ANG 1200, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥

स्रवणी कीरतनु सुनउ दिनु राती हिरदै हरि हरि भानी ॥३॥

Srva(nn)ee keeratanu sunau dinu raatee hiradai hari hari bhaanee ||3||

ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ ॥੩॥

कानों से दिन-रात परमात्मा का भजन कीर्तन सुनता हूँ और हृदय में प्रभु ही अच्छा लगता है॥३॥

With my ears, I listen to the Kirtan of His Praises, day and night. I love the Lord, Har, Har, with all my heart. ||3||

Guru Ramdas ji / Raag Sarang / / Guru Granth Sahib ji - Ang 1200


ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥

पंच जना गुरि वसगति आणे तउ उनमनि नामि लगानी ॥

Pancch janaa guri vasagati aa(nn)e tau unamani naami lagaanee ||

ਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤ ਹਰਿ-ਨਾਮ ਵਿਚ ਜੁੜ ਜਾਂਦੀ ਹੈ ।

जब गुरु ने कामादिक पांच विकारों को वशीभूत कर दिया तो नाम में तल्लीन हो गया।

When the Guru helped me to overcome the five thieves, then I found ultimate bliss, attached to the Naam.

Guru Ramdas ji / Raag Sarang / / Guru Granth Sahib ji - Ang 1200

ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥

जन नानक हरि किरपा धारी हरि रामै नामि समानी ॥४॥५॥

Jan naanak hari kirapaa dhaaree hari raamai naami samaanee ||4||5||

ਦਾਸ ਨਾਨਕ ਆਖਦਾ ਹੈ- (ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ ॥੪॥੫॥

हे नानक ! ईश्वर की कृपा हुई तो राम नाम के सुमिरन (स्मरण) में लीन हो गया ॥४॥५॥

The Lord has showered His Mercy on servant Nanak; he merges in the Lord, in the Name of the Lord. ||4||5||

Guru Ramdas ji / Raag Sarang / / Guru Granth Sahib ji - Ang 1200


ਸਾਰਗ ਮਹਲਾ ੪ ॥

सारग महला ४ ॥

Saarag mahalaa 4 ||

सारग महला ४ ॥

Saarang, Fourth Mehl:

Guru Ramdas ji / Raag Sarang / / Guru Granth Sahib ji - Ang 1200

ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥

जपि मन राम नामु पड़्हु सारु ॥

Japi man raam naamu pa(rr)hu saaru ||

ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ) ।

हे मन ! राम नाम का जाप एवं पठन करो, यही सार है।

O my mind, chant the Name of the Lord, and study His Excellence.

Guru Ramdas ji / Raag Sarang / / Guru Granth Sahib ji - Ang 1200

ਰਾਮ ਨਾਮ ਬਿਨੁ ਥਿਰੁ ਨਹੀ ਕੋਈ ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥

राम नाम बिनु थिरु नही कोई होरु निहफल सभु बिसथारु ॥१॥ रहाउ ॥

Raam naam binu thiru nahee koee horu nihaphal sabhu bisathaaru ||1|| rahaau ||

ਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ । ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ ॥੧॥ ਰਹਾਉ ॥

राम नाम के बिना कोई स्थिर नहीं, अन्य सब विस्तार निष्फल हैं॥ १॥ रहाउ ॥

Without the Lord's Name, nothing is steady or stable. All the rest of the show is useless. ||1|| Pause ||

Guru Ramdas ji / Raag Sarang / / Guru Granth Sahib ji - Ang 1200


ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦੀਸੈ ਸੋ ਛਾਰੁ ॥

किआ लीजै किआ तजीऐ बउरे जो दीसै सो छारु ॥

Kiaa leejai kiaa tajeeai baure jo deesai so chhaaru ||

ਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ ।

हे पगले ! संसार से क्या लिया जाए और क्या छोड़ा जाए, जो भी दिखाई दे रहा है, सब धूल समान है।

What is there to accept, and what is there to reject, O madman? Whatever is seen shall turn to dust.

