ANG 1179, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਨ ਕੇ ਸਾਸ ਸਾਸ ਹੈ ਜੇਤੇ ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥

जन के सास सास है जेते हरि बिरहि प्रभू हरि बीधे ॥

Jan ke saas saas hai jete hari birahi prbhoo hari beedhe ||

ਪਰਮਾਤਮਾ ਦੇ ਭਗਤ (ਦੀ ਉਮਰ) ਦੇ ਜਿਤਨੇ ਭੀ ਸਾਹ ਹੁੰਦੇ ਹਨ, ਉਹ ਸਾਰੇ ਪਰਮਾਤਮਾ ਦੇ ਬਿਰਹੋਂ ਵਿਚ ਵਿੱਝੇ ਰਹਿੰਦੇ ਹਨ ।

दास की जितनी भी जीवन सॉसें हैं, प्रभु प्रेम के विरह में विंध चुकी हैं।

Each and every breath of the Lord's humble servant is pierced through with love of the Lord God.

Guru Ramdas ji / Raag Basant Hindol / / Guru Granth Sahib ji - Ang 1179

ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥੨॥

जिउ जल कमल प्रीति अति भारी बिनु जल देखे सुकलीधे ॥२॥

Jiu jal kamal preeti ati bhaaree binu jal dekhe sukaleedhe ||2||

ਜਿਵੇਂ ਕੌਲ ਫੁੱਲ ਅਤੇ ਪਾਣੀ ਦਾ ਬੜਾ ਡੂੰਘਾ ਪਿਆਰ ਹੁੰਦਾ ਹੈ, ਪਾਣੀ ਦਾ ਦਰਸਨ ਕਰਨ ਤੋਂ ਬਿਨਾ ਕੌਲ-ਫੁੱਲ ਸੁੱਕ ਜਾਂਦਾ ਹੈ (ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ) ॥੨॥

ज्यों कमल का जल से अत्यंत गहरा प्रेम होता है और जल को देखे बिना कुम्हला जाता है॥२॥

As the lotus is totally in love with the water and withers away without seeing the water, so am I in love with the Lord. ||2||

Guru Ramdas ji / Raag Basant Hindol / / Guru Granth Sahib ji - Ang 1179


ਜਨ ਜਪਿਓ ਨਾਮੁ ਨਿਰੰਜਨੁ ਨਰਹਰਿ ਉਪਦੇਸਿ ਗੁਰੂ ਹਰਿ ਪ੍ਰੀਧੇ ॥

जन जपिओ नामु निरंजनु नरहरि उपदेसि गुरू हरि प्रीधे ॥

Jan japio naamu niranjjanu narahari upadesi guroo hari preedhe ||

ਪਰਮਾਤਮਾ ਦੇ ਸੇਵਕ ਪਰਮਾਤਮਾ ਦਾ ਪਵਿੱਤਰ ਨਾਮ (ਸਦਾ) ਜਪਦੇ ਹਨ । ਗੁਰੂ ਨੇ (ਆਪਣੇ) ਉਪਦੇਸ਼ ਨਾਲ ਉਹਨਾਂ ਨੂੰ ਪਰਮਾਤਮਾ ਸਾਹਮਣੇ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੁੰਦਾ ਹੈ ।

भक्तों ने पावन प्रभु-नाम का ही जाप किया है, गुरु के उपदेश से उनको प्रभु साक्षात् दृष्टिगत हो गया है।

The Lord's humble servant chants the Immaculate Naam, the Name of the Lord; through the Guru's Teachings, the Lord reveals Himself.

