ANG 1168, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ

रागु बसंतु महला १ घरु १ चउपदे दुतुके

Raagu basanttu mahalaa 1 gharu 1 chaupade dutuke

ਰਾਗ ਬਸੰਤੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਦੋ-ਤੁਕੀ ਬਾਣੀ ।

रागु बसंतु महला १ घरु १ चउपदे दुतुके

Raag Basant, First Mehl, First House, Chau-Padas, Du-Tukas:

Guru Nanak Dev ji / Raag Basant / / Guru Granth Sahib ji - Ang 1168

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ੴ सति नामु करता पुरखु निरभउ निरवैरु अकाल मूरति अजूनी सैभं गुरप्रसादि ॥

Ik-oamkkaari sati naamu karataa purakhu nirabhau niravairu akaal moorati ajoonee saibhann guraprsaadi ||

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ईश्वर एक है, उसका नाम सत्य है, वह कर्ता पुरुष है, सर्वशक्तिमान है, उसे कोई भय नहीं, सब पर सम-दृष्टि होने के कारण वह निर्वेर है, वह कालातीत ब्रह्म-मूर्ति सदा अमर है, वह योनि-चक्र से रहित है, स्वजन्मा है, गुरु की कृपा से प्राप्त होता है।

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Guru Nanak Dev ji / Raag Basant / / Guru Granth Sahib ji - Ang 1168

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥

माहा माह मुमारखी चड़िआ सदा बसंतु ॥

Maahaa maah mumaarakhee cha(rr)iaa sadaa basanttu ||

(ਹੇ ਮਨ! ਜੇ ਤੂੰ ਹਉਮੈ ਵਾਲੀ ਬ੍ਰਿਤੀ ਭੁਲਾ ਦੇਵੇਂ ਤਾਂ ਤੇਰੇ ਅੰਦਰ) ਵਡੀਆਂ ਵਡੀਆਂ ਵਧਾਈਆਂ (ਬਣ ਜਾਣ, ਤੇਰੇ ਅੰਦਰ ਸਦਾ ਚੜ੍ਹਦੀ ਕਲਾ ਟਿਕੀ ਰਹੇ, ਕਿਉਂਕਿ ਤੇਰੇ ਅੰਦਰ) ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪਰਗਟ ਹੋ ਪਏ ।

महीनों में सबसे मुबारक महीना वसंत आ गया है, यह सदा ही खिला रहने वाला है।

Among the months, blessed is this month, when spring always comes.

Guru Nanak Dev ji / Raag Basant / / Guru Granth Sahib ji - Ang 1168

ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥

परफड़ु चित समालि सोइ सदा सदा गोबिंदु ॥१॥

Parapha(rr)u chit samaali soi sadaa sadaa gobinddu ||1||

ਹੇ ਮੇਰੇ ਚਿੱਤ! ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ (ਆਪਣੇ ਅੰਦਰ) ਸਾਂਭ ਰੱਖ ਤੇ (ਇਸ ਦੀ ਬਰਕਤਿ ਨਾਲ) ਖਿੜਿਆ ਰਹੁ ॥੧॥

हे मन ! तुम खुशियों से झूमकर सर्वदा परमात्मा का स्मरण करो॥१॥

Blossom forth, O my consciousness, contemplating the Lord of the Universe, forever and ever. ||1||

Guru Nanak Dev ji / Raag Basant / / Guru Granth Sahib ji - Ang 1168

ਭੋਲਿਆ ਹਉਮੈ ਸੁਰਤਿ ਵਿਸਾਰਿ ॥

भोलिआ हउमै सुरति विसारि ॥

Bholiaa haumai surati visaari ||

ਹੇ ਕਮਲੇ ਮਨ! ਮੈਂ ਮੈਂ ਕਰਨ ਵਾਲੀ ਬ੍ਰਿਤੀ ਭੁਲਾ ਦੇ ।

हे भोले ! अहम्-वृति को छोड़ दे,

O ignorant one, forget your egotistical intellect.

