ANG 116, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥

मनमुख खोटी रासि खोटा पासारा ॥

Manamukh khotee raasi khotaa paasaaraa ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜੇਹੜਾ ਰੱਬੀ ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ ।

मनमुख व्यक्ति माया-धन संचित करते हैं जो खोटी पूंजी है और वह इस खोटी पूंजी का ही प्रसार करते हैं।

The wealth of the self-willed manmukhs is false, and false is their ostentatious display.

Guru Amardas ji / Raag Majh / Ashtpadiyan / Guru Granth Sahib ji - Ang 116

ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥

कूड़ु कमावनि दुखु लागै भारा ॥

Koo(rr)u kamaavani dukhu laagai bhaaraa ||

ਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ ।

वह माया धन की मिथ्या कमाई करते हैं और अत्यंत कष्ट सहन करते हैं।

They practice falsehood, and suffer terrible pain.

Guru Amardas ji / Raag Majh / Ashtpadiyan / Guru Granth Sahib ji - Ang 116

ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥

भरमे भूले फिरनि दिन राती मरि जनमहि जनमु गवावणिआ ॥७॥

Bharame bhoole phirani din raatee mari janamahi janamu gavaava(nn)iaa ||7||

ਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੭॥

वे भृम में फँसकर दिन-रात भटकते रहते हैं और जीवन-मृत्यु के बंधन में पड़कर अपना जीवन व्यर्थ गंवा देते हैं।॥७॥

Deluded by doubt, they wander day and night; through birth and death, they lose their lives. ||7||

Guru Amardas ji / Raag Majh / Ashtpadiyan / Guru Granth Sahib ji - Ang 116

ਸਚਾ ਸਾਹਿਬੁ ਮੈ ਅਤਿ ਪਿਆਰਾ ॥

सचा साहिबु मै अति पिआरा ॥

Sachaa saahibu mai ati piaaraa ||

(ਹੇ ਭਾਈ!) ਸਦਾ-ਥਿਰ ਰਹਿਣ ਵਾਲਾ ਮਾਲਕ ਮੈਨੂੰ (ਹੁਣ) ਬਹੁਤ ਪਿਆਰਾ ਲੱਗਦਾ ਹੈ ।

सत्यस्वरूप परमात्मा मुझे अत्यन्त प्रिय है।

My True Lord and Master is very dear to me.

Guru Amardas ji / Raag Majh / Ashtpadiyan / Guru Granth Sahib ji - Ang 116

ਪੂਰੇ ਗੁਰ ਕੈ ਸਬਦਿ ਅਧਾਰਾ ॥

पूरे गुर कै सबदि अधारा ॥

Poore gur kai sabadi adhaaraa ||

ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ ।

पूर्ण गुरु का शब्द मेरा जीवन आधार है।

The Shabad of the Perfect Guru is my Support.

Guru Amardas ji / Raag Majh / Ashtpadiyan / Guru Granth Sahib ji - Ang 116

ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥

नानक नामि मिलै वडिआई दुखु सुखु सम करि जानणिआ ॥८॥१०॥११॥

Naanak naami milai vadiaaee dukhu sukhu sam kari jaana(nn)iaa ||8||10||11||

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ । ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁਖ) ਨੂੰ ਇਕੋ ਜਿਹਾ ਜਾਣਦੇ ਹਨ ॥੮॥੧੦॥੧੧॥

हे नानक ! जिनको परमात्मा के नाम की शोभा प्राप्त होती है, वह दुख-सुख को एक समान जानते हैं॥८॥१०॥११॥

O Nanak, one who obtains the Greatness of the Naam, looks upon pain and pleasure as one and the same. ||8||10||11||

Guru Amardas ji / Raag Majh / Ashtpadiyan / Guru Granth Sahib ji - Ang 116

ਮਾਝ ਮਹਲਾ ੩ ॥

माझ महला ३ ॥

Maajh mahalaa 3 ||

माझ महला ३ ॥

Maajh, Third Mehl:

Guru Amardas ji / Raag Majh / Ashtpadiyan / Guru Granth Sahib ji - Ang 116

ਤੇਰੀਆ ਖਾਣੀ ਤੇਰੀਆ ਬਾਣੀ ॥

तेरीआ खाणी तेरीआ बाणी ॥

Tereeaa khaa(nn)ee tereeaa baa(nn)ee ||

ਹੇ ਪ੍ਰਭੂ! (ਅੰਡਜ ਜੇਰਜ ਸੇਤਜ ਉਤਭੁਜ-ਚੌਰਾਸੀ ਲੱਖ ਜੀਵਾਂ ਦੀ ਉਤਪੱਤੀ ਦੀਆਂ ਇਹ) ਖਾਣਾਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ । ਸਭ ਜੀਵਾਂ ਦੀ ਬਣਤਰ (ਰਚਨਾ) ਤੇਰੀ ਹੀ ਰਚੀ ਹੋਈ ਹੈ ।

हे ठाकुर जी ! चारों ही उत्पत्ति के स्रोत तेरे हैं और चारों ही वाणी तेरी है।

The four sources of creation are Yours; the spoken word is Yours.

Guru Amardas ji / Raag Majh / Ashtpadiyan / Guru Granth Sahib ji - Ang 116

ਬਿਨੁ ਨਾਵੈ ਸਭ ਭਰਮਿ ਭੁਲਾਣੀ ॥

बिनु नावै सभ भरमि भुलाणी ॥

Binu naavai sabh bharami bhulaa(nn)ee ||

(ਪਰ, ਹੇ ਭਾਈ! ਉਸ ਰਚਨਹਾਰ ਪ੍ਰਭੂ ਦੇ) ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ ।

प्रभु के नाम के बिना सारी दुनिया भ्रम में भटकी हुई है।

Without the Name, all are deluded by doubt.

Guru Amardas ji / Raag Majh / Ashtpadiyan / Guru Granth Sahib ji - Ang 116

ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥

गुर सेवा ते हरि नामु पाइआ बिनु सतिगुर कोइ न पावणिआ ॥१॥

Gur sevaa te hari naamu paaiaa binu satigur koi na paava(nn)iaa ||1||

ਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ । ਗੁਰੂ (ਦੀ ਸਰਨ) ਤੋਂ ਬਿਨਾ ਕੋਈ ਮਨੁੱਖ (ਪਰਮਾਤਮਾ ਦੀ ਭਗਤੀ) ਪ੍ਰਾਪਤ ਨਹੀਂ ਕਰ ਸਕਦਾ ॥੧॥

गुरु की सेवा करने से ईश्वर का नाम प्राप्त होता है। सतिगुरु के बिना किसी को भी ईश्वर का नाम नहीं मिल सकता ॥१॥

Serving the Guru, the Lord's Name is obtained. Without the True Guru, no one can receive it. ||1||

Guru Amardas ji / Raag Majh / Ashtpadiyan / Guru Granth Sahib ji - Ang 116

ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥

हउ वारी जीउ वारी हरि सेती चितु लावणिआ ॥

Hau vaaree jeeu vaaree hari setee chitu laava(nn)iaa ||

(ਹੇ ਭਾਈ!) ਮੈਂ ਉਹਨਾਂ (ਵਡ-ਭਾਗੀ ਬੰਦਿਆਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜਦੇ ਹਨ ।

मैं उन पर कुर्बान हूँ, जो ईश्वर के साथ अपना चित्त लगाते हैं।

I am a sacrifice, my soul is a sacrifice, to those who focus their consciousness on the Lord.

Guru Amardas ji / Raag Majh / Ashtpadiyan / Guru Granth Sahib ji - Ang 116

ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥

हरि सचा गुर भगती पाईऐ सहजे मंनि वसावणिआ ॥१॥ रहाउ ॥

Hari sachaa gur bhagatee paaeeai sahaje manni vasaava(nn)iaa ||1|| rahaau ||

(ਪਰ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸਰਧਾ ਰੱਖਿਆਂ ਹੀ ਮਿਲਦਾ ਹੈ । (ਜੇਹੜੇ ਮਨੁੱਖ ਗੁਰੂ ਉੱਤੇ ਸਰਧਾ ਬਣਾਂਦੇ ਹਨ ਉਹ) ਆਤਮਕ ਅਡੋਲਤਾ ਵਿਚ ਟਿਕ ਕੇ (ਪਰਮਾਤਮਾ ਦੇ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥

सत्यस्वरूप ईश्वर गुरु-भक्ति से ही प्राप्त होता है और प्रभु सहज ही मनुष्य के हृदय में निवास करता है॥१॥ रहाउ॥

Through devotion to the Guru, the True One is found; He comes to abide in the mind, with intuitive ease. ||1|| Pause ||

Guru Amardas ji / Raag Majh / Ashtpadiyan / Guru Granth Sahib ji - Ang 116

ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥

सतिगुरु सेवे ता सभ किछु पाए ॥

Satiguru seve taa sabh kichhu paae ||

ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ ।

यदि मनुष्य सतिगुरु की श्रद्धापूर्वक सेवा करे, तो वह सबकुछ प्राप्त कर लेता है।

Serving the True Guru, all things are obtained.