Guru Ramdas ji / Raag Sarang / / Guru Granth Sahib ji - Ang 1200

ਜਿਸੁ ਬਿਖਿਆ ਕਉ ਤੁਮ੍ਹ੍ਹ ਅਪੁਨੀ ਕਰਿ ਜਾਨਹੁ ਸਾ ਛਾਡਿ ਜਾਹੁ ਸਿਰਿ ਭਾਰੁ ॥੧॥

जिसु बिखिआ कउ तुम्ह अपुनी करि जानहु सा छाडि जाहु सिरि भारु ॥१॥

Jisu bikhiaa kau tumh apunee kari jaanahu saa chhaadi jaahu siri bhaaru ||1||

ਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ॥੧॥

जिस संपति रूपी विष को तुम अपना समझते हो, उसे छोड़ दो, क्योंकि ये पापों का भार है॥१॥

That poison which you believe to be your own - you must abandon it and leave it behind. What a load you have to carry on your head! ||1||

Guru Ramdas ji / Raag Sarang / / Guru Granth Sahib ji - Ang 1200


ਤਿਲੁ ਤਿਲੁ ਪਲੁ ਪਲੁ ਅਉਧ ਫੁਨਿ ਘਾਟੈ ਬੂਝਿ ਨ ਸਕੈ ਗਵਾਰੁ ॥

तिलु तिलु पलु पलु अउध फुनि घाटै बूझि न सकै गवारु ॥

Tilu tilu palu palu audh phuni ghaatai boojhi na sakai gavaaru ||

ਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ ।

तिल तिल हर पल जीवन अवधि घटती जा रही है, लेकिन गंवार मनुष्य इस बात को समझता नहीं।

Moment by moment, instant by instant, your life is running out. The fool cannot understand this.

Guru Ramdas ji / Raag Sarang / / Guru Granth Sahib ji - Ang 1200

ਸੋ ਕਿਛੁ ਕਰੈ ਜਿ ਸਾਥਿ ਨ ਚਾਲੈ ਇਹੁ ਸਾਕਤ ਕਾ ਆਚਾਰੁ ॥੨॥

सो किछु करै जि साथि न चालै इहु साकत का आचारु ॥२॥

So kichhu karai ji saathi na chaalai ihu saakat kaa aachaaru ||2||

(ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ । ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ ॥੨॥

मायावी मनुष्य का यही आचरण है कि वह वही कुछ करता है, जो साथ नहीं जाता॥२॥

He does things which will not go along with him in the end. This is the lifestyle of the faithless cynic. ||2||

Guru Ramdas ji / Raag Sarang / / Guru Granth Sahib ji - Ang 1200


ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥

संत जना कै संगि मिलु बउरे तउ पावहि मोख दुआरु ॥

Santt janaa kai sanggi milu baure tau paavahi mokh duaaru ||

ਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ ।

हे बावले ! अगर संत पुरुषों की संगत में मिलकर रहेगा तो ही मोक्ष प्राप्त होगा।

So join together with the humble Saints, O madman, and you shall find the Gate of Salvation.

Guru Ramdas ji / Raag Sarang / / Guru Granth Sahib ji - Ang 1200

ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥੩॥

बिनु सतसंग सुखु किनै न पाइआ जाइ पूछहु बेद बीचारु ॥३॥

Binu satasangg sukhu kinai na paaiaa jaai poochhahu bed beechaaru ||3||

ਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ ॥੩॥

बेशक वेदों का चिंतन कर लो, वे भी हामी भरते हैं कि सत्संग के बिना किसी ने भी सुख नहीं पाया है॥३॥

Without the Sat Sangat, the True Congregation, no one finds any peace. Go and ask the scholars of the Vedas. ||3||

Guru Ramdas ji / Raag Sarang / / Guru Granth Sahib ji - Ang 1200


ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥

राणा राउ सभै कोऊ चालै झूठु छोडि जाइ पासारु ॥

Raa(nn)aa raau sabhai kou chaalai jhoothu chhodi jaai paasaaru ||

ਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ ।

राजा-महाराजा सब लोग झूठ के प्रसार को छोड़कर चलायमान हैं।

All the kings and queens shall depart; they must leave this false expanse.

