ANG 1133, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author Raag Bani Ang Page)

ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥

आपे गुरमुखि दे वडिआई नानक नामि समाए ॥४॥९॥१९॥

Aape guramukhi de vadiaaee naanak naami samaae ||4||9||19||

ਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ), ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੯॥੧੯॥

नानक का कथन है कि वह गुरमुख को ही बड़ाई प्रदान करता है, इस तरह वह नाम में ही समा जाता है॥४॥ ६॥ १६॥

He Himself blesses the Gurmukh with glorious greatness; O Nanak, he merges in the Naam. ||4||9||19||

Guru Amardas ji / Raag Bhairo / / Ang 1133


ਭੈਰਉ ਮਹਲਾ ੩ ॥

भैरउ महला ३ ॥

Bhairau mahalaa 3 ||

भैरउ महला ३॥

Bhairao, Third Mehl:

Guru Amardas ji / Raag Bhairo / / Ang 1133

ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥

मेरी पटीआ लिखहु हरि गोविंद गोपाला ॥

Meree pateeaa likhahu hari govindd gopaalaa ||

(ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ ਕਿ) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ ।

मेरी पट्टी पर हरिनाम लिख दो;

Upon my writing tablet, I write the Name of the Lord, the Lord of the Universe, the Lord of the World.

Guru Amardas ji / Raag Bhairo / / Ang 1133

ਦੂਜੈ ਭਾਇ ਫਾਥੇ ਜਮ ਜਾਲਾ ॥

दूजै भाइ फाथे जम जाला ॥

Doojai bhaai phaathe jam jaalaa ||

ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ ।

हरि के सिवा किसी दूसरे से लगाव लगाना तो मौत के जाल में फँसने बराबर है।

In the love of duality, the mortals are caught in the noose of the Messenger of Death.

Guru Amardas ji / Raag Bhairo / / Ang 1133

ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥

सतिगुरु करे मेरी प्रतिपाला ॥

Satiguru kare meree prtipaalaa ||

ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ ।

सतगुरु मेरी रक्षा करता है,

The True Guru nurtures and sustains me.

Guru Amardas ji / Raag Bhairo / / Ang 1133

ਹਰਿ ਸੁਖਦਾਤਾ ਮੇਰੈ ਨਾਲਾ ॥੧॥

हरि सुखदाता मेरै नाला ॥१॥

Hari sukhadaataa merai naalaa ||1||

ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ ॥੧॥

वह सुखदाता ईश्वर मेरे साथ ही है॥१॥

The Lord, the Giver of peace, is always with me. ||1||

Guru Amardas ji / Raag Bhairo / / Ang 1133


ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥

गुर उपदेसि प्रहिलादु हरि उचरै ॥

Gur upadesi prhilaadu hari ucharai ||

(ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ ।

गुरु के उपदेश पर प्रहलाद ने हरिनाम उच्चरित किया और

Following his Guru's instructions, Prahlaad chanted the Lord's Name;

Guru Amardas ji / Raag Bhairo / / Ang 1133

ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥

सासना ते बालकु गमु न करै ॥१॥ रहाउ ॥

Saasanaa te baalaku gamu na karai ||1|| rahaau ||

ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ ॥੧॥ ਰਹਾਉ ॥

बालक दण्ड से बिल्कुल नहीं डरता॥१॥ रहाउ॥

He was a child, but he was not afraid when his teacher yelled at him. ||1|| Pause ||

Guru Amardas ji / Raag Bhairo / / Ang 1133


ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥

माता उपदेसै प्रहिलाद पिआरे ॥

Maataa upadesai prhilaad piaare ||

(ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ-ਹੇ ਪਿਆਰੇ ਪ੍ਰਹਿਲਾਦ!

माता ने उपदेश दिया, प्यारे पुत्र प्रहलाद !

Prahlaad's mother gave her beloved son some advice:

Guru Amardas ji / Raag Bhairo / / Ang 1133

ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥

पुत्र राम नामु छोडहु जीउ लेहु उबारे ॥

Putr raam naamu chhodahu jeeu lehu ubaare ||

ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ ।

राम नाम का जाप छोड़कर अपने प्राण बचा लो।

"My son, you must abandon the Lord's Name, and save your life!"

Guru Amardas ji / Raag Bhairo / / Ang 1133

ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥

प्रहिलादु कहै सुनहु मेरी माइ ॥

Prhilaadu kahai sunahu meree maai ||

(ਅੱਗੋਂ) ਪ੍ਰਹਿਲਾਦ ਆਖਦਾ ਹੈ ਕਿ ਹੇ ਮੇਰੀ ਮਾਂ! ਸੁਣ,

प्रहलाद ने निर्भीक होकर कहा; हे मेरी माता !