Guru Amardas ji / Raag Majh / Ashtpadiyan / Guru Granth Sahib ji - Ang 116

ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥

जेही मनसा करि लागै तेहा फलु पाए ॥

Jehee manasaa kari laagai tehaa phalu paae ||

ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ ।

जिस तरह की कामना हेतु वह सेवा में सक्रिय होता है, वैसा ही फल वह प्राप्त करता है।

As are the desires one harbors, so are the rewards one receives.

Guru Amardas ji / Raag Majh / Ashtpadiyan / Guru Granth Sahib ji - Ang 116

ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥

सतिगुरु दाता सभना वथू का पूरै भागि मिलावणिआ ॥२॥

Satiguru daataa sabhanaa vathoo kaa poorai bhaagi milaava(nn)iaa ||2||

ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ । (ਪਰਮਾਤਮਾ ਜੀਵ ਨੂੰ ਉਸ ਦੀ) ਪੂਰੀ ਕਿਸਮਤਿ ਦਾ ਸਦਕਾ (ਗੁਰੂ ਨਾਲ) ਮਿਲਾਂਦਾ ਹੈ ॥੨॥

सतिगुरु समस्त पदार्थों का दाता है। भगवान भाग्यशाली व्यक्ति को ही गुरु से मिलाता है॥२॥

The True Guru is the Giver of all things; through perfect destiny, He is met. ||2||

Guru Amardas ji / Raag Majh / Ashtpadiyan / Guru Granth Sahib ji - Ang 116

ਇਹੁ ਮਨੁ ਮੈਲਾ ਇਕੁ ਨ ਧਿਆਏ ॥

इहु मनु मैला इकु न धिआए ॥

Ihu manu mailaa iku na dhiaae ||

(ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ (ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇਕ ਪਰਮਾਤਮਾ ਨੂੰ ਨਹੀਂ ਸਿਮਰਦਾ ।

यह मलिन मन एक ईश्वर की आराधना नहीं करता।

This mind is filthy and polluted; it does not meditate on the One.

Guru Amardas ji / Raag Majh / Ashtpadiyan / Guru Granth Sahib ji - Ang 116

ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥

अंतरि मैलु लागी बहु दूजै भाए ॥

Anttari mailu laagee bahu doojai bhaae ||

ਮਾਇਆ ਵਿਚ ਪਿਆਰ ਪਾਣ ਦੇ ਕਾਰਨ ਮਨੁੱਖ ਦੇ ਅੰਦਰ (ਮਨ ਵਿਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ ।

मोह-माया में फँसने के कारण इसके भीतर बहुत सारी मैल लगी हुई है।

Deep within, it is soiled and stained by the love of duality.

Guru Amardas ji / Raag Majh / Ashtpadiyan / Guru Granth Sahib ji - Ang 116

ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥

तटि तीरथि दिसंतरि भवै अहंकारी होरु वधेरै हउमै मलु लावणिआ ॥३॥

Tati teerathi disanttari bhavai ahankkaaree horu vadherai haumai malu laava(nn)iaa ||3||

(ਅਜੇਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ ਹੋਰ) ਦੇਸ ਵਿਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ । ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ ॥੩॥

अहंकारी मनुष्य दरिया के तट, धार्मिक स्थलों व प्रदेशों में भटकता रहता है परन्तु वह अपने मन को अहंकार की अधिक मैल लगा लेता है॥३॥

The egotists may go on pilgrimages to holy rivers, sacred shrines and foreign lands, but they only gather more of the dirt of egotism. ||3||

Guru Amardas ji / Raag Majh / Ashtpadiyan / Guru Granth Sahib ji - Ang 116

ਸਤਿਗੁਰੁ ਸੇਵੇ ਤਾ ਮਲੁ ਜਾਏ ॥

सतिगुरु सेवे ता मलु जाए ॥

Satiguru seve taa malu jaae ||

ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਤਦੋਂ (ਉਸ ਦੇ ਮਨ ਵਿਚੋਂ ਹਉਮੈ ਦੀ) ਮੈਲ ਦੂਰ ਹੋ ਜਾਂਦੀ ਹੈ ।

यदि वह सतिगुरु की सेवा करे तो उसकी मैल दूर हो जाती है।

Serving the True Guru, filth and pollution are removed.