Guru Ramdas ji / Raag Basant Hindol / / Guru Granth Sahib ji - Ang 1179

ਜਨਮ ਜਨਮ ਕੀ ਹਉਮੈ ਮਲੁ ਨਿਕਸੀ ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥

जनम जनम की हउमै मलु निकसी हरि अम्रिति हरि जलि नीधे ॥३॥

Janam janam kee haumai malu nikasee hari ammmriti hari jali needhe ||3||

(ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ । ਉਹ ਆਤਮਕ ਜੀਵਨ ਦੇਣ ਵਾਲੇ ਹਰਿ ਨਾਮ-ਜਲ ਵਿਚ (ਸਦਾ) ਇਸ਼ਨਾਨ ਕਰਦੇ ਰਹਿੰਦੇ ਹਨ ॥੩॥

जब हरि नाम रूपी अमृत जल प्राप्त हुआ तो उनकी जन्म-जन्मांतर की अहम् की मैल निकल गई॥३॥

The filth of egotism which stained me for countless lifetimes has been washed away, by the Ambrosial Water of the Ocean of the Lord. ||3||

Guru Ramdas ji / Raag Basant Hindol / / Guru Granth Sahib ji - Ang 1179


ਹਮਰੇ ਕਰਮ ਨ ਬਿਚਰਹੁ ਠਾਕੁਰ ਤੁਮ੍ਹ੍ਹ ਪੈਜ ਰਖਹੁ ਅਪਨੀਧੇ ॥

हमरे करम न बिचरहु ठाकुर तुम्ह पैज रखहु अपनीधे ॥

Hamare karam na bicharahu thaakur tumh paij rakhahu apaneedhe ||

ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੇ (ਚੰਗੇ ਮੰਦੇ) ਕਰਮ ਨਾਹ ਵਿਚਾਰਨੇ; ਆਪਣੇ ਸੇਵਕ-ਦਾਸ ਦੀ ਤੁਸਾਂ ਆਪ ਇੱਜ਼ਤ ਰੱਖਣੀ ।

हे ठाकुर ! हमारे कर्मों का ख्याल मत करो, अपने भक्त की तुम लाज रखो।

Please, do not take my karma into account, O my Lord and Master; please save the honor of Your slave.

Guru Ramdas ji / Raag Basant Hindol / / Guru Granth Sahib ji - Ang 1179

ਹਰਿ ਭਾਵੈ ਸੁਣਿ ਬਿਨਉ ਬੇਨਤੀ ਜਨ ਨਾਨਕ ਸਰਣਿ ਪਵੀਧੇ ॥੪॥੩॥੫॥

हरि भावै सुणि बिनउ बेनती जन नानक सरणि पवीधे ॥४॥३॥५॥

Hari bhaavai su(nn)i binau benatee jan naanak sara(nn)i paveedhe ||4||3||5||

ਹੇ ਹਰੀ! ਜਿਵੇਂ ਤੈਨੂੰ ਭਾਵੈ ਮੇਰੀ ਬੇਨਤੀ-ਅਰਜ਼ੋਈ ਸੁਣ, ਮੈਂ ਦਾਸ ਨਾਨਕ ਤੇਰੀ ਸਰਨ ਪਿਆਂ ਹਾਂ ॥੪॥੩॥੫॥

नानक विनयपूर्वक कहते हैं कि हे प्रभु ! जैसे तेरी मर्जी हो हमारी विनती सुनो, हम तेरी शरण में पड़े हुए हैं।॥४॥३॥५॥

O Lord, if it pleases You, hear my prayer; servant Nanak seeks Your Sanctuary. ||4||3||5||

Guru Ramdas ji / Raag Basant Hindol / / Guru Granth Sahib ji - Ang 1179


ਬਸੰਤੁ ਹਿੰਡੋਲ ਮਹਲਾ ੪ ॥

बसंतु हिंडोल महला ४ ॥

Basanttu hinddol mahalaa 4 ||

बसंतु हिंडोल महला ४॥

Basant Hindol, Fourth Mehl:

Guru Ramdas ji / Raag Basant Hindol / / Guru Granth Sahib ji - Ang 1179

ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥

मनु खिनु खिनु भरमि भरमि बहु धावै तिलु घरि नही वासा पाईऐ ॥

Manu khinu khinu bharami bharami bahu dhaavai tilu ghari nahee vaasaa paaeeai ||

(ਮਨੁੱਖ ਦਾ) ਮਨ ਹਰੇਕ ਖਿਨ ਭਟਕ ਭਟਕ ਕੇ (ਮਾਇਆ ਦੀ ਖ਼ਾਤਰ) ਬਹੁਤ ਦੌੜਦਾ ਫਿਰਦਾ ਹੈ, ਇਸ ਤਰ੍ਹਾਂ ਇਹ ਰਤਾ ਭਰ ਸਮੇ ਲਈ ਭੀ ਆਪਣੇ ਸਰੀਰ-ਘਰ ਵਿਚ (ਸ੍ਵੈ ਸਰੂਪ ਵਿਚ) ਟਿਕ ਨਹੀਂ ਸਕਦਾ ।