Prahlaad said: ""Listen, O my mother;

Guru Amardas ji / Raag Bhairo / / Ang 1133

ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥

राम नामु न छोडा गुरि दीआ बुझाइ ॥२॥

Raam naamu na chhodaa guri deeaa bujhaai ||2||

ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ ॥੨॥

गुरु ने मुझे भेद समझा दिया है, अतः मैं राम नाम (का जाप) नहीं छोड़ सकता॥२॥

I shall never give up the Lord's Name. My Guru has taught me this." ||2||

Guru Amardas ji / Raag Bhairo / / Ang 1133


ਸੰਡਾ ਮਰਕਾ ਸਭਿ ਜਾਇ ਪੁਕਾਰੇ ॥

संडा मरका सभि जाइ पुकारे ॥

Sanddaa marakaa sabhi jaai pukaare ||

ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ-

प्रहलाद के अध्यापक शण्ड तथा अमरक ने राजा को शिकायत करते हुए आरोप लगाया कि

Sandaa and Markaa, his teachers, went to his father the king, and complained:

Guru Amardas ji / Raag Bhairo / / Ang 1133

ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥

प्रहिलादु आपि विगड़िआ सभि चाटड़े विगाड़े ॥

Prhilaadu aapi viga(rr)iaa sabhi chaata(rr)e vigaa(rr)e ||

ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ ।

प्रहलाद स्वयं तो बिगड़ा ही है, इसने अन्य सब विद्यार्थी भी बिगाड़ दिए हैं।

"Prahlaad himself has gone astray, and he leads all the other pupils astray."

Guru Amardas ji / Raag Bhairo / / Ang 1133

ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥

दुसट सभा महि मंत्रु पकाइआ ॥

Dusat sabhaa mahi manttru pakaaiaa ||

(ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ । )

दुष्ट राजा के दरबार में (प्रहलाद को मारने की) सलाह की गई,

In the court of the wicked king, a plan was hatched.

Guru Amardas ji / Raag Bhairo / / Ang 1133

ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥

प्रहलाद का राखा होइ रघुराइआ ॥३॥

Prhalaad kaa raakhaa hoi raghuraaiaa ||3||

(ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ ॥੩॥

परन्तु ईश्वर स्वयं प्रहलाद का रखवाला बना॥३॥

God is the Savior of Prahlaad. ||3||

Guru Amardas ji / Raag Bhairo / / Ang 1133


ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥

हाथि खड़गु करि धाइआ अति अहंकारि ॥

Haathi kha(rr)agu kari dhaaiaa ati ahankkaari ||

(ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ,

अहंकारी राजा हाथ में तलवार पकड़ (प्रहलाद की ओर) आया और

With sword in hand, and with great egotistical pride, Prahlaad's father ran up to him.

Guru Amardas ji / Raag Bhairo / / Ang 1133

ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥

हरि तेरा कहा तुझु लए उबारि ॥

Hari teraa kahaa tujhu lae ubaari ||

(ਅਤੇ ਕਹਿਣ ਲੱਗਾ-ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ?

क्रोधपूर्ण बोला, “कहाँ है तेरा परमात्मा, जो तुझे बचा लेगा?”

"Where is your Lord, who will save you?"

Guru Amardas ji / Raag Bhairo / / Ang 1133

ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ ॥

खिन महि भैआन रूपु निकसिआ थम्ह उपाड़ि ॥

Khin mahi bhaiaan roopu nikasiaa thammh upaa(rr)i ||

(ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ ।

तब पल में भयानक रूप नृसिंह खम्भा फोड़कर निकल आया और

In an instant, the Lord appeared in a dreadful form, and shattered the pillar.

Guru Amardas ji / Raag Bhairo / / Ang 1133

ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥

हरणाखसु नखी बिदारिआ प्रहलादु लीआ उबारि ॥४॥

Hara(nn)aakhasu nakhee bidaariaa prhalaadu leeaa ubaari ||4||

(ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ॥੪॥

दुष्ट हिरण्यकशिपु को नाखुनों से फाड़कर भक्त प्रहलाद को बचा लिया॥४॥

Harnaakhash was torn apart by His claws, and Prahlaad was saved. ||4||

Guru Amardas ji / Raag Bhairo / / Ang 1133


ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥

संत जना के हरि जीउ कारज सवारे ॥

Santt janaa ke hari jeeu kaaraj savaare ||

ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ ।

ईश्वर भक्तजनों के कार्य संवारता है और

The Dear Lord completes the tasks of the Saints.

