ANG 1218, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1218

ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥

मेरै गुरि मोरो सहसा उतारिआ ॥

Merai guri moro sahasaa utaariaa ||

ਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ ।

मेरे गुरु ने मेरा संशय-भय दूर कर दिया है।

My Guru has rid me of my cynicism.

Guru Arjan Dev ji / Raag Sarang / / Guru Granth Sahib ji - Ang 1218

ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥

तिसु गुर कै जाईऐ बलिहारी सदा सदा हउ वारिआ ॥१॥ रहाउ ॥

Tisu gur kai jaaeeai balihaaree sadaa sadaa hau vaariaa ||1|| rahaau ||

ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ । ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

सो ऐसे गुरु पर कुर्बान जाता हूँ, सदैव उस पर न्यौछावर हूँ॥१॥रहाउ॥।

I am a sacrifice to that Guru; I am devoted to Him, forever and ever. ||1|| Pause ||

Guru Arjan Dev ji / Raag Sarang / / Guru Granth Sahib ji - Ang 1218


ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥

गुर का नामु जपिओ दिनु राती गुर के चरन मनि धारिआ ॥

Gur kaa naamu japio dinu raatee gur ke charan mani dhaariaa ||

ਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ) ।

मैं दिन-रात गुरु का नाम जपता रहता हूँ और गुरु-चरणों को मन में बसा लिया हैं।

I chant the Guru's Name day and night; I enshrine the Guru's Feet within my mind.

Guru Arjan Dev ji / Raag Sarang / / Guru Granth Sahib ji - Ang 1218

ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥

गुर की धूरि करउ नित मजनु किलविख मैलु उतारिआ ॥१॥

Gur kee dhoori karau nit majanu kilavikh mailu utaariaa ||1||

ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ ॥੧॥

मैं प्रतिदिन गुरु की चरण-धूल में स्नान करता हूँ, इस प्रकार पापों की मैल उतार ली है॥१॥

I bathe continually in the dust of the Guru's Feet, washing off my dirty sins. ||1||

Guru Arjan Dev ji / Raag Sarang / / Guru Granth Sahib ji - Ang 1218


ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥

गुर पूरे की करउ नित सेवा गुरु अपना नमसकारिआ ॥

Gur poore kee karau nit sevaa guru apanaa namasakaariaa ||

ਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ ।

मैं नित्य पूरे गुरु की सेवा करता हूँ और अपने गुरु की ही वन्दना करता हूँ।

I continually serve the Perfect Guru; I humbly bow to my Guru.

Guru Arjan Dev ji / Raag Sarang / / Guru Granth Sahib ji - Ang 1218

ਸਰਬ ਫਲਾ ਦੀਨੑੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥

सरब फला दीन्हे गुरि पूरै नानक गुरि निसतारिआ ॥२॥४७॥७०॥

Sarab phalaa deenhe guri poorai naanak guri nisataariaa ||2||47||70||

ਹੇ ਨਾਨਕ! ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ ॥੨॥੪੭॥੭੦॥

नानक फुरमाते हैं कि पूरे गुरु ने मुझे सभी मनवांछित फल प्रदान कर दिए हैं और उसने मेरी संसार के बन्धनों से मुक्ति कर दी है॥२॥४७॥ ७०॥

The Perfect Guru has blessed me with all fruitful rewards; O Nanak, the Guru has emancipated me. ||2||47||70||

Guru Arjan Dev ji / Raag Sarang / / Guru Granth Sahib ji - Ang 1218


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1218

ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥

सिमरत नामु प्रान गति पावै ॥

Simarat naamu praan gati paavai ||

ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ।

ईश्वर का नाम सिमरन करने से प्राणों को मुक्ति मिलती है।

Meditating in remembrance on the Naam, the Name of the Lord, the mortal attains salvation.