Guru Amardas ji / Raag Majh / Ashtpadiyan / Guru Granth Sahib ji - Ang 116

ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥

जीवतु मरै हरि सिउ चितु लाए ॥

Jeevatu marai hari siu chitu laae ||

ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਭੀ ਆਪਾ-ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ ।

वह अहंत्व को मारकर हरि प्रभु में अपना चित्त लगाता है।

Those who focus their consciousness on the Lord remain dead while yet alive.

Guru Amardas ji / Raag Majh / Ashtpadiyan / Guru Granth Sahib ji - Ang 116

ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥

हरि निरमलु सचु मैलु न लागै सचि लागै मैलु गवावणिआ ॥४॥

Hari niramalu sachu mailu na laagai sachi laagai mailu gavaava(nn)iaa ||4||

ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਤੇ ਪਵਿਤ੍ਰ-ਸਰੂਪ ਹੈ, ਉਸ ਨੂੰ (ਹਉਮੈ ਆਦਿਕ ਵਿਕਾਰਾਂ ਦੀ) ਮੈਲ ਪੋਹ ਨਹੀਂ ਸਕਦੀ । ਜੇਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੱਗਦਾ ਹੈ, ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ਼ ਦੂਰ ਕਰ ਲੈਂਦਾ ਹੈ ॥੪॥

भगवान निर्मल है और उस सत्य प्रभु को अहंकार की मैल नहीं लगती। जो व्यक्ति सत्य के साथ जुड़ जाता है वह अपनी मैल गंवा देता है॥४॥

The True Lord is Pure; no filth sticks to Him. Those who are attached to the True One have their filth washed away. ||4||

Guru Amardas ji / Raag Majh / Ashtpadiyan / Guru Granth Sahib ji - Ang 116

ਬਾਝੁ ਗੁਰੂ ਹੈ ਅੰਧ ਗੁਬਾਰਾ ॥

बाझु गुरू है अंध गुबारा ॥

Baajhu guroo hai anddh gubaaraa ||

ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਪਿਆ ਰਹਿੰਦਾ ਹੈ ।

गुरु के बिना जगत् में अज्ञानता का घोर अंधकार है।

Without the Guru, there is only pitch darkness.

Guru Amardas ji / Raag Majh / Ashtpadiyan / Guru Granth Sahib ji - Ang 116

ਅਗਿਆਨੀ ਅੰਧਾ ਅੰਧੁ ਅੰਧਾਰਾ ॥

अगिआनी अंधा अंधु अंधारा ॥

Agiaanee anddhaa anddhu anddhaaraa ||

ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ ।

ज्ञानहीन व्यक्ति अज्ञानता के अंधेरे में अंधा बना रहता है।

The ignorant ones are blind-there is only utter darkness for them.

Guru Amardas ji / Raag Majh / Ashtpadiyan / Guru Granth Sahib ji - Ang 116

ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥

बिसटा के कीड़े बिसटा कमावहि फिरि बिसटा माहि पचावणिआ ॥५॥

Bisataa ke kee(rr)e bisataa kamaavahi phiri bisataa maahi pachaava(nn)iaa ||5||

(ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁਖੀ ਹੁੰਦੇ ਰਹਿੰਦੇ ਹਨ ॥੫॥

उसका ऐसा हाल होता है जैसे विष्टा के कीड़े का होता है, जो विष्टा खाने का कार्य करता है और विष्टा में ही जलकर मर जाता है॥ ५॥

The maggots in manure do filthy deeds, and in filth they rot and putrefy. ||5||

Guru Amardas ji / Raag Majh / Ashtpadiyan / Guru Granth Sahib ji - Ang 116

ਮੁਕਤੇ ਸੇਵੇ ਮੁਕਤਾ ਹੋਵੈ ॥

मुकते सेवे मुकता होवै ॥

Mukate seve mukataa hovai ||

ਜੇਹੜਾ ਮਨੁੱਖ (ਮਾਇਆ ਦੇ ਮੋਹ ਤੋਂ) ਮੁਕਤ (ਗੁਰੂ) ਦੀ ਸਰਨ ਲੈਂਦਾ ਹੈ, ਉਹ ਭੀ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਜਾਂਦਾ ਹੈ ।

जो व्यक्ति माया से मुक्त होकर गुरु की सेवा करता है, वही माया से मुक्त होता है।

Serving the Lord of Liberation, liberation is achieved.