मन पल-पल भ्रमों में बहुत दौड़ता है और तिल मात्र भी अपने घर में नहीं रहता।

Each and every moment, my mind roams and rambles, and runs all over the place. It does not stay in its own home, even for an instant.

Guru Ramdas ji / Raag Basant Hindol / / Guru Granth Sahib ji - Ang 1179

ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥

गुरि अंकसु सबदु दारू सिरि धारिओ घरि मंदरि आणि वसाईऐ ॥१॥

Guri ankkasu sabadu daaroo siri dhaario ghari manddari aa(nn)i vasaaeeai ||1||

(ਗੁਰੂ ਦਾ) ਸ਼ਬਦ (ਮਨ ਦੀ ਭਟਕਣਾ ਦੂਰ ਕਰਨ ਲਈ) ਦਵਾਈ (ਹੈ । ਜਿਵੇਂ ਮਹਾਵਤ ਹਾਥੀ ਨੂੰ ਵੱਸ ਵਿਚ ਰੱਖਣ ਲਈ ਲੋਹੇ ਦਾ ਡੰਡਾ ਉਸ ਦੇ ਸਿਰ ਉਤੇ ਮਾਰਦਾ ਹੈ, ਤਿਵੇਂ) ਗੁਰੂ ਨੇ (ਜਿਸ ਮਨੁੱਖ ਦੇ) ਸਿਰ ਉੱਤੇ ਆਪਣਾ ਸ਼ਬਦ-ਅੰਕਸ਼ ਰੱਖ ਦਿੱਤਾ, ਉਸ ਦੇ ਮਨ ਨੂੰ ਹਿਰਦੇ-ਘਰ ਵਿਚ ਹਿਰਦੇ-ਮੰਦਰ ਵਿਚ ਲਿਆ ਕੇ ਟਿਕਾ ਦਿੱਤਾ ॥੧॥

जब गुरु शब्द रूपी दवा से सिर पर अंकुश लगाता है तो यह अपने घर आकर स्थित हो जाता है॥१॥

But when the bridle of the Shabad, the Word of God, is placed over its head, it returns to dwell in its own home. ||1||

Guru Ramdas ji / Raag Basant Hindol / / Guru Granth Sahib ji - Ang 1179


ਗੋਬਿੰਦ ਜੀਉ ਸਤਸੰਗਤਿ ਮੇਲਿ ਹਰਿ ਧਿਆਈਐ ॥

गोबिंद जीउ सतसंगति मेलि हरि धिआईऐ ॥

Gobindd jeeu satasanggati meli hari dhiaaeeai ||

ਹੇ ਗੋਬਿੰਦ ਜੀ! (ਮੈਨੂੰ) ਸਾਧ ਸੰਗਤ ਵਿਚ ਮਿਲਾ । (ਸਾਧ ਸੰਗਤ ਵਿਚ ਮਿਲ ਕੇ) ਹੇ ਹਰੀ! (ਤੇਰਾ ਨਾਮ) ਸਿਮਰਿਆ ਜਾ ਸਕਦਾ ਹੈ ।

हे गोविन्द ! सत्संगति से मिला दो ताकि तेरा भजन करते रहें।

O Dear Lord of the Universe, lead me to join the Sat Sangat, the True Congregation, so that I may meditate on You, Lord.