Guru Arjan Dev ji / Raag Sarang / / Guru Granth Sahib ji - Ang 1218

ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥

मिटहि कलेस त्रास सभ नासै साधसंगि हितु लावै ॥१॥ रहाउ ॥

Mitahi kales traas sabh naasai saadhasanggi hitu laavai ||1|| rahaau ||

ਜਿਹੜਾ ਮਨੁੱਖ ਸਾਧ ਸੰਗਤ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

यदि साधु पुरुषों के साथ प्रेम लगाया जाए तो सभी कलह-कलेश एवं पीड़ाएँ मिट जाती हैं ॥१॥रहाउ॥।

His sorrows are dispelled, and his fears are all erased; he is in love with the Saadh Sangat, the Company of the Holy. ||1|| Pause ||

Guru Arjan Dev ji / Raag Sarang / / Guru Granth Sahib ji - Ang 1218


ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥

हरि हरि हरि हरि मनि आराधे रसना हरि जसु गावै ॥

Hari hari hari hari mani aaraadhe rasanaa hari jasu gaavai ||

(ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਰਹਿੰਦਾ ਹੈ,

मेरा मन परमात्मा की आराधना करता है और जिह्म उसी का यशोगान करती है।

His mind worships and adores the Lord, Har, Har, Har, Har; his tongue sings the Praises of the Lord.

Guru Arjan Dev ji / Raag Sarang / / Guru Granth Sahib ji - Ang 1218

ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥

तजि अभिमानु काम क्रोधु निंदा बासुदेव रंगु लावै ॥१॥

Taji abhimaanu kaam krodhu ninddaa baasudev ranggu laavai ||1||

ਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ॥੧॥

अभिमान, काम, क्रोध व निंदा को तजकर मैंने ईश्वर से ही प्रेम लगाया हुआ है।॥१॥

Abandoning egotistical pride, sexual desire, anger and slander, he embraces love for the Lord. ||1||

Guru Arjan Dev ji / Raag Sarang / / Guru Granth Sahib ji - Ang 1218


ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੋੁਹਾਵੈ ॥

दामोदर दइआल आराधहु गोबिंद करत सोहावै ॥

Daamodar daiaal aaraadhahu gobindd karat saohaavai ||

ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ । ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ ।

दयालु परमेश्वर की आराधना व संकीर्तन करते हुए ही जीव सुन्दर लगता है।

Worship and adore the Merciful Lord God; chanting the Name of the Lord of the Universe, you shall be embellished and exalted.

Guru Arjan Dev ji / Raag Sarang / / Guru Granth Sahib ji - Ang 1218

ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥

कहु नानक सभ की होइ रेना हरि हरि दरसि समावै ॥२॥४८॥७१॥

Kahu naanak sabh kee hoi renaa hari hari darasi samaavai ||2||48||71||

ਨਾਨਕ ਆਖਦਾ ਹੈ- ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ ॥੨॥੪੮॥੭੧॥

नानक का मत है कि जो सबकी चरण-धूलि बन जाता है, वह ईश्वर के दर्शनों में ही लीन रहता है॥२॥ ४८ ॥ ७१ ॥

Says Nanak, whoever becomes the dust of all, merges in the Blessed Vision of the Lord, Har, Har. ||2||48||71||

Guru Arjan Dev ji / Raag Sarang / / Guru Granth Sahib ji - Ang 1218


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1218

ਅਪੁਨੇ ਗੁਰ ਪੂਰੇ ਬਲਿਹਾਰੈ ॥

अपुने गुर पूरे बलिहारै ॥

Apune gur poore balihaarai ||

ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ ।

मैं अपने पूर्ण गुरु पर बलिहारी जाता हूँ।

I am a sacrifice to my Perfect Guru.

Guru Arjan Dev ji / Raag Sarang / / Guru Granth Sahib ji - Ang 1218

ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥

प्रगट प्रतापु कीओ नाम को राखे राखनहारै ॥१॥ रहाउ ॥

Prgat prtaapu keeo naam ko raakhe raakhanahaarai ||1|| rahaau ||

(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ । ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ॥੧॥ ਰਹਾਉ ॥

उसने हरिनाम की कीर्ति पूरे संसार में फैला दी है, उस बचाने वाले ने मुझे बचा लिया है॥१॥रहाउ॥।

My Savior Lord has saved me; He has revealed the Glory of His Name. ||1|| Pause ||

Guru Arjan Dev ji / Raag Sarang / / Guru Granth Sahib ji - Ang 1218


ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥

निरभउ कीए सेवक दास अपने सगले दूख बिदारै ॥

Nirabhau keee sevak daas apane sagale dookh bidaarai ||

(ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ ।

उसने अपने सेवक-दासों के सभी दुख निवृत करके निर्भय कर दिया है।

He makes His servants and slaves fearless, and takes away all their pain.