Guru Nanak Dev ji / Raag Basant / / Guru Granth Sahib ji - Ang 1168

ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥

हउमै मारि बीचारि मन गुण विचि गुणु लै सारि ॥१॥ रहाउ ॥

Haumai maari beechaari man gu(nn) vichi gu(nn)u lai saari ||1|| rahaau ||

ਹੇ ਮਨ! ਹੋਸ਼ ਕਰ, ਹਉਮੈ ਨੂੰ (ਆਪਣੇ ਅੰਦਰੋਂ) ਮੁਕਾ ਦੇ । (ਹਉਮੈ ਨੂੰ ਮੁਕਾਣ ਵਾਲਾ ਇਹ) ਸਭ ਤੋਂ ਸ੍ਰੇਸ਼ਟ ਗੁਣ (ਆਪਣੇ ਅੰਦਰ) ਸੰਭਾਲ ਲੈ ॥੧॥ ਰਹਾਉ ॥

अहम् को मारकर मन में चिंतन कर और सर्वोत्तम गुणों को संभाल ले॥१॥ रहाउ॥

Subdue your ego, and contemplate Him in your mind; gather in the virtues of the Sublime, Virtuous Lord. ||1|| Pause ||

Guru Nanak Dev ji / Raag Basant / / Guru Granth Sahib ji - Ang 1168

ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥

करम पेडु साखा हरी धरमु फुलु फलु गिआनु ॥

Karam pedu saakhaa haree dharamu phulu phalu giaanu ||

(ਹੇ ਮਨ! ਜੇ ਤੂੰ ਹਉਮੈ ਭੁਲਾਣ ਵਾਲੇ ਰੋਜ਼ਾਨਾ) ਕੰਮ (ਕਰਨ ਲੱਗ ਪਏਂ, ਇਹ ਤੇਰੇ ਅੰਦਰ ਇਕ ਐਸਾ) ਰੁੱਖ (ਉੱਗ ਪਏਗਾ, ਜਿਸ ਨੂੰ) ਹਰਿ-ਨਾਮ (ਸਿਮਰਨ) ਦੀਆਂ ਟਹਣੀਆਂ (ਫੁੱਟਣਗੀਆਂ, ਜਿਸ ਨੂੰ) ਧਾਰਮਿਕ ਜੀਵਨ ਫੁੱਲ (ਲੱਗੇਗਾ ਤੇ ਪ੍ਰਭੂ ਨਾਲ) ਡੂੰਘੀ ਜਾਣ-ਪਛਾਣ ਫਲ (ਲੱਗੇਗਾ) ।

सम्पूर्ण विश्व कर्म रूपी पेड़ है, हरि-नाम इसकी शाखाएँ हैं, धर्म करना इसका फूल है और ज्ञान की प्राप्ति फल है।

Karma is the tree, the Lord's Name the branches, Dharmic faith the flowers, and spiritual wisdom the fruit.

Guru Nanak Dev ji / Raag Basant / / Guru Granth Sahib ji - Ang 1168

ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥

पत परापति छाव घणी चूका मन अभिमानु ॥२॥

Pat paraapati chhaav gha(nn)ee chookaa man abhimaanu ||2||

ਪਰਮਾਤਮਾ ਦੀ ਪਰਾਪਤੀ (ਉਸ ਰੁੱਖ ਦੇ) ਪੱਤਰ (ਹੋਣਗੇ, ਤੇ) ਨਿਰਮਾਣਤਾ (ਉਸ ਰੁੱਖ ਦੀ) ਸੰਘਣੀ ਛਾਂ ਹੋਵੇਗੀ ॥੨॥

जब पत्तों के रूप में घनी छाँव प्राप्त होती है तो मन का अभिमान निवृत्त हो जाता है।॥२॥

Realization of the Lord are the leaves, and eradication of the pride of the mind is the shade. ||2||