Guru Amardas ji / Raag Majh / Ashtpadiyan / Guru Granth Sahib ji - Ang 116

ਹਉਮੈ ਮਮਤਾ ਸਬਦੇ ਖੋਵੈ ॥

हउमै ममता सबदे खोवै ॥

Haumai mamataa sabade khovai ||

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ ।

वह नाम द्वारा अपने अहंकार को दूर कर लेता है

The Word of the Shabad eradicates egotism and possessiveness.

Guru Amardas ji / Raag Majh / Ashtpadiyan / Guru Granth Sahib ji - Ang 116

ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥

अनदिनु हरि जीउ सचा सेवी पूरै भागि गुरु पावणिआ ॥६॥

Anadinu hari jeeu sachaa sevee poorai bhaagi guru paava(nn)iaa ||6||

(ਗੁਰ-ਸਰਨ ਦੀ ਬਰਕਤਿ ਨਾਲ) ਉਹ ਹਰ ਰੋਜ਼ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ । ਪਰ ਗੁਰੂ (ਭੀ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ॥੬॥

और रात-दिन पूज्य परमेश्वर की भक्ति करता रहता है। उसे पूर्ण भाग्य से गुरु मिलता है॥६॥

So serve the Dear True Lord, night and day. By perfect good destiny, the Guru is found. ||6||

Guru Amardas ji / Raag Majh / Ashtpadiyan / Guru Granth Sahib ji - Ang 116

ਆਪੇ ਬਖਸੇ ਮੇਲਿ ਮਿਲਾਏ ॥

आपे बखसे मेलि मिलाए ॥

Aape bakhase meli milaae ||

ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ-ਚਰਨਾਂ ਵਿਚ ਮਿਲਾਂਦਾ ਹੈ,

भगवान स्वयं ही मनुष्य को क्षमा कर देता है और उसे गुरु से मिलाकर अपने साथ मिला लेता है।

He Himself forgives and unites in His Union.

Guru Amardas ji / Raag Majh / Ashtpadiyan / Guru Granth Sahib ji - Ang 116

ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥

पूरे गुर ते नामु निधि पाए ॥

Poore gur te naamu nidhi paae ||

ਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ।

वह पूर्ण गुरु से नाम रूपी निधि प्राप्त कर लेता है।

From the Perfect Guru, the Treasure of the Naam is obtained.

Guru Amardas ji / Raag Majh / Ashtpadiyan / Guru Granth Sahib ji - Ang 116

ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥

सचै नामि सदा मनु सचा सचु सेवे दुखु गवावणिआ ॥७॥

Sachai naami sadaa manu sachaa sachu seve dukhu gavaava(nn)iaa ||7||

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ । ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਆਪਣਾ (ਹਰੇਕ ਕਿਸਮ ਦਾ) ਦੁੱਖ ਮਿਟਾ ਲੈਂਦਾ ਹੈ ॥੭॥

उसका मन सदैव ही सत्य नाम द्वारा प्रभु का सिमरन करता रहता है। फिर प्रभु का सिमरन करके वह अपना दुख मिटा लेता है।॥७॥

By the True Name, the mind is made true forever. Serving the True Lord, sorrow is driven out. ||7||

Guru Amardas ji / Raag Majh / Ashtpadiyan / Guru Granth Sahib ji - Ang 116

ਸਦਾ ਹਜੂਰਿ ਦੂਰਿ ਨ ਜਾਣਹੁ ॥

सदा हजूरि दूरि न जाणहु ॥

Sadaa hajoori doori na jaa(nn)ahu ||

(ਹੇ ਭਾਈ!) ਪਰਮਾਤਮਾ ਸਦਾ (ਸਭ ਜੀਵਾਂ ਦੇ) ਅੰਗ-ਸੰਗ (ਵੱਸਦਾ) ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾਹ ਸਮਝੋ ।

भगवान स्वयं ही जीव के समीप रहता है, इसलिए उसे कहीं दूर मत समझो।

He is always close at hand-do not think that He is far away.

