ||2||52||75||

Guru Arjan Dev ji / Raag Sarang / / Guru Granth Sahib ji - Ang 1219


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl;

Guru Arjan Dev ji / Raag Sarang / / Guru Granth Sahib ji - Ang 1219

ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥

जिहवे अम्रित गुण हरि गाउ ॥

Jihave ammmrit gu(nn) hari gaau ||

ਹੇ (ਮੇਰੀ) ਜੀਭ! ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਗਾਇਆ ਕਰ ।

जिव्हा से अमृतमय हरि के गुण गाओ।

O my tongue, sing the Ambrosial Praises of the Lord.

Guru Arjan Dev ji / Raag Sarang / / Guru Granth Sahib ji - Ang 1219

ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥

हरि हरि बोलि कथा सुनि हरि की उचरहु प्रभ को नाउ ॥१॥ रहाउ ॥

Hari hari boli kathaa suni hari kee ucharahu prbh ko naau ||1|| rahaau ||

ਪਰਮਾਤਮਾ ਦਾ ਨਾਮ ਉਚਾਰਿਆ ਕਰ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਿਆ ਕਰ, ਪ੍ਰਭੂ ਦਾ ਨਾਮ ਉਚਾਰਿਆ ਕਰ ॥੧॥ ਰਹਾਉ ॥

हरि'हरि' बोलो, हरि की कथा सुनो, हरिनाम का उच्चारण करो ॥१॥रहाउ॥।

Chant the Name of the Lord, Har, Har, listen to the Lord's Sermon, and chant God's Name. ||1|| Pause ||

Guru Arjan Dev ji / Raag Sarang / / Guru Granth Sahib ji - Ang 1219


ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥

राम नामु रतन धनु संचहु मनि तनि लावहु भाउ ॥

Raam naamu ratan dhanu sancchahu mani tani laavahu bhaau ||

ਪਰਮਾਤਮਾ ਦਾ ਨਾਮ ਹੀ ਕੀਮਤੀ ਧਨ ਹੈ, ਇਹ ਧਨ ਇਕੱਠਾ ਕਰਿਆ ਕਰ । ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਬਣਾਇਆ ਕਰ ।

राम नाम अमूल्य रत्न है, यही धन इकठ्ठा करो और मन तन से प्रेम लगाओ।

So gather in the jewel, the wealth of the Lord's Name; love God with your mind and body.

Guru Arjan Dev ji / Raag Sarang / / Guru Granth Sahib ji - Ang 1219

ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥

आन बिभूत मिथिआ करि मानहु साचा इहै सुआउ ॥१॥

Aan bibhoot mithiaa kari maanahu saachaa ihai suaau ||1||

(ਨਾਮ ਤੋਂ ਬਿਨਾ) ਹੋਰ ਹੋਰ ਧਨ-ਪਦਾਰਥ ਨੂੰ ਨਾਸਵੰਤ ਸਮਝ । (ਪਰਮਾਤਮਾ ਦਾ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਜੀਵਨ-ਮਨੋਰਥ ਹੈ ॥੧॥

अन्य सब विभूतियों को झूठा मानो, राम नाम ही सच्चा लाभ है॥१॥

You must realize that all other wealth is false; this alone is the true purpose of life. ||1||

Guru Arjan Dev ji / Raag Sarang / / Guru Granth Sahib ji - Ang 1219


ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥

जीअ प्रान मुकति को दाता एकस सिउ लिव लाउ ॥

Jeea praan mukati ko daataa ekas siu liv laau ||

ਸਿਰਫ਼ ਪਰਮਾਤਮਾ (ਦੇ ਨਾਮ) ਨਾਲ ਲਗਨ ਪੈਦਾ ਕਰ, ਪਰਮਾਤਮਾ ਹੀ ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਮੁਕਤੀ (ਉੱਚੀ ਆਤਮਕ ਦਸ਼ਾ) ਦੇਣ ਵਾਲਾ ਹੈ ।

आत्मा व प्राणों को मुक्ति देने वाला केवल परमेश्वर ही है, अतः उसी से लगन लगाओ।

He is the Giver of the soul, the breath of life and liberation; lovingly tune in to the One and Only Lord.

