ANG 1131, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥੨॥

नामे नामि मिलै वडिआई जिस नो मंनि वसाए ॥२॥

Naame naami milai vadiaaee jis no manni vasaae ||2||

ਜਿਸ ਮਨੁੱਖ ਨੂੰ (ਸ਼ਬਦ ਦੀ ਲਗਨ ਲਾ ਕੇ ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ, ਸਦਾ ਹਰਿ-ਨਾਮ ਵਿਚ ਟਿਕੇ ਰਹਿਣ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੨॥

जो व्यक्ति प्रभु का नाम मन में बसा लेता है, उसे नाम द्वारा ही कीर्ति प्राप्त होती है॥२॥

Through the Naam, glorious greatness is obtained; he alone obtains it, whose mind is filled with the Lord. ||2||

Guru Amardas ji / Raag Bhairo / / Guru Granth Sahib ji - Ang 1131


ਸਤਿਗੁਰੁ ਭੇਟੈ ਤਾ ਫਲੁ ਪਾਏ ਸਚੁ ਕਰਣੀ ਸੁਖ ਸਾਰੁ ॥

सतिगुरु भेटै ता फलु पाए सचु करणी सुख सारु ॥

Satiguru bhetai taa phalu paae sachu kara(nn)ee sukh saaru ||

ਸਦਾ-ਥਿਰ ਹਰਿ-ਨਾਮ ਦਾ ਸਿਮਰਨ ਹੀ (ਅਸਲ) ਕਰਤੱਬ ਹੈ, (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਸੁਖ ਹੈ, ਪਰ ਇਹ (ਹਰਿ-ਨਾਮ-ਸਿਮਰਨ) ਫਲ ਮਨੁੱਖ ਨੂੰ ਤਦੋਂ ਹੀ ਮਿਲਦਾ ਹੈ ਜਦੋਂ ਇਸ ਨੂੰ ਗੁਰੂ ਮਿਲਦਾ ਹੈ ।

सतगुरु से भेंट हो जाए तो फल प्राप्त होता है और सत्कर्म ही सुखाधार है।

Meeting the True Guru, the fruitful rewards are obtained. This true lifestyle beings sublime peace.

Guru Amardas ji / Raag Bhairo / / Guru Granth Sahib ji - Ang 1131

ਸੇ ਜਨ ਨਿਰਮਲ ਜੋ ਹਰਿ ਲਾਗੇ ਹਰਿ ਨਾਮੇ ਧਰਹਿ ਪਿਆਰੁ ॥੩॥

से जन निरमल जो हरि लागे हरि नामे धरहि पिआरु ॥३॥

Se jan niramal jo hari laage hari naame dharahi piaaru ||3||

ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦੇ ਹਨ, ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੇ ਹਨ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੩॥

वही व्यक्ति निर्मल है, जो प्रभु की भक्ति में लगता है और हरिनाम से प्रेम करता है।॥३॥

Those humble beings who are attached to the Lord are immaculate; they enshrine love for the Lord's Name. ||3||

Guru Amardas ji / Raag Bhairo / / Guru Granth Sahib ji - Ang 1131


ਤਿਨ ਕੀ ਰੇਣੁ ਮਿਲੈ ਤਾਂ ਮਸਤਕਿ ਲਾਈ ਜਿਨ ਸਤਿਗੁਰੁ ਪੂਰਾ ਧਿਆਇਆ ॥

तिन की रेणु मिलै तां मसतकि लाई जिन सतिगुरु पूरा धिआइआ ॥

Tin kee re(nn)u milai taan masataki laaee jin satiguru pooraa dhiaaiaa ||

ਜਿਹੜੇ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਂਦੇ ਹਨ, ਜੇ ਮੈਨੂੰ ਉਹਨਾਂ ਦੀ ਚਰਨ-ਧੂੜ ਮਿਲ ਜਾਏ, ਤਾਂ ਉਹ ਧੂੜ ਮੈਂ ਆਪਣੇ ਮੱਥੇ ਉਤੇ ਲਾਵਾਂ ।

जिन्होंने पूर्ण सतगुरु का ध्यान किया है, उनकी चरणरज मिल जाए तो माथे पर लगा लूं।

If I obtain the dust of their feet, I apply it to my forehead. They meditate on the Perfect True Guru.

