ANG 1178, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥

कालि दैति संघारे जम पुरि गए ॥२॥

Kaali daiti sangghaare jam puri gae ||2||

ਜਦੋਂ ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਤਦੋਂ ਜਮਾਂ ਦੇ ਵੱਸ ਪੈ ਗਏ ॥੨॥

जब काल रूपी दैत्य संहार करता है तो वे यमपुरी पहुँच जाते हैं।॥२॥

They are destroyed by Death's demons, and they must go to the City of Death. ||2||

Guru Ramdas ji / Raag Basant / / Guru Granth Sahib ji - Ang 1178


ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥

गुरमुखि हरि हरि हरि लिव लागे ॥

Guramukhi hari hari hari liv laage ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ,

गुरुमुख की परमात्मा में ही लगन लगी रहती है और

The Gurmukhs are lovingly attached to the Lord, Har, Har, Har.

Guru Ramdas ji / Raag Basant / / Guru Granth Sahib ji - Ang 1178

ਜਨਮ ਮਰਣ ਦੋਊ ਦੁਖ ਭਾਗੇ ॥੩॥

जनम मरण दोऊ दुख भागे ॥३॥

Janam mara(nn) dou dukh bhaage ||3||

(ਜਿਸ ਦੀ ਬਰਕਤਿ ਨਾਲ) ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ॥੩॥

उसके जन्म-मरण के दोनों ही दुख दूर हो जाते हैं।॥३॥

Their pains of both birth and death are taken away. ||3||

Guru Ramdas ji / Raag Basant / / Guru Granth Sahib ji - Ang 1178


ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥

भगत जना कउ हरि किरपा धारी ॥

Bhagat janaa kau hari kirapaa dhaaree ||

ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ) ।

अपने भक्तजनों पर परमात्मा ने कृपा-दृष्टि की है,"

The Lord showers His Mercy on His humble devotees.

Guru Ramdas ji / Raag Basant / / Guru Granth Sahib ji - Ang 1178

ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥

गुरु नानकु तुठा मिलिआ बनवारी ॥४॥२॥

Guru naanaku tuthaa miliaa banavaaree ||4||2||

ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੨॥

गुरु नानक की प्रसन्नता से भगवान मिल गया है॥४॥२॥

Guru Nanak has shown mercy to me; I have met the Lord, the Lord of the forest. ||4||2||

Guru Ramdas ji / Raag Basant / / Guru Granth Sahib ji - Ang 1178


ਬਸੰਤੁ ਹਿੰਡੋਲ ਮਹਲਾ ੪ ਘਰੁ ੨

बसंतु हिंडोल महला ४ घरु २

Basanttu hinddol mahalaa 4 gharu 2

ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

बसंतु हिंडोल महला ४ घरु २

Basant Hindol, Fourth Mehl, Second House:

Guru Ramdas ji / Raag Basant Hindol / / Guru Granth Sahib ji - Ang 1178

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Ramdas ji / Raag Basant Hindol / / Guru Granth Sahib ji - Ang 1178

ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥

राम नामु रतन कोठड़ी गड़ मंदरि एक लुकानी ॥

Raam naamu ratan kotha(rr)ee ga(rr) manddari ek lukaanee ||

ਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ ।

राम नाम रूपी अमूल्य रत्न शरीर रूपी किले के मन्दिर में गुप्त रूप से विद्यमान है,

The Lord's Name is a jewel, hidden in a chamber of the palace of the body-fortress.

Guru Ramdas ji / Raag Basant Hindol / / Guru Granth Sahib ji - Ang 1178

ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥

सतिगुरु मिलै त खोजीऐ मिलि जोती जोति समानी ॥१॥

Satiguru milai ta khojeeai mili jotee joti samaanee ||1||

ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ । (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੧॥

अगर सच्चे गुरु से भेंट हो जाए तो ही इसकी खोज होती है, तदन्तर आत्म-ज्योति परम-ज्योति में विलीन हो जाती है।॥१॥

When one meets the True Guru, then he searches and finds it, and his light merges with the Divine Light. ||1||

Guru Ramdas ji / Raag Basant Hindol / / Guru Granth Sahib ji - Ang 1178


ਮਾਧੋ ਸਾਧੂ ਜਨ ਦੇਹੁ ਮਿਲਾਇ ॥

माधो साधू जन देहु मिलाइ ॥

Maadho saadhoo jan dehu milaai ||

ਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ ।

हे प्रभु! साधुजनों से हमें मिला दो,

O Lord, lead me to meet with the Holy Person, the Guru.