Guru Arjan Dev ji / Raag Sarang / / Guru Granth Sahib ji - Ang 1219

ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥

कहु नानक ता की सरणाई देत सगल अपिआउ ॥२॥५३॥७६॥

Kahu naanak taa kee sara(nn)aaee det sagal apiaau ||2||53||76||

ਨਾਨਕ ਆਖਦਾ ਹੈ- ਉਸ ਪਰਮਾਤਮਾ ਦੀ ਸਰਨ ਪਿਆ ਰਹੁ ਜੋ ਸਾਰੇ ਖਾਣ ਪੀਣ ਦੇ ਪਦਾਰਥ ਦੇਂਦਾ ਹੈ ॥੨॥੫੩॥੭੬॥

हे नानक ! उसी की शरण में आओ, जो सबको रोजी रोटी देता है॥२॥ ५३ ॥ ७६ ॥

Says Nanak, I have entered His Sanctuary; He gives sustenance to all. ||2||53||76||

Guru Arjan Dev ji / Raag Sarang / / Guru Granth Sahib ji - Ang 1219


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1219

ਹੋਤੀ ਨਹੀ ਕਵਨ ਕਛੁ ਕਰਣੀ ॥

होती नही कवन कछु करणी ॥

Hotee nahee kavan kachhu kara(nn)ee ||

ਮੈਥੋਂ ਕੋਈ ਸੁਚੱਜਾ ਕਰਤੱਬ ਨਹੀਂ ਹੋ ਸਕਿਆ ।

मुझसे कोई (अच्छा) कार्य नहीं होता।

I cannot do anything else.

Guru Arjan Dev ji / Raag Sarang / / Guru Granth Sahib ji - Ang 1219

ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥

इहै ओट पाई मिलि संतह गोपाल एक की सरणी ॥१॥ रहाउ ॥

Ihai ot paaee mili santtah gopaal ek kee sara(nn)ee ||1|| rahaau ||

ਸੰਤ ਜਨਾਂ ਨੂੰ ਮਿਲ ਕੇ ਸਿਰਫ਼ ਪਰਮਾਤਮਾ ਦੀ ਸਰਨ ਪਏ ਰਹਿਣਾ-ਸਿਰਫ਼ ਇਹੀ ਆਸਰਾ ਮੈਂ ਲੱਭਾ ਹੈ ॥੧॥ ਰਹਾਉ ॥

संत पुरुषों से मिलकर भगवान की शरण में आने का संरक्षण पा लिया है॥१॥रहाउ॥।

I have taken this Support, meeting the Saints; I have entered the Sanctuary of the One Lord of the World. ||1|| Pause ||

Guru Arjan Dev ji / Raag Sarang / / Guru Granth Sahib ji - Ang 1219


ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥

पंच दोख छिद्र इआ तन महि बिखै बिआधि की करणी ॥

Pancch dokh chhidr iaa tan mahi bikhai biaadhi kee kara(nn)ee ||

(ਕਾਮਾਦਿਕ) ਪੰਜੇ ਵਿਕਾਰ ਅਤੇ ਹੋਰ ਐਬ (ਜੀਵ ਦੇ) ਇਸ ਸਰੀਰ ਵਿਚ ਟਿਕੇ ਰਹਿੰਦੇ ਹਨ, ਵਿਸ਼ੇ-ਵਿਕਾਰਾਂ ਵਾਲੀ ਕਰਣੀ (ਜੀਵ ਦੀ) ਬਣੀ ਰਹਿੰਦੀ ਹੈ ।

इस तन में कामादिक पाँच दोषों के ऐब हैं और विषय-विकारों के कार्य तन में रोग पैदा करते हैं।

The five wicked enemies are within this body; they lead the mortal to practice evil and corruption.

Guru Arjan Dev ji / Raag Sarang / / Guru Granth Sahib ji - Ang 1219

ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥

आस अपार दिनस गणि राखे ग्रसत जात बलु जरणी ॥१॥

Aas apaar dinas ga(nn)i raakhe grsat jaat balu jara(nn)ee ||1||

(ਜੀਵ ਦੀਆਂ) ਆਸਾਂ ਬੇਅੰਤ ਹੁੰਦੀਆਂ ਹਨ, ਪਰ ਜ਼ਿੰਦਗੀ ਦੇ ਦਿਨ ਗਿਣੇ-ਮਿੱਥੇ ਹੁੰਦੇ ਹਨ । ਬੁਢੇਪਾ (ਜੀਵ ਦੇ ਸਰੀਰਕ) ਬਲ ਨੂੰ ਖਾਈ ਜਾਂਦਾ ਹੈ ॥੧॥