Guru Ramdas ji / Raag Basant Hindol / / Guru Granth Sahib ji - Ang 1179

ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥

हउमै रोगु गइआ सुखु पाइआ हरि सहजि समाधि लगाईऐ ॥१॥ रहाउ ॥

Haumai rogu gaiaa sukhu paaiaa hari sahaji samaadhi lagaaeeai ||1|| rahaau ||

ਹੇ ਹਰੀ! ਜਿਹੜਾ ਮਨੁੱਖ (ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਜੋੜਦਾ ਹੈ, ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥

जब सहज स्वभाव प्रभु में ध्यान लगाया जाता है तो अहम् का रोग दूर होकर सुख प्राप्त हो जाता है॥१॥रहाउ॥।

I am cured of the disease of egotism, and I have found peace; I have intuitively entered into the state of Samaadhi. ||1|| Pause ||

Guru Ramdas ji / Raag Basant Hindol / / Guru Granth Sahib ji - Ang 1179


ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭ੍ਰਮਿਆ ਲਹਿ ਨ ਸਕਾਈਐ ॥

घरि रतन लाल बहु माणक लादे मनु भ्रमिआ लहि न सकाईऐ ॥

Ghari ratan laal bahu maa(nn)ak laade manu bhrmiaa lahi na sakaaeeai ||

(ਹਰੇਕ ਮਨੁੱਖ ਦੇ ਹਿਰਦੇ-) ਘਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਅਨੇਕਾਂ ਰਤਨ ਲਾਲ ਮੋਤੀ ਭਰੇ ਪਏ ਹਨ । (ਪਰ ਜਦ ਤਕ) ਮਨ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਤਦ ਤਕ ਉਹਨਾਂ ਨੂੰ ਲੱਭ ਨਹੀਂ ਸਕੀਦਾ ।

हृदय-घर में बहुत सारे रत्न, मोती एवं माणिक्य भरे हुए हैं परन्तु मन भटकन में पड़कर इसे प्राप्त नहीं कर पाता।

This house is loaded with countless gems, jewels, rubies and emeralds, but the wandering mind cannot find them.

Guru Ramdas ji / Raag Basant Hindol / / Guru Granth Sahib ji - Ang 1179

ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥੨॥

जिउ ओडा कूपु गुहज खिन काढै तिउ सतिगुरि वसतु लहाईऐ ॥२॥

Jiu odaa koopu guhaj khin kaadhai tiu satiguri vasatu lahaaeeai ||2||

ਜਿਵੇਂ ਕੋਈ ਸੇਂਘਾ (ਧਰਤੀ ਵਿਚ) ਦੱਬਿਆ ਹੋਇਆ (ਪੁਰਾਣਾ) ਖੂਹ ਤੁਰਤ ਲੱਭ ਲੈਂਦਾ ਹੈ, ਤਿਵੇਂ (ਮਨੁੱਖ ਦੇ ਅੰਦਰ ਹੀ ਲੁਕਿਆ ਹੋਇਆ) ਨਾਮ-ਪਦਾਰਥ ਗੁਰੂ ਦੀ ਰਾਹੀਂ ਲੱਭ ਪੈਂਦਾ ਹੈ ॥੨॥

ज्यों भूमि में से पानी तलाश करने वाला तत्क्षण भूमि से कुआँ निकाल लेता है, त्यों सतगुरु नाम रूपी वस्तु पा लेता है॥२॥

As the water-diviner finds the hidden water, and the well is then dug in an instant, so do we find the object of the Name through the True Guru. ||2||

Guru Ramdas ji / Raag Basant Hindol / / Guru Granth Sahib ji - Ang 1179


ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥

जिन ऐसा सतिगुरु साधु न पाइआ ते ध्रिगु ध्रिगु नर जीवाईऐ ॥

Jin aisaa satiguru saadhu na paaiaa te dhrigu dhrigu nar jeevaaeeai ||

ਜਿਨ੍ਹਾਂ ਮਨੁੱਖਾਂ ਨੇ ਸਾਧੇ ਹੋਏ ਮਨ ਵਾਲਾ ਇਹੋ ਜਿਹਾ ਗੁਰੂ ਨਹੀਂ ਲੱਭਾ, ਉਹਨਾਂ ਮਨੁੱਖਾਂ ਦਾ ਜੀਊਣਾ ਸਦਾ ਫਿਟਕਾਰ-ਜੋਗ ਹੀ ਹੁੰਦਾ ਹੈ (ਉਹ ਸਦਾ ਅਜਿਹੇ ਕੰਮ ਹੀ ਕਰਦੇ ਹਨ ਕਿ ਉਹਨਾਂ ਨੂੰ ਜਗਤ ਵਿਚ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ) ।

जिसने ऐसा सतगुरु साधुजन नहीं पाया, उस व्यक्ति का जीना धिक्कार योग्य है।

Those who do not find such a Holy True Guru - cursed, cursed are the lives of those people.