Guru Amardas ji / Raag Bhairo / / Guru Granth Sahib ji - Ang 1131

ਨਾਨਕ ਤਿਨ ਕੀ ਰੇਣੁ ਪੂਰੈ ਭਾਗਿ ਪਾਈਐ ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥

नानक तिन की रेणु पूरै भागि पाईऐ जिनी राम नामि चितु लाइआ ॥४॥३॥१३॥

Naanak tin kee re(nn)u poorai bhaagi paaeeai jinee raam naami chitu laaiaa ||4||3||13||

ਹੇ ਨਾਨਕ! ਜਿਹੜੇ ਮਨੁੱਖ ਸਦਾ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੪॥੩॥੧੩॥

नानक का कथन है कि उनकी चरणरज पूर्ण भाग्य से ही प्राप्त होती है, जिन्होंने राम नाम में मन लगाया है॥४॥३॥ १३॥

O Nanak, this dust is obtained only by perfect destiny. They focus their consciousness on the Lord's Name. ||4||3||13||

Guru Amardas ji / Raag Bhairo / / Guru Granth Sahib ji - Ang 1131


ਭੈਰਉ ਮਹਲਾ ੩ ॥

भैरउ महला ३ ॥

Bhairau mahalaa 3 ||

भैरउ महला ३॥

Bhairao, Third Mehl:

Guru Amardas ji / Raag Bhairo / / Guru Granth Sahib ji - Ang 1131

ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥

सबदु बीचारे सो जनु साचा जिन कै हिरदै साचा सोई ॥

Sabadu beechaare so janu saachaa jin kai hiradai saachaa soee ||

ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ, ਉਹ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਅਡੋਲ-ਚਿੱਤ ਹੋ ਜਾਂਦਾ ਹੈ ।

शब्द-ब्रह्म का चिंतन करने वाला ही सच्वा पुरुष है और उसके ही हृदय में सच्चा परमेश्वर है।

That humble being who contemplates the Word of the Shabad is true; the True Lord is within his heart.

Guru Amardas ji / Raag Bhairo / / Guru Granth Sahib ji - Ang 1131

ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥੧॥

साची भगति करहि दिनु राती तां तनि दूखु न होई ॥१॥

Saachee bhagati karahi dinu raatee taan tani dookhu na hoee ||1||

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਜਿਹੜੇ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹਨਾਂ ਦੇ ਸਰੀਰ ਵਿਚ ਕੋਈ (ਵਿਕਾਰ-) ਦੁੱਖ ਪੈਦਾ ਨਹੀਂ ਹੁੰਦਾ ॥੧॥

वह दिन-रात सच्ची भक्ति करता है, जिसके फलस्वरूप तन दुखी नहीं होता॥१॥

If someone performs true devotional worship day and night, then his body will not feel pain. ||1||

Guru Amardas ji / Raag Bhairo / / Guru Granth Sahib ji - Ang 1131


ਭਗਤੁ ਭਗਤੁ ਕਹੈ ਸਭੁ ਕੋਈ ॥

भगतु भगतु कहै सभु कोई ॥

Bhagatu bhagatu kahai sabhu koee ||

ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ।

हर कोई भक्ति की चर्चा करता है,

Everyone calls him, ""Devotee, devotee.""