Guru Arjan Dev ji / Raag Sarang / / Guru Granth Sahib ji - Ang 1218

ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥

आन उपाव तिआगि जन सगले चरन कमल रिद धारै ॥१॥

Aan upaav tiaagi jan sagale charan kamal rid dhaarai ||1||

(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥

सेवक ने अन्य उपाय त्याग कर हृदय में उसके चरण-कमल को ही धारण किया है॥१॥

So renounce all other efforts, and enshrine the Lord's Lotus Feet within your mind. ||1||

Guru Arjan Dev ji / Raag Sarang / / Guru Granth Sahib ji - Ang 1218


ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥

प्रान अधार मीत साजन प्रभ एकै एकंकारै ॥

Praan adhaar meet saajan prbh ekai ekankkaarai ||

(ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ ।

केवल एक अद्वितीय परमात्मा ही प्राणों का आसरा है, वही हमारा मित्र एवं साजन है।

God is the Support of the breath of life, my Best Friend and Companion, the One and Only Creator of the Universe.

Guru Arjan Dev ji / Raag Sarang / / Guru Granth Sahib ji - Ang 1218

ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥

सभ ते ऊच ठाकुरु नानक का बार बार नमसकारै ॥२॥४९॥७२॥

Sabh te uch thaakuru naanak kaa baar baar namasakaarai ||2||49||72||

(ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ । (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ॥੨॥੪੯॥੭੨॥

नानक का मालिक सबसे बड़ा है और उसे हमारी बार-बार वन्दना है॥२॥४९॥७२॥

Nanak's Lord and Master is the Highest of all; again and again, I humbly bow to Him. ||2||49||72||

Guru Arjan Dev ji / Raag Sarang / / Guru Granth Sahib ji - Ang 1218


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1218

ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥

बिनु हरि है को कहा बतावहु ॥

Binu hari hai ko kahaa bataavahu ||

ਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ?

जरा बताओ ! ईश्वर के अतिरिक्त क्या कोई अन्य (विधाता) है।

Tell me: other than the Lord, who exists?

Guru Arjan Dev ji / Raag Sarang / / Guru Granth Sahib ji - Ang 1218

ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥

सुख समूह करुणा मै करता तिसु प्रभ सदा धिआवहु ॥१॥ रहाउ ॥

Sukh samooh karu(nn)aa mai karataa tisu prbh sadaa dhiaavahu ||1|| rahaau ||

ਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ । ਸਦਾ ਉਸ ਦਾ ਸਿਮਰਨ ਕਰਦੇ ਰਹੋ ॥੧॥ ਰਹਾਉ ॥

जो सुखों का भण्डार, करुणामय एवं स्रष्टा है, अतः ऐसे प्रभु का हरदम ध्यान करो ॥१॥रहाउ॥।

The Creator, the Embodiment of Mercy, bestows all comforts; meditate forever on that God. ||1|| Pause ||

Guru Arjan Dev ji / Raag Sarang / / Guru Granth Sahib ji - Ang 1218


ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥

जा कै सूति परोए जंता तिसु प्रभ का जसु गावहु ॥

Jaa kai sooti paroe janttaa tisu prbh kaa jasu gaavahu ||

ਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪ੍ਰੋਤੇ ਹੋਏ ਹਨ, ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ ।

तमाम जीव उसके सूत्र में पिरोए हुए हैं, सो ऐसे प्रभु का यश गाओ।

All creatures are strung on His Thread; sing the Praises of that God.

Guru Arjan Dev ji / Raag Sarang / / Guru Granth Sahib ji - Ang 1218

ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥੧॥

सिमरि ठाकुरु जिनि सभु किछु दीना आन कहा पहि जावहु ॥१॥

Simari thaakuru jini sabhu kichhu deenaa aan kahaa pahi jaavahu ||1||

ਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ । (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ? ॥੧॥

जिसने सबकुछ दिया है, उस मालिक का स्मरण करो, कहीं अन्य पूजा के लिए क्यों जाते हो॥१॥

Meditate in remembrance on that Lord and Master who gives you everything. Why would you go to anyone else? ||1||

Guru Arjan Dev ji / Raag Sarang / / Guru Granth Sahib ji - Ang 1218


ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥

सफल सेवा सुआमी मेरे की मन बांछत फल पावहु ॥

Saphal sevaa suaamee mere kee man baanchhat phal paavahu ||

ਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ ।

एकमात्र मेरे स्वामी की सेवा ही सफल है, मन में जैसी कामना होगी, वैसा ही फल पाओगे।

Service to my Lord and Master is fruitful and rewarding; from Him, you shall obtain the fruits of your mind's desires.