Guru Ramdas ji / Raag Basant Hindol / / Guru Granth Sahib ji - Ang 1179

ਜਨਮੁ ਪਦਾਰਥੁ ਪੁੰਨਿ ਫਲੁ ਪਾਇਆ ਕਉਡੀ ਬਦਲੈ ਜਾਈਐ ॥੩॥

जनमु पदारथु पुंनि फलु पाइआ कउडी बदलै जाईऐ ॥३॥

Janamu padaarathu punni phalu paaiaa kaudee badalai jaaeeai ||3||

(ਅਜਿਹੇ ਮਨੁੱਖਾਂ ਨੇ) ਕੀਮਤੀ ਮਨੁੱਖਾ ਜਨਮ ਪਿਛਲੀ ਕੀਤੀ ਨੇਕ ਕਮਾਈ ਦੇ ਕਾਰਨ ਫਲ ਵਜੋਂ ਪ੍ਰਾਪਤ ਕੀਤਾ ਸੀ, ਪਰ ਹੁਣ ਉਹ ਜਨਮ ਕੌਡੀ ਦੇ ਭਾ (ਅਜਾਈਂ) ਜਾ ਰਿਹਾ ਹੈ ॥੩॥

यह मनुष्य जन्म उसे पुण्य फल के रूप में प्राप्त होता है, परन्तु नाम बिना कौड़ियों के दाम जाता है।॥३॥

The treasure of this human life is obtained when one's virtues bear fruit, but it is lost in exchange for a mere shell. ||3||

Guru Ramdas ji / Raag Basant Hindol / / Guru Granth Sahib ji - Ang 1179


ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ ਕਰਿ ਕਿਰਪਾ ਗੁਰੂ ਮਿਲਾਈਐ ॥

मधुसूदन हरि धारि प्रभ किरपा करि किरपा गुरू मिलाईऐ ॥

Madhusoodan hari dhaari prbh kirapaa kari kirapaa guroo milaaeeai ||

ਹੇ ਦੁਸ਼ਟ-ਦਮਨ ਹਰੀ! ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ । ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ ।

हे प्रभु ! कृपा धारण करो; कृपा करके गुरु से मिला दो।

O Lord God, please be merciful to me; be merciful, and lead me to meet the Guru.

Guru Ramdas ji / Raag Basant Hindol / / Guru Granth Sahib ji - Ang 1179

ਜਨ ਨਾਨਕ ਨਿਰਬਾਣ ਪਦੁ ਪਾਇਆ ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥

जन नानक निरबाण पदु पाइआ मिलि साधू हरि गुण गाईऐ ॥४॥४॥६॥

Jan naanak nirabaa(nn) padu paaiaa mili saadhoo hari gu(nn) gaaeeai ||4||4||6||

ਦਾਸ ਨਾਨਕ ਆਖਦਾ ਹੈ- (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੪॥੪॥੬॥

नानक का मत है कि साधु पुरुष के संग भगवान का गुणगान किया जाए तो निर्वाण पद प्राप्त हो जाता है॥४॥४॥६॥

Servant Nanak has attained the state of Nirvaanaa; meeting with the Holy people, he sings the Glorious Praises of the Lord. ||4||4||6||

Guru Ramdas ji / Raag Basant Hindol / / Guru Granth Sahib ji - Ang 1179


ਬਸੰਤੁ ਹਿੰਡੋਲ ਮਹਲਾ ੪ ॥

बसंतु हिंडोल महला ४ ॥

Basanttu hinddol mahalaa 4 ||

बसंतु हिंडोल महला ४॥

Basant Hindol, Fourth Mehl:

Guru Ramdas ji / Raag Basant Hindol / / Guru Granth Sahib ji - Ang 1179

ਆਵਣ ਜਾਣੁ ਭਇਆ ਦੁਖੁ ਬਿਖਿਆ ਦੇਹ ਮਨਮੁਖ ਸੁੰਞੀ ਸੁੰਞੁ ॥

आवण जाणु भइआ दुखु बिखिआ देह मनमुख सुंञी सुंञु ॥

Aava(nn) jaa(nn)u bhaiaa dukhu bikhiaa deh manamukh sun(ny)ee sun(ny)u ||

ਮਾਇਆ (ਦੇ ਮੋਹ) ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਉਹਨਾਂ ਨੂੰ ਕਲੇਸ਼ ਵਾਪਰਿਆ ਰਹਿੰਦਾ ਹੈ, ਉਹਨਾਂ ਦਾ ਸਰੀਰ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹਨਾਂ ਦੇ ਅੰਦਰ ਨਾਮ ਵਲੋਂ ਸੁੰਞ ਬਣੀ ਰਹਿੰਦੀ ਹੈ ।

स्वेच्छाचारी मनुष्य विषय-विकारों में दुखी रहता है, इस तरह नामविहीन शरीर सूना ही रहता है, अतः उसे जन्म-मरण का बन्धन बना रहता है।

Coming and going, he suffers the pains of vice and corruption; the body of the self-willed manmukh is desolate and vacant.

Guru Ramdas ji / Raag Basant Hindol / / Guru Granth Sahib ji - Ang 1179

ਰਾਮ ਨਾਮੁ ਖਿਨੁ ਪਲੁ ਨਹੀ ਚੇਤਿਆ ਜਮਿ ਪਕਰੇ ਕਾਲਿ ਸਲੁੰਞੁ ॥੧॥

राम नामु खिनु पलु नही चेतिआ जमि पकरे कालि सलुंञु ॥१॥

Raam naamu khinu palu nahee chetiaa jami pakare kaali salun(ny)u ||1||

ਉਹ ਮਨੁੱਖ ਪਰਮਾਤਮਾ ਦਾ ਨਾਮ ਇਕ ਖਿਨ ਲਈ ਇਕ ਪਲ ਲਈ ਭੀ ਯਾਦ ਨਹੀਂ ਕਰਦੇ । ਆਤਮਕ ਮੌਤ ਨੇ ਹਰ ਵੇਲੇ ਉਹਨਾਂ ਨੂੰ ਸਿਰੋਂ ਫੜਿਆ ਹੋਇਆ ਹੁੰਦਾ ਹੈ ॥੧॥

वह पल भर भी राम नाम का चिन्तन नहीं करता, परिणामस्वरूप काल उसे पकड़कर ले जाता है।॥ १॥

He does not dwell on the Lord's Name, even for an instant, and so the Messenger of Death seizes him by his hair. ||1||

Guru Ramdas ji / Raag Basant Hindol / / Guru Granth Sahib ji - Ang 1179


ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥

गोबिंद जीउ बिखु हउमै ममता मुंञु ॥

Gobindd jeeu bikhu haumai mamataa mun(ny)u ||

ਹੇ (ਮੇਰੇ) ਗੋਬਿੰਦ ਜੀ! (ਮੇਰੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ ਅਤੇ ਮਮਤਾ ਦੀ ਜ਼ਹਰ ਦੂਰ ਕਰ ।

हे गोविन्द ! अहंकार रूपी जहर एवं ममत्व को समाप्त कर दो।

O Dear Lord of the Universe, please rid me of the poison of egotism and attachment.

Guru Ramdas ji / Raag Basant Hindol / / Guru Granth Sahib ji - Ang 1179

ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਰਸੁ ਭੁੰਞੁ ॥੧॥ ਰਹਾਉ ॥

सतसंगति गुर की हरि पिआरी मिलि संगति हरि रसु भुंञु ॥१॥ रहाउ ॥

Satasanggati gur kee hari piaaree mili sanggati hari rasu bhun(ny)u ||1|| rahaau ||