Guru Nanak Dev ji / Raag Basant / / Guru Granth Sahib ji - Ang 1168

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥

अखी कुदरति कंनी बाणी मुखि आखणु सचु नामु ॥

Akhee kudarati kannee baa(nn)ee mukhi aakha(nn)u sachu naamu ||

(ਜੇਹੜਾ ਭੀ ਮਨੁੱਖ ਹਉਮੈ ਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ) ਕੁਦਰਤਿ ਵਿਚ ਵੱਸਦਾ ਰੱਬ ਆਪਣੀ ਅੱਖੀਂ ਦਿੱਸੇਗਾ, ਉਸ ਦੇ ਕੰਨਾਂ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸੇਗੀ, ਉਸ ਦੇ ਮੂੰਹ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਨਾਮ ਹੀ ਬੋਲ ਹੋਵੇਗਾ ।

उसकी सुन्दर प्रकृति आँखों से नसीब होती है, कानों से मधुर वाणी नसीब होती है।

Whoever sees the Lord's Creative Power with his eyes, and hears the Guru's Bani with his ears, and utters the True Name with his mouth,

Guru Nanak Dev ji / Raag Basant / / Guru Granth Sahib ji - Ang 1168

ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥

पति का धनु पूरा होआ लागा सहजि धिआनु ॥३॥

Pati kaa dhanu pooraa hoaa laagaa sahaji dhiaanu ||3||

ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਇਗਾ, ਅਡੋਲਤਾ ਵਿਚ ਸਦਾ ਉਸ ਦੀ ਸੁਰਤ ਟਿਕੀ ਰਹੇਗੀ ॥੩॥

अगर सहज स्वभाव परमात्मा में ध्यान लगाया जाए तो लोक-परलोक में प्रतिष्ठा का पूरा धन उपलब्ध हो जाता है॥३॥

Attains the perfect wealth of honor, and intuitively focuses his meditation on the Lord. ||3||

Guru Nanak Dev ji / Raag Basant / / Guru Granth Sahib ji - Ang 1168

ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥

माहा रुती आवणा वेखहु करम कमाइ ॥

Maahaa rutee aava(nn)aa vekhahu karam kamaai ||

(ਹਉਮੈ ਨੂੰ ਵਿਸਾਰਨ ਵਾਲੇ) ਕੰਮ ਕਰ ਕੇ ਵੇਖ ਲਵੋ, ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ (ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ) ।

हे भाई ! महीने और ऋतुएँ तो आने जाने वाली हैं, अतः नाम स्मरण रूपी सच्ची कर्म कमाई करके देख लो।

The months and the seasons come; see, and do your deeds.

Guru Nanak Dev ji / Raag Basant / / Guru Granth Sahib ji - Ang 1168

ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥

नानक हरे न सूकही जि गुरमुखि रहे समाइ ॥४॥१॥

Naanak hare na sookahee ji guramukhi rahe samaai ||4||1||

ਹੇ ਨਾਨਕ! ਜੇਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ-ਯਾਦ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁੱਕਦਾ ਨਹੀਂ ॥੪॥੧॥

गुरु नानक साहिब का फुरमान है कि जो गुरु के निर्देशानुसार प्रभु-नाम स्मरण में लीन रहते हैं, वे कभी नहीं सूखते और सदा हरे-भरे रहते हैं।॥४॥१॥

O Nanak, those Gurmukhs who remain merged in the Lord do not wither away; they remain green forever. ||4||1||

Guru Nanak Dev ji / Raag Basant / / Guru Granth Sahib ji - Ang 1168

ਮਹਲਾ ੧ ਬਸੰਤੁ ॥

महला १ बसंतु ॥

Mahalaa 1 basanttu ||

महला १ बसंतु॥

First Mehl, Basant:

Guru Nanak Dev ji / Raag Basant / / Guru Granth Sahib ji - Ang 1168

ਰੁਤਿ ਆਈਲੇ ਸਰਸ ਬਸੰਤ ਮਾਹਿ ॥

रुति आईले सरस बसंत माहि ॥

Ruti aaeele saras basantt maahi ||

ਹੇ ਪ੍ਰਭੂ! ਉਹਨਾਂ ਮਨੁੱਖਾਂ ਵਾਸਤੇ (ਇਹ ਮਨੁੱਖਾ ਜਨਮ, ਮਾਨੋ, ਬਸੰਤ ਦੀ) ਰੁੱਤ ਆਈ ਹੋਈ ਹੈ, ਉਹ (ਮਨੁੱਖਾ ਜਨਮ ਵਾਲੀ) ਇਸ ਰੁੱਤ ਵਿਚ ਸਦਾ ਖਿੜੇ ਰਹਿੰਦੇ ਹਨ,

रमणीय ऋतु वसंत का महीना आ गया है।

The season of spring, so delightful, has come.

Guru Nanak Dev ji / Raag Basant / / Guru Granth Sahib ji - Ang 1168

ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥

रंगि राते रवहि सि तेरै चाइ ॥

Ranggi raate ravahi si terai chaai ||

ਜੇਹੜੇ ਬੰਦੇ ਤੇਰੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਜੇਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖ਼ੁਸ਼ੀ ਵਿਚ ਰਹਿੰਦੇ ਹਨ ।

हे परमेश्वर ! जो तेरे रंग में लीन रहते हैं, वे तुझे पाने के चाव में मस्त रहते हैं।

Those who are imbued with love for You, O Lord, chant Your Name with joy.

Guru Nanak Dev ji / Raag Basant / / Guru Granth Sahib ji - Ang 1168

ਕਿਸੁ ਪੂਜ ਚੜਾਵਉ ਲਗਉ ਪਾਇ ॥੧॥

किसु पूज चड़ावउ लगउ पाइ ॥१॥

Kisu pooj cha(rr)aavau lagau paai ||1||

(ਲੋਕ ਬਸੰਤ ਰੁੱਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੀ ਭੇਟ ਚੜ੍ਹਾ ਕੇ ਪੂਜਾ ਕਰਦੇ ਹਨ । ਪਰ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ, ਤੇਥੋਂ ਬਿਨਾ) ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ) ਭੇਟਾ ਕਰਾਂ? (ਤੈਥੋਂ ਬਿਨਾ) ਮੈਂ ਹੋਰ ਕਿਸ ਦੀ ਚਰਨੀਂ ਲੱਗਾ? ॥੧॥

तेरे सिवा किसकी पूजा के लिए अर्चना-सामग्री भेंट करूँ, तेरे सिवा किसके पाँव छू सकता हूँ॥१॥

Whom else should I worship? At whose feet should I bow? ||1||

Guru Nanak Dev ji / Raag Basant / / Guru Granth Sahib ji - Ang 1168

ਤੇਰਾ ਦਾਸਨਿ ਦਾਸਾ ਕਹਉ ਰਾਇ ॥

तेरा दासनि दासा कहउ राइ ॥

Teraa daasani daasaa kahau raai ||

ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ ।

हे मालिक ! तेरे दासों का दास कहलाता हूँ,

I am the slave of Your slaves, O my Sovereign Lord King.

Guru Nanak Dev ji / Raag Basant / / Guru Granth Sahib ji - Ang 1168

ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥

जगजीवन जुगति न मिलै काइ ॥१॥ रहाउ ॥

Jagajeevan jugati na milai kaai ||1|| rahaau ||

ਹੇ ਜਗਤ ਦੇ ਜੀਵਨ ਪ੍ਰਭੂ! ਤੇਰੇ ਮਿਲਾਪ ਦੀ ਜੁਗਤੀ (ਤੇਰੇ ਦਾਸਾਂ ਤੋਂ ਬਿਨਾ) ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ ॥੧॥ ਰਹਾਉ ॥