Guru Ramdas ji / Raag Basant Hindol / / Guru Granth Sahib ji - Ang 1178

ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥

देखत दरसु पाप सभि नासहि पवित्र परम पदु पाइ ॥१॥ रहाउ ॥

Dekhat darasu paap sabhi naasahi pavitr param padu paai ||1|| rahaau ||

ਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ । (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥

क्योंकि उनके दर्शनों से सब पाप नाश हो जाते हैं और पवित्र परमपद प्राप्त हो जाता है।॥१॥रहाउ॥।

Gazing upon the Blessed Vision of His Darshan, all my sins are erased, and I obtain the supreme, sublime, sanctified status. ||1|| Pause ||

Guru Ramdas ji / Raag Basant Hindol / / Guru Granth Sahib ji - Ang 1178


ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥

पंच चोर मिलि लागे नगरीआ राम नाम धनु हिरिआ ॥

Pancch chor mili laage nagareeaa raam naam dhanu hiriaa ||

(ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ ।

कामादिक पाँच चोर शरीर रूपी नगरी में मिलकर लगे रहते हैं और वे राम नाम रूपी धन को चुराते हैं।

The five thieves join together and plunder the body-village, stealing the wealth of the Lord's Name.

Guru Ramdas ji / Raag Basant Hindol / / Guru Granth Sahib ji - Ang 1178

ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥

गुरमति खोज परे तब पकरे धनु साबतु रासि उबरिआ ॥२॥

Guramati khoj pare tab pakare dhanu saabatu raasi ubariaa ||2||

ਜਦੋਂ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ॥੨॥

जब गुरु की शिक्षा द्वारा छानबीन की तो इन्हें पकड़ लिया और वे राम नाम रूपी धन की सारी राशि बचा ली॥२॥

But through the Guru's Teachings, they are traced and caught, and this wealth is recovered intact. ||2||

Guru Ramdas ji / Raag Basant Hindol / / Guru Granth Sahib ji - Ang 1178


ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥

पाखंड भरम उपाव करि थाके रिद अंतरि माइआ माइआ ॥

Paakhandd bharam upaav kari thaake rid anttari maaiaa maaiaa ||

ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ) ।

जीव धर्म-कर्म का आडम्बर एवं भर्मो का उपाय करके थक जाते हैं परन्तु उनके हृदय में माया का प्रभाव बना रहता है।

Practicing hypocrisy and superstition, people have grown weary of the effort, but still, deep within their hearts, they yearn for Maya, Maya.

Guru Ramdas ji / Raag Basant Hindol / / Guru Granth Sahib ji - Ang 1178

ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥

साधू पुरखु पुरखपति पाइआ अगिआन अंधेरु गवाइआ ॥३॥

Saadhoo purakhu purakhapati paaiaa agiaan anddheru gavaaiaa ||3||

ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੩॥

जब महापुरुष साधु की संगत प्राप्त होती है तो अज्ञान का अंधेरा समाप्त हो जाता है।॥३॥

By the Grace of the Holy Person, I have met with the Lord, the Primal Being, and the darkness of ignorance is dispelled. ||3||

Guru Ramdas ji / Raag Basant Hindol / / Guru Granth Sahib ji - Ang 1178


ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥

जगंनाथ जगदीस गुसाई करि किरपा साधु मिलावै ॥

Jagannaath jagadees gusaaee kari kirapaa saadhu milaavai ||

ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,

जब जगन्नाथ जगदीश्वर कृपा करके साधु पुरुष से मिला देता है तो

The Lord, the Lord of the Earth, the Lord of the Universe, in His Mercy, leads me to meet the Holy Person, the Guru.

Guru Ramdas ji / Raag Basant Hindol / / Guru Granth Sahib ji - Ang 1178

ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥

नानक सांति होवै मन अंतरि नित हिरदै हरि गुण गावै ॥४॥१॥३॥

Naanak saanti hovai man anttari nit hiradai hari gu(nn) gaavai ||4||1||3||

ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੧॥੩॥

नानक का मत है कि मन को शान्ति प्राप्त हो जाती है और वह नित्य ही हृदय में प्रभु के गुण गाता रहता है॥४॥१॥३॥

O Nanak, peace then comes to abide deep within my mind, and I constantly sing the Glorious Praises of the Lord within my heart. ||4||1||3||

Guru Ramdas ji / Raag Basant Hindol / / Guru Granth Sahib ji - Ang 1178


ਬਸੰਤੁ ਮਹਲਾ ੪ ਹਿੰਡੋਲ ॥

बसंतु महला ४ हिंडोल ॥

Basanttu mahalaa 4 hinddol ||

बसंतु महला ४ हिंडोल॥

Basant, Fourth Mehl, Hindol:

Guru Ramdas ji / Raag Basant Hindol / / Guru Granth Sahib ji - Ang 1178

ਤੁਮ੍ਹ੍ਹ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥

तुम्ह वड पुरख वड अगम गुसाई हम कीरे किरम तुमनछे ॥

Tumh vad purakh vad agam gusaaee ham keere kiram tumanachhe ||

(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਅਸੀਂ ਤੇਰੇ ਪੈਦਾ ਕੀਤੇ ਹੋਏ ਤੁੱਛ ਜਿਹੇ ਜੀਵ ਹਾਂ ।

हे सृष्टि के स्वामी ! तू बहुत बड़ा है, सर्वशक्तिमान एवं अगम्य है और हम तेरे तुच्छ कीट मात्र हैं।

You are the Great Supreme Being, the Vast and Inaccessible Lord of the World; I am a mere insect, a worm created by You.

Guru Ramdas ji / Raag Basant Hindol / / Guru Granth Sahib ji - Ang 1178

ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥

हरि दीन दइआल करहु प्रभ किरपा गुर सतिगुर चरण हम बनछे ॥१॥

Hari deen daiaal karahu prbh kirapaa gur satigur chara(nn) ham banachhe ||1||

ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਹਰੀ! ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ (ਮੈਨੂੰ ਗੁਰੂ ਮਿਲਾ) ਮੈਂ ਗੁਰੂ ਸਤਿਗੁਰੂ ਦੇ ਚਰਨਾਂ (ਦੀ ਧੂੜ) ਦੀ ਤਾਂਘ ਰੱਖਦਾ ਹਾਂ ॥੧॥

हे दीनदयाल ! कृपा करो, हम गुरु के चरण ही चाहते हैं।॥१॥

O Lord, Merciful to the meek, please grant Your Grace; O God, I long for the feet of the Guru, the True Guru. ||1||

Guru Ramdas ji / Raag Basant Hindol / / Guru Granth Sahib ji - Ang 1178


ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥

गोबिंद जीउ सतसंगति मेलि करि क्रिपछे ॥

Gobindd jeeu satasanggati meli kari kripachhe ||

ਹੇ ਗੋਬਿੰਦ ਜੀ! (ਮੇਰੇ ਉਤੇ) ਮਿਹਰ ਕਰ (ਮੈਨੂੰ ਸਾਧ-) ਸੰਗਤ ਵਿਚ ਮਿਲਾ ।

हे गोविन्द ! कृपा-दृष्टि करके सत्संगत से मिला दो;

O Dear Lord of the Universe, please be merciful and unite me with the Sat Sangat, the True Congregation.

Guru Ramdas ji / Raag Basant Hindol / / Guru Granth Sahib ji - Ang 1178

ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥

जनम जनम के किलविख मलु भरिआ मिलि संगति करि प्रभ हनछे ॥१॥ रहाउ ॥

Janam janam ke kilavikh malu bhariaa mili sanggati kari prbh hanachhe ||1|| rahaau ||

ਮੈਂ ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿੱਬੜਿਆ ਹੋਇਆ ਹਾਂ । ਹੇ ਪ੍ਰਭੂ! (ਮੈਨੂੰ ਸਾਧ-) ਸੰਗਤ ਵਿਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ ॥੧॥ ਰਹਾਉ ॥

मन में जन्म-जन्मांतर की पापों की मैल भरी हुई है, अतः अच्छी संगत में मिलाकर नेक बना दो॥१॥रहाउ॥।

I was overflowing with the filthy sins of countless past lives. But joining the Sangat, God made me pure again. ||1|| Pause ||

Guru Ramdas ji / Raag Basant Hindol / / Guru Granth Sahib ji - Ang 1178


ਤੁਮ੍ਹ੍ਹਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥

तुम्हरा जनु जाति अविजाता हरि जपिओ पतित पवीछे ॥

Tumhraa janu jaati avijaataa hari japio patit paveechhe ||

ਹੇ ਹਰੀ! ਤੇਰਾ ਸੇਵਕ ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ,

हे प्रभु ! ऊँची जाति अथवा छोटी जाति से संबंधित जिस व्यक्ति ने भी तुम्हारा जाप किया है, वह विकारों से छूटकर पवित्र हो गया है।

Your humble servant, whether of high class or low class, O Lord - by meditating on You, the sinner becomes pure.