Guru Amardas ji / Raag Bhairo / / Ang 1133

ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥

प्रहलाद जन के इकीह कुल उधारे ॥

Prhalaad jan ke ikeeh kul udhaare ||

(ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ ।

उसने भक्त प्रहलाद की इक्कीस कुलों का उद्धार किया।

He saved twenty-one generations of Prahlaad's descendents.

Guru Amardas ji / Raag Bhairo / / Ang 1133

ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥

गुर कै सबदि हउमै बिखु मारे ॥

Gur kai sabadi haumai bikhu maare ||

ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ,

नानक फुरमाते हैं कि गुरु के उपदेश से अहम् रूपी जहर को समाप्त किया जाए तो

Through the Word of the Guru's Shabad, the poison of egotism is neutralized.

Guru Amardas ji / Raag Bhairo / / Ang 1133

ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥

नानक राम नामि संत निसतारे ॥५॥१०॥२०॥

Naanak raam naami santt nisataare ||5||10||20||

ਤੇ, ਹੇ ਨਾਨਕ! ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥੧੦॥੨੦॥

राम नाम से भक्तों की मुक्ति हो जाती है।॥ ५॥ १०॥२०॥

O Nanak, through the Name of the Lord, the Saints are emancipated. ||5||10||20||

Guru Amardas ji / Raag Bhairo / / Ang 1133


ਭੈਰਉ ਮਹਲਾ ੩ ॥

भैरउ महला ३ ॥

Bhairau mahalaa 3 ||

भैरउ महला ३॥

Bhairao, Third Mehl:

Guru Amardas ji / Raag Bhairo / / Ang 1133

ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥

आपे दैत लाइ दिते संत जना कउ आपे राखा सोई ॥

Aape dait laai dite santt janaa kau aape raakhaa soee ||

ਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ ।

(ईश्वर की यह लीला ही है कि) वह स्वयं ही दैत्यों को भक्तजनों के पीछे लगा देता है और फिर स्वयं ही उनकी रक्षा भी करता है।

The Lord Himself makes demons pursue the Saints, and He Himself saves them.

Guru Amardas ji / Raag Bhairo / / Ang 1133

ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥

जो तेरी सदा सरणाई तिन मनि दुखु न होई ॥१॥

Jo teree sadaa sara(nn)aaee tin mani dukhu na hoee ||1||

ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ ॥੧॥

हे भक्तवत्सल ! जो सदा तेरी शरण में रहता है, उसके मन को कोई दुःख-दर्द प्रभावित नहीं करता॥१॥

Those who remain forever in Your Sanctuary, O Lord - their minds are never touched by sorrow. ||1||

Guru Amardas ji / Raag Bhairo / / Ang 1133


ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥

जुगि जुगि भगता की रखदा आइआ ॥

Jugi jugi bhagataa kee rakhadaa aaiaa ||

ਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ ।

युग-युगांतर से परमात्मा अपने भक्तों की रक्षा करता आया है,

In each and every age, the Lord saves the honor of His devotees.

Guru Amardas ji / Raag Bhairo / / Ang 1133

ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥

दैत पुत्रु प्रहलादु गाइत्री तरपणु किछू न जाणै सबदे मेलि मिलाइआ ॥१॥ रहाउ ॥

Dait putru prhalaadu gaaitree tarapa(nn)u kichhoo na jaa(nn)ai sabade meli milaaiaa ||1|| rahaau ||

(ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ । (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ ॥੧॥ ਰਹਾਉ ॥

दैत्य पुत्र प्रहलाद गायत्री तर्पण कुछ नहीं जानता था, पर शब्द की स्तुति से ही उसका मिलाप हुआ॥१॥ रहाउ॥

Prahlaad, the demon's son, knew nothing of the Hindu morning prayer, the Gayatri, and nothing about ceremonial water-offerings to his ancestors; but through the Word of the Shabad, he was united in the Lord's Union. ||1|| Pause ||

Guru Amardas ji / Raag Bhairo / / Ang 1133


ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥

अनदिनु भगति करहि दिन राती दुबिधा सबदे खोई ॥

Anadinu bhagati karahi din raatee dubidhaa sabade khoee ||

ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ ।

जो रात-दिन भगवान की भक्ति करता है, शब्द द्वारा उसकी दुविधा निवृत्त हो जाती है।

Night and day, he performed devotional worship service, day and night, and through the Shabad, his duality was eradicated.