आशाएँ बे-अन्त हैं, जिन्दगी के दिन थोड़े ही हैं और बुढ़ापा शारीरिक बल को खाता जा रहा है॥१॥

He has infinite hope, but his days are numbered, and old age is sapping his strength. ||1||

Guru Arjan Dev ji / Raag Sarang / / Guru Granth Sahib ji - Ang 1219


ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥

अनाथह नाथ दइआल सुख सागर सरब दोख भै हरणी ॥

Anaathah naath daiaal sukh saagar sarab dokh bhai hara(nn)ee ||

ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ (ਜੀਵਾਂ ਦੇ) ਸਾਰੇ ਵਿਕਾਰ ਤੇ ਡਰ ਦੂਰ ਕਰਨ ਵਾਲੇ!

अनाथों का नाथ, सुखों का सागर, दयालु परमेश्वर सब पाप एवं भय हरण करने वाला है।

He is the Help of the helpless, the Merciful Lord, the Ocean of Peace, the Destroyer of all pains and fears.

Guru Arjan Dev ji / Raag Sarang / / Guru Granth Sahib ji - Ang 1219

ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥

मनि बांछत चितवत नानक दास पेखि जीवा प्रभ चरणी ॥२॥५४॥७७॥

Mani baanchhat chitavat naanak daas pekhi jeevaa prbh chara(nn)ee ||2||54||77||

ਤੇਰਾ ਦਾਸ ਨਾਨਕ (ਤੇਰੇ ਦਰ ਤੋਂ ਇਹ) ਮਨ-ਮੰਗੀ ਮੁਰਾਦ ਚਾਹੁੰਦਾ ਹੈ ਕਿ ਹੇ ਪ੍ਰਭੂ! ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੫੪॥੭੭॥

हे प्रभु ! दास नानक की यही मनोकामना है कि तुम्हारे चरणों को देखकर जीता रहूँ॥२॥ ५४ ॥ ७७ ॥

Slave Nanak longs for this blessing, that he may live, gazing upon the Feet of God. ||2||54||77||

Guru Arjan Dev ji / Raag Sarang / / Guru Granth Sahib ji - Ang 1219


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1219

ਫੀਕੇ ਹਰਿ ਕੇ ਨਾਮ ਬਿਨੁ ਸਾਦ ॥

फीके हरि के नाम बिनु साद ॥

Pheeke hari ke naam binu saad ||

ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਕ ਪਦਾਰਥਾਂ ਦੇ) ਸੁਆਦ ਫਿੱਕੇ ਹਨ ।

हरि के नाम बिना सब स्वाद फीके हैं।

Without the Lord's Name, flavors are tasteless and insipid.

Guru Arjan Dev ji / Raag Sarang / / Guru Granth Sahib ji - Ang 1219

ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥

अम्रित रसु कीरतनु हरि गाईऐ अहिनिसि पूरन नाद ॥१॥ रहाउ ॥

Ammmrit rasu keeratanu hari gaaeeai ahinisi pooran naad ||1|| rahaau ||

ਪ੍ਰਭੂ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਹਰੀ ਦਾ ਕੀਰਤਨ ਹੀ ਗਾਣਾ ਚਾਹੀਦਾ ਹੈ (ਜਿਹੜਾ ਮਨੁੱਖ ਗਾਂਦਾ ਹੈ, ਉਸ ਦੇ ਅੰਦਰ) ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ॥੧॥ ਰਹਾਉ ॥

हरि-कीर्तन अमृतमय रस है, हरि का कीर्तिगान करने से दिन-रात खुशियाँ बनी रहती हैं।॥१॥रहाउ॥।

Sing the Sweet Ambrosial Praises of the Lord's Kirtan; day and night, the Sound-current of the Naad will resonate and resound. ||1|| Pause ||

Guru Arjan Dev ji / Raag Sarang / / Guru Granth Sahib ji - Ang 1219


ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥

सिमरत सांति महा सुखु पाईऐ मिटि जाहि सगल बिखाद ॥

Simarat saanti mahaa sukhu paaeeai miti jaahi sagal bikhaad ||

ਪਰਮਾਤਮਾ ਦਾ ਨਾਮ ਸਿਮਰਦਿਆਂ ਆਤਮਕ ਸ਼ਾਂਤੀ ਮਿਲਦੀ ਹੈ ਬੜਾ ਸੁਖ ਪ੍ਰਾਪਤ ਕਰੀਦਾ ਹੈ, (ਅੰਦਰੋਂ) ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ ।

परमात्मा के स्मरण से महासुख व शान्ति प्राप्त होती है और सब दुख-शोक मिट जाते हैं।

Meditating in remembrance on the Lord, total peace and bliss are obtained, and all sorrows are taken away.