Guru Ramdas ji / Raag Basant Hindol / / Guru Granth Sahib ji - Ang 1178

ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥

हरि कीओ सगल भवन ते ऊपरि हरि सोभा हरि प्रभ दिनछे ॥२॥

Hari keeo sagal bhavan te upari hari sobhaa hari prbh dinachhe ||2||

ਹੇ ਹਰੀ! ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ । ਹੇ ਪ੍ਰਭੂ! ਤੂੰ ਉਸ ਨੂੰ (ਲੋਕ ਪਰਲੋਕ ਦੀ) ਵਡਿਆਈ ਬਖ਼ਸ਼ ਦਿੱਤੀ ॥੨॥

प्रभु ने समूचे लोकों में उसे सर्वोपरि कर दिया है और वह सर्वत्र शोभा प्रदान करता है॥२॥

The Lord exalts and elevates him above the whole world, and the Lord God blesses him with the Lord's Glory. ||2||

Guru Ramdas ji / Raag Basant Hindol / / Guru Granth Sahib ji - Ang 1178


ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥

जाति अजाति कोई प्रभ धिआवै सभि पूरे मानस तिनछे ॥

Jaati ajaati koee prbh dhiaavai sabhi poore maanas tinachhe ||

ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ।

उच्च अथवा निम्न जाति वाला कोई भी पुरुष प्रभु का ध्यान करे तो उसकी सभी मनोकामनाएँ पूरी हो जाती हैं।

Anyone who meditates on God, whether of high class or low class, will have all of his hopes and desires fulfilled.

Guru Ramdas ji / Raag Basant Hindol / / Guru Granth Sahib ji - Ang 1178

ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨੑ ਹਰਿ ਧਾਰਿਓ ਹਰਿ ਉਰਛੇ ॥੩॥

से धंनि वडे वड पूरे हरि जन जिन्ह हरि धारिओ हरि उरछे ॥३॥

Se dhanni vade vad poore hari jan jinh hari dhaario hari urachhe ||3||

ਪ੍ਰਭੂ ਦੇ ਜਿਨ੍ਹਾਂ ਸੇਵਕਾਂ ਨੇ ਹਰੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਭਾਗਾਂ ਵਾਲੇ ਹਨ, ਉਹ ਸਭਨਾਂ ਤੋਂ ਵੱਡੇ ਹਨ, ਉਹ ਪੂਰਨ ਪੁਰਖ ਹਨ ॥੩॥

जिन्होंने परमात्मा को अपने हृदय में धारण कर लिया है, वही खुशनसीब, धन्य और महान् हैं॥३॥

Those humble servants of the Lord who enshrine the Lord within their hearts, are blessed, and are made great and totally perfect. ||3||

Guru Ramdas ji / Raag Basant Hindol / / Guru Granth Sahib ji - Ang 1178


ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥

हम ढींढे ढीम बहुतु अति भारी हरि धारि क्रिपा प्रभ मिलछे ॥

Ham dheendhe dheem bahutu ati bhaaree hari dhaari kripaa prbh milachhe ||

ਹੇ ਹਰੀ! ਅਸੀਂ ਜੀਵ ਨੀਚ ਹਾਂ, ਅਸੀਂ ਮੂਰਖ ਹਾਂ, ਅਸੀਂ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ । ਹੇ ਹਰੀ! ਮਿਹਰ ਕਰ, ਸਾਨੂੰ ਮਿਲ ।

हे प्रभु! हम बहुत नीच, मूर्ख एवं कठोर दिल हैं, कृपा करके मिल जाओ।

I am so low, I am an utterly heavy lump of clay. Please shower Your Mercy on me, Lord, and unite me with Yourself.

Guru Ramdas ji / Raag Basant Hindol / / Guru Granth Sahib ji - Ang 1178

ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥

जन नानक गुरु पाइआ हरि तूठे हम कीए पतित पवीछे ॥४॥२॥४॥

Jan naanak guru paaiaa hari toothe ham keee patit paveechhe ||4||2||4||

ਹੇ ਦਾਸ ਨਾਨਕ! ਪ੍ਰਭੂ ਦਇਆਵਾਨ ਹੋਇਆ, ਸਾਨੂੰ ਗੁਰੂ ਮਿਲ ਪਿਆ, (ਗੁਰੂ ਨੇ) ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ ॥੪॥੨॥੪॥

हे नानक ! जब गुरु को पाया तो प्रभु प्रसन्न हो गया और हम पतित जीवों को उसने पावन कर दिया॥४॥२॥४॥

The Lord, in His Mercy, has led servant Nanak to find the Guru; I was a sinner, and now I have become immaculate and pure. || ||4||2||4||