Guru Amardas ji / Raag Bhairo / / Guru Granth Sahib ji - Ang 1131

ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥

बिनु सतिगुर सेवे भगति न पाईऐ पूरै भागि मिलै प्रभु सोई ॥१॥ रहाउ ॥

Binu satigur seve bhagati na paaeeai poorai bhaagi milai prbhu soee ||1|| rahaau ||

ਪੂਰੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ) ਉਹ ਪਰਮਾਤਮਾ ਮਿਲਦਾ ਹੈ, (ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਸ ਬਾਰੇ) ਹਰ ਕੋਈ ਆਖਦਾ ਹੈ ਕਿ ਇਹ ਭਗਤ ਹੈ ਭਗਤ ਹੈ ॥੧॥ ਰਹਾਉ ॥

मगर सतगुरु की सेवा बिना भक्ति प्राप्त नहीं होती और पूर्ण भाग्य से ही प्रभु मिलता है।॥१॥ रहाउ॥

But without serving the True Guru, devotional worship is not obtained. Only through perfect destiny does one meet God. ||1|| Pause ||

Guru Amardas ji / Raag Bhairo / / Guru Granth Sahib ji - Ang 1131


ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ ॥

मनमुख मूलु गवावहि लाभु मागहि लाहा लाभु किदू होई ॥

Manamukh moolu gavaavahi laabhu maagahi laahaa laabhu kidoo hoee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਪਣਾ) ਸਰਮਾਇਆ (ਹੀ) ਗਵਾ ਲੈਂਦੇ ਹਨ, ਪਰ ਮੰਗਦੇ ਹਨ (ਆਤਮਕ) ਲਾਭ । (ਦੱਸੋ, ਉਹਨਾਂ ਨੂੰ) ਖੱਟੀ ਕਿਵੇਂ ਹੋ ਸਕਦੀ ਹੈ? ਲਾਭ ਕਿਥੋਂ ਮਿਲੇ?

स्वेच्छाचारी मूलधन तो गंवा देता है पर लाभ की मांग करता है, फिर लाभ कैसे प्राप्त हो सकता है।

The self-willed manmukhs lose their capital, and still, they demand profits. How can they earn any profit?

Guru Amardas ji / Raag Bhairo / / Guru Granth Sahib ji - Ang 1131

ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ ॥੨॥

जमकालु सदा है सिर ऊपरि दूजै भाइ पति खोई ॥२॥

Jamakaalu sadaa hai sir upari doojai bhaai pati khoee ||2||

ਆਤਮਕ ਮੌਤ ਸਦਾ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ । ਮਾਇਆ ਦੇ ਪਿਆਰ ਵਿਚ (ਫਸ ਕੇ ਉਹਨਾਂ ਨੇ ਲੋਕ ਪਰਲੋਕ ਦੀ) ਇੱਜ਼ਤ ਗਵਾ ਲਈ ਹੁੰਦੀ ਹੈ ॥੨॥

यमकाल उसके सिर पर बना रहता है और वह द्वैतभाव में प्रतिष्ठा खो देता है॥२॥

The Messenger of Death is always hovering above their heads. In the love of duality, they lose their honor. ||2||

Guru Amardas ji / Raag Bhairo / / Guru Granth Sahib ji - Ang 1131


ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ॥

बहले भेख भवहि दिनु राती हउमै रोगु न जाई ॥

Bahale bhekh bhavahi dinu raatee haumai rogu na jaaee ||

ਜਿਹੜੇ ਮਨੁੱਖ ਕਈ (ਧਾਰਮਿਕ) ਭੇਖ ਕਰ ਕੇ ਦਿਨ ਰਾਤ (ਥਾਂ ਥਾਂ) ਭੌਂਦੇ ਫਿਰਦੇ ਹਨ (ਉਹਨਾਂ ਨੂੰ ਆਪਣੇ ਇਸ ਤਿਆਗ ਦੀ ਹਉਮੈ ਹੋ ਜਾਂਦੀ ਹੈ, ਉਹਨਾਂ ਦਾ ਇਹ) ਹਉਮੈ ਦਾ ਰੋਗ ਦੂਰ ਨਹੀਂ ਹੁੰਦਾ ।

वह दिन-रात वेष बदलता है, पर उसका अहम् रोग दूर नहीं होता।

Trying on all sorts of religious robes, they wander around day and night, but the disease of their egotism is not cured.