ਹੇ ਹਰੀ! ਸਾਧ ਸੰਗਤ ਤੇਰੀ ਪਿਆਰੀ ਹੈ ਗੁਰੂ ਦੀ ਪਿਆਰੀ ਹੈ । (ਮਿਹਰ ਕਰ) ਮੈਂ ਸਾਧ ਸੰਗਤ ਵਿਚ ਮਿਲ ਕੇ ਤੇਰੇ ਨਾਮ ਦਾ ਰਸ ਮਾਣਦਾ ਰਹਾਂ ॥੧॥ ਰਹਾਉ ॥

प्रभु को गुरु की सत्संगति ही प्यारी लगती है, संगत में शामिल होकर हरिनाम रस का आनंद पाओ॥१॥रहाउ॥।

The Sat Sangat, Guru's True Congregation is so dear to the Lord. So join the Sangat, and taste the sublime essence of the Lord. ||1|| Pause ||

Guru Ramdas ji / Raag Basant Hindol / / Guru Granth Sahib ji - Ang 1179


ਸਤਸੰਗਤਿ ਸਾਧ ਦਇਆ ਕਰਿ ਮੇਲਹੁ ਸਰਣਾਗਤਿ ਸਾਧੂ ਪੰਞੁ ॥

सतसंगति साध दइआ करि मेलहु सरणागति साधू पंञु ॥

Satasanggati saadh daiaa kari melahu sara(nn)aagati saadhoo pan(ny)u ||

ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਗੁਰੂ ਦੀ ਸਤ ਸੰਗਤ ਵਿਚ ਮਿਲਾਈ ਰੱਖ, ਮੈਂ ਗੁਰੂ ਦੀ ਸਰਨ (ਸਦਾ) ਪਿਆ ਰਹਾਂ ।

हे प्रभु ! दया करके साधुओं की सत्संगति में मिला दो, ताकि हम साधुओं की शरण में पड़े रहें।

Please be kind to me, and unite me with the Sat Sangat, the True Congregation of the Holy; I seek the Sanctuary of the Holy.

Guru Ramdas ji / Raag Basant Hindol / / Guru Granth Sahib ji - Ang 1179

ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮ੍ਹ੍ਹ ਦੀਨ ਦਇਆਲ ਦੁਖ ਭੰਞੁ ॥੨॥

हम डुबदे पाथर काढि लेहु प्रभ तुम्ह दीन दइआल दुख भंञु ॥२॥

Ham dubade paathar kaadhi lehu prbh tumh deen daiaal dukh bhan(ny)u ||2||

ਹੇ ਪ੍ਰਭੂ! (ਪਾਪਾਂ ਨਾਲ ਭਾਰੇ) ਪੱਥਰ (ਹੋਏ) ਅਸਾਂ ਜੀਵਾਂ ਨੂੰ (ਪਾਪਾਂ ਵਿਚ) ਡੁੱਬ ਰਿਹਾਂ ਨੂੰ ਕੱਢ ਲੈ । ਹੇ ਪ੍ਰਭੂ ਜੀ! ਤੁਸੀਂ ਦੀਨਾਂ ਉਤੇ ਦਇਆ ਕਰਨ ਵਾਲੇ ਹੋ, ਤੁਸੀਂ ਸਾਡੇ ਦੁੱਖ ਨਾਸ ਕਰਨ ਵਾਲੇ ਹੋ ॥੨॥

विकारों में डूब रहे हम जैसे पत्थरों को हे प्रभु ! निकाल लो, तुम दीनदयालु एवं दुख नाशक हो।॥२॥

I am a heavy stone, sinking down - please lift me up and pull me out! O God, Merciful to the meek, You are the Destroyer of sorrow. ||2||

Guru Ramdas ji / Raag Basant Hindol / / Guru Granth Sahib ji - Ang 1179


ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਞੁ ॥

हरि उसतति धारहु रिद अंतरि सुआमी सतसंगति मिलि बुधि लंञु ॥

Hari usatati dhaarahu rid anttari suaamee satasanggati mili budhi lan(ny)u ||

ਹੇ ਹਰੀ! ਹੇ ਸੁਆਮੀ! (ਆਪਣੀ) ਸਿਫ਼ਤ-ਸਾਲਾਹ (ਮੇਰੇ) ਹਿਰਦੇ ਵਿਚ ਵਸਾਈ ਰੱਖ । (ਮਿਹਰ ਕਰ) ਤੇਰੀ ਸਾਧ ਸੰਗਤ ਵਿਚ ਮਿਲ ਕੇ (ਮੇਰੀ) ਅਕਲ (ਤੇਰੇ ਨਾਮ ਦੇ ਚਾਨਣ ਨਾਲ) ਰੌਸ਼ਨ ਹੋ ਜਾਏ ।