Guru Amardas ji / Raag Majh / Ashtpadiyan / Guru Granth Sahib ji - Ang 116

ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥

गुर सबदी हरि अंतरि पछाणहु ॥

Gur sabadee hari anttari pachhaa(nn)ahu ||

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਓ ।

गुरु के शब्द द्वारा भगवान को अपने मन में विद्यमान समझौ।

Through the Word of the Guru's Shabad, recognize the Lord deep within your own being.

Guru Amardas ji / Raag Majh / Ashtpadiyan / Guru Granth Sahib ji - Ang 116

ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥

नानक नामि मिलै वडिआई पूरे गुर ते पावणिआ ॥८॥११॥१२॥

Naanak naami milai vadiaaee poore gur te paava(nn)iaa ||8||11||12||

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, (ਪਰ ਪ੍ਰਭੂ ਦਾ ਨਾਮ) ਪੂਰੇ ਗੁਰੂ ਤੋਂ (ਹੀ) ਮਿਲਦਾ ਹੈ ॥੮॥੧੧॥੧੨॥

हे नानक ! नाम से जीव को बड़ी शोभा प्राप्त होती है परन्तु नाम पूर्ण गुरु द्वारा ही मिलता है ॥८ ॥११॥१२॥

O Nanak, through the Naam, glorious greatness is received. Through the Perfect Guru, the Naam is obtained. ||8||11||12||

Guru Amardas ji / Raag Majh / Ashtpadiyan / Guru Granth Sahib ji - Ang 116

ਮਾਝ ਮਹਲਾ ੩ ॥

माझ महला ३ ॥

Maajh mahalaa 3 ||

माझ महला ३ ॥

Maajh, Third Mehl:

Guru Amardas ji / Raag Majh / Ashtpadiyan / Guru Granth Sahib ji - Ang 116

ਐਥੈ ਸਾਚੇ ਸੁ ਆਗੈ ਸਾਚੇ ॥

ऐथै साचे सु आगै साचे ॥

Aithai saache su aagai saache ||

(ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ ।

जो व्यक्ति इहलोक में सत्यवादी है, वह आगे परलोक में भी सत्यवादी है।

Those who are True here, are True hereafter as well.

Guru Amardas ji / Raag Majh / Ashtpadiyan / Guru Granth Sahib ji - Ang 116

ਮਨੁ ਸਚਾ ਸਚੈ ਸਬਦਿ ਰਾਚੇ ॥

मनु सचा सचै सबदि राचे ॥

Manu sachaa sachai sabadi raache ||

ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰਚੇ ਰਹਿੰਦੇ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ ।

वह मन सत्य है जो सत्य नाम में लीन रहता है।

That mind is true, which is attuned to the True Shabad.

Guru Amardas ji / Raag Majh / Ashtpadiyan / Guru Granth Sahib ji - Ang 116

ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥

सचा सेवहि सचु कमावहि सचो सचु कमावणिआ ॥१॥

Sachaa sevahi sachu kamaavahi sacho sachu kamaava(nn)iaa ||1||

ਉਹ ਸਦਾ ਹੀ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਿਮਰਨ ਦੀ ਹੀ ਕਮਾਈ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ ॥੧॥

वह सत्यस्वरूप परमात्मा की आराधना करता है, सत्य नाम का वह जाप करता है और शुद्ध सत्य का ही वह कर्म करता है॥१॥

They serve the True One, and practice Truth; they earn Truth, and only Truth. ||1||

Guru Amardas ji / Raag Majh / Ashtpadiyan / Guru Granth Sahib ji - Ang 116

ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥

हउ वारी जीउ वारी सचा नामु मंनि वसावणिआ ॥

Hau vaaree jeeu vaaree sachaa naamu manni vasaava(nn)iaa ||

ਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦੇ ਹਨ ।

मेरा तन, मन सर्वस्व उन पर न्यौछावर है, जो व्यक्ति सत्य-नाम को अपने ह्रदय में बसाते हैं।

I am a sacrifice, my soul is a sacrifice, to those whose minds are filled with the True Name.