Guru Amardas ji / Raag Bhairo / / Ang 1133

ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥

सदा निरमल है जो सचि राते सचु वसिआ मनि सोई ॥२॥

Sadaa niramal hai jo sachi raate sachu vasiaa mani soee ||2||

ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ ॥੨॥

जो प्रभु की स्मृति में लीन रहता है, वह सदा निर्मल होता है और उसके मन में सच्चा प्रभु बसा रहता है।॥२॥

Those who are imbued with Truth are immaculate and pure; the True Lord abides within their minds. ||2||

Guru Amardas ji / Raag Bhairo / / Ang 1133


ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥

मूरख दुबिधा पड़्हहि मूलु न पछाणहि बिरथा जनमु गवाइआ ॥

Moorakh dubidhaa pa(rr)hhi moolu na pachhaa(nn)ahi birathaa janamu gavaaiaa ||

ਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ ।

मूर्ख व्यक्ति दुविधा में पड़ा रहता है, मूल को नहीं पहचानता, अतः उसका जीवन व्यर्थ ही जाता है।

The fools in duality read, but they do not understand anything; they waste their lives uselessly.

Guru Amardas ji / Raag Bhairo / / Ang 1133

ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥

संत जना की निंदा करहि दुसटु दैतु चिड़ाइआ ॥३॥

Santt janaa kee ninddaa karahi dusatu daitu chi(rr)aaiaa ||3||

ਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ । (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ ॥੩॥

भक्तजनों की निंदा करने वालों ने दैत्य हिरण्यकशिपु को प्रहलाद के विरुद्ध उकसाया॥३॥

The wicked demon slandered the Saint, and stirred up trouble. ||3||

Guru Amardas ji / Raag Bhairo / / Ang 1133


ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥

प्रहलादु दुबिधा न पड़ै हरि नामु न छोडै डरै न किसै दा डराइआ ॥

Prhalaadu dubidhaa na pa(rr)ai hari naamu na chhodai darai na kisai daa daraaiaa ||

ਪਰ ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ ।

भक्त प्रहलाद दुविधा में न पड़ा, हरिनाम का जाप उसने बिल्कुल नहीं छोड़ा और न ही किसी के डराने पर (मौत से) डरा।

Prahlaad did not read in duality, and he did not abandon the Lord's Name; he was not afraid of any fear.

Guru Amardas ji / Raag Bhairo / / Ang 1133

ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥

संत जना का हरि जीउ राखा दैतै कालु नेड़ा आइआ ॥४॥

Santt janaa kaa hari jeeu raakhaa daitai kaalu ne(rr)aa aaiaa ||4||

ਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ । (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ ॥੪॥

श्री हरि अपने भक्तजनों का रखवाला है, तभी दैत्य हिरण्यकशिपु का काल निकट आ गया॥४॥

The Dear Lord became the Savior of the Saint, and the demonic Death could not even approach him. ||4||

Guru Amardas ji / Raag Bhairo / / Ang 1133


ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥

आपणी पैज आपे राखै भगतां देइ वडिआई ॥

Aapa(nn)ee paij aape raakhai bhagataan dei vadiaaee ||

(ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ । ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ ।

प्रभु अपनी भक्ति की लाज स्वयं रखता है और भक्तों को कीर्ति प्रदान करता है।

The Lord Himself saved his honor, and blessed his devotee with glorious greatness.

Guru Amardas ji / Raag Bhairo / / Ang 1133

ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥

नानक हरणाखसु नखी बिदारिआ अंधै दर की खबरि न पाई ॥५॥११॥२१॥

Naanak hara(nn)aakhasu nakhee bidaariaa anddhai dar kee khabari na paaee ||5||11||21||

(ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ । (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ ॥੫॥੧੧॥੨੧॥

हे नानक ! दुष्ट हिरण्यकशिपु का उसने नाखुनों से चीर कर वध कर दिया, पर अन्धे ने सच्चे द्वार को नहीं जाना॥ ५॥ ११॥२१॥

O Nanak, Harnaakhash was torn apart by the Lord with His claws; the blind demon knew nothing of the Lord's Court. ||5||11||21||

Guru Amardas ji / Raag Bhairo / / Ang 1133


ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧

रागु भैरउ महला ४ चउपदे घरु १

Raagu bhairau mahalaa 4 chaupade gharu 1

ਰਾਗ ਭੈਰਉ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ।

रागु भैरउ महला ४ चउपदे घरु १

Raag Bhairao, Fourth Mehl, Chaupadas, First House:

Guru Ramdas ji / Raag Bhairo / / Ang 1133

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Ramdas ji / Raag Bhairo / / Ang 1133

ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥

हरि जन संत करि किरपा पगि लाइणु ॥

Hari jan santt kari kirapaa pagi laai(nn)u ||

ਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ) ।

अगर भक्तों व संतजनों की कृपा हो जाए तो वे प्रभु-चरणों में लगा देते हैं।

The Lord, in His Mercy, attaches mortals to the feet of the Saints.

Guru Ramdas ji / Raag Bhairo / / Ang 1133


Download SGGS PDF Daily Updates ADVERTISE HERE