Guru Arjan Dev ji / Raag Sarang / / Guru Granth Sahib ji - Ang 1218

ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥

कहु नानक लाभु लाहा लै चालहु सुख सेती घरि जावहु ॥२॥५०॥७३॥

Kahu naanak laabhu laahaa lai chaalahu sukh setee ghari jaavahu ||2||50||73||

ਨਾਨਕ ਆਖਦਾ ਹੈ- (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ ॥੨॥੫੦॥੭੩॥

हे नानक ! प्रभु-सेवा का लाभ साथ ले चलो और सुखपूर्वक घर जाओ ॥२॥ ५० ॥ ७३ ॥

Says Nanak, take your profits and leave; you shall go to your true home in peace. ||2||50||73||

Guru Arjan Dev ji / Raag Sarang / / Guru Granth Sahib ji - Ang 1218


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1218

ਠਾਕੁਰ ਤੁਮ੍ਹ੍ਹ ਸਰਣਾਈ ਆਇਆ ॥

ठाकुर तुम्ह सरणाई आइआ ॥

Thaakur tumh sara(nn)aaee aaiaa ||

ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ ।

हे ठाकुर ! मैं तुम्हारी शरण में आया हूँ।

O my Lord and Master, I have come to Your Sanctuary.

Guru Arjan Dev ji / Raag Sarang / / Guru Granth Sahib ji - Ang 1218

ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥

उतरि गइओ मेरे मन का संसा जब ते दरसनु पाइआ ॥१॥ रहाउ ॥

Utari gaio mere man kaa sanssaa jab te darasanu paaiaa ||1|| rahaau ||

ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ॥੧॥ ਰਹਾਉ ॥

जबसे तेरा दर्शन पाया है, मेरे मन का संशय दूर हो गया है॥१॥रहाउ॥।

The anxiety of my mind departed, when I gazed upon the Blessed Vision of Your Darshan. ||1|| Pause ||

Guru Arjan Dev ji / Raag Sarang / / Guru Granth Sahib ji - Ang 1218


ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥

अनबोलत मेरी बिरथा जानी अपना नामु जपाइआ ॥

Anabolat meree birathaa jaanee apanaa naamu japaaiaa ||

ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ ।

बिना कुछ बोले ही तूने मेरी मन की व्यथा जान ली और अपने नाम का जाप करवाया।

You know my condition, without my speaking. You inspire me to chant Your Name.

Guru Arjan Dev ji / Raag Sarang / / Guru Granth Sahib ji - Ang 1218

ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥

दुख नाठे सुख सहजि समाए अनद अनद गुण गाइआ ॥१॥

Dukh naathe sukh sahaji samaae anad anad gu(nn) gaaiaa ||1||

ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ॥੧॥

मेरे सब दुख दूर हो गए, परम सुख में लीन हूँ और आनंदपूर्वक तेरा ही गुणगान किया है॥.१ ॥

My pains are gone, and I am absorbed in peace, poise and bliss, singing Your Glorious Praises. ||1||

Guru Arjan Dev ji / Raag Sarang / / Guru Granth Sahib ji - Ang 1218


ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥

बाह पकरि कढि लीने अपुने ग्रिह अंध कूप ते माइआ ॥

Baah pakari kadhi leene apune grih anddh koop te maaiaa ||

(ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ ।

तूने बांह पकड़कर माया के अंधे कुएँ से निकाल लिया और अपने घर पहुँचाया है।

Taking me by the arm, You lifted me up, out of the deep dark pit of household and Maya.

Guru Arjan Dev ji / Raag Sarang / / Guru Granth Sahib ji - Ang 1218

ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥

कहु नानक गुरि बंधन काटे बिछुरत आनि मिलाइआ ॥२॥५१॥७४॥

Kahu naanak guri banddhan kaate bichhurat aani milaaiaa ||2||51||74||

ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ॥੨॥੫੧॥੭੪॥

नानक का कथन है कि गुरु ने संसार के सब बन्धन काट दिए हैं और विछुड़े हुए को मिला दिया है ॥२॥५१॥ ७४॥

Says Nanak, the Guru has broken my bonds, and ended my separation; He has united me with God. ||2||51||74||

Guru Arjan Dev ji / Raag Sarang / / Guru Granth Sahib ji - Ang 1218



Download SGGS PDF Daily Updates ADVERTISE HERE