Guru Amardas ji / Raag Bhairo / / Guru Granth Sahib ji - Ang 1131

ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥੩॥

पड़ि पड़ि लूझहि बादु वखाणहि मिलि माइआ सुरति गवाई ॥३॥

Pa(rr)i pa(rr)i loojhahi baadu vakhaa(nn)ahi mili maaiaa surati gavaaee ||3||

(ਤੇ, ਜਿਹੜੇ ਪੰਡਿਤ ਆਦਿਕ ਲੋਕ ਵੇਦ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਫਿਰ ਆਪੋ ਵਿਚ) ਮਿਲ ਕੇ ਬਹਸ ਕਰਦੇ ਹਨ ਚਰਚਾ ਕਰਦੇ ਹਨ ਉਹਨਾਂ ਨੇ ਭੀ ਮਾਇਆ ਦੇ ਮੋਹ ਦੇ ਕਾਰਨ (ਆਤਮਕ ਜੀਵਨ ਵਲੋਂ ਆਪਣੀ) ਹੋਸ਼ ਗਵਾ ਲਈ ਹੁੰਦੀ ਹੈ ॥੩॥

विद्या पाकर उलझता है, वाद-विवाद एवं व्याख्या करता है और माया में रत होकर सुरति गंवा देता है॥३॥

Reading and studying, they argue and debate; attached to Maya, they lose their awareness. ||3||

Guru Amardas ji / Raag Bhairo / / Guru Granth Sahib ji - Ang 1131


ਸਤਿਗੁਰੁ ਸੇਵਹਿ ਪਰਮ ਗਤਿ ਪਾਵਹਿ ਨਾਮਿ ਮਿਲੈ ਵਡਿਆਈ ॥

सतिगुरु सेवहि परम गति पावहि नामि मिलै वडिआई ॥

Satiguru sevahi param gati paavahi naami milai vadiaaee ||

ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, (ਪਰਮਾਤਮਾ ਦੇ) ਨਾਮ ਵਿਚ ਜੁੜੇ ਰਹਿਣ ਕਰਕੇ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ ।

सतगुरु की सेवा से ही जीव परमगति पाता है और प्रभु नाम से ही उसे बड़ाई मिलती है।

Those who serve the True Guru are blessed with the supreme status; through the Naam, they are blessed with glorious greatness.

Guru Amardas ji / Raag Bhairo / / Guru Granth Sahib ji - Ang 1131

ਨਾਨਕ ਨਾਮੁ ਜਿਨਾ ਮਨਿ ਵਸਿਆ ਦਰਿ ਸਾਚੈ ਪਤਿ ਪਾਈ ॥੪॥੪॥੧੪॥

नानक नामु जिना मनि वसिआ दरि साचै पति पाई ॥४॥४॥१४॥

Naanak naamu jinaa mani vasiaa dari saachai pati paaee ||4||4||14||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਿਆ, ਉਹਨਾਂ ਨੇ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਖੱਟ ਲਈ ॥੪॥੪॥੧੪॥

नानक का कथन है कि जिसके मन में परमेश्वर का नाम बस जाता है, वही सच्चे द्वार पर प्रतिष्ठा पाता है॥४॥ ४॥ १४॥

O Nanak, those whose minds are filled with the Naam, are honored in the Court of the True Lord. ||4||4||14||

Guru Amardas ji / Raag Bhairo / / Guru Granth Sahib ji - Ang 1131


ਭੈਰਉ ਮਹਲਾ ੩ ॥

भैरउ महला ३ ॥

Bhairau mahalaa 3 ||

भैरउ महला ३॥

Bhairao, Third Mehl:

Guru Amardas ji / Raag Bhairo / / Guru Granth Sahib ji - Ang 1131

ਮਨਮੁਖ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ ॥

मनमुख आसा नही उतरै दूजै भाइ खुआए ॥

Manamukh aasaa nahee utarai doojai bhaai khuaae ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰੋਂ (ਹੋਰ ਹੋਰ ਮਾਇਆ ਜੋੜਨ ਦੀ) ਲਾਲਸਾ ਦੂਰ ਨਹੀਂ ਹੁੰਦੀ । ਮਾਇਆ ਦੇ ਪਿਆਰ ਵਿਚ ਉਹ ਸਹੀ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ ।

स्वेच्छाचारी मनुष्य की आशा खत्म नहीं होती और वह द्वैतभाव में ख्वार होता है।

The self-willed manmukh cannot escape false hope. In the love of duality, he is ruined.