Guru Arjan Dev ji / Raag Sarang / / Guru Granth Sahib ji - Ang 1219

ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥੧॥

हरि हरि लाभु साधसंगि पाईऐ घरि लै आवहु लादि ॥१॥

Hari hari laabhu saadhasanggi paaeeai ghari lai aavahu laadi ||1||

ਪਰ ਪਰਮਾਤਮਾ ਦਾ ਨਾਮ ਸਿਮਰਨ ਦਾ ਇਹ ਲਾਭ ਸਾਧ ਸੰਗਤ ਵਿਚ ਹੀ ਮਿਲਦਾ ਹੈ । (ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲ ਬੈਠਦੇ ਹਨ ਉਹ) ਆਪਣੇ ਹਿਰਦੇ-ਘਰ ਵਿਚ ਇਹ ਖੱਟੀ ਲੱਦ ਕੇ ਲੈ ਆਉਂਦੇ ਹਨ ॥੧॥

हरि-भजन का लाभ साधु-पुरुषों की संगत में ही प्राप्त होता है, इसे लादकर घर ले आओ ॥१॥

The profit of the Lord, Har, Har, is found in the Saadh Sangat, the Company of the Holy; so load it and bring it on home. ||1||

Guru Arjan Dev ji / Raag Sarang / / Guru Granth Sahib ji - Ang 1219


ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ ॥

सभ ते ऊच ऊच ते ऊचो अंतु नही मरजाद ॥

Sabh te uch uch te ucho anttu nahee marajaad ||

(ਹੇ ਭਾਈ!) ਪਰਮਾਤਮਾ ਸਭਨਾਂ ਨਾਲੋਂ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਉਸ ਦੇ ਹੱਦ-ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ।

ईश्वर महान् है, ऊँचे से भी ऊँचा है, उसकी गरिमा का रहस्य नहीं पाया जा सकता।

He is the Highest of all, the Highest of the high; His celestial economy has no limit.

Guru Arjan Dev ji / Raag Sarang / / Guru Granth Sahib ji - Ang 1219

ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ ॥੨॥੫੫॥੭੮॥

बरनि न साकउ नानक महिमा पेखि रहे बिसमाद ॥२॥५५॥७८॥

Barani na saakau naanak mahimaa pekhi rahe bisamaad ||2||55||78||

ਹੇ ਨਾਨਕ! ਮੈਂ ਉਸ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਵੇਖ ਕੇ ਹੀ ਹੈਰਾਨ ਰਹਿ ਜਾਈਦਾ ਹੈ ॥੨॥੫੫॥੭੮॥

नानक कथन करते हैं कि ईश्वर की महिमा का वर्णन नहीं किया जा सकता, देखकर बड़ा विस्मय हो रहा है॥ २॥ ५५ ॥७८ ॥

Nanak cannot even express His Glorious Grandeur; gazing upon Him, he is wonder-struck. ||2||55||78||

Guru Arjan Dev ji / Raag Sarang / / Guru Granth Sahib ji - Ang 1219


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1219

ਆਇਓ ਸੁਨਨ ਪੜਨ ਕਉ ਬਾਣੀ ॥

आइओ सुनन पड़न कउ बाणी ॥

Aaio sunan pa(rr)an kau baa(nn)ee ||

(ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ) ।

मनुष्य इस दुनिया में हरि-वाणी सुनने और पढ़ने के लिए आया है।

The mortal came to hear and chant the Word of the Guru's Bani.

Guru Arjan Dev ji / Raag Sarang / / Guru Granth Sahib ji - Ang 1219

ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥

नामु विसारि लगहि अन लालचि बिरथा जनमु पराणी ॥१॥ रहाउ ॥

Naamu visaari lagahi an laalachi birathaa janamu paraa(nn)ee ||1|| rahaau ||

ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ ॥੧॥ ਰਹਾਉ ॥

परन्तु हरि-नाम को भुलाकर अन्य लालचों में लगकर अपना जन्म व्यर्थ गंवा रहा है।॥१॥रहाउ॥।

But he has forgotten the Naam, the Name of the Lord, and he has become attached to other temptations. His life is totally worthless! ||1|| Pause ||

Guru Arjan Dev ji / Raag Sarang / / Guru Granth Sahib ji - Ang 1219


ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥

समझु अचेत चेति मन मेरे कथी संतन अकथ कहाणी ॥

Samajhu achet cheti man mere kathee santtan akath kahaa(nn)ee ||

ਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ ।

हे मेरे मन ! जाग और सावधान हो जा, संत-महात्मा पुरुषों ने जो अकथ कहानी कथन की है, उसे समझ।

O my unconscious mind, become conscious and figure it out; the Saints speak the Unspoken Speech of the Lord.