हे संसार के जीवन ! (भक्ति के सिवा) किसी भी युक्ति से तुझे पाया नहीं जा सकता॥१॥ रहाउ॥

O Life of the Universe, there is no other way to meet You. ||1|| Pause ||

Guru Nanak Dev ji / Raag Basant / / Guru Granth Sahib ji - Ang 1168

ਤੇਰੀ ਮੂਰਤਿ ਏਕਾ ਬਹੁਤੁ ਰੂਪ ॥

तेरी मूरति एका बहुतु रूप ॥

Teree moorati ekaa bahutu roop ||

ਹੇ ਪ੍ਰਭੂ! ਤੇਰੀ ਹਸਤੀ ਇੱਕ ਹੈ, ਤੇਰੇ ਰੂਪ ਅਨੇਕਾਂ ਹਨ ।

तेरी मूर्ति एक ही है, पर तेरे रूप अनेक हैं।

You have only One Form, and yet You have countless forms.

Guru Nanak Dev ji / Raag Basant / / Guru Granth Sahib ji - Ang 1168

ਕਿਸੁ ਪੂਜ ਚੜਾਵਉ ਦੇਉ ਧੂਪ ॥

किसु पूज चड़ावउ देउ धूप ॥

Kisu pooj cha(rr)aavau deu dhoop ||

ਤੈਨੂੰ ਛੱਡ ਕੇ ਮੈਂ ਹੋਰ ਕਿਸ ਨੂੰ ਧੂਪ ਦਿਆਂ? ਤੈਨੂੰ ਛੱਡ ਕੇ ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ ਆਦਿਕ) ਭੇਟਾ ਧਰਾਂ?

फिर तेरे सिवा किसकी पूजा-अर्चना करूं, तेरे अतिरिक्त किसे धूप बत्ती इत्यादि भेंट करूँ।

Which one should I worship? Before which one should I burn incense?

Guru Nanak Dev ji / Raag Basant / / Guru Granth Sahib ji - Ang 1168

ਤੇਰਾ ਅੰਤੁ ਨ ਪਾਇਆ ਕਹਾ ਪਾਇ ॥

तेरा अंतु न पाइआ कहा पाइ ॥

Teraa anttu na paaiaa kahaa paai ||

ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।

तेरा रहस्य कहीं भी प्राप्त नहीं हो सकता।

Your limits cannot be found. How can anyone find them?

Guru Nanak Dev ji / Raag Basant / / Guru Granth Sahib ji - Ang 1168

ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥

तेरा दासनि दासा कहउ राइ ॥२॥

Teraa daasani daasaa kahau raai ||2||

ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਹੀ ਸਿਮਰਦਾ ਹਾਂ ॥੨॥

हे मालिक ! तेरे दासों का दास कहलाना चाहता हूँ॥२॥

I am the slave of Your slaves, O my Sovereign Lord King. ||2||

Guru Nanak Dev ji / Raag Basant / / Guru Granth Sahib ji - Ang 1168

ਤੇਰੇ ਸਠਿ ਸੰਬਤ ਸਭਿ ਤੀਰਥਾ ॥

तेरे सठि स्मबत सभि तीरथा ॥

Tere sathi sambbat sabhi teerathaa ||

ਤੇਰੇ ਸੱਠ ਸਾਲ (ਬ੍ਰਹਮਾ ਸ਼ਿਵ ਵਿਸ਼ਨੂੰ ਦੀਆਂ ਬੀਸੀਆਂ) ਹਨ ਤੇ ਸਾਰੇ ਤੀਰਥ-

साठ संवत, सभी तीर्थ तेरे ही हैं।

The cycles of years and the places of pilgrimage are Yours, O Lord.

Guru Nanak Dev ji / Raag Basant / / Guru Granth Sahib ji - Ang 1168

ਤੇਰਾ ਸਚੁ ਨਾਮੁ ਪਰਮੇਸਰਾ ॥

तेरा सचु नामु परमेसरा ॥

Teraa sachu naamu paramesaraa ||

ਹੇ ਪਰਮੇਸ਼ਰ! ਮੇਰੇ ਵਾਸਤੇ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਹੈ ।

हे परमेश्वर ! तेरा नाम शाश्वत है।

Your Name is True, O Transcendent Lord God.