Guru Amardas ji / Raag Bhairo / / Guru Granth Sahib ji - Ang 1131

ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥੧॥

उदरु नै साणु न भरीऐ कबहू त्रिसना अगनि पचाए ॥१॥

Udaru nai saa(nn)u na bhareeai kabahoo trisanaa agani pachaae ||1||

ਨਦੀ ਵਾਂਗ ਉਹਨਾਂ ਦਾ ਪੇਟ (ਮਾਇਆ ਨਾਲ) ਕਦੇ ਰੱਜਦਾ ਨਹੀਂ । ਤ੍ਰਿਸ਼ਨਾ ਦੀ ਅੱਗ ਉਹਨਾਂ ਨੂੰ ਸਾੜਦੀ ਰਹਿੰਦੀ ਹੈ ॥੧॥

उसका पेट नदी की तरह कभी नहीं भरता और वह तृष्णा अग्नि में दुःख पाता है।॥१॥

His belly is like a river - it is never filled up. He is consumed by the fire of desire. ||1||

Guru Amardas ji / Raag Bhairo / / Guru Granth Sahib ji - Ang 1131


ਸਦਾ ਅਨੰਦੁ ਰਾਮ ਰਸਿ ਰਾਤੇ ॥

सदा अनंदु राम रसि राते ॥

Sadaa ananddu raam rasi raate ||

ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ।

ईश्वर के रंग में रत रहने वाले सदा आनंद पाते हैं,

Eternally blissful are those who are imbued with the sublime essence of the Lord.

Guru Amardas ji / Raag Bhairo / / Guru Granth Sahib ji - Ang 1131

ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥

हिरदै नामु दुबिधा मनि भागी हरि हरि अम्रितु पी त्रिपताते ॥१॥ रहाउ ॥

Hiradai naamu dubidhaa mani bhaagee hari hari ammmritu pee tripataate ||1|| rahaau ||

(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ) ਮਨ ਵਿਚ ਮੇਰ-ਤੇਰ ਟਿਕੀ ਰਹਿੰਦੀ ਹੈ, ਪਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹਨਾਂ ਦੀ ਮੇਰ-ਤੇਰ ਦੂਰ ਹੋ ਜਾਂਦੀ ਹੈ । ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ ਉਹ (ਮਾਇਆ ਵਲੋਂ ਸਦਾ) ਰੱਜੇ ਰਹਿੰਦੇ ਹਨ ॥੧॥ ਰਹਾਉ ॥

उनके हृदय में नाम के फलस्वरूप मन की दुविधा दूर हो जाती है और वे हरिनामामृत पीकर तृप्त रहते हैं।॥१॥ रहाउ॥

The Naam, the Name of the Lord, fills their hearts, and duality runs away from their minds. Drinking in the Ambrosial Nectar of the Lord, Har, Har, they are satisfied. ||1|| Pause ||

Guru Amardas ji / Raag Bhairo / / Guru Granth Sahib ji - Ang 1131


ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ ਸਿਰਿ ਸਿਰਿ ਧੰਧੈ ਲਾਏ ॥

आपे पारब्रहमु स्रिसटि जिनि साजी सिरि सिरि धंधै लाए ॥

Aape paarabrhamu srisati jini saajee siri siri dhanddhai laae ||

ਪਰ, (ਜੀਵਾਂ ਦੇ ਕੀਹ ਵੱਸ?) ਜਿਸ (ਪਰਮਾਤਮਾ) ਨੇ ਜਗਤ ਰਚਿਆ ਹੈ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ-ਭੱਜ ਵਿਚ ਲਾਈ ਰੱਖਦਾ ਹੈ ।

परब्रह्म ने स्वयं ही सृष्टि बनाकर जीवों को कायों में लगाया है और

The Supreme Lord God Himself created the Universe; He links each and every person to their tasks.