Guru Ramdas ji / Raag Sarang / / Guru Granth Sahib ji - Ang 1200

ਨਾਨਕ ਸੰਤ ਸਦਾ ਥਿਰੁ ਨਿਹਚਲੁ ਜਿਨ ਰਾਮ ਨਾਮੁ ਆਧਾਰੁ ॥੪॥੬॥

नानक संत सदा थिरु निहचलु जिन राम नामु आधारु ॥४॥६॥

Naanak santt sadaa thiru nihachalu jin raam naamu aadhaaru ||4||6||

ਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ ॥੪॥੬॥

नानक फुरमाते हैं कि संत पुरुष सदा निश्चल हैं, जिनके पास राम नाम का आसरा है॥ ४ ॥ ६ ॥

O Nanak, the Saints are eternally steady and stable; they take the Support of the Name of the Lord. ||4||6||

Guru Ramdas ji / Raag Sarang / / Guru Granth Sahib ji - Ang 1200


ਸਾਰਗ ਮਹਲਾ ੪ ਘਰੁ ੩ ਦੁਪਦਾ

सारग महला ४ घरु ३ दुपदा

Saarag mahalaa 4 gharu 3 dupadaa

ਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ ।

सारग महला ४ घरु ३ दुपदा

Saarang, Fourth Mehl, Third House, Du-Padas:

Guru Ramdas ji / Raag Sarang / / Guru Granth Sahib ji - Ang 1200

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Sarang / / Guru Granth Sahib ji - Ang 1200

ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥

काहे पूत झगरत हउ संगि बाप ॥

Kaahe poot jhagarat hau sanggi baap ||

ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ?

हे पुत्र ! अपने पिता से क्यों झगड़ा कर रहे हो ?

O son, why do you argue with your father?

Guru Ramdas ji / Raag Sarang / / Guru Granth Sahib ji - Ang 1200

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥

जिन के जणे बडीरे तुम हउ तिन सिउ झगरत पाप ॥१॥ रहाउ ॥

Jin ke ja(nn)e badeere tum hau tin siu jhagarat paap ||1|| rahaau ||

ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥

जिन्होंने जन्म देकर तुम्हें बड़ा किया है, उनके साथ झगड़ा करना पाप है॥१॥रहाउ॥।

It is a sin to argue with the one who fathered you and raised you. ||1|| Pause ||

Guru Ramdas ji / Raag Sarang / / Guru Granth Sahib ji - Ang 1200


ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥

जिसु धन का तुम गरबु करत हउ सो धनु किसहि न आप ॥

Jisu dhan kaa tum garabu karat hau so dhanu kisahi na aap ||

ਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ ।

जिस धन का तुम अहंकार करते हो, वह धन किसी का अपना नहीं बना है।

That wealth, which you are so proud of - that wealth does not belong to anyone.

Guru Ramdas ji / Raag Sarang / / Guru Granth Sahib ji - Ang 1200

ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥

खिन महि छोडि जाइ बिखिआ रसु तउ लागै पछुताप ॥१॥

Khin mahi chhodi jaai bikhiaa rasu tau laagai pachhutaap ||1||

ਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥

जहर रूपी यह धन पल में छोड़ जाता है तो बाद में पछतावा होता है॥१॥

In an instant, you shall have to leave behind all your corrupt pleasures; you shall be left to regret and repent. ||1||

Guru Ramdas ji / Raag Sarang / / Guru Granth Sahib ji - Ang 1200


ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥

जो तुमरे प्रभ होते सुआमी हरि तिन के जापहु जाप ॥

Jo tumare prbh hote suaamee hari tin ke jaapahu jaap ||

ਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ ।

जो प्रभु तुम्हारा स्वामी है, उसका ही जाप करो।

He is God, your Lord and Master - chant the Chant of that Lord.

Guru Ramdas ji / Raag Sarang / / Guru Granth Sahib ji - Ang 1200

ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥

उपदेसु करत नानक जन तुम कउ जउ सुनहु तउ जाइ संताप ॥२॥१॥७॥

Upadesu karat naanak jan tum kau jau sunahu tau jaai santtaap ||2||1||7||

ਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥

नानक तुमको उपदेश करते हैं, यदि इसे ध्यानपूर्वक सुनोगे तो तुम्हारा दुख दूर हो जाएगा ॥२॥१॥७॥ [वर्णनीय है कि वावा पृथी घंद गुरु रामदास जी के बड़े सुपुत्र थे। जब गुरु जी ने अपने छोटे सुपुत्र गुरु अर्जुन देव जी को गुरुगही सौंपी थी तो बाबा पृथी घंद ने बड़ा विरोध किया था।]"

Servant Nanak spreads the Teachings; if you listen to it, you shall be rid of your pain. ||2||1||7||

Guru Ramdas ji / Raag Sarang / / Guru Granth Sahib ji - Ang 1200


ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ

सारग महला ४ घरु ५ दुपदे पड़ताल

Saarag mahalaa 4 gharu 5 dupade pa(rr)ataal

ਰਾਗ ਸਾਰੰਗ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ 'ਪੜਤਾਲ' ।

सारग महला ४ घरु ५ दुपदे पड़ताल

Saarang, Fourth Mehl, Fifth House, Du-Padas, Partaal:

Guru Ramdas ji / Raag Sarang / Partaal / Guru Granth Sahib ji - Ang 1200

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Ramdas ji / Raag Sarang / Partaal / Guru Granth Sahib ji - Ang 1200

ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥

जपि मन जगंनाथ जगदीसरो जगजीवनो मनमोहन सिउ प्रीति लागी मै हरि हरि हरि टेक सभ दिनसु सभ राति ॥१॥ रहाउ ॥

Japi man jagannaath jagadeesaro jagajeevano manamohan siu preeti laagee mai hari hari hari tek sabh dinasu sabh raati ||1|| rahaau ||

ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ । ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ॥੧॥ ਰਹਾਉ ॥

हे मन ! जगत के स्वामी, जीवनदाता, जगदीश्वर का जाप करो, उस प्यारे प्रभु से प्रेम लगा हुआ है और हर दिन हर रात उसी का मुझे आसरा है॥१॥रहाउ॥।

O my mind, meditate on the Lord of the World, the Master of the Universe, the Life of the World, the Enticer of the mind; fall in love with Him. I take the Support of the Lord, Har, Har, Har, all day and all night. ||1|| Pause ||

Guru Ramdas ji / Raag Sarang / Partaal / Guru Granth Sahib ji - Ang 1200


ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥

हरि की उपमा अनिक अनिक अनिक गुन गावत सुक नारद ब्रहमादिक तव गुन सुआमी गनिन न जाति ॥

Hari kee upamaa anik anik anik gun gaavat suk naarad brhamaadik tav gun suaamee ganin na jaati ||

ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ । ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ।

ईश्वर की अनेकानेक महिमाएँ हैं। शुकदेव, नारद एवं ब्रह्मा इत्यादि उसके ही गुण गाते हैं। हे स्वामी ! तेरे उपकारों को गिना नहीं जा सकता।

Endless, endless, endless are the Praises of the Lord. Suk Dayv, Naarad and the gods like Brahma sing His Glorious Praises. Your Glorious Virtues, O my Lord and Master, cannot even be counted.

Guru Ramdas ji / Raag Sarang / Partaal / Guru Granth Sahib ji - Ang 1200

ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥

तू हरि बेअंतु तू हरि बेअंतु तू हरि सुआमी तू आपे ही जानहि आपनी भांति ॥१॥

Too hari beanttu too hari beanttu too hari suaamee too aape hee jaanahi aapanee bhaanti ||1||

ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ॥੧॥

हे हरि ! तू बेअन्त है, बेअन्त है। हे स्वामी ! तू स्वयं ही अपनी विशेषताओं को जानता है॥१॥

O Lord, You are Infinite, O Lord, You are Infinite, O Lord, You are my Lord and Master; only You Yourself know Your Own Ways. ||1||

Guru Ramdas ji / Raag Sarang / Partaal / Guru Granth Sahib ji - Ang 1200


ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥

हरि कै निकटि निकटि हरि निकट ही बसते ते हरि के जन साधू हरि भगात ॥

Hari kai nikati nikati hari nikat hee basate te hari ke jan saadhoo hari bhagaat ||

ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ ।

जो ईश्वर के निकट ही बसते हैं, वे साधु पुरुष ईश्वर के परम भक्त हैं।

Those who are near, near to the Lord - those who dwell near the Lord - those humble servants of the Lord are the Holy, the devotees of the Lord.

Guru Ramdas ji / Raag Sarang / Partaal / Guru Granth Sahib ji - Ang 1200

ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥

ते हरि के जन हरि सिउ रलि मिले जैसे जन नानक सललै सलल मिलाति ॥२॥१॥८॥

Te hari ke jan hari siu rali mile jaise jan naanak salalai salal milaati ||2||1||8||

ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੨॥੧॥੮॥

नानक फुरमाते हैं कि ईश्वर के भक्त ईश्वर के साथ-यूं मिल जाते हैं, जैसे पानी पानी में मिल जाता है॥२॥१॥८॥

Those humble servants of the Lord merge with their Lord, O Nanak, like water merging with water. ||2||1||8||

Guru Ramdas ji / Raag Sarang / Partaal / Guru Granth Sahib ji - Ang 1200



Download SGGS PDF Daily Updates ADVERTISE HERE