Guru Arjan Dev ji / Raag Sarang / / Guru Granth Sahib ji - Ang 1219

ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥

लाभु लैहु हरि रिदै अराधहु छुटकै आवण जाणी ॥१॥

Laabhu laihu hari ridai araadhahu chhutakai aava(nn) jaa(nn)ee ||1||

ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ । (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੧॥

हृदय में ईश्वर की आराधना का लाभ प्राप्त कर, आवागमन से छुटकारा हो जाएगा ॥१॥

So gather in your profits - worship and adore the Lord within your heart; your coming and going in reincarnation shall end. ||1||

Guru Arjan Dev ji / Raag Sarang / / Guru Granth Sahib ji - Ang 1219


ਉਦਮੁ ਸਕਤਿ ਸਿਆਣਪ ਤੁਮ੍ਹ੍ਹਰੀ ਦੇਹਿ ਤ ਨਾਮੁ ਵਖਾਣੀ ॥

उदमु सकति सिआणप तुम्हरी देहि त नामु वखाणी ॥

Udamu sakati siaa(nn)ap tumhree dehi ta naamu vakhaa(nn)ee ||

ਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ), ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ ।

हे हरि ! अगर तुम मुझे उद्यम शक्ति एवं बुद्धिमानी प्रदान करो तो तेरे नाम की चर्चा करता रहूँ।

Efforts, powers and clever tricks are Yours; if You bless me with them, I repeat Your Name.

Guru Arjan Dev ji / Raag Sarang / / Guru Granth Sahib ji - Ang 1219

ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥

सेई भगत भगति से लागे नानक जो प्रभ भाणी ॥२॥५६॥७९॥

Seee bhagat bhagati se laage naanak jo prbh bhaa(nn)ee ||2||56||79||

ਹੇ ਨਾਨਕ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ ॥੨॥੫੬॥੭੯॥

नानक कथन करते हैं कि जो प्रभु को अच्छे लगते हैं, वही भक्त भक्ति में निमग्न होते हैं।॥२॥५६॥ ७९ ॥

They alone are devotees, and they alone are attached to devotional worship, O Nanak, who are pleasing to God. ||2||56||79||

Guru Arjan Dev ji / Raag Sarang / / Guru Granth Sahib ji - Ang 1219


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1219

ਧਨਵੰਤ ਨਾਮ ਕੇ ਵਣਜਾਰੇ ॥

धनवंत नाम के वणजारे ॥

Dhanavantt naam ke va(nn)ajaare ||

ਅਸਲ ਧਨਾਢ ਮਨੁੱਖ ਉਹ ਹਨ ਜਿਹੜੇ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ ।

असल में हरिनाम के व्यापारी ही धनवान हैं।

Those who deal in the Naam, the Name of the Lord, are wealthy.

Guru Arjan Dev ji / Raag Sarang / / Guru Granth Sahib ji - Ang 1219

ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥

सांझी करहु नाम धनु खाटहु गुर का सबदु वीचारे ॥१॥ रहाउ ॥

Saanjhee karahu naam dhanu khaatahu gur kaa sabadu veechaare ||1|| rahaau ||

ਉਹਨਾਂ ਨਾਲ ਸਾਂਝ ਬਣਾਓ, ਅਤੇ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟੋ ॥੧॥ ਰਹਾਉ ॥

इनके साथ मेल-मिलाप बनाकर हिस्सेदारी करो; और गुरु के उपदेश का चिन्तन करते हुए हरिनाम धन की कमाई करो।॥१॥रहाउ॥।

So become a partner with them, and earn the wealth of the Naam. Contemplate the Word of the Guru's Shabad. ||1|| Pause ||

Guru Arjan Dev ji / Raag Sarang / / Guru Granth Sahib ji - Ang 1219Download SGGS PDF Daily Updates ADVERTISE HERE