Guru Amardas ji / Raag Bhairo / / Guru Granth Sahib ji - Ang 1131

ਮਾਇਆ ਮੋਹੁ ਕੀਆ ਜਿਨਿ ਆਪੇ ਆਪੇ ਦੂਜੈ ਲਾਏ ॥੨॥

माइआ मोहु कीआ जिनि आपे आपे दूजै लाए ॥२॥

Maaiaa mohu keeaa jini aape aape doojai laae ||2||

ਜਿਸ ਪ੍ਰਭੂ ਨੇ ਮਾਇਆ ਦਾ ਮੋਹ ਬਣਾਇਆ ਹੈ, ਉਹ ਆਪ ਹੀ (ਜੀਵਾਂ ਨੂੰ) ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ ॥੨॥

माया का मोह बना कर स्वयं द्वैतभाव में लगा दिया है॥२॥

He Himself created love and attachment to Maya; He Himself attaches the mortals to duality. ||2||

Guru Amardas ji / Raag Bhairo / / Guru Granth Sahib ji - Ang 1131


ਤਿਸ ਨੋ ਕਿਹੁ ਕਹੀਐ ਜੇ ਦੂਜਾ ਹੋਵੈ ਸਭਿ ਤੁਧੈ ਮਾਹਿ ਸਮਾਏ ॥

तिस नो किहु कहीऐ जे दूजा होवै सभि तुधै माहि समाए ॥

Tis no kihu kaheeai je doojaa hovai sabhi tudhai maahi samaae ||

(ਮਾਇਆ ਦੇ ਮੋਹ ਬਾਰੇ) ਉਸ ਪਰਮਾਤਮਾ ਨੂੰ ਕੁਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਓਪਰਾ ਹੋਵੇ । ਹੇ ਪ੍ਰਭੂ! ਸਾਰੇ ਜੀਵ ਤੇਰੇ ਵਿਚ ਹੀ ਲੀਨ ਹਨ (ਜਿਵੇਂ ਦਰੀਆ ਦੀਆਂ ਲਹਿਰਾਂ ਦਰੀਆ ਵਿਚ) ।

हे स्रष्टा ! यदि कोई दूसरा हो तो उसे कहा जाए, पर सब जीव तुझ में ही समाए हुए हैं।

If there were any other, then I would speak to him; all will be merged in You.

Guru Amardas ji / Raag Bhairo / / Guru Granth Sahib ji - Ang 1131

ਗੁਰਮੁਖਿ ਗਿਆਨੁ ਤਤੁ ਬੀਚਾਰਾ ਜੋਤੀ ਜੋਤਿ ਮਿਲਾਏ ॥੩॥

गुरमुखि गिआनु ततु बीचारा जोती जोति मिलाए ॥३॥

Guramukhi giaanu tatu beechaaraa jotee joti milaae ||3||

ਜਿਸ ਮਨੁੱਖ ਨੇ ਆਤਮਕ ਜੀਵਨ ਦੀ ਅਸਲ ਸੂਝ ਨੂੰ ਵਿਚਾਰਿਆ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਜੁੜੀ ਰਹਿੰਦੀ ਹੈ ॥੩॥

गुरु से ज्ञान तत्व का चिंतन कर आत्म-ज्योति परम-ज्योति में समाहित हो जाती है।॥३॥

The Gurmukh contemplates the essence of spiritual wisdom; his light merges into the Light. ||3||

Guru Amardas ji / Raag Bhairo / / Guru Granth Sahib ji - Ang 1131


ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ ॥

सो प्रभु साचा सद ही साचा साचा सभु आकारा ॥

So prbhu saachaa sad hee saachaa saachaa sabhu aakaaraa ||

ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਹੋਂਦ ਵਾਲਾ ਹੈ । ਇਹ ਸਾਰਾ ਜਗਤ ਭੀ ਸਦਾ ਹੋਂਦ ਵਾਲਾ ਹੈ (ਕਿਉਂਕਿ ਇਸ ਵਿਚ ਪਰਮਾਤਮਾ ਹੀ ਸਭ ਥਾਂ ਵਿਆਪਕ ਹੈ) ।

सो वह प्रभु शाश्वत है, सदैव सच्चा है और उसकी सृष्टि रचना भी सच्ची है।

God is True, Forever True, and all His Creation is True.