Guru Amardas ji / Raag Majh / Ashtpadiyan / Guru Granth Sahib ji - Ang 116

ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥

सचे सेवहि सचि समावहि सचे के गुण गावणिआ ॥१॥ रहाउ ॥

Sache sevahi sachi samaavahi sache ke gu(nn) gaava(nn)iaa ||1|| rahaau ||

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥

वे सत्य प्रभु की सेवा करते हैं, सत्य नाम में ही लीन रहते हैं और सत्य-परमेश्वर का ही यश गायन करते हैं॥ १ ॥ रहाउ ॥

They serve the True One, and are absorbed into the True One, singing the Glorious Praises of the True One. ||1|| Pause ||

Guru Amardas ji / Raag Majh / Ashtpadiyan / Guru Granth Sahib ji - Ang 116

ਪੰਡਿਤ ਪੜਹਿ ਸਾਦੁ ਨ ਪਾਵਹਿ ॥

पंडित पड़हि सादु न पावहि ॥

Panddit pa(rr)ahi saadu na paavahi ||

ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹਦੇ (ਤਾਂ) ਹਨ (ਪਰ) ਆਤਮਕ ਆਨੰਦ ਨਹੀਂ ਮਾਣ ਸਕਦੇ ।

पण्डित धार्मिक ग्रंथ पढ़ते हैं परन्तु उन्हें आनंद नहीं मिलता।

The Pandits, the religious scholars read, but they do not taste the essence.

Guru Amardas ji / Raag Majh / Ashtpadiyan / Guru Granth Sahib ji - Ang 116

ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥

दूजै भाइ माइआ मनु भरमावहि ॥

Doojai bhaai maaiaa manu bharamaavahi ||

(ਕਿਉਂਕਿ) ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਵਲ ਹੀ ਆਪਣੇ ਮਨ ਨੂੰ ਦੁੜਾਂਦੇ ਰਹਿੰਦੇ ਹਨ ।

क्योंकि द्वैत भाव के कारण उनका ह्रदय सांसारिक पदार्थों में भटकता रहता है।

In love with duality and Maya, their minds wander, unfocused.

Guru Amardas ji / Raag Majh / Ashtpadiyan / Guru Granth Sahib ji - Ang 116

ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥

माइआ मोहि सभ सुधि गवाई करि अवगण पछोतावणिआ ॥२॥

Maaiaa mohi sabh sudhi gavaaee kari avaga(nn) pachhotaava(nn)iaa ||2||

ਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ (ਉੱਚੇ ਆਤਮਕ ਜੀਵਨ ਬਾਰੇ) ਸਾਰੀ ਸੂਝ ਗਵਾ ਲਈ ਹੁੰਦੀ ਹੈ, (ਮਾਇਆ ਦੀ ਖ਼ਾਤਰ) ਔਗੁਣ ਕਰ ਕਰ ਕੇ ਪਛੁਤਾਂਦੇ ਰਹਿੰਦੇ ਹਨ ॥੨॥

माया-मोह की लगन ने उनकी बुद्धि भ्रष्ट कर दी है और दुष्कर्मों के कारण वे पश्चाताप करते हैं।॥२ ।

The love of Maya has displaced all their understanding; making mistakes, they live in regret. ||2||

Guru Amardas ji / Raag Majh / Ashtpadiyan / Guru Granth Sahib ji - Ang 116

ਸਤਿਗੁਰੁ ਮਿਲੈ ਤਾ ਤਤੁ ਪਾਏ ॥

सतिगुरु मिलै ता ततु पाए ॥

Satiguru milai taa tatu paae ||

ਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ,

यदि मनुष्य को सतिगुरु मिल जाए तो उसे ज्ञान प्राप्त हो जाता है,

But if they should meet the True Guru, then they obtain the essence of reality;

Guru Amardas ji / Raag Majh / Ashtpadiyan / Guru Granth Sahib ji - Ang 116

ਹਰਿ ਕਾ ਨਾਮੁ ਮੰਨਿ ਵਸਾਏ ॥

हरि का नामु मंनि वसाए ॥

Hari kaa naamu manni vasaae ||

ਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ ।

फिर वह भगवान के नाम को अपने हृदय में बसाता है।

The Name of the Lord comes to dwell in their minds.

Guru Amardas ji / Raag Majh / Ashtpadiyan / Guru Granth Sahib ji - Ang 116

Download SGGS PDF Daily Updates ADVERTISE HERE