Guru Nanak Dev ji / Raag Basant / / Guru Granth Sahib ji - Ang 1168

ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥

तेरी गति अविगति नही जाणीऐ ॥

Teree gati avigati nahee jaa(nn)eeai ||

ਤੂੰ ਕਿਹੋ ਜਿਹਾ ਹੈਂ- ਇਹ ਗੱਲ ਸਮਝੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ ।

तेरी गति-ज्ञान जाना नहीं जा सकता और

Your State cannot be known, O Eternal, Unchanging Lord God.

Guru Nanak Dev ji / Raag Basant / / Guru Granth Sahib ji - Ang 1168

ਅਣਜਾਣਤ ਨਾਮੁ ਵਖਾਣੀਐ ॥੩॥

अणजाणत नामु वखाणीऐ ॥३॥

A(nn)ajaa(nn)at naamu vakhaa(nn)eeai ||3||

ਇਹ ਸਮਝਣ ਦਾ ਜਤਨ ਕਰਨ ਤੋਂ ਬਿਨਾ ਹੀ (ਤੇਰੇ ਦਾਸਾਂ ਦਾ ਦਾਸ ਬਣ ਕੇ) ਤੇਰਾ ਨਾਮ ਸਿਮਰਨਾ ਚਾਹੀਦਾ ਹੈ ॥੩॥

बिना जाने ही तेरे नाम का उच्चारण करना चाहिए॥३॥

Although You are unknown, still we chant Your Name. ||3||

Guru Nanak Dev ji / Raag Basant / / Guru Granth Sahib ji - Ang 1168

ਨਾਨਕੁ ਵੇਚਾਰਾ ਕਿਆ ਕਹੈ ॥

नानकु वेचारा किआ कहै ॥

Naanaku vechaaraa kiaa kahai ||

(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ?

नानक बेचारा भला तेरी क्या स्तुति कर सकता है,

What can poor Nanak say?

Guru Nanak Dev ji / Raag Basant / / Guru Granth Sahib ji - Ang 1168

ਸਭੁ ਲੋਕੁ ਸਲਾਹੇ ਏਕਸੈ ॥

सभु लोकु सलाहे एकसै ॥

Sabhu loku salaahe ekasai ||

ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ) ।

सभी लोग एकमात्र तेरी ही प्रशंसा कर रहे हैं।

All people praise the One Lord.

Guru Nanak Dev ji / Raag Basant / / Guru Granth Sahib ji - Ang 1168

ਸਿਰੁ ਨਾਨਕ ਲੋਕਾ ਪਾਵ ਹੈ ॥

सिरु नानक लोका पाव है ॥

Siru naanak lokaa paav hai ||

ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ ।

नानक का सिर उन महापुरुषों के पांवों पर पड़ा हुआ है।

Nanak places his head on the feet of such people.

Guru Nanak Dev ji / Raag Basant / / Guru Granth Sahib ji - Ang 1168

ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥

बलिहारी जाउ जेते तेरे नाव है ॥४॥२॥

Balihaaree jaau jete tere naav hai ||4||2||

ਹੇ ਪ੍ਰਭੂ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ) ॥੪॥੨॥

हे संसार के पालक ! जितने भी तेरे नाम हैं, मैं उन पर कुर्बान जाता हूँ॥४॥२॥

I am a sacrifice to Your Names, as many as there are, O Lord. ||4||2||

Guru Nanak Dev ji / Raag Basant / / Guru Granth Sahib ji - Ang 1168

ਬਸੰਤੁ ਮਹਲਾ ੧ ॥

बसंतु महला १ ॥

Basanttu mahalaa 1 ||

बसंतु महला १॥

Basant, First Mehl:

Guru Nanak Dev ji / Raag Basant / / Guru Granth Sahib ji - Ang 1168

ਸੁਇਨੇ ਕਾ ਚਉਕਾ ਕੰਚਨ ਕੁਆਰ ॥

सुइने का चउका कंचन कुआर ॥

Suine kaa chaukaa kancchan kuaar ||

(ਜੇ ਕੋਈ ਮਨੁੱਖ) ਸੋਨੇ ਦਾ ਚੌਂਕਾ (ਤਿਆਰ ਕਰੇ), ਸੋਨੇ ਦੇ ਹੀ (ਉਸ ਵਿਚ) ਭਾਂਡੇ (ਵਰਤੇ),

अगर किसी ने सोने का चौका तैयार किया हो, सोने के बर्तन वहाँ उपयोग करे,

The kitchen is golden, and the cooking pots are golden.

Guru Nanak Dev ji / Raag Basant / / Guru Granth Sahib ji - Ang 1168

ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥

रुपे कीआ कारा बहुतु बिसथारु ॥

Rupe keeaa kaaraa bahutu bisathaaru ||

(ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ) ਚਾਂਦੀ ਦੀਆਂ ਲਕੀਰਾਂ (ਪਾਏ) (ਤੇ ਸੁੱਚ ਵਾਸਤੇ) ਇਹੋ ਜੇਹੇ ਹੋਰ ਕਈ ਕੰਮਾਂ ਦਾ ਖਿਲਾਰਾ (ਖਿਲਾਰੇ);

चाँदी की रेखाएँ दूर-दूर तक खींच ले,

The lines marking the cooking square are silver.

Guru Nanak Dev ji / Raag Basant / / Guru Granth Sahib ji - Ang 1168

ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥

गंगा का उदकु करंते की आगि ॥

Ganggaa kaa udaku karantte kee aagi ||

(ਭੋਜਨ ਤਿਆਰ ਕਰਨ ਲਈ ਜੇ ਉਹ) ਗੰਗਾ ਦਾ (ਪਵਿੱਤ੍ਰ) ਜਲ (ਲਿਆਵੇ), ਤੇ ਅਰਣ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ);

खाना पकाने के लिए पावन गंगा का जल एवं पवित्र अग्नि उपयोग करे,

The water is from the Ganges, and the firewood is sanctified.

Guru Nanak Dev ji / Raag Basant / / Guru Granth Sahib ji - Ang 1168

ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥

गरुड़ा खाणा दुध सिउ गाडि ॥१॥

Garu(rr)aa khaa(nn)aa dudh siu gaadi ||1||

ਜੇ ਫਿਰ ਉਹ ਦੁੱਧ ਵਿਚ ਰਲਾ ਕੇ ਰਿਝੇ ਹੋਏ ਚਾਵਲਾਂ ਦਾ ਭੋਜਨ ਕਰੇ ॥੧॥

दूध में मिला कर भोजन पकाता है।॥१॥

The food is soft rice, cooked in milk. ||1||

Guru Nanak Dev ji / Raag Basant / / Guru Granth Sahib ji - Ang 1168

ਰੇ ਮਨ ਲੇਖੈ ਕਬਹੂ ਨ ਪਾਇ ॥

रे मन लेखै कबहू न पाइ ॥

Re man lekhai kabahoo na paai ||

(ਤਾਂ ਭੀ) ਹੇ ਮਨ! ਅਜੇਹੀ ਸੁੱਚ ਦੇ ਕੋਈ ਭੀ ਅਡੰਬਰ ਪਰਵਾਨ ਨਹੀਂ ਹੁੰਦੇ ।

हे मन ! ऐसा कोई भी कर्मकाण्ड परमात्मा को मंजूर नहीं होता,

O my mind, these things are worthless,

Guru Nanak Dev ji / Raag Basant / / Guru Granth Sahib ji - Ang 1168

Download SGGS PDF Daily Updates ADVERTISE HERE