Guru Amardas ji / Raag Bhairo / / Guru Granth Sahib ji - Ang 1131

ਨਾਨਕ ਸਤਿਗੁਰਿ ਸੋਝੀ ਪਾਈ ਸਚਿ ਨਾਮਿ ਨਿਸਤਾਰਾ ॥੪॥੫॥੧੫॥

नानक सतिगुरि सोझी पाई सचि नामि निसतारा ॥४॥५॥१५॥

Naanak satiguri sojhee paaee sachi naami nisataaraa ||4||5||15||

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ, ਉਸ ਨੂੰ ਉਸ ਨੇ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ ॥੪॥੫॥੧੫॥

नानक का कथन है कि सतगुरु से सूझ पाकर सच्चे नाम से जीव की मुक्ति हो जाती है।॥४॥५॥ १५॥

O Nanak, the True Guru has given me this understanding; the True Name brings emancipation. ||4||5||15||

Guru Amardas ji / Raag Bhairo / / Guru Granth Sahib ji - Ang 1131


ਭੈਰਉ ਮਹਲਾ ੩ ॥

भैरउ महला ३ ॥

Bhairau mahalaa 3 ||

भैरउ महला ३॥

Bhairao, Third Mehl:

Guru Amardas ji / Raag Bhairo / / Guru Granth Sahib ji - Ang 1131

ਕਲਿ ਮਹਿ ਪ੍ਰੇਤ ਜਿਨੑੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥

कलि महि प्रेत जिन्ही रामु न पछाता सतजुगि परम हंस बीचारी ॥

Kali mahi pret jinhee raamu na pachhaataa satajugi param hanss beechaaree ||

ਕਲਜੁਗ ਵਿਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ । ਸਤਜੁਗ ਵਿਚ ਸਭ ਤੋਂ ਉੱਚੇ ਜੀਵਨ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿਚ ਭੀ ਪਰਮ ਹੰਸ ਨਹੀਂ) ।

जिसने राम को नहीं पहचाना, वह कलियुग में प्रेत समान है। परम सत्य का चिन्तनशील सतयुग का परमहंस है।

In this Dark Age of Kali Yuga, those who do not realize the Lord are goblins. In the Golden Age of Sat Yuga, the supreme soul-swans contemplated the Lord.

Guru Amardas ji / Raag Bhairo / / Guru Granth Sahib ji - Ang 1131

ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥

दुआपुरि त्रेतै माणस वरतहि विरलै हउमै मारी ॥१॥

Duaapuri tretai maa(nn)as varatahi viralai haumai maaree ||1||

ਦੁਆਪੁਰ ਵਿਚ ਤ੍ਰੇਤੇ ਵਿਚ ਭੀ (ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਹਨ । (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ ਅੰਦਰੋਂ) ਹਉਮੈ ਦੂਰ ਕੀਤੀ ॥੧॥

द्वापर एवं त्रेता में विरले ही मनुष्य हुए हैं, जिन्होंने अहम्-भाव को मिटाया है॥१॥

In the Silver Age of Dwaapur Yuga, and the Brass Age of Traytaa Yuga, mankind prevailed, but only a rare few subdued their egos. ||1||

Guru Amardas ji / Raag Bhairo / / Guru Granth Sahib ji - Ang 1131


ਕਲਿ ਮਹਿ ਰਾਮ ਨਾਮਿ ਵਡਿਆਈ ॥

कलि महि राम नामि वडिआई ॥

Kali mahi raam naami vadiaaee ||

ਕਲਜੁਗ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ।

कलियुग में राम नाम के संकीर्तन से ही बड़ाई है।

In this Dark Age of Kali Yuga, glorious greatness is obtained through the Lord's Name.