हे स्वामी ! हृदय में अपनी स्तुति बसा दो, ताकि सत्संगत में मिलकर बुद्धि उज्ज्वल हो जाए।

I enshrine the Praises of my Lord and Master within my heart; joining the Sat Sangat, my intellect is enlightened.

Guru Ramdas ji / Raag Basant Hindol / / Guru Granth Sahib ji - Ang 1179

ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਞੁ ॥੩॥

हरि नामै हम प्रीति लगानी हम हरि विटहु घुमि वंञु ॥३॥

Hari naamai ham preeti lagaanee ham hari vitahu ghumi van(ny)u ||3||

ਪਰਮਾਤਮਾ ਦੇ ਨਾਮ ਵਿਚ ਮੇਰੀ ਪ੍ਰੀਤ ਬਣ ਗਈ ਹੈ, ਮੈਂ (ਹੁਣ) ਪਰਮਾਤਮਾ ਤੋਂ (ਸਦਾ) ਸਦਕੇ ਜਾਂਦਾ ਹਾਂ ॥੩॥

हमारा हरि-नाम से ही प्रेम लगा हुआ है और हम प्रभु पर कुर्बान जाते हैं।॥३॥

I have fallen in love with the Lord's Name; I am a sacrifice to the Lord. ||3||

Guru Ramdas ji / Raag Basant Hindol / / Guru Granth Sahib ji - Ang 1179


ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ ਦੇਵਹੁ ਹਰਿ ਲੰਞੁ ॥

जन के पूरि मनोरथ हरि प्रभ हरि नामु देवहु हरि लंञु ॥

Jan ke poori manorath hari prbh hari naamu devahu hari lan(ny)u ||

ਹੇ ਹਰੀ! ਹੇ ਪ੍ਰਭੂ! (ਮੈਂ) ਸੇਵਕ ਦੇ ਮਨੋਰਥ ਪੂਰੇ ਕਰ, ਮੈਨੂੰ ਆਪਣਾ ਨਾਮ ਬਖ਼ਸ਼, (ਤੇਰਾ ਨਾਮ ਹੀ ਮੇਰੇ ਵਾਸਤੇ) ਚਾਨਣ (ਹੈ) ।

हे प्रभु ! दास के सभी मनोरथ पूरे कर दो और नाम ही प्रदान करो।

O Lord God, please fulfill the desires of Your humble servant; please bless me with Your Name, O Lord.

Guru Ramdas ji / Raag Basant Hindol / / Guru Granth Sahib ji - Ang 1179

ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥

जन नानक मनि तनि अनदु भइआ है गुरि मंत्रु दीओ हरि भंञु ॥४॥५॥७॥१२॥१८॥७॥३७॥

Jan naanak mani tani anadu bhaiaa hai guri manttru deeo hari bhan(ny)u ||4||5||7||12||18||7||37||

ਹੇ ਦਾਸ ਨਾਨਕ! (ਆਖ-ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਬਖ਼ਸ਼ਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਆਤਮਕ ਖਿੜਾਉ ਬਣ ਗਿਆ ॥੪॥੫॥੭॥੧੨॥੧੮॥੭॥੩੭॥

नानक का कथन है कि गुरु ने हरिनाम मंत्र प्रदान किया तो मन तन में आनंद उत्पन्न हो गया॥ ४॥ ५॥ ७॥ १२॥ १८॥ ७॥ ३७॥

Servant Nanak's mind and body are filled with ecstasy; the Guru has blessed him with the Mantra of the Lord's Name. ||4||5||7||12||18||7||37||

Guru Ramdas ji / Raag Basant Hindol / / Guru Granth Sahib ji - Ang 1179Download SGGS PDF Daily Updates ADVERTISE HERE