Guru Ramdas ji / Raag Basant Hindol / / Guru Granth Sahib ji - Ang 1178


ਬਸੰਤੁ ਹਿੰਡੋਲ ਮਹਲਾ ੪ ॥

बसंतु हिंडोल महला ४ ॥

Basanttu hinddol mahalaa 4 ||

बसंतु हिंडोल महला ४॥

Basant Hindol, Fourth Mehl:

Guru Ramdas ji / Raag Basant Hindol / / Guru Granth Sahib ji - Ang 1178

ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥

मेरा इकु खिनु मनूआ रहि न सकै नित हरि हरि नाम रसि गीधे ॥

Meraa iku khinu manooaa rahi na sakai nit hari hari naam rasi geedhe ||

(ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ, ਤਦੋਂ ਤੋਂ) ਮੇਰਾ ਮਨ ਸਦਾ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਹੁਣ ਇਹ ਮਨ ਇਕ ਖਿਨ ਵਾਸਤੇ ਭੀ (ਉਸ ਸੁਆਦ ਤੋਂ ਬਿਨਾ) ਰਹਿ ਨਹੀਂ ਸਕਦਾ;

मेरा मन एक पल भी रह नहीं सकता और यह तो नित्य हरिनाम के भजन रस में ही मस्त रहता है।

My mind cannot survive, even for an instant, without the Lord. I drink in continually the sublime essence of the Name of the Lord, Har, Har.

Guru Ramdas ji / Raag Basant Hindol / / Guru Granth Sahib ji - Ang 1178

ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥

जिउ बारिकु रसकि परिओ थनि माता थनि काढे बिलल बिलीधे ॥१॥

Jiu baariku rasaki pario thani maataa thani kaadhe bilal bileedhe ||1||

ਜਿਵੇਂ ਛੋਟਾ ਬਾਲ ਬੜੇ ਸੁਆਦ ਨਾਲ ਆਪਣੀ ਮਾਂ ਦੇ ਥਣ ਨੂੰ ਚੰਬੜਦਾ ਹੈ, ਪਰ ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਈਏ ਤਾਂ ਉਹ ਵਿਲਕਣ ਲੱਗ ਪੈਂਦਾ ਹੈ ॥੧॥

ज्यों छोटा-सा बच्चा माता के स्तनों का दुग्धपान करने में लीन रहता है और स्तनों से निकालने पर रोने चिल्लाने लगता है॥१॥

It is like a baby, who joyfully sucks at his mother's breast; when the breast is withdrawn, he weeps and cries. ||1||

Guru Ramdas ji / Raag Basant Hindol / / Guru Granth Sahib ji - Ang 1178


ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥

गोबिंद जीउ मेरे मन तन नाम हरि बीधे ॥

Gobindd jeeu mere man tan naam hari beedhe ||

ਹੇ ਗੋਬਿੰਦ ਜੀ! ਹੇ ਹਰੀ! (ਗੁਰੂ ਦੀ ਮਿਹਰ ਨਾਲ) ਮੇਰਾ ਮਨ ਮੇਰਾ ਤਨ ਤੇਰੇ ਨਾਮ ਵਿਚ ਵਿੱਝ ਗਏ ਹਨ ।

हे गोविन्द ! मेरा मन तन भी इसी तरह नाम रस में बिंध गया है।

O Dear Lord of the Universe, my mind and body are pierced through by the Name of the Lord.

Guru Ramdas ji / Raag Basant Hindol / / Guru Granth Sahib ji - Ang 1178

ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥

वडै भागि गुरु सतिगुरु पाइआ विचि काइआ नगर हरि सीधे ॥१॥ रहाउ ॥

Vadai bhaagi guru satiguru paaiaa vichi kaaiaa nagar hari seedhe ||1|| rahaau ||

ਵੱਡੀ ਕਿਸਮਤ ਨਾਲ ਮੈਨੂੰ ਗੁਰੂ ਸਤਿਗੁਰੂ ਮਿਲ ਪਿਆ ਹੈ । (ਗੁਰੂ ਦੀ ਕਿਰਪਾ ਨਾਲ ਹੁਣ ਮੈਂ) ਆਪਣੇ ਸਰੀਰ-ਨਗਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੧॥ ਰਹਾਉ ॥

अहोभाग्य से गुरु को पाया तो शरीर रूपी नगर में प्रभु की प्राप्ति हो गई॥१॥रहाउ॥

By great good fortune, I have found the Guru, the True Guru, and in the body-village, the Lord has revealed Himself. ||1|| Pause ||

Guru Ramdas ji / Raag Basant Hindol / / Guru Granth Sahib ji - Ang 1178



Download SGGS PDF Daily Updates ADVERTISE HERE