Guru Amardas ji / Raag Bhairo / / Guru Granth Sahib ji - Ang 1131

ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥

जुगि जुगि गुरमुखि एको जाता विणु नावै मुकति न पाई ॥१॥ रहाउ ॥

Jugi jugi guramukhi eko jaataa vi(nn)u naavai mukati na paaee ||1|| rahaau ||

(ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ । (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ ॥੧॥ ਰਹਾਉ ॥

युग-युगांतर गुरु ने एक परम सत्य परमेश्वर को ही माना है और प्रभु-नाम बिना मुक्ति प्राप्त नहीं होती॥१॥ रहाउ॥

In each and every age, the Gurmukhs know the One Lord; without the Name, liberation is not attained. ||1|| Pause ||

Guru Amardas ji / Raag Bhairo / / Guru Granth Sahib ji - Ang 1131


ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ ॥

हिरदै नामु लखै जनु साचा गुरमुखि मंनि वसाई ॥

Hiradai naamu lakhai janu saachaa guramukhi manni vasaaee ||

ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣੇ ਅੰਦਰ ਵੱਸਦਾ) ਸਹੀ ਕਰ ਲੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਨੂੰ ਆਪਣੇ) ਮਨ ਵਿਚ ਵਸਾ ਲੈਂਦਾ ਹੈ, (ਉਹ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।

जो व्यक्ति हृदय में ही प्रभु-नाम को देखता है, वही सत्यनिष्ठ है और ऐसे गुरमुख ने उसे मन में बसाया है।

The Naam, the Name of the Lord, is revealed in the heart of the True Lord's humble servant. It dwells in the mind of the Gurmukh.

Guru Amardas ji / Raag Bhairo / / Guru Granth Sahib ji - Ang 1131

ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥

आपि तरे सगले कुल तारे जिनी राम नामि लिव लाई ॥२॥

Aapi tare sagale kul taare jinee raam naami liv laaee ||2||

ਜਿਨ੍ਹਾਂ ਭੀ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਲਗਨ ਬਣਾਈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਆਪਣੀਆਂ ਸਾਰੀਆਂ ਕੁਲਾਂ ਭੀ ਪਾਰ ਲੰਘਾ ਲਈਆਂ ॥੨॥

जिसने राम नाम में लगन लगाई है, वह स्वयं तो पार हुआ है, साथ ही समूची वंशावलि को भी पार करवा दिया है॥२॥

Those who are lovingly focused on the Lord's Name save themselves; they save all their ancestors as well. ||2||

Guru Amardas ji / Raag Bhairo / / Guru Granth Sahib ji - Ang 1131


ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ ॥

मेरा प्रभु है गुण का दाता अवगण सबदि जलाए ॥

Meraa prbhu hai gu(nn) kaa daataa avaga(nn) sabadi jalaae ||

ਮੇਰਾ ਪਰਮਾਤਮਾ ਗੁਣ ਬਖ਼ਸ਼ਣ ਵਾਲਾ ਹੈ, ਉਹ (ਜੀਵ ਨੂੰ ਗੁਰੂ ਦੇ) ਸ਼ਬਦ ਵਿਚ (ਜੋੜ ਕੇ ਉਸ ਦੇ ਸਾਰੇ) ਔਗੁਣ ਸਾੜ ਦੇਂਦਾ ਹੈ ।

मेरा प्रभु गुणों का दाता है, शब्द द्वारा वह सब अवगुण जला देता है।

My Lord God is the Giver of virtue. The Word of the Shabad burns away all faults and demerits.

Guru Amardas ji / Raag Bhairo / / Guru Granth Sahib ji - Ang 1131


Download SGGS PDF Daily Updates ADVERTISE HERE